ੴ

ਸਿੱਖਬਾਣੀ · SikhBani

Ang 178

Sri Guru Granth Sahib · Raag Gauree · 4 shabads, 58 lines
Translations
Shabad Guru Arjan Dev Ji Raag Gauree continued from Ang 177

ਗੁਰ ਕਾ ਸਬਦੁ; ਅੰਮ੍ਰਿਤ ਰਸੁ ਚਾਖੁ ॥

gur kaa sabad; amrit ras chaakh |

Sant Singh KhalsaTaste the ambrosial essence, the Word of the Guru's Shabad.
Manmohan SinghQuaff thou, the immortalising Nectar of the Guru 's Word.
Manmohan Singh (Punjabi)ਤੂੰ ਗੁਰੂ ਸ਼ਬਦ ਦੇ ਸੁਰਜੀਤ ਕਰਨ ਵਾਲੇ ਆਬਿ-ਹਿਯਾਤ ਨੂੰ ਪਾਨ ਕਰ।
Fareedkot Teekaਗੁਰੋਂ ਕਾ ਉਪਦੇਸ਼ ਲੇ ਕਰ ਅੰਮ੍ਰਿਤ ਰਸ ਜੋ ਨਾਮ ਹੈ, ਸੋ ਚਖੁ॥
Prof. Sahib Singh(ਹੇ ਭਾਈ!) ਗੁਰੂ ਦੇ ਸ਼ਬਦ ਦਾ ਆਨੰਦ ਮਾਣ (ਗੁਰੂ ਦਾ ਸ਼ਬਦ) ਆਤਮਕ ਜੀਵਨ ਦੇਣ ਵਾਲਾ ਰਸ ਹੈ।
SikhNet (Spanish)y saborea el Néctar de la Palabra del Shabd del Guru.

ਅਵਰਿ ਜਤਨ; ਕਹਹੁ ਕਉਨ ਕਾਜ ॥

avar jatan; kahahu kaun kaaj |

Sant Singh KhalsaOf what use are other efforts?
Manmohan SinghSays, of what avail are other efforts?
Manmohan Singh (Punjabi)ਦਸ! ਹੋਰ ਹੀਲੇ ਕਿਹੜੇ ਕੰਮ ਹਨ?
Fareedkot Teekaਹੇ ਭਾਈ! ਔਰ ਜਤਨ ਕਹੋ ਕਿਸ ਕਾਮ ਹੈ, ਭਾਵ ਸੇ ਨਕੰਮੇ ਹੈਂ॥
Prof. Sahib Singh(ਹੇ ਭਾਈ!) ਦੱਸ (ਪਰਮਾਤਮਾ ਨੂੰ ਭੁਲਾ ਕੇ) ਹੋਰ ਹੋਰ ਉੱਦਮ ਕਿਸ ਕੰਮ ਆ ਸਕਦੇ ਹਨ?

ਪਦ ਅਰਥ ਅਵਰਿ = (ਲਫ਼ਜ਼ 'ਅਵਰ' ਤੋਂ ਬਹੁ-ਵਚਨ) ਹੋਰ। ਕਹਹੁ = ਦੱਸੋ।

SikhNet (Spanish)¿De qué sirven tus demás esfuerzos?

ਕਰਿ ਕਿਰਪਾ; ਰਾਖੈ ਆਪਿ ਲਾਜ ॥੨॥

kar kirapaa; raakhai aap laaj |2|

Sant Singh KhalsaShowing His Mercy, the Lord Himself protects our honor. ||2||
Manmohan SinghShowing His mercy, the Lord Himself protects man 's honour.
Manmohan Singh (Punjabi)ਮਿਹਰ ਧਾਰ ਕੇ, ਪ੍ਰਭੂ ਖੁਦ ਹੀ ਇਨਸਾਨ ਦੀ ਪੱਤ-ਆਬਰੂ ਬਚਾਉਂਦਾ ਹੈ।
Fareedkot Teekaਕ੍ਰਿਪਾ ਕਰ ਕੇ ਪਰਮੇਸ੍ਵਰ ਆਪ ਹੀ ਲਜ੍ਯਾ ਰਖਤਾ ਹੈ॥੨॥
Prof. Sahib Singh(ਪ੍ਰਭੂ ਦੀ ਸਰਨ ਪਉ, ਉਹ ਪ੍ਰਭੂ) ਮਿਹਰ ਕਰ ਕੇ (ਜੀਵ ਦੀ) ਇੱਜ਼ਤ ਆਪ ਰੱਖਦਾ ਹੈ ॥੨॥
SikhNet (Spanish)Él, de Sí Mismo, protege tu honor. (2)

ਕਿਆ ਮਾਨੁਖ; ਕਹਹੁ ਕਿਆ ਜੋਰੁ ॥

kiaa maanukh; kahahu kiaa jor |

Sant Singh KhalsaWhat is the human? What power does he have?
Manmohan SinghWhat is man? says, what power he has?
Manmohan Singh (Punjabi)ਆਦਮੀ ਕੀ ਹੈ? ਦੱਸੋ ਖਾ ਉਸ ਵਿੱਚ ਕਿਹੜੀ ਸਤਿਆ ਹੈ?
Fareedkot Teekaਮਾਨੁਖ ਕਿਆ ਤੁਛ ਹੈ, ਪੁਨਾ ਜੋਰ ਇਸ ਕਾ ਕਿਆ ਹੈ॥
Prof. Sahib Singhਦੱਸੋ, ਇਹ ਬੰਦੇ ਕੀਹ ਕਰਨ ਜੋਗੇ ਹਨ? ਇਹਨਾਂ ਦੀ ਆਕੜ (ਦੀ) ਕੀਹ (ਪਾਂਇਆਂ) ਹੈ?
SikhNet (Spanish)Di, ¿qué poder tiene un simple mortal?

ਝੂਠਾ; ਮਾਇਆ ਕਾ ਸਭੁ ਸੋਰੁ ॥

jhootthaa; maaeaa kaa sabh sor |

Sant Singh KhalsaAll the tumult of Maya is false.
Manmohan SinghFalse is all the tumult of riches.
Manmohan Singh (Punjabi)ਕੂੜਾ ਹੈ ਧਨ ਦੌਲਤ ਦਾ ਸਾਰਾ ਸ਼ੋਰ ਸ਼ਰਾਬਾ।
Fareedkot Teekaਇਹ ਮਾਇਆ ਕਾ ਸੰਪੂਰਨ ਸੋਰ ਝੂਠਾ ਹੈ॥
Prof. Sahib Singh(ਹੇ ਭਾਈ!) ਮਾਇਆ ਦੀ ਸਾਰੀ ਫੂੰ-ਫਾਂ ਝੂਠੀ ਹੈ (ਚਾਰ ਦਿਨਾਂ ਦੀ ਹੈ)।

ਪਦ ਅਰਥ ਸੋਰੁ = ਸ਼ੋਰੁ, ਰੌਲਾ, ਫੂੰ-ਫਾਂ।

SikhNet (Spanish)Vano, oh vano, es el tumulto de la Maya.

ਕਰਣ ਕਰਾਵਨਹਾਰ; ਸੁਆਮੀ ॥

karan karaavanahaar; suaamee |

Sant Singh KhalsaOur Lord and Master is the One who acts, and causes others to act.
Manmohan SinghDoer and Prompter of deeds is the Lord.
Manmohan Singh (Punjabi)ਕੰਮਾਂ ਦੇ ਕਰਨ ਵਾਲਾ ਤੇ ਕਰਾਉਣ ਵਾਲਾ ਪ੍ਰਭੂ ਹੀ ਹੈ।
Fareedkot Teekaਕਰਨ ਕਰਾਵਨੇ ਵਾਲਾ ਜੋ ਸੁਆਮੀ ਹੈ॥
Prof. Sahib Singhਮਾਲਕ-ਪ੍ਰਭੂ (ਸਭ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ) ਸਭ ਕੁਝ ਕਰਨ ਦੇ ਸਮਰੱਥ ਹੈ, ਆਪ ਹੀ ਜੀਵਾਂ ਪਾਸੋਂ ਸਭ ਕੁਝ ਕਰਾਂਦਾ ਹੈ।

ਪਦ ਅਰਥ ਕਰਣਹਾਰ = ਕਰਨ ਦੇ ਸਮਰੱਥ। ਕਰਾਵਨਹਾਰ = ਜੀਵਾਂ ਪਾਸੋਂ ਕਰਾਣ ਦੀ ਤਾਕਤ ਰੱਖਣ ਵਾਲਾ।

SikhNet (Spanish)Solamente el Maestro hace y hace que otros hagan;

ਸਗਲ ਘਟਾ ਕੇ ਅੰਤਰਜਾਮੀ ॥੩॥

sagal ghattaa ke antarajaamee |3|

Sant Singh KhalsaHe is the Inner-knower, the Searcher of all hearts. ||3||
Manmohan SinghHe is the Knower of all the hearts.
Manmohan Singh (Punjabi)ਉਹ ਸਾਰਿਆਂ ਦਿਲਾਂ ਦੀਆਂ ਜਾਨਣਹਾਰ ਹੈ।
Fareedkot Teekaਸੋ ਸਰਬ ਕੇ ਰਿਦਿਓਂ ਕੀ ਜਾਨਨੇ ਵਾਲਾ ਹੈ॥੩॥
Prof. Sahib Singhਉਹ ਪ੍ਰਭੂ ਸਭ ਜੀਵਾਂ ਦੇ ਦਿਲ ਦੀ ਜਾਣਦਾ ਹੈ ॥੩॥

ਪਦ ਅਰਥ ਸਗਲ = ਸਾਰੇ। ਅੰਤਰਜਾਮੀ = {अन्तरयामी। ਯਾ = ਜਾਣਾ, ਪਹੁੰਚਣਾ}, ਅੰਦਰ ਪਹੁੰਚ ਸਕਣ ਵਾਲਾ, ਦਿਲ ਦੀ ਜਾਣਨ ਵਾਲਾ ॥੩॥

SikhNet (Spanish)sí, Él, el Íntimo de tu corazón. (3)

ਸਰਬ ਸੁਖਾ ਸੁਖੁ ਸਾਚਾ ਏਹੁ ॥

sarab sukhaa sukh saachaa ehu |

Sant Singh KhalsaOf all comforts, this is the true comfort.
Manmohan SinghOf all the comforts, this is the true comfort.
Manmohan Singh (Punjabi)ਸਾਰਿਆਂ ਆਰਾਮਾਂ ਵਿਚੋਂ ਇਹ ਯਥਾਰਥ ਆਰਾਮ ਹੈ।
Fareedkot Teekaਹੇ ਭਾਈ! ਗੁਰੋਂ ਕਾ ਉਪਦੇਸ ਮਨ ਮੇਂ ਧਾਰ ਲੇ॥
Prof. Sahib Singh(ਹੇ ਭਾਈ!) ਸਤਿਗੁਰੂ ਦਾ ਉਪਦੇਸ਼ ਆਪਣੇ ਮਨ ਵਿਚ ਟਿਕਾ ਕੇ ਰੱਖ,

ਪਦ ਅਰਥ ਸਰਬ = ਸਾਰੇ। ਸਾਚਾ = ਸਦਾ ਕਾਇਮ ਰਹਿਣ ਵਾਲਾ।

SikhNet (Spanish)De todos los placeres, éste es el que se queda con nosotros:

ਗੁਰ ਉਪਦੇਸੁ; ਮਨੈ ਮਹਿ ਲੇਹੁ ॥

gur upades; manai meh lehu |

Sant Singh KhalsaKeep the Guru's Teachings in your mind.
Manmohan SinghKeep Guru 's instruction in thy mind.
Manmohan Singh (Punjabi)੍ਰਗੁਰਾਂ ਦੀ ਸਿਖਮਤ ਨੂੰ ਆਪਣੇ ਚਿੱਤ ਅੰਦਰ ਟਿਕਾ।
Fareedkot Teekaਸਰਬ ਸੁਖ ਮੇਂ ਸਚਾ ਸੁਖ ਦੇਣੇ ਵਾਲਾ ਏਹੀ ਜਤਨ ਹੈ॥
Prof. Sahib Singhਇਹੀ ਹੈ ਸਾਰੇ ਸੁਖਾਂ ਤੋਂ ਸ੍ਰੇਸ਼ਟ ਸੁਖ, ਤੇ, ਸਦਾ ਕਾਇਮ ਰਹਿਣ ਵਾਲਾ ਸੁਖ।
SikhNet (Spanish)el que conservemos la Palabra del Shabd del Guru en nuestra mente.

ਜਾ ਕਉ; ਰਾਮ ਨਾਮ ਲਿਵ ਲਾਗੀ ॥

jaa kau; raam naam liv laagee |

Sant Singh KhalsaThose who bear love for the Name of the Lord
Manmohan SinghHe who bears love to the Name of the Pervading Lord.
Manmohan Singh (Punjabi)ਜਿਸ ਦੀ ਪ੍ਰੀਤ ਵਿਆਪਕ ਪ੍ਰਭੂ ਨਾਲ ਪਈ ਹੋਈ ਹੈ,
Fareedkot Teekaਜਿਸ ਕੋ ਰਾਮ ਨਾਮ ਜਪਣੇ ਕੀ ਪ੍ਰੀਤੀ ਲਾਗੀ ਹੈ॥
Prof. Sahib Singhਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦੀ ਲਗਨ ਲੱਗ ਜਾਂਦੀ ਹੈ,

ਪਦ ਅਰਥ ਜਾ ਕਉ = ਜਿਸ ਮਨੁੱਖ ਨੂੰ।

SikhNet (Spanish)Oh, dice Nanak, quien está entonado en el Naam,

ਕਹੁ ਨਾਨਕ; ਸੋ ਧੰਨੁ ਵਡਭਾਗੀ ॥੪॥੭॥੭੬॥

kahu naanak; so dhan vaddabhaagee |4|7|76|

Sant Singh Khalsa- says Nanak, they are blessed, and very fortunate. ||4||7||76||
Manmohan Singhis blessed, and highly fortunate, says Nanak.
Manmohan Singh (Punjabi)ਗੁਰੂ ਨਾਨਕ ਜੀ ਫੁਰਮਾਉਂਦੇ ਹਨ: ਉਸ ਨੂੰ ਮੁਬਾਰਕ, ਉਹ ਭਾਰੇ ਚੰਗੇ ਨਸੀਬਾ ਵਾਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਵਡਭਾਗੀ ਪੁਰਸ਼ ਧੰਨ੍ਯਤਾ ਜੋਗ੍ਯ ਹੈ॥੪॥੭॥੭੬॥
Prof. Sahib Singhਨਾਨਕ ਆਖਦਾ ਹੈ- ਉਹ ਧੰਨ ਹੈ ਉਹ ਵੱਡੇ ਭਾਗਾਂ ਵਾਲਾ ਹੈ ॥੪॥੭॥੭੬॥
SikhNet (Spanish)el Nombre del Señor, vive supremamente bendecido. (4-7-76)

Open this shabad (19 lines, Angs 177-178) →

Shabad Guru Arjan Dev Ji Raag Gauree

ਗਉੜੀ ਗੁਆਰੇਰੀ ਮਹਲਾ ੫ ॥

gaurree guaareree mahalaa 5 |

Sant Singh KhalsaGauree Gwaarayree, Fifth Mehl:
Manmohan SinghGauri Guareri 5th Guru.
Manmohan Singh (Punjabi)ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
SikhNet (Spanish)Gauri Guareri, Mejl Guru Aryan, Quinto Canal Divino.

ਸੁਣਿ ਹਰਿ ਕਥਾ; ਉਤਾਰੀ ਮੈਲੁ ॥

sun har kathaa; utaaree mail |

Sant Singh KhalsaListening to the Lord's sermon, my pollution has been washed away.
Manmohan SinghBy hearing God 's discourse, I have shed my filth.
Manmohan Singh (Punjabi)ਵਾਹਿਗੁਰੂ ਦੀ ਵਾਰਤਾ ਸਰਵਣ ਕਰਕੇ ਮੈਂ ਆਪਣੀ ਗੰਦਗੀ ਲਾਹ ਸੁੱਟੀ ਹੈ।
Fareedkot Teekaਜਿਨੋਂ ਨੇ ਹਰੀ ਕੀ ਕਥਾ ਸੁਣੀ ਹੈ ਤਿਨੋਂ ਨੇ ਰਿਦੇ ਕੀ ਮੈਲੁ ਉਤਾਰੀ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣ ਕੇ (ਆਪਣੇ ਮਨ ਤੋਂ ਵਿਕਾਰਾਂ ਦੀ) ਮੈਲ ਲਾਹ ਲਈ,

ਪਦ ਅਰਥ ਸੁਣਿ = ਸੁਣ ਕੇ। ਮੈਲੁ = (ਲਫ਼ਜ਼ 'ਮੈਲੁ' ਇਸਤ੍ਰੀ ਲਿੰਗ ਹੈ, ਪਰ ਇਸ ਦੀ ਸ਼ਕਲ ਪੁਲਿੰਗ ਵਰਗੀ ਹੈ)।

SikhNet (Spanish)Escuchando la Enseñanza del Señor, me deshice de todas mis faltas;

ਮਹਾ ਪੁਨੀਤ; ਭਏ ਸੁਖ ਸੈਲੁ ॥

mahaa puneet; bhe sukh sail |

Sant Singh KhalsaI have become totally pure, and I now walk in peace.
Manmohan SinghI have become very pure, and I walk in peace.
Manmohan Singh (Punjabi)ਮੈਂ ਪਰਮ ਪਵਿੱਤ੍ਰ ਹੋ ਗਿਆ ਹਾਂ ਤੇ ਆਰਾਮ ਵਿੱਚ ਸੈਰ ਕਰਦਾ ਹਾਂ।
Fareedkot Teekaਮਹਾਂ ਪੁਨੀਤ ਭਏ ਹੈਂ ਔਰ ਆਤਮ ਸੁਖ ਕਾ ਸੈਲ ਕਰ ਲੀਆ ਹੈ; ਵਾ (ਸੈਲੁ) ਪਰਬਤ ਸਮ ਭਾਰੀ ਸੁਖ ਹੂਆ ਹੈ॥
Prof. Sahib Singhਉਹ ਬੜੇ ਹੀ ਪਵਿਤ੍ਰ (ਜੀਵਨ ਵਾਲੇ) ਹੋ ਗਏ, ਉਹਨਾਂ ਅਨੇਕਾਂ ਹੀ ਸੁਖ ਪ੍ਰਾਪਤ ਕਰ ਲਏ।

ਪਦ ਅਰਥ ਪੁਨੀਤ = ਪਵਿਤ੍ਰ। ਸੈਲੁ = ਪਹਾੜ। ਸੁਖ ਸੈਲੁ = ਸੁਖਾਂ ਦਾ ਪਹਾੜ, ਅਨੇਕਾਂ ਹੀ ਸੁਖ।

SikhNet (Spanish)me volví puro y caminé en paz.

ਵਡੈ ਭਾਗਿ; ਪਾਇਆ ਸਾਧਸੰਗੁ ॥

vaddai bhaag; paaeaa saadhasang |

Sant Singh KhalsaBy great good fortune, I found the Saadh Sangat, the Company of the Holy;
Manmohan SinghBy great good fortune, I have obtained the society of saints,
Manmohan Singh (Punjabi)ਪਰਮ ਚੰਗੇ ਕਰਮਾਂ ਦੁਆਰਾ ਮੈਨੂੰ ਸਤਿਸੰਗਤ ਪ੍ਰਾਪਤ ਹੋਈ ਹੈ,
Fareedkot Teekaਜਬ ਵੱਡੇ ਭਾਗੋਂ ਕਰ ਸਤਿਸੰਗਿ ਪ੍ਰਾਪਤਿ ਭਇਆ॥
Prof. Sahib Singhਉਹਨਾਂ ਨੇ ਵੱਡੀ ਕਿਸਮਤਿ ਨਾਲ ਗੁਰੂ ਦਾ ਮਿਲਾਪ ਹਾਸਲ ਕਰ ਲਿਆ,

ਪਦ ਅਰਥ ਭਾਗਿ = ਕਿਸਮਤ ਨਾਲ।

SikhNet (Spanish)Por buena fortuna, fui aceptado en la Sociedad de los Santos,

ਪਾਰਬ੍ਰਹਮ ਸਿਉ; ਲਾਗੋ ਰੰਗੁ ॥੧॥

paarabraham siau; laago rang |1|

Sant Singh KhalsaI have fallen in love with the Supreme Lord God. ||1||
Manmohan Singhand have fallen in love with the Supreme Lord.
Manmohan Singh (Punjabi)ਅਤੇ ਮੇਰੀ ਸ਼੍ਰੇਮਣੀ ਸਾਹਿਬ ਨਾਲ ਪ੍ਰੀਤ ਪਈ ਹੈ।
Fareedkot Teekaਤਬ ਪਾਰਬ੍ਰਹਮ ਕੇ ਸਾਥ ਪ੍ਰੇਮ ਲਗਾ ਹੈ॥੧॥
Prof. Sahib Singhਉਹਨਾਂ ਦਾ ਪਰਮਾਤਮਾ ਨਾਲ ਪ੍ਰੇਮ ਬਣ ਗਿਆ ॥੧॥

ਪਦ ਅਰਥ ਸਿਉ = ਨਾਲ। ਰੰਗੁ = ਪ੍ਰੇਮ ॥੧॥

SikhNet (Spanish)y me perdí en el Amor del Señor Supremo. (1)

ਹਰਿ ਹਰਿ ਨਾਮੁ ਜਪਤ; ਜਨੁ ਤਾਰਿਓ ॥

har har naam japat; jan taario |

Sant Singh KhalsaChanting the Name of the Lord, Har, Har, His servant has been carried across.
Manmohan SinghBy meditating on Lord God 's Name, I the servant, am saved.
Manmohan Singh (Punjabi)ਵਾਹਿਗੁਰੂ ਸੁਆਮੀ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਮੈਂ, ਨੌਕਰ, ਪਾਰ ਉਤਰ ਗਿਆ ਹਾਂ।
Fareedkot Teekaਹੇ ਮਨ! ਜੋ ਪੁਰਸ ਗੁਰਾਂ ਦੁਆਰੇ ਹਰਿ ਹਰਿ ਨਾਮ ਜਪਤਾ ਹੈ, ਸੋ ਨਾਮ ਨੇ ਤਾਰ ਲੀਆ ਹੈ॥
Prof. Sahib Singhਹਰਿ-ਨਾਮ ਸਿਮਰਦੇ ਸੇਵਕ ਨੂੰ (ਗੁਰੂ ਨੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ ਹੈ।

ਪਦ ਅਰਥ ਜਨੁ = ਸੇਵਕ।

SikhNet (Spanish)Meditando en el Naam, en el Nombre del Señor,

ਅਗਨਿ ਸਾਗਰੁ; ਗੁਰਿ. ਪਾਰਿ ਉਤਾਰਿਓ ॥੧॥ ਰਹਾਉ ॥

agan saagar; gur. paar utaario |1| rahaau |

Sant Singh KhalsaThe Guru has lifted me up and carried me across the ocean of fire. ||1||Pause||
Manmohan SinghThe Guru has conducted me across, the sea of fire. Pause.
Manmohan Singh (Punjabi)ਗੁਰਾਂ ਨੇ ਮੈਨੂੰ ਅੱਗ ਦੇ ਸਮੁੰਦਰ ਤੋਂ ਪਾਰ ਕਰ ਦਿਤਾ ਹੈ। ਠਹਿਰਾਉ।
Fareedkot Teekaਔਰ ਤਿਸ ਨੇ ਆਗੇ ਅਗਨੀ ਕੇ ਸਮੁੰਦਰ ਸੰਸਾਰ ਸੇ ਔਰੋਂ ਕੋ ਪਾਰ ਕਰ ਲੀਆ ਹੈ, ਵਾ ਹਰਿ ਹਰਿ ਨਾਮ ਜਾਪਕ ਜੋ ਪੁਰਸ ਹੈ (ਓ) ਉਸ ਕੋ ਗੁਰਾਂ ਨੇ ਸੰਸਾਰ ਅਗਨੀ ਕੇ ਸਮੁੰਦਰ ਸੇ ਤਾਰ ਕੇ ਪਾਰ ਕਰ ਲੀਆ ਹੈ॥੧॥ ਰਹਾਉ ॥
Prof. Sahib Singhਗੁਰੂ ਨੇ (ਸੇਵਕ ਨੂੰ) ਤ੍ਰਿਸ਼ਨਾ-ਅੱਗ ਦੇ ਸਮੁੰਦਰ ਤੋਂ ਪਾਰ ਲੰਘਾ ਲਿਆ ਹੈ ॥੧॥ ਰਹਾਉ ॥

ਪਦ ਅਰਥ ਅਗਨਿ = ਅੱਗ। ਸਾਗਰੁ = ਸਮੁੰਦਰ। ਗੁਰਿ = ਗੁਰੂ ਨੇ ॥੧॥ ਰਹਾਉ ॥

SikhNet (Spanish)fui salvado, y crucé sano y salvo el mar de fuego. (1-Pausa)

ਕਰਿ ਕੀਰਤਨੁ; ਮਨ ਸੀਤਲ ਭਏ ॥

kar keeratan; man seetal bhe |

Sant Singh KhalsaSinging the Kirtan of His Praises, my mind has become peaceful;
Manmohan SinghBy singing the praises of the Lord, my mind has been tranquilised,
Manmohan Singh (Punjabi)ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ ਮੇਰਾ ਚਿੱਤ ਠੰਢਾ ਠਾਰ ਹੋ ਗਿਆ ਹੈ,
Fareedkot Teekaਵਾਹਿਗੁਰੂ ਕਾ ਜਸ ਕਰਣੇ ਸੇ (ਮਨ) ਅੰਤਸਕਰਨ ਸੀਤਲ ਭਏ ਹੈਂ॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਕੇ ਜਿਨ੍ਹਾਂ ਦੇ ਮਨ ਠੰਢੇ-ਠਾਰ ਹੋ ਗਏ,

ਪਦ ਅਰਥ ਕਰਿ = ਕਰ ਕੇ। ਸੀਤਲ = ਠੰਡੇ।

SikhNet (Spanish)Cantando las Alabanzas del Señor, mi mente se sincronizó,

ਜਨਮ ਜਨਮ ਕੇ; ਕਿਲਵਿਖ ਗਏ ॥

janam janam ke; kilavikh ge |

Sant Singh Khalsathe sins of countless incarnations have been washed away.
Manmohan Singhand sins of many births are washed off.
Manmohan Singh (Punjabi)ਅਤੇ ਅਨੇਕਾ ਜਨਮ ਦੇ ਪਾਪ ਧੋਤੇ ਗਏ ਹਨ।
Fareedkot Teekaਪੁਨਾ ਜਨਮ ਜਨਮਾਂਤ੍ਰੋਂ ਕੇ ਪਾਪ ਚਲੇ ਗਏ ਹੈਂ॥
Prof. Sahib Singh(ਉਹਨਾਂ ਦੇ ਅੰਦਰੋਂ) ਜਨਮਾਂ ਜਨਮਾਂਤਰਾਂ ਦੇ ਪਾਪ ਦੂਰ ਹੋ ਗਏ।

ਪਦ ਅਰਥ ਕਿਲਵਿਖ = ਪਾਪ।

SikhNet (Spanish)y los errores arrastrados a través de muchas encarnaciones fueron lavados.

ਸਰਬ ਨਿਧਾਨ; ਪੇਖੇ ਮਨ ਮਾਹਿ ॥

sarab nidhaan; pekhe man maeh |

Sant Singh KhalsaI have seen all the treasures within my own mind;
Manmohan SinghAll the treasures I have seen within my mind.
Manmohan Singh (Punjabi)ਸਾਰੇ ਖਜਾਨੇ, ਮੈਂ ਆਪਣੇ ਹਿਰਦੇ ਅੰਦਰ ਵੇਖ ਲਏ ਹਨ।
Fareedkot Teekaਔਰ ਸਰਬ ਨਿਧੀ ਰੂਪ ਪਰਮੇਸ੍ਵਰ ਮਨ ਮੇਂ ਦੇਖੇ ਹੈਂ॥
Prof. Sahib Singhਉਹਨਾਂ ਨੇ ਸਾਰੇ ਖ਼ਜ਼ਾਨੇ ਆਪਣੇ ਮਨ ਵਿਚ ਹੀ ਵੇਖ ਲਏ,

ਪਦ ਅਰਥ ਨਿਧਾਨ = ਖ਼ਜ਼ਾਨੇ। ਪੇਖੇ = ਵੇਖ ਲਏ।

SikhNet (Spanish)Pude ver los Nueve Tesoros dentro de mi mente,

ਅਬ ਢੂਢਨ; ਕਾਹੇ ਕਉ ਜਾਹਿ ॥੨॥

ab dtoodtan; kaahe kau jaeh |2|

Sant Singh Khalsawhy should I now go out searching for them? ||2||
Manmohan SinghWhy should I now, go searching for them, without?
Manmohan Singh (Punjabi)ਹੁਣ ਮੈਂ ਉਹਨਾਂ ਨੂੰ ਲੱਭਣ ਲਈ ਕਿਉਂ ਬਾਹਰ ਜਾਵਾਂ?
Fareedkot Teekaਅਬ ਕਹੀਂ ਢੂੰਢਨੇ ਕੋ ਕਿਸ ਵਾਸਤੇ ਜਾਨਾ ਹੈ॥੨॥
Prof. Sahib Singh(ਇਸ ਵਾਸਤੇ ਸੁਖ) ਢੂੰਡਣ ਲਈ ਹੁਣ ਉਹ (ਹੋਰ ਕਿਤੇ) ਕਿਉਂ ਜਾਣ? (ਭਾਵ, ਸੁਖ ਦੀ ਭਾਲ ਬਾਹਰ ਜਗਤ ਦੇ ਪਦਾਰਥਾਂ ਵਿਚੋਂ ਕਰਨ ਦੀ ਉਹਨਾਂ ਨੂੰ ਲੋੜ ਨਹੀਂ ਰਹਿੰਦੀ) ॥੨॥

ਪਦ ਅਰਥ ਕਾਹੇ ਕਉ = ਕਾਹਦੇ ਲਈ? ਕਿਉਂ? ਜਾਹਿ = ਉਹ ਜਾਂਦੇ ਹਨ, ਉਹ ਜਾਣ ॥੨॥

SikhNet (Spanish)y ya no tengo por qué ir a buscar nada afuera.(2)

ਪ੍ਰਭ ਅਪੁਨੇ; ਜਬ ਭਏ ਦਇਆਲ ॥

prabh apune; jab bhe deaal |

Sant Singh KhalsaWhen God Himself becomes merciful,
Manmohan SinghWhen, my Master, became merciful,
Manmohan Singh (Punjabi)ਜਦ ਮੇਰਾ ਮਾਲਕ ਮਿਹਰਬਾਨ ਹੋ ਗਿਆ,
Fareedkot Teekaਜਬ ਅਪਨੇ ਪ੍ਰਭੂ ਦਿਯਾਲ ਭਏ॥
Prof. Sahib Singhਜਦੋਂ ਪ੍ਰਭੂ ਜੀ ਆਪਣੇ ਦਾਸਾਂ ਉਤੇ ਦਿਆਲ ਹੁੰਦੇ ਹਨ,
SikhNet (Spanish)Cuando mi Maestro fue Misericordioso conmigo,

ਪੂਰਨ ਹੋਈ; ਸੇਵਕ ਘਾਲ ॥

pooran hoee; sevak ghaal |

Sant Singh Khalsathe work of His servant becomes perfect.
Manmohan SinghHis slave 's service, then got accomplished.
Manmohan Singh (Punjabi)ਤਾਂ ਉਸ ਦੇ ਗੋਲੇ ਦੀ ਸੇਵਾ ਸੰਪੂਰਨ ਹੋ ਗਈ।
Fareedkot Teekaਤਬ ਸੇਵਕ ਕੀ ਸੇਵਾ ਕਰੀ ਹੂਈ ਸਫਲੀ ਹੂਈ॥
Prof. Sahib Singhਤਦੋਂ ਦਾਸਾਂ ਦੀ (ਕੀਤੀ ਹੋਈ ਸੇਵਾ-ਸਿਮਰਨ ਦੀ) ਮਿਹਨਤ ਸਫਲ ਹੋ ਜਾਂਦੀ ਹੈ।

ਪਦ ਅਰਥ ਸੇਵਕ ਘਾਲ = ਸੇਵਕ ਦੀ ਮਿਹਨਤ।

SikhNet (Spanish)los esfuerzos de Su Sirviente dieron fruto;

ਬੰਧਨ ਕਾਟਿ; ਕੀਏ ਅਪਨੇ ਦਾਸ ॥

bandhan kaatt; kee apane daas |

Sant Singh KhalsaHe has cut away my bonds, and made me His slave.
Manmohan SinghHe has cut off my fetters and made me His serf.
Manmohan Singh (Punjabi)ਉਸ ਨੇ ਮੇਰੀਆਂ ਬੇੜੀਆਂ ਕਟ ਕੇ ਮੈਨੂੰ ਆਪਣਾ ਗੁਲਾਮ ਬਣਾ ਲਿਆ ਹੈ।
Fareedkot Teekaਬੰਧਨ ਕਾਟ ਕਰ ਅਪਨੇ ਦਾਸ ਕੀਏ ਹੈਂ॥
Prof. Sahib Singh(ਸੇਵਕਾਂ ਦੇ ਮਾਇਆ ਦੇ ਮੋਹ ਦੇ) ਬੰਧਨ ਕੱਟ ਕੇ ਪ੍ਰਭੂ ਉਹਨਾਂ ਨੂੰ ਆਪਣੇ ਦਾਸ ਬਣਾ ਲੈਂਦਾ ਹੈ।

ਪਦ ਅਰਥ ਕਾਟਿ = ਕੱਟ ਕੇ।

SikhNet (Spanish)Él cortó mis amarras y me hizo Suyo.

ਸਿਮਰਿ ਸਿਮਰਿ; ਸਿਮਰਿ ਗੁਣਤਾਸ ॥੩॥

simar simar; simar gunataas |3|

Sant Singh KhalsaRemember, remember, remember Him in meditation; He is the treasure of excellence. ||3||
Manmohan SinghI remember, remember and remember the Lord, The Treasure of excellences.
Manmohan Singh (Punjabi)ਮੈਂ ਗੁਣਾ ਦੇ ਖ਼ਜਾਨੇ ਪ੍ਰਭੂ ਦਾ ਆਰਾਧਨ, ਆਰਾਧਨ ਤੇ ਆਰਾਧਨ ਕਰਦਾ ਹਾਂ।
Fareedkot Teekaਤਾਂ ਤੇ ਤਿਸ ਗੁਰੋਂ ਕੇ (ਤਾਸ) ਸਮੁੰਦਰ ਕੋ ਮਨ ਬਾਣੀ ਤਨ ਕਰ ਸਿਮਰਣ ਕਰਤੇ ਹੈਂ॥੩॥
Prof. Sahib Singhਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ (ਸੇਵਕ ਪਰਮਾਤਮਾ ਵਿਚ ਲੀਨ ਹੋ ਜਾਂਦੇ ਹਨ) ॥੩॥

ਪਦ ਅਰਥ ਗੁਣਤਾਸ = ਗੁਣਾਂ ਦਾ ਖ਼ਜ਼ਾਨਾ ਪ੍ਰਭੂ ॥੩॥

SikhNet (Spanish)Habita, oh dice Nanak, en Él, el Tesoro de Virtud. (3)

ਏਕੋ ਮਨਿ; ਏਕੋ ਸਭ ਠਾਇ ॥

eko man; eko sabh tthaae |

Sant Singh KhalsaHe alone is in the mind; He alone is everywhere.
Manmohan SinghHe, alone is in the mind, and he alone within all the places.
Manmohan Singh (Punjabi)ਕੇਵਲ ਓਹੀ ਅੰਤਹਕਰਣ ਅੰਦਰ ਹੈ ਅਤੇ ਕੇਵਲ ਓਹੀ ਸਾਰਿਆ ਥਾਵਾਂ ਅੰਦਰ।
Fareedkot Teekaਏਕੁ ਹਰੀ ਹੀ ਮਨ ਮੇਂ ਹੈ ਅਰ ਓਹੀ ਏਕ ਇੰਦ੍ਰੇ ਰੂਪ ਸੰਪੂਰਨ ਅਸਥਾਨੋਂ ਮੇਂ ਬਿਆਪਕ ਹੈ॥
Prof. Sahib Singhਉਸ ਨੂੰ ਇਕ ਪਰਮਾਤਮਾ ਹੀ ਆਪਣੇ ਹਿਰਦੇ ਵਿਚ ਵੱਸਦਾ ਦਿੱਸਦਾ ਹੈ, ਇਕ ਪਰਮਾਤਮਾ ਹੀ ਹਰੇਕ ਥਾਂ ਵਿਚ ਦਿੱਸਦਾ ਹੈ।

ਪਦ ਅਰਥ ਏਕੋ = ਇਕ (ਪ੍ਰਭੂ) ਹੀ। ਮਨਿ = ਮਨ ਵਿਚ, ਹਿਰਦੇ ਵਿਚ। ਠਾਇ = ਥਾਂ ਵਿਚ।

SikhNet (Spanish)Sólo Él está en la mente; sólo Él prevalece en todos los lugares;

ਪੂਰਨ ਪੂਰਿ ਰਹਿਓ; ਸਭ ਜਾਇ ॥

pooran poor rahio; sabh jaae |

Sant Singh KhalsaThe Perfect Lord is totally permeating and pervading everywhere.
Manmohan SinghThe Perfect Master is fully filling all the sites.
Manmohan Singh (Punjabi)ਮੁਕੰਮਲ ਮਾਲਕ ਸਮੂਹ ਟਿਕਾਣਿਆ ਨੂੰ ਮੁਕੰਮਲ ਤੌਰ ਤੇ ਭਰ ਰਿਹਾ ਹੈ।
Fareedkot Teekaਸੋ ਪੂਰਨ ਪਰਮੇਸ੍ਵਰ ਬ੍ਰਹਮਾਂਡ ਮੇਂ ਸਭ ਜਗਾ ਵਿਖੇ ਬਿਆਪਿ ਰਹਾ ਹੈ॥
Prof. Sahib Singhਉਸ ਨੂੰ ਹਰ ਥਾਂ ਵਿਚ ਪਰਮਾਤਮਾ ਹੀ ਪਰਮਾਤਮਾ ਵਿਆਪਕ ਭਰਪੂਰ ਦਿੱਸਦਾ ਹੈ,

ਪਦ ਅਰਥ ਜਾਇ = ਥਾਂ।

SikhNet (Spanish)Él, el Uno Perfecto, llena todos los espacios.

ਗੁਰਿ ਪੂਰੈ; ਸਭੁ ਭਰਮੁ ਚੁਕਾਇਆ ॥

gur poorai; sabh bharam chukaaeaa |

Sant Singh KhalsaThe Perfect Guru has dispelled all doubts.
Manmohan SinghThe Perfect Guru has dispelled all my doubts.
Manmohan Singh (Punjabi)ਪੂਰਨ ਗੁਰਾਂ ਨੇ ਸਮੂਹ ਸੰਦੇਹ ਦੂਰ ਕਰ ਦਿਤੇ ਹਨ।
Fareedkot Teekaਪੂਰੇ ਗੁਰੋਂ ਨੇ ਸੰਪੂਰਨ ਭਰਮ ਉਠਾਇ ਦੀਆ ਹੈ॥
Prof. Sahib Singhਪੂਰੇ ਗੁਰੂ ਨੇ ਜਿਸ ਮਨੁੱਖ ਦੇ ਮਨ ਦੀ ਸਾਰੀ ਭਟਕਣਾ ਦੂਰ ਕਰ ਦਿੱਤੀ,

ਪਦ ਅਰਥ ਗੁਰਿ = ਗੁਰੂ ਨੇ।

SikhNet (Spanish)A través del Perfecto Guru, me deshago de toda duda

ਹਰਿ ਸਿਮਰਤ; ਨਾਨਕ ਸੁਖੁ ਪਾਇਆ ॥੪॥੮॥੭੭॥

har simarat; naanak sukh paaeaa |4|8|77|

Sant Singh KhalsaRemembering the Lord in meditation, Nanak has found peace. ||4||8||77||
Manmohan SinghBy remembering God, Nanak has obtained peace.
Manmohan Singh (Punjabi)ਵਾਹਿਗੁਰੂ ਨੂੰ ਚੇਤੇ ਕਰਕੇ ਨਾਨਕ ਨੇ ਠੰਢ-ਚੈਨ ਪ੍ਰਾਪਤ ਕੀਤੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਕੇ ਸਿਮਰਨ ਕਰਨੇ ਸੇ ਸੁਖ ਪਾਇਆ ਹੈ॥੪॥੮॥੭੭॥
Prof. Sahib Singhਹੇ ਨਾਨਕ! ਪਰਮਾਤਮਾ ਦਾ ਸਿਮਰਨ ਕਰ ਕੇ ਉਸ ਮਨੁੱਖ ਨੇ ਆਤਮਕ ਆਨੰਦ ਲੱਭ ਲਿਆ ਹੈ ॥੪॥੮॥੭੭॥
SikhNet (Spanish)y habitando en el Señor, obtengo la Paz.(4-8-77)

Open this shabad →

Shabad Guru Arjan Dev Ji Raag Gauree

ਗਉੜੀ ਗੁਆਰੇਰੀ ਮਹਲਾ ੫ ॥

gaurree guaareree mahalaa 5 |

Sant Singh KhalsaGauree Gwaarayree, Fifth Mehl:
Manmohan SinghGauri Guareri 5th Guru.
Manmohan Singh (Punjabi)ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
SikhNet (Spanish)Gauri Guareri, Mejl Guru Aryan, Quinto Canal Divino.

ਅਗਲੇ ਮੁਏ; ਸਿ ਪਾਛੈ ਪਰੇ ॥

agale mue; si paachhai pare |

Sant Singh KhalsaThose who have died have been forgotten.
Manmohan SinghThey who have previously died, are forgotten.
Manmohan Singh (Punjabi)ਜੋ ਪਹਿਲਾਂ ਮਰ ਚੁਕੇ ਹਨ, ਉਹ ਭੁਲ ਗਏ ਹਨ।
Fareedkot Teekaਜੋ ਪਹਿਲੇ ਅਪਨੇ ਪਿਤਾ ਪਿਤਾਮਾ ਆਦਿਕ ਮਰੇ ਹੈਂ, ਸੋ ਪਾਛੇ ਪਰੇ, ਅਰਥਾਤ ਭੂਲ ਗਏ ਹੈਂ॥
Prof. Sahib Singhਜੇਹੜੇ ਆਪਣੇ ਵੱਡੇ-ਵਡੇਰੇ ਮਰ ਚੁਕੇ ਹੁੰਦੇ ਹਨ ਉਹ ਭੁੱਲ ਜਾਂਦੇ ਹਨ (ਭਾਵ, ਇਹ ਗੱਲ ਭੁੱਲ ਜਾਂਦੀ ਹੈ ਕਿ ਉਹ ਜੋੜੀ ਹੋਈ ਮਾਇਆ ਇੱਥੇ ਹੀ ਛੱਡ ਗਏ),

ਪਦ ਅਰਥ ਅਗਲੇ = ਆਪਣੇ ਤੋਂ ਪਹਿਲੇ, ਆਪਣੇ ਵੱਡੇ ਵਡੇਰੇ। ਸਿ = ਉਹ ਵੱਡੇ ਵਡੇਰੇ। ਪਾਛੈ ਪਰੇ = ਭੁੱਲ ਗਏ।

SikhNet (Spanish)Los muertos han sido dejados y abandonados,

ਜੋ ਉਬਰੇ; ਸੇ ਬੰਧਿ ਲਕੁ ਖਰੇ ॥

jo ubare; se bandh lak khare |

Sant Singh KhalsaThose who survive have fastened their belts.
Manmohan SinghThey, who survive, stand with their loins girded.
Manmohan Singh (Punjabi)ਜਿਹੜੇ ਬਚੇ ਹੋਏ ਹਨ, ਉਹ ਕਮਰ ਬੰਨ੍ਹੀ ਖਲੋਤੇ ਹਨ।
Fareedkot Teekaਜੋ ਮ੍ਰਿਤੂ ਸੇ ਕੋਈ ਕਾਲ ਬਚੇ ਹੂਏ ਹੈਂ, ਸੋ ਕਮਰ ਕਸ ਕੇ ਸਵਾਧਾਨ ਹੋ ਖੜੇ ਹੈਂ॥
Prof. Sahib Singhਜੇਹੜੇ ਹੁਣ ਜੀਊਂਦੇ ਹਨ ਉਹ (ਮਾਇਆ ਜੋੜਨ ਲਈ) ਲੱਕ ਬੰਨ੍ਹ ਕੇ ਖਲੋ ਜਾਂਦੇ ਹਨ।

ਪਦ ਅਰਥ ਉਬਰੇ = ਬਚੇ ਹੋਏ ਹਨ, ਜੀਊਂਦੇ ਹਨ। ਸੇ = ਉਹ ਬੰਦੇ। ਬੰਧਿ = ਬੰਨ੍ਹ ਕੇ। ਖਰੇ = ਖਲੋਤੇ ਹੋਏ ਹਨ।

SikhNet (Spanish)pero para los que se quedaron con vida esto no parece afectarles en nada.

ਜਿਹ ਧੰਧੇ ਮਹਿ; ਓਇ ਲਪਟਾਏ ॥

jih dhandhe meh; oe lapattaae |

Sant Singh KhalsaThey are busily occupied in their affairs;
Manmohan SinghThey engage in the occupations in which they were involved.
Manmohan Singh (Punjabi)ਉਹ ਉਨ੍ਹਾਂ ਵਿਹਾਰਾ ਵਿੱਚ ਰੁਝਦੇ ਹਨ, ਜਿਨ੍ਹਾਂ ਵਿੱਚ ਉਹ ਖਚਤ ਹੋਏ ਹੋਏ ਸਨ।
Fareedkot Teekaਜਿਸ ਵਿਉਹਾਰ ਮੇਂ ਵਹੁ ਲਪਟਾਏ ਹੂਏ ਥੇ॥
Prof. Sahib Singhਜਿਸ ਧੰਧੇ ਵਿਚ ਉਹ (ਮਰ ਚੁਕੇ ਵੱਡੇ ਵਡੇਰੇ) ਫਸੇ ਹੋਏ ਸਨ,

ਪਦ ਅਰਥ ਮਹਿ = ਵਿਚ। ਓਇ = ਉਹ ਮਰ ਚੁਕੇ ਵੱਡੇ ਵਡੇਰੇ। ਲਪਟਾਏ = ਫਸੇ ਹੋਏ ਸਨ। ਤੇ = ਤੋਂ।

SikhNet (Spanish)Se envuelven en el tumulto de la vida y con más y más afán,

ਉਨ ਤੇ ਦੁਗੁਣ; ਦਿੜੀ ਉਨ ਮਾਏ ॥੧॥

aun te dugun; dirree un maae |1|

Sant Singh Khalsathey cling twice as hard to Maya. ||1||
Manmohan SinghAs against them they cling to mammon with twice the force.
Manmohan Singh (Punjabi)ਉਨ੍ਹਾਂ ਦੇ ਮੁਕਾਬਲੇ ਵਿੱਚ ਉਹ ਮਾਇਆ ਨੂੰ ਦੁੱਗਣੀ ਤਾਕਤ ਨਾਲ ਚਿਮੜਦੇ ਹਨ।
Fareedkot Teekaਉਨੋਂ ਨੇ ਉਨ ਸੇ ਦੁਗਣੀ ਮਾਯਾ ਦ੍ਰਿੜ ਕਰ ਲਈ ਹੈ॥੧॥
Prof. Sahib Singhਉਹਨਾਂ ਤੋਂ ਦੂਣੀ ਮਾਇਆ ਦੀ ਪਕੜ ਉਹ ਜੀਊਂਦੇ ਮਨੁੱਖ ਆਪਣੇ ਮਨ ਵਿਚ ਬਣਾ ਲੈਂਦੇ ਹਨ ॥੧॥

ਪਦ ਅਰਥ ਦੁਗੁਣ = ਦੂਣੀ। ਦਿੜੀ = ਪੱਕੀ ਕਰ ਕੇ ਬੰਨ੍ਹੀ ਹੋਈ ਹੈ। ਉਨ = ਉਹਨਾਂ ਨੇ ਜੋ ਹੁਣ ਜੀਊਂਦੇ ਹਨ। ਮਾਏ = ਮਾਇਆ ॥੧॥

SikhNet (Spanish)tratan de volverse ricos cada día. (1)

ਓਹ ਬੇਲਾ; ਕਛੁ. ਚੀਤਿ ਨ ਆਵੈ ॥

oeh belaa; kachh. cheet na aavai |

Sant Singh KhalsaNo one thinks of the time of death;
Manmohan SinghMan thinks not of that time of death.
Manmohan Singh (Punjabi)ਮੌਤ ਦੇ ਉਸ ਵਕਤ ਨੂੰ ਇਨਸਾਨ ਯਾਦ ਨਹੀਂ ਕਰਦਾ।
Fareedkot Teekaਮਰਣੇ ਕਾ ਜੋ ਸਮਾਂ ਹੈ ਵਹੁ ਜੀਵ ਕੋ ਕੁਛ ਯਾਦ ਨਹੀਂ ਆਵਤਾ ਹੈ॥
Prof. Sahib Singh(ਮੂਰਖ ਮਨੁੱਖ ਨੂੰ) ਉਹ ਸਮਾ ਰਤਾ ਭੀ ਚੇਤੇ ਨਹੀਂ ਆਉਂਦਾ (ਜਦੋਂ ਵੱਡੇ-ਵਡੇਰਿਆਂ ਵਾਂਗ ਸਭ ਕੁਝ ਇੱਥੇ ਹੀ ਛੱਡ ਜਾਣਾ ਹੈ)।

ਪਦ ਅਰਥ ਬੇਲਾ = ਸਮਾ। ਚੀਤਿ = ਚਿੱਤ ਵਿਚ।

SikhNet (Spanish)Se olvidan con una facilidad increíble de la inevitable muerte

ਬਿਨਸਿ ਜਾਇ; ਤਾਹੂ ਲਪਟਾਵੈ ॥੧॥ ਰਹਾਉ ॥

binas jaae; taahoo lapattaavai |1| rahaau |

Sant Singh Khalsapeople grasp to hold that which shall pass away. ||1||Pause||
Manmohan SinghHe clings to that, which is to pass away. Pause.
Manmohan Singh (Punjabi)ਉਹ ਉਸ ਨੂੰ ਚਿਮੜਦਾ ਹੈ, ਜਿਸ ਨੇ ਨਾਸ ਹੋ ਜਾਣਾ ਹੈ। ਠਹਿਰਾਉ।
Fareedkot Teekaਜੋ ਪਦਾਰਥ ਨਾਸ ਹੋ ਜਾਣੇ ਵਾਲੇ ਹੈਂ ਤਿਨ ਮੇਂ ਹੀ ਲਪਟ ਰਹਾ ਹੈ॥੧॥ ਰਹਾਉ ॥
Prof. Sahib Singhਮਨੁੱਖ (ਮੁੜ ਮੁੜ) ਉਸੇ (ਮਾਇਆ) ਨਾਲ ਚੰਬੜਦਾ ਹੈ ਜਿਸ ਨੇ ਨਾਸ ਹੋ ਜਾਣਾ ਹੈ (ਜਿਸ ਨਾਲ ਸਾਥ ਨਹੀਂ ਨਿਭਣਾ) ॥੧॥ ਰਹਾਉ ॥

ਪਦ ਅਰਥ ਬਿਨਸਿ ਜਾਇ = ਮਰ ਜਾਂਦਾ ਹੈ। ਤਾਹੂ = ਉਸ ਮਾਇਆ ਨਾਲ ਹੀ ॥੧॥ ਰਹਾਉ ॥

SikhNet (Spanish)y se aferran a lo pasajero. (1-Pausa)

ਆਸਾ ਬੰਧੀ; ਮੂਰਖ ਦੇਹ ॥

aasaa bandhee; moorakh deh |

Sant Singh KhalsaThe fools - their bodies are bound down by desires.
Manmohan SinghThe body of the fool is bound by desires.
Manmohan Singh (Punjabi)ਬੇਵਕੂਫ ਦਾ ਸਰੀਰ ਖਾਹਿਸ਼ਾ ਨੇ ਬੰਨ੍ਹਿਆ ਹੋਇਆ ਹੈ।
Fareedkot Teekaਮੂਰਖ ਜੀਵ ਨੇ ਮਾਨੁਖ ਸਰੀਰ ਪਾ ਕਰ ਕੇ ਅੰਤਹਕਰਣ ਮੇਂ ਆਸਾ ਕੀ ਪੋਟ ਬੰਧ ਰਖੀ ਹੈ॥
Prof. Sahib Singhਮੂਰਖ ਮਨੁੱਖ ਦਾ ਸਰੀਰ (ਭਾਵ, ਹਰੇਕ ਗਿਆਨ-ਇੰਦ੍ਰਾ ਮਾਇਆ ਦੀਆਂ) ਆਸਾਂ ਨਾਲ ਜਕੜਿਆ ਰਹਿੰਦਾ ਹੈ।

ਪਦ ਅਰਥ ਬੰਧੀ = ਬੱਝੀ ਹੋਈ। ਮੂਰਖ ਦੇਹ = ਮੂਰਖ ਦਾ ਸਰੀਰ।

SikhNet (Spanish)El tonto se aferra tenazmente a sus esperanzas,

ਕਾਮ ਕ੍ਰੋਧ; ਲਪਟਿਓ ਅਸਨੇਹ ॥

kaam krodh; lapattio asaneh |

Sant Singh KhalsaThey are mired in sexual desire, anger and attachment;
Manmohan SinghIn lust, wrath, and worldly love, he is involved.
Manmohan Singh (Punjabi)ਭੋਗ ਬਿਲਾਸ, ਗੁੱਸੇ ਅਤੇ ਸੰਸਾਰੀ ਮਮਤਾ ਵਿੱਚ ਉਹ ਫਾਥਾ ਹੋਇਆ ਹੈ।
Fareedkot Teekaਤਥਾ ਕ੍ਰੋਧ ਅਰ ਮੋਹ ਮੇਂ ਲਪਟ ਰਹਿਆ ਹੈ॥
Prof. Sahib Singhਮੂਰਖ ਮਨੁੱਖ ਕਾਮ ਕ੍ਰੋਧ ਮੋਹ ਦੇ ਬੰਧਨਾਂ ਵਿਚ ਫਸਿਆ ਰਹਿੰਦਾ ਹੈ।

ਪਦ ਅਰਥ ਅਸਨੇਹ = ਮੋਹ (स्नेह)।

SikhNet (Spanish)a la lujuria, a la avaricia y al apego.

ਸਿਰ ਊਪਰਿ; ਠਾਢੋ ਧਰਮ ਰਾਇ ॥

sir aoopar; tthaadto dharam raae |

Sant Singh Khalsathe Righteous Judge of Dharma stands over their heads.
Manmohan SinghOver, his head stands the Righteous Judge.
Manmohan Singh (Punjabi)ਉਸ ਦੇ ਸਿਰ ਉਤੇ ਧਰਮ ਰਾਜਾ ਖਲੋਤਾ ਹੈ।
Fareedkot Teekaਹਿਸਾਬ ਲੇਨੇ ਕੇ ਵਾਸਤੇ ਸਿਰ ਪਰ ਧਰਮ ਰਾਇ ਖੜਾ ਹੈ॥
Prof. Sahib Singhਸਿਰ ਉੱਤੇ ਧਰਮਰਾਜ ਖਲੋਤਾ ਹੋਇਆ ਹੈ (ਭਾਵ, ਮੌਤ ਦਾ ਸਮਾ ਨੇੜੇ ਆ ਰਿਹਾ ਹੈ, ਪਰ)

ਪਦ ਅਰਥ ਠਾਢੋ = ਖਲੋਤਾ ਹੋਇਆ ਹੈ।

SikhNet (Spanish)Sobre su cabeza está la Ley del Señor

ਮੀਠੀ ਕਰਿ ਕਰਿ; ਬਿਖਿਆ ਖਾਇ ॥੨॥

meetthee kar kar; bikhiaa khaae |2|

Sant Singh KhalsaBelieving it to be sweet, the fools eat poison. ||2||
Manmohan SinghDeeming it as sweet, he eats poison.
Manmohan Singh (Punjabi)ਇਸ ਨੂੰ ਮਿੱਠੀ ਜਾਣ ਕੇ ਉਹ ਜ਼ਹਿਰ ਨੂੰ ਖਾਂਦਾ ਹੈ।
Fareedkot Teeka(ਮੀਠੀ) ਸੁਖ ਰੂਪ ਜਾਨ ਕਰ ਕੇ ਬਿਖੈ ਰੂਪ ਬਿਖ ਕੋ ਭੋਗਤਾ ਹੈ॥੨॥
Prof. Sahib Singhਮੂਰਖ ਮਨੁੱਖ (ਆਤਮਕ ਮੌਤ ਲਿਆਉਣ ਵਾਲੀ) ਮਾਇਆ (-ਜ਼ਹਰ) ਮਿੱਠੀ ਜਾਣ ਜਾਣ ਕੇ ਖਾਂਦਾ ਰਹਿੰਦਾ ਹੈ ॥੨॥

ਪਦ ਅਰਥ ਬਿਖਿਆ = ਮਾਇਆ ॥੨॥

SikhNet (Spanish)pero, para él, el veneno sabe dulce.(2)

ਹਉ ਬੰਧਉ; ਹਉ ਸਾਧਉ ਬੈਰੁ ॥

hau bandhau; hau saadhau bair |

Sant Singh KhalsaThey say, "I shall tie up my enemy, and I shall cut him down.
Manmohan SinghThe fool says "I shall bind my enemy and will lay him prostrate.
Manmohan Singh (Punjabi)ਮੂਰਖ ਆਖਦਾ ਹੈ "ਮੈਂ ਆਪਣੇ ਵੈਰੀ ਨੂੰ ਬੰਨ੍ਹ ਲਵਾਂਗਾ, ਅਤੇ ਉਸ ਨੂੰ ਨਿੱਸਲ ਕਰ ਦਿਆਂਗਾ।
Fareedkot Teekaਮੈਂ ਅਮਕੇ ਕਉ ਬਾਂਧਾਂਗਾ ਔਰ ਮੈਂ ਅਪਨੇ ਵਡਿਓਂ ਕਾ ਬੈਰ ਲੇਵਾਂਗਾ॥
Prof. Sahib Singh(ਮਾਇਆ-ਮੱਤਾ ਮੂਰਖ ਮਨੁੱਖ ਇਉਂ ਅਹੰਕਾਰ-ਭਰੀਆਂ ਗੱਲਾਂ ਕਰਦਾ ਹੈ:) ਮੈਂ (ਉਸ ਨੂੰ) ਬੰਨ੍ਹ ਲਵਾਂਗਾ, ਮੈਂ (ਉਸ ਪਾਸੋਂ ਆਪਣਾ) ਵੈਰ (ਦਾ ਬਦਲਾ) ਲਵਾਂਗਾ,

ਪਦ ਅਰਥ ਹਉ = ਮੈਂ। ਬੰਧਉ = ਬੰਧਉਂ, ਮੈਂ ਬੰਨ੍ਹ ਲੈਂਦਾ ਹਾਂ, ਮੈਂ ਬੰਨ੍ਹ ਲਵਾਂਗਾ। ਸਾਧਉ ਬੈਰੁ = ਮੈਂ ਵੈਰ ਲਵਾਂਗਾ।

SikhNet (Spanish)Y dice el Pandit, voy a atar a mis enemigos

ਹਮਰੀ ਭੂਮਿ; ਕਉਣੁ ਘਾਲੈ ਪੈਰੁ ॥

hamaree bhoom; kaun ghaalai pair |

Sant Singh KhalsaWho dares to set foot upon my land?
Manmohan SinghWho can dare set his foot upon my land?"
Manmohan Singh (Punjabi)ਮੇਰੀ ਜਮੀਨ ਤੇ ਕੌਣ ਪੈਰ ਧਰ ਸਕਦਾ ਹੈ?"
Fareedkot Teekaਹਮਰੀ ਭੂਮੀ ਵਿਖੇ ਕੌਨ ਪੈਰ ਪਾਵੇ, ਭਾਵ ਹੰਕਾਰ ਸਹਤ ਹੋ ਕਰ ਦਾਵੈ ਬੰਨਦਾ ਹੈ॥
Prof. Sahib Singhਮੇਰੀ ਭੁਇਂ ਉਤੇ ਕੌਣ ਪੈਰ ਰੱਖਦਾ ਹੈ?

ਪਦ ਅਰਥ ਭੂਮਿ = ਜ਼ਮੀਨ (ਉਤੇ)। ਘਾਲੈ ਪੈਰੁ = ਪੈਰ ਰੱਖ ਸਕਦਾ ਹੈ।

SikhNet (Spanish)y ajustar cuentas con ellos.

ਹਉ ਪੰਡਿਤੁ; ਹਉ ਚਤੁਰੁ ਸਿਆਣਾ ॥

hau panddit; hau chatur siaanaa |

Sant Singh KhalsaI am learned, I am clever and wise."
Manmohan SinghI am learned, I am clever, and wise.
Manmohan Singh (Punjabi)ਮੈਂ ਵਿਦਵਾਨ ਹਾਂ, ਮੈਂ ਹੁਸ਼ਿਆਰ ਤੇ ਅਕਲਮੰਦ ਹਾਂ।
Fareedkot Teekaਮੈਂ ਪੰਡਤ ਹਾਂ, ਮੈਂ ਚਤਰ ਹਾਂ, ਮੈਂ ਸਿਆਣਾ ਹਾਂ॥
Prof. Sahib Singhਮੈਂ ਵਿਦਵਾਨ ਹਾਂ, ਮੈਂ ਚਤੁਰ ਹਾਂ ਮੈਂ ਸਿਆਣਾ ਹਾਂ।
SikhNet (Spanish)Oh, ¿quién puede traspasar mi propiedad? ¡Soy un escolástico sabio e inteligente!

ਕਰਣੈਹਾਰੁ; ਨ ਬੁਝੈ ਬਿਗਾਨਾ ॥੩॥

karanaihaar; na bujhai bigaanaa |3|

Sant Singh KhalsaThe ignorant ones do not recognize their Creator. ||3||
Manmohan SinghThe ignorant knows not His creator.
Manmohan Singh (Punjabi)ਬੇ-ਸਮਝ ਆਪਣੇ ਕਰਤਾਰ ਨੂੰ ਨਹੀਂ ਜਾਣਦਾ।
Fareedkot Teekaਐਸੇ ਹੰਕਾਰ ਸੰਜੁਗਤ ਹੂਆ ਹੂਆ (ਬਿਗਾਨਾ) ਮੂਰਖ, ਵਾ ਜਮ ਕਾ ਭਛ ਵਾਹਿਗੁਰੂ ਕੋ ਨਹੀਂ ਜਾਨਤਾ॥੩॥
Prof. Sahib Singh(ਆਪਣੇ ਅਹੰਕਾਰ ਵਿਚ) ਮੂਰਖ ਮਨੁੱਖ ਆਪਣੇ ਪੈਦਾ ਕਰਨ ਵਾਲੇ ਪਰਮਾਤਮਾ ਨੂੰ ਭੀ ਨਹੀਂ ਸਮਝਦਾ (ਚੇਤੇ ਰੱਖਦਾ) ॥੩॥

ਪਦ ਅਰਥ ਬਿਗਾਨਾ = ਬੇ-ਗਿਆਨਾ, ਮੂਰਖ ॥੩॥

SikhNet (Spanish)Pero el pobre ególatra no conoce a Aquél que lo creó. (3)

ਅਪੁਨੀ ਗਤਿ ਮਿਤਿ; ਆਪੇ ਜਾਨੈ ॥

apunee gat mit; aape jaanai |

Sant Singh KhalsaThe Lord Himself knows His Own state and condition.
Manmohan SinghHis state and worth God Himself knows.
Manmohan Singh (Punjabi)ਆਪਣੀ ਅਵਸਥਾ ਤੇ ਕੀਮਤ ਹਰੀ ਖੁਦ ਹੀ ਜਾਣਦਾ ਹੈ।
Fareedkot Teekaਅਪਨੀ ਇਸਥਿਤੀ ਕੀ ਮਰਯਾਦਾ ਕੋ ਆਪ ਹੀ ਜਾਨਤਾ ਹੈ॥
Prof. Sahib Singh(ਪਰ ਜੀਵ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ ਜਾਣਦਾ ਹੈ ਕਿ ਉਹ ਆਪ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ।

ਪਦ ਅਰਥ ਗਤਿ = ਅਵਸਥਾ, ਹਾਲਤ। ਮਿਤਿ = ਮਰਯਾਦਾ, ਮਾਪ।

SikhNet (Spanish)Solamente el Señor conoce Su Propio Estado.

ਕਿਆ ਕੋ ਕਹੈ; ਕਿਆ ਆਖਿ ਵਖਾਨੈ ॥

kiaa ko kahai; kiaa aakh vakhaanai |

Sant Singh KhalsaWhat can anyone say? How can anyone describe Him?
Manmohan SinghWhat can anyone say? How can one say and describe Him?
Manmohan Singh (Punjabi)ਕੋਈ ਜਣਾ ਕੀ ਆਖ ਸਕਦਾ ਹੈ? ਪ੍ਰਾਣੀ ਕਿਸ ਤਰ੍ਹਾਂ ਉਸ ਨੂੰ ਕਥਨ ਤੇ ਬਿਆਨ ਕਰ ਸਕਦਾ ਹੈ?
Fareedkot Teekaਜਿਸ ਕੀ ਗਤੀ ਕੀ ਕਵੀਸਰੀ ਕਿਆ ਕੋਈ ਕਥੇ ਔਰ ਤਿਸ ਕਵੀਸਰੀ ਕਾ ਕਥਨ ਕਰ ਕੇ ਕਿਆ ਕਿਸੀ ਕੋ ਸੁਨਾਵੇ॥
Prof. Sahib Singhਜੀਵ (ਉਸ ਪਰਮਾਤਮਾ ਦੀ ਗਤਿ ਮਿਤਿ ਬਾਰੇ) ਕੁਝ ਭੀ ਕਹਿ ਨਹੀਂ ਸਕਦਾ, ਕੁਝ ਭੀ ਆਖ ਕੇ ਬਿਆਨ ਨਹੀਂ ਕਰ ਸਕਦਾ।

ਪਦ ਅਰਥ ਆਖਿ = ਆਖ ਕੇ। ਕੋ = ਕੋਈ ਮਨੁੱਖ।

SikhNet (Spanish)¿Qué puede el mortal hacer o decir?

ਜਿਤੁ ਜਿਤੁ ਲਾਵਹਿ; ਤਿਤੁ ਤਿਤੁ ਲਗਨਾ ॥

jit jit laaveh; tith tit laganaa |

Sant Singh KhalsaWhatever He attaches us to - to that we are attached.
Manmohan SinghTo whatever God attaches the mortal, to that he gets attached.
Manmohan Singh (Punjabi)ਜਿਸ ਕਿਸੇ ਨਾਲ ਹਰੀ ਪ੍ਰਾਣੀ ਨੂੰ ਜੋੜਦਾ ਹੈ, ਉਸੇ ਨਾਲ ਉਹ ਜੁੜ ਜਾਂਦਾ ਹੈ।
Fareedkot Teekaਜਿਸੁ ਜਿਸੁ ਮੇਂ ਲਗਾਵਤਾ ਹੈ ਤਿਸ ਤਿਸ ਕਰਮ ਮੇਂ ਸਭ ਕਿਸੀ ਕਾ ਲਗਨਾ ਹੋ ਰਹਾ ਹੈ॥
Prof. Sahib Singhਹੇ ਪ੍ਰਭੂ! ਤੂੰ ਜੀਵ ਨੂੰ ਜਿਸ ਜਿਸ ਪਾਸੇ ਲਾਂਦਾ ਹੈਂ, ਉਧਰ ਉਧਰ ਹੀ ਇਹ ਲੱਗ ਸਕਦਾ ਹੈ।

ਪਦ ਅਰਥ ਜਿਤੁ = ਜਿਸ ਪਾਸੇ।

SikhNet (Spanish)Así como es el Decreto de Su Voluntad, así son las tareas que nos asigna.

ਅਪਨਾ ਭਲਾ; ਸਭ ਕਾਹੂ ਮੰਗਨਾ ॥੪॥

apanaa bhalaa; sabh kaahoo manganaa |4|

Sant Singh KhalsaEveryone begs for their own good. ||4||
Manmohan SinghEveryone asks for his own advantage.
Manmohan Singh (Punjabi)ਹਰ ਕੋਈ ਆਪਣੀ ਬਿਹਤਰੀ ਲਈ ਯਾਚਨਾ ਕਰਦਾ ਹੈ।
Fareedkot Teekaਪਰੰਤੂ ਅਪਨਾ ਭਲਾ ਭਾਵ ਸੁਖੁ ਮੰਗਨਾ ਸਭ ਕਰਤੇ ਹੈਂ॥☬ਪ੍ਰਸ਼ਨ: ਭਲਾ ਕੈਸੇ ਹੋਵੇ?☬ਉੱਤ੍ਰ:
Prof. Sahib Singhਹਰੇਕ ਜੀਵ ਨੇ ਤੇਰੇ ਪਾਸੋਂ ਹੀ ਆਪਣੇ ਭਲੇ ਦੀ ਮੰਗ ਮੰਗਣੀ ਹੈ ॥੪॥

ਪਦ ਅਰਥ ਸਭ ਕਾਹੂ = ਹਰ ਕਿਸੇ ਨੇ ॥੪॥

SikhNet (Spanish)Todos piden por su propio bien.(4)

ਸਭ ਕਿਛੁ ਤੇਰਾ; ਤੂੰ ਕਰਣੈਹਾਰੁ ॥

sabh kichh teraa; toon karanaihaar |

Sant Singh KhalsaEverything is Yours; You are the Creator Lord.
Manmohan SinghEverything is Thine. Thou art the Creator.
Manmohan Singh (Punjabi)ਹਰ ਸ਼ੈ ਤੇਰੀ ਹੈ, ਤੂੰ ਸਿਰਜਣਹਾਰ ਹੈ।
Fareedkot Teekaਐਸੇ ਬੇਨਤੀ ਕਰ ਸਭ ਕਿਛੁ ਤੇਰਾ ਹੈ ਔਰ ਤੂੰ ਕਰਣੇਹਾਰਾ ਹੈਂ॥
Prof. Sahib Singhਹੇ ਪ੍ਰਭੂ! ਇਹ ਸਭ ਕੁਝ ਤੇਰਾ ਹੀ ਪੈਦਾ ਕੀਤਾ ਹੋਇਆ ਹੈ, ਤੂੰ ਹੀ ਸਾਰੇ ਜਗਤ ਦਾ ਬਣਾਣ ਵਾਲਾ ਹੈਂ।
SikhNet (Spanish)Todo pertenece a Ti, oh Señor, nuestro Creador,

ਅੰਤੁ ਨਾਹੀ ਕਿਛੁ. ਪਾਰਾਵਾਰੁ ॥

ant naahee kichh. paaraavaar |

Sant Singh KhalsaYou have no end or limitation.
Manmohan SinghThou hast no end, this and that limit.
Manmohan Singh (Punjabi)ਤੇਰਾ ਕੋਈ ਓੜਕ ਇਹ ਜਾ ਉਹ ਹੱਦਬੰਨਾ ਨਹੀਂ।
Fareedkot Teekaਤੇਰੇ ਪਾਰ ਉਰਾਰ ਕਾ ਕੁਛ ਅੰਤ ਨਹੀਂ ਹੈ॥
Prof. Sahib Singhਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਤੇਰੇ ਸਰੂਪ ਦਾ ਉਰਲਾ ਪਾਰਲਾ ਬੰਨ੍ਹਾ ਨਹੀਂ ਲੱਭ ਸਕਦਾ।

ਪਦ ਅਰਥ ਪਾਰਾਵਾਰੁ = ਪਾਰਲਾ ਤੇ ਉਰਲਾ ਬੰਨਾ।

SikhNet (Spanish)y no hay ni límite ni fin para Tu Poder;

ਦਾਸ ਅਪਨੇ ਕਉ; ਦੀਜੈ ਦਾਨੁ ॥

daas apane kau; deejai daan |

Sant Singh KhalsaPlease give this gift to Your servant,
Manmohan SinghBestow this boon on Thy slave Nanak,
Manmohan Singh (Punjabi)ਆਪਣੇ ਗੁਮਾਸ਼ਤੇ ਨਾਨਕ ਨੂੰ ਇਹ ਖੈਰ ਪਾ,
Fareedkot Teekaਤਾਂ ਤੇ ਅਪਨੇ ਦਾਸ ਕੋ ਨਾਮ ਕਾ ਦਾਨ ਦੀਜੀਏ॥
Prof. Sahib Singhਹੇ ਪ੍ਰਭੂ! ਆਪਣੇ ਦਾਸ ਨੂੰ ਇਹ ਦਾਤ ਬਖ਼ਸ਼ ਕਿ
SikhNet (Spanish)bendíceme con esto, oh Señor,

ਕਬਹੂ ਨ ਵਿਸਰੈ; ਨਾਨਕ ਨਾਮੁ ॥੫॥੯॥੭੮॥

kabahoo na visarai; naanak naam |5|9|78|

Sant Singh Khalsathat Nanak might never forget the Naam. ||5||9||78||
Manmohan Singhthat he may never forget Thy Name.
Manmohan Singh (Punjabi)ਕਿ ਉਸ ਨੂੰ ਤੇਰਾ ਨਾਮ ਕਦੇ ਭੀ ਨਾਂ ਭੁੱਲੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੇ ਕੋ ਤੇਰਾ ਨਾਮ ਕਬੀ ਨ ਵਿਸਰੇ॥੫॥੯॥੭੮॥
Prof. Sahib Singh(ਤੇਰੇ ਦਾਸ) ਨਾਨਕ ਨੂੰ ਕਦੇ ਤੇਰਾ ਨਾਮ ਨਾਹ ਭੁੱਲੇ ॥੫॥੯॥੭੮॥
SikhNet (Spanish)que nunca me olvide de Tu Nombre.(5-9-78)

Open this shabad →

Shabad Guru Arjan Dev Ji Raag Gauree continues on Ang 179

ਗਉੜੀ ਗੁਆਰੇਰੀ ਮਹਲਾ ੫ ॥

gaurree guaareree mahalaa 5 |

Sant Singh KhalsaGauree Gwaarayree, Fifth Mehl:
Manmohan SinghGauri Guareri 5th Guru.
Manmohan Singh (Punjabi)ਗਉੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Guareri, Mejl Guru Aryan, Quinto Canal Divino.

ਅਨਿਕ ਜਤਨ; ਨਹੀ ਹੋਤ ਛੁਟਾਰਾ ॥

anik jatan; nahee hot chhuttaaraa |

Sant Singh KhalsaBy all sorts of efforts, people do not find salvation.
Manmohan SinghThrough many endeavours, release is not secured.
Manmohan Singh (Punjabi)ਕਈ ਉਪਾਵਾ ਰਾਹੀਂ ਖਲਾਸੀ ਨਹੀਂ ਹੁੰਦੀ!
Fareedkot Teekaਨਾਮ ਸੇ ਬਿਨਾਂ ਔਰ ਅਨੇਕ ਉਪਾਇ ਕਰਨੇ ਸੇ ਭੀ ਛੂਟਨਾ ਨਹੀਂ ਹੋਤਾ॥
Prof. Sahib Singh(ਹੇ ਮਨ!) ਅਨੇਕਾਂ ਜਤਨਾਂ ਦੀ ਰਾਹੀਂ ਭੀ (ਮਾਇਆ ਦੇ ਮੋਹ ਦੇ ਕਾਰਨ ਪੈਦਾ ਹੋਏ ਦੁਖ ਕਲੇਸ਼ਾਂ ਤੋਂ) ਖ਼ਲਾਸੀ ਨਹੀਂ ਹੋ ਸਕਦੀ,

ਪਦ ਅਰਥ ਛੁਟਾਰਾ = ਖ਼ਲਾਸੀ।

SikhNet (Spanish)Aunque uno trate, no se salva por esfuerzo propio,

ਬਹੁਤੁ ਸਿਆਣਪ; ਆਗਲ ਭਾਰਾ ॥

bahut siaanap; aagal bhaaraa |

Sant Singh KhalsaThrough clever tricks, the weight is only piled on more and more.
Manmohan SinghThe more the cleverness the more is the weight of sins.
Manmohan Singh (Punjabi)ਜਿਨ੍ਹੀ ਜਿਆਦਾ ਚਤੁਰਾਈ ਓਨਾ ਜਿਆਦਾ ਹੀ ਪਾਪਾਂ ਦਾ ਬੋਝ ਹੈ।
Fareedkot Teekaਕਿਉਂਕਿ ਬਹੁਤ ਚਤਰਾਈਓਂ ਕਰ (ਆਗਲ) ਬਹੁਤ ਪਾਪ ਰੂਪ ਵਾ ਬਿਉਹਾਰੋਂ ਕਾ ਭਾਰੁ ਹੀ ਹੋਤਾ ਹੈ॥
Prof. Sahib Singh(ਸਗੋਂ ਮਾਇਆ ਦੀ ਖ਼ਾਤਰ ਕੀਤੀ ਹੋਈ) ਬਹੁਤੀ ਚਤੁਰਾਈ (ਹੋਰ ਹੋਰ ਦੁੱਖਾਂ ਦਾ) ਬਹੁਤਾ ਭਾਰ (ਸਿਰ ਉਤੇ ਪਾ ਦੇਂਦੀ ਹੈ)।

ਪਦ ਅਰਥ ਆਗਲ = ਬਹੁਤਾ।

SikhNet (Spanish)pues el peso de su astucia siempre le rebota.

ਹਰਿ ਕੀ ਸੇਵਾ; ਨਿਰਮਲ ਹੇਤ ॥

har kee sevaa; niramal het |

Sant Singh KhalsaServing the Lord with a pure heart,
Manmohan SinghBy Performing God 's service with pure affection,
Manmohan Singh (Punjabi)ਪਵਿੱਤਰ ਪ੍ਰੀਤ ਨਾਲ ਵਾਹਿਗੁਰੂ ਦੀ ਟਹਿਲ ਕਮਾਉਣ ਦੁਆਰਾ,
Fareedkot Teekaਤਾਂ ਤੇ ਹਰੀ ਕੀ (ਸੇਵਾ) ਭਗਤੀ ਹੀ ਨਿਰਮਲਤਾ ਕਾ ਹੇਤੂ ਹੈ॥
Prof. Sahib Singhਜੇ ਪਵਿਤ੍ਰ ਪਿਆਰ ਨਾਲ ਹਰੀ ਦੀ ਸੇਵਾ-ਭਗਤੀ ਕਰੀਏ,

ਪਦ ਅਰਥ ਹੇਤ = ਹਿਤ, ਪਿਆਰ।

SikhNet (Spanish)Pero si uno sirve al Señor con el corazón puro,

ਪ੍ਰਭ ਕੀ ਦਰਗਹ; ਸੋਭਾ ਸੇਤ ॥੧॥

prabh kee daragah; sobhaa set |1|

Sant Singh Khalsayou shall be received with honor at God's Court. ||1||
Manmohan Singhone goes to Lord 's court, with honour.
Manmohan Singh (Punjabi)ਜੀਵ ਸੁਆਮੀ ਦੇ ਦਰਬਾਰ ਵਿੱਚ ਇੱਜ਼ਤ-ਆਬਰੂ ਨਾਲ ਜਾਂਦਾ ਹੈ।
Fareedkot Teekaਔਰ ਭਗਤੀ ਕਰ ਕੇ ਪ੍ਰਭੂ ਕੀ ਦਰਗਹ ਮੇਂ (ਸੇਤ) ਉਜਲ ਅਰਥਾਤ ਨਿਸਕਲੰਕ ਸੋਭਾ ਹੋਤੀ ਹੈ; ਵਾ ਸੋਭਾ ਸਹਤ ਹੋਵੇਗਾ; ਵਾ ਪੁਲ ਸਮ ਸੋਭਾ ਹੀ ਪਾਰ ਕਰਨੇ ਵਾਲੀ ਹੋਵੇਗੀ॥੧॥
Prof. Sahib Singhਤਾਂ ਹਰੀ ਦੀ ਦਰਗਾਹ ਵਿਚ ਆਦਰ-ਵਡਿਆਈ ਨਾਲ ਪਹੁੰਚੀਦਾ ਹੈ ॥੧॥

ਪਦ ਅਰਥ ਸੇਤ = ਸੇਤੀ, ਨਾਲ ॥੧॥

SikhNet (Spanish)entonces es glorificado en la Corte del Señor.(1)

Open this shabad (19 lines, Angs 178-179) →

Ang 178 of 1430