ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.
ਸੂਕੇ ਹਰੇ ਕੀਏ; ਖਿਨ ਮਾਹੇ ॥
sooke hare kee; khin maahe |
Sant Singh KhalsaThe dried branches are made green again in an instant.
Manmohan SinghThe withered, God makes green, in a trice.
Manmohan Singh (Punjabi)ਸੁੱਕਿਆਂ ਸੜਿਆ ਨੂੰ ਹਰੀ ਇਕ ਛਿਨ ਵਿੱਚ ਸਰਸਬਜ਼ ਕਰ ਦਿੰਦਾ ਹੈ।
Fareedkot Teekaਹੇ ਭਾਈ! (ਸੂਕੇ) ਜੋ ਪ੍ਰੇਮ ਰਹਤ ਥੇ, ਸੋ ਗੁਰੋਂ ਨੇ ਖਿਨ ਮੇਂ ਪ੍ਰੇਮ ਸੰਜੁਗਤ ਹਰੇ ਕੀਏ ਹੈਂ॥
Prof. Sahib Singhਗੁਰੂ ਇਕ ਖਿਨ ਵਿਚ ਆਤਮਕ ਜੀਵਨ ਦੇ ਰਸ ਤੋਂ ਸੁੰਞੇ ਹੋ ਚੁੱਕੇ ਮਨੁੱਖਾਂ ਨੂੰ ਹਰੇ (ਭਾਵ, ਆਤਮਕ ਜੀਵਨ ਵਾਲੇ) ਬਣਾ ਦੇਂਦਾ ਹੈ।ਪਦ ਅਰਥ ਸੂਕੇ = ਸੁੱਕੇ ਹੋਏ, ਜਿਨ੍ਹਾਂ ਦੇ ਅੰਦਰ ਆਤਮਕ ਜੀਵਨ ਵਾਲਾ ਰਸ ਨਹੀਂ ਰਿਹਾ। ਮਾਹੇ = ਮਾਹਿ। ਖਿਨ ਮਾਹਿ = ਖਿਨ ਵਿਚ।
SikhNet (Spanish)En un instante el Señor reverdece la madera seca,
ਅੰਮ੍ਰਿਤ ਦ੍ਰਿਸਟਿ ਸੰਚਿ; ਜੀਵਾਏ ॥੧॥
amrit drisatt sanch; jeevaae |1|
Sant Singh KhalsaHis Ambrosial Glance irrigates and revives them. ||1||
Manmohan SinghHim ambrosial look irrigates and revives them.
Manmohan Singh (Punjabi)ਉਸ ਦੀ ਅੰਮ੍ਰਿਤ ਰੂਪੀ ਨਜ਼ਰ ਉਨ੍ਹਾਂ ਨੂੰ ਸਿੰਚ ਕੇ ਸੁਰਜੀਤ ਕਰ ਦਿੰਦੀ ਹੈ।
Fareedkot Teekaਅੰਮ੍ਰਿਤ ਰੂਪੀ ਦ੍ਰਿਸਟੀ ਕੋ ਸੰਚ ਕਰ ਕੇ ਜੀਵਤੇ ਕੀਏ ਹੈਂ॥੧॥
Prof. Sahib Singhਗੁਰੂ ਨਾਮ-ਜਲ ਸਿੰਜ ਕੇ ਉਨ੍ਹਾਂ ਨੂੰ ਆਤਮਕ ਜੀਵਨ ਦੇਣ ਵਾਲੀ ਨਿਗਾਹ ਕਰ ਕੇ ਆਤਮਕ ਜੀਵਨ ਬਖ਼ਸ਼ਦਾ ਹੈ ॥੧॥ਪਦ ਅਰਥ ਦ੍ਰਿਸਟਿ = ਨਿਗਾਹ, ਨਜ਼ਰ। ਸੰਚਿ = ਸਿੰਜ ਕੇ। ਜੀਵਾਏ = ਆਤਮਕ ਜਿੰਦ ਪਾ ਦਿੱਤੀ ॥੧॥
SikhNet (Spanish)y regándola con Su Presencia Ambrosial, la vuelve a la vida.(1)
ਕਾਟੇ ਕਸਟ; ਪੂਰੇ ਗੁਰਦੇਵ ॥
kaatte kasatt; poore guradev |
Sant Singh KhalsaThe Perfect Divine Guru has removed my sorrow.
Manmohan SinghThe Perfect and Bright Guru, has removed my sufferings.
Manmohan Singh (Punjabi)ਪੂਰਨ ਤੇ ਪ੍ਰਕਾਸ਼ਵਾਨ ਗੁਰਾਂ ਨੇ ਮੇਰੇ ਦੁਖੜੇ ਦੂਰ ਕਰ ਦਿੱਤੇ ਹਨ।
Fareedkot Teekaਪੂਰਨ ਗੁਰੋਂ ਨੇ ਸਭ ਕਸਟ ਕਾਟ ਦੀਏ ਹੈਂ॥
Prof. Sahib Singhਪੂਰੇ ਗੁਰੂ ਨੇ ਉਸ ਦੇ ਸਾਰੇ ਕਸ਼ਟ ਕੱਟ ਦਿੱਤੇ,
SikhNet (Spanish)El Guru Verdadero alivia tus penas de seguro,
ਸੇਵਕ ਕਉ ਦੀਨੀ; ਅਪੁਨੀ ਸੇਵ ॥੧॥ ਰਹਾਉ ॥
sevak kau deenee; apunee sev |1| rahaau |
Sant Singh KhalsaHe blesses His servant with His service. ||1||Pause||
Manmohan SinghHis attendant He blesses with His service. Pause.
Manmohan Singh (Punjabi)ਆਪਣੇ ਟਹਿਲੂਏ ਨੂੰ ਉਹ ਆਪਣੀ ਚਾਕਰੀ ਬਖ਼ਸ਼ਦਾ ਹੈ। ਠਹਿਰਾਉ।
Fareedkot Teekaਸੇਵਕ ਕੋ ਅਪਨੀ ਸੇਵਾ ਦਈ ਹੈ॥੧॥ ਰਹਾਉ ॥
Prof. Sahib Singhਜਿਸ ਸੇਵਕ ਨੂੰ (ਪਰਮਾਤਮਾ ਨੇ) ਆਪਣੀ ਸੇਵਾ-ਭਗਤੀ (ਦੀ ਦਾਤਿ) ਦਿੱਤੀ ॥੧॥ ਰਹਾਉ ॥ਪਦ ਅਰਥ ਕਉ = ਨੂੰ। ਦੀਨੀ = ਦਿੱਤੀ ॥੧॥ ਰਹਾਉ ॥
SikhNet (Spanish)y te abraza en Su Servicio. (1-Pausa)
ਮਿਟਿ ਗਈ ਚਿੰਤ; ਪੁਨੀ ਮਨ ਆਸਾ ॥
mitt gee chint; punee man aasaa |
Sant Singh KhalsaAnxiety is removed, and the desires of the mind are fulfilled,
Manmohan SinghAnxiety is removed, and heart's desires are fulfilled,
Manmohan Singh (Punjabi)ਫਿਕਰ ਦੂਰ ਹੋ ਗਿਆ ਹੈ ਅਤੇ ਦਿਲ ਦੀਆਂ ਕਾਮਨਾ ਪੂਰੀਆਂ ਹੋ ਗਈਆਂ ਹਨ,
Fareedkot Teekaਤਬ ਚਿੰਤਾ ਮਿਟ ਗਈ ਔਰ ਮਨ ਕੀ ਆਸਾ ਪੂਰਨ ਭਈ ਹੈ॥
Prof. Sahib Singhਉਸ ਦੀ (ਹਰੇਕ ਕਿਸਮ ਦੀ) ਚਿੰਤਾ ਮਿਟ ਗਈ, ਉਸ ਦੇ ਮਨ ਦੀ (ਹਰੇਕ) ਆਸ ਪੂਰੀ ਹੋ ਗਈ,ਪਦ ਅਰਥ ਪੁਨੀ = ਪੂਰੀ ਹੋ ਗਈ।
SikhNet (Spanish)Tus preocupaciones te dejan y tu espíritu es elevado
ਕਰੀ ਦਇਆ; ਸਤਿਗੁਰਿ ਗੁਣਤਾਸਾ ॥੨॥
karee deaa; satigur gunataasaa |2|
Sant Singh Khalsawhen the True Guru, the Treasure of Excellence, shows His Kindness. ||2||
Manmohan Singhwhen True Guru, the treasure of excellence showers his benediction.
Manmohan Singh (Punjabi)ਜਦ ਗੁਣਾ ਦਾ ਖ਼ਜਾਨਾ ਸੱਚਾ ਗੁਰੂ ਆਪਣੀ ਮਿਹਰ ਧਾਰਦਾ ਹੈ।
Fareedkot Teekaਜਬ ਸਰਬ ਗੁਨ ਸਮੁੰਦ੍ਰ ਪੂਰੇ ਸਤਿਗੁਰੋਂ ਨੈ ਕ੍ਰਿਪਾ ਕਰੀ ॥੨॥
Prof. Sahib Singhਗੁਣਾਂ ਦੇ ਖ਼ਜ਼ਾਨੇ ਸਤਿਗੁਰੂ ਨੇ ਜਿਸ ਮਨੁੱਖ ਉਤੇ ਮਿਹਰ ਕੀਤੀ ॥੨॥ਪਦ ਅਰਥ ਸਤਿਗੁਰਿ ਗੁਣਤਾਸਾ = ਗੁਣਾਂ ਦੇ ਖ਼ਜ਼ਾਨੇ ਸਤਿਗੁਰੂ ਨੇ ॥੨॥
SikhNet (Spanish)cuando el Verdadero Guru, el Tesoro de Virtud, es Compasivo contigo. (2)
ਦੁਖ ਨਾਠੇ; ਸੁਖ ਆਇ ਸਮਾਏ ॥
dukh naatthe; sukh aae samaae |
Sant Singh KhalsaPain is driven far away, and peace comes in its place;
Manmohan SinghPain flees, peace comes and takes its place,
Manmohan Singh (Punjabi)ਦਰਦ ਦੌੜ ਜਾਂਦਾ ਹੈ ਅਤੇ ਆਰਾਮ ਆ ਕੇ, ਉਸ ਦੀ ਥਾਂ ਲੈ ਲੈਂਦਾ ਹੈ,
Fareedkot Teekaਅੰਤਹਕਰਣ ਸੇ ਦੁਖ ਭਾਗ ਗਏ ਹੈਂ ਔਰ ਸੁਖ ਆਇ ਸਮਾਏ ਹੈਂ॥
Prof. Sahib Singhਉਸ ਦੇ ਸਾਰੇ ਦੁੱਖ ਦੂਰ ਹੋ ਗਏ, ਉਸ ਦੇ ਅੰਦਰ (ਸਾਰੇ) ਸੁਖ ਆ ਕੇ ਟਿਕ ਗਏ।ਪਦ ਅਰਥ ਆਇ = ਆ ਕੇ। ਸਮਾਇ = ਰਚ ਗਏ।
SikhNet (Spanish)Al Comando del Guru,
ਢੀਲ ਨ ਪਰੀ; ਜਾ ਗੁਰਿ ਫੁਰਮਾਏ ॥੩॥
dteel na paree; jaa gur furamaae |3|
Sant Singh Khalsathere is no delay, when the Guru gives the Order. ||3||
Manmohan Singhit happens without delay, when the Guru orders it.
Manmohan Singh (Punjabi)ਜਦ ਗੁਰੂ ਹੁਕਮ ਕਰਦਾ ਹੈ, ਇਸ ਵਿੱਚ ਕੋਈ ਦੇਰੀ ਨਹੀਂ ਲਗਦੀ।
Fareedkot Teekaਹੇ ਭਾਈ! ਜਬ ਗੁਰੋਂ ਨੈ ਵਾਕ ਫੁਰਮਾਏ ਤਬ ਕੁਛ (ਢੀਲ) ਦੇਰੀ ਨਹੀਂ ਲਗੀ॥੩॥
Prof. Sahib Singhਜਦੋਂ ਗੁਰੂ ਨੇ ਜਿਸ ਮਨੁੱਖ ਉਤੇ ਬਖ਼ਸ਼ਸ਼ ਹੋਣ ਦਾ ਹੁਕਮ ਕੀਤਾ, ਰਤਾ ਭੀ ਢਿੱਲ ਨਾਹ ਹੋਈ ॥੩॥ਪਦ ਅਰਥ ਗੁਰਿ = ਗੁਰੂ ਨੇ ॥੩॥
SikhNet (Spanish)tus pesares se desvanecen y vives lleno de Dicha. (3)
ਇਛ ਪੁਨੀ; ਪੂਰੇ ਗੁਰ ਮਿਲੇ ॥
eichh punee; poore gur mile |
Sant Singh KhalsaDesires are fulfilled, when one meets the True Guru;
Manmohan SinghAll desires are fulfilles when the perfect Guru meets,
Manmohan Singh (Punjabi)ਜਦ ਪੂਰਨ ਗੁਰੂ ਮਿਲ ਪੈਂਦਾ ਹੈ ਤਾਂ ਖ਼ਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ,
Fareedkot Teekaਜੋ ਪੂਰਨ ਗੁਰੋਂ ਸੇ ਮਿਲੇ ਹੈਂ ਤਿਨ ਕੀ ਸਰਬ ਇਛਾ ਪੂਰੀ ਭਈ ਹੈ॥
Prof. Sahib Singhਜੇਹੜੇ ਮਨੁੱਖ ਪੂਰੇ ਗੁਰੂ ਨੂੰ ਮਿਲ ਪਏ, ਉਹਨਾਂ ਦੀ (ਹਰੇਕ ਕਿਸਮ ਦੀ) ਇੱਛਾ ਪੂਰੀ ਹੋ ਗਈ,ਪਦ ਅਰਥ ਗੁਰ ਮਿਲੇ = (ਜੇਹੜੇ) ਗੁਰੂ ਨੂੰ ਮਿਲੇ।
SikhNet (Spanish)Oh, dice Nanak, al encontrar al Guru Perfecto todos tus anhelos se cumplen,
ਨਾਨਕ. ਤੇ ਜਨ; ਸੁਫਲ ਫਲੇ ॥੪॥੫੮॥੧੨੭॥
naanak. te jan; sufal fale |4|58|127|
Sant Singh KhalsaO Nanak, His humble servant is fruitful and prosperous. ||4||58||127||
Manmohan SinghO Nanak, they bear Good fruit.
Manmohan Singh (Punjabi)ਹੇ ਨਾਨਕ! ਉਹ ਸਰੇਸ਼ਟ ਮੇਵਿਆਂ ਨਾਲ ਮੋਲਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਪੁਰਸ ਉੱਤਮ ਫਲੋਂ ਕਰ ਫਲੇ ਹੈਂ॥੪॥੫੮॥੧੨੭॥
Prof. Sahib Singhਹੇ ਨਾਨਕ! ਉਹਨਾਂ ਨੂੰ ਉੱਚੇ ਆਤਮਕ ਗੁਣਾਂ ਦੇ ਸੋਹਣੇ ਫਲ ਲੱਗ ਪਏ ॥੪॥੫੮॥੧੨੭॥ਪਦ ਅਰਥ ਤੇ ਜਨ = ਉਹ ਬੰਦੇ। ਸੁਫਲ = ਚੰਗੇ ਫਲਾਂ ਵਾਲੇ ॥੪॥
* ਨੋਟ: ਚੇਤਾ ਰਹੇ ਕਿ ਅਸਲ ਅੰਕ ੧੨੮ ਚਾਹੀਦਾ ਹੈ।
SikhNet (Spanish)y eres llevado a la Realización y a la Plenitud. (4-58-127)