ੴ

ਸਿੱਖਬਾਣੀ · SikhBani

Ang 31

Sri Guru Granth Sahib · Siree Raag · 3 shabads, 39 lines
Translations
Shabad Guru Amardas Ji Siree Raag

ਸਿਰੀਰਾਗੁ ਮਹਲਾ ੩ ॥

sireeraag mahalaa 3 |

Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.

ਅੰਮ੍ਰਿਤੁ ਛੋਡਿ. ਬਿਖਿਆ ਲੋਭਾਣੇ; ਸੇਵਾ ਕਰਹਿ ਵਿਡਾਣੀ ॥

amrit chhodd. bikhiaa lobhaane; sevaa kareh viddaanee |

Sant Singh KhalsaDiscarding the Ambrosial Nectar, they greedily grab the poison; they serve others, instead of the Lord.
Manmohan SinghDiscarding ambrosia, (the perverse) cling to poison and serve other (than the Lord).
Manmohan Singh (Punjabi)ਆਬਹਿਯਾਤ ਨੂੰ ਤਿਆਗ ਕੇ (ਮਨਮੁਖ) ਜ਼ਹਿਰ ਨੂੰ ਚਿਮੜੇ ਹੋਏ ਹਨ ਤੇ (ਪ੍ਰਭੂ ਦੇ ਬਗੈਰ) ਹੋਰਸ ਦੀ ਟਹਿਲ ਕਰਦੇ ਹਨ।
Fareedkot Teekaਔਰੁ ਜੋ ਗੁਰ ਉਪਦੇਸ਼ ਰੂਪੁ ਅੰਮ੍ਰਿਤ ਕੋ ਤ੍ਯਾਗ ਕਰ, ਬਿਖ੍ਯਾ ਮੇਂ ਲੁਭਾਇ ਕਰ, ਮਨ ਕਾਮਨਾ ਕੇ ਪੂਰਣ ਅਰਥ (ਵਿਡਾਣੀ) ਪਰਾਈ ਸੇਵਾ ਕਰਤੇ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਛੱਡ ਕੇ ਮਾਇਆ ਵਿਚ ਮਸਤ ਹੁੰਦੇ ਹਨ (ਤੇ, ਮਾਇਆ ਦੀ ਖ਼ਾਤਰ) ਹੋਰ ਹੋਰ ਦੀ (ਸੇਵਾ ਖ਼ੁਸ਼ਾਮਦ) ਕਰਦੇ ਫਿਰਦੇ ਹਨ।

ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਬਿਖਿਆ = ਮਾਇਆ। ਵਿਡਾਣੀ = ਬਿਗਾਨੀ।

SikhNet (Spanish)Cuando uno abandona el Néctar del Señor, el veneno lo embruja, se pone a servir al otro, distinto del Señor.

ਆਪਣਾ ਧਰਮੁ ਗਵਾਵਹਿ, ਬੂਝਹਿ ਨਾਹੀ; ਅਨਦਿਨੁ ਦੁਖਿ ਵਿਹਾਣੀ ॥

aapanaa dharam gavaaveh, boojheh naahee; anadin dukh vihaanee |

Sant Singh KhalsaThey lose their faith, they have no understanding; night and day, they suffer in pain.
Manmohan SinghThey lose their faith, understand not God and pass night and day in pain.
Manmohan Singh (Punjabi)ਉਹ ਆਪਣੇ ਈਮਾਨ ਵੰਞਾ ਲੈਂਦੇ ਹਨ, ਵਾਹਿਗੁਰੂ ਨੂੰ ਨਹੀਂ ਸਮਝਦੇ ਅਤੇ ਰੈਣ-ਦਿਹੁ ਤਕਲੀਫ ਵਿੱਚ ਗੁਜ਼ਾਰਦੇ ਹਨ।
Fareedkot Teekaਤਿਨ ਪੁਰਸੋਂ ਨੈਂ ਵਰਨਾਸ੍ਰਮ ਕਾ ਧਰਮੁ ਵਾ ਬ੍ਰਹਮੁ ਕਾ ਜਾਨਨਾ, ਜੋ ਤਿਨ ਕਾ ਧਰਮੁ ਥਾ, ਸੋ ਤੋ ਗਵਾਇ ਦੀਆ ਹੈ, ਯਾਂ ਤੇ ਨਹਿ ਬੂਝੈ ਸ੍ਵਰੂਪ ਕੋ ਮਾਨਤੇ ਨਹੀਂ ਹੈ, ਅਗਯਾਨ ਕਰ ਕੇ ਨਿਸ ਦਿਨ ਅਪਨੀ ਅਵਸਥਾ ਦੁਖੋਂ ਮੇਂ ਬਿਤੀਤ ਕਰੀ ਹੈ॥
Prof. Sahib Singh(ਇਸ ਤਰ੍ਹਾਂ ਉਹ) ਆਪਣਾ (ਮਨੁੱਖਾ ਜਨਮ ਦਾ) ਫ਼ਰਜ਼ ਭੁਲਾ ਬੈਠਦੇ ਹਨ (ਪਰ) ਸਮਝਦੇ ਨਹੀਂ, ਤੇ (ਉਹਨਾਂ ਦੀ ਉਮਰ) ਹਰ ਵੇਲੇ ਦੁੱਖ ਵਿਚ ਬੀਤਦੀ ਹੈ।

ਪਦ ਅਰਥ ਧਰਮੁ = (ਮਨੁੱਖਾ ਜੀਵਨ ਦਾ) ਫ਼ਰਜ਼। ਅਨਦਿਨੁ = ਹਰ ਰੋਜ਼। ਵਿਹਾਣੀ = ਬੀਤਦੀ ਹੈ।

SikhNet (Spanish)A uno se le olvida su Fe y sin concebir al Señor pasa sus noches y sus días en sufrimiento.

ਮਨਮੁਖ ਅੰਧ ਨ. ਚੇਤਹੀ; ਡੂਬਿ; ਮੁਏ. ਬਿਨੁ ਪਾਣੀ ॥੧॥

manamukh andh na. chetahee; ddoob; mue. bin paanee |1|

Sant Singh KhalsaThe blind, self-willed manmukhs do not even think of the Lord; they are drowned to death without water. ||1||
Manmohan SinghThe blind wayward think not of the Lord and are drowned to death without water.
Manmohan Singh (Punjabi)ਅੰਨ੍ਹੇ ਆਪ-ਹੁੰਦਰੇ ਸਾਹਿਬ ਨੂੰ ਯਾਦ ਨਹੀਂ ਕਰਦੇ ਅਤੇ ਜਲ ਦੇ ਬਾਝੋਂ ਹੀ ਡੁਬ ਕੇ ਮਰ ਜਾਂਦੇ ਹਨ।
Fareedkot Teekaਐਸੇ ਮਨਮੁਖ ਜੀਵ (ਅੰਧੇ) ਅਗਿ੍ਯਾਨੀ ਹੈਂ, ਯਾਂ ਤੇ (ਨ ਚੇਤਹੀ) ਸਿਮਰਤੇ ਨਹੀਂ ਹੈਂ ਕਿ ਮੈਂ ਕ੍ਯਾ ਬਸਤੂ ਹੂੰ ਔਰੁ ਸੰਸਾਰੁ ਕ੍ਯਾ ਬਸਤੂ ਹੈ, ਇਸੀ ਤੇ ਬਿਨਾ ਜਲ ਡੂਬ ਮਰੇ ਹੈਂ। ਭਾਵ ਏਹਿ ਕਿ ਨਾਮ ਰੂਪ ਪ੍ਰਪੰਚੁ ਸਭੁ ਮਿੱਥ੍ਯਾ ਸ੍ਵਰੂਪੁ ਹੈ। ਸੋ ਕੈਸੇ ਹੈ? ਜੋ ਪਦਾਰਥੁ ਵਾਸਤਵ ਤੇ ਕੁਛੁ ਨਾ ਹੋਵੇ ਔਰੁ ਭ੍ਰਮ ਕਰ ਕੇ ਪ੍ਰਤੀਤਿ ਹੋਵੈ ਸੋ ਮਿਥ੍ਯਾ ਹੈ। ਜੈਸੇ ਮ੍ਰਿਗ ਤ੍ਰਿਸਨਾ ਕਾ ਜਲੁ, ਰਜੂ ਮੇਂ ਸਰਪੁ ਇਤ੍ਯਾਦਿ ਔਰੁ ਅਨੇਕ ਦ੍ਰਿਸ਼੍ਟਾਂਤ ਹੈਂ। ਸੋ ਕੇਵਲ ਭ੍ਰਮ ਕਰ ਕੇ ਹੀ ਪ੍ਰਤੀਤ ਹੋਤੇ ਹੈਂ। ਜੈਸੇ ਮ੍ਰਿਗ ਤ੍ਰਿਸਨਾ ਕੇ ਜਲ ਅਨਹੋਤੇ ਹੀ ਮ੍ਰਿਗੁ ਭਟਕ ਕਰ ਪ੍ਰਾਣੋਂ ਕਾ ਨਾਸੁ ਕਰਤਾ ਹੈ, ਔਰੁ ਜੈਸੇ ਰੱਜੂ ਕੇ ਸਰਪ ਕਾ ਭੈ ਮਾਨ ਕਰ ਦ੍ਰਿਸ੍ਟਾ ਪੁਰਸੁ ਬ੍ਰਿਥਾ ਤਿਸ ਕੀ ਨਿਬ੍ਰਿਤੀ ਕੇ ਯਤਨ ਕਰਤਾ ਹੈ, ਵਾਸਤਵ ਤੇ ਕਛੁ ਭੀ ਨਹੀਂ ਹੈ, ਤੈਸੇ ਹੀ ਅਗਯਾਨੀ ਪੁਰਸੁ ਮਿਥ੍ਯਾ ਪ੍ਰਪੰਚ ਮੇਂ ਬੰਧਾਇ ਮਾਨ ਹੋ ਕਰ ਦੁਖ ਕੋ ਪ੍ਰਾਪਤਿ ਹੋਤਾ ਹੈ। ਯਾਂ ਤੇ ਬਿਨਾ ਜਲ ਕੇ ਡੂਬ ਮਰਤਾ ਹੈ॥੧॥
Prof. Sahib Singh(ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨਮੁਖ ਪਰਮਾਤਮਾ ਨੂੰ ਨਹੀਂ ਯਾਦ ਕਰਦੇ, ਪਾਣੀ ਤੋਂ ਬਿਨਾ ਹੀ ਡੁੱਬ ਮਰਦੇ ਹਨ (ਭਾਵ, ਵਿਕਾਰਾਂ ਵਿਚ ਗ਼ਲਤਾਨ ਹੋ ਕੇ ਆਤਮਕ ਮੌਤ ਸਹੇੜ ਲੈਂਦੇ ਹਨ ਤੇ ਪ੍ਰਾਪਤ ਭੀ ਕੁਝ ਨਹੀਂ ਹੁੰਦਾ) ॥੧॥

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ। ਅੰਧ = (ਮਾਇਆ ਦੇ ਮੋਹ ਵਿਚ) ਅੰਨ੍ਹੇ। ਚੇਤਹੀ = ਚੇਤਹਿ, ਚੇਤਦੇ॥੧॥

SikhNet (Spanish)Los arrogantes Manmukjs no habitan en el Nombre del Señor y son ahogados sin causa. (1)

ਮਨ ਰੇ. ਸਦਾ ਭਜਹੁ; ਹਰਿ ਸਰਣਾਈ ॥

man re. sadaa bhajahu; har saranaaee |

Sant Singh KhalsaO mind, vibrate and meditate forever on the Lord; seek the Protection of His Sanctuary.
Manmohan SinghO my Mind! ever remember God and seek His shelter.
Manmohan Singh (Punjabi)ਹੈ ਮੇਰੇ ਮਨ! ਸਦੀਵ ਹੀ ਵਾਹਿਗੁਰੂ ਦਾ ਆਰਾਧਨ ਕਰ ਅਤੇ ਉਸ ਦੀ ਸ਼ਰਣਾਗਤ ਸੰਭਾਲ।
Fareedkot Teekaਹੇ ਮਨ! ਸਦਾ ਹੀ ਹਰੀ ਕੀ ਸਰਣ ਕੋ ਪ੍ਰਾਪਤਿ ਹੋਹੁ॥
Prof. Sahib Singhਹੇ (ਮੇਰੇ) ਮਨ! ਸਦਾ ਪਰਮਾਤਮਾ ਦੀ ਸਰਨ ਪਿਆ ਰਹੁ।

ਪਦ ਅਰਥ ਭਜਹੁ = ਜਾਵੋ, ਪਵੋ।

SikhNet (Spanish)Oh mente mía, habita siempre en el Nombre y busca el Santuario del Señor.

ਗੁਰ ਕਾ ਸਬਦੁ ਅੰਤਰਿ ਵਸੈ; ਤਾ ਹਰਿ ਵਿਸਰਿ. ਨ ਜਾਈ ॥੧॥ ਰਹਾਉ ॥

gur kaa sabad antar vasai; taa har visar. na jaaee |1| rahaau |

Sant Singh KhalsaIf the Word of the Guru's Shabad abides deep within, then you shall not forget the Lord. ||1||Pause||
Manmohan SinghIf Guru's Word abides within thy mind, thou shalt not forget God, then. Pause.
Manmohan Singh (Punjabi)ਜੇਕਰ ਗੁਰ ਸ਼ਬਦ ਤੇਰੇ ਮਨ ਵਿੱਚ ਨਿਵਾਸ ਕਰ ਲਵੇ, ਤਦ ਤੂੰ ਵਾਹਿਗੁਰੂ ਨੂੰ ਨਹੀਂ ਭੁੱਲੇਗਾਂ। ਠਹਿਰਾਉ।
Fareedkot Teekaਪਰੰਤੂ ਜਬ ਗੁਰੋਂ ਕਾ ਉਪਦੇਸ਼ ਮਨ ਮੇਂ ਬਸਤਾ ਹੈ, ਤਬ ਹਰੀ ਬਿਸਰਿ ਨਹੀਂ ਜਾਤਾ ਹੈ॥੧॥ ਰਹਾਉ ॥
Prof. Sahib Singh(ਪਰ ਪਰਮਾਤਮਾ ਦੀ ਸਰਨ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਾਪਤ ਹੁੰਦੀ ਹੈ) ਜਦੋਂ ਗੁਰੂ ਦਾ ਸ਼ਬਦ ਹਿਰਦੇ ਵਿਚ ਆ ਵੱਸੇ, ਤਦੋਂ ਪਰਮਾਤਮਾ (ਹਿਰਦੇ ਵਿਚੋਂ) ਨਹੀਂ ਵਿਸਰਦਾ ॥੧॥ ਰਹਾਉ ॥

ਪਦ ਅਰਥ ਅੰਤਰਿ = ਹਿਰਦੇ ਵਿਚ॥੧॥ਰਹਾਉ॥

SikhNet (Spanish)Cuando la Palabra del Guru penetra tu ser, el Señor no se te olvida jamás. (1-Pausa)

ਇਹੁ ਸਰੀਰੁ. ਮਾਇਆ ਕਾ ਪੁਤਲਾ; ਵਿਚਿ ਹਉਮੈ ਦੁਸਟੀ ਪਾਈ ॥

eihu sareer. maaeaa kaa putalaa; vich haumai dusattee paaee |

Sant Singh KhalsaThis body is the puppet of Maya. The evil of egotism is within it.
Manmohan SinghThis body is a puppet of mammon. In it is infused the evil ego.
Manmohan Singh (Punjabi)ਇਸ ਦੇਹਿ ਮੋਹਨੀ ਦੀ ਗੁੱਡੀ ਹੈ। ਇਸ ਅੰਦਰ ਮੰਦਾ ਹੰਕਾਰ ਭਰਿਆ ਹੋਇਆ ਹੈ।
Fareedkot Teekaਇਹੁ ਸਰੀਰੁ ਮਾਯਾ ਕਾ ਪੁਤਲਾ ਅਰਥਾਤ ਜੈਸੇ ਇੰਦ੍ਰ ਜਾਲੀ ਪੁਰਸ ਕੇ ਪਦਾਰਥ ਝੂਠੇ ਕੇਵਲ ਦੇਖਨੇ ਮਾਤ੍ਰ ਹੋਤੇ ਹੈਂ, ਤੈਸੇ ਹੀ ਸਰੀਰੁ ਭੀ ਦੇਖਨੇ ਮਾਤ੍ਰ ਹੀ ਹੈ, ਕ੍ਯੋਂਕਿ ਦੇਖਤੇ ਹੀ ਨਾਸੁ ਹੋ ਜਾਤਾ ਹੈ ਔਰੁ ਮਾਇਆ ਕਾ ਪੁਤਲਾ ਹੈ। ਪਰੰਤੂ ਇਸ ਛਲ ਰੂਪ ਸਰੀਰ ਮੇਂ ਜੋ ਅਹੰਤਾ ਔਰੁ ਮਮਤਾ ਹੈ, ਸੋਈ ਦੁਸ੍ਟਤਾਈ ਪਾਈ ਹੂਈ ਹੈ॥
Prof. Sahib Singhਮਨਮੁਖ ਦਾ ਇਹ ਸਰੀਰ ਮਾਇਆ ਦਾ ਪੁਤਲਾ ਬਣਿਆ ਰਹਿੰਦਾ ਹੈ (ਭਾਵ, ਮਨਮੁਖ ਮਾਇਆ ਦੇ ਹੱਥਾਂ ਤੇ ਨੱਚਦਾ ਰਹਿੰਦਾ ਹੈ) ਮਨਮੁਖ ਦੇ ਹਿਰਦੇ ਵਿਚ ਹਉਮੈ ਟਿਕੀ ਰਹਿੰਦੀ ਹੈ ਵਿਕਾਰਾਂ ਦਾ ਭੈੜ ਟਿਕਿਆ ਰਹਿੰਦਾ ਹੈ।

ਪਦ ਅਰਥ ਦੁਸਟੀ = ਦੁਸ਼ਟਤਾ, ਬਦੀ, ਨੀਚਤਾ।

SikhNet (Spanish)Este cuerpo es el juguete de Maya y es allí donde habita el ego negativo.

ਆਵਣੁ ਜਾਣਾ ਜੰਮਣੁ ਮਰਣਾ; ਮਨਮੁਖਿ ਪਤਿ ਗਵਾਈ ॥

aavan jaanaa jaman maranaa; manamukh pat gavaaee |

Sant Singh KhalsaComing and going through birth and death, the self-willed manmukhs lose their honor.
Manmohan SinghIn coming and going, birth and death an apostate loses honour.
Manmohan Singh (Punjabi)ਆਉਣ ਜਾਣ, ਜਨਮ ਤੇ ਮਰਣ ਅੰਦਰ ਅਧਰਮੀ ਇਜ਼ਤ ਵੰਞਾ ਲੈਂਦਾ ਹੈ।
Fareedkot Teekaਇਸੀ ਕਰ ਕੇ ਮਨਮੁਖ ਜੀਵੋਂ ਕੋ ਜਨਮ ਕਰ ਆਵਨਾ ਔਰੁ ਮ੍ਰਿਤੁ ਹੋ ਕਰ ਜਾਨਾ ਐਸੇ ਸਦਾ ਹੀ ਰਹਿਤਾ ਹੈ, ਯਾਂ ਤੇ ਅਹੰਤਾ ਮਮਤਾ ਕਰ ਅਪਨੀ ਪਤਿ ਗਵਾਇ ਲਈ ਹੈ॥
Prof. Sahib Singhਉਸ ਦਾ ਜਗਤ ਵਿਚ ਆਉਣਾ ਜਾਣਾ ਜੰਮਣਾ ਮਰਨਾ ਸਦਾ ਬਣਿਆ ਰਹਿੰਦਾ ਹੈ, ਮਨਮੁਖ ਨੇ (ਲੋਕ ਪਰਲੋਕ ਵਿਚ) ਇੱਜ਼ਤ ਭੀ ਗਵਾ ਲਈ।

ਪਦ ਅਰਥ ਪਤਿ = ਇੱਜ਼ਤ। ਮਨਮੁਖਿ = ਮਨਮੁਖ ਨੇ।

SikhNet (Spanish)El arrogante Manmukj va y viene y nace sólo para morir, perdiendo así su honor.

ਸਤਗੁਰੁ ਸੇਵਿ ਸਦਾ ਸੁਖੁ ਪਾਇਆ; ਜੋਤੀ ਜੋਤਿ ਮਿਲਾਈ ॥੨॥

satagur sev sadaa sukh paaeaa; jotee jot milaaee |2|

Sant Singh KhalsaServing the True Guru, eternal peace is obtained, and one's light merges into the Light. ||2||
Manmohan SinghBy serving the True Guru man attains to eternal peace and his light merges with the Supreme Light.
Manmohan Singh (Punjabi)ਸੱਚੇ ਗੁਰਾਂ ਦੀ ਖਿਦਮਤ ਕਰਨ ਦੁਆਰਾ ਇਨਸਾਨ ਸਦੀਵੀ ਆਰਾਮ ਪਾ ਲੈਂਦਾ ਹੈ ਅਤੇ ਉਸ ਦੀ ਰੋਸ਼ਨੀ ਪਰਮ ਰੋਸ਼ਨੀ ਨਾਲ ਰਲ ਜਾਂਦੀ ਹੈ।
Fareedkot Teekaਔਰੁ ਜੋ ਗੁਰਮੁਖਿ ਹੈਂ ਤਿਨੋਂ ਨੇ ਸਤਿਗੁਰੋਂ ਕੋ ਸੇਵਨ ਕੀਆ ਹੈ, ਤਿਨ ਕੀ ਜੋ ਜੋਤਿ ਕ੍ਯਾ ਚੈਤੰਨ ਸੱਤਾ ਹੈ, ਸੋ ਗੁਰੋਂ ਨੇ (ਜੋਤੀ) ਵਾਹਿਗੁਰੂ ਮੇਂ ਮਿਲਾਇ ਦਈ ਹੈ, ਯਾਂ ਤੇ ਨਿਤ ਸੁਖ ਕੋ ਪ੍ਰਾਪਤਿ ਭਏ ਹੈਂ॥੨॥☬ਪ੍ਰਸ਼ਨੁ: ਸਤਿਗੁਰੋਂ ਕੀ ਸੇਵਾ ਕੈਸੇ ਹੋਵੇ ਹੈ, ਭਾਵ ਸੁਖ ਸੇ ਵਾ ਦੁਖ ਸੇ ਹੋਤੀ ਹੈ?☬ਉੱਤਰ:
Prof. Sahib Singhਜਿਸ ਨੇ ਸਤਿਗੁਰੂ ਦੀ ਦੱਸੀ ਸੇਵਾ ਕੀਤੀ, ਉਸ ਨੇ ਆਤਮਕ ਆਨੰਦ ਮਾਣਿਆ, ਉਸ ਦੀ ਜੋਤਿ, ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ॥੨॥
SikhNet (Spanish)En el Servicio del Guru Verdadero, uno obtiene la Paz Eterna y la luz interior se funde en la Luz Divina. (2)

ਸਤਗੁਰ ਕੀ ਸੇਵਾ ਅਤਿ ਸੁਖਾਲੀ; ਜੋ ਇਛੇ ਸੋ ਫਲੁ ਪਾਏ ॥

satagur kee sevaa at sukhaalee; jo ichhe so fal paae |

Sant Singh KhalsaServing the True Guru brings a deep and profound peace, and one's desires are fulfilled.
Manmohan SinghThe service of the Sat Guru is extremely ease-bestowing and by it one obtains the boon that he desire.
Manmohan Singh (Punjabi)ਸਤਿਗੁਰਾਂ ਦੀ ਚਾਕਰੀ ਪਰਮ ਆਰਾਮ ਦੇਣਹਾਰ ਹੈ ਤੇ ਇਸ ਦੁਆਰਾ ਬੰਦਾ ਉਹ ਮੁਰਾਦ ਪਾ ਲੈਂਦਾ ਹੈ ਜਿਹੜੀ ਉਹ ਚਾਹੁੰਦਾ ਹੈ।
Fareedkot Teekaਹੇ ਭਾਈ! ਸਤਿਗੁਰੋਂ ਕੀ ਸੇਵਾ ਅਤੀ ਸੁਖਾਲੀ ਹੈ, ਕ੍ਯੋਂਕਿ ਕੇਵਲ ਆਗ੍ਯਾ ਹੀ ਮਾਨਨੇ ਸੇ ਪ੍ਰਸਿੰਨ ਹੋ ਜਾਤੇ ਹੈਂ। ਤਿਸ ਕਾ ਫਲੁ ਕ੍ਯਾ ਹੈ? (ਜੋ ਇਛੈ) (ਕ੍ਯਾ ਧਰਮੁ, ਅਰਥੁ, ਕਾਮੁ, ਮੋਖੁ, ਇਨ ਮੇਂ) ਜੋ ਇਛਾ ਕਰੇ ਸੋਈ ਪ੍ਰਾਪਤਿ ਹੋਤਾ ਹੈ॥
Prof. Sahib Singhਸਤਿਗੁਰੂ ਦੀ ਦੱਸੀ ਸੇਵਾ ਬਹੁਤ ਸੁਖ ਦੇਣ ਵਾਲੀ ਹੈ (ਜੇਹੜਾ ਮਨੁੱਖ ਸੇਵਾ ਕਰਦਾ ਹੈ ਉਹ) ਜੋ ਕੁਝ ਇੱਛਾ ਕਰਦਾ ਹੈ ਉਹੀ ਫਲ ਹਾਸਲ ਕਰ ਲੈਂਦਾ ਹੈ।

ਪਦ ਅਰਥ ਸੁਖਾਲੀ = {ਸੁਖ-ਆਲਯ} ਸੁਖਾਂ ਦਾ ਘਰ, ਸੁਖ ਦੇਣ ਵਾਲੀ।

SikhNet (Spanish)El Servicio del Guru Verdadero es muy sencillo, allí uno obtiene lo que pide.

ਜਤੁ ਸਤੁ ਤਪੁ ਪਵਿਤੁ ਸਰੀਰਾ; ਹਰਿ ਹਰਿ ਮੰਨਿ ਵਸਾਏ ॥

jat sat tap pavit sareeraa; har har man vasaae |

Sant Singh KhalsaAbstinence, truthfulness and self-discipline are obtained, and the body is purified; the Lord, Har, Har, comes to dwell within the mind.
Manmohan SinghBy placing Lord God in the mind continence, truthfulness and penance are obtained and the body becomes pure.
Manmohan Singh (Punjabi)ਵਾਹਿਗੁਰੂ ਸੁਆਮੀ ਨੂੰ ਚਿੱਤ ਅੰਦਰ ਟਿਕਾਉਣ ਦੁਆਰਾ ਪ੍ਰਹੇਜ-ਗਾਰੀ, ਸੱਚਾਈ ਅਤੇ ਤਪੱਸਿਆ ਪਰਾਪਤ ਹੋ ਜਾਂਦੇ ਹਨ ਤੇ ਦੇਹਿ ਪਵਿੱਤ੍ਰ ਹੋ ਜਾਂਦੀ ਹੈ।
Fareedkot Teekaਜਬ ਗੁਰੋਂ ਸੇ ਮਿਲੇ ਜਤੁ, ਸਤੁ ਤਥਾ ਤਪਾਦਿਕੋਂ ਕੀ ਪ੍ਰਾਪਤੀ ਸੇ ਸਰੀਰ ਕੋ ਪਵਿੱਤ੍ਰ ਕਰ ਕੇ ਹਰੀ ਕਾ ਨਾਮ ਜੋ ਸਰਬ ਦੁਖੋਂ ਕੇ ਹਰਨੇ ਵਾਲਾ ਹੈ, ਸੋ ਮਨ ਮੇਂ ਬਸਾਵਤਾ ਹੈ॥
Prof. Sahib Singhਗੁਰੂ ਦੀ ਦੱਸੀ ਸੇਵਾ ਹੀ ਜਤ ਸਤ ਤਪ (ਦਾ ਮੂਲ) ਹੈ, (ਗੁਰਮੁਖ ਦਾ) ਸਰੀਰ ਪਵਿਤ੍ਰ ਹੋ ਜਾਂਦਾ ਹੈ, ਉਹ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ ਵਸਾ ਲੈਂਦਾ ਹੈ।

ਪਦ ਅਰਥ ਜਤੁ = ਵਿਕਾਰਾਂ ਵਲੋਂ ਰੋਕ। ਸਤੁ = ਉੱਚਾ ਆਚਰਨ। ਤਪੁ = ਸੇਵਾ। ਮੰਨਿ = ਮਨਿ, ਮਨ ਵਿਚ।

SikhNet (Spanish)A través del Servicio al Guru uno logra el mérito de la Contemplación, de las Austeridades, logrando la Verdad del Señor. El cuerpo se purifica y el Señor viene a residir en el corazón.

ਸਦਾ ਅਨੰਦਿ ਰਹੈ ਦਿਨੁ ਰਾਤੀ; ਮਿਲਿ ਪ੍ਰੀਤਮ ਸੁਖੁ ਪਾਏ ॥੩॥

sadaa anand rahai din raatee; mil preetam sukh paae |3|

Sant Singh KhalsaSuch a person remains blissful forever, day and night. Meeting the Beloved, peace is found. ||3||
Manmohan SinghSuch person ever remain happy day and night and procures peace by meeting the Beloved.
Manmohan Singh (Punjabi)ਐਸਾ ਪੁਰਸ਼ ਹਮੇਸ਼ਾਂ ਦਿਹੁ ਰੈਣ ਖੁਸ਼ ਰਹਿੰਦਾ ਹੈ ਅਤੇ ਪਿਆਰੇ ਨੂੰ ਭੇਟ ਕੇ ਆਰਾਮ ਪਾਉਂਦਾ ਹੈ।
Fareedkot Teekaਤਬ ਪ੍ਰੀਤਮ ਜੋ ਵਾਹਿਗੁਰੂ ਹੈ ਤਿਸ ਕੇ ਸਾਥ ਮਿਲ ਕਰ ਕੇ ਦਿਨ ਔਰੁ ਰਾਤ੍ਰੀ ਮੇਂ ਸਦਾ ਹੀ ਅਨੰਦ ਸਹਿਤ ਰਹਿਤਾ ਹੈ॥੩॥
Prof. Sahib Singhਗੁਰਮੁਖ ਦਿਨ ਰਾਤ ਹਰ ਵੇਲੇ ਅਨੰਦ ਵਿਚ ਟਿਕਿਆ ਰਹਿੰਦਾ ਹੈ, ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਹ ਆਤਮਕ ਸੁਖ ਮਾਣਦਾ ਹੈ ॥੩॥

ਪਦ ਅਰਥ ਅਨੰਦਿ = ਅਨੰਦ ਵਿਚ॥੩॥

SikhNet (Spanish)Uno obtiene así el Éxtasis Eterno, viviendo en Paz al encontrar al Señor. (3)

ਜੋ ਸਤਗੁਰ ਕੀ ਸਰਣਾਗਤੀ; ਹਉ ਤਿਨ ਕੈ ਬਲਿ ਜਾਉ ॥

jo satagur kee saranaagatee; hau tin kai bal jaau |

Sant Singh KhalsaI am a sacrifice to those who seek the Sanctuary of the True Guru.
Manmohan SinghI am devoted unto those, who have sought the protection of the True Guru.
Manmohan Singh (Punjabi)ਮੈਂ ਉਨ੍ਹਾਂ ਉਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਸੱਚੇ ਗੁਰਾਂ ਦੀ ਪਨਾਹ ਲਈ ਹੈ।
Fareedkot Teekaਤਾਂ ਤੇ ਜੋ ਪੁਰਸ ਸਤਿਗੁਰੋਂ ਕੀ ਸਰਣਿ ਕੋ ਪ੍ਰਾਪਤਿ ਭਏ ਹੈਂ, ਮੈਂ ਤਿਨੋਂ ਕੇ ਬਲਿਹਾਰਨੇ ਜਾਤਾ ਹੂੰ॥
Prof. Sahib Singhਜੇਹੜੇ ਮਨੁੱਖ ਸਤਿਗੁਰੂ ਦੀ ਸਰਨ ਪੈਂਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ।

ਪਦ ਅਰਥ ਹਉ = ਮੈਂ। ਬਲਿ ਜਾਉ = ਜਾਉਂ, ਸਦਕੇ ਜਾਂਦਾ ਹਾਂ।

SikhNet (Spanish)Doy mi vida en sacrificio a aquéllos que buscan el Santuario del Señor.

ਦਰਿ ਸਚੈ ਸਚੀ ਵਡਿਆਈ; ਸਹਜੇ ਸਚਿ ਸਮਾਉ ॥

dar sachai sachee vaddiaaee; sahaje sach samaau |

Sant Singh KhalsaIn the Court of the True One, they are blessed with true greatness; they are intuitively absorbed into the True Lord.
Manmohan SinghIn the True Court they obtains true honour and are easily absorbed in the True Lord.
Manmohan Singh (Punjabi)ਸੱਚੇ ਦਰਬਾਰ ਅੰਦਰ ਉਹ ਸੱਚਾ ਮਾਣ ਪਾਉਂਦੇ ਹਨ ਅਤੇ ਸੁਖੈਨ ਹੀ ਸੱਚੇ ਸਾਈਂ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਸਚੇ ਵਾਹਿਗੁਰੂ ਕੇ ਦ੍ਵਾਰੇ ਤਿਨ ਕੋ ਸੱਚੀ ਵਡਿਆਈ ਪ੍ਰਾਪਤ ਹੋਤੀ ਹੈ, ਪੁਨਃ ਸਹਿਜੇ ਹੀ ਸਚੇ ਪਰਮੇਸ੍ਵਰ ਮੇਂ ਸਮਾਇ ਜਾਤੇ ਹੈਂ॥
Prof. Sahib Singhਉਹਨਾਂ ਨੂੰ ਸਦਾ-ਥਿਰ ਪ੍ਰਭੂ ਦੇ ਦਰ ਤੇ ਸਦਾ ਲਈ ਇੱਜ਼ਤ ਮਿਲ ਜਾਂਦੀ ਹੈ, ਆਤਮਕ ਅਡੋਲਤਾ ਦੀ ਬਰਕਤਿ ਨਾਲ ਉਹਨਾਂ ਨੂੰ ਸਦਾ-ਥਿਰ ਪ੍ਰਭੂ ਵਿਚ ਲੀਨਤਾ ਪ੍ਰਾਪਤ ਹੋ ਜਾਂਦੀ ਹੈ।

ਪਦ ਅਰਥ ਦਰਿ = ਦਰ ਤੇ। ਸਚੀ = ਸਦਾ-ਥਿਰ ਰਹਿਣ ਵਾਲੀ।

SikhNet (Spanish)Ellos se funden en la Verdad, en Estado de Equilibrio y cantan las Alabanzas del Señor en Su Puerta.

ਨਾਨਕ. ਨਦਰੀ ਪਾਈਐ; ਗੁਰਮੁਖਿ ਮੇਲਿ ਮਿਲਾਉ ॥੪॥੧੨॥੪੫॥

naanak. nadaree paaeeai; guramukh mel milaau |4|12|45|

Sant Singh KhalsaO Nanak, by His Glance of Grace He is found; the Gurmukh is united in His Union. ||4||12||45||
Manmohan SinghNanak, through associating with the society of the Exalted Guru one meets the Lord by His grace.
Manmohan Singh (Punjabi)ਨਾਨਕ ਮੁਖੀ ਗੁਰਾਂ ਦੀ ਸੰਗਤ ਨਾਲ ਜੁੜਨ ਦੇ ਰਾਹੀਂ ਬੰਦਾ ਉਸ ਦੀ ਮਿਹਰ ਸਦਕਾ ਸਾਈਂ ਨੂੰ ਮਿਲ ਪੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ (ਨਦਰੀ) ਵਾਹਿਗੁਰੂ ਕੀ ਕ੍ਰਿਪਾ ਦ੍ਰਿਸਟਿ ਹੋਵੇ, ਤਬ ਤਿਸ ਕੇ ਮਿਲਾਪੀ ਜੋ ਬ੍ਰਹਮ ਗ੍ਯਾਨੀ ਹੈਂ, ਸੋ ਮਿਲਤੇ ਹੈਂ ਔਰ ਸੋ ਬ੍ਰਹਮ ਗ੍ਯਾਨੀ ਅਪਨੀ ਕ੍ਰਿਪਾ ਦ੍ਰਿਸ੍ਟੀ ਕਰ ਕੇ ਜਗ੍ਯਾਸੂ ਜਨ ਕੋ ਤੱਤ ਵੇਤ੍ਯੋਂ ਕੇ ਬੀਚ ਮਿਲਾਇ ਦੇਤੇ ਹੈਂ, ਭਾਵ ਏਹਿ ਕਿ ਗ੍ਯਾਨਵਾਨ ਕਰ ਦੇਤੇ ਹੈਂ॥੪॥੧੨॥੪੫॥
Prof. Sahib Singhਹੇ ਨਾਨਕ! ਇਹੋ ਜਿਹੇ ਗੁਰਮੁਖਾਂ ਦੀ ਸੰਗਤ ਵਿਚ ਮਿਲਾਪ ਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਹੀ ਮਿਲਦਾ ਹੈ ॥੪॥੧੨॥੪੫॥

ਪਦ ਅਰਥ ਵਡਿਆਈ = ਇੱਜ਼ਤ। ਸਹਜੇ = ਸਹਜਿ, ਆਤਮਕ ਅਡੋਲਤਾ ਦੀ ਰਾਹੀਂ। ਸਚਿ = ਸਦਾ-ਥਿਰ ਪ੍ਰਭੂ ਵਿਚ। ਸਮਾਉ = ਸਮਾਈ, ਲੀਨਤਾ। ਮੇਲਿ = ਇਕੱਠ ਵਿਚ। ਮਿਲਾਉ = ਮਿਲਾਪ॥੪॥

SikhNet (Spanish)Dice Nanak, a través de Su Gracia el Señor es conocido y a través del Guru uno es unido con el Señor. (4-12-45)

Open this shabad →

Shabad Guru Amardas Ji Siree Raag

ਸਿਰੀਰਾਗੁ ਮਹਲਾ ੩ ॥

sireeraag mahalaa 3 |

Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.

ਮਨਮੁਖ ਕਰਮ ਕਮਾਵਣੇ; ਜਿਉ ਦੋਹਾਗਣਿ ਤਨਿ ਸੀਗਾਰੁ ॥

manamukh karam kamaavane; jiau dohaagan tan seegaar |

Sant Singh KhalsaThe self-willed manmukh performs religious rituals, like the unwanted bride decorating her body.
Manmohan SinghThe performance of rituals by an apostate is like of the bodily decoration of the wife discarded by her husband.
Manmohan Singh (Punjabi)ਅਧਰਮੀ ਦਾ ਕਰਮ-ਕਾਂਡਾਂ ਦਾ ਕਰਨਾ, ਪਤੀ ਵਲੋ ਤਿਆਗੀ ਹੋਈ ਪਤਨੀ ਦੇ ਸਰੀਰ ਦੇ ਹਾਰ-ਸ਼ਿੰਗਾਰਾਂ ਦੀ ਮਾਨਿੰਦ ਹੈ।
Fareedkot Teekaਜੋ ਮਨਮੁਖਿ ਪੁਰਸ ਕਰਮੋਂ ਕੋ (ਕਮਾਵਨੇ) ਕਰਤੇ ਹੈਂ, ਸੋ ਐਸੇ ਹੈ ਜੈਸੇ (ਦੋਹਾਗਣਿ) ਛੁਟੜ ਇਸਤ੍ਰੀ ਕੇ ਬਸਤ੍ਰ ਭੂਖਣਾਦਿ ਸਰੀਰ ਕੇ ਸਿੰਗਾਰ ਕਰਨੇ, ਸਬ ਬ੍ਯਰਥ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ (ਧਾਰਮਿਕ) ਕੰਮ ਕਮਾਣੇ ਇਉਂ ਹਨ ਜਿਵੇਂ ਕੋਈ ਛੁੱਟੜ ਇਸਤ੍ਰੀ (ਆਪਣੇ) ਸਰੀਰ ਉੱਤੇ ਸਿੰਗਾਰ ਕਰਦੀ ਹੈ।

ਪਦ ਅਰਥ ਕਰਮ = (ਧਾਰਮਿਕ) ਕੰਮ। ਦੋਹਾਗਾਣਿ = {दुभागिनी} ਮੰਦ-ਭਾਗਣ ਇਸਤ੍ਰੀ, ਛੁੱਟੜ। ਤਨਿ = ਸਰੀਰ ਉਤੇ।

SikhNet (Spanish)Los arrogantes Manmukjs se comportan como la mujer abandonada

ਸੇਜੈ ਕੰਤੁ. ਨ ਆਵਈ; ਨਿਤ ਨਿਤ ਹੋਇ ਖੁਆਰੁ ॥

sejai kant. na aavee; nit nit hoe khuaar |

Sant Singh KhalsaHer Husband Lord does not come to her bed; day after day, she grows more and more miserable.
Manmohan SinghHer Spouse comes not to her couch and she becomes miserable for ever and aye.
Manmohan Singh (Punjabi)ਉਸ ਦੇ ਪਤੀ ਉਸ ਦੇ ਪਲੰਘ ਤੇ ਨਹੀਂ ਆਉਂਦਾ ਅਤੇ ਉਹ ਸਦੀਵ ਤੇ ਹਮੇਸ਼ਾਂ ਲਈ ਅਵਾਜ਼ਾਰ ਹੋ ਜਾਂਦੀ ਹੈ।
Fareedkot Teekaਜੈਸੇ ਦੁਹਾਗਨੀ ਇਸਤ੍ਰੀ ਕੀ ਸੇਜਾ ਪਰ ਪਤੀ ਨਹੀਂ ਆਉਤਾ ਹੈ ਔਰੁ ਵੁਹ ਪਰ ਪੁਰਸ਼ੋਂ ਕੇ ਸਾਥ ਨਿਤਪ੍ਰਤੀ ਭ੍ਰਸਟ ਹੋਤੀ ਹੈ॥
Prof. Sahib Singhਉਸ ਦਾ ਪਤੀ (ਉਸ ਦੀ) ਸੇਜ ਉਤੇ (ਕਦੇ) ਨਹੀਂ ਆਉਂਦਾ, ਉਹ ਵਿਅਰਥ ਸਿੰਗਾਰ ਕਰ ਕੇ) ਸਦਾ ਖ਼ੁਆਰ ਹੁੰਦੀ ਹੈ।

ਪਦ ਅਰਥ ਨ ਆਵਈ = ਨ ਆਵਏ, ਨ ਆਵੈ, ਨਹੀਂ ਆਉਂਦਾ।

SikhNet (Spanish)que no goza del aposento con su Señor y desperdicia su vida en vano.

ਪਿਰ ਕਾ ਮਹਲੁ. ਨ ਪਾਵਈ; ਨਾ ਦੀਸੈ ਘਰੁ ਬਾਰੁ ॥੧॥

pir kaa mehal. na paavee; naa deesai ghar baar |1|

Sant Singh KhalsaShe does not attain the Mansion of His Presence; she does not find the door to His House. ||1||
Manmohan SinghShe attains not to the presence of her Bridegroom and does not ever see the door of His mansion.
Manmohan Singh (Punjabi)ਉਹ ਆਪਣੇ ਭਰਤੇ ਦੀ ਹਜ਼ੂਰੀ ਨੂੰ ਪਰਾਪਤ ਨਹੀਂ ਹੁੰਦੀ ਅਤੇ ਉਸ ਦੇ ਮੰਦਰ ਦੇ ਬੂਹੇ ਨੂੰ ਭੀ ਨਹੀਂ ਵੇਖਦੀ।
Fareedkot Teekaਤੈਸੇ ਮਨਮੁਖ ਭੀ (ਪਿਰੁ) ਪਤੀ ਪਰਮੇਸ੍ਵਰ ਕੇ (ਮਹਲੁ) ਸ੍ਵਰੂਪੁ ਕੋ ਨਹੀਂ ਪ੍ਰਾਪਤਿ ਹੋਤੇ ਹੈਂ, ਤਿਨ ਮਨਮੁਖੋਂ ਕੋ (ਘਰੁ) ਸਰੂਪ ਔਰੁ (ਬਾਰੁ) ਦ੍ਵਾਰਾ ਤਿਸ ਕਾ ਸਤਸੰਗੁ ਦ੍ਰਿਸਟਿ ਨਹੀਂ ਆਵਤਾ ਹੈ, ਭਾਵ ਏਹਿ ਸਤਸੰਗ ਹੀਨ ਪੁਰਸੋਂ ਕੋ ਸ੍ਵਰੂਪ ਕੀ ਪ੍ਰਾਪਤੀ ਨਹੀਂ ਹੋਤੀ॥੧॥
Prof. Sahib Singh(ਇਸੇ ਤਰ੍ਹਾਂ ਮਨਮੁਖ ਮਨੁੱਖ ਵਿਖਾਏ ਦੇ ਧਾਰਮਿਕ ਕੰਮਾਂ ਨਾਲ) ਪ੍ਰਭੂ-ਪਤੀ ਦੀ ਹਜ਼ੂਰੀ ਨਹੀਂ ਪ੍ਰਾਪਤ ਕਰ ਸਕਦਾ, ਉਸ ਨੂੰ ਪ੍ਰਭੂ ਦਾ ਦਰ-ਘਰ ਨਹੀਂ ਦਿੱਸਦਾ ॥੧॥

ਪਦ ਅਰਥ ਪਾਵਈ = ਪਾਵਏ, ਪਾਵੈ। ਬਾਰੁ = ਦਰਵਾਜ਼ਾ॥੧॥

SikhNet (Spanish)No puede entrar en la mansión de su Esposo ni puede realizar su ser. (1)

ਭਾਈ ਰੇ; ਇਕ ਮਨਿ. ਨਾਮੁ ਧਿਆਇ ॥

bhaaee re; ik man. naam dhiaae |

Sant Singh KhalsaO Siblings of Destiny, meditate on the Naam with one-pointed mind.
Manmohan SinghO Brother! with single mind remember God's Name.
Manmohan Singh (Punjabi)ਹੇ ਵੀਰ! ਇਕ ਚਿੱਤ ਹੋ ਕੇ ਹਰੀ ਦੇ ਨਾਮ ਦਾ ਸਿਮਰਨ ਕਰ।
Fareedkot Teekaਹੇ ਭਾਈ! ਮਨੁ ਕੋ ਏਕਾਗ੍ਰ ਕਰ ਕੇ ਵਾਹਿਗੁਰੂ ਕੇ ਨਾਮ ਕੋ ਜਪੁ॥
Prof. Sahib Singhਹੇ ਭਾਈ! ਇਕਾਗ੍ਰ-ਮਨ ਹੋ ਕੇ ਪਰਾਮਤਮਾ ਦਾ ਨਾਮ ਸਿਮਰ।

ਪਦ ਅਰਥ ਇਕ ਮਨਿ = ਇਕ ਮਨ ਦੀ ਰਾਹੀਂ, ਇਕਾਗ੍ਰ-ਮਨ ਹੋ ਕੇ।

SikhNet (Spanish)Mi hermano, de forma sencilla, cántale a Él, al Señor.

ਸੰਤਾ ਸੰਗਤਿ ਮਿਲਿ ਰਹੈ; ਜਪਿ ਰਾਮ ਨਾਮੁ ਸੁਖੁ ਪਾਇ ॥੧॥ ਰਹਾਉ ॥

santaa sangat mil rahai; jap raam naam sukh paae |1| rahaau |

Sant Singh KhalsaRemain united with the Society of the Saints; chant the Name of the Lord, and find peace. ||1||Pause||
Manmohan SinghBy remaining united with the society of saints and repeating the Name of God, thou attainest peace. Pause.
Manmohan Singh (Punjabi)ਸਾਧ ਸੰਗਤ ਨਾਲ ਜੁੜੇ ਰਹਿਣ ਅਤੇ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਤੂੰ ਠੰਢ, ਚੈਨ ਨੂੰ ਪਰਾਪਤ ਹੋ ਜਾਏਗਾ। ਠਹਿਰਾਉ।
Fareedkot Teekaਕ੍ਯੋਂਕਿ ਜੋ ਪੁਰਸ ਸੰਤੋਂ ਕੀ ਸਤ ਸੰਗਤਿ ਮੇਂ ਮਿਲ ਕਰ ਰਹਿਤੇ ਹੈਂ, ਸੋਈ ਰਾਮ ਨਾਮ ਕੋ ਜਪ ਕਰ ਕੇ ਸੁਖ ਕੋ ਪ੍ਰਾਪਤ ਹੋਤੇ ਹੈਂ॥੧॥ ਰਹਾਉ ॥
Prof. Sahib Singhਜੇਹੜਾ ਮਨੁੱਖ ਸਾਧ ਸੰਗਤਿ ਵਿਚ ਟਿਕਿਆ ਰਹਿੰਦਾ ਹੈ ਉਹ ਪਰਮਾਤਮਾ ਦਾ ਨਾਮ ਸਿਮਰ ਕੇ ਸੁਖ ਮਾਣਦਾ ਹੈ ॥੧॥ ਰਹਾਉ ॥

ਪਦ ਅਰਥ ਜਪਿ = ਜਪ ਕੇ॥੧॥ਰਹਾਉ॥

SikhNet (Spanish)En la Saad Sangat, la Sociedad de los Santos, Él se encuentra, y cuando uno recita su Nombre, logra la Paz. (1-Pausa)

ਗੁਰਮੁਖਿ ਸਦਾ ਸੋਹਾਗਣੀ; ਪਿਰੁ ਰਾਖਿਆ ਉਰ ਧਾਰਿ ॥

guramukh sadaa sohaaganee; pir raakhiaa ur dhaar |

Sant Singh KhalsaThe Gurmukh is the happy and pure soul-bride forever. She keeps her Husband Lord enshrined within her heart.
Manmohan SinghEver blissful is the virtuous wife, she keeps her spouse her gait and she enjoys the couch of her spouse.
Manmohan Singh (Punjabi)ਸਦੀਵੀ ਖੁਸ਼-ਬਾਸ਼ ਹੈ ਪਾਕ ਦਾਮਨ ਪਤਨੀ ਆਪਣੇ ਪਤੀ ਨੂੰ ਉਹ ਆਪਣੇ ਦਿਲ ਅੰਦਰ ਟਿਕਾਈ ਰੱਖਦੀ ਹੈ।
Fareedkot Teekaਔਰੁ ਜੋ ਗੁਰਮੁਖਿ ਰੂਪ ਇਸਤ੍ਰੀ ਹੈ, ਸੋ ਸਦਾ ਸੁਹਾਗਵੰਤੀ ਹੈ, ਕ੍ਯੋਂਕਿ ਤਿਨੋਂ ਨੇ ਅਪਨੇ ਪਤੀ ਪਰਮੇਸ੍ਵਰ ਕੋ (ਉਰ) ਰਿਦੇ ਮੇਂ ਧਾਰਨ ਕਰ ਰੱਖਿਆ ਹੈ॥
Prof. Sahib Singhਸਦਾ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸੁਹਾਗਣਾਂ (ਵਾਂਗ) ਹਨ, ਉਹ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ।

ਪਦ ਅਰਥ ਸੋਹਾਗਣੀ = {सौभागिनी} ਚੰਗੇ ਭਾਗਾਂ ਵਾਲੀ। ਉਰ ਧਾਰਿ = ਹਿਰਦੇ ਵਿਚ ਟਿਕਾ ਕੇ।

SikhNet (Spanish)A través del Guru, uno logra eternamente el estado de matrimonio, llevando constantemente al Señor en su corazón.

ਮਿਠਾ ਬੋਲਹਿ ਨਿਵਿ ਚਲਹਿ; ਸੇਜੈ ਰਵੈ ਭਤਾਰੁ ॥

mitthaa boleh niv chaleh; sejai ravai bhataar |

Sant Singh KhalsaHer speech is sweet, and her way of life is humble. She enjoys the Bed of her Husband Lord.
Manmohan SinghSweet is her speech humble her gait and she enjoys the couch of her spouse.
Manmohan Singh (Punjabi)ਮਿੱਠੀ ਹੈ ਉਸ ਦੀ ਬੋਲੀ, ਸੁਸ਼ੀਲ ਉਸ ਦੀ ਟੋਰ ਅਤੇ ਉਹ ਆਪਣੇ ਪਤੀ ਦੇ ਪਲੰਘ ਨੂੰ ਮਾਣਦੀ ਹੈ।
Fareedkot Teekaਤਿਨ ਗੁਰਮੁਖਿ ਸੁਹਾਗਣੀਓਂ ਕਾ ਨਿੰਮ੍ਰਤਾ ਸਹਿਤ ਚਲਨਾ ਹੈ ਔਰੁ ਮੁਖ ਕਰ ਕੇ ਵਹੁ ਸਚਾ ਔਰੁ ਮਧੁਰ ਬਚਨ ਬੋਲਤੀ ਹੈਂ, ਤਾਂ ਤੇ ਅੰਤਹਕਰਣ ਰੂਪੀ ਸੇਜਾ ਪਰ ਵਾਹਿਗੁਰੂ ਕੋ ਨਿੱਤ੍ਯ ਰਮਣ ਕਰਤੀ ਹੈਂ, ਭਾਵ ਏਹਿ ਕਿ ਪਰਮ ਆਨੰਦਵਾਨ ਭਈ ਹੈਂ॥
Prof. Sahib Singhਉਹ (ਸਭਨਾਂ ਨਾਲ) ਮਿੱਠੇ ਬੋਲ ਬੋਲਦੇ ਹਨ, ਨਿਊਂ ਕੇ ਤੁਰਦੇ ਹਨ (ਗਰੀਬੀ ਸੁਭਾਵ ਵਾਲੇ ਹੁੰਦੇ ਹਨ), ਉਹਨਾਂ ਦੇ ਹਿਰਦੇ-ਸੇਜ ਨੂੰ ਪ੍ਰਭੂ-ਪਤੀ ਮਾਣਦਾ ਹੈ।

ਪਦ ਅਰਥ ਭਤਾਰੁ = ਖਸਮ।

SikhNet (Spanish)Pues aquél que habla dulcemente, y es humilde de actitud, disfruta del aposento con su Esposo.

ਸੋਭਾਵੰਤੀ ਸੋਹਾਗਣੀ; ਜਿਨ ਗੁਰ ਕਾ ਹੇਤੁ ਅਪਾਰੁ ॥੨॥

sobhaavantee sohaaganee; jin gur kaa het apaar |2|

Sant Singh KhalsaThe happy and pure soul-bride is noble; she has infinite love for the Guru. ||2||
Manmohan SinghPraise-worthy and eternally wedded life is of the bride, who bears infinite love to the Guru.
Manmohan Singh (Punjabi)ਉਪਮਾ-ਯੋਗ ਤੇ ਸਦੀਵੀ-ਵਿਆਹੁਤਾ ਜੀਵਨ ਹੈ ਉਹ ਵਹੁਟੀ ਦਾ, ਜੋ ਗੁਰਾਂ ਨੂੰ ਬੇਅੰਤ ਪ੍ਰੀਤ ਕਰਦੀ ਹੈ।
Fareedkot Teekaਜਿਨੋਂ ਕੇ ਮਨ ਮੇਂ ਗੁਰੋਂ ਕਾ ਅਪਾਰ ਪ੍ਰੇਮੁ ਹੈ, ਸੋ ਗੁਰਮੁਖਿ ਰੂਪੁ ਸੋਹਾਗਣੀ ਜਗਤ ਮੇਂ ਸੋਭਾਵਾਨ ਹੋ ਰਹੀ ਹੈਂ॥੨॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਦਾ ਅਤੁੱਟ ਪਿਆਰ (ਆਪਣੇ ਹਿਰਦੇ ਵਿਚ ਵਸਾਇਆ ਹੈ) ਉਹ ਉਹਨਾਂ ਸੁਹਾਗਣਾਂ ਵਾਂਗ ਹਨ ਜਿਨ੍ਹਾਂ ਸੋਭਾ ਖੱਟੀ ਹੈ ॥੨॥

ਪਦ ਅਰਥ ਹੇਤੁ = ਪਿਆਰ। ਅਪਾਰੁ = ਬਹੁਤ, ਅਥਾਹ॥੨॥

SikhNet (Spanish)La novia que ama a su Esposo intensamente merece toda alabanza. (2)

ਪੂਰੈ ਭਾਗਿ ਸਤਗੁਰੁ ਮਿਲੈ; ਜਾ ਭਾਗੈ ਕਾ ਉਦਉ ਹੋਇ ॥

poorai bhaag satagur milai; jaa bhaagai kaa udau hoe |

Sant Singh KhalsaBy perfect good fortune, one meets the True Guru, when one's destiny is awakened.
Manmohan SinghWhen destiny awakens, man meets the True Guru through the greatest good luck.
Manmohan Singh (Punjabi)ਜਦ ਕਿਸਮਤ ਜਾਗਦੀ ਹੈ ਤਾਂ ਬੰਦਾ ਪੂਰਨ ਚੰਗੇ ਨਸੀਬਾਂ ਰਾਹੀਂ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ।
Fareedkot Teekaਜਬ ਜੱਗ੍ਯਾਸੂ ਕੇ ਪੁੰਨੋਂ ਕਾ ਸਮੂਹ ਉਦੈ ਹੋਤਾ ਹੈ, ਤਬ ਪੂਰੇ ਭਾਗ ਵਾਲਾ ਸ੍ਰੋਤ੍ਰੀ ਬ੍ਰਹਮਨੇਸ੍ਟੀ ਸਤਿਗੁਰੂ ਮਿਲਤਾ ਹੈ॥
Prof. Sahib Singhਜਦੋਂ ਕਿਸੇ ਮਨੁੱਖ ਦਾ ਭਾਗ ਜਾਗ ਪਏ, ਤਾਂ ਵੱਡੀ ਕਿਸਮਤ ਨਾਲ ਉਸ ਨੂੰ ਸਤਿਗੁਰੂ ਮਿਲ ਪੈਂਦਾ ਹੈ।

ਪਦ ਅਰਥ ਉਦਉ = {उदय} ਪ੍ਰਗਟਾਵਾ।

SikhNet (Spanish)Cuando uno es despertado en su Destino, oh amigo, uno encuentra al Guru Verdadero.

ਅੰਤਰਹੁ ਦੁਖੁ ਭ੍ਰਮੁ ਕਟੀਐ; ਸੁਖੁ ਪਰਾਪਤਿ ਹੋਇ ॥

antarahu dukh bhram katteeai; sukh paraapat hoe |

Sant Singh KhalsaSuffering and doubt are cut out from within, and peace is obtained.
Manmohan SinghSuffering and superstition are annulled from within and peace is procured.
Manmohan Singh (Punjabi)ਤਕਲੀਫ ਤੇ ਸੰਦੇਹ ਅੰਦਰੋਂ ਨਾਸ ਹੋ ਜਾਂਦੇ ਹਨ ਅਤੇ ਆਰਾਮ-ਚੈਨ ਹਾਸਲ ਹੋ ਜਾਂਦਾ ਹੈ।
Fareedkot Teekaਤਬ ਸਰਬ ਦੁਖੋਂ ਕੇ ਦੇਣੇ ਵਾਲਾ ਜੋ ਭ੍ਰਮੁ ਹੈ, ਸੋ ਅੰਤਹਕਰਣ ਸੇ ਕਾਟਿਆ ਜਾਤਾ ਹੈ ਔਰੁ ਜਬ ਭ੍ਰਮੁ ਨਿਬ੍ਰਿਤਿ ਹੂਆ, ਤਬ ਪਰਮਾਨੰਦੁ ਪ੍ਰਾਪਤਿ ਹੋਤਾ ਹੈ॥ (ਭ੍ਰਮ ਕਾ ਸ੍ਵਰੂਪੁ ਇਸੀ ਰਾਗ ਮੇਂ ਮ: ੧, ਸ: ੨੩ ਮੇਂ ਖੋਲ ਕਰਿ ਕਹਿ ਆਏ ਹੈਂ।)
Prof. Sahib Singh(ਗੁਰੂ ਦੇ ਮਿਲਣ ਨਾਲ) ਹਿਰਦੇ ਵਿਚੋਂ ਦੁੱਖ ਕੱਟਿਆ ਜਾਂਦਾ ਹੈ, ਭਟਕਣਾ ਦੂਰ ਹੋ ਜਾਂਦੀ ਹੈ, ਆਤਮਕ ਆਨੰਦ ਪ੍ਰਾਪਤ ਹੁੰਦਾ ਹੈ।

ਪਦ ਅਰਥ ਭ੍ਰਮੁ = ਭਟਕਣਾ।

SikhNet (Spanish)De su mente desaparecen la duda y la aflicción y la Paz se establece

ਗੁਰ ਕੈ ਭਾਣੈ ਜੋ ਚਲੈ; ਦੁਖੁ. ਨ ਪਾਵੈ ਕੋਇ ॥੩॥

gur kai bhaanai jo chalai; dukh. na paavai koe |3|

Sant Singh KhalsaOne who walks in harmony with the Guru's Will shall not suffer in pain. ||3||
Manmohan SinghHe who lives according to Guru's will suffers no anguish.
Manmohan Singh (Punjabi)ਜਿਹੈੜਾ ਗੁਰਾਂ ਦੀ ਰਜਾ ਅਨੁਸਾਰ ਟੁਰਦਾ ਹੈ, ਉਹ ਕੋਈ ਤਕਲੀਫ ਨਹੀਂ ਉਠਾਉਂਦਾ।
Fareedkot Teekaਹੇ ਭਾਈ! ਜੋ ਪੁਰਸੁ ਗੁਰੋਂ ਕੇ ਭਾਣੇ ਮੇਂ ਚੱਲਦਾ ਹੈ, ਸੋ ਕੋਈ ਭੀ ਦੁਖ ਕੋ ਪ੍ਰਾਪਤਿ ਨਹੀਂ ਹੋਤਾ। ਵਾ ਤਿਸ ਕੋ ਲੋਕ ਔਰੁ ਪਰਲੋਕ ਕਾ ਕੋਈ ਭੀ ਦੁਖੁ ਪ੍ਰਾਪਤਿ ਨਹੀਂ ਹੋਤਾ ਹੈ॥੩॥
Prof. Sahib Singhਜੇਹੜਾ ਭੀ ਮਨੁੱਖ ਗੁਰੂ ਦੇ ਹੁਕਮ ਵਿਚ ਹੈ, ਉਹ ਕਦੇ ਦੁੱਖ ਨਹੀਂ ਪਾਂਦਾ ॥੩॥
SikhNet (Spanish)Pues aquél que camina en la Voluntad del Señor, nunca sufre. (3)

ਗੁਰ ਕੇ ਭਾਣੇ ਵਿਚਿ ਅੰਮ੍ਰਿਤੁ ਹੈ; ਸਹਜੇ ਪਾਵੈ ਕੋਇ ॥

gur ke bhaane vich amrit hai; sahaje paavai koe |

Sant Singh KhalsaThe Amrit, the Ambrosial Nectar, is in the Guru's Will. With intuitive ease, it is obtained.
Manmohan SinghIn the will of the Guru lies ambrosia. Through equipoise hardly any one obtains it.
Manmohan Singh (Punjabi)ਗੁਰਾਂ ਦੀ ਰਜਾ ਅੰਦਰ ਸੁਧਾ-ਰਸ ਹੈ। ਧੀਰਜ-ਭਾਅ ਰਾਹੀਂ ਕੋਈ ਵਿਰਲਾ ਹੀ ਇਸ ਨੂੰ ਪਾਉਂਦਾ ਹੈ।
Fareedkot Teekaਗੁਰੋਂ ਕੇ ਭਾਣੇ ਮੇਂ ਆਤਮਾਨੰਦ ਰੂਪੀ ਅੰਮ੍ਰਿਤੁ ਹੈ, ਪਰੰਤੂ ਕੋਈ ਬਿਰਲਾ ਪੁਰਸੁ (ਸਹਜੇ) ਗ੍ਯਾਨ ਕਰ ਕੇ ਤਿਸ ਆਨੰਦ ਰੂਪੀ ਅੰਮ੍ਰਿਤ ਕੋ ਪ੍ਰਾਪਤਿ ਹੋਤਾ ਹੈ॥
Prof. Sahib Singhਗੁਰੂ ਦੀ ਰਜ਼ਾ ਵਿਚ ਨਾਮ-ਅੰਮ੍ਰਿਤ ਹੈ (ਜੇਹੜਾ ਰਜ਼ਾ ਵਿਚ ਤੁਰਦਾ ਹੈ) ਉਹ ਆਤਮਕ ਅਡੋਲਤਾ ਵਿਚ ਟਿਕ ਕੇ ਅੰਮ੍ਰਿਤ ਪੀਂਦਾ ਹੈ।

ਪਦ ਅਰਥ ਸਹਜੇ = ਸਹਜਿ ਹੀ, ਆਤਮਕ ਅਡੋਲਤਾ ਵਿਚ ਹੀ।

SikhNet (Spanish)En la Voluntad del Señor está el Néctar pero a través del Equilibrio Él es obtenido.

ਜਿਨਾ ਪਰਾਪਤਿ ਤਿਨ ਪੀਆ; ਹਉਮੈ ਵਿਚਹੁ ਖੋਇ ॥

jinaa paraapat tin peea; haumai vichahu khoe |

Sant Singh KhalsaThose who are destined to have it, drink it in; their egotism is eradicated from within.
Manmohan SinghThey, who are destined to have it, quaff Nectar by rooting out pride from within themselves.
Manmohan Singh (Punjabi)ਜਿਨ੍ਹਾਂ ਦੇ ਭਾਗਾਂ ਵਿੱਚ ਇਸ ਦੀ ਪਰਾਪਤੀ ਹੈ, ਉਹ ਆਪਣੇ ਅੰਦਰੋ ਹੰਕਾਰ ਨੂੰ ਨਵਿਰਤ ਕਰਕੇ ਆਬਿਹਿਯਾਤ ਨੂੰ ਪਾਨ ਕਰਦੇ ਹਨ।
Fareedkot Teekaਜਿਨ ਕੇ ਲੇਖੋਂ ਮੇਂ ਤਿਸ ਕਾ ਪ੍ਰਾਪਤਿ ਹੋਨਾ ਲਿਖਾ ਥਾ, ਤਿਨੋਂ ਨੇ ਹੀ ਰਿਦੇ ਸੇ ਅਹੰਤਾ ਕੋ ਖੋਇ ਕਰ ਸੋ ਅੰਮ੍ਰਿਤੁ ਪਾਨ ਕੀਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਇਹ ਅੰਮ੍ਰਿਤ ਲੱਭ ਪਿਆ, ਉਹਨਾਂ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਪੀਤਾ।

ਪਦ ਅਰਥ ਖੋਇ = ਨਾਸ ਕਰ ਕੇ।

SikhNet (Spanish)Los que así lo tienen escrito en su Destino logran canalizar su ego.

ਨਾਨਕ. ਗੁਰਮੁਖਿ ਨਾਮੁ ਧਿਆਈਐ; ਸਚਿ ਮਿਲਾਵਾ ਹੋਇ ॥੪॥੧੩॥੪੬॥

naanak. guramukh naam dhiaaeeai; sach milaavaa hoe |4|13|46|

Sant Singh KhalsaO Nanak, the Gurmukh meditates on the Naam, and is united with the True Lord. ||4||13||46||
Manmohan SinghBy remembering the Name through the Guru O Nanak! union with the True Lord is effected.
Manmohan Singh (Punjabi)ਗੁਰਾਂ ਦੇ ਰਾਹੀਂ, ਨਾਮ ਦਾ ਅਰਾਧਨ ਕਰਨ ਦੁਆਰਾ ਹੈ ਨਾਨਕ! ਸੱਚੇ ਸਾਹਿਬ ਨਾਲ ਮਿਲਾਪ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਗੁਰੂ ਦ੍ਵਾਰੇ ਹਰੀ ਨਾਮ ਕਾ ਜਪੁ ਕਰੀਏ, ਤਬ (ਸਚਿ) ਪਰਮੇਸ੍ਵਰ ਕਾ ਮਿਲਾਪੁ ਹੋਤਾ ਹੈ॥੪॥੧੩॥੪੬॥
Prof. Sahib Singhਹੇ ਨਾਨਕ! ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ। (ਸਿਮਰਨ ਦੀ ਬਰਕਤਿ ਨਾਲ) ਸਦਾ-ਥਿਰ ਪ੍ਰਭੂ ਵਿਚ ਮੇਲ ਹੋ ਜਾਂਦਾ ਹੈ ॥੪॥੧੩॥੪੬॥

ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ॥੪॥

SikhNet (Spanish)en el Nombre del Señor, a través de la Gracia del Guru y conocen de esta manera la Verdad del Señor. (4-13-46)

Open this shabad →

Shabad Guru Amardas Ji Siree Raag continues on Ang 32

ਸਿਰੀਰਾਗੁ ਮਹਲਾ ੩ ॥

sireeraag mahalaa 3 |

Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.

ਜਾ ਪਿਰੁ ਜਾਣੈ ਆਪਣਾ; ਤਨੁ ਮਨੁ ਅਗੈ ਧਰੇਇ ॥

jaa pir jaanai aapanaa; tan man agai dharee |

Sant Singh KhalsaIf you know that He is your Husband Lord, offer your body and mind to Him.
Manmohan SinghIf thou realise, he is thy husband, place thy body and soul before Him.
Manmohan Singh (Punjabi)ਜੇਕਰ ਤੂੰ ਉਸ ਨੂੰ ਆਪਣਾ ਪਤੀ ਅਨੁਭਵ ਕਰਦੀ ਹੈ ਤਾਂ ਆਪਣੀ ਦੇਹਿ ਤੇ ਆਤਮਾ ਉਹਦੇ ਮੁਹਰੇ ਰੱਖ ਦੇ।
Fareedkot Teekaਜੇ ਕਰ (ਪਿਰੁ) ਪਤੀ ਪਰਮੇਸ੍ਵਰ ਕੋ ਆਪਣਾ ਜਾਨੇ, ਭਾਵ ਆਸਤਕ ਭਾਵਨਾ ਹੋਵੇ, ਤਬ ਗੁਰੋਂ ਕੇ ਆਗੇ (ਤਨੁ) ਸਰੀਰੁ ਕੋ ਅਰਪਨ ਕਰੇ ਔਰੁ ਮਨੁ ਕੋ ਭੀ ਗੁਰੋਂ ਕੇ ਅਨੁਸਾਰ ਕਰ ਦੇਵੇ॥
Prof. Sahib Singhਜਦੋਂ (ਕੋਈ ਜੀਵ-ਇਸਤ੍ਰੀ) ਪ੍ਰਭੂ-ਪਤੀ ਨੂੰ ਆਪਣਾ ਸਮਝ ਲੈਂਦੀ ਹੈ (ਭਾਵ, ਪ੍ਰਭੂ-ਪਤੀ ਨਾਲ ਯਾਦ ਦੀ ਰਾਹੀਂ ਡੂੰਘੀ ਸਾਂਝ ਪਾ ਲੈਂਦੀ ਹੈ) ਤਾਂ ਉਹ ਆਪਣਾ ਮਨ ਉਸ ਦੇ ਹਵਾਲੇ ਕਰ ਦੇਂਦੀ ਹੈ (ਭਾਵ, ਆਪਣੇ ਮਨ ਦੇ ਪਿੱਛੇ ਤੁਰਨਾ ਛੱਡ ਦੇਂਦੀ ਹੈ) ਆਪਣਾ ਸਰੀਰ ਭੀ ਹਵਾਲੇ ਕਰ ਦੇਂਦੀ ਹੈ (ਭਾਵ, ਗਿਆਨ-ਇੰਦ੍ਰੇ ਮਾਇਆ ਵਲੋਂ ਹਟ ਜਾਂਦੇ ਹਨ)।

ਪਦ ਅਰਥ ਜਾ = ਜਦੋਂ। ਪਿਰੁ ਜਾਣੈ = ਪ੍ਰਭੂ-ਪਤੀ ਨੂੰ ਜਾਣ ਲੈਂਦੀ ਹੈ, ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ। ਅਗੈ ਧਰੇਇ = ਹਵਾਲੇ ਕਰ ਦੇਂਦੀ ਹੈ।

SikhNet (Spanish)Sabiendo que Él es tu Señor, ofrécele tu cuerpo y Alma

ਸੋਹਾਗਣੀ ਕਰਮ ਕਮਾਵਦੀਆ; ਸੇਈ ਕਰਮ ਕਰੇਇ ॥

sohaaganee karam kamaavadeea; seee karam karee |

Sant Singh KhalsaBehave like the happy and pure soul-bride.
Manmohan SinghDo thou those deeds, which deeds the chastewives do.
Manmohan Singh (Punjabi)ਤੂੰ ਉਹ ਕੰਮ ਕਰ ਜਿਹੜੇ ਕੰਮ ਪਤੀ-ਬ੍ਰਤਾ ਪਤਨੀਆਂ ਕਰਦੀਆਂ ਹਨ।
Fareedkot Teekaਔਰ ਜੋ ਕਰਮ (ਸੁਹਾਗਣੀ) ਗ੍ਯਾਨਵਾਨ ਰੂਪੁ ਇਸਤ੍ਰੀਆਂ ਕਰਤੀ ਹੈਂ, ਸੋਈ ਕਰਮ ਜਗ੍ਯਾਸੂ ਭੀ ਕਰੇ॥
Prof. Sahib Singhਉਹ ਜੀਵ-ਇਸਤ੍ਰੀ ਉਹੀ ਉੱਦਮ ਕਰਦੀ ਹੈ ਜੋ ਭਗਤ-ਜਨ ਕਰਦੇ ਹਨ।

ਪਦ ਅਰਥ ਸੋਹਾਗਣੀ = ਸੁਹਾਗ-ਭਾਗ ਵਾਲੀਆਂ ਜੀਵ-ਇਸਤ੍ਰੀਆਂ, ਭਗਤ ਜਨ।

SikhNet (Spanish)y compórtate como verdadera novia.

ਸਹਜੇ ਸਾਚਿ ਮਿਲਾਵੜਾ; ਸਾਚੁ ਵਡਾਈ ਦੇਇ ॥੧॥

sahaje saach milaavarraa; saach vaddaaee dee |1|

Sant Singh KhalsaWith intuitive ease, you shall merge with the True Lord, and He shall bless you with true greatness. ||1||
Manmohan SinghBy resignation and faith thou shalt acquire union with the True One, who shall bestow on thee true glory.
Manmohan Singh (Punjabi)ਸਬਰ ਸਿਦਕ ਦੁਆਰਾ ਤੇਰਾ ਸਤਿ-ਪੁਰਖ ਨਾਲ ਮਿਲਾਪ ਹੋ ਜਾਵੇਗਾ, ਜੋ ਤੈਨੂੰ ਸੱਚੀ ਮਾਨ-ਮਹੱਤਤਾ ਬਖਸ਼ ਦੇਵੇਗਾ।
Fareedkot Teekaਤਬ ਸੱਚੀ ਬਡਾਈ ਅਚਲ ਪਦਵੀ ਦੇਨ ਵਾਲਾ ਜੋ ਵਾਹਿਗੁਰੂ ਹੈ, ਤਿਸ ਕਾ ਮਿਲਾਪੁ (ਸਹਜੇ) ਸ੍ਵਭਾਵਕ ਹੋ ਜਾਤਾ ਹੈ॥੧॥
Prof. Sahib Singh(ਇਸ ਤਰ੍ਹਾਂ) ਆਤਮਕ ਅਡੋਲਤਾ ਵਿਚ ਟਿਕਣ ਕਰਕੇ ਸਦਾ-ਥਿਰ ਪ੍ਰਭੂ ਵਿਚ ਉਸ ਦਾ ਮਿਲਾਪ ਹੋ ਜਾਂਦਾ ਹੈ, ਸਦਾ-ਥਿਰ ਪਰਮਾਤਮਾ ਉਸ ਨੂੰ (ਆਪਣੇ ਦਰ ਤੇ) ਇੱਜ਼ਤ ਦੇਂਦਾ ਹੈ ॥੧॥

ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ (ਟਿਕ ਕੇ)। ਸਾਚਿ = ਸਦਾ-ਥਿਰ ਪ੍ਰਭੂ ਵਿਚ। ਸਾਚੁ = ਸਦਾ-ਥਿਰ ਪ੍ਰਭੂ। ਦੇਇ = ਦੇਂਦਾ ਹੈ॥੧॥

SikhNet (Spanish)Conocerás la Verdad Imperceptible y recibirás Su Gloria. (1)

ਭਾਈ ਰੇ; ਗੁਰ ਬਿਨੁ. ਭਗਤਿ ਨ ਹੋਇ ॥

bhaaee re; gur bin. bhagat na hoe |

Sant Singh KhalsaO Siblings of Destiny, without the Guru, there is no devotional worship.
Manmohan SinghO Brother! without the Guru, devotional worship of God is not performed.
Manmohan Singh (Punjabi)ਹੈ ਭਰਾ! ਗੁਰਾਂ ਦੇ ਬਾਝੋਂ ਵਾਹਿਗੁਰੂ ਦੀ ਪ੍ਰੇਮ-ਮਈ ਸੇਵਾ ਨਹੀਂ ਹੁੰਦੀ।
Fareedkot Teekaਹੇ ਭਾਈ! ਬਿਨਾ ਭਗਤੀ ਸੇ (ਗੁਰ) ਪੂਜਨੇ ਯੋਗ੍ਯ ਪਦਵੀ ਕੋ ਪ੍ਰਾਪਤਿ ਨਹੀਂ ਹੋਤਾ, ਵਾ (ਗੁਰੁ) ਪਰਮੇਸ੍ਵਰ ਕੋ ਪ੍ਰਾਪਤਿ ਨਹੀਂ ਹੋਤਾ ਹੈ॥
Prof. Sahib Singhਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦੀ ਭਗਤ ਨਹੀਂ ਹੋ ਸਕਦੀ।
SikhNet (Spanish)Oh hermano, sin el Guru, no hay Alabanza.

ਬਿਨੁ ਗੁਰ. ਭਗਤਿ ਨ ਪਾਈਐ; ਜੇ ਲੋਚੈ ਸਭੁ ਕੋਇ ॥੧॥ ਰਹਾਉ ॥

bin gur. bhagat na paaeeai; je lochai sabh koe |1| rahaau |

Sant Singh KhalsaWithout the Guru, devotion is not obtained, even though everyone may long for it. ||1||Pause||
Manmohan SinghSans the Guru, Lord's worship cannot be obtained even though all may long for it. Pause.
Manmohan Singh (Punjabi)ਗੁਰਾਂ ਦੇ ਬਗੈਰ ਸਾਹਿਬ ਦਾ ਸਿਮਰਨ ਪਰਾਪਤ ਨਹੀਂ ਹੋ ਸਕਦਾ, ਭਾਵੇਂ ਸਾਰੇ ਜਣੇ ਇਸ ਦੀ ਤਾਂਘ ਪਏ ਕਰਨ। ਠਹਿਰਾਉ।
Fareedkot Teekaਜੇ ਕਰ ਸਭ ਕੋਈ ਚਾਹੇ ਭੀ ਕਰੇ ਪਰੰਤੂ ਐਸੀ ਭਗਤੀ ਗੁਰੋਂ ਸੇ ਬਿਨਾ ਪ੍ਰਾਪਤਿ ਨਹੀਂ ਹੋਤੀ ਹੈ॥੧॥ ਰਹਾਉ ॥
Prof. Sahib Singhਜੇ ਹਰੇਕ ਜੀਵ ਭੀ (ਪਰਮਾਤਮਾ ਦੀ ਭਗਤੀ ਵਾਸਤੇ) ਤਾਂਘ ਕਰੇ, ਤਾਂ ਭੀ ਗੁਰੂ ਦੀ ਸਰਨ ਤੋਂ ਬਿਨਾ ਭਗਤੀ (ਦੀ ਦਾਤਿ) ਨਹੀਂ ਮਿਲ ਸਕਦੀ ॥੧॥ ਰਹਾਉ ॥

ਪਦ ਅਰਥ ਸਭੁ ਕੋਇ = ਹਰੇਕ ਜੀਵ॥੧॥ਰਹਾਉ॥

SikhNet (Spanish)Nadie Alaba sin el Guru, aunque añore hacerlo. (1-Pausa)

ਲਖ ਚਉਰਾਸੀਹ ਫੇਰੁ ਪਇਆ; ਕਾਮਣਿ ਦੂਜੈ ਭਾਇ ॥

lakh chauraaseeh fer peaa; kaaman doojai bhaae |

Sant Singh KhalsaThe soul-bride in love with duality goes around the wheel of reincarnation, through 8.4 million incarnations.
Manmohan SinghBecause of another's love the bride goes round in the circuit of eighty-four lakhs of live.
Manmohan Singh (Punjabi)ਹੋਰਸ ਦੀ ਪ੍ਰੀਤ ਦੇ ਕਾਰਨ ਵਹੁਟੀ ਚੁਰਾਸੀ ਲੱਖ ਜੂਨੀਆਂ ਦੇ ਗੇੜੇ ਅੰਦਰ ਚੱਕਰ ਕੱਟਦੀ ਹੈ।
Fareedkot Teekaਔਰ ਜੋ ਦ੍ਵੈਤ ਭਾਵਨਾ ਮਨਮੁਖ ਰੂਪੁ ਇਸਤ੍ਰੀ ਹੈ, ਤਿਨ ਕੋ ਚੌਰਾਸੀ ਲਾਖ ਜੂਨੀਓਂ ਕਾ ਭ੍ਰਮਣਾ ਪੜਾ ਰਹਿਤਾ ਹੈ॥
Prof. Sahib Singhਪਰ ਜੇਹੜੀ ਜੀਵ-ਇਸਤ੍ਰੀ ਮਾਇਆ ਦੇ ਪਿਆਰ ਵਿਚ ਰਹਿੰਦੀ ਹੈ ਉਸ ਨੂੰ ਚੌਰਾਸੀ ਲੱਖ ਜੂਨਾਂ ਦਾ ਗੇੜ ਭੁਗਤਣਾ ਪੈਂਦਾ ਹੈ।

ਪਦ ਅਰਥ ਫੇਰੁ = ਗੇੜ। ਕਾਮਣਿ = (ਜੀਵ-) ਇਸਤ੍ਰੀ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ।

SikhNet (Spanish)La dualidad ha hecho al Alma vagar por un infinito número de transmigraciones.

ਬਿਨੁ ਗੁਰ. ਨੀਦ ਨ ਆਵਈ; ਦੁਖੀ ਰੈਣਿ ਵਿਹਾਇ ॥

bin gur. need na aavee; dukhee rain vihaae |

Sant Singh KhalsaWithout the Guru, she finds no sleep, and she passes her life-night in pain.
Manmohan SinghWithout the Guru she has no sleep and passes her night in agony.
Manmohan Singh (Punjabi)ਗੁਰਾਂ ਦੇ ਬਾਝੋਂ ਉਸ ਨੂੰ ਨੀਂਦਰ ਨਹੀਂ ਪੈਂਦੀ ਅਤੇ ਉਹ ਆਪਣੀ ਰਾਤ ਤਕਲੀਫ ਵਿੱਚ ਗੁਜ਼ਾਰਦੀ ਹੈ।
Fareedkot Teekaਗੁਰੋਂ ਕੀ ਕਿਰਪਾ ਸੇ ਬਿਨਾ ਸਤਿ ਰੂਪੀ ਨਿੱਦ੍ਰਾ ਨਹੀਂ ਪ੍ਰਾਪਤਿ ਹੋਤੀ, ਅਨੇਕ ਪ੍ਰਕਾਰ ਕੇ ਦੁਖੋਂ ਸਹਿਤ ਤਿਨ ਕੀ ਅਵਸਥਾ ਰੂਪ ਰਾਤ੍ਰੀ ਬਿਤੀਤ ਹੋਤੀ ਹੈ॥
Prof. Sahib Singhਗੁਰੂ ਦੀ ਸਰਨ ਪੈਣ ਤੋਂ ਬਿਨਾ ਉਸ ਨੂੰ ਆਤਮਕ ਸ਼ਾਂਤੀ ਨਸੀਬ ਨਹੀਂ ਹੁੰਦੀ, ਉਸ ਦੀ (ਜ਼ਿੰਦਗੀ ਦੀ) ਰਾਤ ਦੁੱਖਾਂ ਵਿਚ ਗੁਜ਼ਰਦੀ ਹੈ।

ਪਦ ਅਰਥ ਨੀਦ = ਸ਼ਾਂਤੀ। ਰੈਣਿ = (ਜ਼ਿੰਦਗੀ ਦੀ) ਰਾਤ।

SikhNet (Spanish)Sin el Guru no hay descanso y uno pasa la noche en agonía.

ਬਿਨੁ ਸਬਦੈ. ਪਿਰੁ ਨ ਪਾਈਐ; ਬਿਰਥਾ ਜਨਮੁ ਗਵਾਇ ॥੨॥

bin sabadai. pir na paaeeai; birathaa janam gavaae |2|

Sant Singh KhalsaWithout the Shabad, she does not find her Husband Lord, and her life wastes away in vain. ||2||
Manmohan SinghWithout Guru's words, the Beloved is not obtained and she loses her life in vain.2
Manmohan Singh (Punjabi)ਗੁਰਸ਼ਬਦ ਦੇ ਬਗੈਰ ਪ੍ਰੀਤਮ ਪਰਾਪਤ ਨਹੀਂ ਹੁੰਦਾ ਅਤੇ ਉਹ ਆਪਣਾ ਜੀਵਨ ਬੇਅਰਥ ਗੁਆ ਲੈਂਦੀ ਹੈ।
Fareedkot Teekaਗੁਰ ਉਪਦੇਸ਼ ਸੇ ਬਿਨਾ (ਪਿਰੁ) ਪਤੀ ਪਰਮੇਸ੍ਵਰੁ ਪ੍ਰਾਪਤਿ ਨਹੀਂ ਹੋਤਾ, ਬ੍ਯਰਥ ਹੀ ਅਪਨੇ ਜਨਮ ਕੋ ਬਿਤਾਇ ਕਰ ਚਲੀ ਜਾਤੀ ਹੈ॥੨॥
Prof. Sahib Singhਗੁਰੂ ਦੇ ਸ਼ਬਦ ਤੋਂ ਬਿਨਾ ਪ੍ਰਭੂ-ਪਤੀ ਨਹੀਂ ਮਿਲਦਾ (ਜੇਹੜਾ ਮਨੁੱਖ ਗੁਰੂ ਦੇ ਸ਼ਬਦ ਤੋਂ ਵਾਂਜਿਆ ਰਹਿੰਦਾ ਹੈ) ਉਹ ਆਪਣਾ ਮਨੁੱਖਾ ਜਨਮ ਜ਼ਾਇਆ ਕਰ ਲੈਂਦਾ ਹੈ ॥੨॥
SikhNet (Spanish)Sin la Palabra del Shabd, ella no encuentra al Esposo y desperdicia su vida en vano. (2)

Open this shabad (15 lines, Angs 31-32) →

Ang 31 of 1430