ੴ

ਸਿੱਖਬਾਣੀ · SikhBani

Ang 191

Sri Guru Granth Sahib · Raag Gauree · 5 shabads, 54 lines
Translations
Shabad Guru Arjan Dev Ji Raag Gauree continued from Ang 190

ਕਲਿ ਕਲੇਸ; ਗੁਰ ਸਬਦਿ ਨਿਵਾਰੇ ॥

kal kales; gur sabad nivaare |

Sant Singh KhalsaThe Word of the Guru's Shabad quiets worries and troubles.
Manmohan SinghGuru's Word stills worries and afflictions.
Manmohan Singh (Punjabi)ਗੁਰਾਂ ਦੀ ਬਾਣੀ ਕਲਪਣਾ ਤੇ ਕਸ਼ਟਾਂ ਨੂੰ ਦੂਰ ਕਰ ਦਿੰਦੀ ਹੈ।
Fareedkot Teekaਅਨੇਕ ਪ੍ਰਕਾਰ ਕੀ (ਕਲਿ) ਕਲਪਨਾ ਔਰ ਰਾਗ ੧, ਦ੍ਵੈਖ ੨, ਅਵਿਦ੍ਯਾ ੩, ਅਸਮਤਾ ੪, ਅਭਿਨਵੇਸ ੫, ਏਹ ਪਾਂਚੋਂ ਕਲੇਸ ਸਰਬ ਗੁਰ ਸਬਦ ਸੇ ਨਿਵਾਰਨ ਕੀਏ ਹੈਂ॥
Prof. Sahib Singh(ਸਾਧ ਸੰਗਤਿ ਵਿਚ ਪਹੁੰਚੇ ਹੋਏ ਜਿਨ੍ਹਾਂ ਮਨੁੱਖਾਂ ਦੇ) ਮਾਨਸਕ ਝਗੜੇ ਤੇ ਕਲੇਸ਼ ਗੁਰੂ ਦੇ ਸ਼ਬਦ ਨੇ ਦੂਰ ਕਰ ਦਿੱਤੇ,

ਪਦ ਅਰਥ ਕਲਿ = ਦੁੱਖ, ਮਾਨਸਕ ਝਗੜੇ। ਗੁਰ ਸਬਦਿ = ਗੁਰੂ ਦੇ ਸ਼ਬਦ ਨੇ।

SikhNet (Spanish)El Bani del Guru disolvió toda mi tristeza e insatisfacción;

ਆਵਣ ਜਾਣ ਰਹੇ; ਸੁਖ ਸਾਰੇ ॥੧॥

aavan jaan rahe; sukh saare |1|

Sant Singh KhalsaComing and going ceases, and all comforts are obtained. ||1||
Manmohan SinghComing and going cease and all the comforts are obtained.
Manmohan Singh (Punjabi)ਆਉਣਾ ਤੇ ਜਾਣਾ ਮਿਟ ਜਾਂਦਾ ਹੈ ਤੇ ਸਭ ਆਰਾਮ ਮਿਲ ਜਾਂਦੇ ਹਨ।
Fareedkot Teekaਜਨਮ ਮਰਨ ਸੇ ਰਹਤ ਭਏ ਹੈਂ ਔਰ ਸਰਬ ਸੁਖੋਂ ਕੀ ਪ੍ਰਾਪਤੀ ਹੂਈ ਹੈ॥੧॥
Prof. Sahib Singhਉਹਨਾਂ ਦੇ ਜਨਮ ਮਰਨ ਦੇ ਗੇੜ ਮੁੱਕ ਗਏ, ਉਹਨਾਂ ਨੂੰ ਸਾਰੇ ਸੁਖ ਪ੍ਰਾਪਤ ਹੋ ਗਏ ॥੧॥

ਪਦ ਅਰਥ ਰਹੇ = ਮੁੱਕ ਗਏ ॥੧॥

SikhNet (Spanish)mis idas y venidas cesaron, y todo fue Felicidad para mí. (1)

ਭੈ ਬਿਨਸੇ; ਨਿਰਭਉ ਹਰਿ ਧਿਆਇਆ ॥

bhai binase; nirbhau har dhiaaeaa |

Sant Singh KhalsaFear is dispelled, meditating on the Fearless Lord.
Manmohan SinghMy fear is dispelled by meditating on the Fearless God.
Manmohan Singh (Punjabi)ਨਿਡਰ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਮੇਰਾ ਡਰ ਦੂਰ ਹੋ ਗਿਆ ਹੈ।
Fareedkot Teekaਨਿਰਭਉ ਹਰੀ ਕਾ ਧਿਆਨ ਕੀਆ ਤਾਂ ਤੇ ਭਯ ਨਸਟ ਹੂਏ ਹੈਂ॥
Prof. Sahib Singh(ਹੇ ਭਾਈ!) ਜਿਨ੍ਹਾਂ ਨੇ ਨਿਰਭਉ ਹਰੀ ਦਾ ਧਿਆਨ (ਆਪਣੇ ਹਿਰਦੇ ਵਿਚ) ਧਰਿਆ ਹੈ, ਉਹਨਾਂ ਦੇ (ਦੁਨੀਆ ਵਾਲੇ ਸਾਰੇ) ਡਰ ਦੂਰ ਹੋ ਗਏ ਹਨ।
SikhNet (Spanish)Al contemplar al Valeroso Dios, mi miedo fue disipado,

ਸਾਧਸੰਗਿ; ਹਰਿ ਕੇ ਗੁਣ ਗਾਇਆ ॥੧॥ ਰਹਾਉ ॥

saadhasang; har ke gun gaaeaa |1| rahaau |

Sant Singh KhalsaIn the Saadh Sangat, the Company of the Holy, I chant the Glorious Praises of the Lord. ||1||Pause||
Manmohan SinghIn the Society of the Saints, I chant the glories of God. Pause.
Manmohan Singh (Punjabi)ਸਚਿਆਰਾ ਦੀ ਸੰਗਤ ਅੰਦਰ ਮੈਂ ਵਾਹਿਗੁਰੂ ਦੀ ਉਸਤਤੀ ਗਾਇਨ ਕਰਦਾ ਹਾਂ। ਠਹਿਰਾਉ।
Fareedkot Teekaਪੁਨਾ ਸਤਿਸੰਗ ਕਰ ਹਰੀ ਕੇ ਗੁਣ ਗਾਇਨ ਕਰੇ॥੧॥ ਰਹਾਉ ॥
Prof. Sahib Singhਸਾਧ ਸੰਗਤਿ ਵਿਚ (ਜਾ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਇਆਂ (ਨਿਰਭਉ ਹੋਈਦਾ ਹੈ) ॥੧॥ ਰਹਾਉ ॥

ਪਦ ਅਰਥ ਬਿਨਸੇ = ਦੂਰ ਹੋ ਗਏ ॥੧॥ ਰਹਾਉ ॥

SikhNet (Spanish)y en la Saad Sangat, la Sociedad de los Santos, canté las Alabanzas del Señor. (1-Pausa)

ਚਰਨ ਕਵਲ; ਰਿਦ ਅੰਤਰਿ ਧਾਰੇ ॥

charan kaval; rid antar dhaare |

Sant Singh KhalsaI have enshrined the Lotus Feet of the Lord within my heart.
Manmohan SinghLord's lotus feet, I have placed within my mind
Manmohan Singh (Punjabi)ਸਾਹਿਬ ਦੇ ਚਰਨ ਕਮਲ ਮੈਂ ਆਪਣੇ ਚਿਰਦੇ ਅੰਦਰ ਟਿਕਾ ਲਏ ਹਨ।
Fareedkot Teekaਜਬ ਗੁਰੋਂ ਕੇ ਵਾ ਹਰੀ ਕੇ ਚਰਨ ਕਵਲ ਰਿਦੇ ਮੇਂ ਧਾਰਨ ਕੀਏ ਹੈਂ॥
Prof. Sahib Singh(ਸਾਧ ਸੰਗਤਿ ਦੀ ਬਰਕਤਿ ਨਾਲ ਜਿਨ੍ਹਾਂ ਮਨੁੱਖਾਂ ਨੇ) ਪਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਵਿਚ ਵਸਾ ਲਏ,

ਪਦ ਅਰਥ ਚਰਨ ਕਵਲ = ਕੌਲ ਫੁੱਲ ਵਰਗੇ ਸੋਹਣੇ ਚਰਨ। ਧਾਰੇ = ਟਿਕਾਏ।

SikhNet (Spanish)Por la Gracia del Guru fui a través del mar de fuego,

ਅਗਨਿ ਸਾਗਰ; ਗੁਰਿ. ਪਾਰਿ ਉਤਾਰੇ ॥੨॥

agan saagar; gur. paar utaare |2|

Sant Singh KhalsaThe Guru has carried me across the ocean of fire. ||2||
Manmohan SinghThe Guru has ferried me across the ocean of fire.
Manmohan Singh (Punjabi)ਗੁਰਾਂ ਨੇ ਮੈਨੂੰ ਅੱਗ ਦੇ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ।
Fareedkot Teekaਤਬ ਗੁਰੋਂ ਨੇ ਸੰਸਾ ਜੋ ਅਗਨ ਕਾ ਸਮੁੰਦ੍ਰ ਹੈ ਤਾ ਸੋਂ ਪਾਰ ਉਤਾਰੇ ਹੈਂ, ਭਾਵ ਏਹ ਕਿ ਸਰੂਪ ਕੀ ਪ੍ਰਾਪਤੀ ਕਰੀ ਹੈ॥੨॥
Prof. Sahib Singhਗੁਰੂ ਨੇ ਉਹਨਾਂ ਨੂੰ ਤ੍ਰਿਸ਼ਨਾ-ਅੱਗ ਦੇ ਸਮੁੰਦਰ ਵਿਚੋਂ ਪਾਰ ਲੰਘਾ ਦਿੱਤਾ ॥੨॥

ਪਦ ਅਰਥ ਗੁਰਿ = ਗੁਰੂ ਨੇ ॥੨॥

SikhNet (Spanish)y los Pies de Loto del Señor fueron enaltecidos en mi corazón.(2)

ਬੂਡਤ ਜਾਤ; ਪੂਰੈ ਗੁਰਿ ਕਾਢੇ ॥

booddat jaat; poorai gur kaadte |

Sant Singh KhalsaI was sinking down, and the Perfect Guru pulled me out.
Manmohan SinghI was sinking, the Perfect Guru has extricated me.
Manmohan Singh (Punjabi)ਮੈਂ ਡੁੱਬ ਰਿਹਾ ਸਾਂ, ਪੂਰਨ ਗੁਰਾਂ ਨੇ ਮੈਨੂੰ ਬਚਾ ਲਿਆ ਹੈ।
Fareedkot Teekaਤਿਸ ਅਗਨ ਸਮੁੰਦ੍ਰ ਮੇਂ ਬੂਡਤੇ ਜਾਤੇ ਥੇ ਪੂਰਨ ਗੁਰੋਂ ਨੈ ਨਿਕਾਲੇ ਹੈਂ॥
Prof. Sahib Singh(ਵਿਕਾਰਾਂ ਦੇ ਸਮੁੰਦਰ ਵਿਚ) ਡੁੱਬ ਰਹੇ ਮਨੁੱਖਾਂ ਨੂੰ ਪੂਰੇ ਗੁਰੂ ਨੇ (ਬਾਹੋਂ ਫੜ ਕੇ ਬਾਹਰ) ਕੱਢ ਲਿਆ (ਜਦੋਂ ਉਹ ਸਾਧ ਸੰਗਤਿ ਵਿਚ ਅੱਪੜ ਗਏ),

ਪਦ ਅਰਥ ਬੂਡਤ ਜਾਤ = ਡੁੱਬਦੇ ਜਾਂਦੇ।

SikhNet (Spanish)De estarme ahogando, la Mano del Guru me rescató,

ਜਨਮ ਜਨਮ ਕੇ; ਟੂਟੇ ਗਾਢੇ ॥੩॥

janam janam ke; ttootte gaadte |3|

Sant Singh KhalsaI was cut off from the Lord for countless incarnations, and now the Guru united me with Him again. ||3||
Manmohan SinghThe Guru has united me with the Lord from whom I was separated wince many births.
Manmohan Singh (Punjabi)ਗੁਰਾਂ ਨੇ ਮੈਨੂੰ ਪ੍ਰਭੂ ਨਾਲ ਜੋੜ ਦਿਤਾ ਹੈ, ਜਿਸ ਨਾਲੋਂ ਮੈਂ ਅਨੇਕਾਂ ਜਨਮਾਂ ਤੋਂ ਵਿਛੁੜਿਆਂ ਹੋਇਆ ਸਾਂ।
Fareedkot Teekaਜਨਮ ਜਨਮਾਂਤ੍ਰੋਂ ਕੇ ਟੂਟੇ ਹੂਏ ਥੇ ਗੁਰੋਂ ਨੇ ਮਿਲਾਇ ਲੀਏ ਹੈਂ॥੩॥
Prof. Sahib Singhਉਹਨਾਂ ਨੂੰ (ਪਰਮਾਤਮਾ ਨਾਲੋਂ) ਅਨੇਕਾਂ ਜਨਮਾਂ ਦੇ ਟੁੱਟਿਆਂ ਹੋਇਆਂ ਨੂੰ (ਗੁਰੂ ਨੇ ਮੁੜ ਪਰਮਾਤਮਾ ਦੇ ਨਾਲ) ਮਿਲਾ ਦਿੱਤਾ ॥੩॥

ਪਦ ਅਰਥ ਗਾਢੇ = ਗੰਢ ਦਿੱਤੇ, ਜੋੜ ਦਿੱਤੇ ॥੩॥

SikhNet (Spanish)y por fin, después de largo tiempo, terminó mi separación.(3)

ਕਹੁ ਨਾਨਕ; ਤਿਸੁ ਗੁਰ ਬਲਿਹਾਰੀ ॥

kahu naanak; tis gur balihaaree |

Sant Singh KhalsaSays Nanak, I am a sacrifice to the Guru;
Manmohan SinghSays Nanak, I am a sacrifice unto the Guru,
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਮੈਂ ਉਨ੍ਹਾਂ ਗੁਰਾਂ ਉਤੇ ਵਾਰਨੇ ਜਾਂਦਾ ਹਾਂ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਗੁਰੂ ਕੇ ਬਲਿਹਾਰੇ ਜਾਤਾ ਹੂੰ॥
Prof. Sahib Singhਨਾਨਕ ਆਖਦਾ ਹੈ- ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ,
SikhNet (Spanish)Oh, dice Nanak, aquél sobre quien está la Gracia del Señor,

ਜਿਸੁ ਭੇਟਤ; ਗਤਿ ਭਈ ਹਮਾਰੀ ॥੪॥੫੬॥੧੨੫॥

jis bhettat; gat bhee hamaaree |4|56|125|

Sant Singh Khalsameeting Him, I have been saved. ||4||56||125||
Manmohan Singhby meeting whom my salvation has been accomplished.
Manmohan Singh (Punjabi)ਜਿਨ੍ਹਾਂ ਨੂੰ ਮਿਲਣ ਦੁਆਰਾ ਮੇਰੀ ਕਲਿਆਣ ਹੋ ਗਈ ਹੈ।
Fareedkot Teekaਜਿਸ ਕੋ ਮਿਲਨੇ ਕਰ ਹਮਾਰੀ ਮੁਕਤੀ ਭਈ ਹੈ॥੪॥੫੬॥੧੨੫॥☬ਉਪਦੇਸੁ ਕਰਤੇ ਹੈਂ:
Prof. Sahib Singhਜਿਸ ਨੂੰ ਮਿਲਿਆਂ ਸਾਡੀ (ਜੀਵਾਂ ਦੀ) ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ ॥੪॥੫੬॥੧੨੪॥

ਪਦ ਅਰਥ ਭੇਟਤ = ਮਿਲਿਆਂ। ਗਤਿ = ਉੱਚੀ ਆਤਮਕ ਅਵਸਥਾ ॥੪॥

SikhNet (Spanish)encuentra a los Santos y la Contemplación del Naam.(4-56-125)

Open this shabad (11 lines, Angs 190-191) →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਸਾਧਸੰਗਿ; ਤਾ ਕੀ ਸਰਨੀ ਪਰਹੁ ॥

saadhasang; taa kee saranee parahu |

Sant Singh KhalsaIn the Saadh Sangat, the Company of the Holy, seek His Sanctuary.
Manmohan SinghIn the congregation of Saints take to His refuge.
Manmohan Singh (Punjabi)ਸਤਿ ਸੰਗਤ ਅੰਦਰ ਉਸ ਦੀ ਸਰਣਾਗਤਿ ਸੰਭਾਲ।
Fareedkot Teekaਸਾਧੋਂ ਕਾ ਜੋ ਸੰਗੁ ਹੈ ਤਿਸੁ ਵਾਹਗੁਰੂ ਕੀ ਸਰਨ ਮੇਂ ਪਰੋ॥
Prof. Sahib Singh(ਹੇ ਮੇਰੇ ਵੀਰ!) ਸਾਧ ਸੰਗਤਿ ਵਿਚ ਜਾ ਕੇ ਉਸ ਪਰਮਾਤਮਾ ਦਾ ਆਸਰਾ ਲੈ।

ਪਦ ਅਰਥ ਸਾਧ ਸੰਗਿ = ਸਾਧ ਸੰਗਤਿ ਵਿਚ, ਗੁਰੂ ਦੀ ਸੰਗਤਿ ਵਿਚ। ਤਾ ਕੀ = ਉਸ (ਪਰਮਾਤਮਾ) ਦੀ

SikhNet (Spanish)Busca el Refugio de los Santos,

ਮਨੁ ਤਨੁ ਅਪਨਾ; ਆਗੈ ਧਰਹੁ ॥੧॥

man tan apanaa; aagai dharahu |1|

Sant Singh KhalsaPlace your mind and body in offering before Him. ||1||
Manmohan SinghThy soul and body do thou place before the Lord.
Manmohan Singh (Punjabi)ਆਪਣੀ ਆਤਮਾ ਤੇ ਦੇਹਿ ਤੂੰ ਸਾਹਿਬ ਦੇ ਮੂਹਰੇ ਰੱਖ ਦੇ!
Fareedkot Teekaਅਪਨਾ ਮਨ ਔਰ ਤਨ ਸਭ ਆਗੇ ਧਰੋ, ਭਾਵ ਏਹ ਕਿ ਸਰਬ ਸ੍ਵੈ ਅਰਪਨ ਕਰੋ॥੧॥
Prof. Sahib Singhਆਪਣਾ ਮਨ ਆਪਣਾ ਤਨ (ਭਾਵ, ਆਪਣਾ ਹਰੇਕ ਗਿਆਨ-ਇੰਦ੍ਰਾ) ਉਸ ਪਰਮਾਤਮਾ ਦੇ ਹਵਾਲੇ ਕਰ ਦੇਹ ॥੧॥
SikhNet (Spanish)y haz de tu mente y tu cuerpo una ofrenda a ellos.(1)

ਅੰਮ੍ਰਿਤ ਨਾਮੁ; ਪੀਵਹੁ ਮੇਰੇ ਭਾਈ ॥

amrit naam; peevahu mere bhaaee |

Sant Singh KhalsaDrink in the Ambrosial Nectar of the Name, O my Siblings of Destiny.
Manmohan SinghQuaff the ambrosial Name, O my brother.
Manmohan Singh (Punjabi)ਅੰਮ੍ਰਿਤ ਰੂਪੀ ਨਾਮ ਪਾਨ ਕਰ, ਹੇ ਮੇਰੇ ਵੀਰ!
Fareedkot Teekaਹੇ ਭਾਈ! ਹਰੀ ਨਾਮ ਅੰਮ੍ਰਿਤ ਕੋ ਪਾਨ ਕਰੋ॥
Prof. Sahib Singhਹੇ ਮੇਰੇ ਵੀਰ! ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ (ਸੁਆਸ ਸੁਆਸ ਪਰਮਾਤਮਾ ਦਾ ਨਾਮ ਸਿਮਰ।

ਪਦ ਅਰਥ ਭਾਈ = ਹੇ ਵੀਰ!

SikhNet (Spanish)Prueba, oh hermano, el Nombre Ambrosial del Señor,

ਸਿਮਰਿ ਸਿਮਰਿ; ਸਭ ਤਪਤਿ ਬੁਝਾਈ ॥੧॥ ਰਹਾਉ ॥

simar simar; sabh tapat bujhaaee |1| rahaau |

Sant Singh KhalsaMeditating, meditating in remembrance on the Lord, the fire of desire is totally quenched. ||1||Pause||
Manmohan SinghBy remembering and meditating on the Lord, the fire is entirely quenched. Pause.
Manmohan Singh (Punjabi)ਸਾਹਿਬ ਦਾ ਚਿੰਤਨ ਤੇ ਆਰਾਧਨ ਕਰਨ ਦੁਆਰਾ ਅੱਗ ਪੂਰੀ ਤਰ੍ਹਾਂ ਬੁਝ ਜਾਂਦੀ ਹੈ। ਠਹਿਰਾਉ।
Fareedkot Teekaਜਿਨ ਪੁਰਸੋਂ ਨੈ ਨਾਮ ਕੋ ਮਨ ਬਾਣੀ ਕਰ ਕੇ ਸਿਮਰਨ ਕੀਆ ਹੈ ਤਿਨੋਂ ਨੈ ਸਰਬ ਤਪਤਿ ਬੁਝਾਈ ਹੈ॥੧॥ ਰਹਾਉ ॥
Prof. Sahib Singhਜਿਸ ਨੇ ਨਾਮ ਸਿਮਰਿਆ ਹੈ) ਉਸ ਨੇ ਸਿਮਰ ਸਿਮਰ ਕੇ (ਆਪਣੇ ਅੰਦਰੋਂ ਵਿਕਾਰਾਂ ਦੀ) ਸਾਰੀ ਸੜਨ ਬੁਝਾ ਲਈ ਹੈ ॥੧॥ ਰਹਾਉ ॥

ਪਦ ਅਰਥ ਤਪਤਿ = ਸੜਨ ॥੧॥ ਰਹਾਉ ॥

SikhNet (Spanish)y meditando en Él apaga las llamas que te consumen. (1-Pausa)

ਤਜਿ ਅਭਿਮਾਨੁ; ਜਨਮ ਮਰਣੁ ਨਿਵਾਰਹੁ ॥

taj abhimaan; janam maran nivaarahu |

Sant Singh KhalsaRenounce your arrogant pride, and end the cycle of birth and death.
Manmohan SinghShed thy self-conceit and end thine births and deaths.
Manmohan Singh (Punjabi)ਆਪਣੀ ਸਵੈ-ਹੰਗਤਾ ਛੱਡ ਦੇ ਅਤੇ ਆਪਣੇ ਜਨਮ ਤੇ ਮਰਣ ਨੂੰ ਖ਼ਤਮ ਕਰ ਲੈ।
Fareedkot Teekaਅਭਿਮਾਨ ਤਿਆਗਨ ਕਰੋ, ਤਿਸ ਕਰ ਜਨਮ ਮਰਨ ਕੋ ਨਿਵਾਰਨ ਕਰੋ॥
Prof. Sahib Singh(ਹੇ ਮੇਰੇ ਵੀਰ! ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਕੇ ਜਨਮ ਮਰਨ ਦਾ ਗੇੜ ਮੁਕਾ ਲੈ।

ਪਦ ਅਰਥ ਤਜਿ = ਛੱਡ ਕੇ।

SikhNet (Spanish)Termina esta ronda de nacimientos y muertes aquietando tu ego,

ਹਰਿ ਕੇ ਦਾਸ ਕੇ ਚਰਣ; ਨਮਸਕਾਰਹੁ ॥੨॥

har ke daas ke charan; namasakaarahu |2|

Sant Singh KhalsaBow in humility to the feet of the Lord's slave. ||2||
Manmohan SinghMake obeisance unto the feet of God's slave.
Manmohan Singh (Punjabi)ਵਾਹਿਗੁਰੂ ਦੇ ਗੋਲੇ ਦੇ ਚਰਨਾ ਤੇ ਤੂੰ ਪਰਣਾਮ ਕਰ।
Fareedkot Teekaਹੇ ਭਾਈ! ਹਰੀ ਕੇ ਦਾਸ ਜੋ ਸੰਤ ਜਨ ਹੈਂ ਤਿਨ ਕੇ ਚਰਨੋਂ ਕੋ ਨਮਸਕਾਰ ਕਰੋ॥੨॥
Prof. Sahib Singhਪਰਮਾਤਮਾ ਦੇ ਸੇਵਕ ਦੇ ਚਰਨਾਂ ਉਤੇ ਆਪਣਾ ਸਿਰ ਰੱਖ ਦੇ ॥੨॥

ਪਦ ਅਰਥ ਨਮਸਕਾਰਹੁ = ਨਮਸਕਾਰ ਕਰੋ, ਆਪਣਾ ਸਿਰ ਨਿਵਾਓ ॥੨॥

SikhNet (Spanish)y póstrate a los Pies de los Santos. (2)

ਸਾਸਿ ਸਾਸਿ; ਪ੍ਰਭੁ ਮਨਹਿ ਸਮਾਲੇ ॥

saas saas; prabh maneh samaale |

Sant Singh KhalsaRemember God in your mind, with each and every breath.
Manmohan SinghWith every breath, remember the Lord.
Manmohan Singh (Punjabi)ਹਰਿ ਸੁਆਸ ਨਾਲ ਤੂੰ ਸਾਹਿਬ ਨੂੰ ਦਿਲੋਂ ਚੇਤੇ ਕਰ।
Fareedkot Teekaਸ੍ਵਾਸ ਸ੍ਵਾਸ ਪ੍ਰਭੂ ਕੋ ਮਨ ਮੇਂ (ਸਮਾਲੇ) ਸਿਮਰਨ ਕਰੋ॥
Prof. Sahib Singh(ਹੇ ਮੇਰੇ ਭਾਈ!) ਹਰੇਕ ਸਾਹ ਦੇ ਨਾਲ ਪਰਮਾਤਮਾ ਨੂੰ ਆਪਣੇ ਮਨ ਵਿਚ ਸਾਂਭ ਰੱਖ।

ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਮਨਹਿ = ਮਨ ਵਿਚ। ਸਮਾਲੇ = ਸਮਾਲਿ, ਸਾਂਭ ਕੇ ਰੱਖ।

SikhNet (Spanish)Con cada respiración afirma el Nombre en tu mente,

ਸੋ ਧਨੁ ਸੰਚਹੁ; ਜੋ ਚਾਲੈ ਨਾਲੇ ॥੩॥

so dhan sanchahu; jo chaalai naale |3|

Sant Singh KhalsaGather only that wealth, which shall go with you. ||3||
Manmohan SinghAmass that wealth, which may go with thee.
Manmohan Singh (Punjabi)ਉਹ ਦੌਲਤ ਇਕੱਤਰ ਕਰ ਜਿਹੜੀ ਤੇਰੇ ਸਾਥ ਜਾਵੇ!
Fareedkot Teekaਸੋ ਨਾਮ ਰੂਪੀ ਧਨ ਸੰਚਨਾ ਕਰੋ, ਜੋ ਪ੍ਰਲੋਕ ਮੇਂ ਨਾਲ ਚਲੇ॥੩॥
Prof. Sahib Singhਉਹ (ਨਾਮ-) ਧਨ ਇਕੱਠਾ ਕਰ ਜੇਹੜਾ ਤੇਰੇ ਨਾਲ ਸਾਥ ਕਰੇ ॥੩॥

ਪਦ ਅਰਥ ਸੰਚਹੁ = ਇਕੱਠਾ ਕਰੋ ॥੩॥

SikhNet (Spanish)y recolecta para ti los bienes que enriquecen tu Alma.(3)

ਤਿਸਹਿ ਪਰਾਪਤਿ; ਜਿਸੁ ਮਸਤਕਿ ਭਾਗੁ ॥

tiseh paraapat; jis masatak bhaag |

Sant Singh KhalsaHe alone obtains it, upon whose forehead such destiny is written.
Manmohan SinghHe alone obtains the Name on whose brow such lot is scribed.
Manmohan Singh (Punjabi)ਕੇਵਲ ਉਹੀ ਨਾਮ ਨੂੰ ਪਾਉਂਦਾ ਹੈ, ਜਿਸ ਦੇ ਮੱਥੇ ਉਤੇ ਐਸੀ ਕਿਸਮਤ ਲਿਖੀ ਹੋਈ ਹੈ!
Fareedkot Teekaਨਾਮ ਧਨ ਤਿਸ ਕੋ ਪ੍ਰਾਪਤਿ ਹੋਤਾ ਹੈ ਜਿਸ ਕੇ ਮਸਤਕ ਮੇਂ ਪੁੰਨ ਹੈਂ॥
Prof. Sahib Singh(ਪਰ ਇਹ ਨਾਮ-ਧਨ ਇਕੱਠਾ ਕਰਨਾ ਜੀਵਾਂ ਦੇ ਵੱਸ ਦੀ ਗੱਲ ਨਹੀਂ। ਇਹ ਨਾਮ-ਧਨ) ਉਸ ਮਨੁੱਖ ਨੂੰ ਹੀ ਮਿਲਦਾ ਹੈ, ਜਿਸ ਦੇ ਮੱਥੇ ਉਤੇ ਭਾਗ ਜਾਗੇ।

ਪਦ ਅਰਥ ਤਿਸਹਿ = ਉਸ (ਮਨੁੱਖ) ਨੂੰ। ਮਸਤਕਿ = ਮੱਥੇ ਉਤੇ।

SikhNet (Spanish)Sólo aquél que tiene el Destino para hacerlo, alcanza la Divinidad;

ਕਹੁ ਨਾਨਕ; ਤਾ ਕੀ ਚਰਣੀ ਲਾਗੁ ॥੪॥੫੭॥੧੨੬॥

kahu naanak; taa kee charanee laag |4|57|126|

Sant Singh KhalsaSays Nanak, fall at the Feet of that Lord. ||4||57||126||
Manmohan SinghSays Nanak, fall thou at the feet of that Lord.
Manmohan Singh (Punjabi)ਗੁਰੂ ਜੀ ਫ਼ੁਰਮਾਉਂਦੇ ਹਨ ਤੂੰ ਉਸ ਸਾਹਿਬ ਦੇ ਪੈਰੀ ਪੈ ਜਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਕੀ ਪ੍ਰਾਪਤੀਵਾਨ ਪੁਰਸੋਂ ਕੇ ਚਰਨੀ ਲਾਗੋ॥੪॥੫੭॥੧੨੬॥☬ਗੁਰੋਂ ਕੀ ਮਹਿਮਾ ਕਥਨ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- (ਹੇ ਮੇਰੇ ਭਾਈ!) ਤੂੰ ਉਸ ਮਨੁੱਖ ਦੀ ਚਰਨੀਂ ਲੱਗ (ਜਿਸ ਨੂੰ ਨਾਮ-ਧਨ ਮਿਲਿਆ ਹੈ) ॥੪॥੫੭॥੧੨੬॥
SikhNet (Spanish)oh, dice Nanak, busca tu verdadero Destino rindiéndote a los Pies de tu Señor.(4-57-126)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਸੂਕੇ ਹਰੇ ਕੀਏ; ਖਿਨ ਮਾਹੇ ॥

sooke hare kee; khin maahe |

Sant Singh KhalsaThe dried branches are made green again in an instant.
Manmohan SinghThe withered, God makes green, in a trice.
Manmohan Singh (Punjabi)ਸੁੱਕਿਆਂ ਸੜਿਆ ਨੂੰ ਹਰੀ ਇਕ ਛਿਨ ਵਿੱਚ ਸਰਸਬਜ਼ ਕਰ ਦਿੰਦਾ ਹੈ।
Fareedkot Teekaਹੇ ਭਾਈ! (ਸੂਕੇ) ਜੋ ਪ੍ਰੇਮ ਰਹਤ ਥੇ, ਸੋ ਗੁਰੋਂ ਨੇ ਖਿਨ ਮੇਂ ਪ੍ਰੇਮ ਸੰਜੁਗਤ ਹਰੇ ਕੀਏ ਹੈਂ॥
Prof. Sahib Singhਗੁਰੂ ਇਕ ਖਿਨ ਵਿਚ ਆਤਮਕ ਜੀਵਨ ਦੇ ਰਸ ਤੋਂ ਸੁੰਞੇ ਹੋ ਚੁੱਕੇ ਮਨੁੱਖਾਂ ਨੂੰ ਹਰੇ (ਭਾਵ, ਆਤਮਕ ਜੀਵਨ ਵਾਲੇ) ਬਣਾ ਦੇਂਦਾ ਹੈ।

ਪਦ ਅਰਥ ਸੂਕੇ = ਸੁੱਕੇ ਹੋਏ, ਜਿਨ੍ਹਾਂ ਦੇ ਅੰਦਰ ਆਤਮਕ ਜੀਵਨ ਵਾਲਾ ਰਸ ਨਹੀਂ ਰਿਹਾ। ਮਾਹੇ = ਮਾਹਿ। ਖਿਨ ਮਾਹਿ = ਖਿਨ ਵਿਚ।

SikhNet (Spanish)En un instante el Señor reverdece la madera seca,

ਅੰਮ੍ਰਿਤ ਦ੍ਰਿਸਟਿ ਸੰਚਿ; ਜੀਵਾਏ ॥੧॥

amrit drisatt sanch; jeevaae |1|

Sant Singh KhalsaHis Ambrosial Glance irrigates and revives them. ||1||
Manmohan SinghHim ambrosial look irrigates and revives them.
Manmohan Singh (Punjabi)ਉਸ ਦੀ ਅੰਮ੍ਰਿਤ ਰੂਪੀ ਨਜ਼ਰ ਉਨ੍ਹਾਂ ਨੂੰ ਸਿੰਚ ਕੇ ਸੁਰਜੀਤ ਕਰ ਦਿੰਦੀ ਹੈ।
Fareedkot Teekaਅੰਮ੍ਰਿਤ ਰੂਪੀ ਦ੍ਰਿਸਟੀ ਕੋ ਸੰਚ ਕਰ ਕੇ ਜੀਵਤੇ ਕੀਏ ਹੈਂ॥੧॥
Prof. Sahib Singhਗੁਰੂ ਨਾਮ-ਜਲ ਸਿੰਜ ਕੇ ਉਨ੍ਹਾਂ ਨੂੰ ਆਤਮਕ ਜੀਵਨ ਦੇਣ ਵਾਲੀ ਨਿਗਾਹ ਕਰ ਕੇ ਆਤਮਕ ਜੀਵਨ ਬਖ਼ਸ਼ਦਾ ਹੈ ॥੧॥

ਪਦ ਅਰਥ ਦ੍ਰਿਸਟਿ = ਨਿਗਾਹ, ਨਜ਼ਰ। ਸੰਚਿ = ਸਿੰਜ ਕੇ। ਜੀਵਾਏ = ਆਤਮਕ ਜਿੰਦ ਪਾ ਦਿੱਤੀ ॥੧॥

SikhNet (Spanish)y regándola con Su Presencia Ambrosial, la vuelve a la vida.(1)

ਕਾਟੇ ਕਸਟ; ਪੂਰੇ ਗੁਰਦੇਵ ॥

kaatte kasatt; poore guradev |

Sant Singh KhalsaThe Perfect Divine Guru has removed my sorrow.
Manmohan SinghThe Perfect and Bright Guru, has removed my sufferings.
Manmohan Singh (Punjabi)ਪੂਰਨ ਤੇ ਪ੍ਰਕਾਸ਼ਵਾਨ ਗੁਰਾਂ ਨੇ ਮੇਰੇ ਦੁਖੜੇ ਦੂਰ ਕਰ ਦਿੱਤੇ ਹਨ।
Fareedkot Teekaਪੂਰਨ ਗੁਰੋਂ ਨੇ ਸਭ ਕਸਟ ਕਾਟ ਦੀਏ ਹੈਂ॥
Prof. Sahib Singhਪੂਰੇ ਗੁਰੂ ਨੇ ਉਸ ਦੇ ਸਾਰੇ ਕਸ਼ਟ ਕੱਟ ਦਿੱਤੇ,
SikhNet (Spanish)El Guru Verdadero alivia tus penas de seguro,

ਸੇਵਕ ਕਉ ਦੀਨੀ; ਅਪੁਨੀ ਸੇਵ ॥੧॥ ਰਹਾਉ ॥

sevak kau deenee; apunee sev |1| rahaau |

Sant Singh KhalsaHe blesses His servant with His service. ||1||Pause||
Manmohan SinghHis attendant He blesses with His service. Pause.
Manmohan Singh (Punjabi)ਆਪਣੇ ਟਹਿਲੂਏ ਨੂੰ ਉਹ ਆਪਣੀ ਚਾਕਰੀ ਬਖ਼ਸ਼ਦਾ ਹੈ। ਠਹਿਰਾਉ।
Fareedkot Teekaਸੇਵਕ ਕੋ ਅਪਨੀ ਸੇਵਾ ਦਈ ਹੈ॥੧॥ ਰਹਾਉ ॥
Prof. Sahib Singhਜਿਸ ਸੇਵਕ ਨੂੰ (ਪਰਮਾਤਮਾ ਨੇ) ਆਪਣੀ ਸੇਵਾ-ਭਗਤੀ (ਦੀ ਦਾਤਿ) ਦਿੱਤੀ ॥੧॥ ਰਹਾਉ ॥

ਪਦ ਅਰਥ ਕਉ = ਨੂੰ। ਦੀਨੀ = ਦਿੱਤੀ ॥੧॥ ਰਹਾਉ ॥

SikhNet (Spanish)y te abraza en Su Servicio. (1-Pausa)

ਮਿਟਿ ਗਈ ਚਿੰਤ; ਪੁਨੀ ਮਨ ਆਸਾ ॥

mitt gee chint; punee man aasaa |

Sant Singh KhalsaAnxiety is removed, and the desires of the mind are fulfilled,
Manmohan SinghAnxiety is removed, and heart's desires are fulfilled,
Manmohan Singh (Punjabi)ਫਿਕਰ ਦੂਰ ਹੋ ਗਿਆ ਹੈ ਅਤੇ ਦਿਲ ਦੀਆਂ ਕਾਮਨਾ ਪੂਰੀਆਂ ਹੋ ਗਈਆਂ ਹਨ,
Fareedkot Teekaਤਬ ਚਿੰਤਾ ਮਿਟ ਗਈ ਔਰ ਮਨ ਕੀ ਆਸਾ ਪੂਰਨ ਭਈ ਹੈ॥
Prof. Sahib Singhਉਸ ਦੀ (ਹਰੇਕ ਕਿਸਮ ਦੀ) ਚਿੰਤਾ ਮਿਟ ਗਈ, ਉਸ ਦੇ ਮਨ ਦੀ (ਹਰੇਕ) ਆਸ ਪੂਰੀ ਹੋ ਗਈ,

ਪਦ ਅਰਥ ਪੁਨੀ = ਪੂਰੀ ਹੋ ਗਈ।

SikhNet (Spanish)Tus preocupaciones te dejan y tu espíritu es elevado

ਕਰੀ ਦਇਆ; ਸਤਿਗੁਰਿ ਗੁਣਤਾਸਾ ॥੨॥

karee deaa; satigur gunataasaa |2|

Sant Singh Khalsawhen the True Guru, the Treasure of Excellence, shows His Kindness. ||2||
Manmohan Singhwhen True Guru, the treasure of excellence showers his benediction.
Manmohan Singh (Punjabi)ਜਦ ਗੁਣਾ ਦਾ ਖ਼ਜਾਨਾ ਸੱਚਾ ਗੁਰੂ ਆਪਣੀ ਮਿਹਰ ਧਾਰਦਾ ਹੈ।
Fareedkot Teekaਜਬ ਸਰਬ ਗੁਨ ਸਮੁੰਦ੍ਰ ਪੂਰੇ ਸਤਿਗੁਰੋਂ ਨੈ ਕ੍ਰਿਪਾ ਕਰੀ ॥੨॥
Prof. Sahib Singhਗੁਣਾਂ ਦੇ ਖ਼ਜ਼ਾਨੇ ਸਤਿਗੁਰੂ ਨੇ ਜਿਸ ਮਨੁੱਖ ਉਤੇ ਮਿਹਰ ਕੀਤੀ ॥੨॥

ਪਦ ਅਰਥ ਸਤਿਗੁਰਿ ਗੁਣਤਾਸਾ = ਗੁਣਾਂ ਦੇ ਖ਼ਜ਼ਾਨੇ ਸਤਿਗੁਰੂ ਨੇ ॥੨॥

SikhNet (Spanish)cuando el Verdadero Guru, el Tesoro de Virtud, es Compasivo contigo. (2)

ਦੁਖ ਨਾਠੇ; ਸੁਖ ਆਇ ਸਮਾਏ ॥

dukh naatthe; sukh aae samaae |

Sant Singh KhalsaPain is driven far away, and peace comes in its place;
Manmohan SinghPain flees, peace comes and takes its place,
Manmohan Singh (Punjabi)ਦਰਦ ਦੌੜ ਜਾਂਦਾ ਹੈ ਅਤੇ ਆਰਾਮ ਆ ਕੇ, ਉਸ ਦੀ ਥਾਂ ਲੈ ਲੈਂਦਾ ਹੈ,
Fareedkot Teekaਅੰਤਹਕਰਣ ਸੇ ਦੁਖ ਭਾਗ ਗਏ ਹੈਂ ਔਰ ਸੁਖ ਆਇ ਸਮਾਏ ਹੈਂ॥
Prof. Sahib Singhਉਸ ਦੇ ਸਾਰੇ ਦੁੱਖ ਦੂਰ ਹੋ ਗਏ, ਉਸ ਦੇ ਅੰਦਰ (ਸਾਰੇ) ਸੁਖ ਆ ਕੇ ਟਿਕ ਗਏ।

ਪਦ ਅਰਥ ਆਇ = ਆ ਕੇ। ਸਮਾਇ = ਰਚ ਗਏ।

SikhNet (Spanish)Al Comando del Guru,

ਢੀਲ ਨ ਪਰੀ; ਜਾ ਗੁਰਿ ਫੁਰਮਾਏ ॥੩॥

dteel na paree; jaa gur furamaae |3|

Sant Singh Khalsathere is no delay, when the Guru gives the Order. ||3||
Manmohan Singhit happens without delay, when the Guru orders it.
Manmohan Singh (Punjabi)ਜਦ ਗੁਰੂ ਹੁਕਮ ਕਰਦਾ ਹੈ, ਇਸ ਵਿੱਚ ਕੋਈ ਦੇਰੀ ਨਹੀਂ ਲਗਦੀ।
Fareedkot Teekaਹੇ ਭਾਈ! ਜਬ ਗੁਰੋਂ ਨੈ ਵਾਕ ਫੁਰਮਾਏ ਤਬ ਕੁਛ (ਢੀਲ) ਦੇਰੀ ਨਹੀਂ ਲਗੀ॥੩॥
Prof. Sahib Singhਜਦੋਂ ਗੁਰੂ ਨੇ ਜਿਸ ਮਨੁੱਖ ਉਤੇ ਬਖ਼ਸ਼ਸ਼ ਹੋਣ ਦਾ ਹੁਕਮ ਕੀਤਾ, ਰਤਾ ਭੀ ਢਿੱਲ ਨਾਹ ਹੋਈ ॥੩॥

ਪਦ ਅਰਥ ਗੁਰਿ = ਗੁਰੂ ਨੇ ॥੩॥

SikhNet (Spanish)tus pesares se desvanecen y vives lleno de Dicha. (3)

ਇਛ ਪੁਨੀ; ਪੂਰੇ ਗੁਰ ਮਿਲੇ ॥

eichh punee; poore gur mile |

Sant Singh KhalsaDesires are fulfilled, when one meets the True Guru;
Manmohan SinghAll desires are fulfilles when the perfect Guru meets,
Manmohan Singh (Punjabi)ਜਦ ਪੂਰਨ ਗੁਰੂ ਮਿਲ ਪੈਂਦਾ ਹੈ ਤਾਂ ਖ਼ਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ,
Fareedkot Teekaਜੋ ਪੂਰਨ ਗੁਰੋਂ ਸੇ ਮਿਲੇ ਹੈਂ ਤਿਨ ਕੀ ਸਰਬ ਇਛਾ ਪੂਰੀ ਭਈ ਹੈ॥
Prof. Sahib Singhਜੇਹੜੇ ਮਨੁੱਖ ਪੂਰੇ ਗੁਰੂ ਨੂੰ ਮਿਲ ਪਏ, ਉਹਨਾਂ ਦੀ (ਹਰੇਕ ਕਿਸਮ ਦੀ) ਇੱਛਾ ਪੂਰੀ ਹੋ ਗਈ,

ਪਦ ਅਰਥ ਗੁਰ ਮਿਲੇ = (ਜੇਹੜੇ) ਗੁਰੂ ਨੂੰ ਮਿਲੇ।

SikhNet (Spanish)Oh, dice Nanak, al encontrar al Guru Perfecto todos tus anhelos se cumplen,

ਨਾਨਕ. ਤੇ ਜਨ; ਸੁਫਲ ਫਲੇ ॥੪॥੫੮॥੧੨੭॥

naanak. te jan; sufal fale |4|58|127|

Sant Singh KhalsaO Nanak, His humble servant is fruitful and prosperous. ||4||58||127||
Manmohan SinghO Nanak, they bear Good fruit.
Manmohan Singh (Punjabi)ਹੇ ਨਾਨਕ! ਉਹ ਸਰੇਸ਼ਟ ਮੇਵਿਆਂ ਨਾਲ ਮੋਲਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਪੁਰਸ ਉੱਤਮ ਫਲੋਂ ਕਰ ਫਲੇ ਹੈਂ॥੪॥੫੮॥੧੨੭॥
Prof. Sahib Singhਹੇ ਨਾਨਕ! ਉਹਨਾਂ ਨੂੰ ਉੱਚੇ ਆਤਮਕ ਗੁਣਾਂ ਦੇ ਸੋਹਣੇ ਫਲ ਲੱਗ ਪਏ ॥੪॥੫੮॥੧੨੭॥

ਪਦ ਅਰਥ ਤੇ ਜਨ = ਉਹ ਬੰਦੇ। ਸੁਫਲ = ਚੰਗੇ ਫਲਾਂ ਵਾਲੇ ॥੪॥

* ਨੋਟ: ਚੇਤਾ ਰਹੇ ਕਿ ਅਸਲ ਅੰਕ ੧੨੮ ਚਾਹੀਦਾ ਹੈ।

SikhNet (Spanish)y eres llevado a la Realización y a la Plenitud. (4-58-127)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਤਾਪ ਗਏ; ਪਾਈ ਪ੍ਰਭਿ ਸਾਂਤਿ ॥

taap ge; paaee prabh saant |

Sant Singh KhalsaThe fever has departed; God has showered us with peace and tranquility.
Manmohan SinghFever has departed, and the Lord has rained peace.
Manmohan Singh (Punjabi)ਬੁਖ਼ਾਰ ਉਤਰ ਗਿਆ ਹੈ ਅਤੇ ਸਾਈਂ ਨੇ ਠੰਢ-ਂਚੈਨ ਵਰਤਾ ਦਿੱਤੀ ਹੈ।
Fareedkot Teekaਯਾਂ ਤੇ ਅਧ੍ਯਾਤਮ ਅਧਿਭੂਤ ਅਧਿਦੈਵਕ (ਤਾਪ) ਦੁਖ ਜਾਤੇ ਰਹੇ, ਪ੍ਰਭੂ ਨੇ ਮਨ ਮੇਂ ਸਾਂਤੀ ਕੀ ਪ੍ਰਾਪਤੀ ਕਰੀ ਹੈ। (ਅਧ੍ਯਾਤਮ) ਜੋ ਮਨ ਕਾ ਦੁਖ ਹੋ, (ਅਧਿਭੂਤ) ਸਰੀਰ ਕਾ ਦੁਖ, (ਅਧਿਦੈਵਕ) ਜੋ ਗ੍ਰਹ ਆਦਿ ਦੇਵਤਿਓਂ ਕਰ ਪੀੜਾ॥
Prof. Sahib Singhਜਿਨ੍ਹਾਂ ਨੂੰ ਪਰਮਾਤਮਾ ਆਪਣੇ ਨਾਮ ਦੀ ਦਾਤ ਦੇਂਦਾ ਹੈ ਉਹ ਠੰਡੇ ਜਿਗਰੇ ਵਾਲੇ ਬਣ ਜਾਂਦੇ ਹਨ।

ਪਦ ਅਰਥ ਪ੍ਰਭਿ = ਪ੍ਰਭੂ ਨੇ। ਸਾਂਤਿ = ਠੰਡ, ਆਤਮਕ ਅਡੋਲਤਾ।

SikhNet (Spanish)El fuego que te consume es apagado y el Señor te bendice con la Paz.

ਸੀਤਲ ਭਏ; ਕੀਨੀ ਪ੍ਰਭ ਦਾਤਿ ॥੧॥

seetal bhe; keenee prabh daat |1|

Sant Singh KhalsaA cooling peace prevails; God has granted this gift. ||1||
Manmohan SinghAll are rendered clam. The Lord has given His gift;
Manmohan Singh (Punjabi)ਸਾਰੇ ਸ਼ਾਂਤ ਹੋ ਗਏ ਹਨ। ਸਾਹਿਬ ਨੇ ਆਪਣੀ ਬਖ਼ਸ਼ਸ਼ ਕੀਤੀ ਹੈ।
Fareedkot Teekaਪੁਨਾ ਪ੍ਰਭੂ ਨੇ ਹੀ ਜਬ ਦਾਤ ਕਰੀ ਹੈ ਤਬ ਬਾਨੀ ਕਰ ਕੇ ਭੀ ਸੀਤਲ ਭਏ ਹੈਂ॥੧॥
Prof. Sahib Singhਪਰਮਾਤਮਾ ਨੇ ਉਹਨਾਂ ਦੇ ਅੰਦਰ ਐਸੀ ਆਤਮਕ ਠੰਢ ਵਰਤਾ ਦਿੱਤੀ ਹੁੰਦੀ ਹੈ ਕਿ ਉਹਨਾਂ ਦੇ ਸਾਰੇ ਤਾਪ-ਕਲੇਸ਼ ਦੂਰ ਹੋ ਜਾਂਦੇ ਹਨ ॥੧॥

ਪਦ ਅਰਥ ਸੀਤਲ = ਠੰਡੇ ॥੧॥

SikhNet (Spanish)Esta es la Bendición del Señor: “Que la Paz sea contigo”. (1)

ਪ੍ਰਭ ਕਿਰਪਾ ਤੇ; ਭਏ ਸੁਹੇਲੇ ॥

prabh kirapaa te; bhe suhele |

Sant Singh KhalsaBy God's Grace, we have become comfortable.
Manmohan SinghBy Lord's grace, we have become comfortable.
Manmohan Singh (Punjabi)ਸੁਆਮੀ ਦੀ ਦਇਆ ਦੁਆਰਾ ਅਸੀਂ ਸੁਖਾਲੇ ਹੋ ਗਏ ਹਨ।
Fareedkot Teekaਪ੍ਰਭੂ ਕੀ ਕ੍ਰਿਪਾ ਕਰ ਕੇ (ਸੁਹੇਲੇ) ਸੁਖੀ ਭਏ ਹੈਂ॥
Prof. Sahib Singh(ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਆਪਣੇ ਨਾਮ ਦੀ ਦਾਤ ਦੇਂਦਾ ਹੈ ਉਹ ਮਨੁੱਖ) ਪਰਮਾਤਮਾ ਦੀ ਕਿਰਪਾ ਨਾਲ ਸੌਖੇ (ਜੀਵਨ ਵਾਲੇ) ਹੋ ਜਾਂਦੇ ਹਨ,

ਪਦ ਅਰਥ ਤੇ = ਤੋਂ, ਨਾਲ। ਸੁਹੇਲੇ = ਸੌਖੇ।

SikhNet (Spanish)Por la Gracia del Señor uno se une Él,

ਜਨਮ ਜਨਮ ਕੇ; ਬਿਛੁਰੇ ਮੇਲੇ ॥੧॥ ਰਹਾਉ ॥

janam janam ke; bichhure mele |1| rahaau |

Sant Singh KhalsaSeparated from Him for countless incarnations, we are now reunited with Him. ||1||Pause||
Manmohan SinghSeparated since many births, we have been united with the Lord. Pause.
Manmohan Singh (Punjabi)ਅਨੇਕਾਂ ਜਨਮਾ ਦੇ ਵਿਛੁੜਿਆਂ ਹੋਇਆ ਨੂੰ ਸਾਹਿਬ ਨਾਲ ਮਿਲਾ ਦਿਤਾ ਹੈ। ਠਹਿਰਾਉ।
Fareedkot Teekaਕਿਉਂਕਿ ਹਰੀ ਨੈ ਜਨਮ ਜਨਮਾਂਤ੍ਰੋਂ ਕੇ ਬਿਛਰੇ ਹੂਏ ਮਿਲਾਇ ਲੀਏ ਹੈਂ॥੧॥ ਰਹਾਉ ॥
Prof. Sahib Singhਉਹਨਾਂ ਨੂੰ ਅਨੇਕਾਂ ਜਨਮਾਂ ਦੇ ਵਿੱਛੁੜਿਆਂ ਨੂੰ ਪਰਮਾਤਮਾ (ਆਪਣੇ ਨਾਲ) ਮਿਲਾ ਲੈਂਦਾ ਹੈ ॥੧॥ ਰਹਾਉ ॥
SikhNet (Spanish)después de tanto tiempo de separación.(1-Pausa)

ਸਿਮਰਤ ਸਿਮਰਤ; ਪ੍ਰਭ ਕਾ ਨਾਉ ॥

simarat simarat; prabh kaa naau |

Sant Singh KhalsaMeditating, meditating in remembrance on God's Name,
Manmohan SinghBy continuously remembering the Lord's Name,
Manmohan Singh (Punjabi)ਸੁਆਮੀ ਦੇ ਨਾਮ ਦਾ ਇਸ ਰਸ ਆਰਾਧਨ ਕਰਨ ਦੁਆਰਾ,
Fareedkot Teekaਪ੍ਰਭੂ ਕਾ ਨਾਮ ਸਿਮਰਤੇ ਸਿਮਰਤੇ॥
Prof. Sahib Singh(ਜਿਨ੍ਹਾਂ ਨੂੰ ਪਰਮਾਤਮਾ ਆਪਣੇ ਨਾਮ ਦੀ ਦਾਤ ਦੇਂਦਾ ਹੈ) ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ (ਉਹਨਾਂ ਦੇ ਅੰਦਰੋਂ)
SikhNet (Spanish)Meditando en el Naam, el Nombre del Señor

ਸਗਲ ਰੋਗ ਕਾ; ਬਿਨਸਿਆ ਥਾਉ ॥੨॥

sagal rog kaa; binasiaa thaau |2|

Sant Singh Khalsathe dwelling of all disease is destroyed. ||2||
Manmohan Singhthe abode of all the diseases is destroyed.
Manmohan Singh (Punjabi)ਸਮੂਹ ਬੀਮਾਰੀਆਂ ਦਾ ਡੇਰਾ ਪੁਟਿਆ ਗਿਆ ਹੈ।
Fareedkot Teekaਸਰਬ ਰੋਗੋਂ ਕਾ ਅਸਥਾਨ ਜੋ ਅਗ੍ਯਾਨ ਹੈ, ਸੋ ਨਾਸ ਭਯਾ ਹੈ॥੨॥
Prof. Sahib Singhਸਾਰੇ ਰੋਗਾਂ ਦਾ ਨਿਸ਼ਾਨ ਹੀ ਮਿਟ ਜਾਂਦਾ ਹੈ ॥੨॥

ਪਦ ਅਰਥ ਸਗਲ = ਸਾਰੇ। ਥਾਉ = ਥਾਂ, ਨਿਸ਼ਾਨ ॥੨॥

SikhNet (Spanish)la fuente de toda inquietud es destruida. (2)

ਸਹਜਿ ਸੁਭਾਇ; ਬੋਲੈ ਹਰਿ ਬਾਣੀ ॥

sehaj subhaae; bolai har baanee |

Sant Singh KhalsaIn intuitive peace and poise, chant the Word of the Lord's Bani.
Manmohan SinghWith composure and superb affection utter god's hymns.
Manmohan Singh (Punjabi)ਧੀਰਜ ਅਤੇ ਸ਼੍ਰੇਸ਼ਟ ਪਿਆਰ ਨਾਲ ਵਾਹਿਗੁਰੂ ਦੇ ਸ਼ਬਦਾ ਦਾ ਉਚਾਰਨ ਕਰ।
Fareedkot Teekaਸ੍ਵਭਾਵਕ ਹੀ ਹਰੀ ਸੰਬੰਧੀ ਬਾਣੀ ਬੋਲਤੇ ਹੈਂ॥
Prof. Sahib Singh(ਜਿਸ ਮਨੁੱਖ ਨੂੰ ਪਰਮਾਤਮਾ ਨਾਮ ਦੀ ਦਾਤ ਦੇਂਦਾ ਹੈ ਉਹ) ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰੇਮ-ਪਿਆਰ ਵਿਚ ਲੀਨ ਹੋ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦਾ ਰਹਿੰਦਾ ਹੈ।

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ-ਪਿਆਰ ਵਿਚ।

SikhNet (Spanish)La Palabra del Shabd del Señor llega de forma espontánea a la mente,

ਆਠ ਪਹਰ; ਪ੍ਰਭ ਸਿਮਰਹੁ ਪ੍ਰਾਣੀ ॥੩॥

aatth pehar; prabh simarahu praanee |3|

Sant Singh KhalsaTwenty-four hours a day, O mortal, meditate on God. ||3||
Manmohan SinghThroughout the eight watches of the day, ponder on the Lord, O mortal.
Manmohan Singh (Punjabi)ਦਿਨ ਦੇ ਅੱਠੇ ਪਹਿਰ ਹੀ ਸੁਆਮੀ ਦਾ ਚਿੰਤਨ ਕਰ ਹੇ ਜੀਵ!
Fareedkot Teekaਤਾਂ ਤੇ ਹੇ ਭਾਈ ਪ੍ਰਾਣੀਓਂ! ਆਠ ਪਹਰ ਪ੍ਰਭੂ ਕਾ ਸਿਮਰਨ ਕਰੋ॥੩॥
Prof. Sahib Singhਹੇ ਪ੍ਰਾਣੀ! (ਤੂੰ ਭੀ ਉਸ ਦੇ ਦਰ ਤੋਂ ਨਾਮ ਦੀ ਦਾਤ ਮੰਗ, ਤੇ) ਅੱਠੇ ਪਹਰ ਪ੍ਰਭੂ ਦਾ ਨਾਮ ਸਿਮਰਦਾ ਰਹੁ ॥੩॥

ਪਦ ਅਰਥ ਪ੍ਰਾਣੀ = ਹੇ ਪ੍ਰਾਣੀ! ॥੩॥

SikhNet (Spanish)y noche y día el Señor está contigo.(3)

ਦੂਖੁ ਦਰਦੁ ਜਮੁ; ਨੇੜਿ ਨ ਆਵੈ ॥

dookh darad jam; nerr na aavai |

Sant Singh KhalsaPain, suffering and the Messenger of Death do not even approach that one,
Manmohan SinghPain and Death's courier draw not near him,
Manmohan Singh (Punjabi)ਪੀੜ ਤਸੀਹਾ ਅਤੇ ਮੌਤ ਦਾ ਦੂਤ ਉਸਦੇ ਨੇੜੇ ਨਹੀਂ ਆਉਂਦੇ,
Fareedkot Teekaਉਸ ਕੇ (ਦੁਖ) ਕਾਲ ਕ੍ਰਿਤ ਪੀੜਾ ਔਰ ਦਰਦ ਜੋ ਈਰਖਾਦਿ ਜੰਨ ਕਲੇਸ ਹੈਂ, ਪੁਨਾ ਜਮ ਕੋਊ ਨਿਕਟ ਨਹੀਂ ਆਉਤਾ ਹੈ॥
Prof. Sahib Singhਕੋਈ ਦੁੱਖ-ਦਰਦ ਉਸ ਦੇ ਨੇੜੇ ਨਹੀਂ ਆਉਂਦਾ, ਉਸ ਨੂੰ ਮੌਤ ਦਾ ਡਰ ਨਹੀਂ ਪੋਂਹਦਾ (ਆਤਮਕ ਮੌਤ ਦਾ ਉਸ ਨੂੰ ਖ਼ਤਰਾ ਨਹੀਂ ਰਹਿ ਜਾਂਦਾ),
SikhNet (Spanish)Ni el dolor, ni la tristeza, ni la muerte se acercan a aquél

ਕਹੁ ਨਾਨਕ; ਜੋ ਹਰਿ ਗੁਨ ਗਾਵੈ ॥੪॥੫੯॥੧੨੮॥

kahu naanak; jo har gun gaavai |4|59|128|

Sant Singh Khalsasays Nanak, who sings the Glorious Praises of the Lord. ||4||59||128||
Manmohan Singhsays Nanak, who sings god's praises.
Manmohan Singh (Punjabi)ਗੁਰੂ ਜੀ ਆਖਦੇ ਹਨ, ਜੋ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪੁਰਸ ਹਰੀ ਕੇ ਗੁਣ ਗਾਯਨ ਕਰਤਾ ਹੈ॥੪॥੫੯॥੧੨੮॥☬ਨਾਮ ਔਰ ਸੰਤੋਂ ਕੀ ਉਪਮਾ:
Prof. Sahib Singhਨਾਨਕ ਆਖਦਾ ਹੈ- (ਪਰਮਾਤਮਾ ਦੀ ਮਿਹਰ ਨਾਲ) ਜੇਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੪॥੫੯॥੧੨੮॥

ਪਦ ਅਰਥ ਕਹੁ = ਆਖ। ਨਾਨਕ = ਹੇ ਨਾਨਕ! ॥੪॥

SikhNet (Spanish)que habita en el Señor y canta Su Alabanza. (4-59-128)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਭਲੇ ਦਿਨਸ; ਭਲੇ ਸੰਜੋਗ ॥

bhale dinas; bhale sanjog |

Sant Singh KhalsaAuspicious is the day, and auspicious is the chance,
Manmohan SinghPropitious is the day and propitious the chance,
Manmohan Singh (Punjabi)ਸ਼ੁਭ ਹੈ ਉਹ ਦਿਹਾੜਾ ਅਤੇ ਸ਼ੁਭ ਉਹ ਢੋ-ਮੇਲ,
Fareedkot Teekaਸੋਈ ਭਲੇ ਦਿਨ ਪੁਨਾ ਸ੍ਰੇਸਟ ਸੰਜੋਗ ਹੈਂ॥
Prof. Sahib Singh(ਹੇ ਭਾਈ!) ਉਹ ਦਿਨ ਸੁਹਾਵਣੇ ਹੁੰਦੇ ਹਨ ਉਹ ਮਿਲਾਪ ਦੇ ਅਵਸਰ ਸੁਖਦਾਈ ਹੁੰਦੇ ਹਨ,

ਪਦ ਅਰਥ ਦਿਨਸ = ਦਿਹਾੜੇ। ਸੰਜੋਗ = ਮਿਲਾਪ ਦੇ ਅਵਸਰ।

SikhNet (Spanish)Bendito sea el día, bendito el momento auspicioso,

ਜਿਤੁ ਭੇਟੇ; ਪਾਰਬ੍ਰਹਮ ਨਿਰਜੋਗ ॥੧॥

jit bhette; paarabraham nirajog |1|

Sant Singh Khalsawhich brought me to the Supreme Lord God, the Unjoined, Unlimited One. ||1||
Manmohan Singhwhen I met the Uncontaminated Supreme Lord.
Manmohan Singh (Punjabi)ਜਦ ਮੈਂ ਨਿਰਲੇਪ, ਸ਼੍ਰੋਮਣੀ ਨੂੰ ਮਿਲਿਆ।
Fareedkot Teekaਜਿਸ ਮੇਂ ਪਾਰਬ੍ਰਹਮ (ਨਿਰਜੋਗ) ਅਸੰਗ ਸ੍ਵਰੂਪ ਮਿਲੇ ਹੈਂ॥੧॥
Prof. Sahib Singhਜਦੋਂ (ਮਾਇਆ ਤੋਂ) ਨਿਰਲੇਪ ਪ੍ਰਭੂ ਜੀ ਮਿਲ ਪੈਂਦੇ ਹਨ ॥੧॥

ਪਦ ਅਰਥ ਜਿਤੁ = ਜਿਸ ਦੀ ਰਾਹੀਂ। ਭੇਟੇ = ਮਿਲੇ। ਨਿਰਜੋਗ = ਨਿਰਲੇਪ ॥੧॥

SikhNet (Spanish)en el que el Señor Supremo, el Maestro Desencarnado, sea encontrado.(1)

ਓਹ ਬੇਲਾ ਕਉ; ਹਉ ਬਲਿ ਜਾਉ ॥

oeh belaa kau; hau bal jaau |

Sant Singh KhalsaI am a sacrifice to that time,
Manmohan SinghI am a sacrifice unto that time.
Manmohan Singh (Punjabi)ਉਸ ਵਕਤ ਉਤੋਂ ਮੈਂ ਕੁਰਬਾਨ ਜਾਂਦਾ ਹਾਂ,
Fareedkot Teekaਹੇ ਭਾਈ! ਉਸ ਸਮੇਂ ਕੇ ਮੈਂ ਬਲਿਹਾਰੇ ਜਾਤਾ ਹੂੰ॥
Prof. Sahib Singh(ਹੇ ਭਾਈ!) ਮੈਂ ਉਸ ਵੇਲੇ ਤੋਂ ਕੁਰਬਾਨ ਜਾਂਦਾ ਹਾਂ,

ਪਦ ਅਰਥ ਕਉ = ਨੂੰ, ਤੋਂ। ਬਲਿ ਜਾਉ = ਮੈਂ ਸਦਕੇ ਜਾਂਦਾ ਹਾਂ

SikhNet (Spanish)Ofrezco mi ser en sacrificio por el instante

ਜਿਤੁ ਮੇਰਾ ਮਨੁ; ਜਪੈ ਹਰਿ ਨਾਉ ॥੧॥ ਰਹਾਉ ॥

jit meraa man; japai har naau |1| rahaau |

Sant Singh Khalsawhen my mind chants the Name of the Lord. ||1||Pause||
Manmohan Singhwhen my mind remembers the Name of god. Pause.
Manmohan Singh (Punjabi)ਜਦ ਮੇਰੀ ਆਤਮਾ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦੀ ਹੈ। ਠਹਿਰਾਉ।
Fareedkot Teekaਜਿਸ ਸਮੇਂ ਮੇਰੇ ਮਨ ਨੈ ਹਰੀ ਨਾਮ ਜਪੇ ਹੈ॥੧॥ ਰਹਾਉ ॥
Prof. Sahib Singhਜਿਸ ਵੇਲੇ ਮੇਰਾ ਮਨ ਪਰਮਾਤਮਾ ਦਾ ਨਾਮ ਜਪਦਾ ਹੈ ॥੧॥ ਰਹਾਉ ॥
SikhNet (Spanish)en el que mi mente pueda descansar en el Naam, el Nombre del Señor.(1-Pausa)

ਸਫਲ ਮੂਰਤੁ; ਸਫਲ ਓਹ ਘਰੀ ॥

safal moorat; safal oeh gharee |

Sant Singh KhalsaBlessed is that moment, and blessed is that time,
Manmohan SinghBlessed is that moment and blessed is the time,
Manmohan Singh (Punjabi)ਮੁਬਾਰਕ ਹੈ ਉਹ ਮੁਹਤ, ਅਤੇ ਮੁਬਾਰਕ ਉਹ ਸਮਾਂ,
Fareedkot Teekaਸੋ ਮਹੂਰਤ ਸਫਲ ਹੈ ਪੁਨਾ ਘੜੀ ਭੀ ਸਫਲ ਹੈ॥
Prof. Sahib Singh(ਹੇ ਭਾਈ!) ਮਨੁੱਖ ਵਾਸਤੇ ਉਹ ਮੁਹੂਰਤ ਭਾਗਾਂ ਵਾਲਾ ਹੁੰਦਾ ਹੈ ਉਹ ਘੜੀ ਸੁਲੱਖਣੀ ਹੁੰਦੀ ਹੈ,

ਪਦ ਅਰਥ ਮੂਰਤੁ = ਮੁਹੂਰਤ, ਦੋ ਘੜੀ ਜਿਤਨਾ ਸਮਾ {ਲਫ਼ਜ਼ 'ਮੂਰਤਿ' ਅਤੇ 'ਮੂਰਤੁ' ਵਿਚ ਫ਼ਰਕ ਚੇਤੇ ਰੱਖਣ-ਯੋਗ ਹੈ}।

SikhNet (Spanish)Bendito el momento auspicioso, bendita sea la hora,

ਜਿਤੁ ਰਸਨਾ ਉਚਰੈ; ਹਰਿ ਹਰੀ ॥੨॥

jit rasanaa ucharai; har haree |2|

Sant Singh Khalsawhen my tongue chants the Name of the Lord, Har, Haree. ||2||
Manmohan Singhwhen my tongue repeats God's Name.
Manmohan Singh (Punjabi)ਜਦ ਮੇਰੀ ਜੀਭਾ ਵਾਹਿਗੁਰੂ ਦੇ ਨਾਮ ਦਾ ਜਾਪ ਕਰਦੀ ਹੈ।
Fareedkot Teekaਜਿਸ ਮੇਂ ਰਸਨਾ ਹਰੀ ਹਰੀ ਉਚਾਰਨ ਕਰੇ॥੨॥
Prof. Sahib Singhਜਦੋਂ ਉਸ ਦੀ ਜੀਭ ਪਰਮਾਤਮਾ ਦਾ ਨਾਮ ਉਚਾਰਦੀ ਹੈ ॥੨॥

ਪਦ ਅਰਥ ਰਸਨਾ = ਜੀਭ ॥੨॥

SikhNet (Spanish)en la que los labios pronuncien el Naam, el Nombre del Destructor de los errores.(2)

ਸਫਲੁ ਓਹੁ ਮਾਥਾ; ਸੰਤ ਨਮਸਕਾਰਸਿ ॥

safal ohu maathaa; sant namasakaaras |

Sant Singh KhalsaBlessed is that forehead, which bows in humility to the Saints.
Manmohan SinghAccredited is the forehead, that bows to the Saints.
Manmohan Singh (Punjabi)ਕੀਰਤੀਮਾਨ ਹੈ ਉਹ ਮਸਤਕ ਜੋ ਸਾਧੂਆਂ ਅੱਗੇ ਨਿਉਂਦਾ ਹੈ।
Fareedkot Teekaਜੋ ਸੰਤੋਂ ਕੋ ਨਮਸਕਾਰ ਕਰਤਾ ਹੈ ਓਹੁ ਮਸਤਕੁ ਸਫਲੁ ਹੈ॥
Prof. Sahib Singh(ਹੇ ਭਾਈ!) ਉਹ ਮੱਥਾ ਭਾਗਾਂ ਵਾਲਾ ਹੈ ਜੇਹੜਾ ਗੁਰੂ-ਸੰਤ ਦੇ ਚਰਨਾਂ ਉਤੇ ਨਿਊਂਦਾ ਹੈ।

ਪਦ ਅਰਥ ਪੁਨੀਤ = ਪਵਿੱਤਰ।

SikhNet (Spanish)Bendita es la frente que se postra ante el Santo,

ਚਰਣ ਪੁਨੀਤ; ਚਲਹਿ ਹਰਿ ਮਾਰਗਿ ॥੩॥

charan puneet; chaleh har maarag |3|

Sant Singh KhalsaSacred are those feet, which walk on the Lord's Path. ||3||
Manmohan SinghSacred are the feet that walk on God's path.
Manmohan Singh (Punjabi)ਪਵਿੱਤ੍ਰ ਹਨ ਉਹ ਪੈਰ, ਜਿਹੜੇ ਰੱਬ ਦੇ ਰਾਹੇ ਟੁਰਦੇ ਹਨ।
Fareedkot Teekaਸੋ ਚਰਨ ਪਵਿਤ੍ਰ ਹੈਂ, ਜੋ ਹਰੀ ਕੇ ਮਾਰਗ ਮੇਂ ਚਲਤੇ ਹੈਂ॥੩॥
Prof. Sahib Singhਉਹ ਪੈਰ ਪਵਿਤ੍ਰ ਹੋ ਜਾਂਦੇ ਹਨ ਜੇਹੜੇ ਪਰਮਾਤਮਾ (ਦੇ ਮਿਲਾਪ) ਦੇ ਰਸਤੇ ਉਤੇ ਤੁਰਦੇ ਹਨ ॥੩॥

ਪਦ ਅਰਥ ਮਾਰਗਿ = ਰਸਤੇ ਉਤੇ ॥੩॥

SikhNet (Spanish)benditos son los pies que caminan en el Sendero del Señor. (3)

ਕਹੁ ਨਾਨਕ; ਭਲਾ ਮੇਰਾ ਕਰਮ ॥

kahu naanak; bhalaa meraa karam |

Sant Singh KhalsaSays Nanak, auspicious is my karma,
Manmohan SinghSays Nanak, auspicious is my fortune,
Manmohan Singh (Punjabi)ਗੁਰੂ ਜੀ ਆਖਦੇ ਹਨ ਮੁਬਾਰਕ ਹੈ ਮੇਰੀ ਕਿਸਮਤ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰਾ ਓਹ ਕਰਮੁ ਭਲਾ ਹੈ॥
Prof. Sahib Singhਨਾਨਕ ਆਖਦਾ ਹੈ- ਮੇਰੇ ਵੱਡੇ ਭਾਗ (ਜਾਗ ਪੈਂਦੇ ਹਨ)

ਪਦ ਅਰਥ ਕਰਮ = ਭਾਗ, ਕਿਸਮਤਿ।

SikhNet (Spanish)Dice Nanak, Bendito, oh Bendito es mi Destino,

ਜਿਤੁ ਭੇਟੇ; ਸਾਧੂ ਕੇ ਚਰਨ ॥੪॥੬੦॥੧੨੯॥

jit bhette; saadhoo ke charan |4|60|129|

Sant Singh Khalsawhich has led me to touch the Feet of the Holy. ||4||60||129||
Manmohan Singhby virtue of which I touched the Saints (Guru) feet.
Manmohan Singh (Punjabi)ਜਿਸ ਦੀ ਬਰਕਤ ਮੈਂ ਸੰਤਾਂ (ਗੁਰਾਂ) ਦੇ ਪੈਰੀ ਲੱਗਾ।
Fareedkot Teekaਜਿਸ ਕਰ ਕੇ ਸਾਧੂ ਕੇ ਚਰਨ ਪ੍ਰਾਪਤਿ ਭਏ ਹੈਂ॥੪॥੬੦॥੧੨੯॥
Prof. Sahib Singhਜਦੋਂ ਮੈਂ ਗੁਰੂ ਦੇ ਚਰਨ ਪਰਸਦਾ ਹਾਂ ॥੪॥੬੦॥੧੨੮॥

ਪਦ ਅਰਥ ਜਿਤੁ = ਜਿਸ ਦੀ ਬਰਕਤਿ ਨਾਲ ॥੪॥

SikhNet (Spanish)que me impulsa a buscar el Refugio de los Pies de los Santos. (4-60-129)

Open this shabad →

Ang 191 of 1430