ਮਃ ੧ ॥
mahalaa 1 |
Sant Singh KhalsaFirst Mehl:
Manmohan SinghFirst Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak Dev, Primer Canal Divino.
ਕਿਆ ਹੰਸੁ. ਕਿਆ ਬਗੁਲਾ; ਜਾ ਕਉ ਨਦਰਿ ਕਰੇਇ ॥
kiaa hans. kiaa bagulaa; jaa kau nadar karee |
Sant Singh KhalsaWhich is the swan, and which is the crane? It is only by His Glance of Grace.
Manmohan SinghWhat is a swan and what is a crane? The Lord may show mercy to any He likes
Manmohan Singh (Punjabi)ਕੀ ਹੰਸ ਹੈ ਤੇ ਕੀ ਇਕ ਬੱਗ? ਸਾਹਿਬ ਜਿਸ ਤੇ ਚਾਹੇ ਰਹਿਮ ਕਰ ਦੇਵੇ।
Fareedkot Teekaਜਿਸ ਪਰ ਵਾਹਗੁਰੂ ਅਪਨੀ ਕ੍ਰਿਪਾ ਦ੍ਰਿਸਟੀ ਕਰ ਕੇ ਦੇਖਤਾ ਹੈ, ਸੋ ਹੰਸ ਕਿਆ ਔਰ ਬਗਲਾ ਕਿਆ ਅਰਥਾਤ ਬ੍ਰਹਮਣ ਕਿਆ ਔਰ ਸੂਦ੍ਰ ਕਿਆ॥
Prof. Sahib Singhਜਿਸ ਵੱਲ (ਪ੍ਰਭੂ) ਪਿਆਰ ਨਾਲ ਤੱਕੇ ਉਸ ਦਾ ਬਗੁਲਾ (-ਪਨ, ਭਾਵ, ਪਖੰਡ ਦੂਰ ਹੋਣਾ) ਕੀਹ ਔਖਾ ਹੈ ਤੇ ਉਸ ਦਾ ਹੰਸ (ਭਾਵ, ਉੱਜਲ-ਮਤਿ ਬਣਨਾ ਕੀਹ (ਮੁਸ਼ਕਿਲ ਹੈ)?
SikhNet (Spanish)No importaría si uno es cisne o grulla, pues en verdad solamente podría ser salvado por la Gracia del Señor. (2)
ਜੋ ਤਿਸੁ ਭਾਵੈ ਨਾਨਕਾ; ਕਾਗਹੁ ਹੰਸੁ ਕਰੇਇ ॥੨॥
jo tis bhaavai naanakaa; kaagahu hans karee |2|
Sant Singh KhalsaWhoever is pleasing to Him, O Nanak, is transformed from a crow into a swan. ||2||
Manmohan SinghHe, who is pleasing to Him, O Nanak! him He makes a swan from a crow.
Manmohan Singh (Punjabi)ਜਿਹੜਾ ਉਸ ਨੂੰ ਚੰਗਾ ਲਗਦਾ ਹੈ, ਹੇ ਨਾਨਕ! ਉਸ ਨੂੰ ਉਹ ਕਾਂ ਤੋਂ ਰਾਜ ਹੰਸ ਬਣਾ ਦਿੰਦਾ ਹੈ।
Fareedkot Teekaਜੇ ਤਿਸ ਵਾਹਗੁਰੂ ਕੋ ਭਾਵੈ ਤਾਂ ਕਾਗ ਸੇ ਹੰਸ ਕਰ ਦੇਵੇ, ਭਾਵ ਏਹ ਚੰਡਾਲ ਕੋ ਭੀ ਬ੍ਰਹਮਣ ਕਰ ਦੇਵੇ। ਵਾ ਬਗਲੇ ਕੋ ਹੰਸ ਕੀਆ ਤੋ ਕਿਆ ਜੇ ਤਿਸ ਕੋ ਭਾਵੈ ਕਾਗ ਸੇ ਹੰਸ ਕਰਤਾ ਹੈ, ਭਾਵ ਦੰਭੀ ਉਪਰ ਉਤਮ ਕਿਰਿਆ ਵਾਲੇ ਕੋ ਸੰਤ ਰੂਪ ਕਰ ਦੇਣਾ ਕਿਆ ਅਸਚਰਜ ਹੈ, ਪਰਮੇਸ੍ਵਰ ਚਾਹੇ ਤੋ ਕਾਗ ਸਮ ਮੰਦ ਕਰਮੀ ਪੁਰਸੋਂ ਕੋ ਉਤਮ ਕਰ ਲੇਵੇ॥੨॥
Prof. Sahib Singhਹੇ ਨਾਨਕ! ਜੇ ਪ੍ਰਭੂ ਚਾਹੇ (ਤਾਂ ਉਹ ਬਾਹਰੋਂ ਚੰਗੇ ਦਿੱਸਣ ਵਾਲੇ ਨੂੰ ਤਾਂ ਕਿਤੇ ਰਿਹਾ) ਕਾਂ ਨੂੰ ਭੀ (ਭਾਵ, ਅੰਦਰੋਂ ਗੰਦੇ ਆਚਰਨ ਵਾਲੇ ਨੂੰ ਭੀ ਉੱਜਲ-ਬੁਧਿ) ਹੰਸ ਬਣਾ ਦੇਂਦਾ ਹੈ ॥੨॥
SikhNet (Spanish)Oh, dice Nanak, si el Señor así lo deseara, Él convertiría hasta a un cuervo en cisne.