ੴ

ਸਿੱਖਬਾਣੀ · SikhBani

Ang 1172

Sri Guru Granth Sahib · Raag Basant · 4 shabads, 52 lines
Translations
Shabad Guru Nanak Dev Ji Raag Basant continued from Ang 1171

ਜਿਨ ਕਉ ਤਖਤਿ ਮਿਲੈ ਵਡਿਆਈ; ਗੁਰਮੁਖਿ ਸੇ ਪਰਧਾਨ ਕੀਏ ॥

jin kau takhat milai vaddiaaee; guramukh se paradhaan kee |

Sant Singh KhalsaThose who are blessed with the glory of the Lord's Throne - those Gurmukhs are renowned as supreme.
Manmohan SinghThey, who are blessed with the glory of a seat on the Lord's throne; by the Guru's grace, they are rendered supreme.
Manmohan Singh (Punjabi)ਜਿਨ੍ਹਾਂ ਨੂੰ ਪ੍ਰਭੂ ਦੇ ਰਾਜ ਸਿੰਘਾਸਨ ਤੇ ਟਿਕਾਣਾ ਮਿਲਣ ਦੀ ਪ੍ਰਭਤਾ ਪ੍ਰਾਪਤ ਹੋ ਜਾਂਦੀ ਹੈ ਗੁਰਾਂ ਦੀ ਦਇਆ ਦੁਆਰਾ ਉਹ ਮੁਖੀ ਹੋ ਜਾਂਦੇ ਹਨ।
Fareedkot Teekaਜਿਨ ਕੋ (ਤਖਤਿ) ਸਤਸੰਗ ਮੇਂ ਭਜਨ ਕੀ ਵਡਿਆਈ ਮਿਲੀ ਹੈ, ਸੋ ਗੁਰਮੁਖ (ਪਰਧਾਨ) ਮੁਖ ਕੀਏ ਹੈਂ॥
Prof. Sahib Singhਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਬੰਦਿਆਂ ਨੂੰ ਹਿਰਦੇ-ਤਖ਼ਤ ਉਤੇ ਬੈਠੇ ਰਹਿਣ ਦੀ (ਭਾਵ, ਮਾਇਆ ਦੇ ਪਿੱਛੇ ਭਟਕਣ ਤੋਂ ਬਚੇ ਰਹਿਣ ਦੀ) ਇੱਜ਼ਤ ਮਿਲਦੀ ਹੈ, ਉਹਨਾਂ ਨੂੰ ਪਰਮਾਤਮਾ ਜਗਤ ਵਿਚ ਉੱਘਾ ਕਰ ਦੇਂਦਾ ਹੈ।

ਪਦ ਅਰਥ ਕਉ = ਨੂੰ। ਤਖਤਿ = ਤਖ਼ਤ ਉਤੇ। ਤਖਤਿ ਵਡਿਆਈ = ਤਖ਼ਤ ਉਤੇ ਬੈਠਣ ਦੀ ਵਡਿਆਈ, ਹਿਰਦੇ-ਤਖ਼ਤ ਉਤੇ ਬੈਠੇ ਰਹਿਣ ਦੀ ਇਜ਼ਤ, ਮਾਇਆ ਦੇ ਪਿੱਛੇ ਭਟਕਣ ਤੋਂ ਬਚੇ ਰਹਿਣ ਦਾ ਮਾਣ। ਗੁਰਮੁਖਿ = ਗੁਰੂ ਦੀ ਰਾਹੀਂ। ਪਰਧਾਨ = ਉੱਘੇ, ਮੰਨੇ-ਪ੍ਰਮੰਨੇ।

SikhNet (Spanish)Los que son Bendecidos con la Gloria de un asiento en el Trono de Dios, esos seres, a través del Guru son reconocidos como Supremos.

ਪਾਰਸੁ ਭੇਟਿ. ਭਏ ਸੇ ਪਾਰਸ; ਨਾਨਕ ਹਰਿ ਗੁਰ ਸੰਗਿ ਥੀਏ ॥੪॥੪॥੧੨॥

paaras bhett. bhe se paaras; naanak har gur sang thee |4|4|12|

Sant Singh KhalsaTouching the philosopher's stone, they themselves becomes the philosopher's stone; they become the companions of the Lord, the Guru. ||4||4||12||
Manmohan SinghMeeting with the philosopher's stone, they themselves are transmuted into philosopher s stone and become the comrades of the Divine Guru.
Manmohan Singh (Punjabi)ਰਸਾਇਣ ਨਾਲ ਮਿਲ ਕੇ ਉਹ ਖੁਦ ਰਸਾਇਣ ਹੋ ਜਾਣੇ ਹਨ ਅਤੇ ਰੱਬ ਰੂਪ ਗੁਰਾਂ ਦੇ ਸਾਥੀ ਹੋ ਜਾਂਦੇ ਹਨ।
Fareedkot Teekaਪਾਰਸ ਰੂਪ ਗੁਰੋਂ ਸਾਥ ਮਿਲ ਕਰ ਕੇ ਸੇ ਪੁਰਸ ਪਾਰਸ ਰੂਪ ਹੂਏ ਹੈਂ, ਭਾਵ ਅਭੇਦ ਹੂਏ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਪੁਨਾ ਵਹੁ ਪੂਜ੍ਯ ਰੂਪ ਹਰੀ ਕੇ ਸੰਗੀ ਹੂਏ ਹੈਂ॥੪॥੪॥੧੨॥☬ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਗੁਰੂ-ਪਾਰਸ ਨੂੰ ਮਿਲ ਕੇ ਉਹ ਆਪ ਭੀ ਪਾਰਸ ਹੋ ਜਾਂਦੇ ਹਨ (ਉਹਨਾਂ ਦੇ ਅੰਦਰ ਭੀ ਇਹ ਸਮਰੱਥਾ ਆ ਜਾਂਦੀ ਹੈ ਕਿ ਮਾਇਆ-ਗ੍ਰਸੇ ਮਨਾਂ ਨੂੰ ਪ੍ਰਭੂ-ਚਰਨਾਂ ਵਿਚ ਜੋੜ ਸਕਣ), ਉਹ ਬੰਦੇ ਸਦਾ ਲਈ ਪਰਮਾਤਮਾ ਤੇ ਗੁਰੂ ਦੇ ਸਾਥੀ ਬਣ ਜਾਂਦੇ ਹਨ (ਉਹਨਾਂ ਦੀ ਸੁਰਤ ਸਦਾ ਗੁਰੂ-ਪ੍ਰਭੂ ਦੇ ਚਰਨਾਂ ਵਿਚ ਟਿਕੀ ਰਹਿੰਦੀ ਹੈ ॥੪॥੪॥੧੨॥

ਪਦ ਅਰਥ ਪਾਰਸੁ = ਗੁਰੂ-ਪਾਰਸ। ਭੇਟਿ = ਛੁਹ ਕੇ, ਮਿਲ ਕੇ। ਪਾਰਸ = ਲੋਹਾ ਆਦਿਕ ਧਾਤਾਂ ਨੂੰ ਸੋਨਾ ਬਣਾ ਦੇਣ ਦੀ ਸਮਰੱਥਾ ਰੱਖਣ ਵਾਲੇ। ਗੁਰ ਸੰਗਿ = ਗੁਰੂ ਦੇ ਸੰਗੀ। ਥੀਏ = ਬਣ ਗਏ ॥੪॥੪॥੧੨॥

SikhNet (Spanish)Son transformados en Piedra Filosofal y disfrutan la Compañía del Dios Guru. (4-4-12)

Open this shabad (11 lines, Angs 1171-1172) →

Shabad Guru Amardas Ji Raag Basant

ਬਸੰਤੁ ਮਹਲਾ ੩ ਘਰੁ ੧ ਦੁਤੁਕੇ ॥

basant mahalaa 3 ghar 1 dutuke |

Sant Singh KhalsaBasant, Third Mehl, First House, Dho-Thukay:
Manmohan SinghBasant, 3rd Guru, Do-tukey.
Manmohan Singh (Punjabi)ਬਸੰਤੁ ਤੀਜੀ ਪਾਤਿਸ਼ਾਹੀ ਦੋ ਤੁਕੇ।
Prof. Sahib Singhਰਾਗ ਬਸੰਤੁ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਦੋ-ਤੁਕੀ ਬਾਣੀ।
SikhNet (Spanish)Basant, Mejl Guru Amar Das, Tercer Canal Divino, Du-Tukas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਮਾਹਾ ਰੁਤੀ ਮਹਿ; ਸਦ ਬਸੰਤੁ ॥

maahaa rutee meh; sad basant |

Sant Singh KhalsaThroughout the months and the seasons, the Lord is always in bloom.
Manmohan SinghIn all the months and seasons, the Lord is ever in bloom.
Manmohan Singh (Punjabi)ਸਾਰਿਆਂ ਮਹੀਨਿਆਂ ਅਤੇ ਮੌਸਮਾਂ ਅੰਦਰ, ਪ੍ਰਭੂ ਸਦੀਵ ਹੀ ਪ੍ਰਫੁਲਤਾ ਰਹਿੰਦਾ ਹੈ।
Fareedkot Teeka(ਮਾਹਾ) ਮਹੀਨੇ ਅਰ ਖਟ ਰੁਤੋਂ ਮੇਂ ਤੂੰ ਸਦੀਵ ਬਸ ਰਹਾ ਹੈਂ॥
Prof. Sahib Singhਹੇ ਪ੍ਰਭੂ! ਸਾਰੇ ਮਹੀਨਿਆਂ ਵਿਚ ਸਾਰੀਆਂ ਰੁੱਤਾਂ ਵਿਚ ਸਦਾ ਖਿੜੇ ਰਹਿਣ ਵਾਲਾ ਤੂੰ ਆਪ ਹੀ ਮੌਜੂਦ ਹੈਂ,

ਪਦ ਅਰਥ ਮਾਹਾ ਮਹਿ = ਸਭ ਮਹੀਨਿਆਂ ਵਿਚ। ਰੁਤੀ ਮਹਿ = ਸਰੀਆਂ ਰੁੱਤਾਂ ਵਿਚ {'ਰੁਤੀ' ਬਹੁ-ਵਚਨ 'ਰੁਤਿ' ਤੋਂ}। ਸਦ = ਸਦਾ। ਸਦ ਬਸੰਤੁ = ਸਦਾ ਖਿੜੇ ਰਹਿਣ ਵਾਲਾ ਪਰਮਾਤਮਾ।

SikhNet (Spanish)En todas las estaciones, nuestro Dios, permanece siempre en flor,

ਜਿਤੁ ਹਰਿਆ; ਸਭੁ ਜੀਅ ਜੰਤੁ ॥

jit hariaa; sabh jeea jant |

Sant Singh KhalsaHe rejuvenates all beings and creatures.
Manmohan SinghIt is through Him, that all the creatures, are reverdured.
Manmohan Singh (Punjabi)ਉਸ ਦੇ ਰਾਹੀਂ ਹੀ ਸਮੂਹ ਜੀਵ ਜੰਤੂ ਹਰੇ ਭਰੇ ਹੁੰਦੇ ਹਨ।
Fareedkot Teekaਜਿਸ ਤੇਰੀ ਸਤਾ ਕੋ ਪਾਇ ਕਰ ਸਭ ਜੀਵ ਜੰਤੂਓਂ ਕਾ ਸਮਦਾਇ ਹਰਿਆ ਹੋ ਰਹਾ ਹੈ॥
Prof. Sahib Singhਜਿਸ (ਤੇਰੀ) ਬਰਕਤਿ ਨਾਲ ਹਰੇਕ ਜੀਵ ਸਜਿੰਦ ਹੈ।

ਪਦ ਅਰਥ ਜਿਤੁ = ਜਿਸ (ਪਰਮਾਤਮਾ) ਦੀ ਰਾਹੀਂ। ਸਭੁ = ਹਰੇਕ।

SikhNet (Spanish)sí, es a través de Él que cada uno florece. Sí, es a través de Él que todo el mundo florece.

ਕਿਆ ਹਉ ਆਖਾ; ਕਿਰਮ ਜੰਤੁ ॥

kiaa hau aakhaa; kiram jant |

Sant Singh KhalsaWhat can I say? I am just a worm.
Manmohan SinghWhat can I, a worm like creature say?
Manmohan Singh (Punjabi)ਮੈਂ ਕੀੜੇ ਵਰਗਾ ਜੀਵ ਕੀ ਕਹਿ ਸਕਦਾ ਹਾਂ?
Fareedkot Teekaਮੈਂ ਕਿਰਮ ਜੰਤੂ, ਭਾਵ ਤੁਛ ਜੀਵ ਤੇਰੀ ਵਡਾਈ ਕੋ ਕਿਆ ਬਰਨਨ ਕਰੂੰ॥
Prof. Sahib Singhਮੈਂ ਤੁੱਛ ਜਿਹਾ ਜੀਵ ਕੀਹ ਆਖ ਸਕਦਾ ਹਾਂ?

ਪਦ ਅਰਥ ਹਉ = ਹਉਂ, ਮੈਂ। ਕਿਆ ਆਖਾ = ਕਿਆ ਆਖਾਂ, ਮੈਂ ਕੀਹ ਕਹਿ ਸਕਦਾ ਹਾਂ? ਕਿਰਮ = ਕੀੜਾ। ਕਿਰਮ ਜੰਤੁ = ਨਿੱਕਾ ਜਿਹਾ ਜੀਵ।

SikhNet (Spanish)¿Qué podría yo, un gusano que apenas y se arrastra, decir algo de Él,

ਤੇਰਾ ਕਿਨੈ. ਨ ਪਾਇਆ ਆਦਿ ਅੰਤੁ ॥੧॥

teraa kinai. na paaeaa aad ant |1|

Sant Singh KhalsaNo one has found Your beginning or Your end, O Lord. ||1||
Manmohan SinghNo one has found Thy beginning and end, O my Lord.
Manmohan Singh (Punjabi)ਕਿਸੇ ਜਣੇ ਨੂੰ ਭੀ ਤੇਰੇ ਅਰੰਭ ਅਤੇ ਅਖੀਰ ਦਾ ਪਤਾ ਨਹੀਂ ਲੱਗਾ, ਹੇ ਮੇਰੇ ਸੁਆਮੀ!
Fareedkot Teekaਤੇਰਾ ਆਦਿ ਔ ਅੰਤੁ ਕਿਸੀ ਨੇ ਨਹੀਂ ਪਾਯਾ ਹੈ॥੧॥
Prof. Sahib Singhਕਿਸੇ ਨੇ ਭੀ ਤੇਰਾ ਨਾਹ ਮੁੱਢ ਲੱਭਾ ਹੈ ਨਾਹ ਅਖ਼ੀਰ ਲੱਭਾ ਹੈ ॥੧॥

ਪਦ ਅਰਥ ਕਿਨੈ = ਕਿਸੇ ਨੇ ਭੀ। ਨ ਪਾਇਆ = ਨਹੀਂ ਲੱਭਾ। ਆਦਿ = ਮੁੱਢ। ਅੰਤੁ = ਅਖ਼ੀਰ ॥੧॥

SikhNet (Spanish)Lo más Alto de lo alto, pues nadie ha encontrado el Principio o el Fin de Él. (1)

ਤੈ ਸਾਹਿਬ ਕੀ; ਕਰਹਿ ਸੇਵ ॥

tai saahib kee; kareh sev |

Sant Singh KhalsaThose who serve You, Lord,
Manmohan SinghThey who perform Thy service O Lord!
Manmohan Singh (Punjabi)ਜੋ ਤੇਰੀ ਘਾਲ ਕਮਾਉਂਦੇ ਹਨ, ਹੇ ਸੁਆਮੀ!
Fareedkot Teekaਹੇ (ਸਾਹਿਬ) ਸ੍ਵਾਮੀ! ਜੋ ਤੇਰੀ ਸੇਵਾ ਕਰਤੇ ਹੈਂ॥
Prof. Sahib Singhਹੇ ਮਾਲਕ! ਜਿਹੜੇ ਮਨੁੱਖ ਤੇਰੀ ਸੇਵਾ-ਭਗਤੀ ਕਰਦੇ ਹਨ,

ਪਦ ਅਰਥ ਤੈ ਕੀ = ਤੇਰੀ। ਸਾਹਿਬ ਕੀ = ਮਾਲਕ ਦੀ। ਕਰਹਿ = ਕਰਦੇ ਹਨ {ਬਹੁ-ਵਚਨ}।

SikhNet (Spanish)Oh Dios, Maestro mío, quien sea que realice Tu Servicio, logrará el Éxtasis Supremo,

ਪਰਮ ਸੁਖ ਪਾਵਹਿ; ਆਤਮ ਦੇਵ ॥੧॥ ਰਹਾਉ ॥

param sukh paaveh; aatam dev |1| rahaau |

Sant Singh Khalsaobtain the greatest peace; their souls are so divine. ||1||Pause||
Manmohan SinghThey obtain the supreme peace and their soul is illumined. Pause.
Manmohan Singh (Punjabi)ਉਹ ਮਹਾਨ ਆਰਾਮ ਪਾਉਂਦੇ ਹਨ ਅਤੇ ਉਹਨਾਂ ਦੀ ਆਤਮਾ ਰੌਸ਼ਨ ਹੋ ਜਾਂਦੀ ਹੈ। ਠਹਿਰਾਉ।
Fareedkot Teekaਹੇ ਆਤਮ ਰੂਪ ਦੇਵ! ਵਹੁ ਪਰਮ ਸੁਖ ਕੋ ਪਾਵਤੇ ਹੈਂ॥੧॥ ਰਹਾਉ ॥
Prof. Sahib Singhਹੇ ਪ੍ਰਭੂ ਦੇਵ! ਉਹ ਸਭ ਤੋਂ ਉੱਚਾ ਆਤਮਕ ਆਨੰਦ ਮਾਣਦੇ ਹਨ ॥੧॥ ਰਹਾਉ ॥

ਪਦ ਅਰਥ ਪਰਮ = ਸਭ ਤੋਂ ਉੱਚਾ। ਪਾਵਹਿ = ਹਾਸਲ ਕਰਦੇ ਹਨ। ਆਤਮ ਦੇਵ = ਹੇ ਪਰਮਾਤਮਾ! ॥੧॥ ਰਹਾਉ ॥

SikhNet (Spanish)oh Dios, oh Espíritu Universal. (1-Pausa)

ਕਰਮੁ ਹੋਵੈ; ਤਾਂ ਸੇਵਾ ਕਰੈ ॥

karam hovai; taan sevaa karai |

Sant Singh KhalsaIf the Lord is merciful, then the mortal is allowed to serve Him.
Manmohan SinghIf the Lord is merciful, then man performs His service,
Manmohan Singh (Punjabi)ਜੇਕਰ ਮਾਲਕ ਮਇਆਵਾਨ ਹੋਵੇ, ਤਦ ਬੰਦਾ ਉਸ ਦੀ ਟਹਿਲ ਕਰਦਾ ਹੈ,
Fareedkot Teekaਜਿਸ ਕਾ ਪੂਰਬ ਕਰਮੁ ਉਤਮੁ ਹੋਤਾ ਹੈ, ਸੋ ਪੁਰਸ ਗੁਰੋਂ ਕੀ ਸੇਵਾ ਕਰਤਾ ਹੈ॥
Prof. Sahib Singh(ਜਦੋਂ ਕਿਸੇ ਮਨੁੱਖ ਉੱਤੇ ਪਰਮਾਤਮਾ ਦੀ) ਬਖ਼ਸ਼ਸ਼ ਹੁੰਦੀ ਹੈ, ਤਦੋਂ ਉਹ (ਪਰਮਾਤਮਾ ਦੀ) ਸੇਵਾ-ਭਗਤੀ ਕਰਦਾ ਹੈ,

ਪਦ ਅਰਥ ਕਰਮੁ = ਬਖ਼ਸ਼ਸ਼। ਤਾਂ = ਤਦੋਂ। ਸੇਵਾ = ਭਗਤੀ।

SikhNet (Spanish)Si nos muestras Tu Compasión, uno se dedica a Tu Servicio

ਗੁਰ ਪਰਸਾਦੀ; ਜੀਵਤ ਮਰੈ ॥

gur parasaadee; jeevat marai |

Sant Singh KhalsaBy Guru's Grace, he remains dead while yet alive.
Manmohan Singhand by the Guru's grace, remains dead in life.
Manmohan Singh (Punjabi)ਅਤੇ ਗੁਰਾਂ ਦੀ ਦਇਆ ਦੁਆਰਾ, ਜੀਉਂਦੇ ਜੀ ਮਰਿਆ ਰਹਿੰਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਕਰ ਤਿਸ ਕਾ ਜੀਵ ਭਾਵ ਮਰ ਜਾਤਾ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ (ਉਹ ਮਨੁੱਖ) ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ,

ਪਦ ਅਰਥ ਪਰਸਾਦੀ = ਕਿਰਪਾ ਨਾਲ। ਜੀਵਤ ਮਰੈ = ਜੀਊਂਦਾ ਹੀ ਵਿਕਾਰਾਂ ਵਲੋਂ ਅਡੋਲ ਹੋ ਜਾਂਦਾ ਹੈ।

SikhNet (Spanish)y por las Gracia del Guru, permanece muerto para la vida de ilusión,

ਅਨਦਿਨੁ; ਸਾਚੁ ਨਾਮੁ ਉਚਰੈ ॥

anadin; saach naam ucharai |

Sant Singh KhalsaNight and day, he chants the True Name;
Manmohan SinghOne who recites the True Name, day and night,
Manmohan Singh (Punjabi)ਜੋ ਰੈਣ ਤੇ ਦਿਨ, ਬੰਦਾ ਸਤਿਨਾਮ ਦਾ ਜਾਪ ਕਰਦਾ ਹੈ,
Fareedkot Teekaਵਹੁ ਰਾਤ੍ਰ ਦਿਨ ਸਚੇ ਨਾਮ ਕੋ ਉਚਾਰਤਾ ਹੈ॥
Prof. Sahib Singhਉਹ ਮਨੁੱਖ ਹਰ ਵੇਲੇ ਪਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਉਚਾਰਦਾ ਰਹਿੰਦਾ ਹੈ,

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਸਾਚੁ = ਸਦਾ ਕਾਇਮ ਰਹਿਣ ਵਾਲਾ।

SikhNet (Spanish)así entonces uno recita el Nombre Verdadero por siempre y para siempre,

ਇਨ ਬਿਧਿ ਪ੍ਰਾਣੀ; ਦੁਤਰੁ ਤਰੈ ॥੨॥

ein bidh praanee; dutar tarai |2|

Sant Singh Khalsain this way, he crosses over the treacherous world-ocean. ||2||
Manmohan Singhby doing so, crosses the impassable world ocean.
Manmohan Singh (Punjabi)ਉਹ ਇਸ ਤਰ੍ਹਾਂ ਨਾਂ-ਤਰੇ ਜਾਣ ਵਾਲੇ ਜਗ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਇਸ ਪ੍ਰਕਾਰ ਵਹੁ (ਪ੍ਰਾਣੀ) ਜੀਵ (ਦੁਤਰੁ) ਸੰਸਾਰ ਸਮੁੰਦ੍ਰ ਸੇ ਤਰ ਜਾਤਾ ਹੈ॥੨॥
Prof. Sahib Singhਤੇ, ਇਸ ਤਰੀਕੇ ਨਾਲ ਉਹ ਮਨੁੱਖ ਉਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ ॥੨॥

ਪਦ ਅਰਥ ਇਨ ਬਿਧਿ = ਇਸ ਤਰੀਕੇ ਨਾਲ। ਦੁਤਰੁ = {दुस्तर} ਜਿਸ ਤੋਂ ਪਾਰ ਲੰਘਣਾ ਔਖਾ ਹੈ ॥੨॥

SikhNet (Spanish)logrando cruzar de esa forma el océano infranqueable de las existencias materiales. (2)

ਬਿਖੁ ਅੰਮ੍ਰਿਤੁ; ਕਰਤਾਰਿ ਉਪਾਏ ॥

bikh amrit; karataar upaae |

Sant Singh KhalsaThe Creator created both poison and nectar.
Manmohan SinghPoison and nectar, the Creator has created.
Manmohan Singh (Punjabi)ਜ਼ਹਿਰ ਤੇ ਆਬਿ-ਹਿਯਾਤ, ਰਚਨਹਾਰ ਨੇ ਰਚੇ ਹਨ।
Fareedkot Teekaਹੇ ਕਰਤਾਰ! ਤੈਨੇ ਕਰਮਾਂ ਅਨੁਸਾਰ (ਬਿਖੁ) ਦੁਖ ਔਰ (ਅੰਮ੍ਰਿਤ) ਸੁਖ ਉਤਪਤਿ ਕੀਏ ਹੈਂ॥
Prof. Sahib Singhਆਤਮਕ ਮੌਤ ਲਿਆਉਣ ਵਾਲੀ ਮਾਇਆ ਅਤੇ ਆਤਮਕ ਜੀਵਨ ਦੇਣ ਵਾਲਾ ਨਾਮ-ਇਹ ਕਰਤਾਰ ਨੇ (ਹੀ) ਪੈਦਾ ਕੀਤੇ ਹਨ।

ਪਦ ਅਰਥ ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲੀ ਮਾਇਆ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਫਲ। ਕਰਤਾਰਿ = ਕਰਤਾਰ ਨੇ।

SikhNet (Spanish)Es Dios Quien crea el veneno y el Néctar,

ਸੰਸਾਰ ਬਿਰਖ ਕਉ; ਦੁਇ ਫਲ ਲਾਏ ॥

sansaar birakh kau; due fal laae |

Sant Singh KhalsaHe attached these two fruits to the world-plant.
Manmohan SinghTo the world-plant, He has attached two fruits.
Manmohan Singh (Punjabi)ਜਗਤ ਦੇ ਬ੍ਰਿਛ ਨੂੰ ਉਸ ਨੇ ਦੋ ਮੇਵੇ ਲਾ ਦਿਤੇ ਹਨ।
Fareedkot Teekaਸੰਸਾਰ ਰੂਪ ਬ੍ਰਿਛ ਕੋ ਏਹ ਪੁਰਬੋਕਤ ਦੋ ਫਲ ਲਗਾਏ ਹੈਂ॥
Prof. Sahib Singhਜਗਤ-ਰੁੱਖ ਨੂੰ ਉਸ ਨੇ ਇਹ ਦੋਵੇਂ ਫਲ ਲਾਏ ਹੋਏ ਹਨ।

ਪਦ ਅਰਥ ਬਿਰਖ = ਰੁੱਖ। ਕਉ = ਨੂੰ।

SikhNet (Spanish)sí, estos son los frutos que el mundo ofrece.

ਆਪੇ ਕਰਤਾ ਕਰੇ ਕਰਾਏ ॥

aape karataa kare karaae |

Sant Singh KhalsaThe Creator Himself is the Doer, the Cause of all.
Manmohan SinghThe Creator Himself is the Doer and Cause.
Manmohan Singh (Punjabi)ਕਰਤਾਰ ਆਪ ਹੀ ਕਰਨ ਵਾਲਾ ਤੇ ਕਰਾਉਣ ਵਾਲਾ ਹੈ।
Fareedkot Teekaਹੇ ਕਰਤਾ ਵਾਹਿਗੁਰੂ! ਤੂੰ ਆਪੇ ਜੀਵੋਂ ਕੋ (ਕਰੇ) ਉਤਪਤ ਕਰਤਾ ਹੈਂ ਔਰ ਆਪੇ ਹੀ ਉਨਸੇ ਕਰਮੋਂ ਕੋ ਕਰਾਵਤਾ ਹੈਂ॥
Prof. Sahib Singh(ਸਰਬ-ਵਿਆਪਕ ਹੋ ਕੇ) ਕਰਤਾਰ ਆਪ ਹੀ (ਸਭ ਕੁਝ) ਕਰ ਰਿਹਾ ਹੈ ਤੇ (ਜੀਵਾਂ ਪਾਸੋਂ) ਕਰਾ ਰਿਹਾ ਹੈ।

ਪਦ ਅਰਥ ਆਪੇ = ਆਪ ਹੀ। ਕਰਤਾ = ਕਰਤਾਰ।

SikhNet (Spanish)Él, tu Dios, es el Hacedor y la Causa de todo.

ਜੋ ਤਿਸੁ ਭਾਵੈ; ਤਿਸੈ ਖਵਾਏ ॥੩॥

jo tis bhaavai; tisai khavaae |3|

Sant Singh KhalsaHe feeds all as He pleases. ||3||
Manmohan SinghHe whom he likes; He feeds him.
Manmohan Singh (Punjabi)ਜੋ ਉਸ ਨੂੰ ਚੰਗਾ ਲਗਦਾ ਹੈ, ਉਸ ਨੂੰ ਹੀ ਉਹ ਖੁਆਲਦਾ ਹੈ।
Fareedkot Teekaਜਿਸ ਪ੍ਰਕਾਰ ਜਿਸ ਕੋ ਜੋ ਜੋ ਫਲ੍ਹ ਖਵਾਇਆ ਚਾਹਤਾ ਹੈਂ, ਸੋ ਸੋ ਤਿਸ ਕੋ ਖਵਾਵਤਾ ਹੈਂ॥੩॥
Prof. Sahib Singhਜਿਸ ਜੀਵ ਨੂੰ ਜਿਹੜਾ ਫਲ ਖਵਾਣ ਦੀ ਉਸ ਦੀ ਮਰਜ਼ੀ ਹੁੰਦੀ ਹੈ ਉਸੇ ਨੂੰ ਉਹੀ ਖਵਾ ਦੇਂਦਾ ਹੈ ॥੩॥

ਪਦ ਅਰਥ ਭਾਵੈ = ਚੰਗਾ ਲੱਗਦਾ ਹੈ। ਤਿਸੈ = ਉਸੇ ਨੂੰ ॥੩॥

SikhNet (Spanish)Él alimenta a todos según Su Complacencia. (3)

ਨਾਨਕ; ਜਿਸ ਨੋ ਨਦਰਿ ਕਰੇਇ ॥

naanak; jis no nadar karee |

Sant Singh KhalsaO Nanak, when He casts His Glance of Grace,
Manmohan SinghOn whomsoever the Lord casts His gracious glance;
Manmohan Singh (Punjabi)ਜਿਸ ਕਿਸੇ ਤੇ ਸੁਆਮੀ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪਰਮੇਸ੍ਵਰ! ਤੂੰ ਜਿਸ ਪੁਰ ਕ੍ਰਿਪਾ ਦ੍ਰਿਸਟਿ ਕਰਤਾ ਹੈਂ॥
Prof. Sahib Singhਹੇ ਨਾਨਕ! ਜਿਸ ਮਨੁੱਖ ਉੱਤੇ ਕਰਤਾਰ ਮਿਹਰ ਦੀ ਨਿਗਾਹ ਕਰਦਾ ਹੈ,

ਪਦ ਅਰਥ ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਨਦਰਿ = ਮਿਹਰ ਦੀ ਨਿਗਾਹ। ਕਰੇਇ = {ਇਕ-ਵਚਨ} ਕਰਦਾ ਹੈ।

SikhNet (Spanish)Oh. Dice Nanak, Sobre aquél en quien se posa la Gracia del Señor,

ਅੰਮ੍ਰਿਤ ਨਾਮੁ; ਆਪੇ ਦੇਇ ॥

amrit naam; aape dee |

Sant Singh KhalsaHe Himself bestows His Ambrosial Naam.
Manmohan SinghHe, of Himself blesses him with the Nectar-Name.
Manmohan Singh (Punjabi)ਉਸ ਨੂੰ ਉਹ ਖੁਦ ਹੀ ਅੰਮ੍ਰਿਤਮਈ ਨਾਮ ਬਖਸ਼ ਦਿੰਦਾ ਹੈ।
Fareedkot Teekaਉਸ ਕੋ ਨਾਮ ਅੰਮ੍ਰਿਤੁ ਆਪੇ ਹੀ ਦੇਤਾ ਹੈਂ॥
Prof. Sahib Singhਉਸ ਨੂੰ ਆਪ ਹੀ ਉਹ ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ ਦੇਂਦਾ ਹੈ।

ਪਦ ਅਰਥ ਦੇਇ = ਦੇਂਦਾ ਹੈ।

SikhNet (Spanish)sólo él es bendecido con el Néctar Ambrosial del Naam

ਬਿਖਿਆ ਕੀ ਬਾਸਨਾ; ਮਨਹਿ ਕਰੇਇ ॥

bikhiaa kee baasanaa; maneh karee |

Sant Singh KhalsaThus, the desire for sin and corruption is ended.
Manmohan SinghHis desire for sins, the Lord effaces.
Manmohan Singh (Punjabi)ਉਸ ਦੀ ਪਾਪਾਂ ਦੀ ਜ਼ਾਹਿਸ਼ ਨੂੰ ਸਾਈਂ ਮੇਟ ਦਿੰਦਾ ਹੈ।
Fareedkot Teekaਬਿਸ੍ਯੋਂ ਕੀ ਵਾਸਨਾ ਕੋ (ਮਨਹਿ ਕਰੇਇ) ਹਟਾ ਦੇਤਾ ਹੈ॥
Prof. Sahib Singh(ਉਸ ਦੇ ਅੰਦਰੋਂ) ਮਾਇਆ ਦੀ ਲਾਲਸਾ ਰੋਕ ਦੇਂਦਾ ਹੈ।

ਪਦ ਅਰਥ ਬਿਖਿਆ = ਮਾਇਆ। ਬਾਸਨਾ = ਲਾਲਸਾ। ਮਨਹਿ ਕਰੇਇ = ਰੋਕ ਦੇਂਦਾ ਹੈ।

SikhNet (Spanish)y así se libera del deseo por el vicio.

ਅਪਣਾ ਭਾਣਾ; ਆਪਿ ਕਰੇਇ ॥੪॥੧॥

apanaa bhaanaa; aap karee |4|1|

Sant Singh KhalsaThe Lord Himself carries out His Own Will. ||4||1||
Manmohan SinghHis will, the Lord, of Himself carries out.
Manmohan Singh (Punjabi)ਆਪਣੀ ਰਜਾ ਨੂੰ ਪ੍ਰਭੂ ਆਪੇ ਹੀ ਅਮਲ ਵਿੱਚ ਲਿਆਉਂਦਾ ਹੈ।
Fareedkot Teekaਅਪਣਾ ਭਾਣਾ ਜੋ ਹੈ ਤਿਸ ਕੋ ਆਪ ਮਨਾਵਨਾ ਕਰਤਾ ਹੈ॥੪॥੧॥
Prof. Sahib Singhਆਪਣੀ ਰਜ਼ਾ ਪਰਮਾਤਮਾ ਆਪ (ਹੀ) ਕਰਦਾ ਹੈ ॥੪॥੧॥

ਪਦ ਅਰਥ ਭਾਣਾ = ਰਜ਼ਾ, ਮਰਜ਼ੀ ॥੪॥੧॥

SikhNet (Spanish)Pues cualquiera que sea la Voluntad de Dios, sólo eso va a ocurrir. (4-1)

Open this shabad →

Shabad Guru Amardas Ji Raag Basant

ਬਸੰਤੁ ਮਹਲਾ ੩ ॥

basant mahalaa 3 |

Sant Singh KhalsaBasant, Third Mehl:
Manmohan SinghBasant 3rd Guru.
Manmohan Singh (Punjabi)ਬਸੰਤ ਤੀਜੀ ਪਾਤਿਸ਼ਾਹੀ।
SikhNet (Spanish)Basant, Mejl Guru Amar Das, Tercer Canal Divino.

ਰਾਤੇ ਸਾਚਿ. ਹਰਿ ਨਾਮਿ ਨਿਹਾਲਾ ॥

raate saach. har naam nihaalaa |

Sant Singh KhalsaThose who are attuned to the True Lord's Name are happy and exalted.
Manmohan SinghHappy are they, who are imbued with the Lord's True Name.
Manmohan Singh (Punjabi)ਖੁਸ਼ ਹਨ ਉਹ, ਜੋ ਪ੍ਰਭੂ ਦੇ ਸੱਚੇ ਨਾਮ ਨਾਲ ਰੰਗੀਜੇ ਹਨ।
Fareedkot Teekaਸਾਚ ਰੂਪੀ ਹਰੀ ਨਾਮ ਮੇਂ ਜੋ ਰਾਤੇ ਹੈਂ, ਸੋ ਨਿਹਾਲ ਹੂਏ ਹੈਂ॥
Prof. Sahib Singhਹੇ ਪ੍ਰਭੂ! ਜਿਹੜੇ ਮਨੁੱਖ ਤੇਰੇ ਸਦਾ-ਥਿਰ ਨਾਮ ਵਿਚ ਰੰਗੇ ਜਾਂਦੇ ਹਨ, ਉਹ ਪ੍ਰਸੰਨ-ਚਿੱਤ ਰਹਿੰਦੇ ਹਨ।

ਪਦ ਅਰਥ ਰਾਤੇ = ਰੰਗੇ ਹੋਏ। ਸਾਚਿ ਨਾਮਿ = ਸਦਾ ਕਾਇਮ ਰਹਿਣ ਵਾਲੇ ਹਰਿ ਨਾਮ ਵਿਚ। ਨਿਹਾਲਾ = ਪ੍ਰਸੰਨ-ਚਿੱਤ।

SikhNet (Spanish)Benditos sean aquéllos que viven imbuidos en el Naam, el Nombre del Señor.

ਦਇਆ ਕਰਹੁ; ਪ੍ਰਭ ਦੀਨ ਦਇਆਲਾ ॥

deaa karahu; prabh deen deaalaa |

Sant Singh KhalsaTake pity on me, O God, Merciful to the meek.
Manmohan SinghO Merciful Lord of the poor, take Thou pity on me.
Manmohan Singh (Punjabi)ਹੇ ਗਰੀਬਾਂ ਦੇ ਮਇਆਵਾਨ ਮਾਲਕ! ਤੂੰ ਮੇਰੇ ਉਤੇ ਤਰਸ ਕਰ।
Fareedkot Teekaਸੋ ਪ੍ਰਭੂ ਦੀਨ ਦਇਆਲ ਮੇਰੇ ਪੁਰ ਭੀ ਦਯਾ ਕਰੋ॥
Prof. Sahib Singhਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ! (ਮੇਰੇ ਉੱਤੇ ਭੀ) ਮਿਹਰ ਕਰ (ਮੈਨੂੰ ਭੀ ਆਪਣਾ ਨਾਮ ਬਖ਼ਸ਼)।

ਪਦ ਅਰਥ ਪ੍ਰਭ = ਹੇ ਪ੍ਰਭੂ!

SikhNet (Spanish)Oh Señor, Compasivo con el desamparado, ten Compasión de mí también.

ਤਿਸੁ ਬਿਨੁ; ਅਵਰੁ. ਨਹੀ ਮੈ ਕੋਇ ॥

tis bin; avar. nahee mai koe |

Sant Singh KhalsaWithout Him, I have no other at all.
Manmohan SinghWithout Him, I lean not on another.
Manmohan Singh (Punjabi)ਉਸ ਦੇ ਬਾਝੋਂ ਮੈਨੂੰ ਹੋਰ ਕਿਸੇ ਦਾ ਆਸਰਾ ਨਹੀਂ।
Fareedkot Teekaਤਿਸ ਪਰਮੇਸ੍ਵਰ ਸੇ ਬਿਨਾਂ ਮੇਰਾ ਸਹਾਇਕ ਔਰ ਕੋਈ ਨਹੀਂ॥
Prof. Sahib Singhਉਸ ਪ੍ਰਭੂ ਤੋਂ ਬਿਨਾ ਮੈਨੂੰ ਹੋਰ ਕੋਈ ਬੇਲੀ ਨਹੀਂ ਦਿੱਸਦਾ।
SikhNet (Spanish)Sin Ti, no me apoyo en nada ni en nadie.

ਜਿਉ ਭਾਵੈ; ਤਿਉ ਰਾਖੈ ਸੋਇ ॥੧॥

jiau bhaavai; tiau raakhai soe |1|

Sant Singh KhalsaAs it pleases His Will, He keeps me. ||1||
Manmohan SinghAs He wills, so does He keep me.
Manmohan Singh (Punjabi)ਜਿਸ ਤਰ੍ਹਾਂ ਉਸ ਨੂੰ ਭਾਉਂਦਾ ਹੈ, ਉਸੇ ਤਰ੍ਹਾਂ ਹੀ ਉਹ ਮੈਨੂੰ ਰਖਦਾ ਹੈ।
Fareedkot Teekaਜੈਸੇ ਤਿਸ ਕੋ ਭਾਵਤਾ ਹੈ, ਤੈਸੇ ਸੋ ਪਰਮੇਸ੍ਵਰ ਰਖ੍ਯਾ ਕਰਤਾ ਹੈ॥੧॥
Prof. Sahib Singhਜਿਵੇਂ ਉਸ ਦੀ ਰਜ਼ਾ ਹੁੰਦੀ ਹੈ ਤਿਵੇਂ ਉਹ (ਜੀਵਾਂ ਦੀ) ਰੱਖਿਆ ਕਰਦਾ ਹੈ ॥੧॥

ਪਦ ਅਰਥ ਜਿਉ ਭਾਵੈ = ਜਿਵੇਂ ਉਸ ਨੂੰ ਚੰਗਾ ਲੱਗਦਾ ਹੈ ॥੧॥

SikhNet (Spanish)Consérvame entonces en Tu Voluntad, oh Dios. (1)

ਗੁਰ ਗੋਪਾਲ; ਮੇਰੈ ਮਨਿ ਭਾਏ ॥

gur gopaal; merai man bhaae |

Sant Singh KhalsaThe Guru, the Lord, is pleasing to my mind.
Manmohan SinghThe Guru-God is pleasing unto my mind.
Manmohan Singh (Punjabi)ਗੁਰੂ-ਪ੍ਰਮੇਸ਼ਰ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।
Fareedkot Teeka(ਗੁਰ) ਬਡੇ ਜੋ ਗੋਪਾਲ ਹੈਂ, ਸੋ ਮੇਰੇ ਮਨ ਕੋ (ਭਾਏ) ਪ੍ਯਾਰੇ ਲਗੇ ਹੈਂ॥
Prof. Sahib Singhਗੁਰੂ ਪਰਮੇਸਰ ਮੇਰੇ ਮਨ ਵਿਚ ਪਿਆਰਾ ਲੱਗਦਾ ਹੈ,

ਪਦ ਅਰਥ ਮੇਰੈ ਮਨਿ = ਮੇਰੇ ਮਨ ਵਿਚ। ਭਾਏ = ਪਿਆਰਾ ਲੱਗਦਾ ਹੈ।

SikhNet (Spanish)Oh Dios Guru, Tú complaces mi ser, no puedo vivir sin tener Tu Visión,

ਰਹਿ. ਨ ਸਕਉ, ਦਰਸਨ ਦੇਖੇ ਬਿਨੁ; ਸਹਜਿ ਮਿਲਉ ਗੁਰੁ ਮੇਲਿ ਮਿਲਾਏ ॥੧॥ ਰਹਾਉ ॥

reh. na skau, darasan dekhe bin; sehaj milau gur mel milaae |1| rahaau |

Sant Singh KhalsaI cannot even survive, without the Blessed Vision of His Darshan. But I shall easily unite with the Guru, if He unites me in His Union. ||1||Pause||
Manmohan SinghI can live not without seeing the Lord's vision. If the Guru unites me in the Lord's union, I shall easily meet with Him. Pause.
Manmohan Singh (Punjabi)ਪ੍ਰਭੂ ਦਾ ਦੀਦਾਰ ਵੇਖਣ ਦੇ ਬਗੇਰ ਮੈਂ ਰਹਿ ਨਹੀਂ ਸਕਦਾ। ਜੇਕਰ ਗੁਰੂ ਜੀ ਮੈਨੂੰ ਸੁਆਮੀ ਦੇ ਮਿਲਾਪ ਅੰਦਰ ਮਿਲਾ ਦੇਣ, ਮੈਂ ਸੁਖੈਨ ਹੀ ਉਸ ਨੂੰ ਮਿਲ ਪਵਾਂਗਾ। ਠਹਿਰਾਉ।
Fareedkot Teekaਯਾਹੀ ਤੇ ਤਿਨ ਕੇ ਦਰਸਨ ਕੇ ਦੇਖੇ ਸੇ ਬਿਨਾਂ ਮੇਰੇ ਸੇ ਰਹਾ ਨਹੀਂ ਜਾਤਾ। ਜੇ ਹਰੀ ਗੁਰੋਂ ਦੇ (ਮੇਲ) ਸਤਸੰਗ ਮੇਂ ਮਿਲਾਵੇ ਤਉ (ਸਹਜਿ) ਸੁਭਾਵਕ ਹੀ ਪਰਮੇਸ੍ਵਰ ਸਾਥ ਮਿਲੋਂਗਾ॥੧॥ ਰਹਾਉ ॥
Prof. Sahib Singhਮੈਂ ਉਸ ਦਾ ਦਰਸਨ ਕਰਨ ਤੋਂ ਬਿਨਾ ਰਹਿ ਨਹੀਂ ਸਕਦਾ (ਦਰਸਨ ਤੋਂ ਬਿਨਾ ਮੈਨੂੰ ਧੀਰਜ ਨਹੀਂ ਆਉਂਦੀ)। (ਜਦੋਂ) ਗੁਰੂ (ਮੈਨੂੰ ਆਪਣੀ) ਸੰਗਤ ਵਿਚ ਮਿਲਾਂਦਾ ਹੈ, (ਤਦੋਂ) ਮੈਂ ਆਤਮਕ ਅਡੋਲਤਾ ਵਿਚ (ਟਿਕ ਕੇ ਉਸ ਨੂੰ) ਮਿਲਦਾ ਹਾਂ ॥੧॥ ਰਹਾਉ ॥

ਪਦ ਅਰਥ ਸਕਉ = ਸਕਉਂ। ਰਹਿ ਨ ਸਕਉ = ਮੈਂ ਰਹਿ ਨਹੀਂ ਸਕਦਾ। ਸਹਜਿ = ਆਤਮਕ ਅਡੋਲਤਾ ਵਿਚ (ਟਿਕ ਕੇ)। ਮੇਲਿ = ਸੰਗਤ ਵਿਚ ॥੧॥ ਰਹਾਉ ॥

SikhNet (Spanish)y si el Guru me funde en Ti, esa Unión será de forma espontánea. (1-Pausa)

ਇਹੁ ਮਨੁ ਲੋਭੀ; ਲੋਭਿ ਲੁਭਾਨਾ ॥

eihu man lobhee; lobh lubhaanaa |

Sant Singh KhalsaThe greedy mind is enticed by greed.
Manmohan SinghThis greedy soul is beguiled by avarice.
Manmohan Singh (Punjabi)ਇਹ ਲਾਲਚੀ ਆਤਮਾ ਤਮ੍ਹਾ ਦੇ ਬਹਿਕਾਈ ਹੋਈ ਹੈ।
Fareedkot Teekaਇਹੁ ਮਨੁ ਲੋਭੀ ਹੂਆ ਹੂਆ ਪਦਾਰਥੋਂ ਕੇ ਲੋਭ ਮੇਂ ਲੁਭਾਇ ਰਹਾ ਹੈ॥
Prof. Sahib Singhਜਿਸ ਮਨੁੱਖ ਦਾ ਇਹ ਲਾਲਚੀ ਮਨ (ਸਦਾ) ਲਾਲਚ ਵਿਚ ਹੀ ਫਸਿਆ ਰਹਿੰਦਾ ਹੈ,

ਪਦ ਅਰਥ ਲੋਭਿ ਲੁਭਾਨਾ = ਲੋਭ ਵਿਚ ਫਸਿਆ ਰਹਿੰਦਾ ਹੈ।

SikhNet (Spanish)Mi mente se ha apegado a la maldad de la avaricia y sufre en búsqueda de Tu Nombre.

ਰਾਮ ਬਿਸਾਰਿ; ਬਹੁਰਿ ਪਛੁਤਾਨਾ ॥

raam bisaar; bahur pachhutaanaa |

Sant Singh KhalsaForgetting the Lord, it regrets and repents in the end.
Manmohan SinghForgetting the Lord it ultimately regrets.
Manmohan Singh (Punjabi)ਪ੍ਰਭੂ ਨੂੰ ਭੁਲਾ ਕੇ ਇਹ ਅਖੀਰ ਨੂੰ ਪਛਤਾਉਂਦੀ ਹੈ।
Fareedkot Teekaਰਾਮ ਕੋ ਬਿਸਾਰ ਕਰ ਕੇ (ਬਹੁਰਿ) ਅੰਤ ਕੋ ਪਸਚਾਤਾਪ ਕਰਤਾ ਹੈ॥
Prof. Sahib Singhਉਹ ਮਨੁੱਖ ਪਰਮਾਤਮਾ ਦਾ ਨਾਮ ਭੁਲਾ ਕੇ ਫਿਰ ਹੱਥ ਮਲਦਾ ਹੈ।

ਪਦ ਅਰਥ ਬਿਸਾਰਿ = ਵਿਸਾਰ ਕੇ। ਬਹੁਰਿ = ਫਿਰ, ਮੁੜ।

SikhNet (Spanish)Tú, oh Señor, unes a Ti a quienes se encuentran lejos, muy lejos de Ti.

ਬਿਛੁਰਤ ਮਿਲਾਇ; ਗੁਰ ਸੇਵ ਰਾਂਗੇ ॥

bichhurat milaae; gur sev raange |

Sant Singh KhalsaThe separated ones are reunited, when they are inspired to serve the Guru.
Manmohan SinghThe separated souls, which are imbued with the Guru's service; them the Lord unites with Himself.
Manmohan Singh (Punjabi)ਵਿਛੁੰਨੀਆਂ ਹੋਈਆਂ ਰੂਹਾਂ, ਜੋ ਗੁਰਾਂ ਦੀ ਸੇਵਾ ਟਹਿਲ ਨਾਲ ਰੰਗੀਜ ਜਾਂਦੀਆਂ ਹਨ, ਉਨ੍ਹਾਂ ਨੂੰ ਸੁਆਮੀ ਨਾਲ ਮਿਲਾ ਲੈਂਦਾ ਹੈ।
Fareedkot Teekaਜੋ ਗੁਰ ਸੇਵਾ ਮੇਂ ਰਾਂਗੇ ਹੈਂ, ਸੋ ਬਿਛਰੇ ਹੂਏ ਮਿਲਾਇ ਲੀਏ ਹੈਂ॥
Prof. Sahib Singhਜਿਹੜੇ ਮਨੁੱਖ ਗੁਰੂ ਦੀ ਦੱਸੀ ਹਰਿ-ਭਗਤੀ ਵਿਚ ਰੰਗੇ ਜਾਂਦੇ ਹਨ ਉਹਨਾਂ ਨੂੰ (ਪ੍ਰਭੂ-ਚਰਨਾਂ ਤੋਂ) ਵਿਛੁੜਿਆਂ ਨੂੰ ਗੁਰੂ (ਮੁੜ) ਮਿਲਾ ਦੇਂਦਾ ਹੈ।

ਪਦ ਅਰਥ ਸੇਵ = ਸੇਵਾ-ਭਗਤੀ ਵਿਚ।

SikhNet (Spanish)Así ellos dedican su vida al Servicio del Guru,

ਹਰਿ ਨਾਮੁ ਦੀਓ; ਮਸਤਕਿ ਵਡਭਾਗੇ ॥੨॥

har naam deeo; masatak vaddabhaage |2|

Sant Singh KhalsaThey are blessed with the Lord's Name - such is the destiny written on their foreheads. ||2||
Manmohan SinghThey who have good destiny writ on their brow; them the Guru blesses with the God's Name.
Manmohan Singh (Punjabi)ਜਿਨ੍ਹਾਂ ਦੇ ਮੱਥੇ ਉਤੇ ਭਾਰੇ ਭਾਗ ਲਿਖੇ ਹੋਏ ਹਨ ਉਨ੍ਹਾਂ ਨੂੰ ਰੱਬ ਦੇ ਨਾਮ ਦੀ ਦਾਤ ਦਿੰਦੇ ਹਨ।
Fareedkot Teekaਤਿਨ ਕੋ ਗੁਰੋਂ ਨੇ ਹਰੀ ਨਾਮ ਦੀਆ ਹੈ, ਕ੍ਯੋਂਕਿ ਉਨ ਕੇ ਮਸਤਕ ਮੇਂ ਬਡੇ ਉਤਮ ਭਾਗ ਥੇ॥੨॥
Prof. Sahib Singhਜਿਨ੍ਹਾਂ ਦੇ ਮੱਥੇ ਉੱਤੇ ਭਾਗ ਜਾਗ ਪਏ ਉਹਨਾਂ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਬਖ਼ਸ਼ ਦਿੱਤਾ ॥੨॥

ਪਦ ਅਰਥ ਮਸਤਕਿ = ਮੱਥੇ ਉੱਤੇ ॥੨॥

SikhNet (Spanish)permitiendo que su Destino despierte y viviendo así, son bendecidos con Tu Nombre. (2)

ਪਉਣ ਪਾਣੀ ਕੀ; ਇਹ ਦੇਹ ਸਰੀਰਾ ॥

paun paanee kee; ih deh sareeraa |

Sant Singh KhalsaThis body is built of air and water.
Manmohan SinghThis frame of the body is built of the air and water.
Manmohan Singh (Punjabi)ਇਹ ਜਿਸਮ ਦਾ ਢਾਂਚਾ ਹਵਾ ਅਤੇ ਜਲ ਦਾ ਬਣਿਆ ਹੋਇਆ ਹੈ।
Fareedkot Teekaਪਵਣ, ਪਾਣੀ ਆਦਿਕ ਤਤੋਂ ਕੀ ਰਚੀ ਹੂਈ ਏਹ (ਦੇਹ) ਅਸਥੂਲ ਸਰੀਰ ਹੈ ਔਰ ਸੂਖਮ ਸਰੀਰ ਭੀ ਇਨ ਕਾ ਰਚਾ ਹੂਆ ਹੈ॥
Prof. Sahib Singhਇਹ ਸਰੀਰ ਹਵਾ ਪਾਣੀ (ਆਦਿਕ ਤੱਤਾਂ) ਦਾ ਬਣਿਆ ਹੋਇਆ ਹੈ।

ਪਦ ਅਰਥ ਪਉਣ = ਹਵਾ। ਦੇਹ = ਸਰੀਰ।

SikhNet (Spanish)El caparazón del cuerpo está construido de aire y agua,

ਹਉਮੈ ਰੋਗੁ. ਕਠਿਨ ਤਨਿ ਪੀਰਾ ॥

haumai rog. katthin tan peeraa |

Sant Singh KhalsaThe body is afflicted with the terribly painful illness of egotism.
Manmohan SinghThe body is gripped with the pain of the severe malady of self-conceit.
Manmohan Singh (Punjabi)ਸਰੀਰ ਸਵੈ-ਹੰਗਤਾ ਦੀ ਸਖਤ, ਬੀਮਾਰੀ ਦੀ ਪੀੜਾ ਨਾਲ ਪਕੜਿਆਂ ਹੋਇਆ ਹੈ।
Fareedkot Teekaਸੂਖਮ ਸਰੀਰ ਮੇਂ ਹੰਕਾਰ ਰੋਗੁ ਹੈ ਤਿਸ ਕਰ ਤਿਸ ਤਨ ਮੇਂ ਜਨਮ ਮਰਨ ਰੂਪੀ ਕਠਨ ਪੀੜਾ ਹੈ॥
Prof. Sahib Singhਜਿਸ ਮਨੁੱਖ ਦੇ ਇਸ ਸਰੀਰ ਵਿਚ ਹਉਮੈ ਦਾ ਰੋਗ ਹੈ, (ਉਸ ਦੇ ਸਰੀਰ ਵਿਚ ਇਸ ਰੋਗ ਦੀ) ਕਰੜੀ ਪੀੜ ਟਿਕੀ ਰਹਿੰਦੀ ਹੈ।

ਪਦ ਅਰਥ ਕਠਿਨ = ਕਰੜੀ। ਤਨਿ = ਸਰੀਰ ਵਿਚ। ਪੀਰਾ = ਪੀੜ।

SikhNet (Spanish)pero en las garras de la enfermedad crónica del ego.

ਗੁਰਮੁਖਿ ਰਾਮ ਨਾਮ ਦਾਰੂ; ਗੁਣ ਗਾਇਆ ॥

guramukh raam naam daaroo; gun gaaeaa |

Sant Singh KhalsaThe Gurmukh has the Medicine: singing the Glorious Praises of the Lord's Name.
Manmohan SinghBy the Guru's grace, I have taken the medicine of singing the praise of the Lord's Name,
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮੈਂ ਪ੍ਰਭੂ ਦੇ ਨਾਮ ਦਾ ਜੱਸ ਗਾਇਨ ਕਰਨ ਦੀ ਦਵਾਈ ਲਈ ਹੈ,
Fareedkot Teekaਗੁਰਮੁਖੋਂ ਨੇ ਰਾਮ ਨਾਮੁ ਜਪਿਆ ਹੈ ਔਰ ਗੁਣੋਂ ਕੋ ਗਾਯਾ ਹੈ। ਤਿਸ ਰੋਗ ਕੀ ਨਿਬ੍ਰਤੀ ਵਾਸਤੇ ਏਹੀ ਦਾਰੂ ਕੀਆ ਹੈ॥
Prof. Sahib Singhਗੁਰੂ ਦੇ ਸਨਮੁਖ ਹੋ ਕੇ ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ, ਪਰਮਾਤਮਾ ਦਾ ਨਾਮ (ਉਸ ਦੇ ਵਾਸਤੇ ਹਉਮੈ-ਰੋਗ ਦੂਰ ਕਰਨ ਲਈ) ਦਵਾਈ ਬਣ ਜਾਂਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਦਾਰੂ = ਦਵਾਈ।

SikhNet (Spanish)Recita el Naam, el Nombre del Señor, sí, Su Alabanza es la Única Cura,

ਕਰਿ ਕਿਰਪਾ; ਗੁਰਿ. ਰੋਗੁ ਗਵਾਇਆ ॥੩॥

kar kirapaa; gur. rog gavaaeaa |3|

Sant Singh KhalsaGranting His Grace, the Guru has cured the illness. ||3||
Manmohan Singhand the Guru, in his mercy has rid me of malady.
Manmohan Singh (Punjabi)ਅਤੇ ਗੁਰਾਂ ਨੇ ਮਿਹਰ ਧਾਰ ਕੇ ਮੇਰੀ ਬੀਮਾਰੀ ਕਟ ਦਿੱਤੀ ਹੈ।
Fareedkot Teekaਗੁਰੋਂ ਨੇ ਕ੍ਰਿਪਾ ਕਰ ਕੇ ਹੰਕਾਰ ਰੋਗੁ ਗਵਾਇ ਦੀਆ ਹੈ॥੩॥
Prof. Sahib Singhਜਿਹੜਾ ਭੀ ਮਨੁੱਖ (ਗੁਰੂ ਦੀ ਸਰਨ ਆਇਆ) ਗੁਰੂ ਨੇ ਕਿਰਪਾ ਕਰ ਕੇ ਉਸ ਦਾ ਇਹ ਰੋਗ ਦੂਰ ਕਰ ਦਿੱਤਾ ॥੩॥

ਪਦ ਅਰਥ ਕਰਿ = ਕਰ ਕੇ। ਗੁਰਿ = ਗੁਰੂ ਨੇ ॥੩॥

SikhNet (Spanish)la Cual aplico por la Gracia del Guru, así, por Su Compasión, me libero de ese mal. (3)

ਚਾਰਿ ਨਦੀਆ ਅਗਨੀ; ਤਨਿ ਚਾਰੇ ॥

chaar nadeea aganee; tan chaare |

Sant Singh KhalsaThe four evils are the four rivers of fire flowing through the body.
Manmohan SinghThe four evils (of cruelty, love, avarice and wrath) are the four streams of fire in the body.
Manmohan Singh (Punjabi)(ਬੇ-ਰਹਿਮੀ, ਮੋਹ, ਲੋਭ ਤੇ ਗੁੱਸੇ) ਚਾਰ ਬਦੀਆਂ ਦੀਆਂ ਚਾਰੇ ਅੱਗਾਂ ਦੇ ਦਰਿਆ ਸਰੀਰ ਵਿੱਚ ਹਨ।
Fareedkot Teekaਹਿੰਸਾ ਹੇਤ ਲੋਭ, ਕੋਪ ਏਹ ਚਾਰੋਂ ਨਦੀਆਂ ਅਗਨੀ ਰੂਪ (ਤਨਿ ਚਾਰੇ) ਸਰੀਰ ਕੋ ਚਰਤੀਆਂ ਹੈਂ, ਭਾਵ ਅਤੀ ਦੁਖ ਦੇਤੀਆਂ ਹੈਂ॥
Prof. Sahib Singh(ਜਗਤ ਵਿਚ ਹੰਸ, ਹੇਤ, ਲੋਭ, ਕੋਪ) ਚਾਰ ਅੱਗ ਦੀਆਂ ਨਦੀਆਂ ਵਹਿ ਰਹੀਆਂ ਹਨ,

ਪਦ ਅਰਥ ਨਦੀਆ ਅਗਨੀ = (ਹੰਸ, ਹੇਤ, ਲੋਭ, ਕੋਪ; ਇਹ) ਅੱਗ ਦੀਆਂ ਨਦੀਆਂ। ਤਨਿ = ਸਰੀਰ ਵਿਚ। ਚਾਰੇ = ਇਹ ਚਾਰ ਹੀ।

SikhNet (Spanish)Los cuatro ríos de fuego: violencia, apego, avaricia y enojo,

ਤ੍ਰਿਸਨਾ ਜਲਤ; ਜਲੇ ਅਹੰਕਾਰੇ ॥

trisanaa jalat; jale ahankaare |

Sant Singh KhalsaIt is burning in desire, and burning in egotism.
Manmohan SinghMan burns in desire and burns he in ego as well.
Manmohan Singh (Punjabi)ਬੰਦਾ ਖਾਹਿਸ਼ ਅੰਦਰ ਸੜਦਾ ਹੈ ਅਤੇ ਸੜਦਾ ਹੈ ਉਹ ਹੰਗਤਾ ਅੰਦਰ ਭੀ।
Fareedkot Teekaਤ੍ਰਿਸਨਾ ਕਰ ਕੇ ਜੀਵ ਜਲਤਾ ਹੈ ਪੁਨਹ ਹੰਕਾਰ ਕਰ ਕੇ ਜਲੇ ਹੈਂ॥
Prof. Sahib Singh(ਜਿਨ੍ਹਾਂ ਮਨੁੱਖਾਂ ਦੇ) ਸਰੀਰ ਵਿਚ ਇਹ ਚਾਰੇ ਅੱਗਾਂ ਪ੍ਰਬਲ ਹਨ, ਉਹ ਮਨੁੱਖ ਤ੍ਰਿਸ਼ਨਾ ਵਿਚ ਸੜਦੇ ਹਨ।
SikhNet (Spanish)hacen surco en el ser humano y por eso, es constantemente quemado por el ego y el ansia.

ਗੁਰਿ ਰਾਖੇ; ਵਡਭਾਗੀ ਤਾਰੇ ॥

gur raakhe; vaddabhaagee taare |

Sant Singh KhalsaThose whom the Guru protects and saves are very fortunate.
Manmohan SinghVery fortunate are they whom the Guru saves and ferries across.
Manmohan Singh (Punjabi)ਭਾਰੇ ਨਸੀਬਾਂ ਵਾਲੇ ਹਨ ਉਹ ਜਿਨ੍ਹਾਂ ਨੂੰ ਗੁਰੂ ਜੀ ਬਚਾਉਂਦੇ ਅਤੇ ਪਾਰ ਉਤਾਰਦੇ ਹਨ।
Fareedkot Teekaਜੋ ਗੁਰੋਂ ਨੇ ਇਨ ਨਦੀਯੋਂ ਸੇ ਤਾਰ ਕਰ ਰਾਖੇ ਹੈਂ, ਸੋ ਵਡਭਾਗੀ ਹੈਂ॥
Prof. Sahib Singhਜਿਨ੍ਹਾਂ ਭਾਗਾਂ ਵਾਲੇ ਸੇਵਕਾਂ ਦੀ ਗੁਰੂ ਨੇ ਰੱਖਿਆ ਕੀਤੀ, (ਗੁਰੂ ਨੇ ਉਹਨਾਂ ਨੂੰ ਇਹਨਾਂ ਨਦੀਆਂ ਤੋਂ) ਪਾਰ ਲੰਘਾ ਲਿਆ,

ਪਦ ਅਰਥ ਗੁਰਿ = ਗੁਰੂ ਨੇ। ਰਾਖੇ = ਰਾਖੀ ਕੀਤੀ।

SikhNet (Spanish)El Guru nos salva, cuando nuestro Destino despierta, y así, oh,

ਜਨ ਨਾਨਕ; ਉਰਿ ਹਰਿ ਅੰਮ੍ਰਿਤੁ ਧਾਰੇ ॥੪॥੨॥

jan naanak; ur har amrit dhaare |4|2|

Sant Singh KhalsaServant Nanak enshrines the Ambrosial Name of the Lord in his heart. ||4||2||
Manmohan SinghSuch slaves, O Nanak, enshrine the God's Nectar-Name within their mind.
Manmohan Singh (Punjabi)ਐਹੋ ਜੇਹੇ ਗੋਲੇ, ਹੇ ਨਾਨਕ! ਵਾਹਿਗੁਰੂ ਦੇ ਅੰਮ੍ਰਿਤਮਈ ਨਾਮ ਨੂੰ ਹਿਰਦੇ ਅੰਦਰ ਟਿਕਾਉਂਦੇ ਹਨ।
Fareedkot Teekaਪੁਨ: ਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਵਡਭਾਗੀਓਂ ਨੇ ਅੰਮ੍ਰਿਤ ਰੂਪ ਹਰੀ ਕੇ ਨਾਮ ਰਿਦੇ ਮੇਂ ਧਾਰ ਰਖੇ ਹੈਂ॥੪॥੨॥
Prof. Sahib Singhਹੇ ਨਾਨਕ! ਉਹਨਾਂ ਨੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਆਪਣੇ ਹਿਰਦੇ ਵਿਚ ਵਸਾ ਲਿਆ ॥੪॥੨॥

ਪਦ ਅਰਥ ਉਰਿ = ਹਿਰਦੇ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ ॥੪॥੨॥

SikhNet (Spanish)dice Nanak, uno llega a apreciar el Néctar Dulce de Dios. (4-2)

Open this shabad →

Shabad Guru Amardas Ji Raag Basant continues on Ang 1173

ਬਸੰਤੁ ਮਹਲਾ ੩ ॥

basant mahalaa 3 |

Sant Singh KhalsaBasant, Third Mehl:
Manmohan SinghBasant 3rd Guru.
Manmohan Singh (Punjabi)ਬਸੰਤ ਤੀਜੀ ਪਾਤਿਸ਼ਾਹੀ।
SikhNet (Spanish)Basant, Mejl Guru Amar Das, Tercer Canal Divino.

ਹਰਿ ਸੇਵੇ; ਸੋ ਹਰਿ ਕਾ ਲੋਗੁ ॥

har seve; so har kaa log |

Sant Singh KhalsaOne who serves the Lord is the Lord's person.
Manmohan SinghWhosoever serves God; he alone is the God's man.
Manmohan Singh (Punjabi)ਜੋ ਕੋਈ ਭੀ ਵਾਹਿਗੁਰੂ ਦੀ ਘਾਲ ਕਮਾਉਂਦਾ ਹੈ, ਕੇਵਲ ਉਹ ਹੀ ਵਾਹਿਗੁਰੂ ਦਾ ਬੰਦਾ ਹੈ।
Fareedkot Teekaਜੋ ਹਰੀ ਕੋ ਸੇਵਤਾ ਹੈ, ਸੋਈ ਹਰੀ ਕਾ ਲੋਗੁ ਹੈ॥
Prof. Sahib Singhਜਿਹੜਾ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਹੈ ਉਹ ਪਰਮਾਤਮਾ ਦਾ ਭਗਤ ਹੈ,

ਪਦ ਅਰਥ ਸੇਵੇ = ਸਿਮਰਦਾ ਹੈ। ਸੋ = ਉਹ ਮਨੁੱਖ।

SikhNet (Spanish)Aquél que sirve a Dios, Él Mismo lo toma como Suyo.

ਸਾਚੁ ਸਹਜੁ; ਕਦੇ. ਨ ਹੋਵੈ ਸੋਗੁ ॥

saach sehaj; kade. na hovai sog |

Sant Singh KhalsaHe dwells in intuitive peace, and never suffers in sorrow.
Manmohan SinghHe abides in truth and poise and comes not to grief ever.
Manmohan Singh (Punjabi)ਉਹ ਸੱਚ ਅਤੇ ਅਡੋਲਤਾ ਅੰਦਰ ਵਸਦਾ ਹੈ ਅਤੇ ਉਸ ਨੂੰ ਕਦਾਚਿਤ ਰੰਜ ਗਮ ਨਹੀਂ ਵਿਆਪਣਾ।
Fareedkot Teekaਤਿਸ ਕੋ ਸਚਾ ਗ੍ਯਾਨੁ ਹੋਤਾ ਹੈ ਔ ਫਿਰ ਕਭੀ ਸੋਗ ਨਹੀਂ ਹੋਤਾ ਹੈ॥
Prof. Sahib Singhਉਸ ਨੂੰ ਸਦਾ ਕਾਇਮ ਰਹਿਣ ਵਾਲੀ ਆਤਮਕ ਅਡੋਲਤਾ ਮਿਲੀ ਰਹਿੰਦੀ ਹੈ, ਉਸ ਨੂੰ ਕਦੇ ਕੋਈ ਗ਼ਮ ਪੋਹ ਨਹੀਂ ਸਕਦਾ।

ਪਦ ਅਰਥ ਸਾਚੁ = ਸਦਾ-ਥਿਰ। ਸਹਜੁ = ਆਤਮਕ ਅਡੋਲਤਾ। ਸੋਗੁ = ਗ਼ਮ।

SikhNet (Spanish)Él habita siempre en la Verdad y en el Equilibrio, las penas así no lo tocan.

ਮਨਮੁਖ ਮੁਏ; ਨਾਹੀ ਹਰਿ ਮਨ ਮਾਹਿ ॥

manamukh mue; naahee har man maeh |

Sant Singh KhalsaThe self-willed manmukhs are dead; the Lord is not within their minds.
Manmohan SinghThe egocentrics are dead for within their mind they contemplate not the Lord.
Manmohan Singh (Punjabi)ਆਪ-ਹੁਦਰੇ ਮੁਰਦਾ ਹਨ ਕਿਉਂ ਜੋ ਹਿਰਦੇ ਅੰਦਰ ਉਹ ਸੁਆਮੀ ਦਾ ਸਿਮਰਨ ਨਹੀਂ ਕਰਦੇ।
Fareedkot Teekaਮਨਮੁਖ ਜੀਵ ਸਦਾ ਮੂਏ ਹੂਏ ਜਾਣੋਂ, ਕਿਉਂਕਿ ਉਨ ਕੇ ਮਨ ਮੇਂ ਹਰੀ ਨਾਮੁ ਨਹੀਂ॥
Prof. Sahib Singhਪਰ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਕ ਮੌਤ ਸਹੇੜੀ ਰੱਖਦੇ ਹਨ (ਕਿਉਂਕਿ) ਉਹਨਾਂ ਦੇ ਮਨ ਵਿਚ ਪਰਮਾਤਮਾ ਦੀ ਯਾਦ ਨਹੀਂ ਹੈ।

ਪਦ ਅਰਥ ਮੁਏ = ਆਤਮਕ ਮੌਤੇ ਮਰੇ ਹੋਏ। ਮਾਹਿ = ਵਿਚ।

SikhNet (Spanish)El enfermo de ego, es un cadáver, pues en su interior no alaba el Naam,

ਮਰਿ ਮਰਿ ਜੰਮਹਿ; ਭੀ ਮਰਿ ਜਾਹਿ ॥੧॥

mar mar jameh; bhee mar jaeh |1|

Sant Singh KhalsaThey die and die again and again, and are reincarnated, only to die once more. ||1||
Manmohan SinghThey die, suffer transmigration and perish again.
Manmohan Singh (Punjabi)ਉਹ ਮਰ ਜਾਂਦੇ ਹਨ, ਆਵਾਗਉਣ ਵਿੱਚ ਪੈਦੇ ਹਨ ਅਤੇ ਮੁੜ ਬਿਨਸ ਜਾਂਦੇ ਹਨ।
Fareedkot Teekaਇਸੀ ਤੇ ਬਾਰੰਬਾਰ ਮ੍ਰਿਤੂ ਹੋਇ ਕਰ ਫਿਰ ਜਨਮਤੇ ਹੈਂ ਫਿਰ ਮਰਤੇ ਹੈਂ॥੧॥
Prof. Sahib Singhਉਹ ਮਨੁੱਖ ਆਤਮਕ ਮੌਤ ਸਹੇੜ ਸਹੇੜ ਕੇ ਜਨਮਾਂ ਦੇ ਗੇੜ ਵਿਚ ਪਏ ਰਹਿੰਦੇ ਹਨ, ਤੇ ਮੁੜ ਮੁੜ ਆਤਮਕ ਮੌਤ ਸਹੇੜਦੇ ਰਹਿੰਦੇ ਹਨ ॥੧॥

ਪਦ ਅਰਥ ਭੀ = ਮੁੜ, ਫਿਰ ॥੧॥

SikhNet (Spanish)el Nombre del Señor, sí, muere para después morir una y otra vez. (1)

ਸੇ ਜਨ ਜੀਵੇ; ਜਿਨ ਹਰਿ ਮਨ ਮਾਹਿ ॥

se jan jeeve; jin har man maeh |

Sant Singh KhalsaThey alone are alive, whose minds are filled with the Lord.
Manmohan SinghThose persons alone live, who cherish God in their mind.
Manmohan Singh (Punjabi)ਕੇਵਲ ਉਹ ਪੁਰਸ਼ ਹੀ ਜੀਉਂਦੇ ਹਨ ਜੋ ਹਿਰਦੇ ਅੰਦਰ ਵਾਹਿਗੁਰੂ ਨੂੰ ਟਿਕਾਉਂਦੇ ਹਨ।
Fareedkot Teekaਸੰਸਾਰ ਮੇਂ ਸੇਈ ਜੀਵ ਜੀਵਤੇ ਹੈਂ ਜਿਨ ਕੇ ਮਨ ਮੇਂ ਹਰੀ ਬਸਤਾ ਹੈ॥
Prof. Sahib Singhਜਿਹੜੇ ਮਨੁੱਖ ਸਦਾ-ਥਿਰ ਪ੍ਰਭੂ ਨੂੰ ਹਿਰਦੇ ਵਿਚ ਵਸਾਈ ਰੱਖਦੇ ਹਨ, ਉਹ ਮਨੁੱਖ ਆਤਮਕ ਜੀਵਨ ਵਾਲੇ ਹਨ।

ਪਦ ਅਰਥ ਸੇ ਜਨ = ਉਹ ਮਨੁੱਖ {ਬਹੁ-ਵਚਨ}। ਜੀਵੇ = ਆਤਮਕ ਜੀਵਨ ਵਾਲੇ ਹਨ।

SikhNet (Spanish)Sólo vive en verdad, aquél que aprecia a Dios en la totalidad de su ser,

ਸਾਚੁ ਸਮੑਾਲਹਿ; ਸਾਚਿ ਸਮਾਹਿ ॥੧॥ ਰਹਾਉ ॥

saach samaaleh; saach samaeh |1| rahaau |

Sant Singh KhalsaThey contemplate the True Lord, and are absorbed in the True Lord. ||1||Pause||
Manmohan SinghThey remember the True Lord, and in the True Lord merge they. Pause.
Manmohan Singh (Punjabi)ਉਹ ਸੱਚੇ ਸਾਹਿਬ ਦਾ ਸਿਮਰਨ ਕਰਦੇ ਹਨ ਅਤੇ ਸੱਚੇ ਸਾਹਿਬ ਅੰਦਰ ਹੀ ਲੀਨ ਹੋ ਜਾਂਦੇ ਹਨ। ਠਹਿਰਾਉ।
Fareedkot Teekaਸਦੀਵ ਸਚ ਕੋ ਸਮਾਲਤੇ ਹੈਂ ਔਰ ਸਾਚ ਪਰਮੇਸ੍ਵਰ ਮੇਂ (ਸਮਾਹਿ) ਅਭੇਦ ਹੋਤੇ ਹੈਂ॥੧॥ ਰਹਾਉ ॥
Prof. Sahib Singhਉਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੇ ਹਨ ॥੧॥ ਰਹਾਉ ॥

ਪਦ ਅਰਥ ਸਾਚੁ = ਸਦਾ-ਥਿਰ ਹਰਿ-ਨਾਮ। ਸਮ੍ਹ੍ਹਾਲਹਿ = ਹਿਰਦੇ ਵਿਚ ਸੰਭਾਲਦੇ ਹਨ। ਸਾਚਿ = ਸਦਾ-ਥਿਰ ਹਰਿ-ਨਾਮ ਵਿਚ ॥੧॥ ਰਹਾਉ ॥

SikhNet (Spanish)y en su mente se establece la Verdad de Dios y en la Verdad él se funde. (1-Pausa)

ਹਰਿ. ਨ ਸੇਵਹਿ; ਤੇ ਹਰਿ ਤੇ ਦੂਰਿ ॥

har. na seveh; te har te door |

Sant Singh KhalsaThose who do not serve the Lord are far away from the Lord.
Manmohan SinghThey, who serve not God, are removed from God.
Manmohan Singh (Punjabi)ਉਹ ਜੋ ਹਰੀ ਦੀ ਟਹਿਲ ਨਹੀਂ ਕਮਾਉਂਦੇ ਅਤੇ ਹਰੀ ਤੋਂ ਦੁਰੇਡੇ ਹਨ।
Fareedkot Teekaਜੋ ਹਰੀ ਕੋ ਨਹੀਂ ਸੇਵਤੇ ਹੈਂ, ਸੋ ਹਰੀ ਸੇ ਦੂਰ ਹੀ ਰਹਿਤੇ ਹੈਂ॥
Prof. Sahib Singhਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ, ਉਹ ਪਰਮਾਤਮਾ ਤੋਂ ਵਿਛੁੜੇ ਰਹਿੰਦੇ ਹਨ।

ਪਦ ਅਰਥ ਤੇ = ਉਹ ਮਨੁੱਖ {ਬਹੁ-ਵਚਨ}।

SikhNet (Spanish)Los que no ofrecen su Servicio a Dios, son alejados de Él,

ਦਿਸੰਤਰੁ ਭਵਹਿ; ਸਿਰਿ ਪਾਵਹਿ ਧੂਰਿ ॥

disantar bhaveh; sir paaveh dhoor |

Sant Singh KhalsaThey wander in foreign lands, with dust thrown on their heads.
Manmohan SinghIn vain wander they abroad and throw dust upon their head.
Manmohan Singh (Punjabi)ਬੇਫਾਇਦਾ ਹੀ ਉਹ ਪ੍ਰਦੇਸ਼ਾਂ ਅੰਦਰ ਭਟਕਦੇ ਹਨ ਅਤੇ ਸਿਰ ਤੇ ਖੇਹ ਪਾਉਂਦੇ ਹਨ।
Fareedkot Teekaਸਿਰ ਪੁਰ ਧੂਰੀ ਪਾਵਤੇ ਹੂਏ ਬ੍ਯਰਥ ਹੀ ਦੇਸਾਂਤਰੋਂ ਮੇਂ ਭਰਮਤੇ ਹੈਂ॥
Prof. Sahib Singhਉਹ ਮਨੁੱਖ ਹੋਰ ਹੋਰ ਦੇਸ਼ਾਂ ਵਿਚ ਭੌਂਦੇ ਫਿਰਦੇ ਹਨ, ਆਪਣੇ ਸਿਰ ਵਿਚ ਮਿੱਟੀ ਪਾਂਦੇ ਹਨ (ਖ਼ੁਆਰ ਹੁੰਦੇ ਰਹਿੰਦੇ ਹਨ)।

ਪਦ ਅਰਥ ਦਿਸੰਤਰੁ = {ਦੇਸ-ਅੰਤਰੁ} ਹੋਰ ਹੋਰ ਦੇਸ। ਸਿਰਿ = ਸਿਰ ਉੱਤੇ। ਧੂਰਿ = ਸੁਆਹ।

SikhNet (Spanish)en vano merodean por el mundo y arrojan sólo polvo sobre sus cabezas.

ਹਰਿ ਆਪੇ; ਜਨ ਲੀਏ ਲਾਇ ॥

har aape; jan lee laae |

Sant Singh KhalsaThe Lord Himself enjoins His humble servants to serve Him.
Manmohan SinghHis servants, God yokes to His service.
Manmohan Singh (Punjabi)ਆਪਣਿਆਂ ਦਾਸਾਂ ਨੂੰ ਵਾਹਿਗੁਰੂ ਆਪਣੀ ਸੇਵਾ ਵਿੱਚ ਜੋੜ ਲੈਂਦਾ ਹੈ।
Fareedkot Teekaਹਰੀ ਨੇ ਅਪਨੇ ਜਨ ਨਾਮ ਮੇਂ ਆਪੇ ਹੀ ਲਾਇ ਲੀਏ ਹੈਂ॥
Prof. Sahib Singhਆਪਣੇ ਭਗਤਾਂ ਨੂੰ ਪ੍ਰਭੂ ਆਪ ਹੀ (ਆਪਣੇ ਚਰਨਾਂ ਵਿਚ) ਜੋੜੀ ਰੱਖਦਾ ਹੈ,

ਪਦ ਅਰਥ ਆਪੇ = ਆਪ ਹੀ।

SikhNet (Spanish)Dios, de Sí Mismo los une a Su Ser, así habitan para siempre en Paz

ਤਿਨ ਸਦਾ ਸੁਖੁ ਹੈ; ਤਿਲੁ. ਨ ਤਮਾਇ ॥੨॥

tin sadaa sukh hai; til. na tamaae |2|

Sant Singh KhalsaThey live in peace forever, and have no greed at all. ||2||
Manmohan SinghThey ever abide in bliss and have not even an iota of avarice.
Manmohan Singh (Punjabi)ਉਹ ਹਮੇਸ਼ਾਂ ਖੁਸ਼ੀ ਅੰਦਰ ਵਸਦੇ ਹਨ ਅਤੇ ਉਹਨਾਂ ਨੂੰ ਇਕ ਭੋਰਾ ਭਰ ਭੀ ਲਾਲਚ ਨਹੀਂ।
Fareedkot Teekaਤਿਨ ਕੋ ਸਦਾ ਹੀ ਸੁਖ ਰਹਿਤਾ ਹੈ ਅਰ ਤਿਲ ਮਾਤ੍ਰ ਭੀ (ਤਮਾਇ) ਚਾਹ ਨਹੀਂ ਹੈ॥੨॥
Prof. Sahib Singhਉਹਨਾਂ ਨੂੰ ਸਦਾ ਆਤਮਕ ਆਨੰਦ ਪ੍ਰਾਪਤ ਰਹਿੰਦਾ ਹੈ, ਉਹਨਾਂ ਨੂੰ ਕਦੇ ਰਤਾ ਭਰ ਭੀ (ਮਾਇਆ ਦਾ) ਲਾਲਚ ਨਹੀਂ ਵਿਆਪਦਾ ॥੨॥

ਪਦ ਅਰਥ ਤਿਲੁ = ਰਤਾ ਭਰ ਭੀ। ਤਮਾਇ = ਲਾਲਚ, ਲੋਭ ॥੨॥

SikhNet (Spanish)y permanecen alejados del veneno de la avaricia. (2)

Open this shabad (19 lines, Angs 1172-1173) →

Ang 1172 of 1430