ੴ

ਸਿੱਖਬਾਣੀ · SikhBani

ਮਾਹਾ ਰੁਤੀ ਮਹਿ ਸਦ ਬਸੰਤੁ ॥

maahaa rutee meh sad basant
Guru Amardas Ji ਗੁਰੂ ਅਮਰਦਾਸ ਜੀ · Raag Basant · Ang 1172 · 20 lines
Translations

ਬਸੰਤੁ ਮਹਲਾ ੩ ਘਰੁ ੧ ਦੁਤੁਕੇ ॥

basant mahalaa 3 ghar 1 dutuke |

Sant Singh KhalsaBasant, Third Mehl, First House, Dho-Thukay:
Manmohan SinghBasant, 3rd Guru, Do-tukey.
Manmohan Singh (Punjabi)ਬਸੰਤੁ ਤੀਜੀ ਪਾਤਿਸ਼ਾਹੀ ਦੋ ਤੁਕੇ।
Prof. Sahib Singhਰਾਗ ਬਸੰਤੁ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਦੋ-ਤੁਕੀ ਬਾਣੀ।
SikhNet (Spanish)Basant, Mejl Guru Amar Das, Tercer Canal Divino, Du-Tukas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਮਾਹਾ ਰੁਤੀ ਮਹਿ; ਸਦ ਬਸੰਤੁ ॥

maahaa rutee meh; sad basant |

Sant Singh KhalsaThroughout the months and the seasons, the Lord is always in bloom.
Manmohan SinghIn all the months and seasons, the Lord is ever in bloom.
Manmohan Singh (Punjabi)ਸਾਰਿਆਂ ਮਹੀਨਿਆਂ ਅਤੇ ਮੌਸਮਾਂ ਅੰਦਰ, ਪ੍ਰਭੂ ਸਦੀਵ ਹੀ ਪ੍ਰਫੁਲਤਾ ਰਹਿੰਦਾ ਹੈ।
Fareedkot Teeka(ਮਾਹਾ) ਮਹੀਨੇ ਅਰ ਖਟ ਰੁਤੋਂ ਮੇਂ ਤੂੰ ਸਦੀਵ ਬਸ ਰਹਾ ਹੈਂ॥
Prof. Sahib Singhਹੇ ਪ੍ਰਭੂ! ਸਾਰੇ ਮਹੀਨਿਆਂ ਵਿਚ ਸਾਰੀਆਂ ਰੁੱਤਾਂ ਵਿਚ ਸਦਾ ਖਿੜੇ ਰਹਿਣ ਵਾਲਾ ਤੂੰ ਆਪ ਹੀ ਮੌਜੂਦ ਹੈਂ,

ਪਦ ਅਰਥ ਮਾਹਾ ਮਹਿ = ਸਭ ਮਹੀਨਿਆਂ ਵਿਚ। ਰੁਤੀ ਮਹਿ = ਸਰੀਆਂ ਰੁੱਤਾਂ ਵਿਚ {'ਰੁਤੀ' ਬਹੁ-ਵਚਨ 'ਰੁਤਿ' ਤੋਂ}। ਸਦ = ਸਦਾ। ਸਦ ਬਸੰਤੁ = ਸਦਾ ਖਿੜੇ ਰਹਿਣ ਵਾਲਾ ਪਰਮਾਤਮਾ।

SikhNet (Spanish)En todas las estaciones, nuestro Dios, permanece siempre en flor,

ਜਿਤੁ ਹਰਿਆ; ਸਭੁ ਜੀਅ ਜੰਤੁ ॥

jit hariaa; sabh jeea jant |

Sant Singh KhalsaHe rejuvenates all beings and creatures.
Manmohan SinghIt is through Him, that all the creatures, are reverdured.
Manmohan Singh (Punjabi)ਉਸ ਦੇ ਰਾਹੀਂ ਹੀ ਸਮੂਹ ਜੀਵ ਜੰਤੂ ਹਰੇ ਭਰੇ ਹੁੰਦੇ ਹਨ।
Fareedkot Teekaਜਿਸ ਤੇਰੀ ਸਤਾ ਕੋ ਪਾਇ ਕਰ ਸਭ ਜੀਵ ਜੰਤੂਓਂ ਕਾ ਸਮਦਾਇ ਹਰਿਆ ਹੋ ਰਹਾ ਹੈ॥
Prof. Sahib Singhਜਿਸ (ਤੇਰੀ) ਬਰਕਤਿ ਨਾਲ ਹਰੇਕ ਜੀਵ ਸਜਿੰਦ ਹੈ।

ਪਦ ਅਰਥ ਜਿਤੁ = ਜਿਸ (ਪਰਮਾਤਮਾ) ਦੀ ਰਾਹੀਂ। ਸਭੁ = ਹਰੇਕ।

SikhNet (Spanish)sí, es a través de Él que cada uno florece. Sí, es a través de Él que todo el mundo florece.

ਕਿਆ ਹਉ ਆਖਾ; ਕਿਰਮ ਜੰਤੁ ॥

kiaa hau aakhaa; kiram jant |

Sant Singh KhalsaWhat can I say? I am just a worm.
Manmohan SinghWhat can I, a worm like creature say?
Manmohan Singh (Punjabi)ਮੈਂ ਕੀੜੇ ਵਰਗਾ ਜੀਵ ਕੀ ਕਹਿ ਸਕਦਾ ਹਾਂ?
Fareedkot Teekaਮੈਂ ਕਿਰਮ ਜੰਤੂ, ਭਾਵ ਤੁਛ ਜੀਵ ਤੇਰੀ ਵਡਾਈ ਕੋ ਕਿਆ ਬਰਨਨ ਕਰੂੰ॥
Prof. Sahib Singhਮੈਂ ਤੁੱਛ ਜਿਹਾ ਜੀਵ ਕੀਹ ਆਖ ਸਕਦਾ ਹਾਂ?

ਪਦ ਅਰਥ ਹਉ = ਹਉਂ, ਮੈਂ। ਕਿਆ ਆਖਾ = ਕਿਆ ਆਖਾਂ, ਮੈਂ ਕੀਹ ਕਹਿ ਸਕਦਾ ਹਾਂ? ਕਿਰਮ = ਕੀੜਾ। ਕਿਰਮ ਜੰਤੁ = ਨਿੱਕਾ ਜਿਹਾ ਜੀਵ।

SikhNet (Spanish)¿Qué podría yo, un gusano que apenas y se arrastra, decir algo de Él,

ਤੇਰਾ ਕਿਨੈ. ਨ ਪਾਇਆ ਆਦਿ ਅੰਤੁ ॥੧॥

teraa kinai. na paaeaa aad ant |1|

Sant Singh KhalsaNo one has found Your beginning or Your end, O Lord. ||1||
Manmohan SinghNo one has found Thy beginning and end, O my Lord.
Manmohan Singh (Punjabi)ਕਿਸੇ ਜਣੇ ਨੂੰ ਭੀ ਤੇਰੇ ਅਰੰਭ ਅਤੇ ਅਖੀਰ ਦਾ ਪਤਾ ਨਹੀਂ ਲੱਗਾ, ਹੇ ਮੇਰੇ ਸੁਆਮੀ!
Fareedkot Teekaਤੇਰਾ ਆਦਿ ਔ ਅੰਤੁ ਕਿਸੀ ਨੇ ਨਹੀਂ ਪਾਯਾ ਹੈ॥੧॥
Prof. Sahib Singhਕਿਸੇ ਨੇ ਭੀ ਤੇਰਾ ਨਾਹ ਮੁੱਢ ਲੱਭਾ ਹੈ ਨਾਹ ਅਖ਼ੀਰ ਲੱਭਾ ਹੈ ॥੧॥

ਪਦ ਅਰਥ ਕਿਨੈ = ਕਿਸੇ ਨੇ ਭੀ। ਨ ਪਾਇਆ = ਨਹੀਂ ਲੱਭਾ। ਆਦਿ = ਮੁੱਢ। ਅੰਤੁ = ਅਖ਼ੀਰ ॥੧॥

SikhNet (Spanish)Lo más Alto de lo alto, pues nadie ha encontrado el Principio o el Fin de Él. (1)

ਤੈ ਸਾਹਿਬ ਕੀ; ਕਰਹਿ ਸੇਵ ॥

tai saahib kee; kareh sev |

Sant Singh KhalsaThose who serve You, Lord,
Manmohan SinghThey who perform Thy service O Lord!
Manmohan Singh (Punjabi)ਜੋ ਤੇਰੀ ਘਾਲ ਕਮਾਉਂਦੇ ਹਨ, ਹੇ ਸੁਆਮੀ!
Fareedkot Teekaਹੇ (ਸਾਹਿਬ) ਸ੍ਵਾਮੀ! ਜੋ ਤੇਰੀ ਸੇਵਾ ਕਰਤੇ ਹੈਂ॥
Prof. Sahib Singhਹੇ ਮਾਲਕ! ਜਿਹੜੇ ਮਨੁੱਖ ਤੇਰੀ ਸੇਵਾ-ਭਗਤੀ ਕਰਦੇ ਹਨ,

ਪਦ ਅਰਥ ਤੈ ਕੀ = ਤੇਰੀ। ਸਾਹਿਬ ਕੀ = ਮਾਲਕ ਦੀ। ਕਰਹਿ = ਕਰਦੇ ਹਨ {ਬਹੁ-ਵਚਨ}।

SikhNet (Spanish)Oh Dios, Maestro mío, quien sea que realice Tu Servicio, logrará el Éxtasis Supremo,

ਪਰਮ ਸੁਖ ਪਾਵਹਿ; ਆਤਮ ਦੇਵ ॥੧॥ ਰਹਾਉ ॥

param sukh paaveh; aatam dev |1| rahaau |

Sant Singh Khalsaobtain the greatest peace; their souls are so divine. ||1||Pause||
Manmohan SinghThey obtain the supreme peace and their soul is illumined. Pause.
Manmohan Singh (Punjabi)ਉਹ ਮਹਾਨ ਆਰਾਮ ਪਾਉਂਦੇ ਹਨ ਅਤੇ ਉਹਨਾਂ ਦੀ ਆਤਮਾ ਰੌਸ਼ਨ ਹੋ ਜਾਂਦੀ ਹੈ। ਠਹਿਰਾਉ।
Fareedkot Teekaਹੇ ਆਤਮ ਰੂਪ ਦੇਵ! ਵਹੁ ਪਰਮ ਸੁਖ ਕੋ ਪਾਵਤੇ ਹੈਂ॥੧॥ ਰਹਾਉ ॥
Prof. Sahib Singhਹੇ ਪ੍ਰਭੂ ਦੇਵ! ਉਹ ਸਭ ਤੋਂ ਉੱਚਾ ਆਤਮਕ ਆਨੰਦ ਮਾਣਦੇ ਹਨ ॥੧॥ ਰਹਾਉ ॥

ਪਦ ਅਰਥ ਪਰਮ = ਸਭ ਤੋਂ ਉੱਚਾ। ਪਾਵਹਿ = ਹਾਸਲ ਕਰਦੇ ਹਨ। ਆਤਮ ਦੇਵ = ਹੇ ਪਰਮਾਤਮਾ! ॥੧॥ ਰਹਾਉ ॥

SikhNet (Spanish)oh Dios, oh Espíritu Universal. (1-Pausa)

ਕਰਮੁ ਹੋਵੈ; ਤਾਂ ਸੇਵਾ ਕਰੈ ॥

karam hovai; taan sevaa karai |

Sant Singh KhalsaIf the Lord is merciful, then the mortal is allowed to serve Him.
Manmohan SinghIf the Lord is merciful, then man performs His service,
Manmohan Singh (Punjabi)ਜੇਕਰ ਮਾਲਕ ਮਇਆਵਾਨ ਹੋਵੇ, ਤਦ ਬੰਦਾ ਉਸ ਦੀ ਟਹਿਲ ਕਰਦਾ ਹੈ,
Fareedkot Teekaਜਿਸ ਕਾ ਪੂਰਬ ਕਰਮੁ ਉਤਮੁ ਹੋਤਾ ਹੈ, ਸੋ ਪੁਰਸ ਗੁਰੋਂ ਕੀ ਸੇਵਾ ਕਰਤਾ ਹੈ॥
Prof. Sahib Singh(ਜਦੋਂ ਕਿਸੇ ਮਨੁੱਖ ਉੱਤੇ ਪਰਮਾਤਮਾ ਦੀ) ਬਖ਼ਸ਼ਸ਼ ਹੁੰਦੀ ਹੈ, ਤਦੋਂ ਉਹ (ਪਰਮਾਤਮਾ ਦੀ) ਸੇਵਾ-ਭਗਤੀ ਕਰਦਾ ਹੈ,

ਪਦ ਅਰਥ ਕਰਮੁ = ਬਖ਼ਸ਼ਸ਼। ਤਾਂ = ਤਦੋਂ। ਸੇਵਾ = ਭਗਤੀ।

SikhNet (Spanish)Si nos muestras Tu Compasión, uno se dedica a Tu Servicio

ਗੁਰ ਪਰਸਾਦੀ; ਜੀਵਤ ਮਰੈ ॥

gur parasaadee; jeevat marai |

Sant Singh KhalsaBy Guru's Grace, he remains dead while yet alive.
Manmohan Singhand by the Guru's grace, remains dead in life.
Manmohan Singh (Punjabi)ਅਤੇ ਗੁਰਾਂ ਦੀ ਦਇਆ ਦੁਆਰਾ, ਜੀਉਂਦੇ ਜੀ ਮਰਿਆ ਰਹਿੰਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਕਰ ਤਿਸ ਕਾ ਜੀਵ ਭਾਵ ਮਰ ਜਾਤਾ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ (ਉਹ ਮਨੁੱਖ) ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ,

ਪਦ ਅਰਥ ਪਰਸਾਦੀ = ਕਿਰਪਾ ਨਾਲ। ਜੀਵਤ ਮਰੈ = ਜੀਊਂਦਾ ਹੀ ਵਿਕਾਰਾਂ ਵਲੋਂ ਅਡੋਲ ਹੋ ਜਾਂਦਾ ਹੈ।

SikhNet (Spanish)y por las Gracia del Guru, permanece muerto para la vida de ilusión,

ਅਨਦਿਨੁ; ਸਾਚੁ ਨਾਮੁ ਉਚਰੈ ॥

anadin; saach naam ucharai |

Sant Singh KhalsaNight and day, he chants the True Name;
Manmohan SinghOne who recites the True Name, day and night,
Manmohan Singh (Punjabi)ਜੋ ਰੈਣ ਤੇ ਦਿਨ, ਬੰਦਾ ਸਤਿਨਾਮ ਦਾ ਜਾਪ ਕਰਦਾ ਹੈ,
Fareedkot Teekaਵਹੁ ਰਾਤ੍ਰ ਦਿਨ ਸਚੇ ਨਾਮ ਕੋ ਉਚਾਰਤਾ ਹੈ॥
Prof. Sahib Singhਉਹ ਮਨੁੱਖ ਹਰ ਵੇਲੇ ਪਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਉਚਾਰਦਾ ਰਹਿੰਦਾ ਹੈ,

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਸਾਚੁ = ਸਦਾ ਕਾਇਮ ਰਹਿਣ ਵਾਲਾ।

SikhNet (Spanish)así entonces uno recita el Nombre Verdadero por siempre y para siempre,

ਇਨ ਬਿਧਿ ਪ੍ਰਾਣੀ; ਦੁਤਰੁ ਤਰੈ ॥੨॥

ein bidh praanee; dutar tarai |2|

Sant Singh Khalsain this way, he crosses over the treacherous world-ocean. ||2||
Manmohan Singhby doing so, crosses the impassable world ocean.
Manmohan Singh (Punjabi)ਉਹ ਇਸ ਤਰ੍ਹਾਂ ਨਾਂ-ਤਰੇ ਜਾਣ ਵਾਲੇ ਜਗ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਇਸ ਪ੍ਰਕਾਰ ਵਹੁ (ਪ੍ਰਾਣੀ) ਜੀਵ (ਦੁਤਰੁ) ਸੰਸਾਰ ਸਮੁੰਦ੍ਰ ਸੇ ਤਰ ਜਾਤਾ ਹੈ॥੨॥
Prof. Sahib Singhਤੇ, ਇਸ ਤਰੀਕੇ ਨਾਲ ਉਹ ਮਨੁੱਖ ਉਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ ॥੨॥

ਪਦ ਅਰਥ ਇਨ ਬਿਧਿ = ਇਸ ਤਰੀਕੇ ਨਾਲ। ਦੁਤਰੁ = {दुस्तर} ਜਿਸ ਤੋਂ ਪਾਰ ਲੰਘਣਾ ਔਖਾ ਹੈ ॥੨॥

SikhNet (Spanish)logrando cruzar de esa forma el océano infranqueable de las existencias materiales. (2)

ਬਿਖੁ ਅੰਮ੍ਰਿਤੁ; ਕਰਤਾਰਿ ਉਪਾਏ ॥

bikh amrit; karataar upaae |

Sant Singh KhalsaThe Creator created both poison and nectar.
Manmohan SinghPoison and nectar, the Creator has created.
Manmohan Singh (Punjabi)ਜ਼ਹਿਰ ਤੇ ਆਬਿ-ਹਿਯਾਤ, ਰਚਨਹਾਰ ਨੇ ਰਚੇ ਹਨ।
Fareedkot Teekaਹੇ ਕਰਤਾਰ! ਤੈਨੇ ਕਰਮਾਂ ਅਨੁਸਾਰ (ਬਿਖੁ) ਦੁਖ ਔਰ (ਅੰਮ੍ਰਿਤ) ਸੁਖ ਉਤਪਤਿ ਕੀਏ ਹੈਂ॥
Prof. Sahib Singhਆਤਮਕ ਮੌਤ ਲਿਆਉਣ ਵਾਲੀ ਮਾਇਆ ਅਤੇ ਆਤਮਕ ਜੀਵਨ ਦੇਣ ਵਾਲਾ ਨਾਮ-ਇਹ ਕਰਤਾਰ ਨੇ (ਹੀ) ਪੈਦਾ ਕੀਤੇ ਹਨ।

ਪਦ ਅਰਥ ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲੀ ਮਾਇਆ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਫਲ। ਕਰਤਾਰਿ = ਕਰਤਾਰ ਨੇ।

SikhNet (Spanish)Es Dios Quien crea el veneno y el Néctar,

ਸੰਸਾਰ ਬਿਰਖ ਕਉ; ਦੁਇ ਫਲ ਲਾਏ ॥

sansaar birakh kau; due fal laae |

Sant Singh KhalsaHe attached these two fruits to the world-plant.
Manmohan SinghTo the world-plant, He has attached two fruits.
Manmohan Singh (Punjabi)ਜਗਤ ਦੇ ਬ੍ਰਿਛ ਨੂੰ ਉਸ ਨੇ ਦੋ ਮੇਵੇ ਲਾ ਦਿਤੇ ਹਨ।
Fareedkot Teekaਸੰਸਾਰ ਰੂਪ ਬ੍ਰਿਛ ਕੋ ਏਹ ਪੁਰਬੋਕਤ ਦੋ ਫਲ ਲਗਾਏ ਹੈਂ॥
Prof. Sahib Singhਜਗਤ-ਰੁੱਖ ਨੂੰ ਉਸ ਨੇ ਇਹ ਦੋਵੇਂ ਫਲ ਲਾਏ ਹੋਏ ਹਨ।

ਪਦ ਅਰਥ ਬਿਰਖ = ਰੁੱਖ। ਕਉ = ਨੂੰ।

SikhNet (Spanish)sí, estos son los frutos que el mundo ofrece.

ਆਪੇ ਕਰਤਾ ਕਰੇ ਕਰਾਏ ॥

aape karataa kare karaae |

Sant Singh KhalsaThe Creator Himself is the Doer, the Cause of all.
Manmohan SinghThe Creator Himself is the Doer and Cause.
Manmohan Singh (Punjabi)ਕਰਤਾਰ ਆਪ ਹੀ ਕਰਨ ਵਾਲਾ ਤੇ ਕਰਾਉਣ ਵਾਲਾ ਹੈ।
Fareedkot Teekaਹੇ ਕਰਤਾ ਵਾਹਿਗੁਰੂ! ਤੂੰ ਆਪੇ ਜੀਵੋਂ ਕੋ (ਕਰੇ) ਉਤਪਤ ਕਰਤਾ ਹੈਂ ਔਰ ਆਪੇ ਹੀ ਉਨਸੇ ਕਰਮੋਂ ਕੋ ਕਰਾਵਤਾ ਹੈਂ॥
Prof. Sahib Singh(ਸਰਬ-ਵਿਆਪਕ ਹੋ ਕੇ) ਕਰਤਾਰ ਆਪ ਹੀ (ਸਭ ਕੁਝ) ਕਰ ਰਿਹਾ ਹੈ ਤੇ (ਜੀਵਾਂ ਪਾਸੋਂ) ਕਰਾ ਰਿਹਾ ਹੈ।

ਪਦ ਅਰਥ ਆਪੇ = ਆਪ ਹੀ। ਕਰਤਾ = ਕਰਤਾਰ।

SikhNet (Spanish)Él, tu Dios, es el Hacedor y la Causa de todo.

ਜੋ ਤਿਸੁ ਭਾਵੈ; ਤਿਸੈ ਖਵਾਏ ॥੩॥

jo tis bhaavai; tisai khavaae |3|

Sant Singh KhalsaHe feeds all as He pleases. ||3||
Manmohan SinghHe whom he likes; He feeds him.
Manmohan Singh (Punjabi)ਜੋ ਉਸ ਨੂੰ ਚੰਗਾ ਲਗਦਾ ਹੈ, ਉਸ ਨੂੰ ਹੀ ਉਹ ਖੁਆਲਦਾ ਹੈ।
Fareedkot Teekaਜਿਸ ਪ੍ਰਕਾਰ ਜਿਸ ਕੋ ਜੋ ਜੋ ਫਲ੍ਹ ਖਵਾਇਆ ਚਾਹਤਾ ਹੈਂ, ਸੋ ਸੋ ਤਿਸ ਕੋ ਖਵਾਵਤਾ ਹੈਂ॥੩॥
Prof. Sahib Singhਜਿਸ ਜੀਵ ਨੂੰ ਜਿਹੜਾ ਫਲ ਖਵਾਣ ਦੀ ਉਸ ਦੀ ਮਰਜ਼ੀ ਹੁੰਦੀ ਹੈ ਉਸੇ ਨੂੰ ਉਹੀ ਖਵਾ ਦੇਂਦਾ ਹੈ ॥੩॥

ਪਦ ਅਰਥ ਭਾਵੈ = ਚੰਗਾ ਲੱਗਦਾ ਹੈ। ਤਿਸੈ = ਉਸੇ ਨੂੰ ॥੩॥

SikhNet (Spanish)Él alimenta a todos según Su Complacencia. (3)

ਨਾਨਕ; ਜਿਸ ਨੋ ਨਦਰਿ ਕਰੇਇ ॥

naanak; jis no nadar karee |

Sant Singh KhalsaO Nanak, when He casts His Glance of Grace,
Manmohan SinghOn whomsoever the Lord casts His gracious glance;
Manmohan Singh (Punjabi)ਜਿਸ ਕਿਸੇ ਤੇ ਸੁਆਮੀ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪਰਮੇਸ੍ਵਰ! ਤੂੰ ਜਿਸ ਪੁਰ ਕ੍ਰਿਪਾ ਦ੍ਰਿਸਟਿ ਕਰਤਾ ਹੈਂ॥
Prof. Sahib Singhਹੇ ਨਾਨਕ! ਜਿਸ ਮਨੁੱਖ ਉੱਤੇ ਕਰਤਾਰ ਮਿਹਰ ਦੀ ਨਿਗਾਹ ਕਰਦਾ ਹੈ,

ਪਦ ਅਰਥ ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਨਦਰਿ = ਮਿਹਰ ਦੀ ਨਿਗਾਹ। ਕਰੇਇ = {ਇਕ-ਵਚਨ} ਕਰਦਾ ਹੈ।

SikhNet (Spanish)Oh. Dice Nanak, Sobre aquél en quien se posa la Gracia del Señor,

ਅੰਮ੍ਰਿਤ ਨਾਮੁ; ਆਪੇ ਦੇਇ ॥

amrit naam; aape dee |

Sant Singh KhalsaHe Himself bestows His Ambrosial Naam.
Manmohan SinghHe, of Himself blesses him with the Nectar-Name.
Manmohan Singh (Punjabi)ਉਸ ਨੂੰ ਉਹ ਖੁਦ ਹੀ ਅੰਮ੍ਰਿਤਮਈ ਨਾਮ ਬਖਸ਼ ਦਿੰਦਾ ਹੈ।
Fareedkot Teekaਉਸ ਕੋ ਨਾਮ ਅੰਮ੍ਰਿਤੁ ਆਪੇ ਹੀ ਦੇਤਾ ਹੈਂ॥
Prof. Sahib Singhਉਸ ਨੂੰ ਆਪ ਹੀ ਉਹ ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ ਦੇਂਦਾ ਹੈ।

ਪਦ ਅਰਥ ਦੇਇ = ਦੇਂਦਾ ਹੈ।

SikhNet (Spanish)sólo él es bendecido con el Néctar Ambrosial del Naam

ਬਿਖਿਆ ਕੀ ਬਾਸਨਾ; ਮਨਹਿ ਕਰੇਇ ॥

bikhiaa kee baasanaa; maneh karee |

Sant Singh KhalsaThus, the desire for sin and corruption is ended.
Manmohan SinghHis desire for sins, the Lord effaces.
Manmohan Singh (Punjabi)ਉਸ ਦੀ ਪਾਪਾਂ ਦੀ ਜ਼ਾਹਿਸ਼ ਨੂੰ ਸਾਈਂ ਮੇਟ ਦਿੰਦਾ ਹੈ।
Fareedkot Teekaਬਿਸ੍ਯੋਂ ਕੀ ਵਾਸਨਾ ਕੋ (ਮਨਹਿ ਕਰੇਇ) ਹਟਾ ਦੇਤਾ ਹੈ॥
Prof. Sahib Singh(ਉਸ ਦੇ ਅੰਦਰੋਂ) ਮਾਇਆ ਦੀ ਲਾਲਸਾ ਰੋਕ ਦੇਂਦਾ ਹੈ।

ਪਦ ਅਰਥ ਬਿਖਿਆ = ਮਾਇਆ। ਬਾਸਨਾ = ਲਾਲਸਾ। ਮਨਹਿ ਕਰੇਇ = ਰੋਕ ਦੇਂਦਾ ਹੈ।

SikhNet (Spanish)y así se libera del deseo por el vicio.

ਅਪਣਾ ਭਾਣਾ; ਆਪਿ ਕਰੇਇ ॥੪॥੧॥

apanaa bhaanaa; aap karee |4|1|

Sant Singh KhalsaThe Lord Himself carries out His Own Will. ||4||1||
Manmohan SinghHis will, the Lord, of Himself carries out.
Manmohan Singh (Punjabi)ਆਪਣੀ ਰਜਾ ਨੂੰ ਪ੍ਰਭੂ ਆਪੇ ਹੀ ਅਮਲ ਵਿੱਚ ਲਿਆਉਂਦਾ ਹੈ।
Fareedkot Teekaਅਪਣਾ ਭਾਣਾ ਜੋ ਹੈ ਤਿਸ ਕੋ ਆਪ ਮਨਾਵਨਾ ਕਰਤਾ ਹੈ॥੪॥੧॥
Prof. Sahib Singhਆਪਣੀ ਰਜ਼ਾ ਪਰਮਾਤਮਾ ਆਪ (ਹੀ) ਕਰਦਾ ਹੈ ॥੪॥੧॥

ਪਦ ਅਰਥ ਭਾਣਾ = ਰਜ਼ਾ, ਮਰਜ਼ੀ ॥੪॥੧॥

SikhNet (Spanish)Pues cualquiera que sea la Voluntad de Dios, sólo eso va a ocurrir. (4-1)
Answers quote the Granth verbatim with Ang citations. AI commentary is not Gurbani and not a religious ruling.