ੴ

ਸਿੱਖਬਾਣੀ · SikhBani

ਸਾਧਸੰਗਿ ਤਾ ਕੀ ਸਰਨੀ ਪਰਹੁ ॥

saadhasang taa kee saranee parahu
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 191 · 11 lines
Translations

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਸਾਧਸੰਗਿ; ਤਾ ਕੀ ਸਰਨੀ ਪਰਹੁ ॥

saadhasang; taa kee saranee parahu |

Sant Singh KhalsaIn the Saadh Sangat, the Company of the Holy, seek His Sanctuary.
Manmohan SinghIn the congregation of Saints take to His refuge.
Manmohan Singh (Punjabi)ਸਤਿ ਸੰਗਤ ਅੰਦਰ ਉਸ ਦੀ ਸਰਣਾਗਤਿ ਸੰਭਾਲ।
Fareedkot Teekaਸਾਧੋਂ ਕਾ ਜੋ ਸੰਗੁ ਹੈ ਤਿਸੁ ਵਾਹਗੁਰੂ ਕੀ ਸਰਨ ਮੇਂ ਪਰੋ॥
Prof. Sahib Singh(ਹੇ ਮੇਰੇ ਵੀਰ!) ਸਾਧ ਸੰਗਤਿ ਵਿਚ ਜਾ ਕੇ ਉਸ ਪਰਮਾਤਮਾ ਦਾ ਆਸਰਾ ਲੈ।

ਪਦ ਅਰਥ ਸਾਧ ਸੰਗਿ = ਸਾਧ ਸੰਗਤਿ ਵਿਚ, ਗੁਰੂ ਦੀ ਸੰਗਤਿ ਵਿਚ। ਤਾ ਕੀ = ਉਸ (ਪਰਮਾਤਮਾ) ਦੀ

SikhNet (Spanish)Busca el Refugio de los Santos,

ਮਨੁ ਤਨੁ ਅਪਨਾ; ਆਗੈ ਧਰਹੁ ॥੧॥

man tan apanaa; aagai dharahu |1|

Sant Singh KhalsaPlace your mind and body in offering before Him. ||1||
Manmohan SinghThy soul and body do thou place before the Lord.
Manmohan Singh (Punjabi)ਆਪਣੀ ਆਤਮਾ ਤੇ ਦੇਹਿ ਤੂੰ ਸਾਹਿਬ ਦੇ ਮੂਹਰੇ ਰੱਖ ਦੇ!
Fareedkot Teekaਅਪਨਾ ਮਨ ਔਰ ਤਨ ਸਭ ਆਗੇ ਧਰੋ, ਭਾਵ ਏਹ ਕਿ ਸਰਬ ਸ੍ਵੈ ਅਰਪਨ ਕਰੋ॥੧॥
Prof. Sahib Singhਆਪਣਾ ਮਨ ਆਪਣਾ ਤਨ (ਭਾਵ, ਆਪਣਾ ਹਰੇਕ ਗਿਆਨ-ਇੰਦ੍ਰਾ) ਉਸ ਪਰਮਾਤਮਾ ਦੇ ਹਵਾਲੇ ਕਰ ਦੇਹ ॥੧॥
SikhNet (Spanish)y haz de tu mente y tu cuerpo una ofrenda a ellos.(1)

ਅੰਮ੍ਰਿਤ ਨਾਮੁ; ਪੀਵਹੁ ਮੇਰੇ ਭਾਈ ॥

amrit naam; peevahu mere bhaaee |

Sant Singh KhalsaDrink in the Ambrosial Nectar of the Name, O my Siblings of Destiny.
Manmohan SinghQuaff the ambrosial Name, O my brother.
Manmohan Singh (Punjabi)ਅੰਮ੍ਰਿਤ ਰੂਪੀ ਨਾਮ ਪਾਨ ਕਰ, ਹੇ ਮੇਰੇ ਵੀਰ!
Fareedkot Teekaਹੇ ਭਾਈ! ਹਰੀ ਨਾਮ ਅੰਮ੍ਰਿਤ ਕੋ ਪਾਨ ਕਰੋ॥
Prof. Sahib Singhਹੇ ਮੇਰੇ ਵੀਰ! ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ (ਸੁਆਸ ਸੁਆਸ ਪਰਮਾਤਮਾ ਦਾ ਨਾਮ ਸਿਮਰ।

ਪਦ ਅਰਥ ਭਾਈ = ਹੇ ਵੀਰ!

SikhNet (Spanish)Prueba, oh hermano, el Nombre Ambrosial del Señor,

ਸਿਮਰਿ ਸਿਮਰਿ; ਸਭ ਤਪਤਿ ਬੁਝਾਈ ॥੧॥ ਰਹਾਉ ॥

simar simar; sabh tapat bujhaaee |1| rahaau |

Sant Singh KhalsaMeditating, meditating in remembrance on the Lord, the fire of desire is totally quenched. ||1||Pause||
Manmohan SinghBy remembering and meditating on the Lord, the fire is entirely quenched. Pause.
Manmohan Singh (Punjabi)ਸਾਹਿਬ ਦਾ ਚਿੰਤਨ ਤੇ ਆਰਾਧਨ ਕਰਨ ਦੁਆਰਾ ਅੱਗ ਪੂਰੀ ਤਰ੍ਹਾਂ ਬੁਝ ਜਾਂਦੀ ਹੈ। ਠਹਿਰਾਉ।
Fareedkot Teekaਜਿਨ ਪੁਰਸੋਂ ਨੈ ਨਾਮ ਕੋ ਮਨ ਬਾਣੀ ਕਰ ਕੇ ਸਿਮਰਨ ਕੀਆ ਹੈ ਤਿਨੋਂ ਨੈ ਸਰਬ ਤਪਤਿ ਬੁਝਾਈ ਹੈ॥੧॥ ਰਹਾਉ ॥
Prof. Sahib Singhਜਿਸ ਨੇ ਨਾਮ ਸਿਮਰਿਆ ਹੈ) ਉਸ ਨੇ ਸਿਮਰ ਸਿਮਰ ਕੇ (ਆਪਣੇ ਅੰਦਰੋਂ ਵਿਕਾਰਾਂ ਦੀ) ਸਾਰੀ ਸੜਨ ਬੁਝਾ ਲਈ ਹੈ ॥੧॥ ਰਹਾਉ ॥

ਪਦ ਅਰਥ ਤਪਤਿ = ਸੜਨ ॥੧॥ ਰਹਾਉ ॥

SikhNet (Spanish)y meditando en Él apaga las llamas que te consumen. (1-Pausa)

ਤਜਿ ਅਭਿਮਾਨੁ; ਜਨਮ ਮਰਣੁ ਨਿਵਾਰਹੁ ॥

taj abhimaan; janam maran nivaarahu |

Sant Singh KhalsaRenounce your arrogant pride, and end the cycle of birth and death.
Manmohan SinghShed thy self-conceit and end thine births and deaths.
Manmohan Singh (Punjabi)ਆਪਣੀ ਸਵੈ-ਹੰਗਤਾ ਛੱਡ ਦੇ ਅਤੇ ਆਪਣੇ ਜਨਮ ਤੇ ਮਰਣ ਨੂੰ ਖ਼ਤਮ ਕਰ ਲੈ।
Fareedkot Teekaਅਭਿਮਾਨ ਤਿਆਗਨ ਕਰੋ, ਤਿਸ ਕਰ ਜਨਮ ਮਰਨ ਕੋ ਨਿਵਾਰਨ ਕਰੋ॥
Prof. Sahib Singh(ਹੇ ਮੇਰੇ ਵੀਰ! ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਕੇ ਜਨਮ ਮਰਨ ਦਾ ਗੇੜ ਮੁਕਾ ਲੈ।

ਪਦ ਅਰਥ ਤਜਿ = ਛੱਡ ਕੇ।

SikhNet (Spanish)Termina esta ronda de nacimientos y muertes aquietando tu ego,

ਹਰਿ ਕੇ ਦਾਸ ਕੇ ਚਰਣ; ਨਮਸਕਾਰਹੁ ॥੨॥

har ke daas ke charan; namasakaarahu |2|

Sant Singh KhalsaBow in humility to the feet of the Lord's slave. ||2||
Manmohan SinghMake obeisance unto the feet of God's slave.
Manmohan Singh (Punjabi)ਵਾਹਿਗੁਰੂ ਦੇ ਗੋਲੇ ਦੇ ਚਰਨਾ ਤੇ ਤੂੰ ਪਰਣਾਮ ਕਰ।
Fareedkot Teekaਹੇ ਭਾਈ! ਹਰੀ ਕੇ ਦਾਸ ਜੋ ਸੰਤ ਜਨ ਹੈਂ ਤਿਨ ਕੇ ਚਰਨੋਂ ਕੋ ਨਮਸਕਾਰ ਕਰੋ॥੨॥
Prof. Sahib Singhਪਰਮਾਤਮਾ ਦੇ ਸੇਵਕ ਦੇ ਚਰਨਾਂ ਉਤੇ ਆਪਣਾ ਸਿਰ ਰੱਖ ਦੇ ॥੨॥

ਪਦ ਅਰਥ ਨਮਸਕਾਰਹੁ = ਨਮਸਕਾਰ ਕਰੋ, ਆਪਣਾ ਸਿਰ ਨਿਵਾਓ ॥੨॥

SikhNet (Spanish)y póstrate a los Pies de los Santos. (2)

ਸਾਸਿ ਸਾਸਿ; ਪ੍ਰਭੁ ਮਨਹਿ ਸਮਾਲੇ ॥

saas saas; prabh maneh samaale |

Sant Singh KhalsaRemember God in your mind, with each and every breath.
Manmohan SinghWith every breath, remember the Lord.
Manmohan Singh (Punjabi)ਹਰਿ ਸੁਆਸ ਨਾਲ ਤੂੰ ਸਾਹਿਬ ਨੂੰ ਦਿਲੋਂ ਚੇਤੇ ਕਰ।
Fareedkot Teekaਸ੍ਵਾਸ ਸ੍ਵਾਸ ਪ੍ਰਭੂ ਕੋ ਮਨ ਮੇਂ (ਸਮਾਲੇ) ਸਿਮਰਨ ਕਰੋ॥
Prof. Sahib Singh(ਹੇ ਮੇਰੇ ਭਾਈ!) ਹਰੇਕ ਸਾਹ ਦੇ ਨਾਲ ਪਰਮਾਤਮਾ ਨੂੰ ਆਪਣੇ ਮਨ ਵਿਚ ਸਾਂਭ ਰੱਖ।

ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਮਨਹਿ = ਮਨ ਵਿਚ। ਸਮਾਲੇ = ਸਮਾਲਿ, ਸਾਂਭ ਕੇ ਰੱਖ।

SikhNet (Spanish)Con cada respiración afirma el Nombre en tu mente,

ਸੋ ਧਨੁ ਸੰਚਹੁ; ਜੋ ਚਾਲੈ ਨਾਲੇ ॥੩॥

so dhan sanchahu; jo chaalai naale |3|

Sant Singh KhalsaGather only that wealth, which shall go with you. ||3||
Manmohan SinghAmass that wealth, which may go with thee.
Manmohan Singh (Punjabi)ਉਹ ਦੌਲਤ ਇਕੱਤਰ ਕਰ ਜਿਹੜੀ ਤੇਰੇ ਸਾਥ ਜਾਵੇ!
Fareedkot Teekaਸੋ ਨਾਮ ਰੂਪੀ ਧਨ ਸੰਚਨਾ ਕਰੋ, ਜੋ ਪ੍ਰਲੋਕ ਮੇਂ ਨਾਲ ਚਲੇ॥੩॥
Prof. Sahib Singhਉਹ (ਨਾਮ-) ਧਨ ਇਕੱਠਾ ਕਰ ਜੇਹੜਾ ਤੇਰੇ ਨਾਲ ਸਾਥ ਕਰੇ ॥੩॥

ਪਦ ਅਰਥ ਸੰਚਹੁ = ਇਕੱਠਾ ਕਰੋ ॥੩॥

SikhNet (Spanish)y recolecta para ti los bienes que enriquecen tu Alma.(3)

ਤਿਸਹਿ ਪਰਾਪਤਿ; ਜਿਸੁ ਮਸਤਕਿ ਭਾਗੁ ॥

tiseh paraapat; jis masatak bhaag |

Sant Singh KhalsaHe alone obtains it, upon whose forehead such destiny is written.
Manmohan SinghHe alone obtains the Name on whose brow such lot is scribed.
Manmohan Singh (Punjabi)ਕੇਵਲ ਉਹੀ ਨਾਮ ਨੂੰ ਪਾਉਂਦਾ ਹੈ, ਜਿਸ ਦੇ ਮੱਥੇ ਉਤੇ ਐਸੀ ਕਿਸਮਤ ਲਿਖੀ ਹੋਈ ਹੈ!
Fareedkot Teekaਨਾਮ ਧਨ ਤਿਸ ਕੋ ਪ੍ਰਾਪਤਿ ਹੋਤਾ ਹੈ ਜਿਸ ਕੇ ਮਸਤਕ ਮੇਂ ਪੁੰਨ ਹੈਂ॥
Prof. Sahib Singh(ਪਰ ਇਹ ਨਾਮ-ਧਨ ਇਕੱਠਾ ਕਰਨਾ ਜੀਵਾਂ ਦੇ ਵੱਸ ਦੀ ਗੱਲ ਨਹੀਂ। ਇਹ ਨਾਮ-ਧਨ) ਉਸ ਮਨੁੱਖ ਨੂੰ ਹੀ ਮਿਲਦਾ ਹੈ, ਜਿਸ ਦੇ ਮੱਥੇ ਉਤੇ ਭਾਗ ਜਾਗੇ।

ਪਦ ਅਰਥ ਤਿਸਹਿ = ਉਸ (ਮਨੁੱਖ) ਨੂੰ। ਮਸਤਕਿ = ਮੱਥੇ ਉਤੇ।

SikhNet (Spanish)Sólo aquél que tiene el Destino para hacerlo, alcanza la Divinidad;

ਕਹੁ ਨਾਨਕ; ਤਾ ਕੀ ਚਰਣੀ ਲਾਗੁ ॥੪॥੫੭॥੧੨੬॥

kahu naanak; taa kee charanee laag |4|57|126|

Sant Singh KhalsaSays Nanak, fall at the Feet of that Lord. ||4||57||126||
Manmohan SinghSays Nanak, fall thou at the feet of that Lord.
Manmohan Singh (Punjabi)ਗੁਰੂ ਜੀ ਫ਼ੁਰਮਾਉਂਦੇ ਹਨ ਤੂੰ ਉਸ ਸਾਹਿਬ ਦੇ ਪੈਰੀ ਪੈ ਜਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਕੀ ਪ੍ਰਾਪਤੀਵਾਨ ਪੁਰਸੋਂ ਕੇ ਚਰਨੀ ਲਾਗੋ॥੪॥੫੭॥੧੨੬॥☬ਗੁਰੋਂ ਕੀ ਮਹਿਮਾ ਕਥਨ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- (ਹੇ ਮੇਰੇ ਭਾਈ!) ਤੂੰ ਉਸ ਮਨੁੱਖ ਦੀ ਚਰਨੀਂ ਲੱਗ (ਜਿਸ ਨੂੰ ਨਾਮ-ਧਨ ਮਿਲਿਆ ਹੈ) ॥੪॥੫੭॥੧੨੬॥
SikhNet (Spanish)oh, dice Nanak, busca tu verdadero Destino rindiéndote a los Pies de tu Señor.(4-57-126)
Answers quote the Granth verbatim with Ang citations. AI commentary is not Gurbani and not a religious ruling.