ਗਉੜੀ ਗੁਆਰੇਰੀ ਮਹਲਾ ੫ ॥
gaurree guaareree mahalaa 5 | Ang 177
Sant Singh KhalsaGauree Gwaarayree, Fifth Mehl:
Manmohan SinghGauri Guareri 5th Guru.
Manmohan Singh (Punjabi)ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
SikhNet (Spanish)Gauri Guareri, Mejl Guru Aryan, Quinto Canal Divino
ਤਿਸ ਕੀ ਸਰਣਿ; ਨਾਹੀ ਭਉ ਸੋਗੁ ॥
tis kee saran; naahee bhau sog | Ang 177
Sant Singh KhalsaIn His Sanctuary, there is no fear or sorrow.
Manmohan SinghIn His sanctuary there is no fear and sorrow.
Manmohan Singh (Punjabi)ਉਸ ਦੀ ਪਨਾਹ ਅੰਦਰ ਕੋਈ ਡਰ ਤੇ ਅਫਸੋਸ ਨਹੀਂ ਹੁੰਦਾ।
Fareedkot Teekaਤਿਸ ਕੀ ਸਰਣ ਲੈਣੇ ਸੇ ਭੈ ਅਰ ਸੋਗ ਨਹੀਂ ਰਹਤਾ॥
Prof. Sahib Singh(ਹੇ ਭਾਈ!) ਉਸ ਰਾਮ ਦੀ ਸਰਨ ਪਿਆਂ ਕੋਈ ਡਰ ਨਹੀਂ ਪੋਹ ਸਕਦਾ, ਕੋਈ ਚਿੰਤਾ ਨਹੀਂ ਵਿਆਪ ਸਕਦੀ।ਪਦ ਅਰਥ ਤਿਸ ਕੀ = ਉਸ (ਰਾਮ) ਦੀ (ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕੀ' ਦੇ ਕਾਰਨ ਉਡ ਗਿਆ ਹੈ)। ਸੋਗੁ = ਗ਼ਮ, ਚਿੰਤਾ।
SikhNet (Spanish)En el Santuario del Señor no existe ni el miedo ni los pesares,
ਉਸ ਤੇ ਬਾਹਰਿ; ਕਛੂ ਨ ਹੋਗੁ ॥
aus te baahar; kachhoo na hog | Ang 177
Sant Singh KhalsaWithout Him, nothing at all can be done.
Manmohan SinghWithout Him, nothing can be done.
Manmohan Singh (Punjabi)ਉੋਸ ਦੇ ਬਾਝੋਂ ਕੁਝ ਭੀ ਕੀਤਾ ਨਹੀਂ ਜਾ ਸਕਦਾ।
Fareedkot Teekaਔਰ ਉਸ ਕੇ ਹੁਕਮ ਤੇ ਬਾਹਰ ਕੁਛ ਨਹੀਂ ਹੋਤਾ॥
Prof. Sahib Singh(ਕਿਉਂਕਿ ਕੋਈ ਡਰ ਕੋਈ ਚਿੰਤਾ) ਕੁਝ ਭੀ ਉਸ ਰਾਮ ਤੋਂ ਆਕੀ ਨਹੀਂ ਹੋ ਸਕਦਾ (ਤੇ ਆਪ ਕਿਸੇ ਜੀਵ ਨੂੰ ਦੁੱਖ ਨਹੀਂ ਦੇ ਸਕਦਾ)।ਪਦ ਅਰਥ ਤੇ = ਤੋਂ। ਬਾਹਰਿ = (ਵੱਸ ਤੋਂ) ਬਾਹਰ, ਆਕੀ। ਹੋਗੁ = ਹੋਵੇਗਾ।
SikhNet (Spanish)porque nada pasa que Él no desee.
ਤਜੀ ਸਿਆਣਪ; ਬਲ ਬੁਧਿ ਬਿਕਾਰ ॥
tajee siaanap; bal budh bikaar | Ang 177
Sant Singh KhalsaI have renounced clever tricks, power and intellectual corruption.
Manmohan SinghI have shed cleverness, power and evil intellect.
Manmohan Singh (Punjabi)ਮੈਂ ਚਤੁਰਾਈ, ਤਾਕਤ ਅਤੇ ਮੰਦੀ ਮੱਤ ਛਡ ਦਿਤੀ ਹੈ।
Fareedkot Teekaਜਿਸ ਨੇ ਬਲ ਤਥਾ ਬੁਧੀ ਕੀ ਚਤ੍ਰਾਈ, ਪੁਨਾ ਬਿਕਾਰੋਂ ਕੀ ਪੰਗਤੀ ਤਜੀ ਹੈ॥
Prof. Sahib Singh(ਇਸ ਵਾਸਤੇ ਹੇ ਭਾਈ!) ਮੈਂ ਆਪਣੀ ਅਕਲ ਦਾ ਆਸਰਾ ਰੱਖਣ ਦੀ ਬੁਰਾਈ ਛੱਡ ਦਿੱਤੀ ਹੈ,ਪਦ ਅਰਥ ਤਜੀ = ਮੈਂ ਛੱਡ ਦਿੱਤੀ ਹੈ। ਬਲ = ਆਸਰਾ, ਤਾਣ। ਬੁਧਿ = ਅਕਲ। ਬਿਕਾਰ = ਭੈੜ, ਬੁਰਾਈ।
SikhNet (Spanish)Me he deshecho de la maldad del poder, de la astucia y del orgullo del intelecto.
ਦਾਸ ਅਪਨੇ ਕੀ ਰਾਖਨਹਾਰ ॥੧॥
daas apane kee raakhanahaar |1| Ang 177
Sant Singh KhalsaGod is the Protector of His servant. ||1||
Manmohan SinghHe is the Preserver of the honour, of His serf.
Manmohan Singh (Punjabi)ਉਹ ਆਪਣੇ ਨਫ਼ਰ ਦੀ ਇੱਜ਼ਤ ਬਚਾਉਣ ਵਾਲਾ ਹੈ।
Fareedkot Teekaਤਿਸ ਅਪਨੇ ਦਾਸ ਕੀ ਪਤਿ ਰਖਣੇ ਵਾਲਾ ਹੂਆ ਹੈ॥੧॥
Prof. Sahib Singh(ਤੇ ਉਸ ਰਾਮ ਦਾ ਦਾਸ ਬਣ ਗਿਆ ਹਾਂ, ਉਹ ਰਾਮ) ਆਪਣੇ ਦਾਸ ਦੀ ਇੱਜ਼ਤ ਰੱਖਣ ਦੇ ਸਮਰੱਥ ਹੈ ॥੧॥
SikhNet (Spanish)Y ahora mi Señor protege el honor de Su Esclavo. (1)
ਜਪਿ ਮਨ ਮੇਰੇ; ਰਾਮ ਰਾਮ ਰੰਗਿ ॥
jap man mere; raam raam rang | Ang 177
Sant Singh KhalsaMeditate, O my mind, on the Lord, Raam, Raam, with love.
Manmohan SinghMeditate thou, O my soul, on the Pervading God Lord with love.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਪਿਆਰ ਨਾਲ ਵਿਆਪਕ ਵਾਹਿਗੁਰੂ ਸੁਆਮੀ ਦਾ ਸਿਮਰਨ ਕਰ।
Fareedkot Teekaਹੇ ਮੇਰੇ ਮਨ! ਤਿਸ ਰਮਣਸੀਲ ਰਾਮ ਕੋ ਪ੍ਰੇਮ ਕਰ ਕੇ ਜਪੁ॥
Prof. Sahib Singhਹੇ ਮੇਰੇ ਮਨ! ਪ੍ਰੇਮ ਨਾਲ ਰਾਮ ਦਾ ਨਾਮ ਜਪ।ਪਦ ਅਰਥ ਮਨ = ਹੇ ਮਨ! ਰੰਗਿ = ਪ੍ਰੇਮ ਨਾਲ।
SikhNet (Spanish)Habita, oh mi mente, en el Señor con Amor,
ਘਰਿ ਬਾਹਰਿ; ਤੇਰੈ ਸਦ ਸੰਗਿ ॥੧॥ ਰਹਾਉ ॥
ghar baahar; terai sad sang |1| rahaau | Ang 177
Sant Singh KhalsaWithin your home, and beyond it, He is always with you. ||1||Pause||
Manmohan SinghWithin home, and without, He is, ever, with thee. Pause.
Manmohan Singh (Punjabi)ਗ੍ਰਹਿ ਦੇ ਅੰਦਰ ਤੇ ਬਾਹਰ, ਉਹ ਹਮੇਸ਼ਾਂ ਤੇਰੇ ਨਾਲ ਹੈ! ਠਹਿਰਾਉ।
Fareedkot Teekaਜੋ ਵਾਹਿਗੁਰੂ ਘਰ ਬਾਹਰ ਸਦਾ ਤੇਰੇ ਸਾਥ ਹੈ॥੧॥ ਰਹਾਉ ॥
Prof. Sahib Singhਉਹ ਨਾਮ ਤੇਰੇ ਘਰ ਵਿਚ (ਹਿਰਦੇ ਵਿਚ) ਤੇ ਬਾਹਰ ਹਰ ਥਾਂ ਸਦਾ ਤੇਰੇ ਨਾਲ ਰਹਿੰਦਾ ਹੈ ॥੧॥ ਰਹਾਉ ॥ਪਦ ਅਰਥ ਸੰਗਿ = ਨਾਲ ॥੧॥ ਰਹਾਉ ॥
SikhNet (Spanish)porque Él te guarda compañía dentro y fuera de tu hogar. (1-Pausa)
ਤਿਸ ਕੀ ਟੇਕ; ਮਨੈ ਮਹਿ ਰਾਖੁ ॥
tis kee ttek; manai meh raakh | Ang 177
Sant Singh KhalsaKeep His Support in your mind.
Manmohan SinghHis support, keep thou in thy mind.
Manmohan Singh (Punjabi)ਉਸ ਦਾ ਆਸਰਾ ਤੂੰ ਆਪਣੇ ਚਿੱਤ ਵਿੱਚ ਰਖ।
Fareedkot Teekaਤਾਂ ਤੇ ਤਿਸ ਵਾਹਿਗੁਰੂ ਕੀ ਟੇਕ ਤੂੰ ਭੀ ਮਨ ਮੇਂ ਰਾਖੁ॥
Prof. Sahib Singh(ਹੇ ਭਾਈ!) ਆਪਣੇ ਮਨ ਵਿਚ ਉਸ ਪਰਮਾਤਮਾ ਦਾ ਆਸਰਾ ਰੱਖ,ਪਦ ਅਰਥ ਟੇਕ = ਸਹਾਰਾ, ਆਸਰਾ। ਮਨੈ ਮਹਿ = ਮਨ ਮਹਿ। ਚਾਖੁ = ਚੱਖ ਲੈ, ਮਾਣ।
SikhNet (Spanish)Apoya tu mente sólo en Su Soporte
ਗੁਰ ਕਾ ਸਬਦੁ; ਅੰਮ੍ਰਿਤ ਰਸੁ ਚਾਖੁ ॥
gur kaa sabad; amrit ras chaakh | Ang 178
Sant Singh KhalsaTaste the ambrosial essence, the Word of the Guru's Shabad.
Manmohan SinghQuaff thou, the immortalising Nectar of the Guru 's Word.
Manmohan Singh (Punjabi)ਤੂੰ ਗੁਰੂ ਸ਼ਬਦ ਦੇ ਸੁਰਜੀਤ ਕਰਨ ਵਾਲੇ ਆਬਿ-ਹਿਯਾਤ ਨੂੰ ਪਾਨ ਕਰ।
Fareedkot Teekaਗੁਰੋਂ ਕਾ ਉਪਦੇਸ਼ ਲੇ ਕਰ ਅੰਮ੍ਰਿਤ ਰਸ ਜੋ ਨਾਮ ਹੈ, ਸੋ ਚਖੁ॥
Prof. Sahib Singh(ਹੇ ਭਾਈ!) ਗੁਰੂ ਦੇ ਸ਼ਬਦ ਦਾ ਆਨੰਦ ਮਾਣ (ਗੁਰੂ ਦਾ ਸ਼ਬਦ) ਆਤਮਕ ਜੀਵਨ ਦੇਣ ਵਾਲਾ ਰਸ ਹੈ।
SikhNet (Spanish)y saborea el Néctar de la Palabra del Shabd del Guru.
ਅਵਰਿ ਜਤਨ; ਕਹਹੁ ਕਉਨ ਕਾਜ ॥
avar jatan; kahahu kaun kaaj | Ang 178
Sant Singh KhalsaOf what use are other efforts?
Manmohan SinghSays, of what avail are other efforts?
Manmohan Singh (Punjabi)ਦਸ! ਹੋਰ ਹੀਲੇ ਕਿਹੜੇ ਕੰਮ ਹਨ?
Fareedkot Teekaਹੇ ਭਾਈ! ਔਰ ਜਤਨ ਕਹੋ ਕਿਸ ਕਾਮ ਹੈ, ਭਾਵ ਸੇ ਨਕੰਮੇ ਹੈਂ॥
Prof. Sahib Singh(ਹੇ ਭਾਈ!) ਦੱਸ (ਪਰਮਾਤਮਾ ਨੂੰ ਭੁਲਾ ਕੇ) ਹੋਰ ਹੋਰ ਉੱਦਮ ਕਿਸ ਕੰਮ ਆ ਸਕਦੇ ਹਨ?ਪਦ ਅਰਥ ਅਵਰਿ = (ਲਫ਼ਜ਼ 'ਅਵਰ' ਤੋਂ ਬਹੁ-ਵਚਨ) ਹੋਰ। ਕਹਹੁ = ਦੱਸੋ।
SikhNet (Spanish)¿De qué sirven tus demás esfuerzos?
ਕਰਿ ਕਿਰਪਾ; ਰਾਖੈ ਆਪਿ ਲਾਜ ॥੨॥
kar kirapaa; raakhai aap laaj |2| Ang 178
Sant Singh KhalsaShowing His Mercy, the Lord Himself protects our honor. ||2||
Manmohan SinghShowing His mercy, the Lord Himself protects man 's honour.
Manmohan Singh (Punjabi)ਮਿਹਰ ਧਾਰ ਕੇ, ਪ੍ਰਭੂ ਖੁਦ ਹੀ ਇਨਸਾਨ ਦੀ ਪੱਤ-ਆਬਰੂ ਬਚਾਉਂਦਾ ਹੈ।
Fareedkot Teekaਕ੍ਰਿਪਾ ਕਰ ਕੇ ਪਰਮੇਸ੍ਵਰ ਆਪ ਹੀ ਲਜ੍ਯਾ ਰਖਤਾ ਹੈ॥੨॥
Prof. Sahib Singh(ਪ੍ਰਭੂ ਦੀ ਸਰਨ ਪਉ, ਉਹ ਪ੍ਰਭੂ) ਮਿਹਰ ਕਰ ਕੇ (ਜੀਵ ਦੀ) ਇੱਜ਼ਤ ਆਪ ਰੱਖਦਾ ਹੈ ॥੨॥
SikhNet (Spanish)Él, de Sí Mismo, protege tu honor. (2)
ਕਿਆ ਮਾਨੁਖ; ਕਹਹੁ ਕਿਆ ਜੋਰੁ ॥
kiaa maanukh; kahahu kiaa jor | Ang 178
Sant Singh KhalsaWhat is the human? What power does he have?
Manmohan SinghWhat is man? says, what power he has?
Manmohan Singh (Punjabi)ਆਦਮੀ ਕੀ ਹੈ? ਦੱਸੋ ਖਾ ਉਸ ਵਿੱਚ ਕਿਹੜੀ ਸਤਿਆ ਹੈ?
Fareedkot Teekaਮਾਨੁਖ ਕਿਆ ਤੁਛ ਹੈ, ਪੁਨਾ ਜੋਰ ਇਸ ਕਾ ਕਿਆ ਹੈ॥
Prof. Sahib Singhਦੱਸੋ, ਇਹ ਬੰਦੇ ਕੀਹ ਕਰਨ ਜੋਗੇ ਹਨ? ਇਹਨਾਂ ਦੀ ਆਕੜ (ਦੀ) ਕੀਹ (ਪਾਂਇਆਂ) ਹੈ?
SikhNet (Spanish)Di, ¿qué poder tiene un simple mortal?
ਝੂਠਾ; ਮਾਇਆ ਕਾ ਸਭੁ ਸੋਰੁ ॥
jhootthaa; maaeaa kaa sabh sor | Ang 178
Sant Singh KhalsaAll the tumult of Maya is false.
Manmohan SinghFalse is all the tumult of riches.
Manmohan Singh (Punjabi)ਕੂੜਾ ਹੈ ਧਨ ਦੌਲਤ ਦਾ ਸਾਰਾ ਸ਼ੋਰ ਸ਼ਰਾਬਾ।
Fareedkot Teekaਇਹ ਮਾਇਆ ਕਾ ਸੰਪੂਰਨ ਸੋਰ ਝੂਠਾ ਹੈ॥
Prof. Sahib Singh(ਹੇ ਭਾਈ!) ਮਾਇਆ ਦੀ ਸਾਰੀ ਫੂੰ-ਫਾਂ ਝੂਠੀ ਹੈ (ਚਾਰ ਦਿਨਾਂ ਦੀ ਹੈ)।ਪਦ ਅਰਥ ਸੋਰੁ = ਸ਼ੋਰੁ, ਰੌਲਾ, ਫੂੰ-ਫਾਂ।
SikhNet (Spanish)Vano, oh vano, es el tumulto de la Maya.
ਕਰਣ ਕਰਾਵਨਹਾਰ; ਸੁਆਮੀ ॥
karan karaavanahaar; suaamee | Ang 178
Sant Singh KhalsaOur Lord and Master is the One who acts, and causes others to act.
Manmohan SinghDoer and Prompter of deeds is the Lord.
Manmohan Singh (Punjabi)ਕੰਮਾਂ ਦੇ ਕਰਨ ਵਾਲਾ ਤੇ ਕਰਾਉਣ ਵਾਲਾ ਪ੍ਰਭੂ ਹੀ ਹੈ।
Fareedkot Teekaਕਰਨ ਕਰਾਵਨੇ ਵਾਲਾ ਜੋ ਸੁਆਮੀ ਹੈ॥
Prof. Sahib Singhਮਾਲਕ-ਪ੍ਰਭੂ (ਸਭ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ) ਸਭ ਕੁਝ ਕਰਨ ਦੇ ਸਮਰੱਥ ਹੈ, ਆਪ ਹੀ ਜੀਵਾਂ ਪਾਸੋਂ ਸਭ ਕੁਝ ਕਰਾਂਦਾ ਹੈ।ਪਦ ਅਰਥ ਕਰਣਹਾਰ = ਕਰਨ ਦੇ ਸਮਰੱਥ। ਕਰਾਵਨਹਾਰ = ਜੀਵਾਂ ਪਾਸੋਂ ਕਰਾਣ ਦੀ ਤਾਕਤ ਰੱਖਣ ਵਾਲਾ।
SikhNet (Spanish)Solamente el Maestro hace y hace que otros hagan;
ਸਗਲ ਘਟਾ ਕੇ ਅੰਤਰਜਾਮੀ ॥੩॥
sagal ghattaa ke antarajaamee |3| Ang 178
Sant Singh KhalsaHe is the Inner-knower, the Searcher of all hearts. ||3||
Manmohan SinghHe is the Knower of all the hearts.
Manmohan Singh (Punjabi)ਉਹ ਸਾਰਿਆਂ ਦਿਲਾਂ ਦੀਆਂ ਜਾਨਣਹਾਰ ਹੈ।
Fareedkot Teekaਸੋ ਸਰਬ ਕੇ ਰਿਦਿਓਂ ਕੀ ਜਾਨਨੇ ਵਾਲਾ ਹੈ॥੩॥
Prof. Sahib Singhਉਹ ਪ੍ਰਭੂ ਸਭ ਜੀਵਾਂ ਦੇ ਦਿਲ ਦੀ ਜਾਣਦਾ ਹੈ ॥੩॥ਪਦ ਅਰਥ ਸਗਲ = ਸਾਰੇ। ਅੰਤਰਜਾਮੀ = {अन्तरयामी। ਯਾ = ਜਾਣਾ, ਪਹੁੰਚਣਾ}, ਅੰਦਰ ਪਹੁੰਚ ਸਕਣ ਵਾਲਾ, ਦਿਲ ਦੀ ਜਾਣਨ ਵਾਲਾ ॥੩॥
SikhNet (Spanish)sí, Él, el Íntimo de tu corazón. (3)
ਸਰਬ ਸੁਖਾ ਸੁਖੁ ਸਾਚਾ ਏਹੁ ॥
sarab sukhaa sukh saachaa ehu | Ang 178
Sant Singh KhalsaOf all comforts, this is the true comfort.
Manmohan SinghOf all the comforts, this is the true comfort.
Manmohan Singh (Punjabi)ਸਾਰਿਆਂ ਆਰਾਮਾਂ ਵਿਚੋਂ ਇਹ ਯਥਾਰਥ ਆਰਾਮ ਹੈ।
Fareedkot Teekaਹੇ ਭਾਈ! ਗੁਰੋਂ ਕਾ ਉਪਦੇਸ ਮਨ ਮੇਂ ਧਾਰ ਲੇ॥
Prof. Sahib Singh(ਹੇ ਭਾਈ!) ਸਤਿਗੁਰੂ ਦਾ ਉਪਦੇਸ਼ ਆਪਣੇ ਮਨ ਵਿਚ ਟਿਕਾ ਕੇ ਰੱਖ,ਪਦ ਅਰਥ ਸਰਬ = ਸਾਰੇ। ਸਾਚਾ = ਸਦਾ ਕਾਇਮ ਰਹਿਣ ਵਾਲਾ।
SikhNet (Spanish)De todos los placeres, éste es el que se queda con nosotros:
ਗੁਰ ਉਪਦੇਸੁ; ਮਨੈ ਮਹਿ ਲੇਹੁ ॥
gur upades; manai meh lehu | Ang 178
Sant Singh KhalsaKeep the Guru's Teachings in your mind.
Manmohan SinghKeep Guru 's instruction in thy mind.
Manmohan Singh (Punjabi)੍ਰਗੁਰਾਂ ਦੀ ਸਿਖਮਤ ਨੂੰ ਆਪਣੇ ਚਿੱਤ ਅੰਦਰ ਟਿਕਾ।
Fareedkot Teekaਸਰਬ ਸੁਖ ਮੇਂ ਸਚਾ ਸੁਖ ਦੇਣੇ ਵਾਲਾ ਏਹੀ ਜਤਨ ਹੈ॥
Prof. Sahib Singhਇਹੀ ਹੈ ਸਾਰੇ ਸੁਖਾਂ ਤੋਂ ਸ੍ਰੇਸ਼ਟ ਸੁਖ, ਤੇ, ਸਦਾ ਕਾਇਮ ਰਹਿਣ ਵਾਲਾ ਸੁਖ।
SikhNet (Spanish)el que conservemos la Palabra del Shabd del Guru en nuestra mente.
ਜਾ ਕਉ; ਰਾਮ ਨਾਮ ਲਿਵ ਲਾਗੀ ॥
jaa kau; raam naam liv laagee | Ang 178
Sant Singh KhalsaThose who bear love for the Name of the Lord
Manmohan SinghHe who bears love to the Name of the Pervading Lord.
Manmohan Singh (Punjabi)ਜਿਸ ਦੀ ਪ੍ਰੀਤ ਵਿਆਪਕ ਪ੍ਰਭੂ ਨਾਲ ਪਈ ਹੋਈ ਹੈ,
Fareedkot Teekaਜਿਸ ਕੋ ਰਾਮ ਨਾਮ ਜਪਣੇ ਕੀ ਪ੍ਰੀਤੀ ਲਾਗੀ ਹੈ॥
Prof. Sahib Singhਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦੀ ਲਗਨ ਲੱਗ ਜਾਂਦੀ ਹੈ,ਪਦ ਅਰਥ ਜਾ ਕਉ = ਜਿਸ ਮਨੁੱਖ ਨੂੰ।
SikhNet (Spanish)Oh, dice Nanak, quien está entonado en el Naam,
ਕਹੁ ਨਾਨਕ; ਸੋ ਧੰਨੁ ਵਡਭਾਗੀ ॥੪॥੭॥੭੬॥
kahu naanak; so dhan vaddabhaagee |4|7|76| Ang 178
Sant Singh Khalsa- says Nanak, they are blessed, and very fortunate. ||4||7||76||
Manmohan Singhis blessed, and highly fortunate, says Nanak.
Manmohan Singh (Punjabi)ਗੁਰੂ ਨਾਨਕ ਜੀ ਫੁਰਮਾਉਂਦੇ ਹਨ: ਉਸ ਨੂੰ ਮੁਬਾਰਕ, ਉਹ ਭਾਰੇ ਚੰਗੇ ਨਸੀਬਾ ਵਾਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਵਡਭਾਗੀ ਪੁਰਸ਼ ਧੰਨ੍ਯਤਾ ਜੋਗ੍ਯ ਹੈ॥੪॥੭॥੭੬॥
Prof. Sahib Singhਨਾਨਕ ਆਖਦਾ ਹੈ- ਉਹ ਧੰਨ ਹੈ ਉਹ ਵੱਡੇ ਭਾਗਾਂ ਵਾਲਾ ਹੈ ॥੪॥੭॥੭੬॥
SikhNet (Spanish)el Nombre del Señor, vive supremamente bendecido. (4-7-76)