ੴ

ਸਿੱਖਬਾਣੀ · SikhBani

ਬੇਦ ਪੁਰਾਨ ਪੜੇ ਕਾ ਕਿਆ ਗੁਨੁ ਖਰ ਚੰਦਨ ਜਸ ਭਾਰਾ ॥

bed puraan parre kaa kiaa gun khar chandan jas bhaaraa
Bhagat Kabir Ji ਭਗਤ ਕਬੀਰ ਜੀ · Raag Maaroo · Ang 1102, 1103 · 12 lines
Translations

ਰਾਗੁ ਮਾਰੂ ਬਾਣੀ ਕਬੀਰ ਜੀਉ ਕੀ ॥

raag maaroo baanee kabeer jeeo kee | Ang 1102

Sant Singh KhalsaRaag Maaroo, The Word Of Kabeer Jee:
Manmohan SinghRag Maru. Hymns of Sire Kabir.
Manmohan Singh (Punjabi)ਰਾਗ ਮਾਰੂ। ਮਹਾਰਾਜ ਕਬੀਰ ਦੇ ਸ਼ਬਦ।
Prof. Sahib Singhਰਾਗ ਮਾਰੂ ਵਿੱਚ ਭਗਤ ਕਬੀਰ ਜੀ ਦੀ ਬਾਣੀ।
SikhNet (Spanish)Rag Maru, Palabras de Kabir yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 1102

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੇ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਪਡੀਆ; ਕਵਨ ਕੁਮਤਿ ਤੁਮ ਲਾਗੇ ॥

paddeea; kavan kumat tum laage | Ang 1102

Sant Singh KhalsaO Pandit, O religious scholar, in what foul thoughts are you engaged?
Manmohan SinghO Pandit with what bad intellect are thou attached?
Manmohan Singh (Punjabi)ਹੇ ਪੰਡਿਤ! ਤੂੰ ਕਿਹੜੀ ਖੋਟੀ ਅਕਲ ਨਾਲ ਜੁੜਿਆ ਹੋਇਆ ਹੈਂ?
Fareedkot Teekaਹੇ ਪੰਡਤ! ਕੌਨ ਕੁਮਤੀ ਮੇਂ ਤੁਮ ਲਾਗੇ ਹੋ॥
Prof. Sahib Singhਹੇ ਪੰਡਿਤ! ਤੁਸੀਂ ਲੋਕ ਕਿਹੜੀ ਕੁਮੱਤੇ ਲੱਗੇ ਪਏ ਹੋ?

ਪਦ ਅਰਥ ਪਡੀਆ = ਹੇ ਪਾਂਡੇ!

SikhNet (Spanish)Oh Pandit, ¿por qué estás tan apegado a los malos modos?

ਬੂਡਹੁਗੇ ਪਰਵਾਰ ਸਕਲ ਸਿਉ; ਰਾਮੁ. ਨ ਜਪਹੁ, ਅਭਾਗੇ ॥੧॥ ਰਹਾਉ ॥

booddahuge paravaar sakal siau; raam. na japahu, abhaage |1| rahaau | Ang 1102

Sant Singh KhalsaYou shall be drowned, along with your family, if you do not meditate on the Lord, you unfortunate person. ||1||Pause||
Manmohan SinghThou shall be drowned with all thy family, if thou contemplates not on thy Lord's Name, O luckless man. Pause.
Manmohan Singh (Punjabi)ਜੇਕਰ ਤੂੰ ਆਪਣੇ ਪ੍ਰਭੂ ਦੇ ਨਾਮ ਦਾ ਸਿਮਰਨ ਨਹੀਂ ਕਰਦਾ ਤੂੰ ਆਪਣੇ ਸਾਰੇ ਟੱਬਰ ਕਬੀਲੇ ਸਮੇਤ ਡੁੱਬ ਜਾਵੇਂਗਾ, ਹੇ ਨਿਕਰਮਣ ਬੰਦੇ! ਠਹਿਰਾਉ।
Fareedkot Teekaਹੇ ਅਭਾਗੇ! ਤੁਮ ਰਾਮ ਨਹੀਂ ਜਪਤੇ ਇਸੀ ਤੇ ਤੁਮ ਸਾਰੇ ਪਰਵਾਰ ਕੇ ਸਮੇਤ ਹੀ ਸੰਸਾਰ ਸਮੁੰਦ੍ਰ ਮੇਂ ਡੂਬ ਜਾਵੋਗੇ, ਭਾਵ ਤੁਮਾਰਾ ਜਨਮ ਮਰਨ ਨਹੀਂ ਛੂਟੇਗਾ॥੧॥ ਰਹਾਉ ॥☬ਜੇ ਕਹੇ ਹਮਨੇ ਬੇਦ ਪੁਰਾਨ ਪੜੇ ਹੈਂ ਕਿਉਂ ਡੂਬੇਂਗੇ? ਤਿਸ ਪਰ ਕਹਤੇ ਹੈਂ:
Prof. Sahib Singhਹੇ ਮੰਦ-ਭਾਗੀ ਪਾਂਡੇ! ਤੁਸੀਂ ਪ੍ਰਭੂ ਦਾ ਨਾਮ ਨਹੀਂ ਸਿਮਰਦੇ, ਸਾਰੇ ਪਰਵਾਰ ਸਮੇਤ ਹੀ (ਸੰਸਾਰ-ਸਮੁੰਦਰ ਵਿਚ) ਡੁੱਬ ਜਾਉਗੇ ॥੧॥ ਰਹਾਉ ॥

ਪਦ ਅਰਥ ਸਿਉ = ਸਮੇਤ। ਅਭਾਗੇ = ਹੇ ਮੰਦ ਭਾਗੀ! ॥੧॥ ਰਹਾਉ ॥

SikhNet (Spanish)Oh ser desafortunado, de seguro serás ahogado con todo y tus parientes, si no habitas en el Nombre del Señor. (1-Pausa)

ਬੇਦ ਪੁਰਾਨ ਪੜੇ ਕਾ. ਕਿਆ ਗੁਨੁ; ਖਰ ਚੰਦਨ ਜਸ ਭਾਰਾ ॥

bed puraan parre kaa. kiaa gun; khar chandan jas bhaaraa | Ang 1102

Sant Singh KhalsaWhat is the use of reading the Vedas and the Puraanas? It is like loading a donkey with sandalwood.
Manmohan SinghWhat is good of reading the Vedas and the Puranas? It is like loading a donkey with Sandal wood.
Manmohan Singh (Punjabi)ਵੇਦਾਂ ਅਤੇ ਪੁਰਾਣਾ ਨੂੰ ਵਾਚਣ ਦਾ ਕੀ ਲਾਭ ਹੈ? ਇਹ ਇਕ ਗਧੇ ਨੂੰ ਚੰਨਣ ਨਾਲ ਲੱਦਣ ਦੀ ਮਾਨੰਦ ਹੈ।
Fareedkot Teekaਧਾਰਨਾ ਬਿਨਾਂ ਕੇਵਲ ਬੇਦ ਪੁਰਾਨ ਪੜੇ ਕਾ ਕਿਆ (ਗੁਨੁ) ਲਾਭ ਹੈ, ਵਹੁ ਤਾਂ ਐਸੇ ਹੈ ਜੈਸੇ- ਗਧੇ ਕੇ ਊਪਰ ਚੰਦਨ ਕਾ ਭਾਰ ਲਾਦ ਦੀਆ ਹੋ ਤੌ ਤਿਸ ਕੋ ਕਿਆ ਗੁਨ ਔ ਗ੍ਯਾਤ ਹੈ ਕੋਈ ਸਾਂਤੀ ਨਹੀਂ ਹੋ ਜਾਨੀ॥
Prof. Sahib Singh(ਹੇ ਪਾਂਡੇ! ਤੂੰ ਮਾਣ ਕਰਦਾ ਹੈਂ ਕਿ ਤੂੰ ਵੇਦ ਆਦਿਕ ਧਰਮ-ਪੁਸਤਕਾਂ ਪੜ੍ਹਿਆ ਹੋਇਆ ਹੈਂ, ਪਰ) ਵੇਦ ਪੁਰਾਨ ਪੜ੍ਹਨ ਦਾ ਕੋਈ ਭੀ ਲਾਭ ਨਹੀਂ (ਜੇ ਨਾਮ ਤੋਂ ਸੁੰਞਾ ਰਿਹਾ; ਇਹ ਤਾਂ ਦਿਮਾਗ਼ ਉੱਤੇ ਭਾਰ ਹੀ ਲੱਦ ਲਿਆ), ਜਿਵੇਂ ਕਿਸੇ ਖੋਤੇ ਉੱਤੇ ਚੰਦਨ ਦਾ ਲੱਦਾ ਲੱਦ ਲਿਆ।

ਪਦ ਅਰਥ ਗੁਨੁ = ਲਾਭ, ਫ਼ਾਇਦਾ। ਖਰ = ਖੋਤਾ, ਖ਼ਰ। ਜਸ = ਜੈਸੇ, ਜਿਵੇਂ। ਭਾਰਾ = ਭਾਰ, ਬੋਝ, ਲੱਦਾ।

SikhNet (Spanish)¿De qué sirve la lectura de los Vedas y los Puranas? Es como la carga de madera de Sándalo sobre la espalda del burro.

ਰਾਮ ਨਾਮ ਕੀ ਗਤਿ ਨਹੀ ਜਾਨੀ; ਕੈਸੇ ਉਤਰਸਿ ਪਾਰਾ ॥੧॥

raam naam kee gat nahee jaanee; kaise utaras paaraa |1| Ang 1103

Sant Singh KhalsaYou do not know the exalted state of the Lord's Name; how will you ever cross over? ||1||
Manmohan SinghThou realise not the loftiness of the Lord's Name. How shall thou cross over?
Manmohan Singh (Punjabi)ਤੂੰ ਸਾਹਿਬ ਦੇ ਨਾਮ ਦੀ ਉਚੱਤਾ ਨੂੰ ਅਨੁਭਵ ਨਹੀਂ ਕਰਦਾ। ਤੇਰਾ ਕਿਸ ਤਰ੍ਹਾਂ ਪਾਰ ਉਤਾਰਾ ਹੋਵੇਗਾ!
Fareedkot Teekaਤੈਨੇ ਰਾਮ ਨਾਮ ਜਪਨੇ ਕੀ ਤੌ (ਗਤਿ) ਤਰਾਂ ਨਹੀਂ ਜਾਨੀ ਹੈ ਇਸ ਤੇ ਤੂੰ ਕੈਸੇ ਪਾਰ ਉਤਰੇਗਾ?॥੧॥
Prof. Sahib Singhਤੂੰ (ਸੰਸਾਰ-ਸਮੁੰਦਰ ਤੋਂ) ਕਿਵੇਂ ਪਾਰ ਲੰਘੇਂਗਾ? ਇਹ ਤਾਂ ਤੈਨੂੰ ਸਮਝ ਹੀ ਨਹੀਂ ਪਈ ਕਿ ਪਰਮਾਤਮਾ ਦਾ ਨਾਮ ਸਿਮਰਿਆਂ ਕਿਹੋ ਜਿਹੀ ਆਤਮਕ ਅਵਸਥਾ ਬਣਦੀ ਹੈ ॥੧॥

ਪਦ ਅਰਥ ਗਤਿ = ਹਾਲਤ, ਅਵਸਥਾ। ਨਾਮ ਕੀ ਗਤਿ = ਨਾਮ ਜਪਣ ਦੀ ਅਵਸਥਾ, ਨਾਮ ਜਪਿਆਂ ਜੋ ਆਤਮਕ ਅਵਸਥਾ ਬਣਦੀ ਹੈ ॥੧॥

SikhNet (Spanish)No conoces el Excelso Estado del Nombre del Señor, ¿cómo podrás ir a través? (1)

ਜੀਅ ਬਧਹੁ. ਸੁ ਧਰਮੁ ਕਰਿ ਥਾਪਹੁ; ਅਧਰਮੁ ਕਹਹੁ. ਕਤ ਭਾਈ ॥

jeea badhahu. su dharam kar thaapahu; adharam kahahu. kat bhaaee | Ang 1103

Sant Singh KhalsaYou kill living beings, and call it a righteous action. Tell me, brother, what would you call an unrighteous action?
Manmohan SinghThou kill life and deem that as religious act. Tell me then, O my brother, what makes an irreligious act?
Manmohan Singh (Punjabi)ਤੂੰ ਜੀਵ ਨੂੰ ਮਾਰਦਾ ਹੈਂ ਅਤੇ ਉਸ ਨੂੰ ਘਰਮ ਕਰਕੇ ਜਾਣਦਾ ਹੈਂ। ਤਦ ਤੂੰ ਮੈਨੂੰ ਦਸ; ਹੇ ਮੇਰੇ ਵੀਰ! ਤੂੰ ਕਿਸ ਨੂੰ ਮੰਦਾ ਕਰਮ ਆਖਦਾ ਹੈਂ?
Fareedkot Teekaਤਬ ਪੰਡਤ ਨੇ ਕਹਾ! ਹਮ ਜਗ ਕਰਤੇ ਹੈਂ ਇਸ ਕਰ ਸ੍ਰੇਸਟ ਹੈਂ। ਤਿਸ ਪਰ ਕਹਤੇ ਹੈਂ: ਜਗੋਂ ਮੇਂ ਜੀਵਾਂ ਕੋ ਮਾਰਤੇ ਹੋ। ਤਿਸ ਕੋ (ਸੁ) ਉਤਮ ਧਰਮ ਕਰ ਕੇ ਅਪਨੇ ਰਿਦੇ ਮੇਂ ਸਥਾਪਨ ਕਰਤੇ ਹੋ। ਤਾਂ ਤੇ ਹੇ ਭਾਈ! ਅਧਰਮ ਕਿਸ ਕੋ ਤੁਮ ਕਹਤੇ ਹੋ, ਭਾਵ ਅਧਰਮ ਏਹੀ ਹੈ॥
Prof. Sahib Singh(ਹੇ ਪਾਂਡੇ! ਇਕ ਪਾਸੇ ਤੁਸੀਂ ਮਾਸ ਖਾਣ ਨੂੰ ਨਿੰਦਦੇ ਹੋ; ਪਰ ਜੱਗ ਕਰਨ ਵੇਲੇ ਤੁਸੀਂ ਭੀ) ਜੀਵ ਮਾਰਦੇ ਹੋ (ਕੁਰਬਾਨੀ ਦੇਣ ਲਈ, ਤੇ) ਇਸ ਨੂੰ ਧਰਮ ਦਾ ਕੰਮ ਸਮਝਦੇ ਹੋ। ਫਿਰ, ਹੇ ਭਾਈ! ਦੱਸੋ, ਪਾਪ ਕਿਹੜਾ ਹੈ? (ਜੱਗ ਕਰਨ ਵੇਲੇ ਤੁਸੀਂ ਆਪ ਭੀ ਜੀਵ-ਹਿੰਸਾ ਕਰਦੇ ਹੋ, ਪਰ) ਆਪਣੇ ਆਪ ਨੂੰ ਤੁਸੀਂ ਸ੍ਰੇਸ਼ਟ ਰਿਸ਼ੀ ਮਿਥਦੇ ਹੋ।

ਪਦ ਅਰਥ ਬਧਹੁ = ਮਾਰਦੇ ਹੋ (ਜੱਗਾਂ ਦੇ ਵੇਲੇ)। ਥਾਪਹੁ = ਮਿਥ ਲੈਂਦੇ ਹੋ। ਅਧਰਮੁ = ਪਾਪ। ਭਾਈ = ਹੇ ਭਾਈ!

SikhNet (Spanish)Matas la vida y le llamas Religión, entonces por favor dime ¿qué es la Religión?

ਆਪਸ ਕਉ. ਮੁਨਿਵਰ ਕਰਿ ਥਾਪਹੁ; ਕਾ ਕਉ. ਕਹਹੁ ਕਸਾਈ ॥੨॥

aapas kau. munivar kar thaapahu; kaa kau. kahahu kasaaee |2| Ang 1103

Sant Singh KhalsaYou call yourself the most excellent sage; then who would you call a butcher? ||2||
Manmohan SinghThou call thyself an excellent sage. Then whom call thou a butcher?
Manmohan Singh (Punjabi)ਤੂੰ ਆਪਣੇ ਆਪ ਨੂੰ ਤਾਂ ਪਰਮ ਸ੍ਰੇਸ਼ਟ ਰਿਸ਼ੀ ਆਖਦਾ ਹੈਂ। ਫੇਰ ਤੂੰ ਬੁਚੜ ਕਿਸ ਨੂੰ ਆਖਦਾ ਹੈਂ?
Fareedkot Teekaਅਪਨੇ ਕੋ ਸ੍ਰੇਸਟ ਮੁਨੀਸਰ ਕਰਿ ਥਾਪਤੇ ਹੋ, ਪਰੰਤੂ ਕਸਾਈ ਕਿਸ ਕੋ ਕਹਤੇ ਹੋ, ਭਾਵ ਵੱਡੇ ਕਸਾਈ ਆਪ ਹੀ ਹੋ॥
Prof. Sahib Singh(ਜੇ ਜੀਵ ਮਾਰਨ ਵਾਲੇ ਲੋਕ ਰਿਸ਼ੀ ਹੋ ਸਕਦੇ ਹਨ,) ਤਾਂ ਤੁਸੀਂ ਕਸਾਈ ਕਿਸ ਨੂੰ ਆਖਦੇ ਹੋ? (ਤੁਸੀਂ ਉਹਨਾਂ ਲੋਕਾਂ ਨੂੰ ਕਸਾਈ ਕਿਉਂ ਆਖਦੇ ਹੋ ਜੋ ਮਾਸ ਵੇਚਦੇ ਹਨ? ॥੨॥

ਪਦ ਅਰਥ ਮੁਨਿਵਰ = ਸ੍ਰੇਸ਼ਟ ਮੁਨੀ। ਕਾ ਕਉ = ਕਿਸ ਨੂੰ? ਕਸਾਈ = ਜੋ ਮਨੁੱਖ ਬੱਕਰੇ ਆਦਿਕ ਮਾਰ ਕੇ ਉਹਨਾਂ ਦਾ ਮਾਸ ਵੇਚ ਕੇ ਗੁਜ਼ਾਰਾ ਕਰਦੇ ਹਨ ॥੨॥

SikhNet (Spanish)Si eres el santo de santos, ¿quién entonces es el carnicero? (2)

ਮਨ ਕੇ ਅੰਧੇ. ਆਪਿ, ਨ ਬੂਝਹੁ; ਕਾਹਿ ਬੁਝਾਵਹੁ ਭਾਈ ॥

man ke andhe. aap, na boojhahu; kaeh bujhaavahu bhaaee | Ang 1103

Sant Singh KhalsaYou are blind in your mind, and do not understand your own self; how can you make others understand, O brother?
Manmohan SinghThou are blinded in the mind and understand not thyself. How can thou make others understand, O brother.
Manmohan Singh (Punjabi)ਤੇਰਾ ਮਨ ਅੰਨ੍ਹਾਂ ਹੋ ਗਿਆ ਹੇ ਅਤੇ ਤੂੰ ਆਪਣੇ ਆਪ ਨੂੰ ਨਹੀਂ ਸਮਝਦਾ। ਤੂੰ ਹੋਰ ਕਿਸੇ ਨੂੰ ਕਿਸ ਤਰ੍ਹਾਂ ਸਮਝ ਸਕਦਾ ਹੈ, ਹੇ ਭਰਾਵਾ।
Fareedkot Teekaਆਪ ਤੋ ਤੁਮ ਮਨ ਕੇ ਅੰਧੇ ਹੋ ਕਿਉਂਕਿ ਆਪ ਕੁਛ ਸਮਝਤੇ ਨਹੀਂ। ਹੇ ਭਾਈ! ਔਰ ਤੁਮ ਕਿਸ ਕੋ ਸਮਝਾਵੋਂਗੇ॥
Prof. Sahib Singhਹੇ ਅਗਿਆਨੀ ਪਾਂਡੇ! ਤੁਹਾਨੂੰ ਆਪ ਨੂੰ (ਜੀਵਨ ਦੇ ਸਹੀ ਰਸਤੇ ਦੀ) ਸਮਝ ਨਹੀਂ ਆਈ, ਹੋਰ ਕਿਸ ਨੂੰ ਮੱਤਾਂ ਦੇਹ ਰਹੇ ਹੋ?

ਪਦ ਅਰਥ ਕਾਹਿ = ਹੋਰ ਕਿਸ ਨੂੰ? ਬੁਝਾਵਹੁ = ਸਮਝਾਉਂਦੇ ਹੋ।

SikhNet (Spanish)Estás ciego de mente, ¿cómo crees poder ofrecer algo de Sabiduría?

ਮਾਇਆ ਕਾਰਨ. ਬਿਦਿਆ ਬੇਚਹੁ; ਜਨਮੁ. ਅਬਿਰਥਾ ਜਾਈ ॥੩॥

maaeaa kaaran. bidiaa bechahu; janam. abirathaa jaaee |3| Ang 1103

Sant Singh KhalsaFor the sake of Maya and money, you sell knowledge; your life is totally worthless. ||3||
Manmohan SinghFor the sake of money, thou select thy knowledge, Vain is thy life, O brother.
Manmohan Singh (Punjabi)ਧਨ-ਦੌਲਤ ਦੇ ਲਈ ਤੂੰ ਆਪਣੇ ਇਲਮ ਨੂੰ ਵੇਚਦਾ ਹੈ। ਬਿਰਥਾ ਹੈ ਤੇਰਾ ਜੀਵਨ, ਹੇ ਭਾਰਾਵਾ!
Fareedkot Teekaਮਾਇਆ ਕੇ ਵਾਸਤੇ ਤੁਮ ਵਿਦਿਆ ਬੇਚਤੇ ਹੋ, ਕਿਉਂਕਿ ਪਦਾਰਥ ਲੀਏ ਬਿਨਾਂ ਪੜਾਵਤੇ ਨਹੀਂ ਇਸ ਤੇ ਤੁਮਾਰਾ ਜਨਮ ਬਿਅਰਥ ਜਾਤਾ ਹੈ॥੩॥☬'ਅਬਿਰਥਾ' ਦੇਸ ਭਾਸਾ ਕਰ ਗੁਰੂ ਜੀ ਨੇ ਲਿਖ ਦੀਆ ਹੈ ਵਾਸਤਵ ਤੇ 'ਬਿਅਰਥਾ' ਪਦੁ ਹੈ॥
Prof. Sahib Singh(ਇਸ ਪੜ੍ਹੀ ਹੋਈ ਵਿੱਦਿਆ ਤੋਂ ਤੁਸੀਂ ਆਪ ਕੋਈ ਲਾਭ ਨਹੀਂ ਉਠਾ ਰਹੇ, ਇਸ) ਵਿੱਦਿਆ ਨੂੰ ਸਿਰਫ਼ ਮਾਇਆ ਦੀ ਖ਼ਾਤਰ ਵੇਚ ਹੀ ਰਹੇ ਹੋ, ਇਸ ਤਰ੍ਹਾਂ ਤੁਹਾਡੀ ਜ਼ਿੰਦਗੀ ਵਿਅਰਥ ਗੁਜ਼ਰ ਰਹੀ ਹੈ ॥੩॥

ਪਦ ਅਰਥ ਅਬਿਰਥਾ = ਵਿਅਰਥ ॥੩॥

SikhNet (Spanish)Y cuando por el ansia de ganar dinero, pones tu conocimiento en venta, tu nacimiento como ser humano se desmerece. (3)

ਨਾਰਦ ਬਚਨ ਬਿਆਸੁ ਕਹਤ ਹੈ; ਸੁਕ ਕਉ ਪੂਛਹੁ ਜਾਈ ॥

naarad bachan biaas kehat hai; suk kau poochhahu jaaee | Ang 1103

Sant Singh KhalsaNaarad and Vyaasa say these things; go and ask Suk Dayv as well.
Manmohan SinghNarad and Viyas say such words. Thou may go and ask Sukhdev as well.
Manmohan Singh (Punjabi)ਨਾਰਦ ਅਤੇ ਵਿਆਸ ਐਸੇ ਬਚਨ-ਬਿਲਾਸ ਉਚਾਰਨ ਕਰਦੇ ਹਨ। ਤੂੰ ਜਾ ਕੇ ਸੁਖਦੇਵ ਕੋਲੋਂ ਪੀ ਪਤਾ ਕਰ ਲੈ।
Fareedkot Teekaਨਾਰਦ ਜੀ ਕਾ ਬਚਨ ਹੈ ਅਰ ਬਿਆਸ ਜੀ ਭੀ ਕਹਤੇ ਹੈਂ ਅਰ ਸੁਕਦੇਵ ਜੀ ਸੇ ਭੀ ਜਾਇ ਪੂਛਹੁ ਅਰਥਾਤ ਭਾਗਵਤ ਪੜ ਦੇਖੋ, ਸੋ ਭੀ ਐਸੇ ਕਹਤੇ ਹੈਂ:
Prof. Sahib Singh(ਜੇ ਮੇਰੀ ਇਸ ਗੱਲ ਉੱਤੇ ਯਕੀਨ ਨਹੀਂ ਆਉਂਦਾ, ਤਾਂ ਆਪਣੇ ਹੀ ਪੁਰਾਣੇ ਰਿਸ਼ੀਆਂ ਦੇ ਬਚਨ ਪੜ੍ਹ ਸੁਣ ਵੇਖੋ) ਨਾਰਦ ਰਿਸ਼ੀ ਦੇ ਇਹੀ ਬਚਨ ਹਨ, ਵਿਆਸ ਇਹੀ ਗੱਲ ਆਖਦਾ ਹੈ; ਸੁਕਦੇਵ ਨੂੰ ਵੀ ਜਾ ਕੇ ਪੁੱਛ ਲਵੋ (ਭਾਵ, ਸੁਕਦੇਵ ਦੇ ਬਚਨ ਪੜ੍ਹ ਕੇ ਭੀ ਵੇਖ ਲਵੋ, ਉਹ ਭੀ ਇਹੀ ਆਖਦਾ ਹੈ ਕਿ ਨਾਮ ਸਿਮਰਿਆਂ ਪਾਰ-ਉਤਾਰਾ ਹੁੰਦਾ ਹੈ)।

ਪਦ ਅਰਥ ਨਾਰਦ, ਬਿਆਸ, ਸੁਕ = ਪੁਰਾਣੇ ਹਿੰਦੂ ਵਿਦਵਾਨ ਰਿਸ਼ੀਆਂ ਦੇ ਨਾਮ ਹਨ (ਨੋਟ: ਕਬੀਰ ਜੀ ਕਿਸੇ ਪੰਡਿਤ ਨੂੰ ਉਸ ਦਾ ਭੁਲੇਖਾ ਸਮਝਾ ਰਹੇ ਹਨ, ਇਸ ਵਾਸਤੇ ਉਹਨਾਂ ਦੇ ਹੀ ਰਿਸ਼ੀਆਂ ਦਾ ਹਵਾਲਾ ਦੇਂਦੇ ਹਨ)। ਜਾਇ = ਜਾ ਕੇ।

SikhNet (Spanish)Viasa habla las Verdades de Narada, pregúntale a Shukdev, dice Kabir,

ਕਹਿ ਕਬੀਰ. ਰਾਮੈ ਰਮਿ ਛੂਟਹੁ; ਨਾਹਿ ਤ. ਬੂਡੇ ਭਾਈ ॥੪॥੧॥

keh kabeer. raamai ram chhoottahu; naeh ta. boodde bhaaee |4|1| Ang 1103

Sant Singh KhalsaSays Kabeer, chanting the Lord's Name, you shall be saved; otherwise, you shall drown, brother. ||4||1||
Manmohan SinghSays Kabir, thou shall be delivered only by uttering the Lord's Name, otherwise thou shall be drowned, O brother.
Manmohan Singh (Punjabi)ਕਬੀਰ ਜੀ ਆਖਦੇ ਹਨ, ਤੂੰ ਕੇਵਲ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਬੰਦਖ਼ਲਾਸ ਹੋਵੇਂਗਾ, ਨਹੀਂ ਤਾਂ ਡੁਬ ਜਾਵੇਗਾਂ ਹੇ ਵੀਰ!
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਭਾਈ! ਰਾਮ ਕੋ ਉਚਾਰਨ ਕਰੋਗੇ ਤੋ ਛੁਟਨਾ ਹੋਵੈਗਾ ਨਹੀਂ ਤੋ ਅਪਨੇ ਆਪ ਕੋ ਡੂਬੇ ਹੀ ਜਾਨੋਂ॥੪॥੧॥☬ਪਖੰਡੀ ਸੰਨਿਆਸੀ ਬਨ ਮੇਂ ਰਹਨੇ ਵਾਲੇ ਪ੍ਰਤੀ ਉਪਦੇਸ ਕਰਤੇ ਹੈਂ:
Prof. Sahib Singhਕਬੀਰ ਆਖਦਾ ਹੈ ਕਿ (ਦੁਨੀਆ ਦੇ ਬੰਧਨਾਂ ਤੋਂ) ਪ੍ਰਭੂ ਦਾ ਨਾਮ ਸਿਮਰ ਕੇ ਹੀ ਮੁਕਤ ਹੋ ਸਕਦੇ ਹੋ, ਨਹੀਂ ਤਾਂ ਆਪਣੇ ਆਪ ਨੂੰ ਡੁੱਬੇ ਸਮਝੋ ॥੪॥੧॥

ਪਦ ਅਰਥ ਰਮਿ = ਸਿਮਰ ਕੇ। ਬੂਡੇ = ਡੁੱਬੇ ਸਮਝੋ ॥੪॥੧॥

* ਸ਼ਬਦ ਦਾ ਭਾਵ: ਧਾਰਮਿਕ ਪੁਸਤਕਾਂ ਦੇ ਨਿਰੇ ਪਾਠ ਦਾ ਕੋਈ ਲਾਭ ਨਹੀਂ, ਜੇ ਜੀਵਨ ਵਿਚ ਪਲਟਾ ਨਹੀਂ ਆਇਆ।

SikhNet (Spanish)cantando el Nombre del Señor, serás salvado, de otra forma serás ahogado. (4-1)
Answers quote the Granth verbatim with Ang citations. AI commentary is not Gurbani and not a religious ruling.