ਭੈਰਉ ਮਹਲਾ ੫ ॥
bhairau mahalaa 5 |
Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.
ਸੁਖੁ ਨਾਹੀ; ਬਹੁਤੈ ਧਨਿ ਖਾਟੇ ॥
sukh naahee; bahutai dhan khaatte |
Sant Singh KhalsaThere is no peace in earning lots of money.
Manmohan SinghThere is no peace in earning much wealth.
Manmohan Singh (Punjabi)ਬਹੁਤੀ ਦੌਲਤ ਕਮਾਉਣ ਵਿੱਚ ਕੋਈ ਆਰਾਮ ਨਹੀਂ।
Fareedkot Teekaਬਹੁਤ ਧਨ ਕਮਾਇ ਕਰ ਇਕਤ੍ਰ ਕਰ ਲੈਣੇ ਸੇ ਭੀ ਸੁਖ ਨਹੀਂ ਹੋਤਾ॥
Prof. Sahib Singhਬਹੁਤਾ ਧਨ ਖੱਟਣ ਨਾਲ (ਆਤਮਕ) ਆਨੰਦ ਨਹੀਂ ਮਿਲਦਾ,ਪਦ ਅਰਥ ਧਨਿ ਖਾਟੇ = ਜੇ ਧਨ ਖੱਟਿਆ ਜਾਏ। ਬਹੁਤੈ ਧਨਿ ਖਾਟੇ = ਬਹੁਤਾ ਧਨ ਖੱਟਣ ਨਾਲ।
SikhNet (Spanish)No hay paz alguna en el hecho de acumular riquezas y riquezas,
ਸੁਖੁ ਨਾਹੀ; ਪੇਖੇ ਨਿਰਤਿ ਨਾਟੇ ॥
sukh naahee; pekhe nirat naatte |
Sant Singh KhalsaThere is no peace in watching dances and plays.
Manmohan SinghThere is no peace in beholding dance and drama.
Manmohan Singh (Punjabi)ਨਾਚ ਅਤੇ ਰੂਪਕ ਵੇਖਣ ਵਿੱਚ ਕੋਈ ਆਰਾਮ ਨਹੀਂ।
Fareedkot Teekaਪੁਨਹ ਨਾਚ ਔ ਤਮਾਸੇ ਦੇਖਣੇ ਸੇ ਭੀ ਸੁਖ ਨਹੀਂ ਹੋਤਾ ਹੈ॥
Prof. Sahib Singhਨਾਟਕਾਂ ਦੇ ਨਾਚ ਵੇਖਿਆਂ ਭੀ ਆਤਮਕ ਆਨੰਦ ਨਹੀਂ ਪ੍ਰਾਪਤ ਹੁੰਦਾ।ਪਦ ਅਰਥ ਪੇਖੇ = ਵੇਖਿਆਂ। ਨਿਰਤਿ = ਨਾਚ। ਨਾਟੇ = ਨਾਟਕ।
SikhNet (Spanish)ni tampoco ver el mundo bailar en el estrado.
ਸੁਖੁ ਨਾਹੀ; ਬਹੁ ਦੇਸ ਕਮਾਏ ॥
sukh naahee; bahu des kamaae |
Sant Singh KhalsaThere is no peace in conquering lots of countries.
Manmohan SinghThere is no bliss in conquering many countries.
Manmohan Singh (Punjabi)ਬਹੁਤੇ ਮੁਲਕਾਂ ਨੂੰ ਫਤਿਹ ਕਰ ਲੈਣ ਵਿੱਚ ਕੋਈ ਖੁਸ਼ੀ ਨਹੀਂ।
Fareedkot Teekaਬਹੁਤੇ ਦੇਸੋਂ ਮੇਂ ਰਾਜ ਕਮਾਉਣੇ ਸੇ ਭੀ ਸੁਖੁ ਨਹੀਂ ਹੈ॥☬ਜੇ ਕਹੇ ਸੁਖ ਕਿਸਤਰਾਂ ਹੋਤਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਬਹੁਤੇ ਦੇਸ ਜਿੱਤ ਲੈਣ ਨਾਲ ਭੀ ਸੁਖ ਨਹੀਂ ਮਿਲਦਾ।ਪਦ ਅਰਥ ਕਮਾਏ = ਮੱਲਣ ਨਾਲ।
SikhNet (Spanish)No hay paz en poseer tierras y continentes.
ਸਰਬ ਸੁਖਾ; ਹਰਿ ਹਰਿ ਗੁਣ ਗਾਏ ॥੧॥
sarab sukhaa; har har gun gaae |1|
Sant Singh KhalsaAll peace comes from singing the Glorious Praises of the Lord, Har, Har. ||1||
Manmohan SinghAll the pleasures are obtained by hymning the Lord's praises.
Manmohan Singh (Punjabi)ਸਾਰੀਆਂ ਖੁਸ਼ੀਆਂ ਸੁਆਮੀ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ ਪ੍ਰਾਪਤ ਹੁੰਦੀਆਂ ਹਨ।
Fareedkot Teekaਜਿਸ ਨੇ ਮਨ, ਬਾਣੀ ਕਰ ਹਰੀ ਕੇ ਗੁਣ ਗਾਏ ਹੈਂ ਤਿਸ ਨੇ ਸਰਬ ਸੁਖੋਂ ਕੋ ਪਾਇ ਲੀਆ ਹੈ॥੧॥
Prof. Sahib Singhਪਰ, ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤਿਆਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ ॥੧॥ਪਦ ਅਰਥ ਸਰਬ = ਸਾਰੇ। ਗਾਏ = ਗਾਇਆਂ ॥੧॥
SikhNet (Spanish)La Paz Verdadera se logra cantando las Alabanzas del Señor. (1)
ਸੂਖ ਸਹਜ ਆਨੰਦ ਲਹਹੁ ॥
sookh sehaj aanand lahahu |
Sant Singh KhalsaYou shall obtain peace, poise and bliss,
Manmohan SinghO man, obtain peace, poise and bliss;
Manmohan Singh (Punjabi)ਹੇ ਬੰਦੇ! ਤੂੰ ਆਰਾਮ, ਅਡੋਲਤਾ ਤੇ ਖੁਸ਼ੀ ਨੂੰ ਹਾਸਲ ਕਰ,
Fareedkot Teekaਹੇ ਭਾਈ! ਸਹਜ ਸੁਖ ਕੇ ਅਨੰਦ ਕਾ ਲੈਣਾ ਕਰੋ॥
Prof. Sahib Singh(ਸਾਧ ਸੰਗਤ ਵਿਚ) ਆਤਮਕ ਅਡੋਲਤਾ ਦੇ ਸੁਖ ਆਨੰਦ ਮਾਣੋ,ਪਦ ਅਰਥ ਸਹਜ = ਆਤਮਕ ਅਡੋਲਤਾ।
SikhNet (Spanish)Oh raza humana, obten Paz, Equilibrio y Éxtasis, recitando el Naam,
ਸਾਧਸੰਗਤਿ ਪਾਈਐ ਵਡਭਾਗੀ; ਗੁਰਮੁਖਿ ਹਰਿ ਹਰਿ ਨਾਮੁ ਕਹਹੁ ॥੧॥ ਰਹਾਉ ॥
saadhasangat paaeeai vaddabhaagee; guramukh har har naam kahahu |1| rahaau |
Sant Singh Khalsawhen you find the Saadh Sangat, the Company of the Holy, by great good fortune. As Gurmukh, utter the Name of the Lord, Har, Har. ||1||Pause||
Manmohan Singhthrough good fortune and by the Guru's grace, utter thou the Lord God's Name by associating with the society of saints. Pause.
Manmohan Singh (Punjabi)ਅਤੇ ਭਾਰੀ ਪ੍ਰਾਲਭਧ ਰਾਹੀਂ ਸਤਿਸੰਗਤ ਨੂੰ ਪਰਾਪਤ ਹੋ, ਤੂੰ ਗੁਰਾਂ ਦੀ ਦਇਆ ਦੁਆਰਾ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ। ਠਹਿਰਾਓ।
Fareedkot Teekaਪਰੰਤੂ ਸੰਤੋਂ ਕੀ ਸੰਗਤਿ ਬਡੇ ਭਾਗੋਂ ਕਰ ਪ੍ਰਾਪਤਿ ਹੋਤੀ ਹੈ, ਤਾਂ ਤੇ ਸਤਸੰਗ ਮੇਂ ਮਿਲ ਕੇ ਗੁਰੋਂ ਦ੍ਵਾਰੇ ਹਰਿ ਹਰਿ ਨਾਮ ਕੋ ਉਚਾਰਨ ਕਰੋ॥੧॥ ਰਹਾਉ ॥
Prof. Sahib Singhਪਰ ਵੱਡੀ ਕਿਸਮਤ ਨਾਲ ਹੀ ਸਾਧ ਸੰਗਤ ਮਿਲਦੀ ਹੈ। ਹੇ ਭਾਈ! ਗੁਰੂ ਦੀ ਸਰਨ ਪੈ ਕੇ ਸਦਾ ਪਰਮਾਤਮਾ ਦਾ ਨਾਮ ਜਪੋ ॥੧॥ ਰਹਾਉ ॥ਪਦ ਅਰਥ ਪਾਈਐ = ਪਾ ਸਕੀਦੀ ਹੈ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੧॥ ਰਹਾਉ ॥
SikhNet (Spanish)l Nombre del Señor, por la Gracia del Guru. Asociarse con los Santos, trae buena Fortuna. (1-Pausa)
ਬੰਧਨ ਮਾਤ ਪਿਤਾ ਸੁਤ ਬਨਿਤਾ ॥
bandhan maat pitaa sut banitaa |
Sant Singh KhalsaMother, father, children and spouse - all place the mortal in bondage.
Manmohan SinghThe mother, father, son and wife are but bonds.
Manmohan Singh (Punjabi)ਮਾਂ, ਪਿਓ, ਪੁੱਤਰ ਅਤੇ ਪਤਨੀ ਕੇਵਲ ਜੰਜੀਰਾਂ ਹੀ ਹਨ।
Fareedkot Teekaਮਾਤਾ, ਪਿਤਾ ਔ ਪੁਤ੍ਰ, ਇਸਤ੍ਰੀ ਆਦਿਕੋਂ ਕਾ ਮੋਹ ਬੰਧਨ ਰੂਪ ਹੈ॥
Prof. Sahib Singhਮਾਂ, ਪਿਉ, ਪੁੱਤਰ, ਇਸਤ੍ਰੀ (ਆਦਿਕ ਸੰਬੰਧੀ) ਮਾਇਆ ਦੇ ਮੋਹ ਦੀਆਂ ਫਾਹੀਆਂ ਪਾਂਦੇ ਹਨ।ਪਦ ਅਰਥ ਮਾਤ = ਮਾਂ। ਸੁਤ = ਪੁੱਤਰ। ਬਨਿਤਾ = ਇਸਤ੍ਰੀ।
SikhNet (Spanish)Madre, padre, hijos y esposa sólo nos amarran al mundo,
ਬੰਧਨ ਕਰਮ ਧਰਮ ਹਉ ਕਰਤਾ ॥
bandhan karam dharam hau karataa |
Sant Singh KhalsaReligious rituals and actions done in ego place the mortal in bondage.
Manmohan SinghThe religious deeds, which man does in ego are but fetters.
Manmohan Singh (Punjabi)ਜਿਹੜੇ ਧਾਰਮਕ ਸੰਸਕਾਰ, ਬੰਦਾ ਹੰਕਾਰ ਅੰਦਰ ਕਰਦਾ ਹੈ ਨਿਰੀਆਂ ਪੁਰੀਆਂ ਬੇੜੀਆਂ ਹੀ ਹਨ।
Fareedkot Teekaਪੁਰਸ ਅਨੇਕ ਪ੍ਰਕਾਰ ਕੇ ਜੋ ਧਰਮ ਹੰਤਾ ਸਹਿਤ ਕਰਤਾ ਹੈ, ਸੋ ਭੀ ਬੰਧਨ ਰੂਪ ਹੈਂ॥
Prof. Sahib Singh(ਤੀਰਥ ਆਦਿਕ ਮਿਥੇ ਹੋਏ) ਧਾਰਮਿਕ ਕਰਮ ਭੀ ਫਾਹੀਆਂ ਪੈਦਾ ਕਰਦੇ ਹਨ (ਕਿਉਂਕਿ ਇਹਨਾਂ ਦੇ ਕਾਰਨ ਮਨੁੱਖ) ਅਹੰਕਾਰ ਕਰਦਾ ਹੈ (ਕਿ ਮੈਂ ਤੀਰਥ-ਜਾਤ੍ਰਾ ਆਦਿਕ ਕਰਮ ਕੀਤੇ ਹਨ)।ਪਦ ਅਰਥ ਬੰਧਨ = ਮਾਇਆ ਦੇ ਮੋਹ ਦੀਆਂ ਫਾਹੀਆਂ। ਕਰਮ ਧਰਮ = ਮਿਥੇ ਹੋਏ ਧਾਰਮਿਕ ਕੰਮ (ਤੀਰਥ ਜਾਤ੍ਰਾ ਆਦਿਕ)। ਹਉ = ਹਉਂ, ਮੈਂ, ਹਉਮੈ, ਅਹੰਕਾਰ।
SikhNet (Spanish)sí toda rectitud, toda acción que se realiza sobre la base de promover el ego, nos amarra a las pasiones.
ਬੰਧਨ ਕਾਟਨਹਾਰੁ. ਮਨਿ ਵਸੈ ॥
bandhan kaattanahaar. man vasai |
Sant Singh KhalsaIf the Lord, the Shatterer of bonds, abides in the mind,
Manmohan SinghIf the snapper of bonds bides in the mind,
Manmohan Singh (Punjabi)ਜੇਕਰ ਬੇੜੀਆਂ ਕੱਟਣ ਵਾਲਾ ਚਿੱਤ ਵਿੱਚ ਟਿਕ ਜਾਵੇ।
Fareedkot Teekaਬੰਧਨ ਕਾਟਨਹਾਰ ਪਰਮੇਸ੍ਵਰ ਜੇਕਰ ਮਨ ਮੇਂ ਬਸ ਜਾਵੈ॥
Prof. Sahib Singhਪਰ ਜਦੋਂ ਇਹ ਫਾਹੀਆਂ ਕੱਟ ਸਕਣ ਵਾਲਾ ਪਰਮਾਤਮਾ (ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ,ਪਦ ਅਰਥ ਕਾਟਨਹਾਰੁ = ਕੱਟ ਸਕਣ ਵਾਲਾ ਪ੍ਰਭੂ। ਮਨਿ = ਮਨ ਵਿਚ।
SikhNet (Spanish)Si uno enaltece el Nombre de Dios,
ਤਉ ਸੁਖੁ ਪਾਵੈ; ਨਿਜ ਘਰਿ ਬਸੈ ॥੨॥
tau sukh paavai; nij ghar basai |2|
Sant Singh Khalsathen peace is obtained, dwelling in the home of the self deep within. ||2||
Manmohan Singhthen one obtains bliss and abides in his own Home.
Manmohan Singh (Punjabi)ਤਦ ਜੀਵ ਖੁਸ਼ੀ ਹਾਸਲ ਕਰ ਲੈਂਦਾ ਹੈ ਅਤੇ ਆਪਣੇ ਨਿੱਜ ਦੇ ਘਰ ਅੰਦਰ ਵੱਸਦਾ ਹੈ।
Fareedkot Teekaਸ੍ਵੈ ਸਰੂਪ ਮੇਂ ਨਿਵਾਸ ਕਰੇ ਤਉ ਪੁਰਸ ਸੁਖ ਕੋ ਪ੍ਰਾਪਤਿ ਹੋਤਾ ਹੈ॥੨॥
Prof. Sahib Singhਤਦੋਂ (ਮਾਂ ਪਿਉ ਪੁੱਤਰ ਇਸਤ੍ਰੀ ਆਦਿਕ ਸੰਬੰਧੀਆਂ ਵਿਚ ਰਹਿੰਦਾ ਹੋਇਆ ਹੀ) ਆਤਮਕ ਆਨੰਦ ਮਾਣਦਾ ਹੈ (ਕਿਉਂਕਿ ਤਦੋਂ ਮਨੁੱਖ) ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ ॥੨॥ਪਦ ਅਰਥ ਤਉ = ਤਦੋਂ। ਨਿਜ ਘਰਿ = ਆਪਣੇ ਅਸਲ ਘਰ ਵਿਚ, ਪ੍ਰਭੂ-ਚਰਨਾਂ ਵਿਚ ॥੨॥
SikhNet (Spanish)Él rompe nuestros apegos. Uno logra entonces el Éxtasis y habita en su Ser Superior. (2)
ਸਭਿ ਜਾਚਿਕ; ਪ੍ਰਭ ਦੇਵਨਹਾਰ ॥
sabh jaachik; prabh devanahaar |
Sant Singh KhalsaEveryone is a beggar; God is the Great Giver.
Manmohan SinghEveryone is a beggar The Lord alone is the Giver.
Manmohan Singh (Punjabi)ਹਰ ਜਣਾ ਮੰਗਤਾ ਹੈ। ਕੇਵਲ ਸੁਆਮੀ ਹੀ ਦੇਣ ਵਾਲਾ ਹੈ।
Fareedkot Teekaਸੰਪੂਰਨ ਜੀਵ ਭੇਖਾਰੀ ਹੈਂ ਔਰ ਪਰਮੇਸਰ ਸਭ ਖਾਨ ਪਾਨ ਦੇਣੇ ਵਾਲਾ ਹੈ॥
Prof. Sahib Singhਸਾਰੇ ਜੀਵ ਸਭ ਕੁਝ ਦੇ ਸਕਣ ਵਾਲੇ ਪ੍ਰਭੂ (ਦੇ ਦਰ) ਦੇ (ਹੀ) ਮੰਗਤੇ ਹਨ,ਪਦ ਅਰਥ ਸਭਿ = ਸਾਰੇ। ਜਾਚਿਕ = ਮੰਗਤੇ {ਬਹੁ-ਵਚਨ}। ਦੇਵਨਹਾਰ = ਸਭ ਕੁਝ ਦੇ ਸਕਣ ਵਾਲਾ।
SikhNet (Spanish)Todos son buscadores y es sólo Dios Quien da,
ਗੁਣ ਨਿਧਾਨ ਬੇਅੰਤ ਅਪਾਰ ॥
gun nidhaan beant apaar |
Sant Singh KhalsaThe Treasure of Virtue is the Infinite, Endless Lord.
Manmohan SinghThe Infinite and Boundless Lord is the Treasure of virtues.
Manmohan Singh (Punjabi)ਅਨੰਤ ਅਤੇ ਹੱਦ ਬੰਨਾ ਰਹਿਤ ਸੁਆਮੀ ਨੇਕੀਆਂ ਦਾ ਖਜਾਨਾ ਹੈ।
Fareedkot Teekaਗੁਣੋਂ ਕਾ ਸਮੁੰਦ੍ਰ ਔਰ ਬ੍ਯੰਤ ਹੈ, ਪੁਨਹ ਅਪਾਰ ਹੈ॥
Prof. Sahib Singhਉਹ ਪਰਮਾਤਮਾ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਬੇਅੰਤ ਹੈ, ਉਸ ਦੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।ਪਦ ਅਰਥ ਨਿਧਾਨੁ = ਖ਼ਜ਼ਾਨਾ। ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}।
SikhNet (Spanish)sí, Dios es el Tesoro de Virtudes, Insondable e Infinito.
ਜਿਸ ਨੋ ਕਰਮੁ ਕਰੇ; ਪ੍ਰਭੁ ਅਪਨਾ ॥
jis no karam kare; prabh apanaa |
Sant Singh KhalsaThat person, unto whom God grants His Mercy
Manmohan Singhhe, unto whom the Lord shows His merry.
Manmohan Singh (Punjabi)ਜਿਸ ਉਤੇ ਸੁਆਮੀ ਆਪਣੀ ਰਹਿਮਤ ਧਾਰਦਾ ਹੈ,
Fareedkot Teekaਪਰਮੇਸ੍ਵਰ ਜਿਸ ਪੁਰਸ ਕੋ ਅਪਨਾ ਦਾਸ ਜਾਨ ਕਰ ਅਨੁਗ੍ਰਹ ਕਰਤਾ ਹੈ॥
Prof. Sahib Singhਜਿਸ ਮਨੁੱਖ ਉਤੇ ਪਿਆਰਾ ਪ੍ਰਭੂ ਬਖ਼ਸ਼ਸ਼ ਕਰਦਾ ਹੈ,ਪਦ ਅਰਥ ਕਰਮੁ = ਮਿਹਰ, ਬਖ਼ਸ਼ਸ਼।
SikhNet (Spanish)Aquél que tiene la Gracia de Dios,
ਹਰਿ ਹਰਿ ਨਾਮੁ; ਤਿਨੈ ਜਨਿ ਜਪਨਾ ॥੩॥
har har naam; tinai jan japanaa |3|
Sant Singh Khalsa- that humble being chants the Name of the Lord, Har, Har. ||3||
Manmohan SinghThat person alone utters the Lord Master's Name.
Manmohan Singh (Punjabi)ਕੇਵਲ ਉਹ ਪੁਰਸ਼ ਹੀ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਮਨ, ਬਾਣੀ ਕਰ ਕੇ ਹਰੀ ਨਾਮ ਕੋ ਤਿਸ ਪੁਰਸ ਨੇ ਜਪਨਾ ਕੀਆ ਹੈ॥੩॥☬ਪਰਮੇਸ੍ਵਰ ਕੀ ਪ੍ਰਾਪਤੀ ਵਾਸਤੇ ਗੁਰੋਂ ਆਗੇ ਸ੍ਰੀ ਗੁਰੂ ਜੀ ਬੇਨਤੀ ਕਰਨੇ ਕਾ ਪ੍ਰਕਾਰ ਦਿਖਾਵਤੇ ਹੈਂ:
Prof. Sahib Singhਉਸੇ ਹੀ ਮਨੁੱਖ ਨੇ ਸਦਾ ਪਰਮਾਤਮਾ ਦਾ ਨਾਮ ਜਪਿਆ ਹੈ ॥੩॥ਪਦ ਅਰਥ ਤਿਨੈ ਜਨਿ = ਉਸੇ ਜਨ ਨੇ, ਉਸੇ ਮਨੁੱਖ ਨੇ ॥੩॥
SikhNet (Spanish)sólo él medita en el Naam, el Nombre del Señor. (3)
ਗੁਰ ਅਪਨੇ ਆਗੈ ਅਰਦਾਸਿ ॥
gur apane aagai aradaas |
Sant Singh KhalsaI offer my prayer to my Guru.
Manmohan SinghBefore my Guru-God, the treasure of virtues,
Manmohan Singh (Punjabi)ਨੇਕੀਆਂ ਦੇ ਖਜਾਨੇ ਆਪਣੇ ਗੁਰੂ ਪਰਮੇਸ਼ਵਰ ਅੱਗੇ ਮੈਂ ਬੇਨਤੀ ਕਰਦਾ ਹਾਂ,
Fareedkot Teekaਜਗ੍ਯਾਸੂ ਅਪਨੇ ਗੁਰੋਂ ਕੇ ਆਗੇ ਐਸੇ ਬੇਨਤੀ ਕਰੇ:
Prof. Sahib Singhਆਪਣੇ ਗੁਰੂ ਦੇ ਦਰ ਤੇ (ਸਦਾ) ਅਰਜ਼ੋਈ ਕਰਿਆ ਕਰ,
SikhNet (Spanish)Le rezo ahora a mi Guru, mi Dios,
ਕਰਿ ਕਿਰਪਾ. ਪੁਰਖ ਗੁਣਤਾਸਿ ॥
kar kirapaa. purakh gunataas |
Sant Singh KhalsaO Primal Lord God, Treasure of Virtue, please bless me with Your Grace.
Manmohan SinghI make supplication to be merciful unto me.
Manmohan Singh (Punjabi)ਕਿ ਉਹ ਮੇਰੇ ਉਤੇ ਦਇਆਵਾਨ ਹੋਣ।
Fareedkot Teekaਹੇ ਗੁਨੋ ਕੇ (ਤਾਸਿ) ਸਮੂਹ ਪੂਰਨ ਪੁਰਖ! ਹਮਾਰੇ ਪੁਰ ਕ੍ਰਿਪਾ ਦ੍ਰਿਸ੍ਟੀ ਕਰੋ॥
Prof. Sahib Singhਤੇ, ਆਖਦਾ ਰਹੁ- ਹੇ ਸ੍ਰਿਸ਼ਟੀ ਦੇ ਮਾਲਕ! ਹੇ ਗੁਣਾਂ ਦੇ ਖ਼ਜ਼ਾਨੇ ਅਕਾਲ ਪੁਰਖ! ਮਿਹਰ ਕਰ।ਪਦ ਅਰਥ ਪੁਰਖ ਗੁਣਤਾਸਿ = ਹੇ ਗੁਣਾਂ ਦੇ ਖ਼ਜ਼ਾਨੇ ਅਕਾਲ ਪੁਰਖ!
SikhNet (Spanish)ten Compasión de mí, oh Purusha,
ਕਹੁ ਨਾਨਕ. ਤੁਮਰੀ ਸਰਣਾਈ ॥
kahu naanak. tumaree saranaaee |
Sant Singh KhalsaSays Nanak, I have come to Your Sanctuary.
Manmohan SinghSays Nanak, I have entered Thy sanctuary,
Manmohan Singh (Punjabi)ਗੁਰੂ ਜੀ ਆਖਦੇ ਹਨ ਮੈਂ ਤੇਰੀ ਪਨਾਹ ਲਈ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਕਹੋ: ਹੇ ਗੁਰੋ! ਮੈਂ ਆਪ ਕੀ ਸਰਣ ਲਈ ਹੈ॥
Prof. Sahib Singhਨਾਨਕ ਆਖਦਾ ਹੈ- ਮੈਂ ਤੇਰੀ ਸਰਨ ਆਇਆ ਹਾਂ,ਪਦ ਅਰਥ ਨਾਨਕ = ਹੇ ਨਾਨਕ!
SikhNet (Spanish)Tesoro de todo Mérito. He buscado Tu Santuario, tómame entonces,
ਜਿਉ ਭਾਵੈ; ਤਿਉ ਰਖਹੁ ਗੁਸਾਈ ॥੪॥੨੮॥੪੧॥
jiau bhaavai; tiau rakhahu gusaaee |4|28|41|
Sant Singh KhalsaIf it pleases You, please protect me, O Lord of the World. ||4||28||41||
Manmohan SinghO Lord of the world. As it pleases Thee, so save Thou me.
Manmohan Singh (Punjabi)ਹੇ ਸੰਸਾਰ ਦੇ ਸੁਆਮੀ! ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ ਓਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ।
Fareedkot Teekaਜੈਸੇ ਆਪ ਕੋ ਭਾਵੇ ਤੈਸੇ ਮੈਨੂੰ ਰਖੋ, ਭਾਵ (ਗੁਸਾਈ) ਪਰਮੇਸ੍ਵਰ ਮੇਂ ਪ੍ਰਾਪਤਿ ਕਰੋ॥੪॥੨੮॥੪੧॥
Prof. Sahib Singhਜਿਵੇਂ ਤੇਰੀ ਰਜ਼ਾ ਹੈ ਤਿਵੇਂ ਮੈਨੂੰ (ਆਪਣੇ ਚਰਨਾਂ ਵਿਚ) ਰੱਖ ॥੪॥੨੮॥੪੧॥ਪਦ ਅਰਥ ਗੁਸਾਈ = ਹੇ ਸ੍ਰਿਸ਼ਟੀ ਦੇ ਮਾਲਕ! ॥੪॥੨੮॥੪੧॥
SikhNet (Spanish)oh Maestro de la Tierra, así como es Tu Voluntad. (4-28-41)