ਬਨਹਿ ਬਸੇ. ਕਿਉ ਪਾਈਐ; ਜਉ ਲਉ ਮਨਹੁ. ਨ ਤਜਹਿ ਬਿਕਾਰ ॥
baneh base. kiau paaeeai; jau lau manahu. na tajeh bikaar |
Sant Singh KhalsaLiving in the forest, how will you find Him? Not until you remove corruption from your mind.
Manmohan SinghIf thou not remove evil from thy heart, how shall thou find God by abiding in the forest?
Manmohan Singh (Punjabi)ਤਦ ਤਾਈਂ ਤੂੰ ਆਪਣੇ ਦਿਲੋਂ ਬਦੀ ਨੂੰ ਦੂਰ ਨਹੀਂ ਕਰਦਾ, ਤੂੰ ਕਿਸ ਤਰ੍ਹਾਂ ਜੰਗਲ ਵਿੱਚ ਰਹਿ ਕੇ ਹਰੀ ਨੂੰ ਲਭ ਲਵੇਗਾਂ?
Fareedkot Teekaਜੇਤਾ ਕਾਲ ਮਨ ਬਿਕਾਰ ਨਾ ਤਜੇਗਾ ਤੌ ਬਨ ਮੇਂ ਬਸ ਕਰ ਕਿਸ ਪ੍ਰਕਾਰ ਆਤਮ ਸੁਖ ਕੋ ਪਾਵੇਗਾ? ॥
Prof. Sahib Singhਜਦ ਤਕ, ਤੂੰ ਆਪਣੇ ਮਨ ਵਿਚੋਂ ਵਿਕਾਰ ਨਹੀਂ ਛੱਡਦਾ, ਜੰਗਲ ਵਿਚ ਜਾ ਵੱਸਿਆਂ ਪਰਮਾਤਮਾ ਕਿਵੇਂ ਮਿਲ ਸਕਦਾ ਹੈ?ਪਦ ਅਰਥ ਬਨਹਿ = ਬਨ ਵਿਚ, ਜੰਗਲ ਵਿਚ। ਜਉ ਲਉ = ਜਦ ਤਕ। ਮਨਹੁ = ਮਨ ਤੋਂ। ਨ ਤਜਹਿ = ਤੂੰ ਨਹੀਂ ਤਿਆਗਦਾ।
SikhNet (Spanish)Habitando en los bosques, ¿podrá uno obtener a Dios, si uno no se deshace de la maldad de la mente?
ਜਿਹ ਘਰੁ ਬਨੁ ਸਮਸਰਿ ਕੀਆ; ਤੇ ਪੂਰੇ ਸੰਸਾਰ ॥੧॥
jih ghar ban samasar keea; te poore sansaar |1|
Sant Singh KhalsaThose who look alike upon home and forest, are the most perfect people in the world. ||1||
Manmohan SinghThey alone are perfect in the world, who look upon the home and the forest alike.
Manmohan Singh (Punjabi)ਇਸ ਜਹਾਨ ਅੰਦਰ ਕੇਵਲ ਉਹ ਹੀ ਪੂਰਨ ਹਨ, ਜੋ ਘਰ ਅਤੇ ਜੰਗਲ ਨੂੰ ਇਕ ਸਾਰ ਸਮਝਦੇ ਹਨ।
Fareedkot Teekaਜਿਨੋਂ ਨੇ ਘਰ ਔ ਬਨ ਮੇਂ ਸਮਾਨ ਭਾਵ ਕੀਆ ਹੈ ਤੇ ਸੰਸਾਰ ਮੇਂ ਪੂਰੇ ਅਨੰਦ ਕੋ ਪਾਵਤੇ ਹੈਂ॥੧॥
Prof. Sahib Singhਜਗਤ ਵਿਚ ਪੂਰਨ ਪੁਰਖ ਉਹੀ ਹਨ ਜਿਨ੍ਹਾਂ ਨੇ ਘਰ ਤੇ ਜੰਗਲ ਨੂੰ ਇਕੋ ਜਿਹਾ ਕਰ ਜਾਣਿਆ ਹੈ (ਭਾਵ, ਗ੍ਰਿਹਸਤ ਵਿਚ ਰਹਿੰਦੇ ਹੋਏ ਹੀ ਤਿਆਗੀ ਹਨ) ॥੧॥ਪਦ ਅਰਥ ਜਿਹ = ਜਿਨ੍ਹਾਂ ਨੇ। ਸਮਸਰਿ = ਬਰਾਬਰ, ਇਕੋ ਜਿਹਾ। ਪੂਰੇ = ਪੂਰਨ ਮਨੁੱਖ ॥੧॥
SikhNet (Spanish)Los seres perfectos en el mundo son aquéllos que ven el hogar de la misma forma que ven los bosques. (1)
ਸਾਰ ਸੁਖੁ ਪਾਈਐ; ਰਾਮਾ ॥
saar sukh paaeeai; raamaa |
Sant Singh KhalsaYou shall find real peace in the Lord,
Manmohan SinghThou shall be blessed with real bliss,
Manmohan Singh (Punjabi)ਤਾਂ ਤਾਂ ਤੂੰ ਅਸਲੀ ਖੁਸ਼ੀ ਨੂੰ ਪਾ ਲਵੇਗਾਂ,
Fareedkot Teekaਹੇ ਭਾਈ! (ਸਾਰ ਸੁਖੁ) ਸ੍ਰੇਸ੍ਟ ਸੁਖ ਜੋ ਆਤਮਾਨੰਦ ਹੈ ਤਉ ਪਾਈਤਾ ਹੈ॥
Prof. Sahib Singhਅਸਲ ਸ੍ਰੇਸ਼ਟ ਸੁਖ ਪ੍ਰਭੂ ਦਾ ਨਾਮ ਸਿਮਰਿਆਂ ਹੀ ਮਿਲਦਾ ਹੈ।ਪਦ ਅਰਥ ਸਾਰ = ਸ੍ਰੇਸ਼ਟ। ਰਾਮਾ = ਪ੍ਰਭੂ ਦਾ ਨਾਮ ਸਿਮਰਿਆਂ, ਪ੍ਰਭੂ ਤੋਂ।
SikhNet (Spanish)Uno obtiene la Paz Pura de Dios, si uno habita en el Señor
ਰੰਗਿ ਰਵਹੁ ਆਤਮੈ ਰਾਮ ॥੧॥ ਰਹਾਉ ॥
rang ravahu aatamai raam |1| rahaau |
Sant Singh Khalsaif you lovingly dwell on the Lord within your being. ||1||Pause||
Manmohan Singhif thou in thy mind, lovingly remember thy Lord Master. Pause.
Manmohan Singh (Punjabi)ਜੇਕਰ ਤੂੰ ਆਪਣੇ ਮਨ ਅੰਦਰ ਪਿਆਰ ਨਾਲ ਆਪਣੇ ਸੁਆਮੀ ਮਾਲਕ ਨੂੰ ਯਾਦ ਕਰੇਗਾਂ। ਠਹਿਰਾੳ।
Fareedkot Teekaਪ੍ਰੇਮ ਕਰਿ ਆਤਮ ਦ੍ਰਿਸਟ ਰੂਪ ਕਰ ਕੇ ਜੇ ਰਾਮ ਮੇਂ (ਰਵਹੁ) ਪ੍ਰਾਪਤਿ ਹੋਵੋ॥੧॥ ਰਹਾਉ ॥
Prof. Sahib Singh(ਇਸ ਵਾਸਤੇ, ਹੇ ਭਾਈ!) ਆਪਣੇ ਹਿਰਦੇ ਵਿਚ ਹੀ ਪ੍ਰੇਮ ਨਾਲ ਰਾਮ ਦਾ ਨਾਮ ਸਿਮਰੋ ॥੧॥ ਰਹਾਉ ॥ਪਦ ਅਰਥ ਰੰਗਿ = ਪ੍ਰੇਮ ਨਾਲ। ਆਤਮੈ = ਆਤਮਾ ਵਿਚ, ਆਪਣੇ ਅੰਦਰ। ਰਵਹੁ = ਸਿਮਰੋ ॥੧॥ ਰਹਾਉ ॥
SikhNet (Spanish)Todo Prevaleciente con Amor. (1-Pausa)
ਜਟਾ ਭਸਮ ਲੇਪਨ ਕੀਆ; ਕਹਾ ਗੁਫਾ ਮਹਿ ਬਾਸੁ ॥
jattaa bhasam lepan keea; kahaa gufaa meh baas |
Sant Singh KhalsaWhat is the use of wearing matted hair, smearing the body with ashes, and living in a cave?
Manmohan SinghOf what avail is it to wear matted hair, to besmear the body with ashes and to dwell in the cave?
Manmohan Singh (Punjabi)ਕੀ ਫ਼ਾਇਦਾ ਹੈ ਜਟਾਂ ਰੱਖਣ, ਸਰੀਰ ਨੂੰ ਸੁਆਹ ਮਲਣ ਅਤੇ ਕੰਦਰਾਂ ਦੇ ਵਿੱਚ ਰਹਿਣ ਦਾ?
Fareedkot Teekaਜੜਾਊ ਰਖਾਇ ਕਰ ਸੁਆਹ ਕੇ ਸਾਥ ਜੌ ਲਿਪਨਾ ਕੀਆ ਤੌ ਕਿਆ ਹੂਆ ਔ ਗੁਫਾ ਮੇਂ ਬਾਸ ਕੀਆ ਤੋ ਕਿਆ॥
Prof. Sahib Singhਜੇ ਤੁਸਾਂ ਜਟਾ (ਧਾਰ ਕੇ ਉਹਨਾਂ) ਨੂੰ ਸੁਆਹ ਲਿੰਬ ਲਈ, ਜਾਂ ਕਿਸੇ ਗੁਫ਼ਾ ਵਿਚ ਜਾ ਡੇਰਾ ਲਾਇਆ, ਤਾਂ ਭੀ ਕੀਹ ਹੋਇਆ? (ਮਾਇਆ ਦਾ ਮੋਹ ਇਸ ਤਰ੍ਹਾਂ ਖ਼ਲਾਸੀ ਨਹੀਂ ਕਰਦਾ)।ਪਦ ਅਰਥ ਕੀਹ = ਕੀਹ ਹੋਇਆ? ਕੋਈ ਲਾਭ ਨਹੀਂ।
SikhNet (Spanish)¿Por qué dejarse entonces el cabello engreñado, untarse el cuerpo de cenizas y vivir en alguna cueva,
ਮਨੁ ਜੀਤੇ. ਜਗੁ ਜੀਤਿਆ; ਜਾਂ ਤੇ. ਬਿਖਿਆ ਤੇ ਹੋਇ ਉਦਾਸੁ ॥੨॥
man jeete. jag jeetiaa; jaan te. bikhiaa te hoe udaas |2|
Sant Singh KhalsaConquering the mind, one conquers the world, and then remains detached from corruption. ||2||
Manmohan SinghConquering his mind, man conquers the world, whereby he is detached from the sins.
Manmohan Singh (Punjabi)ਆਪਣੇ ਮਨ ਨੂੰ ਜਿੱਤ ਕੇ ਬੰਦਾ ਜਗਤ ਨੂੰ ਜਿੱਤ ਲੈਂਦਾ ਹੈ; ਜਿਸ ਦੁਆਰਾ ਉਹ ਪਾਪਾ ਤੋਂ ਅਲਗ ਥਲਗ ਹੋ ਜਾਂਦਾ ਹੈ।
Fareedkot Teekaਮਨ ਕੇ ਜੀਤੇ ਜਗੁ, ਭਾਵ ਜਨਮ ਮਰਨੁ ਜੀਤਿਆ ਜਾਤਾ ਹੈ। (ਜਾਂ ਤੇ) ਜਿਸ ਮਨ ਕੇ ਜੀਤਨੇ ਤੇ ਪੁਰਸ ਬਿਸਿਆਂ ਤੇ ਉਦਾਸ ਹੋ ਜਾਤਾ ਹੈ॥੨॥
Prof. Sahib Singhਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤ ਲਿਆ ਹੈ ਉਹਨਾਂ (ਮਾਨੋ) ਸਾਰੇ ਜਗਤ ਨੂੰ ਜਿੱਤ ਲਿਆ, ਕਿਉਂਕਿ ਮਨ ਜਿੱਤਣ ਨਾਲ ਹੀ ਮਾਇਆ ਤੋਂ ਉਪਰਾਮ ਹੋਈਦਾ ਹੈ ॥੨॥ਪਦ ਅਰਥ ਬਿਖਿਆ ਤੇ = ਮਾਇਆ ਤੋਂ ॥੨॥
SikhNet (Spanish)cuando es sólo a través de la conquista de la mente que uno conquista el mundo? Sí, ésta es la forma en que uno se desapega del veneno de Maya. (2)
ਅੰਜਨੁ ਦੇਇ. ਸਭੈ ਕੋਈ; ਟੁਕੁ ਚਾਹਨ ਮਾਹਿ. ਬਿਡਾਨੁ ॥
anjan dee. sabhai koee; ttuk chaahan maeh. biddaan |
Sant Singh KhalsaThey all apply make-up to their eyes; there is little difference between their objectives.
Manmohan SinghEveryone applies collyrium to one's eyes, but there is a little difference between the yearning of one and the other.
Manmohan Singh (Punjabi)ਹਰ ਕੋਈ ਆਪਣੀਆਂ ਅੱਖਾਂ ਵਿੱਚ ਸੁਰਮਾ ਪਾਉਂਦਾ ਹੈ ਪ੍ਰੰਤੂ ਇਕ ਦੂਜੇ ਦੀ ਭਾਵਨਾ ਵਿੱਚ ਥੋੜ੍ਹਾ ਜੇਹਾ ਫ਼ਰਕ ਹੈ।
Fareedkot Teekaਅੰਜਨ ਤੌ ਸਭ ਕੋਈ ਨੇਤ੍ਰੋਂ ਮੇਂ ਦੇਤਾ ਹੈ, ਪਰੰਤੂ ਥੋੜਾ (ਚਾਹਨ) ਕਟਾਖ ਕਰਨੇ ਮੇਂ ਹੀ ਅਸਚਰਜ ਹੈ; ਤੈਸੇ ਗਿਆਨ ਕੀਆਂ ਬਾਤਾਂ ਤੌ ਸਭ ਕੋਈ ਸੁਨਾਇ ਦੇਤਾ ਹੈ, ਪਰੰਤੂ ਧਾਰਨਾ ਰੂਪ ਕਟਾਖ੍ਯ ਸੇ ਬਿਨਾਂ ਹੈ; ਵਾ ਜੋ (ਟੁਕੁ) ਥੋੜੀਆਂ ਥੋੜੀਆਂ ਮਨ ਕੇ ਬੀਚ ਚਾਹਾਂ ਰਹਤੀਆਂ ਹੈਂ ਏਹ ਬਡਾ ਅਸਚਰਜੁ ਹੈ॥
Prof. Sahib Singhਹਰ ਕੋਈ ਸੁਰਮਾ ਪਾ ਲੈਂਦਾ ਹੈ, ਪਰ (ਸੁਰਮਾ ਪਾਣ ਵਾਲਿਆਂ ਦੀ) ਨੀਅਤ ਵਿਚ ਕੁਝ ਫ਼ਰਕ ਹੋਇਆ ਕਰਦਾ ਹੈ (ਕੋਈ ਸੁਰਮਾ ਪਾਂਦਾ ਹੈ ਵਿਕਾਰਾਂ ਲਈ, ਤੇ ਕੋਈ ਅੱਖਾਂ ਦੀ ਨਜ਼ਰ ਚੰਗੀ ਰੱਖਣ ਲਈ। ਤਿਵੇਂ, ਮਾਇਆ ਦੇ ਬੰਧਨਾਂ ਤੋਂ ਨਿਕਲਣ ਲਈ ਉੱਦਮ ਕਰਨ ਦੀ ਲੋੜ ਹੈ, ਪਰ ਉੱਦਮ ਉੱਦਮ ਵਿਚ ਫ਼ਰਕ ਹੈ)ਪਦ ਅਰਥ ਅੰਜਨੁ = ਸੁਰਮਾ। ਦੇਇ = ਦੇਂਦਾ ਹੈ, ਪਾਂਦਾ ਹੈ। ਟੁਕੁ = ਰਤਾ। ਚਾਹਨ = ਭਾਵਨਾ, ਨੀਅਤ। ਬਿਡਾਨੁ = ਫ਼ਰਕ।
SikhNet (Spanish)Todos ponen colirio en sus ojos, pues hay una pequeña distinción entre ver y mirar,
ਗਿਆਨ ਅੰਜਨੁ ਜਿਹ ਪਾਇਆ; ਤੇ ਲੋਇਨ ਪਰਵਾਨੁ ॥੩॥
giaan anjan jih paaeaa; te loein paravaan |3|
Sant Singh KhalsaBut those eyes, to which the ointment of spiritual wisdom is applied, are approved and supreme. ||3||
Manmohan SinghThe eyes, to which the collyrium of Divine knowledge is applied are approved.
Manmohan Singh (Punjabi)ਜਿਨ੍ਹਾਂ ਅੱਖਾਂ ਵਿੱਚ ਬ੍ਰਹਮ-ਵੀਚਾਰ ਦਾ ਸੁਰਮਾ ਪਾਇਆ ਜਾਂਦਾ ਹੈ, ਉਹ ਪ੍ਰਮਾਣੀਕ ਹਨ।
Fareedkot Teekaਗਿਆਨ ਰੂਪ ਅੰਜਨ ਜਿਸ ਨੇ (ਪਾਇਆ) ਧਾਰਿਆ ਹੈ ਵਹੁ ਮਨ ਬੁਧੀ ਰੂਪ ਨੇਤ੍ਰ ਪਰਵਾਨ ਹੈਂ, ਭਾਵ ਸਚੇ ਹੈਂ॥੩॥
Prof. Sahib Singhਉਹੀ ਅੱਖਾਂ (ਪ੍ਰਭੂ ਦੀ ਨਜ਼ਰ ਵਿਚ) ਕਬੂਲ ਹਨ ਜਿਨ੍ਹਾਂ (ਗੁਰੂ ਦੇ) ਗਿਆਨ ਦਾ ਸੁਰਮਾ ਪਾਇਆ ਹੈ ॥੩॥ਪਦ ਅਰਥ ਜਿਹ = ਜਿਨ੍ਹਾਂ ਨੇ। ਲੋਇਨ = ਅੱਖਾਂ ॥੩॥
SikhNet (Spanish)pues sólo los ojos que son lavados con el Colirio de la Sabiduría, son aprobados. (3)
ਕਹਿ ਕਬੀਰ. ਅਬ ਜਾਨਿਆ; ਗੁਰਿ. ਗਿਆਨੁ ਦੀਆ ਸਮਝਾਇ ॥
keh kabeer. ab jaaniaa; gur. giaan deea samajhaae |
Sant Singh KhalsaSays Kabeer, now I know my Lord; the Guru has blessed me with spiritual wisdom.
Manmohan SinghSays Kabir, now I know my Lord. The Guru has instructed me in Divine knowledge.
Manmohan Singh (Punjabi)ਕਬੀਰ ਜੀ ਆਖਦੇ ਹਨ, ਹੁਣ ਮੈਂ ਹਰੀ ਨੂੰ ਜਾਣ ਲਿਆ ਹੈ। ਗੁਰਾਂ ਨੇ ਮੈਨੂੰ ਬ੍ਰਹਮ-ਵੀਹਾਰ ਦਰਸਾ ਦਿੱਤੀ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਜਬ ਗੁਰੋਂ ਨੇ ਗਿਆਨ ਸਮਝਾਇ ਦੀਆ ਤਬ (ਅਬ) ਅਬਨਾਸੀ ਪੁਰਸੁ ਜਾਨ ਲੀਆ ਹੈ॥
Prof. Sahib Singhਕਬੀਰ ਆਖਦਾ ਹੈ ਕਿ ਮੈਨੂੰ ਮੇਰੇ ਗੁਰੂ ਨੇ (ਜੀਵਨ ਦੇ ਸਹੀ ਰਸਤੇ ਦਾ) ਗਿਆਨ ਬਖ਼ਸ਼ ਦਿੱਤਾ ਹੈ। ਮੈਨੂੰ ਹੁਣ ਸਮਝ ਆ ਗਈ ਹੈ।ਪਦ ਅਰਥ ਗੁਰਿ = ਗੁਰੂ ਨੇ।
SikhNet (Spanish)Dice Kabir, ahora ya sé, pues el Guru me ha instruido en Su Sabiduría
ਅੰਤਰਗਤਿ ਹਰਿ ਭੇਟਿਆ; ਅਬ ਮੇਰਾ ਮਨੁ. ਕਤਹੂ, ਨ ਜਾਇ ॥੪॥੨॥
antaragat har bhettiaa; ab meraa man. katahoo, na jaae |4|2|
Sant Singh KhalsaI have met the Lord, and I am emancipated within; now, my mind does not wander at all. ||4||2||
Manmohan SinghWithin me I have met with my God and am emancipated. My mind now wanders not anywhere.
Manmohan Singh (Punjabi)ਆਪਣੇ ਅੰਦਰ ਮੈਂ ਆਪਣੇ ਵਾਹਿਗੁਰੂ ਨਾਲ ਮਿਲ ਪਿਆ ਤੇ ਮੁਕਤ ਹੋ ਗਿਆ ਹਾਂ। ਹੁਣ ਮੇਰਾ ਮਨ ਕਿਧਰੇ ਨਹੀਂ ਭਟਕਦਾ।
Fareedkot Teekaਜੋ ਹਰੀ ਅੰਤਰ ਮੇਂ ਪ੍ਰਾਪਤ ਥਾ, ਸੋ ਮਿਲਾ ਹੈ ਅਬ ਮੇਰਾ ਮਨੁ ਤਿਸ ਕੋ ਛੋਡ ਕੈ ਕਹੀ ਨਹੀਂ ਜਾਤਾ ਹੈ॥੪॥੨॥☬ਏਕ ਤ੍ਰਿਸਨਾਤਰ ਬ੍ਰਹਮਨ ਕਹੇ ਥਾ ਕੇ ਮੈਂਨੇ ਰਾਮਚੰਦਰ ਜੀ ਕਾ ਦਰਸਨੁ ਪਾਇਆ ਹੈ ਅਰ ਰਿਧੀਆਂ ਸਿਧੀਆਂ ਮੇਰੇ ਕੋ ਪ੍ਰਾਪਤਿ ਹੈਂ। ਤਿਸ ਪਰ ਕਹਤੇ ਹੈਂ:
Prof. Sahib Singh(ਗੁਰੂ ਦੀ ਕਿਰਪਾ ਨਾਲ) ਮੇਰੇ ਅੰਦਰ ਬੈਠਾ ਹੋਇਆ ਪਰਮਾਤਮਾ ਮੈਨੂੰ ਮਿਲ ਪਿਆ ਹੈ, ਮੇਰਾ ਮਨ (ਜੰਗਲ ਗੁਫ਼ਾ ਆਦਿਕ) ਕਿਸੇ ਹੋਰ ਪਾਸੇ ਨਹੀਂ ਜਾਂਦਾ ॥੪॥੨॥ਪਦ ਅਰਥ ਅੰਤਰਗਤਿ = ਅੰਦਰ ਹਿਰਦੇ ਵਿਚ ਬੈਠਾ ਹੋਇਆ। ਭੇਟਿਆ = ਮਿਲਿਆ। ਕਤਹੂ = ਹੋਰ ਕਿਸੇ ਪਾਸੇ ॥੪॥੨॥
* ਸ਼ਬਦ ਦਾ ਭਾਵ: ਗ੍ਰਿਹਸਤ ਤਿਆਗਿਆਂ ਅਸਲ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ। ਵਿਕਾਰ ਤਾਂ ਅੰਦਰ ਹੀ ਟਿਕੇ ਰਹਿੰਦੇ ਹਨ। ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪਰਮਾਤਮਾ ਦਾ ਸਿਮਰਨ ਕਰੋ, ਇਸ ਤਰ੍ਹਾਂ ਗ੍ਰਿਹਸਥ ਵਿਚ ਰਹਿੰਦੇ ਹੋਏ ਹੀ ਤਿਆਗੀ ਰਹੋਗੇ।
SikhNet (Spanish)y en mi interior he encontrado a mi Dios. Ahora mi mente ya no vaga más. (4-2)