ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri:
ਕੀਤਾ ਲੋੜੀਐ ਕੰਮੁ; ਸੁ ਹਰਿ ਪਹਿ ਆਖੀਐ ॥
keetaa lorreeai kam; su har peh aakheeai |
Sant Singh KhalsaWhatever work you wish to accomplish-tell it to the Lord.
Manmohan SinghWhatever works, thou desirest to do, tell that to the Lord.
Manmohan Singh (Punjabi)ਜਿਹੜਾ ਕਾਰਜ ਭੀ ਤੂੰ ਕਰਨਾ ਚਾਹੁੰਦਾ ਹੈ, ਉਸ ਨੂੰ ਪ੍ਰਭੂ ਦੇ ਕੋਲ ਕਹੁ।
Fareedkot Teekaਜੋ ਕਾਮ ਕਰਨਾ ਚਾਹੀਏ ਸੋ ਹਰੀ ਪਾਸ ਕਥਨ ਕਰੀਏ, ਭਾਵ ਏਹ ਕਿ ਵਾਹਿਗੁਰੂ ਕੇ ਆਗੇ ਬੇਨਤੀ ਕਰੀਏ॥
Prof. Sahib Singhਜੇਹੜਾ ਕੰਮ ਤੋੜ ਚਾੜ੍ਹਨ ਦੀ ਇੱਛਾ ਹੋਵੇ, ਉਸਦੀ (ਪੂਰਨਤਾ ਲਈ) ਪ੍ਰਭੂ ਕੋਲ ਬੇਨਤੀ ਕਰਨੀ ਚਾਹੀਦੀ ਹੈ।
SikhNet (Spanish)Pídele al Señor si deseas que tu trabajo sea realizado.
ਕਾਰਜੁ ਦੇਇ ਸਵਾਰਿ; ਸਤਿਗੁਰ ਸਚੁ ਸਾਖੀਐ ॥
kaaraj dee savaar; satigur sach saakheeai |
Sant Singh KhalsaHe will resolve your affairs; the True Guru gives His Guarantee of Truth.
Manmohan SinghHe shall accomplish thy affair. The True Guru bears true testimony to it.
Manmohan Singh (Punjabi)ਉਹ ਤੇਰਾ ਕੰਮ ਰਾਸ ਕਰ ਦਏਗਾ। ਸੱਚੇ ਗੁਰੂ ਜੀ ਇਸ ਬਾਰੇ ਸੱਚੀ ਗਵਾਹੀ ਦਿੰਦੇ ਹਨ।
Fareedkot Teekaਹੇ ਭਾਈ! ਸੰਪੂਰਨ ਕਾਰਜ ਵਾਹਿਗੁਰੂ ਸਵਾਰ ਦੇਵੇਗਾ, ਏਹ ਸਤਿਗੁਰੋਂ ਕੀ ਸਚੀ ਸਾਖ ਹੈ ਅਰਥਾਤ ਸਚਾ ਉਪਦੇਸ ਹੈ॥
Prof. Sahib Singh(ਇਸ ਤਰ੍ਹਾਂ) ਸਤਿਗੁਰੂ ਦੀ ਸਿੱਖਿਆ ਦੀ ਰਾਹੀਂ ਸਦਾ-ਥਿਰ ਪ੍ਰਭੂ ਕਾਰਜ ਸਵਾਰ ਦੇਂਦਾ ਹੈ।
ਪਦ ਅਰਥ ਸਤਿਗੁਰ ਸਾਖੀਐ = ਗੁਰੂ ਦੀ ਸਿੱਖਿਆ ਦੀ ਰਾਹੀਂ।
SikhNet (Spanish)A través de la Palabra del Guru, Él realiza tus tareas.
ਸੰਤਾ ਸੰਗਿ ਨਿਧਾਨੁ; ਅੰਮ੍ਰਿਤੁ ਚਾਖੀਐ ॥
santaa sang nidhaan; amrit chaakheeai |
Sant Singh KhalsaIn the Society of the Saints, you shall taste the treasure of the Ambrosial Nectar.
Manmohan SinghBy the company of the Saints, thou shall taste the treasure of the Name-Nectar.
Manmohan Singh (Punjabi)ਸਾਧੂਆਂ ਦੀ ਸੰਗਤ ਦੁਆਰਾ ਤੂੰ ਨਾਮ ਸੁਧਾਰਸ ਦੇ ਖ਼ਜ਼ਾਨੇ ਨੂੰ ਚਖ ਲਵੇਗਾ।
Fareedkot Teekaਸੰਤੋਂ ਕੇ ਸੰਗ ਮੇਂ ਨਾਮ ਰੂਪੀ ਅੰਮ੍ਰਿਤ ਕਾ ਖਜਾਨਾ ਹੈ, ਪੁਨਾ ਤਿਸ ਕੋ ਤਿਨਾਂ ਦ੍ਵਾਰਾ ਚਾਖੀਤਾ ਹੈ, ਭਾਵ ਏਹ ਕਿ ਨਾਮ ਜਪੀਤਾ ਹੈ॥
Prof. Sahib Singhਸੰਤਾਂ ਦੀ ਸੰਗਤਿ ਵਿਚ ਨਾਮ-ਖ਼ਜ਼ਾਨਾ ਮਿਲਦਾ ਹੈ, ਤੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਚੱਖ ਸਕੀਦਾ ਹੈ।
ਪਦ ਅਰਥ ਸੰਗਿ = ਸੰਗਤਿ ਵਿਚ। ਨਿਧਾਨੁ = ਖ਼ਜ਼ਾਨਾ।
SikhNet (Spanish)En la Saad Sangat, la Sociedad de los Santos, bebe el Néctar,
ਭੈ ਭੰਜਨ ਮਿਹਰਵਾਨ; ਦਾਸ ਕੀ ਰਾਖੀਐ ॥
bhai bhanjan miharavaan; daas kee raakheeai |
Sant Singh KhalsaThe Lord is the Merciful Destroyer of fear; He preserves and protects His slaves.
Manmohan SinghThe merciful Lord, the destroyer of dread, preserves the honour of His slave.
Manmohan Singh (Punjabi)ਡਰ ਨਾਸ ਕਰਨ ਵਾਲਾ, ਮਇਆਵਾਨ ਮਾਲਕ ਆਪਣੇ ਗੋਲੇ ਦੀ ਇਜ਼ਤ ਰਖਦਾ ਹੈ।
Fareedkot Teekaਐਸੇ ਪ੍ਰਾਰਥਨਾ ਕਰੇ, ਹੇ ਵਾਹਿਗੁਰੂ! ਭੈ ਕੇ ਨਾਸ ਕਰਨੇ ਵਾਲੇ ਦਿਆਲੁ ਮੈਂ ਦਾਸ ਕੀ ਪਤ ਰਾਖ॥
Prof. Sahib Singh(ਸੋ ਇਹ ਬੇਨਤੀ ਕਰਨੀ ਚਾਹੀਦੀ ਹੈ ਕਿ) ਹੇ ਡਰ ਨਾਸ ਕਰਨ ਵਾਲੇ ਤੇ ਦਇਆ ਕਰਨ ਵਾਲੇ ਹਰੀ! ਦਾਸ ਦੀ ਲਾਜ ਰੱਖ ਲੌ।
ਪਦ ਅਰਥ ਮਿਹਰਵਾਨ = ਹੇ ਮਿਹਰਵਾਨ!
SikhNet (Spanish)Oh Tú, Disipador del miedo, Misericordioso Señor, salva mi honor.
ਨਾਨਕ. ਹਰਿ ਗੁਣ ਗਾਇ; ਅਲਖੁ ਪ੍ਰਭੁ ਲਾਖੀਐ ॥੨੦॥
naanak. har gun gaae; alakh prabh laakheeai |20|
Sant Singh KhalsaO Nanak, sing the Glorious Praises of the Lord, and see the Unseen Lord God. ||20||
Manmohan SinghNanak, sing thou the praises of God and thou shalt see the invisible Lord.
Manmohan Singh (Punjabi)ਨਾਨਕ, ਤੂੰ ਵਾਹਿਗੁਰੂ ਦਾ ਜੱਸ ਗਾਇਨ ਕਰ ਅਤੇ ਤੂੰ ਅਦ੍ਰਿਸ਼ਟ ਸਾਹਿਬ ਨੂੰ ਵੇਖ ਲਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹਰੀ ਕੇ ਗੁਣੋਂ ਕੋ ਗਾਇਨ ਕਰ, ਪ੍ਰਭੂ ਜੋ ਅਲਖ ਹੈ ਤਿਸ ਕੋ ਲਖੀਐ ਅਰਥਾਤ ਜਾਣ ਲਈਏ ਹੈ॥੨੦॥
Prof. Sahib Singhਹੇ ਨਾਨਕ! (ਇਸ ਤਰ੍ਹ੍ਹਾਂ) ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਅਲੱਖ ਪ੍ਰਭੂ ਨਾਲ ਸਾਂਝ ਪਾ ਲਈਦੀ ਹੈ ॥੨੦॥
ਪਦ ਅਰਥ ਗੁਣ ਗਾਇ = ਗੁਣ ਗਾ ਕੇ। ਲਾਖੀਐ = ਸਮਝ ਲਈਦਾ ਹੈ। ਸਚੁ = ਸਦਾ-ਥਿਰ ਪ੍ਰਭੂ ॥੨॥
SikhNet (Spanish)Dice Nanak, cantando Tus Alabanzas, uno llega a conocerte, oh Señor Inescrutable. (20)