ੴ

ਸਿੱਖਬਾਣੀ · SikhBani

ਰਿਧਿ ਸਿਧਿ ਜਾ ਕਉ ਫੁਰੀ ਤਬ ਕਾਹੂ ਸਿਉ ਕਿਆ ਕਾਜ ॥

ridh sidh jaa kau furee tab kaahoo siau kiaa kaaj
Bhagat Kabir Ji ਭਗਤ ਕਬੀਰ ਜੀ · Raag Maaroo · Ang 1103 · 10 lines
Translations

ਰਿਧਿ ਸਿਧਿ ਜਾ ਕਉ ਫੁਰੀ; ਤਬ ਕਾਹੂ ਸਿਉ ਕਿਆ ਕਾਜ ॥

ridh sidh jaa kau furee; tab kaahoo siau kiaa kaaj |

Sant Singh KhalsaYou have riches and miraculous spiritual powers; so what business do you have with anyone else?
Manmohan SinghWhen thou has acquired spiritual wealth and supernatural powers, then what business has thou with anyone else?
Manmohan Singh (Punjabi)ਜਦ ਤੈਨੂੰ ਰੂਹਾਨੀ ਦੌਲਤ ਅਤੇ ਕਰਾਮਾਤੀ ਸ਼ਕਤੀਆਂ ਪਰਾਪਤ ਹੋ ਗਈਆਂ ਹਨ, ਤਦ ਤੇਰਾ ਕਿਸੇ ਹੋਰਸ ਨਾਲ ਕੀ ਕੰਮ ਹੈ?
Fareedkot Teekaਜਬ ਰਿਧੀ ਸਿਧੀ ਜਿਸ ਕੋ ਫੁਰ ਪੜੀ ਤਬ ਤਿਸ ਕਾ ਕਿਸੀ ਕੇ ਸਾਥ ਕਿਆ ਕੰਮ ਹੈ॥
Prof. Sahib Singh(ਭਲਾ, ਹੇ ਜੋਗੀ!) ਜਿਸ ਮਨੁੱਖ ਦੇ ਨਿਰਾ ਫੁਰਨਾ ਉੱਠਣ ਤੇ ਹੀ ਰਿੱਧੀਆਂ ਸਿੱਧੀਆਂ ਹੋ ਪੈਣ, ਉਸ ਨੂੰ ਕਿਸੇ ਹੋਰ ਦੀ ਕੀਹ ਮੁਥਾਜੀ ਰਹਿੰਦੀ ਹੈ? (ਤੇ ਤੂੰ ਅਜੇ ਭੀ ਮੁਥਾਜ ਹੋ ਕੇ ਲੋਕਾਂ ਦੇ ਦਰ ਤੇ ਭਟਕਦਾ ਹੈਂ)।

ਪਦ ਅਰਥ ਜਾ ਕਉ = ਜਿਸ ਮਨੁੱਖ ਨੂੰ। ਰਿਧਿ ਸਿਧਿ ਫੁਰੀ = ਰਿੱਧੀਆਂ ਸਿੱਧੀਆਂ ਫੁਰ ਪੈਂਦੀਆਂ ਹਨ, ਫੁਰਨਾ ਉੱਠਣ ਤੇ ਹੀ ਰਿੱਧੀਆਂ ਸਿੱਧੀਆਂ ਹੋ ਪੈਂਦੀਆਂ ਹਨ। ਕਾਹੂ ਸਿਉ = ਕਿਸੇ ਹੋਰ ਨਾਲ। ਕਾਜ = ਕੰਮ, ਮੁਥਾਜੀ।

SikhNet (Spanish)El que tiene en el interior el ansia de hacer milagros, ¿qué puede uno hacer con ese ser? (1)

ਤੇਰੇ ਕਹਨੇ ਕੀ ਗਤਿ ਕਿਆ ਕਹਉ; ਮੈ ਬੋਲਤ ਹੀ ਬਡ ਲਾਜ ॥੧॥

tere kahane kee gat kiaa khau; mai bolat hee badd laaj |1|

Sant Singh KhalsaWhat should I say about the reality of your talk? I am embarrassed even to speak to you. ||1||
Manmohan SinghWhat should I say regarding the reality of thy talk? I am much ashamed even to speak to thee.
Manmohan Singh (Punjabi)ਮੈਂ ਤੇਰੀ ਗਲਬਾਤ ਦੀ ਅਸਲੀਅਤ ਸੰਬੰਧੀ ਕੀ ਆਖਾਂ? ਤੇਰੇ ਨਾਲ ਗਲ ਕਰਨ ਨਾਲ ਭੀ ਮੈਨੂੰ ਬੜੀ ਸ਼ਰਮ ਆਉਂਦੀ ਹੈ।
Fareedkot Teekaਹੇ ਪੰਡਤ! ਤੇਰੇ ਕਹਨੇ ਕੀ ਗਤਿ ਮੈਂ ਕਿਆ ਕਹੂੰ, ਮੇਰੇ ਕੋ ਤੋ ਤੇਰੀ ਤਰਹ ਬੋਲਨੇ ਪਰ ਬਡੀ ਲਜਾ ਆਵਤੀ ਹੈ॥੧॥
Prof. Sahib Singh(ਹੇ ਜੋਗੀ! ਤੂੰ ਆਖਦਾ ਹੈਂ 'ਮੈਨੂੰ ਰਿੱਧੀਆਂ ਸਿੱਧੀਆਂ ਫੁਰ ਪਈਆਂ ਹਨ', ਪਰ) ਤੇਰੇ ਨਿਰਾ (ਇਹ ਗੱਲ) ਆਖਣ ਦੀ ਹਾਲਤ ਮੈਂ ਕੀਹ ਦੱਸਾਂ? ਮੈਨੂੰ ਤਾਂ ਗੱਲ ਕਰਦਿਆਂ ਸ਼ਰਮ ਆਉਂਦੀ ਹੈ ॥੧॥

ਪਦ ਅਰਥ ਕਹਨੇ ਕੀ = (ਨਿਰੀਆਂ ਮੂੰਹੋਂ ਆਖੀਆਂ) ਗੱਲਾਂ ਦੀ। ਕਿਆ ਕਹਉ = ਮੈਂ ਕੀਹ ਆਖਾਂ? ਲਾਜ = ਸ਼ਰਮ ॥੧॥

SikhNet (Spanish)El que ha llegado hasta el Señor, ya no vaga de aquí para allá. (1-Pausa)

ਰਾਮੁ; ਜਿਹ ਪਾਇਆ ਰਾਮ ॥

raam; jih paaeaa raam |

Sant Singh KhalsaOne who has found the Lord,
Manmohan SinghHe who has attained the Lord, the Lord;
Manmohan Singh (Punjabi)ਪ੍ਰਭੂ, ਜਿਸ ਨੇ ਪ੍ਰਭੂ ਨੂੰ ਪ੍ਰਾਪਤ ਕੀਤਾ ਹੈ;
Fareedkot Teekaਹੇ ਭਾਈ! ਜਿਨੋਂ ਨੇ ਰਾਮ ਪਾਇਆ ਹੈ॥
Prof. Sahib Singh(ਹੇ ਜੋਗੀ!) ਜਿਨ੍ਹਾਂ ਲੋਕਾਂ ਨੂੰ ਸਚ-ਮੁਚ ਪਰਮਾਤਮਾ ਮਿਲ ਪੈਂਦਾ ਹੈ,

ਪਦ ਅਰਥ ਜਿਹ = ਜਿਨ੍ਹਾਂ ਮਨੁੱਖਾਂ ਨੇ।

SikhNet (Spanish)El que tiene en el interior el ansia de hacer milagros, ¿qué puede uno hacer con ese ser? (1)

ਤੇ ਭਵਹਿ ਨ; ਬਾਰੈ ਬਾਰ ॥੧॥ ਰਹਾਉ ॥

te bhaveh na; baarai baar |1| rahaau |

Sant Singh Khalsadoes not wander from door to door. ||1||Pause||
Manmohan Singhhe wanders not from door to door. Pause.
Manmohan Singh (Punjabi)ਉਹ ਬੂਹੇ ਬੂਹੇ ਤੇ ਭਟਕਦਾ ਨਹੀਂ ਫਿਰਦਾ। ਠਹਿਰਾਉ।
Fareedkot Teekaਵਹੁ ਤ੍ਰਿਸਨਾਤਰ ਹੂਏ ਦ੍ਵਾਰੇ ਦ੍ਵਾਰੇ ਪਰ ਨਹੀਂ ਭਟਕਤੇ ਫਿਰਤੇ॥੧॥ ਰਹਾਉ ॥
Prof. Sahib Singhਉਹ (ਭਿੱਛਿਆ ਮੰਗਣ ਲਈ) ਦਰ ਦਰ ਤੇ ਨਹੀਂ ਭਟਕਦੇ ॥੧॥ ਰਹਾਉ ॥

ਪਦ ਅਰਥ ਤੇ = ਉਹ ਬੰਦੇ। ਬਾਰੈ ਬਾਰ = ਦਰ ਦਰ ਤੇ ॥੧॥ ਰਹਾਉ ॥

SikhNet (Spanish)El que ha llegado hasta el Señor, ya no vaga de aquí para allá. (1-Pausa)

ਝੂਠਾ ਜਗੁ ਡਹਕੈ ਘਨਾ; ਦਿਨ ਦੁਇ ਬਰਤਨ ਕੀ ਆਸ ॥

jhootthaa jag ddahakai ghanaa; din due baratan kee aas |

Sant Singh KhalsaThe false world wanders all around, in hopes of finding wealth to use for a few days.
Manmohan SinghThe false world greatly wanders in search of wealth in the hope of using it for two days.
Manmohan Singh (Punjabi)ਇਸ ਨੂੰ ਦੋ ਦਿਹਾੜੇ ਖਰਚਣ ਤੇ ਖਾਣ ਦੀ ਉਮੈਦ ਅੰਦਰ ਕੂੜੀ ਦੁਨੀਆਂ ਦੌਲਤ ਦੀ ਭਾਲ ਅੰਦਰ ਘਣੇਰੀ ਭਟਕਦੀ ਹੈ।
Fareedkot Teekaਏਹ (ਜਗੁ) ਜੀਵ ਝੂਠਾ ਹੈ ਅਰ ਬਹੁਤ ਭਟਕਤਾ ਹੈ ਔ ਦੋਇ ਦਿਨ ਵਰਤਨੇ ਕੀ ਆਸ ਹੈ, ਭਾਵ ਤੇਰਾ ਰਹਣਾ ਸੰਸਾਰ ਮੇਂ ਥੋੜੇ ਦਿਨ ਹੀ ਹੈ॥
Prof. Sahib Singhਦੋ ਚਾਰ ਦਿਨ (ਮਾਇਆ) ਵਰਤਣ ਦੀ ਆਸ ਤੇ ਹੀ ਇਹ ਝੂਠਾ ਜਗਤ ਕਿਤਨਾ ਹੀ ਭਟਕਦਾ ਫਿਰਦਾ ਹੈ।

ਪਦ ਅਰਥ ਡਹਕੈ = ਭਟਕਦਾ ਹੈ। ਘਨਾ = ਬਹੁਤ। ਦਿਨ ਦੁਇ = ਦੋ ਦਿਨਾਂ ਲਈ।

SikhNet (Spanish)El mundo falso vaga inmensamente, pues la esperanza en la vida dura uno o dos días.

ਰਾਮ ਉਦਕੁ ਜਿਹ ਜਨ ਪੀਆ; ਤਿਹਿ ਬਹੁਰਿ. ਨ ਭਈ ਪਿਆਸ ॥੨॥

raam udak jih jan peea; tihi bahur. na bhee piaas |2|

Sant Singh KhalsaThat humble being, who drinks in the Lord's water, never becomes thirsty again. ||2||
Manmohan SinghThe man, who in-drinks the Lord's water; thirsts not, again.
Manmohan Singh (Punjabi)ਜਿਹੜਾ ਇਨਸਾਨ ਪ੍ਰਭੂ ਦੇ ਪਾਣੀ ਨੂੰ ਪੀਂਦਾ ਹੈ; ਉਸ ਨੂੰ ਮੁੜ ਕੇ ਤ੍ਰੇਹ ਨਹੀਂ ਲਗਦੀ।
Fareedkot Teekaਪਰੰਤੂ ਰਾਮ ਰੂਪ (ਉਦਕੁ) ਜਲ ਜਿਸ ਪੁਰਸ ਨੇ ਪੀਆ ਹੈ ਤਿਸ ਕੋ ਪੁਨਾ ਵਿਸ੍ਯੋਂ ਕੀ ਪਿਆਸ ਨਹੀਂ ਭਈ ਹੈ॥੨॥
Prof. Sahib Singh(ਹੇ ਜੋਗੀ!) ਜਿਨ੍ਹਾਂ ਬੰਦਿਆਂ ਨੇ ਪ੍ਰਭੂ ਦਾ ਨਾਮ-ਅੰਮ੍ਰਿਤ ਪੀਤਾ ਹੈ, ਉਹਨਾਂ ਨੂੰ ਮੁੜ ਮਾਇਆ ਦੀ ਤ੍ਰੇਹ ਨਹੀਂ ਲੱਗਦੀ ॥੨॥

ਪਦ ਅਰਥ ਉਦਕੁ = ਜਲ, ਅੰਮ੍ਰਿਤ। ਤਿਹਿ = ਉਹਨਾਂ ਨੂੰ। ਬਹੁਰਿ = ਮੁੜ ॥੨॥

SikhNet (Spanish)En cambio, el que bebe de las Aguas de Dios, se le apaga su sed. (2)

ਗੁਰ ਪ੍ਰਸਾਦਿ ਜਿਹ ਬੂਝਿਆ; ਆਸਾ ਤੇ ਭਇਆ ਨਿਰਾਸੁ ॥

gur prasaad jih boojhiaa; aasaa te bheaa niraas |

Sant Singh KhalsaWhoever understands, by Guru's Grace, becomes free of hope in the midst of hope.
Manmohan SinghWhosoever understands the Lord by the Guru's grace, he becomes desireless amidst desires.
Manmohan Singh (Punjabi)ਜੋ ਕੋਈ ਭੀ ਗੁਰਾਂ ਦੀ ਦਇਆ ਦੁਆਰਾ ਸੁਆਮੀ ਨੂੰ ਸਮਝ ਲੈਂਦਾ ਹੈ, ਉਹ ਖ਼ਾਹਿਸ਼ਾਂ ਅੰਦਰ ਖ਼ਾਹਿਸ਼-ਰਹਿਤ ਥੀ ਵੰਝਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਤੇ ਜਿਸ ਨੇ ਰਾਮ ਕੇ ਸਰੂਪ ਕੋ ਸਮਝਿਆ ਹੈ ਵਹੁ ਤੋ ਆਸਾ ਤੇ ਨਿਰਾਸ ਹੂਆ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ ਜਿਸ ਨੇ (ਸਹੀ ਜੀਵਨ) ਸਮਝ ਲਿਆ ਹੈ, ਉਹ ਆਸਾਂ ਛੱਡ ਕੇ ਆਸਾਂ ਤੋਂ ਉਤਾਂਹ ਹੋ ਜਾਂਦਾ ਹੈ,

ਪਦ ਅਰਥ ਜਿਹ = ਜਿਸ ਮਨੁੱਖ ਨੇ। ਨਿਰਾਸੁ = ਆਸਾ-ਰਹਿਤ।

SikhNet (Spanish)El que conoce la Verdad, por la Gracia del Guru, deja de desear,

ਸਭੁ ਸਚੁ ਨਦਰੀ ਆਇਆ; ਜਉ ਆਤਮ ਭਇਆ ਉਦਾਸੁ ॥੩॥

sabh sach nadaree aaeaa; jau aatam bheaa udaas |3|

Sant Singh KhalsaOne comes to see the Lord everywhere, when the soul becomes detached. ||3||
Manmohan SinghWhen man's mind becomes detached, he sees the True Lord everywhere.
Manmohan Singh (Punjabi)ਜਦ ਮਨੁਸ਼ ਦਾ ਮਨ ਨਿਰਲੇਪ ਹੋ ਜਾਂਦਾ ਹੈ, ਤਾਂ ਉਸ ਨੂੰ ਸੱਚਾ ਸੁਆਮੀ ਹਰ ਥਾਂ ਦਿਸ ਪੈਂਦਾ ਹੈ।
Fareedkot Teekaਜੋ ਮਨ ਕਰ ਕੇ ਪਦਾਰਥੋਂ ਸੇ ਉਦਾਸ ਹੂਆ ਹੈ ਤੌ ਤਿਸ ਕੋ ਸਭ ਸਚਾ ਹੀ ਨਜਰ ਮੇਂ ਆਇਆ ਹੈ॥੩॥
Prof. Sahib Singhਕਿਉਂਕਿ ਜਦੋਂ ਮਨੁੱਖ ਅੰਦਰੋਂ ਮਾਇਆ ਤੋਂ ਉਪਰਾਮ ਹੋ ਜਾਏ ਤਾਂ ਉਸ ਨੂੰ ਹਰ ਥਾਂ ਪ੍ਰਭੂ ਦਿੱਸਦਾ ਹੈ (ਮਾਇਆ ਵਲ ਉਸ ਦੀ ਨਿਗਾਹ ਹੀ ਨਹੀਂ ਪੈਂਦੀ) ॥੩॥

ਪਦ ਅਰਥ ਸਭੁ = ਹਰ ਥਾਂ। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਉਦਾਸੁ = ਉਪਰਾਮ ॥੩॥

SikhNet (Spanish)no ve nada más que la Verdad cuando su Alma entra en el Desapego. (3)

ਰਾਮ ਨਾਮ ਰਸੁ ਚਾਖਿਆ; ਹਰਿ ਨਾਮਾ ਹਰ ਤਾਰਿ ॥

raam naam ras chaakhiaa; har naamaa har taar |

Sant Singh KhalsaI have tasted the sublime essence of the Lord's Name; the Lord's Name carries everyone across.
Manmohan SinghI have tasted the elixir of the Lord's Name. The Lord's Name ferries across everyone.
Manmohan Singh (Punjabi)ਮੈਂ ਪ੍ਰਭੂ ਦੇ ਨਾਮ ਦੇ ਅੰਮ੍ਰਿਤ ਨੂੰ ਚੱਖਿਆ ਹੈ। ਪ੍ਰਭੂ ਦਾ ਨਾਮ ਹਰ ਕਿਸੇ ਦਾ ਪਾਰ ਉਤਾਰਾ ਕਰਦਾ ਹੈ।
Fareedkot Teekaਜਿਸ ਨੇ ਰਾਮ ਨਾਮ ਕਾ ਰਸੁ ਚਾਖਿਆ ਹੈ ਔ ਹਰੀ ਨਾਮ ਦੇ ਕੇ ਤਿਸ ਨੇ ਹਰੇਕ ਕੋ ਤਾਰ ਲੀਆ ਹੈ॥
Prof. Sahib Singhਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖ ਲਿਆ ਹੈ, ਉਸ ਨੂੰ ਹਰੇਕ ਕੌਤਕ ਵਿਚ ਪ੍ਰਭੂ ਦਾ ਨਾਮ ਹੀ ਦਿੱਸਦਾ ਸੁਣੀਦਾ ਹੈ,

ਪਦ ਅਰਥ ਹਰ ਤਾਰਿ = ਹਰ ਤਾਲਿ, ਹਰੇਕ ਤਾਲ ਵਿਚ, ਹਰੇਕ ਕੌਤਕ ਵਿਚ।

SikhNet (Spanish)El que prueba el Sabor del Nombre del Señor, a él el Señor lo salva por medio del Nombre;

ਕਹੁ ਕਬੀਰ. ਕੰਚਨੁ ਭਇਆ; ਭ੍ਰਮੁ ਗਇਆ ਸਮੁਦ੍ਰੈ ਪਾਰਿ ॥੪॥੩॥

kahu kabeer. kanchan bheaa; bhram geaa samudrai paar |4|3|

Sant Singh KhalsaSays Kabeer, I have become like gold; doubt is dispelled, and I have crossed over the world-ocean. ||4||3||
Manmohan SinghSays Kabir, I have become gold, my doubt if dispelled and I have crossed the world-ocean.
Manmohan Singh (Punjabi)ਕਬੀਰ ਜੀ ਆਖਦੇ ਹਨ, ਮੈਂ ਸੋਨਾ ਹੋ ਗਿਆ ਹਾਂ, ਮੇਰਾ ਸੰਦੇਹ ਦੂਰ ਹੋ ਗਿਆ ਹੈ ਅਤੇ ਮੈਂ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਗਿਆ ਹਾਂ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਵਹੁ (ਕੰਚਨੁ) ਸੁਧ ਵਾ ਸਭ ਸੇ ਉਤਮ ਭਇਆ ਹੈ। ਜਬ ਤਿਸ ਕਾ ਭ੍ਰਮੁ ਗਿਆ ਤਬ ਸੰਸਾਰ ਸਮੁੰਦ੍ਰ ਸੇ ਪਾਰ ਹੋ ਗਿਆ ਹੈ॥੪॥੩॥
Prof. Sahib Singhਕਬੀਰ ਆਖਦਾ ਹੈ- ਉਹ ਸੁੱਧ ਸੋਨਾ ਬਣ ਜਾਂਦਾ ਹੈ, ਉਸ ਦੀ ਭਟਕਣਾ ਸਮੁੰਦਰੋਂ ਪਾਰ ਚਲੀ ਜਾਂਦੀ ਹੈ (ਸਦਾ ਲਈ ਮਿਟ ਜਾਂਦੀ ਹੈ) ॥੪॥੩॥

ਪਦ ਅਰਥ ਕੰਚਨੁ = ਸੋਨਾ। ਭ੍ਰਮੁ = ਭੁਲੇਖਾ, ਭਟਕਣਾ ॥੪॥੩॥

* ਸ਼ਬਦ ਦਾ ਭਾਵ: ਜਿਸ ਮਨੁੱਖ ਨੂੰ ਪਰਮਾਤਮਾ ਮਿਲ ਪੈਂਦਾ ਹੈ, ਉਹ ਮੰਗਤਿਆਂ ਵਾਂਗ ਦਰ ਦਰ ਤੇ ਭਟਕਦਾ ਨਹੀਂ ਫਿਰਦਾ। ਉਹ ਸੁੱਧ ਸੋਨਾ ਬਣ ਜਾਂਦਾ ਹੈ। ਉਸ ਨੂੰ ਹਰ ਥਾਂ ਪਰਮਾਤਮਾ ਹੀ ਦਿੱਸਦਾ ਹੈ। ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ।

SikhNet (Spanish)el que se vuelve puro como el oro y se libera de sus dudas, es llevado a través del mar de las existencias. (4-3)
Answers quote the Granth verbatim with Ang citations. AI commentary is not Gurbani and not a religious ruling.