ਗਉੜੀ ਗੁਆਰੇਰੀ ਮਹਲਾ ੫ ॥
gaurree guaareree mahalaa 5 |
Sant Singh KhalsaGauree Gwaarayree, Fifth Mehl:
Manmohan SinghGauri Guareri 5th Guru.
Manmohan Singh (Punjabi)ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
SikhNet (Spanish)Gauri Guareri, Mejl Guru Aryan, Quinto Canal Divino.
ਅਗਲੇ ਮੁਏ; ਸਿ ਪਾਛੈ ਪਰੇ ॥
agale mue; si paachhai pare |
Sant Singh KhalsaThose who have died have been forgotten.
Manmohan SinghThey who have previously died, are forgotten.
Manmohan Singh (Punjabi)ਜੋ ਪਹਿਲਾਂ ਮਰ ਚੁਕੇ ਹਨ, ਉਹ ਭੁਲ ਗਏ ਹਨ।
Fareedkot Teekaਜੋ ਪਹਿਲੇ ਅਪਨੇ ਪਿਤਾ ਪਿਤਾਮਾ ਆਦਿਕ ਮਰੇ ਹੈਂ, ਸੋ ਪਾਛੇ ਪਰੇ, ਅਰਥਾਤ ਭੂਲ ਗਏ ਹੈਂ॥
Prof. Sahib Singhਜੇਹੜੇ ਆਪਣੇ ਵੱਡੇ-ਵਡੇਰੇ ਮਰ ਚੁਕੇ ਹੁੰਦੇ ਹਨ ਉਹ ਭੁੱਲ ਜਾਂਦੇ ਹਨ (ਭਾਵ, ਇਹ ਗੱਲ ਭੁੱਲ ਜਾਂਦੀ ਹੈ ਕਿ ਉਹ ਜੋੜੀ ਹੋਈ ਮਾਇਆ ਇੱਥੇ ਹੀ ਛੱਡ ਗਏ),ਪਦ ਅਰਥ ਅਗਲੇ = ਆਪਣੇ ਤੋਂ ਪਹਿਲੇ, ਆਪਣੇ ਵੱਡੇ ਵਡੇਰੇ। ਸਿ = ਉਹ ਵੱਡੇ ਵਡੇਰੇ। ਪਾਛੈ ਪਰੇ = ਭੁੱਲ ਗਏ।
SikhNet (Spanish)Los muertos han sido dejados y abandonados,
ਜੋ ਉਬਰੇ; ਸੇ ਬੰਧਿ ਲਕੁ ਖਰੇ ॥
jo ubare; se bandh lak khare |
Sant Singh KhalsaThose who survive have fastened their belts.
Manmohan SinghThey, who survive, stand with their loins girded.
Manmohan Singh (Punjabi)ਜਿਹੜੇ ਬਚੇ ਹੋਏ ਹਨ, ਉਹ ਕਮਰ ਬੰਨ੍ਹੀ ਖਲੋਤੇ ਹਨ।
Fareedkot Teekaਜੋ ਮ੍ਰਿਤੂ ਸੇ ਕੋਈ ਕਾਲ ਬਚੇ ਹੂਏ ਹੈਂ, ਸੋ ਕਮਰ ਕਸ ਕੇ ਸਵਾਧਾਨ ਹੋ ਖੜੇ ਹੈਂ॥
Prof. Sahib Singhਜੇਹੜੇ ਹੁਣ ਜੀਊਂਦੇ ਹਨ ਉਹ (ਮਾਇਆ ਜੋੜਨ ਲਈ) ਲੱਕ ਬੰਨ੍ਹ ਕੇ ਖਲੋ ਜਾਂਦੇ ਹਨ।ਪਦ ਅਰਥ ਉਬਰੇ = ਬਚੇ ਹੋਏ ਹਨ, ਜੀਊਂਦੇ ਹਨ। ਸੇ = ਉਹ ਬੰਦੇ। ਬੰਧਿ = ਬੰਨ੍ਹ ਕੇ। ਖਰੇ = ਖਲੋਤੇ ਹੋਏ ਹਨ।
SikhNet (Spanish)pero para los que se quedaron con vida esto no parece afectarles en nada.
ਜਿਹ ਧੰਧੇ ਮਹਿ; ਓਇ ਲਪਟਾਏ ॥
jih dhandhe meh; oe lapattaae |
Sant Singh KhalsaThey are busily occupied in their affairs;
Manmohan SinghThey engage in the occupations in which they were involved.
Manmohan Singh (Punjabi)ਉਹ ਉਨ੍ਹਾਂ ਵਿਹਾਰਾ ਵਿੱਚ ਰੁਝਦੇ ਹਨ, ਜਿਨ੍ਹਾਂ ਵਿੱਚ ਉਹ ਖਚਤ ਹੋਏ ਹੋਏ ਸਨ।
Fareedkot Teekaਜਿਸ ਵਿਉਹਾਰ ਮੇਂ ਵਹੁ ਲਪਟਾਏ ਹੂਏ ਥੇ॥
Prof. Sahib Singhਜਿਸ ਧੰਧੇ ਵਿਚ ਉਹ (ਮਰ ਚੁਕੇ ਵੱਡੇ ਵਡੇਰੇ) ਫਸੇ ਹੋਏ ਸਨ,ਪਦ ਅਰਥ ਮਹਿ = ਵਿਚ। ਓਇ = ਉਹ ਮਰ ਚੁਕੇ ਵੱਡੇ ਵਡੇਰੇ। ਲਪਟਾਏ = ਫਸੇ ਹੋਏ ਸਨ। ਤੇ = ਤੋਂ।
SikhNet (Spanish)Se envuelven en el tumulto de la vida y con más y más afán,
ਉਨ ਤੇ ਦੁਗੁਣ; ਦਿੜੀ ਉਨ ਮਾਏ ॥੧॥
aun te dugun; dirree un maae |1|
Sant Singh Khalsathey cling twice as hard to Maya. ||1||
Manmohan SinghAs against them they cling to mammon with twice the force.
Manmohan Singh (Punjabi)ਉਨ੍ਹਾਂ ਦੇ ਮੁਕਾਬਲੇ ਵਿੱਚ ਉਹ ਮਾਇਆ ਨੂੰ ਦੁੱਗਣੀ ਤਾਕਤ ਨਾਲ ਚਿਮੜਦੇ ਹਨ।
Fareedkot Teekaਉਨੋਂ ਨੇ ਉਨ ਸੇ ਦੁਗਣੀ ਮਾਯਾ ਦ੍ਰਿੜ ਕਰ ਲਈ ਹੈ॥੧॥
Prof. Sahib Singhਉਹਨਾਂ ਤੋਂ ਦੂਣੀ ਮਾਇਆ ਦੀ ਪਕੜ ਉਹ ਜੀਊਂਦੇ ਮਨੁੱਖ ਆਪਣੇ ਮਨ ਵਿਚ ਬਣਾ ਲੈਂਦੇ ਹਨ ॥੧॥ਪਦ ਅਰਥ ਦੁਗੁਣ = ਦੂਣੀ। ਦਿੜੀ = ਪੱਕੀ ਕਰ ਕੇ ਬੰਨ੍ਹੀ ਹੋਈ ਹੈ। ਉਨ = ਉਹਨਾਂ ਨੇ ਜੋ ਹੁਣ ਜੀਊਂਦੇ ਹਨ। ਮਾਏ = ਮਾਇਆ ॥੧॥
SikhNet (Spanish)tratan de volverse ricos cada día. (1)
ਓਹ ਬੇਲਾ; ਕਛੁ. ਚੀਤਿ ਨ ਆਵੈ ॥
oeh belaa; kachh. cheet na aavai |
Sant Singh KhalsaNo one thinks of the time of death;
Manmohan SinghMan thinks not of that time of death.
Manmohan Singh (Punjabi)ਮੌਤ ਦੇ ਉਸ ਵਕਤ ਨੂੰ ਇਨਸਾਨ ਯਾਦ ਨਹੀਂ ਕਰਦਾ।
Fareedkot Teekaਮਰਣੇ ਕਾ ਜੋ ਸਮਾਂ ਹੈ ਵਹੁ ਜੀਵ ਕੋ ਕੁਛ ਯਾਦ ਨਹੀਂ ਆਵਤਾ ਹੈ॥
Prof. Sahib Singh(ਮੂਰਖ ਮਨੁੱਖ ਨੂੰ) ਉਹ ਸਮਾ ਰਤਾ ਭੀ ਚੇਤੇ ਨਹੀਂ ਆਉਂਦਾ (ਜਦੋਂ ਵੱਡੇ-ਵਡੇਰਿਆਂ ਵਾਂਗ ਸਭ ਕੁਝ ਇੱਥੇ ਹੀ ਛੱਡ ਜਾਣਾ ਹੈ)।ਪਦ ਅਰਥ ਬੇਲਾ = ਸਮਾ। ਚੀਤਿ = ਚਿੱਤ ਵਿਚ।
SikhNet (Spanish)Se olvidan con una facilidad increíble de la inevitable muerte
ਬਿਨਸਿ ਜਾਇ; ਤਾਹੂ ਲਪਟਾਵੈ ॥੧॥ ਰਹਾਉ ॥
binas jaae; taahoo lapattaavai |1| rahaau |
Sant Singh Khalsapeople grasp to hold that which shall pass away. ||1||Pause||
Manmohan SinghHe clings to that, which is to pass away. Pause.
Manmohan Singh (Punjabi)ਉਹ ਉਸ ਨੂੰ ਚਿਮੜਦਾ ਹੈ, ਜਿਸ ਨੇ ਨਾਸ ਹੋ ਜਾਣਾ ਹੈ। ਠਹਿਰਾਉ।
Fareedkot Teekaਜੋ ਪਦਾਰਥ ਨਾਸ ਹੋ ਜਾਣੇ ਵਾਲੇ ਹੈਂ ਤਿਨ ਮੇਂ ਹੀ ਲਪਟ ਰਹਾ ਹੈ॥੧॥ ਰਹਾਉ ॥
Prof. Sahib Singhਮਨੁੱਖ (ਮੁੜ ਮੁੜ) ਉਸੇ (ਮਾਇਆ) ਨਾਲ ਚੰਬੜਦਾ ਹੈ ਜਿਸ ਨੇ ਨਾਸ ਹੋ ਜਾਣਾ ਹੈ (ਜਿਸ ਨਾਲ ਸਾਥ ਨਹੀਂ ਨਿਭਣਾ) ॥੧॥ ਰਹਾਉ ॥ਪਦ ਅਰਥ ਬਿਨਸਿ ਜਾਇ = ਮਰ ਜਾਂਦਾ ਹੈ। ਤਾਹੂ = ਉਸ ਮਾਇਆ ਨਾਲ ਹੀ ॥੧॥ ਰਹਾਉ ॥
SikhNet (Spanish)y se aferran a lo pasajero. (1-Pausa)
ਆਸਾ ਬੰਧੀ; ਮੂਰਖ ਦੇਹ ॥
aasaa bandhee; moorakh deh |
Sant Singh KhalsaThe fools - their bodies are bound down by desires.
Manmohan SinghThe body of the fool is bound by desires.
Manmohan Singh (Punjabi)ਬੇਵਕੂਫ ਦਾ ਸਰੀਰ ਖਾਹਿਸ਼ਾ ਨੇ ਬੰਨ੍ਹਿਆ ਹੋਇਆ ਹੈ।
Fareedkot Teekaਮੂਰਖ ਜੀਵ ਨੇ ਮਾਨੁਖ ਸਰੀਰ ਪਾ ਕਰ ਕੇ ਅੰਤਹਕਰਣ ਮੇਂ ਆਸਾ ਕੀ ਪੋਟ ਬੰਧ ਰਖੀ ਹੈ॥
Prof. Sahib Singhਮੂਰਖ ਮਨੁੱਖ ਦਾ ਸਰੀਰ (ਭਾਵ, ਹਰੇਕ ਗਿਆਨ-ਇੰਦ੍ਰਾ ਮਾਇਆ ਦੀਆਂ) ਆਸਾਂ ਨਾਲ ਜਕੜਿਆ ਰਹਿੰਦਾ ਹੈ।ਪਦ ਅਰਥ ਬੰਧੀ = ਬੱਝੀ ਹੋਈ। ਮੂਰਖ ਦੇਹ = ਮੂਰਖ ਦਾ ਸਰੀਰ।
SikhNet (Spanish)El tonto se aferra tenazmente a sus esperanzas,
ਕਾਮ ਕ੍ਰੋਧ; ਲਪਟਿਓ ਅਸਨੇਹ ॥
kaam krodh; lapattio asaneh |
Sant Singh KhalsaThey are mired in sexual desire, anger and attachment;
Manmohan SinghIn lust, wrath, and worldly love, he is involved.
Manmohan Singh (Punjabi)ਭੋਗ ਬਿਲਾਸ, ਗੁੱਸੇ ਅਤੇ ਸੰਸਾਰੀ ਮਮਤਾ ਵਿੱਚ ਉਹ ਫਾਥਾ ਹੋਇਆ ਹੈ।
Fareedkot Teekaਤਥਾ ਕ੍ਰੋਧ ਅਰ ਮੋਹ ਮੇਂ ਲਪਟ ਰਹਿਆ ਹੈ॥
Prof. Sahib Singhਮੂਰਖ ਮਨੁੱਖ ਕਾਮ ਕ੍ਰੋਧ ਮੋਹ ਦੇ ਬੰਧਨਾਂ ਵਿਚ ਫਸਿਆ ਰਹਿੰਦਾ ਹੈ।ਪਦ ਅਰਥ ਅਸਨੇਹ = ਮੋਹ (स्नेह)।
SikhNet (Spanish)a la lujuria, a la avaricia y al apego.
ਸਿਰ ਊਪਰਿ; ਠਾਢੋ ਧਰਮ ਰਾਇ ॥
sir aoopar; tthaadto dharam raae |
Sant Singh Khalsathe Righteous Judge of Dharma stands over their heads.
Manmohan SinghOver, his head stands the Righteous Judge.
Manmohan Singh (Punjabi)ਉਸ ਦੇ ਸਿਰ ਉਤੇ ਧਰਮ ਰਾਜਾ ਖਲੋਤਾ ਹੈ।
Fareedkot Teekaਹਿਸਾਬ ਲੇਨੇ ਕੇ ਵਾਸਤੇ ਸਿਰ ਪਰ ਧਰਮ ਰਾਇ ਖੜਾ ਹੈ॥
Prof. Sahib Singhਸਿਰ ਉੱਤੇ ਧਰਮਰਾਜ ਖਲੋਤਾ ਹੋਇਆ ਹੈ (ਭਾਵ, ਮੌਤ ਦਾ ਸਮਾ ਨੇੜੇ ਆ ਰਿਹਾ ਹੈ, ਪਰ)ਪਦ ਅਰਥ ਠਾਢੋ = ਖਲੋਤਾ ਹੋਇਆ ਹੈ।
SikhNet (Spanish)Sobre su cabeza está la Ley del Señor
ਮੀਠੀ ਕਰਿ ਕਰਿ; ਬਿਖਿਆ ਖਾਇ ॥੨॥
meetthee kar kar; bikhiaa khaae |2|
Sant Singh KhalsaBelieving it to be sweet, the fools eat poison. ||2||
Manmohan SinghDeeming it as sweet, he eats poison.
Manmohan Singh (Punjabi)ਇਸ ਨੂੰ ਮਿੱਠੀ ਜਾਣ ਕੇ ਉਹ ਜ਼ਹਿਰ ਨੂੰ ਖਾਂਦਾ ਹੈ।
Fareedkot Teeka(ਮੀਠੀ) ਸੁਖ ਰੂਪ ਜਾਨ ਕਰ ਕੇ ਬਿਖੈ ਰੂਪ ਬਿਖ ਕੋ ਭੋਗਤਾ ਹੈ॥੨॥
Prof. Sahib Singhਮੂਰਖ ਮਨੁੱਖ (ਆਤਮਕ ਮੌਤ ਲਿਆਉਣ ਵਾਲੀ) ਮਾਇਆ (-ਜ਼ਹਰ) ਮਿੱਠੀ ਜਾਣ ਜਾਣ ਕੇ ਖਾਂਦਾ ਰਹਿੰਦਾ ਹੈ ॥੨॥ਪਦ ਅਰਥ ਬਿਖਿਆ = ਮਾਇਆ ॥੨॥
SikhNet (Spanish)pero, para él, el veneno sabe dulce.(2)
ਹਉ ਬੰਧਉ; ਹਉ ਸਾਧਉ ਬੈਰੁ ॥
hau bandhau; hau saadhau bair |
Sant Singh KhalsaThey say, "I shall tie up my enemy, and I shall cut him down.
Manmohan SinghThe fool says "I shall bind my enemy and will lay him prostrate.
Manmohan Singh (Punjabi)ਮੂਰਖ ਆਖਦਾ ਹੈ "ਮੈਂ ਆਪਣੇ ਵੈਰੀ ਨੂੰ ਬੰਨ੍ਹ ਲਵਾਂਗਾ, ਅਤੇ ਉਸ ਨੂੰ ਨਿੱਸਲ ਕਰ ਦਿਆਂਗਾ।
Fareedkot Teekaਮੈਂ ਅਮਕੇ ਕਉ ਬਾਂਧਾਂਗਾ ਔਰ ਮੈਂ ਅਪਨੇ ਵਡਿਓਂ ਕਾ ਬੈਰ ਲੇਵਾਂਗਾ॥
Prof. Sahib Singh(ਮਾਇਆ-ਮੱਤਾ ਮੂਰਖ ਮਨੁੱਖ ਇਉਂ ਅਹੰਕਾਰ-ਭਰੀਆਂ ਗੱਲਾਂ ਕਰਦਾ ਹੈ:) ਮੈਂ (ਉਸ ਨੂੰ) ਬੰਨ੍ਹ ਲਵਾਂਗਾ, ਮੈਂ (ਉਸ ਪਾਸੋਂ ਆਪਣਾ) ਵੈਰ (ਦਾ ਬਦਲਾ) ਲਵਾਂਗਾ,ਪਦ ਅਰਥ ਹਉ = ਮੈਂ। ਬੰਧਉ = ਬੰਧਉਂ, ਮੈਂ ਬੰਨ੍ਹ ਲੈਂਦਾ ਹਾਂ, ਮੈਂ ਬੰਨ੍ਹ ਲਵਾਂਗਾ। ਸਾਧਉ ਬੈਰੁ = ਮੈਂ ਵੈਰ ਲਵਾਂਗਾ।
SikhNet (Spanish)Y dice el Pandit, voy a atar a mis enemigos
ਹਮਰੀ ਭੂਮਿ; ਕਉਣੁ ਘਾਲੈ ਪੈਰੁ ॥
hamaree bhoom; kaun ghaalai pair |
Sant Singh KhalsaWho dares to set foot upon my land?
Manmohan SinghWho can dare set his foot upon my land?"
Manmohan Singh (Punjabi)ਮੇਰੀ ਜਮੀਨ ਤੇ ਕੌਣ ਪੈਰ ਧਰ ਸਕਦਾ ਹੈ?"
Fareedkot Teekaਹਮਰੀ ਭੂਮੀ ਵਿਖੇ ਕੌਨ ਪੈਰ ਪਾਵੇ, ਭਾਵ ਹੰਕਾਰ ਸਹਤ ਹੋ ਕਰ ਦਾਵੈ ਬੰਨਦਾ ਹੈ॥
Prof. Sahib Singhਮੇਰੀ ਭੁਇਂ ਉਤੇ ਕੌਣ ਪੈਰ ਰੱਖਦਾ ਹੈ?ਪਦ ਅਰਥ ਭੂਮਿ = ਜ਼ਮੀਨ (ਉਤੇ)। ਘਾਲੈ ਪੈਰੁ = ਪੈਰ ਰੱਖ ਸਕਦਾ ਹੈ।
SikhNet (Spanish)y ajustar cuentas con ellos.
ਹਉ ਪੰਡਿਤੁ; ਹਉ ਚਤੁਰੁ ਸਿਆਣਾ ॥
hau panddit; hau chatur siaanaa |
Sant Singh KhalsaI am learned, I am clever and wise."
Manmohan SinghI am learned, I am clever, and wise.
Manmohan Singh (Punjabi)ਮੈਂ ਵਿਦਵਾਨ ਹਾਂ, ਮੈਂ ਹੁਸ਼ਿਆਰ ਤੇ ਅਕਲਮੰਦ ਹਾਂ।
Fareedkot Teekaਮੈਂ ਪੰਡਤ ਹਾਂ, ਮੈਂ ਚਤਰ ਹਾਂ, ਮੈਂ ਸਿਆਣਾ ਹਾਂ॥
Prof. Sahib Singhਮੈਂ ਵਿਦਵਾਨ ਹਾਂ, ਮੈਂ ਚਤੁਰ ਹਾਂ ਮੈਂ ਸਿਆਣਾ ਹਾਂ।
SikhNet (Spanish)Oh, ¿quién puede traspasar mi propiedad? ¡Soy un escolástico sabio e inteligente!
ਕਰਣੈਹਾਰੁ; ਨ ਬੁਝੈ ਬਿਗਾਨਾ ॥੩॥
karanaihaar; na bujhai bigaanaa |3|
Sant Singh KhalsaThe ignorant ones do not recognize their Creator. ||3||
Manmohan SinghThe ignorant knows not His creator.
Manmohan Singh (Punjabi)ਬੇ-ਸਮਝ ਆਪਣੇ ਕਰਤਾਰ ਨੂੰ ਨਹੀਂ ਜਾਣਦਾ।
Fareedkot Teekaਐਸੇ ਹੰਕਾਰ ਸੰਜੁਗਤ ਹੂਆ ਹੂਆ (ਬਿਗਾਨਾ) ਮੂਰਖ, ਵਾ ਜਮ ਕਾ ਭਛ ਵਾਹਿਗੁਰੂ ਕੋ ਨਹੀਂ ਜਾਨਤਾ॥੩॥
Prof. Sahib Singh(ਆਪਣੇ ਅਹੰਕਾਰ ਵਿਚ) ਮੂਰਖ ਮਨੁੱਖ ਆਪਣੇ ਪੈਦਾ ਕਰਨ ਵਾਲੇ ਪਰਮਾਤਮਾ ਨੂੰ ਭੀ ਨਹੀਂ ਸਮਝਦਾ (ਚੇਤੇ ਰੱਖਦਾ) ॥੩॥ਪਦ ਅਰਥ ਬਿਗਾਨਾ = ਬੇ-ਗਿਆਨਾ, ਮੂਰਖ ॥੩॥
SikhNet (Spanish)Pero el pobre ególatra no conoce a Aquél que lo creó. (3)
ਅਪੁਨੀ ਗਤਿ ਮਿਤਿ; ਆਪੇ ਜਾਨੈ ॥
apunee gat mit; aape jaanai |
Sant Singh KhalsaThe Lord Himself knows His Own state and condition.
Manmohan SinghHis state and worth God Himself knows.
Manmohan Singh (Punjabi)ਆਪਣੀ ਅਵਸਥਾ ਤੇ ਕੀਮਤ ਹਰੀ ਖੁਦ ਹੀ ਜਾਣਦਾ ਹੈ।
Fareedkot Teekaਅਪਨੀ ਇਸਥਿਤੀ ਕੀ ਮਰਯਾਦਾ ਕੋ ਆਪ ਹੀ ਜਾਨਤਾ ਹੈ॥
Prof. Sahib Singh(ਪਰ ਜੀਵ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ ਜਾਣਦਾ ਹੈ ਕਿ ਉਹ ਆਪ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ।ਪਦ ਅਰਥ ਗਤਿ = ਅਵਸਥਾ, ਹਾਲਤ। ਮਿਤਿ = ਮਰਯਾਦਾ, ਮਾਪ।
SikhNet (Spanish)Solamente el Señor conoce Su Propio Estado.
ਕਿਆ ਕੋ ਕਹੈ; ਕਿਆ ਆਖਿ ਵਖਾਨੈ ॥
kiaa ko kahai; kiaa aakh vakhaanai |
Sant Singh KhalsaWhat can anyone say? How can anyone describe Him?
Manmohan SinghWhat can anyone say? How can one say and describe Him?
Manmohan Singh (Punjabi)ਕੋਈ ਜਣਾ ਕੀ ਆਖ ਸਕਦਾ ਹੈ? ਪ੍ਰਾਣੀ ਕਿਸ ਤਰ੍ਹਾਂ ਉਸ ਨੂੰ ਕਥਨ ਤੇ ਬਿਆਨ ਕਰ ਸਕਦਾ ਹੈ?
Fareedkot Teekaਜਿਸ ਕੀ ਗਤੀ ਕੀ ਕਵੀਸਰੀ ਕਿਆ ਕੋਈ ਕਥੇ ਔਰ ਤਿਸ ਕਵੀਸਰੀ ਕਾ ਕਥਨ ਕਰ ਕੇ ਕਿਆ ਕਿਸੀ ਕੋ ਸੁਨਾਵੇ॥
Prof. Sahib Singhਜੀਵ (ਉਸ ਪਰਮਾਤਮਾ ਦੀ ਗਤਿ ਮਿਤਿ ਬਾਰੇ) ਕੁਝ ਭੀ ਕਹਿ ਨਹੀਂ ਸਕਦਾ, ਕੁਝ ਭੀ ਆਖ ਕੇ ਬਿਆਨ ਨਹੀਂ ਕਰ ਸਕਦਾ।ਪਦ ਅਰਥ ਆਖਿ = ਆਖ ਕੇ। ਕੋ = ਕੋਈ ਮਨੁੱਖ।
SikhNet (Spanish)¿Qué puede el mortal hacer o decir?
ਜਿਤੁ ਜਿਤੁ ਲਾਵਹਿ; ਤਿਤੁ ਤਿਤੁ ਲਗਨਾ ॥
jit jit laaveh; tith tit laganaa |
Sant Singh KhalsaWhatever He attaches us to - to that we are attached.
Manmohan SinghTo whatever God attaches the mortal, to that he gets attached.
Manmohan Singh (Punjabi)ਜਿਸ ਕਿਸੇ ਨਾਲ ਹਰੀ ਪ੍ਰਾਣੀ ਨੂੰ ਜੋੜਦਾ ਹੈ, ਉਸੇ ਨਾਲ ਉਹ ਜੁੜ ਜਾਂਦਾ ਹੈ।
Fareedkot Teekaਜਿਸੁ ਜਿਸੁ ਮੇਂ ਲਗਾਵਤਾ ਹੈ ਤਿਸ ਤਿਸ ਕਰਮ ਮੇਂ ਸਭ ਕਿਸੀ ਕਾ ਲਗਨਾ ਹੋ ਰਹਾ ਹੈ॥
Prof. Sahib Singhਹੇ ਪ੍ਰਭੂ! ਤੂੰ ਜੀਵ ਨੂੰ ਜਿਸ ਜਿਸ ਪਾਸੇ ਲਾਂਦਾ ਹੈਂ, ਉਧਰ ਉਧਰ ਹੀ ਇਹ ਲੱਗ ਸਕਦਾ ਹੈ।ਪਦ ਅਰਥ ਜਿਤੁ = ਜਿਸ ਪਾਸੇ।
SikhNet (Spanish)Así como es el Decreto de Su Voluntad, así son las tareas que nos asigna.
ਅਪਨਾ ਭਲਾ; ਸਭ ਕਾਹੂ ਮੰਗਨਾ ॥੪॥
apanaa bhalaa; sabh kaahoo manganaa |4|
Sant Singh KhalsaEveryone begs for their own good. ||4||
Manmohan SinghEveryone asks for his own advantage.
Manmohan Singh (Punjabi)ਹਰ ਕੋਈ ਆਪਣੀ ਬਿਹਤਰੀ ਲਈ ਯਾਚਨਾ ਕਰਦਾ ਹੈ।
Fareedkot Teekaਪਰੰਤੂ ਅਪਨਾ ਭਲਾ ਭਾਵ ਸੁਖੁ ਮੰਗਨਾ ਸਭ ਕਰਤੇ ਹੈਂ॥☬ਪ੍ਰਸ਼ਨ: ਭਲਾ ਕੈਸੇ ਹੋਵੇ?☬ਉੱਤ੍ਰ:
Prof. Sahib Singhਹਰੇਕ ਜੀਵ ਨੇ ਤੇਰੇ ਪਾਸੋਂ ਹੀ ਆਪਣੇ ਭਲੇ ਦੀ ਮੰਗ ਮੰਗਣੀ ਹੈ ॥੪॥ਪਦ ਅਰਥ ਸਭ ਕਾਹੂ = ਹਰ ਕਿਸੇ ਨੇ ॥੪॥
SikhNet (Spanish)Todos piden por su propio bien.(4)
ਸਭ ਕਿਛੁ ਤੇਰਾ; ਤੂੰ ਕਰਣੈਹਾਰੁ ॥
sabh kichh teraa; toon karanaihaar |
Sant Singh KhalsaEverything is Yours; You are the Creator Lord.
Manmohan SinghEverything is Thine. Thou art the Creator.
Manmohan Singh (Punjabi)ਹਰ ਸ਼ੈ ਤੇਰੀ ਹੈ, ਤੂੰ ਸਿਰਜਣਹਾਰ ਹੈ।
Fareedkot Teekaਐਸੇ ਬੇਨਤੀ ਕਰ ਸਭ ਕਿਛੁ ਤੇਰਾ ਹੈ ਔਰ ਤੂੰ ਕਰਣੇਹਾਰਾ ਹੈਂ॥
Prof. Sahib Singhਹੇ ਪ੍ਰਭੂ! ਇਹ ਸਭ ਕੁਝ ਤੇਰਾ ਹੀ ਪੈਦਾ ਕੀਤਾ ਹੋਇਆ ਹੈ, ਤੂੰ ਹੀ ਸਾਰੇ ਜਗਤ ਦਾ ਬਣਾਣ ਵਾਲਾ ਹੈਂ।
SikhNet (Spanish)Todo pertenece a Ti, oh Señor, nuestro Creador,
ਅੰਤੁ ਨਾਹੀ ਕਿਛੁ. ਪਾਰਾਵਾਰੁ ॥
ant naahee kichh. paaraavaar |
Sant Singh KhalsaYou have no end or limitation.
Manmohan SinghThou hast no end, this and that limit.
Manmohan Singh (Punjabi)ਤੇਰਾ ਕੋਈ ਓੜਕ ਇਹ ਜਾ ਉਹ ਹੱਦਬੰਨਾ ਨਹੀਂ।
Fareedkot Teekaਤੇਰੇ ਪਾਰ ਉਰਾਰ ਕਾ ਕੁਛ ਅੰਤ ਨਹੀਂ ਹੈ॥
Prof. Sahib Singhਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਤੇਰੇ ਸਰੂਪ ਦਾ ਉਰਲਾ ਪਾਰਲਾ ਬੰਨ੍ਹਾ ਨਹੀਂ ਲੱਭ ਸਕਦਾ।ਪਦ ਅਰਥ ਪਾਰਾਵਾਰੁ = ਪਾਰਲਾ ਤੇ ਉਰਲਾ ਬੰਨਾ।
SikhNet (Spanish)y no hay ni límite ni fin para Tu Poder;
ਦਾਸ ਅਪਨੇ ਕਉ; ਦੀਜੈ ਦਾਨੁ ॥
daas apane kau; deejai daan |
Sant Singh KhalsaPlease give this gift to Your servant,
Manmohan SinghBestow this boon on Thy slave Nanak,
Manmohan Singh (Punjabi)ਆਪਣੇ ਗੁਮਾਸ਼ਤੇ ਨਾਨਕ ਨੂੰ ਇਹ ਖੈਰ ਪਾ,
Fareedkot Teekaਤਾਂ ਤੇ ਅਪਨੇ ਦਾਸ ਕੋ ਨਾਮ ਕਾ ਦਾਨ ਦੀਜੀਏ॥
Prof. Sahib Singhਹੇ ਪ੍ਰਭੂ! ਆਪਣੇ ਦਾਸ ਨੂੰ ਇਹ ਦਾਤ ਬਖ਼ਸ਼ ਕਿ
SikhNet (Spanish)bendíceme con esto, oh Señor,
ਕਬਹੂ ਨ ਵਿਸਰੈ; ਨਾਨਕ ਨਾਮੁ ॥੫॥੯॥੭੮॥
kabahoo na visarai; naanak naam |5|9|78|
Sant Singh Khalsathat Nanak might never forget the Naam. ||5||9||78||
Manmohan Singhthat he may never forget Thy Name.
Manmohan Singh (Punjabi)ਕਿ ਉਸ ਨੂੰ ਤੇਰਾ ਨਾਮ ਕਦੇ ਭੀ ਨਾਂ ਭੁੱਲੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੇ ਕੋ ਤੇਰਾ ਨਾਮ ਕਬੀ ਨ ਵਿਸਰੇ॥੫॥੯॥੭੮॥
Prof. Sahib Singh(ਤੇਰੇ ਦਾਸ) ਨਾਨਕ ਨੂੰ ਕਦੇ ਤੇਰਾ ਨਾਮ ਨਾਹ ਭੁੱਲੇ ॥੫॥੯॥੭੮॥
SikhNet (Spanish)que nunca me olvide de Tu Nombre.(5-9-78)