ਸਿਰੀਰਾਗੁ ਮਹਲਾ ੩ ॥
sireeraag mahalaa 3 |
Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.
ਮਨਮੁਖ ਕਰਮ ਕਮਾਵਣੇ; ਜਿਉ ਦੋਹਾਗਣਿ ਤਨਿ ਸੀਗਾਰੁ ॥
manamukh karam kamaavane; jiau dohaagan tan seegaar |
Sant Singh KhalsaThe self-willed manmukh performs religious rituals, like the unwanted bride decorating her body.
Manmohan SinghThe performance of rituals by an apostate is like of the bodily decoration of the wife discarded by her husband.
Manmohan Singh (Punjabi)ਅਧਰਮੀ ਦਾ ਕਰਮ-ਕਾਂਡਾਂ ਦਾ ਕਰਨਾ, ਪਤੀ ਵਲੋ ਤਿਆਗੀ ਹੋਈ ਪਤਨੀ ਦੇ ਸਰੀਰ ਦੇ ਹਾਰ-ਸ਼ਿੰਗਾਰਾਂ ਦੀ ਮਾਨਿੰਦ ਹੈ।
Fareedkot Teekaਜੋ ਮਨਮੁਖਿ ਪੁਰਸ ਕਰਮੋਂ ਕੋ (ਕਮਾਵਨੇ) ਕਰਤੇ ਹੈਂ, ਸੋ ਐਸੇ ਹੈ ਜੈਸੇ (ਦੋਹਾਗਣਿ) ਛੁਟੜ ਇਸਤ੍ਰੀ ਕੇ ਬਸਤ੍ਰ ਭੂਖਣਾਦਿ ਸਰੀਰ ਕੇ ਸਿੰਗਾਰ ਕਰਨੇ, ਸਬ ਬ੍ਯਰਥ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ (ਧਾਰਮਿਕ) ਕੰਮ ਕਮਾਣੇ ਇਉਂ ਹਨ ਜਿਵੇਂ ਕੋਈ ਛੁੱਟੜ ਇਸਤ੍ਰੀ (ਆਪਣੇ) ਸਰੀਰ ਉੱਤੇ ਸਿੰਗਾਰ ਕਰਦੀ ਹੈ।ਪਦ ਅਰਥ ਕਰਮ = (ਧਾਰਮਿਕ) ਕੰਮ। ਦੋਹਾਗਾਣਿ = {दुभागिनी} ਮੰਦ-ਭਾਗਣ ਇਸਤ੍ਰੀ, ਛੁੱਟੜ। ਤਨਿ = ਸਰੀਰ ਉਤੇ।
SikhNet (Spanish)Los arrogantes Manmukjs se comportan como la mujer abandonada
ਸੇਜੈ ਕੰਤੁ. ਨ ਆਵਈ; ਨਿਤ ਨਿਤ ਹੋਇ ਖੁਆਰੁ ॥
sejai kant. na aavee; nit nit hoe khuaar |
Sant Singh KhalsaHer Husband Lord does not come to her bed; day after day, she grows more and more miserable.
Manmohan SinghHer Spouse comes not to her couch and she becomes miserable for ever and aye.
Manmohan Singh (Punjabi)ਉਸ ਦੇ ਪਤੀ ਉਸ ਦੇ ਪਲੰਘ ਤੇ ਨਹੀਂ ਆਉਂਦਾ ਅਤੇ ਉਹ ਸਦੀਵ ਤੇ ਹਮੇਸ਼ਾਂ ਲਈ ਅਵਾਜ਼ਾਰ ਹੋ ਜਾਂਦੀ ਹੈ।
Fareedkot Teekaਜੈਸੇ ਦੁਹਾਗਨੀ ਇਸਤ੍ਰੀ ਕੀ ਸੇਜਾ ਪਰ ਪਤੀ ਨਹੀਂ ਆਉਤਾ ਹੈ ਔਰੁ ਵੁਹ ਪਰ ਪੁਰਸ਼ੋਂ ਕੇ ਸਾਥ ਨਿਤਪ੍ਰਤੀ ਭ੍ਰਸਟ ਹੋਤੀ ਹੈ॥
Prof. Sahib Singhਉਸ ਦਾ ਪਤੀ (ਉਸ ਦੀ) ਸੇਜ ਉਤੇ (ਕਦੇ) ਨਹੀਂ ਆਉਂਦਾ, ਉਹ ਵਿਅਰਥ ਸਿੰਗਾਰ ਕਰ ਕੇ) ਸਦਾ ਖ਼ੁਆਰ ਹੁੰਦੀ ਹੈ।ਪਦ ਅਰਥ ਨ ਆਵਈ = ਨ ਆਵਏ, ਨ ਆਵੈ, ਨਹੀਂ ਆਉਂਦਾ।
SikhNet (Spanish)que no goza del aposento con su Señor y desperdicia su vida en vano.
ਪਿਰ ਕਾ ਮਹਲੁ. ਨ ਪਾਵਈ; ਨਾ ਦੀਸੈ ਘਰੁ ਬਾਰੁ ॥੧॥
pir kaa mehal. na paavee; naa deesai ghar baar |1|
Sant Singh KhalsaShe does not attain the Mansion of His Presence; she does not find the door to His House. ||1||
Manmohan SinghShe attains not to the presence of her Bridegroom and does not ever see the door of His mansion.
Manmohan Singh (Punjabi)ਉਹ ਆਪਣੇ ਭਰਤੇ ਦੀ ਹਜ਼ੂਰੀ ਨੂੰ ਪਰਾਪਤ ਨਹੀਂ ਹੁੰਦੀ ਅਤੇ ਉਸ ਦੇ ਮੰਦਰ ਦੇ ਬੂਹੇ ਨੂੰ ਭੀ ਨਹੀਂ ਵੇਖਦੀ।
Fareedkot Teekaਤੈਸੇ ਮਨਮੁਖ ਭੀ (ਪਿਰੁ) ਪਤੀ ਪਰਮੇਸ੍ਵਰ ਕੇ (ਮਹਲੁ) ਸ੍ਵਰੂਪੁ ਕੋ ਨਹੀਂ ਪ੍ਰਾਪਤਿ ਹੋਤੇ ਹੈਂ, ਤਿਨ ਮਨਮੁਖੋਂ ਕੋ (ਘਰੁ) ਸਰੂਪ ਔਰੁ (ਬਾਰੁ) ਦ੍ਵਾਰਾ ਤਿਸ ਕਾ ਸਤਸੰਗੁ ਦ੍ਰਿਸਟਿ ਨਹੀਂ ਆਵਤਾ ਹੈ, ਭਾਵ ਏਹਿ ਸਤਸੰਗ ਹੀਨ ਪੁਰਸੋਂ ਕੋ ਸ੍ਵਰੂਪ ਕੀ ਪ੍ਰਾਪਤੀ ਨਹੀਂ ਹੋਤੀ॥੧॥
Prof. Sahib Singh(ਇਸੇ ਤਰ੍ਹਾਂ ਮਨਮੁਖ ਮਨੁੱਖ ਵਿਖਾਏ ਦੇ ਧਾਰਮਿਕ ਕੰਮਾਂ ਨਾਲ) ਪ੍ਰਭੂ-ਪਤੀ ਦੀ ਹਜ਼ੂਰੀ ਨਹੀਂ ਪ੍ਰਾਪਤ ਕਰ ਸਕਦਾ, ਉਸ ਨੂੰ ਪ੍ਰਭੂ ਦਾ ਦਰ-ਘਰ ਨਹੀਂ ਦਿੱਸਦਾ ॥੧॥ਪਦ ਅਰਥ ਪਾਵਈ = ਪਾਵਏ, ਪਾਵੈ। ਬਾਰੁ = ਦਰਵਾਜ਼ਾ॥੧॥
SikhNet (Spanish)No puede entrar en la mansión de su Esposo ni puede realizar su ser. (1)
ਭਾਈ ਰੇ; ਇਕ ਮਨਿ. ਨਾਮੁ ਧਿਆਇ ॥
bhaaee re; ik man. naam dhiaae |
Sant Singh KhalsaO Siblings of Destiny, meditate on the Naam with one-pointed mind.
Manmohan SinghO Brother! with single mind remember God's Name.
Manmohan Singh (Punjabi)ਹੇ ਵੀਰ! ਇਕ ਚਿੱਤ ਹੋ ਕੇ ਹਰੀ ਦੇ ਨਾਮ ਦਾ ਸਿਮਰਨ ਕਰ।
Fareedkot Teekaਹੇ ਭਾਈ! ਮਨੁ ਕੋ ਏਕਾਗ੍ਰ ਕਰ ਕੇ ਵਾਹਿਗੁਰੂ ਕੇ ਨਾਮ ਕੋ ਜਪੁ॥
Prof. Sahib Singhਹੇ ਭਾਈ! ਇਕਾਗ੍ਰ-ਮਨ ਹੋ ਕੇ ਪਰਾਮਤਮਾ ਦਾ ਨਾਮ ਸਿਮਰ।ਪਦ ਅਰਥ ਇਕ ਮਨਿ = ਇਕ ਮਨ ਦੀ ਰਾਹੀਂ, ਇਕਾਗ੍ਰ-ਮਨ ਹੋ ਕੇ।
SikhNet (Spanish)Mi hermano, de forma sencilla, cántale a Él, al Señor.
ਸੰਤਾ ਸੰਗਤਿ ਮਿਲਿ ਰਹੈ; ਜਪਿ ਰਾਮ ਨਾਮੁ ਸੁਖੁ ਪਾਇ ॥੧॥ ਰਹਾਉ ॥
santaa sangat mil rahai; jap raam naam sukh paae |1| rahaau |
Sant Singh KhalsaRemain united with the Society of the Saints; chant the Name of the Lord, and find peace. ||1||Pause||
Manmohan SinghBy remaining united with the society of saints and repeating the Name of God, thou attainest peace. Pause.
Manmohan Singh (Punjabi)ਸਾਧ ਸੰਗਤ ਨਾਲ ਜੁੜੇ ਰਹਿਣ ਅਤੇ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਤੂੰ ਠੰਢ, ਚੈਨ ਨੂੰ ਪਰਾਪਤ ਹੋ ਜਾਏਗਾ। ਠਹਿਰਾਉ।
Fareedkot Teekaਕ੍ਯੋਂਕਿ ਜੋ ਪੁਰਸ ਸੰਤੋਂ ਕੀ ਸਤ ਸੰਗਤਿ ਮੇਂ ਮਿਲ ਕਰ ਰਹਿਤੇ ਹੈਂ, ਸੋਈ ਰਾਮ ਨਾਮ ਕੋ ਜਪ ਕਰ ਕੇ ਸੁਖ ਕੋ ਪ੍ਰਾਪਤ ਹੋਤੇ ਹੈਂ॥੧॥ ਰਹਾਉ ॥
Prof. Sahib Singhਜੇਹੜਾ ਮਨੁੱਖ ਸਾਧ ਸੰਗਤਿ ਵਿਚ ਟਿਕਿਆ ਰਹਿੰਦਾ ਹੈ ਉਹ ਪਰਮਾਤਮਾ ਦਾ ਨਾਮ ਸਿਮਰ ਕੇ ਸੁਖ ਮਾਣਦਾ ਹੈ ॥੧॥ ਰਹਾਉ ॥ਪਦ ਅਰਥ ਜਪਿ = ਜਪ ਕੇ॥੧॥ਰਹਾਉ॥
SikhNet (Spanish)En la Saad Sangat, la Sociedad de los Santos, Él se encuentra, y cuando uno recita su Nombre, logra la Paz. (1-Pausa)
ਗੁਰਮੁਖਿ ਸਦਾ ਸੋਹਾਗਣੀ; ਪਿਰੁ ਰਾਖਿਆ ਉਰ ਧਾਰਿ ॥
guramukh sadaa sohaaganee; pir raakhiaa ur dhaar |
Sant Singh KhalsaThe Gurmukh is the happy and pure soul-bride forever. She keeps her Husband Lord enshrined within her heart.
Manmohan SinghEver blissful is the virtuous wife, she keeps her spouse her gait and she enjoys the couch of her spouse.
Manmohan Singh (Punjabi)ਸਦੀਵੀ ਖੁਸ਼-ਬਾਸ਼ ਹੈ ਪਾਕ ਦਾਮਨ ਪਤਨੀ ਆਪਣੇ ਪਤੀ ਨੂੰ ਉਹ ਆਪਣੇ ਦਿਲ ਅੰਦਰ ਟਿਕਾਈ ਰੱਖਦੀ ਹੈ।
Fareedkot Teekaਔਰੁ ਜੋ ਗੁਰਮੁਖਿ ਰੂਪ ਇਸਤ੍ਰੀ ਹੈ, ਸੋ ਸਦਾ ਸੁਹਾਗਵੰਤੀ ਹੈ, ਕ੍ਯੋਂਕਿ ਤਿਨੋਂ ਨੇ ਅਪਨੇ ਪਤੀ ਪਰਮੇਸ੍ਵਰ ਕੋ (ਉਰ) ਰਿਦੇ ਮੇਂ ਧਾਰਨ ਕਰ ਰੱਖਿਆ ਹੈ॥
Prof. Sahib Singhਸਦਾ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸੁਹਾਗਣਾਂ (ਵਾਂਗ) ਹਨ, ਉਹ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ।ਪਦ ਅਰਥ ਸੋਹਾਗਣੀ = {सौभागिनी} ਚੰਗੇ ਭਾਗਾਂ ਵਾਲੀ। ਉਰ ਧਾਰਿ = ਹਿਰਦੇ ਵਿਚ ਟਿਕਾ ਕੇ।
SikhNet (Spanish)A través del Guru, uno logra eternamente el estado de matrimonio, llevando constantemente al Señor en su corazón.
ਮਿਠਾ ਬੋਲਹਿ ਨਿਵਿ ਚਲਹਿ; ਸੇਜੈ ਰਵੈ ਭਤਾਰੁ ॥
mitthaa boleh niv chaleh; sejai ravai bhataar |
Sant Singh KhalsaHer speech is sweet, and her way of life is humble. She enjoys the Bed of her Husband Lord.
Manmohan SinghSweet is her speech humble her gait and she enjoys the couch of her spouse.
Manmohan Singh (Punjabi)ਮਿੱਠੀ ਹੈ ਉਸ ਦੀ ਬੋਲੀ, ਸੁਸ਼ੀਲ ਉਸ ਦੀ ਟੋਰ ਅਤੇ ਉਹ ਆਪਣੇ ਪਤੀ ਦੇ ਪਲੰਘ ਨੂੰ ਮਾਣਦੀ ਹੈ।
Fareedkot Teekaਤਿਨ ਗੁਰਮੁਖਿ ਸੁਹਾਗਣੀਓਂ ਕਾ ਨਿੰਮ੍ਰਤਾ ਸਹਿਤ ਚਲਨਾ ਹੈ ਔਰੁ ਮੁਖ ਕਰ ਕੇ ਵਹੁ ਸਚਾ ਔਰੁ ਮਧੁਰ ਬਚਨ ਬੋਲਤੀ ਹੈਂ, ਤਾਂ ਤੇ ਅੰਤਹਕਰਣ ਰੂਪੀ ਸੇਜਾ ਪਰ ਵਾਹਿਗੁਰੂ ਕੋ ਨਿੱਤ੍ਯ ਰਮਣ ਕਰਤੀ ਹੈਂ, ਭਾਵ ਏਹਿ ਕਿ ਪਰਮ ਆਨੰਦਵਾਨ ਭਈ ਹੈਂ॥
Prof. Sahib Singhਉਹ (ਸਭਨਾਂ ਨਾਲ) ਮਿੱਠੇ ਬੋਲ ਬੋਲਦੇ ਹਨ, ਨਿਊਂ ਕੇ ਤੁਰਦੇ ਹਨ (ਗਰੀਬੀ ਸੁਭਾਵ ਵਾਲੇ ਹੁੰਦੇ ਹਨ), ਉਹਨਾਂ ਦੇ ਹਿਰਦੇ-ਸੇਜ ਨੂੰ ਪ੍ਰਭੂ-ਪਤੀ ਮਾਣਦਾ ਹੈ।ਪਦ ਅਰਥ ਭਤਾਰੁ = ਖਸਮ।
SikhNet (Spanish)Pues aquél que habla dulcemente, y es humilde de actitud, disfruta del aposento con su Esposo.
ਸੋਭਾਵੰਤੀ ਸੋਹਾਗਣੀ; ਜਿਨ ਗੁਰ ਕਾ ਹੇਤੁ ਅਪਾਰੁ ॥੨॥
sobhaavantee sohaaganee; jin gur kaa het apaar |2|
Sant Singh KhalsaThe happy and pure soul-bride is noble; she has infinite love for the Guru. ||2||
Manmohan SinghPraise-worthy and eternally wedded life is of the bride, who bears infinite love to the Guru.
Manmohan Singh (Punjabi)ਉਪਮਾ-ਯੋਗ ਤੇ ਸਦੀਵੀ-ਵਿਆਹੁਤਾ ਜੀਵਨ ਹੈ ਉਹ ਵਹੁਟੀ ਦਾ, ਜੋ ਗੁਰਾਂ ਨੂੰ ਬੇਅੰਤ ਪ੍ਰੀਤ ਕਰਦੀ ਹੈ।
Fareedkot Teekaਜਿਨੋਂ ਕੇ ਮਨ ਮੇਂ ਗੁਰੋਂ ਕਾ ਅਪਾਰ ਪ੍ਰੇਮੁ ਹੈ, ਸੋ ਗੁਰਮੁਖਿ ਰੂਪੁ ਸੋਹਾਗਣੀ ਜਗਤ ਮੇਂ ਸੋਭਾਵਾਨ ਹੋ ਰਹੀ ਹੈਂ॥੨॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਦਾ ਅਤੁੱਟ ਪਿਆਰ (ਆਪਣੇ ਹਿਰਦੇ ਵਿਚ ਵਸਾਇਆ ਹੈ) ਉਹ ਉਹਨਾਂ ਸੁਹਾਗਣਾਂ ਵਾਂਗ ਹਨ ਜਿਨ੍ਹਾਂ ਸੋਭਾ ਖੱਟੀ ਹੈ ॥੨॥ਪਦ ਅਰਥ ਹੇਤੁ = ਪਿਆਰ। ਅਪਾਰੁ = ਬਹੁਤ, ਅਥਾਹ॥੨॥
SikhNet (Spanish)La novia que ama a su Esposo intensamente merece toda alabanza. (2)
ਪੂਰੈ ਭਾਗਿ ਸਤਗੁਰੁ ਮਿਲੈ; ਜਾ ਭਾਗੈ ਕਾ ਉਦਉ ਹੋਇ ॥
poorai bhaag satagur milai; jaa bhaagai kaa udau hoe |
Sant Singh KhalsaBy perfect good fortune, one meets the True Guru, when one's destiny is awakened.
Manmohan SinghWhen destiny awakens, man meets the True Guru through the greatest good luck.
Manmohan Singh (Punjabi)ਜਦ ਕਿਸਮਤ ਜਾਗਦੀ ਹੈ ਤਾਂ ਬੰਦਾ ਪੂਰਨ ਚੰਗੇ ਨਸੀਬਾਂ ਰਾਹੀਂ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ।
Fareedkot Teekaਜਬ ਜੱਗ੍ਯਾਸੂ ਕੇ ਪੁੰਨੋਂ ਕਾ ਸਮੂਹ ਉਦੈ ਹੋਤਾ ਹੈ, ਤਬ ਪੂਰੇ ਭਾਗ ਵਾਲਾ ਸ੍ਰੋਤ੍ਰੀ ਬ੍ਰਹਮਨੇਸ੍ਟੀ ਸਤਿਗੁਰੂ ਮਿਲਤਾ ਹੈ॥
Prof. Sahib Singhਜਦੋਂ ਕਿਸੇ ਮਨੁੱਖ ਦਾ ਭਾਗ ਜਾਗ ਪਏ, ਤਾਂ ਵੱਡੀ ਕਿਸਮਤ ਨਾਲ ਉਸ ਨੂੰ ਸਤਿਗੁਰੂ ਮਿਲ ਪੈਂਦਾ ਹੈ।ਪਦ ਅਰਥ ਉਦਉ = {उदय} ਪ੍ਰਗਟਾਵਾ।
SikhNet (Spanish)Cuando uno es despertado en su Destino, oh amigo, uno encuentra al Guru Verdadero.
ਅੰਤਰਹੁ ਦੁਖੁ ਭ੍ਰਮੁ ਕਟੀਐ; ਸੁਖੁ ਪਰਾਪਤਿ ਹੋਇ ॥
antarahu dukh bhram katteeai; sukh paraapat hoe |
Sant Singh KhalsaSuffering and doubt are cut out from within, and peace is obtained.
Manmohan SinghSuffering and superstition are annulled from within and peace is procured.
Manmohan Singh (Punjabi)ਤਕਲੀਫ ਤੇ ਸੰਦੇਹ ਅੰਦਰੋਂ ਨਾਸ ਹੋ ਜਾਂਦੇ ਹਨ ਅਤੇ ਆਰਾਮ-ਚੈਨ ਹਾਸਲ ਹੋ ਜਾਂਦਾ ਹੈ।
Fareedkot Teekaਤਬ ਸਰਬ ਦੁਖੋਂ ਕੇ ਦੇਣੇ ਵਾਲਾ ਜੋ ਭ੍ਰਮੁ ਹੈ, ਸੋ ਅੰਤਹਕਰਣ ਸੇ ਕਾਟਿਆ ਜਾਤਾ ਹੈ ਔਰੁ ਜਬ ਭ੍ਰਮੁ ਨਿਬ੍ਰਿਤਿ ਹੂਆ, ਤਬ ਪਰਮਾਨੰਦੁ ਪ੍ਰਾਪਤਿ ਹੋਤਾ ਹੈ॥ (ਭ੍ਰਮ ਕਾ ਸ੍ਵਰੂਪੁ ਇਸੀ ਰਾਗ ਮੇਂ ਮ: ੧, ਸ: ੨੩ ਮੇਂ ਖੋਲ ਕਰਿ ਕਹਿ ਆਏ ਹੈਂ।)
Prof. Sahib Singh(ਗੁਰੂ ਦੇ ਮਿਲਣ ਨਾਲ) ਹਿਰਦੇ ਵਿਚੋਂ ਦੁੱਖ ਕੱਟਿਆ ਜਾਂਦਾ ਹੈ, ਭਟਕਣਾ ਦੂਰ ਹੋ ਜਾਂਦੀ ਹੈ, ਆਤਮਕ ਆਨੰਦ ਪ੍ਰਾਪਤ ਹੁੰਦਾ ਹੈ।ਪਦ ਅਰਥ ਭ੍ਰਮੁ = ਭਟਕਣਾ।
SikhNet (Spanish)De su mente desaparecen la duda y la aflicción y la Paz se establece
ਗੁਰ ਕੈ ਭਾਣੈ ਜੋ ਚਲੈ; ਦੁਖੁ. ਨ ਪਾਵੈ ਕੋਇ ॥੩॥
gur kai bhaanai jo chalai; dukh. na paavai koe |3|
Sant Singh KhalsaOne who walks in harmony with the Guru's Will shall not suffer in pain. ||3||
Manmohan SinghHe who lives according to Guru's will suffers no anguish.
Manmohan Singh (Punjabi)ਜਿਹੈੜਾ ਗੁਰਾਂ ਦੀ ਰਜਾ ਅਨੁਸਾਰ ਟੁਰਦਾ ਹੈ, ਉਹ ਕੋਈ ਤਕਲੀਫ ਨਹੀਂ ਉਠਾਉਂਦਾ।
Fareedkot Teekaਹੇ ਭਾਈ! ਜੋ ਪੁਰਸੁ ਗੁਰੋਂ ਕੇ ਭਾਣੇ ਮੇਂ ਚੱਲਦਾ ਹੈ, ਸੋ ਕੋਈ ਭੀ ਦੁਖ ਕੋ ਪ੍ਰਾਪਤਿ ਨਹੀਂ ਹੋਤਾ। ਵਾ ਤਿਸ ਕੋ ਲੋਕ ਔਰੁ ਪਰਲੋਕ ਕਾ ਕੋਈ ਭੀ ਦੁਖੁ ਪ੍ਰਾਪਤਿ ਨਹੀਂ ਹੋਤਾ ਹੈ॥੩॥
Prof. Sahib Singhਜੇਹੜਾ ਭੀ ਮਨੁੱਖ ਗੁਰੂ ਦੇ ਹੁਕਮ ਵਿਚ ਹੈ, ਉਹ ਕਦੇ ਦੁੱਖ ਨਹੀਂ ਪਾਂਦਾ ॥੩॥
SikhNet (Spanish)Pues aquél que camina en la Voluntad del Señor, nunca sufre. (3)
ਗੁਰ ਕੇ ਭਾਣੇ ਵਿਚਿ ਅੰਮ੍ਰਿਤੁ ਹੈ; ਸਹਜੇ ਪਾਵੈ ਕੋਇ ॥
gur ke bhaane vich amrit hai; sahaje paavai koe |
Sant Singh KhalsaThe Amrit, the Ambrosial Nectar, is in the Guru's Will. With intuitive ease, it is obtained.
Manmohan SinghIn the will of the Guru lies ambrosia. Through equipoise hardly any one obtains it.
Manmohan Singh (Punjabi)ਗੁਰਾਂ ਦੀ ਰਜਾ ਅੰਦਰ ਸੁਧਾ-ਰਸ ਹੈ। ਧੀਰਜ-ਭਾਅ ਰਾਹੀਂ ਕੋਈ ਵਿਰਲਾ ਹੀ ਇਸ ਨੂੰ ਪਾਉਂਦਾ ਹੈ।
Fareedkot Teekaਗੁਰੋਂ ਕੇ ਭਾਣੇ ਮੇਂ ਆਤਮਾਨੰਦ ਰੂਪੀ ਅੰਮ੍ਰਿਤੁ ਹੈ, ਪਰੰਤੂ ਕੋਈ ਬਿਰਲਾ ਪੁਰਸੁ (ਸਹਜੇ) ਗ੍ਯਾਨ ਕਰ ਕੇ ਤਿਸ ਆਨੰਦ ਰੂਪੀ ਅੰਮ੍ਰਿਤ ਕੋ ਪ੍ਰਾਪਤਿ ਹੋਤਾ ਹੈ॥
Prof. Sahib Singhਗੁਰੂ ਦੀ ਰਜ਼ਾ ਵਿਚ ਨਾਮ-ਅੰਮ੍ਰਿਤ ਹੈ (ਜੇਹੜਾ ਰਜ਼ਾ ਵਿਚ ਤੁਰਦਾ ਹੈ) ਉਹ ਆਤਮਕ ਅਡੋਲਤਾ ਵਿਚ ਟਿਕ ਕੇ ਅੰਮ੍ਰਿਤ ਪੀਂਦਾ ਹੈ।ਪਦ ਅਰਥ ਸਹਜੇ = ਸਹਜਿ ਹੀ, ਆਤਮਕ ਅਡੋਲਤਾ ਵਿਚ ਹੀ।
SikhNet (Spanish)En la Voluntad del Señor está el Néctar pero a través del Equilibrio Él es obtenido.
ਜਿਨਾ ਪਰਾਪਤਿ ਤਿਨ ਪੀਆ; ਹਉਮੈ ਵਿਚਹੁ ਖੋਇ ॥
jinaa paraapat tin peea; haumai vichahu khoe |
Sant Singh KhalsaThose who are destined to have it, drink it in; their egotism is eradicated from within.
Manmohan SinghThey, who are destined to have it, quaff Nectar by rooting out pride from within themselves.
Manmohan Singh (Punjabi)ਜਿਨ੍ਹਾਂ ਦੇ ਭਾਗਾਂ ਵਿੱਚ ਇਸ ਦੀ ਪਰਾਪਤੀ ਹੈ, ਉਹ ਆਪਣੇ ਅੰਦਰੋ ਹੰਕਾਰ ਨੂੰ ਨਵਿਰਤ ਕਰਕੇ ਆਬਿਹਿਯਾਤ ਨੂੰ ਪਾਨ ਕਰਦੇ ਹਨ।
Fareedkot Teekaਜਿਨ ਕੇ ਲੇਖੋਂ ਮੇਂ ਤਿਸ ਕਾ ਪ੍ਰਾਪਤਿ ਹੋਨਾ ਲਿਖਾ ਥਾ, ਤਿਨੋਂ ਨੇ ਹੀ ਰਿਦੇ ਸੇ ਅਹੰਤਾ ਕੋ ਖੋਇ ਕਰ ਸੋ ਅੰਮ੍ਰਿਤੁ ਪਾਨ ਕੀਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਇਹ ਅੰਮ੍ਰਿਤ ਲੱਭ ਪਿਆ, ਉਹਨਾਂ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਪੀਤਾ।ਪਦ ਅਰਥ ਖੋਇ = ਨਾਸ ਕਰ ਕੇ।
SikhNet (Spanish)Los que así lo tienen escrito en su Destino logran canalizar su ego.
ਨਾਨਕ. ਗੁਰਮੁਖਿ ਨਾਮੁ ਧਿਆਈਐ; ਸਚਿ ਮਿਲਾਵਾ ਹੋਇ ॥੪॥੧੩॥੪੬॥
naanak. guramukh naam dhiaaeeai; sach milaavaa hoe |4|13|46|
Sant Singh KhalsaO Nanak, the Gurmukh meditates on the Naam, and is united with the True Lord. ||4||13||46||
Manmohan SinghBy remembering the Name through the Guru O Nanak! union with the True Lord is effected.
Manmohan Singh (Punjabi)ਗੁਰਾਂ ਦੇ ਰਾਹੀਂ, ਨਾਮ ਦਾ ਅਰਾਧਨ ਕਰਨ ਦੁਆਰਾ ਹੈ ਨਾਨਕ! ਸੱਚੇ ਸਾਹਿਬ ਨਾਲ ਮਿਲਾਪ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਗੁਰੂ ਦ੍ਵਾਰੇ ਹਰੀ ਨਾਮ ਕਾ ਜਪੁ ਕਰੀਏ, ਤਬ (ਸਚਿ) ਪਰਮੇਸ੍ਵਰ ਕਾ ਮਿਲਾਪੁ ਹੋਤਾ ਹੈ॥੪॥੧੩॥੪੬॥
Prof. Sahib Singhਹੇ ਨਾਨਕ! ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ। (ਸਿਮਰਨ ਦੀ ਬਰਕਤਿ ਨਾਲ) ਸਦਾ-ਥਿਰ ਪ੍ਰਭੂ ਵਿਚ ਮੇਲ ਹੋ ਜਾਂਦਾ ਹੈ ॥੪॥੧੩॥੪੬॥ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ॥੪॥
SikhNet (Spanish)en el Nombre del Señor, a través de la Gracia del Guru y conocen de esta manera la Verdad del Señor. (4-13-46)