ੴ

ਸਿੱਖਬਾਣੀ · SikhBani

ਕਲਿ ਕਲੇਸ ਗੁਰ ਸਬਦਿ ਨਿਵਾਰੇ ॥

kal kales gur sabad nivaare
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 190, 191 · 11 lines
Translations

ਗਉੜੀ ਮਹਲਾ ੫ ॥

gaurree mahalaa 5 | Ang 190

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਕਲਿ ਕਲੇਸ; ਗੁਰ ਸਬਦਿ ਨਿਵਾਰੇ ॥

kal kales; gur sabad nivaare | Ang 191

Sant Singh KhalsaThe Word of the Guru's Shabad quiets worries and troubles.
Manmohan SinghGuru's Word stills worries and afflictions.
Manmohan Singh (Punjabi)ਗੁਰਾਂ ਦੀ ਬਾਣੀ ਕਲਪਣਾ ਤੇ ਕਸ਼ਟਾਂ ਨੂੰ ਦੂਰ ਕਰ ਦਿੰਦੀ ਹੈ।
Fareedkot Teekaਅਨੇਕ ਪ੍ਰਕਾਰ ਕੀ (ਕਲਿ) ਕਲਪਨਾ ਔਰ ਰਾਗ ੧, ਦ੍ਵੈਖ ੨, ਅਵਿਦ੍ਯਾ ੩, ਅਸਮਤਾ ੪, ਅਭਿਨਵੇਸ ੫, ਏਹ ਪਾਂਚੋਂ ਕਲੇਸ ਸਰਬ ਗੁਰ ਸਬਦ ਸੇ ਨਿਵਾਰਨ ਕੀਏ ਹੈਂ॥
Prof. Sahib Singh(ਸਾਧ ਸੰਗਤਿ ਵਿਚ ਪਹੁੰਚੇ ਹੋਏ ਜਿਨ੍ਹਾਂ ਮਨੁੱਖਾਂ ਦੇ) ਮਾਨਸਕ ਝਗੜੇ ਤੇ ਕਲੇਸ਼ ਗੁਰੂ ਦੇ ਸ਼ਬਦ ਨੇ ਦੂਰ ਕਰ ਦਿੱਤੇ,

ਪਦ ਅਰਥ ਕਲਿ = ਦੁੱਖ, ਮਾਨਸਕ ਝਗੜੇ। ਗੁਰ ਸਬਦਿ = ਗੁਰੂ ਦੇ ਸ਼ਬਦ ਨੇ।

SikhNet (Spanish)El Bani del Guru disolvió toda mi tristeza e insatisfacción;

ਆਵਣ ਜਾਣ ਰਹੇ; ਸੁਖ ਸਾਰੇ ॥੧॥

aavan jaan rahe; sukh saare |1| Ang 191

Sant Singh KhalsaComing and going ceases, and all comforts are obtained. ||1||
Manmohan SinghComing and going cease and all the comforts are obtained.
Manmohan Singh (Punjabi)ਆਉਣਾ ਤੇ ਜਾਣਾ ਮਿਟ ਜਾਂਦਾ ਹੈ ਤੇ ਸਭ ਆਰਾਮ ਮਿਲ ਜਾਂਦੇ ਹਨ।
Fareedkot Teekaਜਨਮ ਮਰਨ ਸੇ ਰਹਤ ਭਏ ਹੈਂ ਔਰ ਸਰਬ ਸੁਖੋਂ ਕੀ ਪ੍ਰਾਪਤੀ ਹੂਈ ਹੈ॥੧॥
Prof. Sahib Singhਉਹਨਾਂ ਦੇ ਜਨਮ ਮਰਨ ਦੇ ਗੇੜ ਮੁੱਕ ਗਏ, ਉਹਨਾਂ ਨੂੰ ਸਾਰੇ ਸੁਖ ਪ੍ਰਾਪਤ ਹੋ ਗਏ ॥੧॥

ਪਦ ਅਰਥ ਰਹੇ = ਮੁੱਕ ਗਏ ॥੧॥

SikhNet (Spanish)mis idas y venidas cesaron, y todo fue Felicidad para mí. (1)

ਭੈ ਬਿਨਸੇ; ਨਿਰਭਉ ਹਰਿ ਧਿਆਇਆ ॥

bhai binase; nirbhau har dhiaaeaa | Ang 191

Sant Singh KhalsaFear is dispelled, meditating on the Fearless Lord.
Manmohan SinghMy fear is dispelled by meditating on the Fearless God.
Manmohan Singh (Punjabi)ਨਿਡਰ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਮੇਰਾ ਡਰ ਦੂਰ ਹੋ ਗਿਆ ਹੈ।
Fareedkot Teekaਨਿਰਭਉ ਹਰੀ ਕਾ ਧਿਆਨ ਕੀਆ ਤਾਂ ਤੇ ਭਯ ਨਸਟ ਹੂਏ ਹੈਂ॥
Prof. Sahib Singh(ਹੇ ਭਾਈ!) ਜਿਨ੍ਹਾਂ ਨੇ ਨਿਰਭਉ ਹਰੀ ਦਾ ਧਿਆਨ (ਆਪਣੇ ਹਿਰਦੇ ਵਿਚ) ਧਰਿਆ ਹੈ, ਉਹਨਾਂ ਦੇ (ਦੁਨੀਆ ਵਾਲੇ ਸਾਰੇ) ਡਰ ਦੂਰ ਹੋ ਗਏ ਹਨ।
SikhNet (Spanish)Al contemplar al Valeroso Dios, mi miedo fue disipado,

ਸਾਧਸੰਗਿ; ਹਰਿ ਕੇ ਗੁਣ ਗਾਇਆ ॥੧॥ ਰਹਾਉ ॥

saadhasang; har ke gun gaaeaa |1| rahaau | Ang 191

Sant Singh KhalsaIn the Saadh Sangat, the Company of the Holy, I chant the Glorious Praises of the Lord. ||1||Pause||
Manmohan SinghIn the Society of the Saints, I chant the glories of God. Pause.
Manmohan Singh (Punjabi)ਸਚਿਆਰਾ ਦੀ ਸੰਗਤ ਅੰਦਰ ਮੈਂ ਵਾਹਿਗੁਰੂ ਦੀ ਉਸਤਤੀ ਗਾਇਨ ਕਰਦਾ ਹਾਂ। ਠਹਿਰਾਉ।
Fareedkot Teekaਪੁਨਾ ਸਤਿਸੰਗ ਕਰ ਹਰੀ ਕੇ ਗੁਣ ਗਾਇਨ ਕਰੇ॥੧॥ ਰਹਾਉ ॥
Prof. Sahib Singhਸਾਧ ਸੰਗਤਿ ਵਿਚ (ਜਾ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਇਆਂ (ਨਿਰਭਉ ਹੋਈਦਾ ਹੈ) ॥੧॥ ਰਹਾਉ ॥

ਪਦ ਅਰਥ ਬਿਨਸੇ = ਦੂਰ ਹੋ ਗਏ ॥੧॥ ਰਹਾਉ ॥

SikhNet (Spanish)y en la Saad Sangat, la Sociedad de los Santos, canté las Alabanzas del Señor. (1-Pausa)

ਚਰਨ ਕਵਲ; ਰਿਦ ਅੰਤਰਿ ਧਾਰੇ ॥

charan kaval; rid antar dhaare | Ang 191

Sant Singh KhalsaI have enshrined the Lotus Feet of the Lord within my heart.
Manmohan SinghLord's lotus feet, I have placed within my mind
Manmohan Singh (Punjabi)ਸਾਹਿਬ ਦੇ ਚਰਨ ਕਮਲ ਮੈਂ ਆਪਣੇ ਚਿਰਦੇ ਅੰਦਰ ਟਿਕਾ ਲਏ ਹਨ।
Fareedkot Teekaਜਬ ਗੁਰੋਂ ਕੇ ਵਾ ਹਰੀ ਕੇ ਚਰਨ ਕਵਲ ਰਿਦੇ ਮੇਂ ਧਾਰਨ ਕੀਏ ਹੈਂ॥
Prof. Sahib Singh(ਸਾਧ ਸੰਗਤਿ ਦੀ ਬਰਕਤਿ ਨਾਲ ਜਿਨ੍ਹਾਂ ਮਨੁੱਖਾਂ ਨੇ) ਪਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਵਿਚ ਵਸਾ ਲਏ,

ਪਦ ਅਰਥ ਚਰਨ ਕਵਲ = ਕੌਲ ਫੁੱਲ ਵਰਗੇ ਸੋਹਣੇ ਚਰਨ। ਧਾਰੇ = ਟਿਕਾਏ।

SikhNet (Spanish)Por la Gracia del Guru fui a través del mar de fuego,

ਅਗਨਿ ਸਾਗਰ; ਗੁਰਿ. ਪਾਰਿ ਉਤਾਰੇ ॥੨॥

agan saagar; gur. paar utaare |2| Ang 191

Sant Singh KhalsaThe Guru has carried me across the ocean of fire. ||2||
Manmohan SinghThe Guru has ferried me across the ocean of fire.
Manmohan Singh (Punjabi)ਗੁਰਾਂ ਨੇ ਮੈਨੂੰ ਅੱਗ ਦੇ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ।
Fareedkot Teekaਤਬ ਗੁਰੋਂ ਨੇ ਸੰਸਾ ਜੋ ਅਗਨ ਕਾ ਸਮੁੰਦ੍ਰ ਹੈ ਤਾ ਸੋਂ ਪਾਰ ਉਤਾਰੇ ਹੈਂ, ਭਾਵ ਏਹ ਕਿ ਸਰੂਪ ਕੀ ਪ੍ਰਾਪਤੀ ਕਰੀ ਹੈ॥੨॥
Prof. Sahib Singhਗੁਰੂ ਨੇ ਉਹਨਾਂ ਨੂੰ ਤ੍ਰਿਸ਼ਨਾ-ਅੱਗ ਦੇ ਸਮੁੰਦਰ ਵਿਚੋਂ ਪਾਰ ਲੰਘਾ ਦਿੱਤਾ ॥੨॥

ਪਦ ਅਰਥ ਗੁਰਿ = ਗੁਰੂ ਨੇ ॥੨॥

SikhNet (Spanish)y los Pies de Loto del Señor fueron enaltecidos en mi corazón.(2)

ਬੂਡਤ ਜਾਤ; ਪੂਰੈ ਗੁਰਿ ਕਾਢੇ ॥

booddat jaat; poorai gur kaadte | Ang 191

Sant Singh KhalsaI was sinking down, and the Perfect Guru pulled me out.
Manmohan SinghI was sinking, the Perfect Guru has extricated me.
Manmohan Singh (Punjabi)ਮੈਂ ਡੁੱਬ ਰਿਹਾ ਸਾਂ, ਪੂਰਨ ਗੁਰਾਂ ਨੇ ਮੈਨੂੰ ਬਚਾ ਲਿਆ ਹੈ।
Fareedkot Teekaਤਿਸ ਅਗਨ ਸਮੁੰਦ੍ਰ ਮੇਂ ਬੂਡਤੇ ਜਾਤੇ ਥੇ ਪੂਰਨ ਗੁਰੋਂ ਨੈ ਨਿਕਾਲੇ ਹੈਂ॥
Prof. Sahib Singh(ਵਿਕਾਰਾਂ ਦੇ ਸਮੁੰਦਰ ਵਿਚ) ਡੁੱਬ ਰਹੇ ਮਨੁੱਖਾਂ ਨੂੰ ਪੂਰੇ ਗੁਰੂ ਨੇ (ਬਾਹੋਂ ਫੜ ਕੇ ਬਾਹਰ) ਕੱਢ ਲਿਆ (ਜਦੋਂ ਉਹ ਸਾਧ ਸੰਗਤਿ ਵਿਚ ਅੱਪੜ ਗਏ),

ਪਦ ਅਰਥ ਬੂਡਤ ਜਾਤ = ਡੁੱਬਦੇ ਜਾਂਦੇ।

SikhNet (Spanish)De estarme ahogando, la Mano del Guru me rescató,

ਜਨਮ ਜਨਮ ਕੇ; ਟੂਟੇ ਗਾਢੇ ॥੩॥

janam janam ke; ttootte gaadte |3| Ang 191

Sant Singh KhalsaI was cut off from the Lord for countless incarnations, and now the Guru united me with Him again. ||3||
Manmohan SinghThe Guru has united me with the Lord from whom I was separated wince many births.
Manmohan Singh (Punjabi)ਗੁਰਾਂ ਨੇ ਮੈਨੂੰ ਪ੍ਰਭੂ ਨਾਲ ਜੋੜ ਦਿਤਾ ਹੈ, ਜਿਸ ਨਾਲੋਂ ਮੈਂ ਅਨੇਕਾਂ ਜਨਮਾਂ ਤੋਂ ਵਿਛੁੜਿਆਂ ਹੋਇਆ ਸਾਂ।
Fareedkot Teekaਜਨਮ ਜਨਮਾਂਤ੍ਰੋਂ ਕੇ ਟੂਟੇ ਹੂਏ ਥੇ ਗੁਰੋਂ ਨੇ ਮਿਲਾਇ ਲੀਏ ਹੈਂ॥੩॥
Prof. Sahib Singhਉਹਨਾਂ ਨੂੰ (ਪਰਮਾਤਮਾ ਨਾਲੋਂ) ਅਨੇਕਾਂ ਜਨਮਾਂ ਦੇ ਟੁੱਟਿਆਂ ਹੋਇਆਂ ਨੂੰ (ਗੁਰੂ ਨੇ ਮੁੜ ਪਰਮਾਤਮਾ ਦੇ ਨਾਲ) ਮਿਲਾ ਦਿੱਤਾ ॥੩॥

ਪਦ ਅਰਥ ਗਾਢੇ = ਗੰਢ ਦਿੱਤੇ, ਜੋੜ ਦਿੱਤੇ ॥੩॥

SikhNet (Spanish)y por fin, después de largo tiempo, terminó mi separación.(3)

ਕਹੁ ਨਾਨਕ; ਤਿਸੁ ਗੁਰ ਬਲਿਹਾਰੀ ॥

kahu naanak; tis gur balihaaree | Ang 191

Sant Singh KhalsaSays Nanak, I am a sacrifice to the Guru;
Manmohan SinghSays Nanak, I am a sacrifice unto the Guru,
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਮੈਂ ਉਨ੍ਹਾਂ ਗੁਰਾਂ ਉਤੇ ਵਾਰਨੇ ਜਾਂਦਾ ਹਾਂ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਗੁਰੂ ਕੇ ਬਲਿਹਾਰੇ ਜਾਤਾ ਹੂੰ॥
Prof. Sahib Singhਨਾਨਕ ਆਖਦਾ ਹੈ- ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ,
SikhNet (Spanish)Oh, dice Nanak, aquél sobre quien está la Gracia del Señor,

ਜਿਸੁ ਭੇਟਤ; ਗਤਿ ਭਈ ਹਮਾਰੀ ॥੪॥੫੬॥੧੨੫॥

jis bhettat; gat bhee hamaaree |4|56|125| Ang 191

Sant Singh Khalsameeting Him, I have been saved. ||4||56||125||
Manmohan Singhby meeting whom my salvation has been accomplished.
Manmohan Singh (Punjabi)ਜਿਨ੍ਹਾਂ ਨੂੰ ਮਿਲਣ ਦੁਆਰਾ ਮੇਰੀ ਕਲਿਆਣ ਹੋ ਗਈ ਹੈ।
Fareedkot Teekaਜਿਸ ਕੋ ਮਿਲਨੇ ਕਰ ਹਮਾਰੀ ਮੁਕਤੀ ਭਈ ਹੈ॥੪॥੫੬॥੧੨੫॥☬ਉਪਦੇਸੁ ਕਰਤੇ ਹੈਂ:
Prof. Sahib Singhਜਿਸ ਨੂੰ ਮਿਲਿਆਂ ਸਾਡੀ (ਜੀਵਾਂ ਦੀ) ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ ॥੪॥੫੬॥੧੨੪॥

ਪਦ ਅਰਥ ਭੇਟਤ = ਮਿਲਿਆਂ। ਗਤਿ = ਉੱਚੀ ਆਤਮਕ ਅਵਸਥਾ ॥੪॥

SikhNet (Spanish)encuentra a los Santos y la Contemplación del Naam.(4-56-125)
Answers quote the Granth verbatim with Ang citations. AI commentary is not Gurbani and not a religious ruling.