ਬਸੰਤੁ ਮਹਲਾ ੩ ॥
basant mahalaa 3 |
Sant Singh KhalsaBasant, Third Mehl:
Manmohan SinghBasant 3rd Guru.
Manmohan Singh (Punjabi)ਬਸੰਤ ਤੀਜੀ ਪਾਤਿਸ਼ਾਹੀ।
SikhNet (Spanish)Basant, Mejl Guru Amar Das, Tercer Canal Divino.
ਰਾਤੇ ਸਾਚਿ. ਹਰਿ ਨਾਮਿ ਨਿਹਾਲਾ ॥
raate saach. har naam nihaalaa |
Sant Singh KhalsaThose who are attuned to the True Lord's Name are happy and exalted.
Manmohan SinghHappy are they, who are imbued with the Lord's True Name.
Manmohan Singh (Punjabi)ਖੁਸ਼ ਹਨ ਉਹ, ਜੋ ਪ੍ਰਭੂ ਦੇ ਸੱਚੇ ਨਾਮ ਨਾਲ ਰੰਗੀਜੇ ਹਨ।
Fareedkot Teekaਸਾਚ ਰੂਪੀ ਹਰੀ ਨਾਮ ਮੇਂ ਜੋ ਰਾਤੇ ਹੈਂ, ਸੋ ਨਿਹਾਲ ਹੂਏ ਹੈਂ॥
Prof. Sahib Singhਹੇ ਪ੍ਰਭੂ! ਜਿਹੜੇ ਮਨੁੱਖ ਤੇਰੇ ਸਦਾ-ਥਿਰ ਨਾਮ ਵਿਚ ਰੰਗੇ ਜਾਂਦੇ ਹਨ, ਉਹ ਪ੍ਰਸੰਨ-ਚਿੱਤ ਰਹਿੰਦੇ ਹਨ।ਪਦ ਅਰਥ ਰਾਤੇ = ਰੰਗੇ ਹੋਏ। ਸਾਚਿ ਨਾਮਿ = ਸਦਾ ਕਾਇਮ ਰਹਿਣ ਵਾਲੇ ਹਰਿ ਨਾਮ ਵਿਚ। ਨਿਹਾਲਾ = ਪ੍ਰਸੰਨ-ਚਿੱਤ।
SikhNet (Spanish)Benditos sean aquéllos que viven imbuidos en el Naam, el Nombre del Señor.
ਦਇਆ ਕਰਹੁ; ਪ੍ਰਭ ਦੀਨ ਦਇਆਲਾ ॥
deaa karahu; prabh deen deaalaa |
Sant Singh KhalsaTake pity on me, O God, Merciful to the meek.
Manmohan SinghO Merciful Lord of the poor, take Thou pity on me.
Manmohan Singh (Punjabi)ਹੇ ਗਰੀਬਾਂ ਦੇ ਮਇਆਵਾਨ ਮਾਲਕ! ਤੂੰ ਮੇਰੇ ਉਤੇ ਤਰਸ ਕਰ।
Fareedkot Teekaਸੋ ਪ੍ਰਭੂ ਦੀਨ ਦਇਆਲ ਮੇਰੇ ਪੁਰ ਭੀ ਦਯਾ ਕਰੋ॥
Prof. Sahib Singhਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ! (ਮੇਰੇ ਉੱਤੇ ਭੀ) ਮਿਹਰ ਕਰ (ਮੈਨੂੰ ਭੀ ਆਪਣਾ ਨਾਮ ਬਖ਼ਸ਼)।ਪਦ ਅਰਥ ਪ੍ਰਭ = ਹੇ ਪ੍ਰਭੂ!
SikhNet (Spanish)Oh Señor, Compasivo con el desamparado, ten Compasión de mí también.
ਤਿਸੁ ਬਿਨੁ; ਅਵਰੁ. ਨਹੀ ਮੈ ਕੋਇ ॥
tis bin; avar. nahee mai koe |
Sant Singh KhalsaWithout Him, I have no other at all.
Manmohan SinghWithout Him, I lean not on another.
Manmohan Singh (Punjabi)ਉਸ ਦੇ ਬਾਝੋਂ ਮੈਨੂੰ ਹੋਰ ਕਿਸੇ ਦਾ ਆਸਰਾ ਨਹੀਂ।
Fareedkot Teekaਤਿਸ ਪਰਮੇਸ੍ਵਰ ਸੇ ਬਿਨਾਂ ਮੇਰਾ ਸਹਾਇਕ ਔਰ ਕੋਈ ਨਹੀਂ॥
Prof. Sahib Singhਉਸ ਪ੍ਰਭੂ ਤੋਂ ਬਿਨਾ ਮੈਨੂੰ ਹੋਰ ਕੋਈ ਬੇਲੀ ਨਹੀਂ ਦਿੱਸਦਾ।
SikhNet (Spanish)Sin Ti, no me apoyo en nada ni en nadie.
ਜਿਉ ਭਾਵੈ; ਤਿਉ ਰਾਖੈ ਸੋਇ ॥੧॥
jiau bhaavai; tiau raakhai soe |1|
Sant Singh KhalsaAs it pleases His Will, He keeps me. ||1||
Manmohan SinghAs He wills, so does He keep me.
Manmohan Singh (Punjabi)ਜਿਸ ਤਰ੍ਹਾਂ ਉਸ ਨੂੰ ਭਾਉਂਦਾ ਹੈ, ਉਸੇ ਤਰ੍ਹਾਂ ਹੀ ਉਹ ਮੈਨੂੰ ਰਖਦਾ ਹੈ।
Fareedkot Teekaਜੈਸੇ ਤਿਸ ਕੋ ਭਾਵਤਾ ਹੈ, ਤੈਸੇ ਸੋ ਪਰਮੇਸ੍ਵਰ ਰਖ੍ਯਾ ਕਰਤਾ ਹੈ॥੧॥
Prof. Sahib Singhਜਿਵੇਂ ਉਸ ਦੀ ਰਜ਼ਾ ਹੁੰਦੀ ਹੈ ਤਿਵੇਂ ਉਹ (ਜੀਵਾਂ ਦੀ) ਰੱਖਿਆ ਕਰਦਾ ਹੈ ॥੧॥ਪਦ ਅਰਥ ਜਿਉ ਭਾਵੈ = ਜਿਵੇਂ ਉਸ ਨੂੰ ਚੰਗਾ ਲੱਗਦਾ ਹੈ ॥੧॥
SikhNet (Spanish)Consérvame entonces en Tu Voluntad, oh Dios. (1)
ਗੁਰ ਗੋਪਾਲ; ਮੇਰੈ ਮਨਿ ਭਾਏ ॥
gur gopaal; merai man bhaae |
Sant Singh KhalsaThe Guru, the Lord, is pleasing to my mind.
Manmohan SinghThe Guru-God is pleasing unto my mind.
Manmohan Singh (Punjabi)ਗੁਰੂ-ਪ੍ਰਮੇਸ਼ਰ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।
Fareedkot Teeka(ਗੁਰ) ਬਡੇ ਜੋ ਗੋਪਾਲ ਹੈਂ, ਸੋ ਮੇਰੇ ਮਨ ਕੋ (ਭਾਏ) ਪ੍ਯਾਰੇ ਲਗੇ ਹੈਂ॥
Prof. Sahib Singhਗੁਰੂ ਪਰਮੇਸਰ ਮੇਰੇ ਮਨ ਵਿਚ ਪਿਆਰਾ ਲੱਗਦਾ ਹੈ,ਪਦ ਅਰਥ ਮੇਰੈ ਮਨਿ = ਮੇਰੇ ਮਨ ਵਿਚ। ਭਾਏ = ਪਿਆਰਾ ਲੱਗਦਾ ਹੈ।
SikhNet (Spanish)Oh Dios Guru, Tú complaces mi ser, no puedo vivir sin tener Tu Visión,
ਰਹਿ. ਨ ਸਕਉ, ਦਰਸਨ ਦੇਖੇ ਬਿਨੁ; ਸਹਜਿ ਮਿਲਉ ਗੁਰੁ ਮੇਲਿ ਮਿਲਾਏ ॥੧॥ ਰਹਾਉ ॥
reh. na skau, darasan dekhe bin; sehaj milau gur mel milaae |1| rahaau |
Sant Singh KhalsaI cannot even survive, without the Blessed Vision of His Darshan. But I shall easily unite with the Guru, if He unites me in His Union. ||1||Pause||
Manmohan SinghI can live not without seeing the Lord's vision. If the Guru unites me in the Lord's union, I shall easily meet with Him. Pause.
Manmohan Singh (Punjabi)ਪ੍ਰਭੂ ਦਾ ਦੀਦਾਰ ਵੇਖਣ ਦੇ ਬਗੇਰ ਮੈਂ ਰਹਿ ਨਹੀਂ ਸਕਦਾ। ਜੇਕਰ ਗੁਰੂ ਜੀ ਮੈਨੂੰ ਸੁਆਮੀ ਦੇ ਮਿਲਾਪ ਅੰਦਰ ਮਿਲਾ ਦੇਣ, ਮੈਂ ਸੁਖੈਨ ਹੀ ਉਸ ਨੂੰ ਮਿਲ ਪਵਾਂਗਾ। ਠਹਿਰਾਉ।
Fareedkot Teekaਯਾਹੀ ਤੇ ਤਿਨ ਕੇ ਦਰਸਨ ਕੇ ਦੇਖੇ ਸੇ ਬਿਨਾਂ ਮੇਰੇ ਸੇ ਰਹਾ ਨਹੀਂ ਜਾਤਾ। ਜੇ ਹਰੀ ਗੁਰੋਂ ਦੇ (ਮੇਲ) ਸਤਸੰਗ ਮੇਂ ਮਿਲਾਵੇ ਤਉ (ਸਹਜਿ) ਸੁਭਾਵਕ ਹੀ ਪਰਮੇਸ੍ਵਰ ਸਾਥ ਮਿਲੋਂਗਾ॥੧॥ ਰਹਾਉ ॥
Prof. Sahib Singhਮੈਂ ਉਸ ਦਾ ਦਰਸਨ ਕਰਨ ਤੋਂ ਬਿਨਾ ਰਹਿ ਨਹੀਂ ਸਕਦਾ (ਦਰਸਨ ਤੋਂ ਬਿਨਾ ਮੈਨੂੰ ਧੀਰਜ ਨਹੀਂ ਆਉਂਦੀ)। (ਜਦੋਂ) ਗੁਰੂ (ਮੈਨੂੰ ਆਪਣੀ) ਸੰਗਤ ਵਿਚ ਮਿਲਾਂਦਾ ਹੈ, (ਤਦੋਂ) ਮੈਂ ਆਤਮਕ ਅਡੋਲਤਾ ਵਿਚ (ਟਿਕ ਕੇ ਉਸ ਨੂੰ) ਮਿਲਦਾ ਹਾਂ ॥੧॥ ਰਹਾਉ ॥ਪਦ ਅਰਥ ਸਕਉ = ਸਕਉਂ। ਰਹਿ ਨ ਸਕਉ = ਮੈਂ ਰਹਿ ਨਹੀਂ ਸਕਦਾ। ਸਹਜਿ = ਆਤਮਕ ਅਡੋਲਤਾ ਵਿਚ (ਟਿਕ ਕੇ)। ਮੇਲਿ = ਸੰਗਤ ਵਿਚ ॥੧॥ ਰਹਾਉ ॥
SikhNet (Spanish)y si el Guru me funde en Ti, esa Unión será de forma espontánea. (1-Pausa)
ਇਹੁ ਮਨੁ ਲੋਭੀ; ਲੋਭਿ ਲੁਭਾਨਾ ॥
eihu man lobhee; lobh lubhaanaa |
Sant Singh KhalsaThe greedy mind is enticed by greed.
Manmohan SinghThis greedy soul is beguiled by avarice.
Manmohan Singh (Punjabi)ਇਹ ਲਾਲਚੀ ਆਤਮਾ ਤਮ੍ਹਾ ਦੇ ਬਹਿਕਾਈ ਹੋਈ ਹੈ।
Fareedkot Teekaਇਹੁ ਮਨੁ ਲੋਭੀ ਹੂਆ ਹੂਆ ਪਦਾਰਥੋਂ ਕੇ ਲੋਭ ਮੇਂ ਲੁਭਾਇ ਰਹਾ ਹੈ॥
Prof. Sahib Singhਜਿਸ ਮਨੁੱਖ ਦਾ ਇਹ ਲਾਲਚੀ ਮਨ (ਸਦਾ) ਲਾਲਚ ਵਿਚ ਹੀ ਫਸਿਆ ਰਹਿੰਦਾ ਹੈ,ਪਦ ਅਰਥ ਲੋਭਿ ਲੁਭਾਨਾ = ਲੋਭ ਵਿਚ ਫਸਿਆ ਰਹਿੰਦਾ ਹੈ।
SikhNet (Spanish)Mi mente se ha apegado a la maldad de la avaricia y sufre en búsqueda de Tu Nombre.
ਰਾਮ ਬਿਸਾਰਿ; ਬਹੁਰਿ ਪਛੁਤਾਨਾ ॥
raam bisaar; bahur pachhutaanaa |
Sant Singh KhalsaForgetting the Lord, it regrets and repents in the end.
Manmohan SinghForgetting the Lord it ultimately regrets.
Manmohan Singh (Punjabi)ਪ੍ਰਭੂ ਨੂੰ ਭੁਲਾ ਕੇ ਇਹ ਅਖੀਰ ਨੂੰ ਪਛਤਾਉਂਦੀ ਹੈ।
Fareedkot Teekaਰਾਮ ਕੋ ਬਿਸਾਰ ਕਰ ਕੇ (ਬਹੁਰਿ) ਅੰਤ ਕੋ ਪਸਚਾਤਾਪ ਕਰਤਾ ਹੈ॥
Prof. Sahib Singhਉਹ ਮਨੁੱਖ ਪਰਮਾਤਮਾ ਦਾ ਨਾਮ ਭੁਲਾ ਕੇ ਫਿਰ ਹੱਥ ਮਲਦਾ ਹੈ।ਪਦ ਅਰਥ ਬਿਸਾਰਿ = ਵਿਸਾਰ ਕੇ। ਬਹੁਰਿ = ਫਿਰ, ਮੁੜ।
SikhNet (Spanish)Tú, oh Señor, unes a Ti a quienes se encuentran lejos, muy lejos de Ti.
ਬਿਛੁਰਤ ਮਿਲਾਇ; ਗੁਰ ਸੇਵ ਰਾਂਗੇ ॥
bichhurat milaae; gur sev raange |
Sant Singh KhalsaThe separated ones are reunited, when they are inspired to serve the Guru.
Manmohan SinghThe separated souls, which are imbued with the Guru's service; them the Lord unites with Himself.
Manmohan Singh (Punjabi)ਵਿਛੁੰਨੀਆਂ ਹੋਈਆਂ ਰੂਹਾਂ, ਜੋ ਗੁਰਾਂ ਦੀ ਸੇਵਾ ਟਹਿਲ ਨਾਲ ਰੰਗੀਜ ਜਾਂਦੀਆਂ ਹਨ, ਉਨ੍ਹਾਂ ਨੂੰ ਸੁਆਮੀ ਨਾਲ ਮਿਲਾ ਲੈਂਦਾ ਹੈ।
Fareedkot Teekaਜੋ ਗੁਰ ਸੇਵਾ ਮੇਂ ਰਾਂਗੇ ਹੈਂ, ਸੋ ਬਿਛਰੇ ਹੂਏ ਮਿਲਾਇ ਲੀਏ ਹੈਂ॥
Prof. Sahib Singhਜਿਹੜੇ ਮਨੁੱਖ ਗੁਰੂ ਦੀ ਦੱਸੀ ਹਰਿ-ਭਗਤੀ ਵਿਚ ਰੰਗੇ ਜਾਂਦੇ ਹਨ ਉਹਨਾਂ ਨੂੰ (ਪ੍ਰਭੂ-ਚਰਨਾਂ ਤੋਂ) ਵਿਛੁੜਿਆਂ ਨੂੰ ਗੁਰੂ (ਮੁੜ) ਮਿਲਾ ਦੇਂਦਾ ਹੈ।ਪਦ ਅਰਥ ਸੇਵ = ਸੇਵਾ-ਭਗਤੀ ਵਿਚ।
SikhNet (Spanish)Así ellos dedican su vida al Servicio del Guru,
ਹਰਿ ਨਾਮੁ ਦੀਓ; ਮਸਤਕਿ ਵਡਭਾਗੇ ॥੨॥
har naam deeo; masatak vaddabhaage |2|
Sant Singh KhalsaThey are blessed with the Lord's Name - such is the destiny written on their foreheads. ||2||
Manmohan SinghThey who have good destiny writ on their brow; them the Guru blesses with the God's Name.
Manmohan Singh (Punjabi)ਜਿਨ੍ਹਾਂ ਦੇ ਮੱਥੇ ਉਤੇ ਭਾਰੇ ਭਾਗ ਲਿਖੇ ਹੋਏ ਹਨ ਉਨ੍ਹਾਂ ਨੂੰ ਰੱਬ ਦੇ ਨਾਮ ਦੀ ਦਾਤ ਦਿੰਦੇ ਹਨ।
Fareedkot Teekaਤਿਨ ਕੋ ਗੁਰੋਂ ਨੇ ਹਰੀ ਨਾਮ ਦੀਆ ਹੈ, ਕ੍ਯੋਂਕਿ ਉਨ ਕੇ ਮਸਤਕ ਮੇਂ ਬਡੇ ਉਤਮ ਭਾਗ ਥੇ॥੨॥
Prof. Sahib Singhਜਿਨ੍ਹਾਂ ਦੇ ਮੱਥੇ ਉੱਤੇ ਭਾਗ ਜਾਗ ਪਏ ਉਹਨਾਂ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਬਖ਼ਸ਼ ਦਿੱਤਾ ॥੨॥ਪਦ ਅਰਥ ਮਸਤਕਿ = ਮੱਥੇ ਉੱਤੇ ॥੨॥
SikhNet (Spanish)permitiendo que su Destino despierte y viviendo así, son bendecidos con Tu Nombre. (2)
ਪਉਣ ਪਾਣੀ ਕੀ; ਇਹ ਦੇਹ ਸਰੀਰਾ ॥
paun paanee kee; ih deh sareeraa |
Sant Singh KhalsaThis body is built of air and water.
Manmohan SinghThis frame of the body is built of the air and water.
Manmohan Singh (Punjabi)ਇਹ ਜਿਸਮ ਦਾ ਢਾਂਚਾ ਹਵਾ ਅਤੇ ਜਲ ਦਾ ਬਣਿਆ ਹੋਇਆ ਹੈ।
Fareedkot Teekaਪਵਣ, ਪਾਣੀ ਆਦਿਕ ਤਤੋਂ ਕੀ ਰਚੀ ਹੂਈ ਏਹ (ਦੇਹ) ਅਸਥੂਲ ਸਰੀਰ ਹੈ ਔਰ ਸੂਖਮ ਸਰੀਰ ਭੀ ਇਨ ਕਾ ਰਚਾ ਹੂਆ ਹੈ॥
Prof. Sahib Singhਇਹ ਸਰੀਰ ਹਵਾ ਪਾਣੀ (ਆਦਿਕ ਤੱਤਾਂ) ਦਾ ਬਣਿਆ ਹੋਇਆ ਹੈ।ਪਦ ਅਰਥ ਪਉਣ = ਹਵਾ। ਦੇਹ = ਸਰੀਰ।
SikhNet (Spanish)El caparazón del cuerpo está construido de aire y agua,
ਹਉਮੈ ਰੋਗੁ. ਕਠਿਨ ਤਨਿ ਪੀਰਾ ॥
haumai rog. katthin tan peeraa |
Sant Singh KhalsaThe body is afflicted with the terribly painful illness of egotism.
Manmohan SinghThe body is gripped with the pain of the severe malady of self-conceit.
Manmohan Singh (Punjabi)ਸਰੀਰ ਸਵੈ-ਹੰਗਤਾ ਦੀ ਸਖਤ, ਬੀਮਾਰੀ ਦੀ ਪੀੜਾ ਨਾਲ ਪਕੜਿਆਂ ਹੋਇਆ ਹੈ।
Fareedkot Teekaਸੂਖਮ ਸਰੀਰ ਮੇਂ ਹੰਕਾਰ ਰੋਗੁ ਹੈ ਤਿਸ ਕਰ ਤਿਸ ਤਨ ਮੇਂ ਜਨਮ ਮਰਨ ਰੂਪੀ ਕਠਨ ਪੀੜਾ ਹੈ॥
Prof. Sahib Singhਜਿਸ ਮਨੁੱਖ ਦੇ ਇਸ ਸਰੀਰ ਵਿਚ ਹਉਮੈ ਦਾ ਰੋਗ ਹੈ, (ਉਸ ਦੇ ਸਰੀਰ ਵਿਚ ਇਸ ਰੋਗ ਦੀ) ਕਰੜੀ ਪੀੜ ਟਿਕੀ ਰਹਿੰਦੀ ਹੈ।ਪਦ ਅਰਥ ਕਠਿਨ = ਕਰੜੀ। ਤਨਿ = ਸਰੀਰ ਵਿਚ। ਪੀਰਾ = ਪੀੜ।
SikhNet (Spanish)pero en las garras de la enfermedad crónica del ego.
ਗੁਰਮੁਖਿ ਰਾਮ ਨਾਮ ਦਾਰੂ; ਗੁਣ ਗਾਇਆ ॥
guramukh raam naam daaroo; gun gaaeaa |
Sant Singh KhalsaThe Gurmukh has the Medicine: singing the Glorious Praises of the Lord's Name.
Manmohan SinghBy the Guru's grace, I have taken the medicine of singing the praise of the Lord's Name,
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮੈਂ ਪ੍ਰਭੂ ਦੇ ਨਾਮ ਦਾ ਜੱਸ ਗਾਇਨ ਕਰਨ ਦੀ ਦਵਾਈ ਲਈ ਹੈ,
Fareedkot Teekaਗੁਰਮੁਖੋਂ ਨੇ ਰਾਮ ਨਾਮੁ ਜਪਿਆ ਹੈ ਔਰ ਗੁਣੋਂ ਕੋ ਗਾਯਾ ਹੈ। ਤਿਸ ਰੋਗ ਕੀ ਨਿਬ੍ਰਤੀ ਵਾਸਤੇ ਏਹੀ ਦਾਰੂ ਕੀਆ ਹੈ॥
Prof. Sahib Singhਗੁਰੂ ਦੇ ਸਨਮੁਖ ਹੋ ਕੇ ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ, ਪਰਮਾਤਮਾ ਦਾ ਨਾਮ (ਉਸ ਦੇ ਵਾਸਤੇ ਹਉਮੈ-ਰੋਗ ਦੂਰ ਕਰਨ ਲਈ) ਦਵਾਈ ਬਣ ਜਾਂਦਾ ਹੈ।ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਦਾਰੂ = ਦਵਾਈ।
SikhNet (Spanish)Recita el Naam, el Nombre del Señor, sí, Su Alabanza es la Única Cura,
ਕਰਿ ਕਿਰਪਾ; ਗੁਰਿ. ਰੋਗੁ ਗਵਾਇਆ ॥੩॥
kar kirapaa; gur. rog gavaaeaa |3|
Sant Singh KhalsaGranting His Grace, the Guru has cured the illness. ||3||
Manmohan Singhand the Guru, in his mercy has rid me of malady.
Manmohan Singh (Punjabi)ਅਤੇ ਗੁਰਾਂ ਨੇ ਮਿਹਰ ਧਾਰ ਕੇ ਮੇਰੀ ਬੀਮਾਰੀ ਕਟ ਦਿੱਤੀ ਹੈ।
Fareedkot Teekaਗੁਰੋਂ ਨੇ ਕ੍ਰਿਪਾ ਕਰ ਕੇ ਹੰਕਾਰ ਰੋਗੁ ਗਵਾਇ ਦੀਆ ਹੈ॥੩॥
Prof. Sahib Singhਜਿਹੜਾ ਭੀ ਮਨੁੱਖ (ਗੁਰੂ ਦੀ ਸਰਨ ਆਇਆ) ਗੁਰੂ ਨੇ ਕਿਰਪਾ ਕਰ ਕੇ ਉਸ ਦਾ ਇਹ ਰੋਗ ਦੂਰ ਕਰ ਦਿੱਤਾ ॥੩॥ਪਦ ਅਰਥ ਕਰਿ = ਕਰ ਕੇ। ਗੁਰਿ = ਗੁਰੂ ਨੇ ॥੩॥
SikhNet (Spanish)la Cual aplico por la Gracia del Guru, así, por Su Compasión, me libero de ese mal. (3)
ਚਾਰਿ ਨਦੀਆ ਅਗਨੀ; ਤਨਿ ਚਾਰੇ ॥
chaar nadeea aganee; tan chaare |
Sant Singh KhalsaThe four evils are the four rivers of fire flowing through the body.
Manmohan SinghThe four evils (of cruelty, love, avarice and wrath) are the four streams of fire in the body.
Manmohan Singh (Punjabi)(ਬੇ-ਰਹਿਮੀ, ਮੋਹ, ਲੋਭ ਤੇ ਗੁੱਸੇ) ਚਾਰ ਬਦੀਆਂ ਦੀਆਂ ਚਾਰੇ ਅੱਗਾਂ ਦੇ ਦਰਿਆ ਸਰੀਰ ਵਿੱਚ ਹਨ।
Fareedkot Teekaਹਿੰਸਾ ਹੇਤ ਲੋਭ, ਕੋਪ ਏਹ ਚਾਰੋਂ ਨਦੀਆਂ ਅਗਨੀ ਰੂਪ (ਤਨਿ ਚਾਰੇ) ਸਰੀਰ ਕੋ ਚਰਤੀਆਂ ਹੈਂ, ਭਾਵ ਅਤੀ ਦੁਖ ਦੇਤੀਆਂ ਹੈਂ॥
Prof. Sahib Singh(ਜਗਤ ਵਿਚ ਹੰਸ, ਹੇਤ, ਲੋਭ, ਕੋਪ) ਚਾਰ ਅੱਗ ਦੀਆਂ ਨਦੀਆਂ ਵਹਿ ਰਹੀਆਂ ਹਨ,ਪਦ ਅਰਥ ਨਦੀਆ ਅਗਨੀ = (ਹੰਸ, ਹੇਤ, ਲੋਭ, ਕੋਪ; ਇਹ) ਅੱਗ ਦੀਆਂ ਨਦੀਆਂ। ਤਨਿ = ਸਰੀਰ ਵਿਚ। ਚਾਰੇ = ਇਹ ਚਾਰ ਹੀ।
SikhNet (Spanish)Los cuatro ríos de fuego: violencia, apego, avaricia y enojo,
ਤ੍ਰਿਸਨਾ ਜਲਤ; ਜਲੇ ਅਹੰਕਾਰੇ ॥
trisanaa jalat; jale ahankaare |
Sant Singh KhalsaIt is burning in desire, and burning in egotism.
Manmohan SinghMan burns in desire and burns he in ego as well.
Manmohan Singh (Punjabi)ਬੰਦਾ ਖਾਹਿਸ਼ ਅੰਦਰ ਸੜਦਾ ਹੈ ਅਤੇ ਸੜਦਾ ਹੈ ਉਹ ਹੰਗਤਾ ਅੰਦਰ ਭੀ।
Fareedkot Teekaਤ੍ਰਿਸਨਾ ਕਰ ਕੇ ਜੀਵ ਜਲਤਾ ਹੈ ਪੁਨਹ ਹੰਕਾਰ ਕਰ ਕੇ ਜਲੇ ਹੈਂ॥
Prof. Sahib Singh(ਜਿਨ੍ਹਾਂ ਮਨੁੱਖਾਂ ਦੇ) ਸਰੀਰ ਵਿਚ ਇਹ ਚਾਰੇ ਅੱਗਾਂ ਪ੍ਰਬਲ ਹਨ, ਉਹ ਮਨੁੱਖ ਤ੍ਰਿਸ਼ਨਾ ਵਿਚ ਸੜਦੇ ਹਨ।
SikhNet (Spanish)hacen surco en el ser humano y por eso, es constantemente quemado por el ego y el ansia.
ਗੁਰਿ ਰਾਖੇ; ਵਡਭਾਗੀ ਤਾਰੇ ॥
gur raakhe; vaddabhaagee taare |
Sant Singh KhalsaThose whom the Guru protects and saves are very fortunate.
Manmohan SinghVery fortunate are they whom the Guru saves and ferries across.
Manmohan Singh (Punjabi)ਭਾਰੇ ਨਸੀਬਾਂ ਵਾਲੇ ਹਨ ਉਹ ਜਿਨ੍ਹਾਂ ਨੂੰ ਗੁਰੂ ਜੀ ਬਚਾਉਂਦੇ ਅਤੇ ਪਾਰ ਉਤਾਰਦੇ ਹਨ।
Fareedkot Teekaਜੋ ਗੁਰੋਂ ਨੇ ਇਨ ਨਦੀਯੋਂ ਸੇ ਤਾਰ ਕਰ ਰਾਖੇ ਹੈਂ, ਸੋ ਵਡਭਾਗੀ ਹੈਂ॥
Prof. Sahib Singhਜਿਨ੍ਹਾਂ ਭਾਗਾਂ ਵਾਲੇ ਸੇਵਕਾਂ ਦੀ ਗੁਰੂ ਨੇ ਰੱਖਿਆ ਕੀਤੀ, (ਗੁਰੂ ਨੇ ਉਹਨਾਂ ਨੂੰ ਇਹਨਾਂ ਨਦੀਆਂ ਤੋਂ) ਪਾਰ ਲੰਘਾ ਲਿਆ,ਪਦ ਅਰਥ ਗੁਰਿ = ਗੁਰੂ ਨੇ। ਰਾਖੇ = ਰਾਖੀ ਕੀਤੀ।
SikhNet (Spanish)El Guru nos salva, cuando nuestro Destino despierta, y así, oh,
ਜਨ ਨਾਨਕ; ਉਰਿ ਹਰਿ ਅੰਮ੍ਰਿਤੁ ਧਾਰੇ ॥੪॥੨॥
jan naanak; ur har amrit dhaare |4|2|
Sant Singh KhalsaServant Nanak enshrines the Ambrosial Name of the Lord in his heart. ||4||2||
Manmohan SinghSuch slaves, O Nanak, enshrine the God's Nectar-Name within their mind.
Manmohan Singh (Punjabi)ਐਹੋ ਜੇਹੇ ਗੋਲੇ, ਹੇ ਨਾਨਕ! ਵਾਹਿਗੁਰੂ ਦੇ ਅੰਮ੍ਰਿਤਮਈ ਨਾਮ ਨੂੰ ਹਿਰਦੇ ਅੰਦਰ ਟਿਕਾਉਂਦੇ ਹਨ।
Fareedkot Teekaਪੁਨ: ਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਵਡਭਾਗੀਓਂ ਨੇ ਅੰਮ੍ਰਿਤ ਰੂਪ ਹਰੀ ਕੇ ਨਾਮ ਰਿਦੇ ਮੇਂ ਧਾਰ ਰਖੇ ਹੈਂ॥੪॥੨॥
Prof. Sahib Singhਹੇ ਨਾਨਕ! ਉਹਨਾਂ ਨੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਆਪਣੇ ਹਿਰਦੇ ਵਿਚ ਵਸਾ ਲਿਆ ॥੪॥੨॥ਪਦ ਅਰਥ ਉਰਿ = ਹਿਰਦੇ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ ॥੪॥੨॥
SikhNet (Spanish)dice Nanak, uno llega a apreciar el Néctar Dulce de Dios. (4-2)