ੴ

ਸਿੱਖਬਾਣੀ · SikhBani

ਸੁਨਿ ਮਨ ਹਰਿ ਹਰਿ ਨਾਮੁ ਕਰਿ ਧਿਆਨੁ ॥

sun man har har naam kar dhiaan
Guru Ramdas Ji ਗੁਰੂ ਰਾਮਦਾਸ ਜੀ · Raag Prabhaatee · Ang 1337 · 11 lines
Translations

ਪ੍ਰਭਾਤੀ ਬਿਭਾਸ ਪੜਤਾਲ ਮਹਲਾ ੪ ॥

prabhaatee bibhaas parrataal mahalaa 4 |

Sant Singh KhalsaPrabhaatee, Bibhaas, Partaal, Fourth Mehl:
Manmohan SinghParbhati Bibhas, Partal, 4th Guru.
Manmohan Singh (Punjabi)ਪ੍ਰਭਾਤੀ ਬਿਭਾਸ ਪੜਤਾਲ ਚੋਥੀ ਪਾਤਿਸ਼ਾਹੀ।
Prof. Sahib Singhਰਾਗ ਪ੍ਰਭਾਤੀ/ਬਿਭਾਗ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਪੜਤਾਲ'।

ਪਦ ਅਰਥ ਪੜਤਾਲ = ਇਸ ਸ਼ਬਦ ਨੂੰ ਗਾਵਣ ਵੇਲੇ ਤਾਲ ਮੁੜ ਮੁੜ ਪਰਤਣਾ ਹੈ।

SikhNet (Spanish)Parbhati, Bibbas, Partaal, Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਜਪਿ ਮਨ; ਹਰਿ ਹਰਿ ਨਾਮੁ ਨਿਧਾਨ ॥

jap man; har har naam nidhaan |

Sant Singh KhalsaO mind, meditate on the Treasure of the Name of the Lord, Har, Har.
Manmohan SinghO my soul, meditate thou on the Lord God's Name, the Treasure of bliss.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਖੁਸ਼ੀ ਦੇ ਖਜਾਨੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ।
Fareedkot Teekaਹੇ ਮਨ! ਹਰਿ ਹਰਿ ਨਾਮ ਜੋ ਨਿਧੋਂ ਕਾ ਸਮੁੰਦਰ ਹੈ ਤਿਸ ਕੌ ਜਪੁ॥
Prof. Sahib Singhਹੇ (ਮੇਰੇ) ਮਨ! ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰ (ਇਹੀ ਹੈ ਅਸਲ) ਖ਼ਜ਼ਾਨਾ।

ਪਦ ਅਰਥ ਜਪਿ = ਜਪਿਆ ਕਰ। ਮਨ = ਹੇ ਮਨ! ਨਿਧਾਨ = ਖ਼ਜ਼ਾਨਾ।

SikhNet (Spanish)Oh mente mía, medita en el Tesoro del Nombre del Señor, Jar, Jar

ਹਰਿ ਦਰਗਹ; ਪਾਵਹਿ ਮਾਨ ॥

har daragah; paaveh maan |

Sant Singh KhalsaYou shall be honored in the Court of the Lord.
Manmohan SinghThiswise, thou shall obtain honour in the Lord's court.
Manmohan Singh (Punjabi)ਇਸ ਤਰ੍ਹਾਂ ਤੂੰ ਪ੍ਰਭੂ ਦੇ ਦਰਬਾਰ ਅੰਦਰ ਇਜ਼ਤ ਆਬਰੂ ਪਾ ਲਵੇਂਗੀ।
Fareedkot Teekaਕਿਉਂਕਿ ਤਿਸ ਕੇ ਜਪਣੇ ਕਰ ਹਰੀ ਕੀ ਦਰਗਹ ਮੇਂ ਆਦਰੁ ਪਾਵੇਗਾ॥
Prof. Sahib Singh(ਨਾਮ ਦੀ ਬਰਕਤਿ ਨਾਲ) ਤੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਹਾਸਲ ਕਰੇਂਗਾ।

ਪਦ ਅਰਥ ਪਾਵਹਿ = ਤੂੰ ਹਾਸਲ ਕਰੇਂਗਾ। ਮਾਨ = ਆਦਰ।

SikhNet (Spanish)y serás honrado en la Corte del Señor,

ਜਿਨਿ ਜਪਿਆ; ਤੇ ਪਾਰਿ ਪਰਾਨ ॥੧॥ ਰਹਾਉ ॥

jin japiaa; te paar paraan |1| rahaau |

Sant Singh KhalsaThose who chant and meditate shall be carried across to the other shore. ||1||Pause||
Manmohan SinghAll those, thou remember their God, they are ferried across. Pause.
Manmohan Singh (Punjabi)ਜੋ ਵੀ ਆਪਣੇ ਵਾਹਿਗੁਰੂ ਨੂੰ ਸਿਮਰਦੇ ਹਨ ਉਹ ਪਾਰ ਉਤਰ ਜਾਂਦੇ ਹਨ। ਠਹਿਰਾਉ।
Fareedkot Teekaਜਿਨ ਜਨੋਂ ਨੇ ਜਪਿਆ ਹੈ, ਸੋ ਸੰਸਾਰ ਸਿੰਧ ਤੇ ਪਾਰ ਪੜੇ ਹੈਂ, ਭਾਵ ਮੋਖ ਹੂਏ ਹੈਂ॥੧॥ ਰਹਾਉ ॥
Prof. Sahib Singhਜਿਸ ਜਿਸ ਨੇ ਨਾਮ ਜਪਿਆ ਹੈ ਉਹ ਸਭ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਜਿਨਿ = ਜਿਨਿ ਜਿਨਿ, ਜਿਸ ਜਿਸ ਨੇ। ਤੇ = ਉਹ (ਬਹੁ-ਵਚਨ)। ਪਾਰਿ ਪਰਾਨ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਏ ॥੧॥ ਰਹਾਉ ॥

SikhNet (Spanish)pues los que cantan y meditan serán llevados a través hasta la otra orilla. (1-Pausa)

ਸੁਨਿ ਮਨ; ਹਰਿ ਹਰਿ ਨਾਮੁ ਕਰਿ ਧਿਆਨੁ ॥

sun man; har har naam kar dhiaan |

Sant Singh KhalsaListen, O mind: meditate on the Name of the Lord, Har, Har.
Manmohan SinghO my soul, attentively hearken thou the Lord God's Name.
Manmohan Singh (Punjabi)ਹੇ ਮੇਰੀ ਜਿੰਦੇ! ਬਿਰਤੀ ਜੋੜ ਕੇ, ਤੂੰ ਸਾਈਂ ਹਰੀ ਦੇ ਨਾਮ ਨੂੰ ਸ੍ਰਵਣ ਕਰ।
Fareedkot Teekaਹੇ ਮਨ! ਹਰਿ ਹਰਿ ਨਾਮ ਕੋ ਧਿਆਨ ਕਰ ਕੇ ਸਰਵਨ ਕਰੁ॥
Prof. Sahib Singhਹੇ (ਮੇਰੇ) ਮਨ! ਧਿਆਨ ਜੋੜ ਕੇ ਸਦਾ ਪਰਮਾਤਮਾ ਦਾ ਨਾਮ ਸੁਣਿਆ ਕਰ।

ਪਦ ਅਰਥ ਕਰਿ ਧਿਆਨੁ = ਧਿਆਨ ਕਰ ਕੇ, ਧਿਆਨ ਨਾਲ।

SikhNet (Spanish)Escucha oh mente, medita en el Nombre del Señor, Jar, Jar.

ਸੁਨਿ ਮਨ; ਹਰਿ ਕੀਰਤਿ ਅਠਸਠਿ ਮਜਾਨੁ ॥

sun man; har keerat atthasatth majaan |

Sant Singh KhalsaListen, O mind: the Kirtan of the Lord's Praises is equal to bathing at the sixty-eight sacred shrines of pilgrimage.
Manmohan SinghHear thou, O man, singing of the Lord's praise would earn thee the merit of bathing at the sixty-eight holy places.
Manmohan Singh (Punjabi)ਸੁਣ ਤੂੰ ਹੇ ਬੰਦੇ! ਸੁਆਮੀ ਦੀ ਸਿਫਤਸਨਾ ਦੇ ਰਾਹੀਂ ਤੂੰ ਅਠਾਹਟ ਤੀਰਥਾਂ ਤੇ ਨਾਉਣ ਦਾ ਫਲ ਪਾ ਲਵੇਗਾਂ।
Fareedkot Teekaਹੇ ਮਨ! ਹਰੀ ਕੀ ਕੀਰਤੀ ਸ੍ਰਵਨ ਕਰਨੇ ਕਰ ਅਠਾਹਠ ਤੀਰਥੋਂ ਕੇ ਇਸਨਾਨ ਕਾ ਫਲ੍ਹ ਪਰਾਪਤਿ ਹੋਤਾ ਹੈ॥
Prof. Sahib Singhਹੇ ਮਨ! ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਿਆ ਕਰ (ਇਹੀ ਹੈ) ਅਠਾਹਠ ਤੀਰਥਾਂ ਦਾ ਇਸ਼ਨਾਨ।

ਪਦ ਅਰਥ ਕੀਰਤਿ = ਸਿਫ਼ਤ-ਸਾਲਾਹ। ਅਠਸਠਿ = ਅਠਾਹਠ ਤੀਰਥ। ਮਜਾਨੁ = ਮੱਜਨ, ਇਸ਼ਨਾਨ।

SikhNet (Spanish)Escucha oh mente, el Kirtan de las Alabanzas del Señor, es igual que visitar los sesenta y ocho santuarios sagrados.

ਸੁਨਿ ਮਨ; ਗੁਰਮੁਖਿ ਪਾਵਹਿ ਮਾਨੁ ॥੧॥

sun man; guramukh paaveh maan |1|

Sant Singh KhalsaListen, O mind: as Gurmukh, you shall be blessed with honor. ||1||
Manmohan SinghHearing the Name, by the Guru's grace, O man, thou shall be blessed with glory.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਨਾਮ ਨੂੰ ਸੁਣ ਕੇ ਹੇ ਬੰਦੇ! ਤੂੰ ਪ੍ਰਭਤਾ ਨੂੰ ਪਰਾਪਤ ਹੋ ਜਾਵੇਗਾ।
Fareedkot Teekaਤਾਂ ਤੇ ਹੇ ਮਨ! ਗੁਰੋਂ ਦ੍ਵਾਰੇ ਸ੍ਰਵਨ ਕਰ ਤਬ ਤੂੰ ਮਾਨ ਪਾਵੇਂਗਾ॥੧॥
Prof. Sahib Singhਹੇ ਮਨ! ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ ਨਾਮ) ਸੁਣਿਆ ਕਰ (ਲੋਕ ਪਰਲੋਕ ਵਿਚ) ਇੱਜ਼ਤ ਖੱਟੇਂਗਾ ॥੧॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੧॥

SikhNet (Spanish)Escucha oh mente, como Gurmukj, serás bendecida con Honor. (1)

ਜਪਿ ਮਨ; ਪਰਮੇਸੁਰੁ ਪਰਧਾਨੁ ॥

jap man; paramesur paradhaan |

Sant Singh KhalsaO mind, chant and meditate on the Supreme Transcendent Lord God.
Manmohan SinghO my soul, meditate thou on thy Supreme Transcendent Lord.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਆਪਣੇ ਸ਼੍ਰੋਮਣੀ ਪਰਮ ਪ੍ਰਭੂ ਦਾ ਆਰਾਧਨ ਕਰ।
Fareedkot Teekaਹੇ ਮਨ! ਪਰਮੇਸਰ ਕੋ ਜਪ ਕਰ ਸਰਬ ਮੇਂ ਪ੍ਰਧਾਨ ਹੋਵੇਂਗਾ॥
Prof. Sahib Singhਹੇ ਮਨ! ਪਰਮੇਸਰ (ਦਾ ਨਾਮ) ਜਪਿਆ ਕਰ (ਉਹੀ ਸਭ ਤੋਂ) ਵੱਡਾ (ਹੈ)।
SikhNet (Spanish)Oh mente, canta y medita en el Supremo y Trascendente Señor Dios

ਖਿਨ ਖੋਵੈ; ਪਾਪ ਕੋਟਾਨ ॥

khin khovai; paap kottaan |

Sant Singh KhalsaMillions of sins shall be destroyed in an instant.
Manmohan SinghSuch meditation destroys millions of sins in an instant.
Manmohan Singh (Punjabi)ਇਹ ਆਰਾਧਨ ਕ੍ਰੋੜਾ ਹੀ ਗੁਨਾਹਾਂ ਨੂੰ ਇਕ ਮੁਹਤ ਵਿੱਚ ਨਸ਼ਟ ਕਰ ਦਿੰਦਾ ਹੈ।
Fareedkot Teekaਤਿਸ ਕੇ ਜਪਣੇ ਤੇ ਕੋਟਾਨ ਕੋਟ ਪਾਪ ਏਕ ਖਿਨ ਮੇਂ (ਖੋਏ) ਦੂਰ ਕਰੇਂਗਾ॥
Prof. Sahib Singh(ਨਾਮ ਜਪਣ ਦੀ ਬਰਕਤਿ ਨਾਲ) ਕ੍ਰੋੜਾਂ ਪਾਪਾਂ ਦਾ ਨਾਸ (ਇਕ) ਖਿਨ ਵਿਚ ਹੋ ਜਾਂਦਾ ਹੈ।

ਪਦ ਅਰਥ ਕੋਟਾਨ ਪਾਪ = ਕ੍ਰੋੜਾਂ ਪਾਪਾਂ (ਦਾ ਨਾਸ)।

SikhNet (Spanish)y millones de errores serán borrados en un instante y,

ਮਿਲੁ ਨਾਨਕ; ਹਰਿ ਭਗਵਾਨ ॥੨॥੧॥੭॥

mil naanak; har bhagavaan |2|1|7|

Sant Singh KhalsaO Nanak, you shall meet with the Lord God. ||2||1||7||
Manmohan SinghO Nanak, meet thou with thy Illustrious God.
Manmohan Singh (Punjabi)ਹੇ ਨਾਨਕ! ਤੂੰ ਆਪਣੇ ਕੀਰਤੀਮਾਨ ਵਾਹਿਗੁਰੂ ਨਾਲ ਅਭੇਦ ਥੀ ਵੰਞ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਾਂ ਤੇ ਤਿਸ ਹਰੀ ਕੇ ਨਾਮ ਕੋ ਜਪ ਕਰ ਭਗਵਾਨ ਕੇ ਰੂਪ ਮੇਂ ਮਿਲੁ, ਭਾਵ ਯੇਹ ਕਿ ਤਿਸ ਕੇ ਸਾਥ ਅਭੇਦ ਹੋ ॥੨॥੧॥੭॥☬ਵਾਹਿਗੁਰੂ ਜੀ ਕੇ ਉਪਕਾਰ ਕੋ ਜਨਾਵਤੇ ਹੂਏ ਸ੍ਰੀ ਗੁਰੂ ਅਰਜਨ ਸਾਹਿਬ ਜੀ ਉਪਦੇਸ਼ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਸਦਾ ਹਰੀ ਭਗਵਾਨ (ਦੇ ਚਰਨਾਂ ਵਿਚ) ਜੁੜਿਆ ਰਹੁ ॥੨॥੧॥੭॥

ਪਦ ਅਰਥ ਮਿਲੁ = ਮਿਲਿਆ ਰਹੁ ॥੨॥੧॥੭॥

SikhNet (Spanish)dice Nanak, conocerás al Señor Dios. (2-1-7)
Answers quote the Granth verbatim with Ang citations. AI commentary is not Gurbani and not a religious ruling.