ੴ

ਸਿੱਖਬਾਣੀ · SikhBani

ਮਨੁ ਹਰਿ ਕੀਆ ਤਨੁ ਸਭੁ ਸਾਜਿਆ ॥

man har keea tan sabh saajiaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Prabhaatee · Ang 1337, 1338 · 20 lines
Translations

ਪ੍ਰਭਾਤੀ ਮਹਲਾ ੫ ਬਿਭਾਸ ॥

prabhaatee mahalaa 5 bibhaas | Ang 1337

Sant Singh KhalsaPrabhaatee, Fifth Mehl, Bibhaas:
Manmohan SinghParbhati 5th Guru. Bibhas.
Manmohan Singh (Punjabi)ਪ੍ਰਭਾਤੀ ਪੰਜਵੀਂ ਪਾਤਿਸ਼ਾਹੀ ਬਿਭਾਸ।
Prof. Sahib Singhਰਾਗ ਪ੍ਰਭਾਤੀ/ਬਿਭਾਗ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Parbhati, Mejl Guru Aryan Dev, Cuarto Canal Divino, Bibbas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 1337

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਮਨੁ ਹਰਿ ਕੀਆ; ਤਨੁ ਸਭੁ ਸਾਜਿਆ ॥

man har keea; tan sabh saajiaa | Ang 1337

Sant Singh KhalsaThe Lord created the mind, and fashioned the entire body.
Manmohan SinghGod created the soul and fashioned the whole body.
Manmohan Singh (Punjabi)ਸੁਆਮੀ ਨੇ ਆਤਮਾ ਰਚੀ ਹੈ ਅਤੇ ਸਾਰੇ ਸਰੀਰ ਨੂੰ ਘੜਿਆ ਹੈ।
Fareedkot Teekaਜੀਵ ਕਾ ਮਨ ਹਰੀ ਨੇ ਕੀਆ ਹੈ ਔਰ ਸਭ ਅੰਗੋਂ ਸਹਤ ਤਨ ਉਤਪਤ ਕੀਆ ਹੈ॥
Prof. Sahib Singhਜਿਸ ਪਰਮਾਤਮਾ ਨੇ (ਤੇਰਾ) ਮਨ ਬਣਾਇਆ, (ਤੇਰਾ) ਸਰੀਰ ਬਣਾਇਆ,

ਪਦ ਅਰਥ ਸਾਜਿਆ = ਪੈਦਾ ਕੀਤਾ।

SikhNet (Spanish)El Señor creó la mente y diseñó el cuerpo entero,

ਪੰਚ ਤਤ ਰਚਿ; ਜੋਤਿ ਨਿਵਾਜਿਆ ॥

panch tat rach; jot nivaajiaa | Ang 1337

Sant Singh KhalsaFrom the five elements, He formed it, and infused His Light within it.
Manmohan SinghMarking the mortal from five elements, the Lord has blessed him with His very Light.
Manmohan Singh (Punjabi)ਪੰਜਾਂ ਮੂਲ-ਅੰਸਾ ਤੋਂ ਪ੍ਰਾਣੀ ਨੂੰ ਬਣਾ ਕੇ ਵਾਹਿਗੁਰੂ ਨੇ ਉਸ ਨੂੰ ਆਪਣੇ ਹੀ ਨੂਰ ਨਾਲ ਨਿਵਾਜਿਆ ਹੈ।
Fareedkot Teekaਤਿਸੀ ਨੇ ਪਾਂਚ ਤਤੋਂ ਦੁਆਰਾ ਰਚ ਕੇ (ਜੋਤਿ) ਚੇਤਨਸਤਾ ਦੇ ਕਰ ਇਹ (ਨਿਵਾਜਿਆ) ਵਡਿਆਇਆ ਹੈ॥
Prof. Sahib Singh(ਮਿੱਟੀ ਹਵਾ ਆਦਿਕ) ਪੰਜ ਤੱਤਾਂ ਦਾ ਪੁਤਲਾ ਬਣਾ ਕੇ (ਉਸ ਨੂੰ ਆਪਣੀ) ਜੋਤਿ ਨਾਲ ਸੋਹਣਾ ਬਣਾ ਦਿੱਤਾ,

ਪਦ ਅਰਥ ਰਚਿ = ਬਣਾ ਕੇ। ਨਿਵਾਜਿਆ = ਸੋਹਣਾ ਬਣਾ ਦਿੱਤਾ।

SikhNet (Spanish)de los cinco elementos lo formó e infundió Su Luz en él.

ਸਿਹਜਾ ਧਰਤਿ; ਬਰਤਨ ਕਉ ਪਾਨੀ ॥

sihajaa dharat; baratan kau paanee | Ang 1337

Sant Singh KhalsaHe made the earth its bed, and water for it to use.
Manmohan SinghGod has blessed him with the couch of earth and the water for use.
Manmohan Singh (Punjabi)ਵਾਹਿਗੁਰੂ ਨੇ ਉਸ ਨੂੰ ਜਮੀਨ ਦਾ ਪਲੰਘ ਅਤੇ ਵਰਤਨ ਲਈ ਪਾਣੀ ਬਖਸ਼ੇ ਹਨ।
Fareedkot Teekaਸਿਹਜਾ ਵਾਸਤੇ ਧਰਤੀ ਔਰ ਵਰਤਨੇ ਵਾਸਤੇ ਇਸ ਜੀਵ ਕੋ ਪਾਨੀ ਦੀਆ ਹੈ॥
Prof. Sahib Singh(ਜਿਸ ਨੇ ਤੈਨੂੰ) ਲੇਟਣ ਵਾਸਤੇ ਧਰਤੀ ਦਿੱਤੀ, (ਜਿਸ ਨੇ ਤੈਨੂੰ) ਵਰਤਣ ਲਈ ਪਾਣੀ ਦਿੱਤਾ,

ਪਦ ਅਰਥ ਸਿਹਜਾ = (ਲੇਟਣ ਵਾਸਤੇ) ਵਿਛੌਣਾ। ਕਉ = ਨੂੰ, ਵਾਸਤੇ।

SikhNet (Spanish)La tierra fue su cama y le dio el agua para su uso,

ਨਿਮਖ. ਨ ਵਿਸਾਰਹੁ; ਸੇਵਹੁ ਸਾਰਿਗਪਾਨੀ ॥੧॥

nimakh. na visaarahu; sevahu saarigapaanee |1| Ang 1337

Sant Singh KhalsaDo not forget Him for an instant; serve the Lord of the World. ||1||
Manmohan SinghO man, serve thou the Word-Lord and forget Him not even for an instant.
Manmohan Singh (Punjabi)ਹੇ ਬੰਦੇ! ਤੂੰ ਸੰਸਾਰ ਦੇ ਸੁਆਮੀ ਦੀ ਟਹਿਲ ਕਮਾ ਅਤੇ ਉਸ ਨੂੰ ਇਕ ਮੁਹਤ ਭਰ ਭੀ ਨਾਂ ਭੁਲਾ।
Fareedkot Teekaਐਸੇ (ਸਾਰਿਗਪਾਨੀ) ਵਾਹਿਗੁਰੂ ਕੋ ਸੇਵੋ, ਇਕ ਨਿਮਖ ਮਾਤ੍ਰ ਭੀ ਨਾ ਵਿਸਾਰੋ॥੧॥
Prof. Sahib Singhਉਸ ਪਰਮਾਤਮਾ ਨੂੰ ਕਦੇ ਨਾਹ ਭੁਲਾਓ, ਉਸ ਨੂੰ (ਹਰ ਵੇਲੇ) ਸਿਮਰਦੇ ਰਹੋ ॥੧॥

ਪਦ ਅਰਥ ਨਿਮਖ = (निमेष) ਅੱਖ ਝਮਕਣ ਜਿਤਨਾ ਸਮਾ। ਸਾਰਿਗਪਾਨੀ = (ਸਾਰਿਗ = ਧਨੁੱਖ। ਪਾਨੀ = ਹੱਥ। ਜਿਸ ਦੇ ਹੱਥ ਵਿਚ ਧਨੁਖ ਹੈ) ਪਰਮਾਤਮਾ ॥੧॥

SikhNet (Spanish)no Lo olvides ni por un instante y sirve al Señor del mundo. (1)

ਮਨ ਸਤਿਗੁਰੁ ਸੇਵਿ; ਹੋਇ ਪਰਮ ਗਤੇ ॥

man satigur sev; hoe param gate | Ang 1337

Sant Singh KhalsaO mind, serve the True Guru, and obtain the supreme status.
Manmohan SinghO man, serve thou the True Guru, that thou be blessed the supreme status.
Manmohan Singh (Punjabi)ਹੇ ਬੰਦੇ! ਤੂੰ ਸਚੇ ਗੁਰਾਂ ਦੀ ਟਹਿਲ ਕਮਾ ਤਾਂ ਜੋ ਤੂੰ ਮਹਾਨ ਮਰਤਬੇ ਨੂੰ ਪਰਾਪਤ ਹੋ ਜਾਵੇ।
Fareedkot Teekaਹੇ ਪਿਆਰੇ! ਸਤਿਗੁਰੋਂ ਕੇ ਬਚਨੋਂ ਕੋ ਸੇਵ, ਕਿਉਂਕਿ ਤਿਨ ਕੇ ਸੇਵਨੇ ਸੇ ਤੇਰੀ ਪਰਮਗਤੀ ਹੋਇਗੀ॥
Prof. Sahib Singhਹੇ (ਮੇਰੇ) ਮਨ! ਗੁਰੂ ਦੀ ਸਰਨ ਪਿਆ ਰਹੁ (ਇਸ ਤਰ੍ਹਾਂ) ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ।

ਪਦ ਅਰਥ ਮਨ = ਹੇ ਮਨ! ਪਰਮ ਗਤੇ = ਸਭ ਤੋਂ ਉੱਚੀ ਆਤਮਕ ਅਵਸਥਾ।

SikhNet (Spanish)Oh mente, sirve al Verdadero Guru y obtén el Estado Supremo,

ਹਰਖ ਸੋਗ ਤੇ. ਰਹਹਿ ਨਿਰਾਰਾ; ਤਾਂ ਤੂ ਪਾਵਹਿ ਪ੍ਰਾਨਪਤੇ ॥੧॥ ਰਹਾਉ ॥

harakh sog te. raheh niraaraa; taan too paaveh praanapate |1| rahaau | Ang 1337

Sant Singh KhalsaIf you remain unattached and unaffected by sorrow and joy, then you shall find the Lord of Life. ||1||Pause||
Manmohan SinghIf thou remain unaffected in weal and woe, then alone shall thou find thy God, the Lord of Life. Pause.
Manmohan Singh (Punjabi)ਜੇਕਰ ਤੂੰ ਖੁਸ਼ੀ ਅਤੇ ਗਮੀ ਵਿੱਚ ਨਿਰਲੇਪ ਰਹੇ ਕੇਵਲ ਤਦ ਹੀ ਤੂੰ ਜਿੰਦ-ਜਾਨ ਦੇ ਸੁਆਮੀ ਆਪਣੇ ਵਾਹਿਗੁਰੂ ਨੂੰ ਪਰਾਪਤ ਹੋਵੇਗਾ। ਠਹਿਰਾਉ।
Fareedkot Teekaਜਬ ਹਰਖ ਸੋਕ ਤੇ ਨਿਆਰਾ ਹੋਇ ਰਹੇਂਗਾ ਤਬ ਤੂੰ (ਪ੍ਰਾਨਪਤੇ) ਵਾਹਿਗੁਰੂ ਕੋ ਪਾਵੇਂਗਾ॥੧॥ ਰਹਾਉ ॥
Prof. Sahib Singhਜੇ ਤੂੰ (ਗੁਰੂ ਦੇ ਦਰ ਤੇ ਰਹਿ ਕੇ) ਖ਼ੁਸ਼ੀ ਗ਼ਮੀ ਤੋਂ ਨਿਰਲੇਪ ਟਿਕਿਆ ਰਹੇਂ, ਤਾਂ ਤੂੰ ਜਿੰਦ ਦੇ ਮਾਲਕ ਪ੍ਰਭੂ ਨੂੰ ਮਿਲ ਪਏਂਗਾ ॥੧॥ ਰਹਾਉ ॥

ਪਦ ਅਰਥ ਹਰਖ = ਖ਼ੁਸ਼ੀ। ਸੋਗ = ਗ਼ਮ। ਤੇ = ਤੋਂ। ਰਹਹਿ = (ਜੇ) ਤੂੰ ਟਿਕਿਆ ਰਹੇਂ। ਨਿਰਾਰਾ = ਵੱਖਰਾ। ਪ੍ਰਾਨ ਪਤੇ = ਜਿੰਦ ਦਾ ਮਾਲਕ-ਪ੍ਰਭੂ ॥੧॥ ਰਹਾਉ ॥

SikhNet (Spanish)si puedes permanecer inafectado por la dicha y el dolor, entonces encontrarás al Señor de la Vida. (1-Pausa)

ਕਾਪੜ ਭੋਗ ਰਸ; ਅਨਿਕ ਭੁੰਚਾਏ ॥

kaaparr bhog ras; anik bhunchaae | Ang 1337

Sant Singh KhalsaHe makes all the various pleasures, clothes and foods for you to enjoy.
Manmohan SinghHe, who makes thee enjoy various dresses, dainties and relishes.
Manmohan Singh (Punjabi)ਜੋ ਤੈਨੂੰ ਅਨੇਕਾਂ ਪੁਸ਼ਾਕਾ, ਨਿਆਮਤਾ ਅਤੇ ਸੁਆਦਾ ਦੇ ਅਨੰਦ ਭੁਗਾਉਂਦਾ ਹੈ।
Fareedkot Teekaਜਿਸ ਵਾਹਿਗੁਰੂ ਨੇ ਕਪੜੇ ਆਦੀ ਅਨੇਕ ਭੋਗੋਂ ਕੇ ਰਸ ਤੁਝ ਕੋ (ਭੁੰਚਾਇ) ਭੁਗਾਏ ਹੈਂ॥
Prof. Sahib Singhਜਿਸ ਪਰਮਾਤਮਾ ਨੇ ਤੈਨੂੰ ਅਨੇਕਾਂ (ਕਿਸਮਾਂ ਦੇ) ਕੱਪੜੇ ਵਰਤਣ ਨੂੰ ਦਿੱਤੇ, ਜਿਸ ਨੇ ਤੈਨੂੰ ਅਨੇਕਾਂ ਚੰਗੇ ਚੰਗੇ ਪਦਾਰਥ ਖਾਣ-ਪੀਣ ਨੂੰ ਦਿੱਤੇ,

ਪਦ ਅਰਥ ਕਾਪੜ = ਕੱਪੜੇ। ਭੁੰਚਾਏ = ਖਾਣ ਲਈ ਦੇਂਦਾ ਹੈ।

SikhNet (Spanish)Él creó los placeres, la comida y ropa para que disfrutes,

ਮਾਤ ਪਿਤਾ ਕੁਟੰਬ; ਸਗਲ ਬਨਾਏ ॥

maat pitaa kuttanb; sagal banaae | Ang 1337

Sant Singh KhalsaHe made your mother, father and all relatives.
Manmohan SinghHe, who has created for thee, mother, father and all the relatives.
Manmohan Singh (Punjabi)ਜਿਸ ਨੇ ਤੇਰੇ ਲਈ ਅੰਮੜੀ, ਬਾਬਲ ਅਤੇ ਸਾਰੇ ਰਿਸ਼ਤੇਦਾਰ ਰਚੇ ਹਨ।
Fareedkot Teekaਮਾਤਾ, ਪਿਤਾ ਆਦੀ ਕੁਟੰਬ ਕੇ ਜੀਵ ਸੰਪੂਰਨ ਜਿਸ ਨੇ ਤੇਰੇ ਵਾਸਤੇ ਬਨਾਏ ਹੈਂ॥
Prof. Sahib Singhਜਿਸ ਨੇ ਤੇਰੇ ਵਾਸਤੇ ਮਾਂ ਪਿਉ ਪਰਵਾਰ (ਆਦਿਕ) ਸਾਰੇ ਸੰਬੰਧੀ ਬਣਾ ਦਿੱਤੇ,

ਪਦ ਅਰਥ ਸਗਲ = ਸਾਰੇ। ਕੁਟੰਬ = ਪਰਵਾਰ।

SikhNet (Spanish)te dotó de madre, padre y parientes.

ਰਿਜਕੁ ਸਮਾਹੇ; ਜਲਿ ਥਲਿ ਮੀਤ ॥

rijak samaahe; jal thal meet | Ang 1337

Sant Singh KhalsaHe provides sustenance to all, in the water and on the land, O friend.
Manmohan SinghHe, who extends sustenance in the water and on the earth, O friend.
Manmohan Singh (Punjabi)ਜੋ ਪਾਣੀ ਅੰਦਰ ਅਤੇ ਜਮੀਨ ਉਤੇ ਰੋਜ਼ੀ ਪੁਚਾਉਂਦਾ ਹੈ, ਹੇ ਮਿੱਤਰ।
Fareedkot Teekaਹੇ ਮੀਤਾ! ਜਲੋਂ ਥਲੋਂ ਮੇਂ ਤੁਝ ਕੌ ਰਿਜਕ (ਸਮਾਹੇ) ਪਹੁਚਾਵਤਾ ਹੈ॥
Prof. Sahib Singhਹੇ ਮਿੱਤਰ! ਜਿਹੜਾ ਪਰਮਾਤਮਾ ਪਾਣੀ ਵਿਚ ਧਰਤੀ ਵਿਚ (ਹਰ ਥਾਂ ਜੀਵਾਂ ਨੂੰ) ਰਿਜ਼ਕ ਅਪੜਾਂਦਾ ਹੈ,

ਪਦ ਅਰਥ ਸਮਾਹੇ = ਸੰਬਾਹੇ, ਅਪੜਾਂਦਾ ਹੈ। ਜਲਿ = ਜਲ ਵਿਚ। ਥਲਿ = ਧਰਤੀ ਉੱਤੇ, ਧਰਤੀ ਵਿਚ। ਮੀਤ = ਹੇ ਮਿੱਤਰ!

SikhNet (Spanish)Y provee sustento para todos, en tierra firme y en las aguas, oh amigo.

ਸੋ ਹਰਿ ਸੇਵਹੁ; ਨੀਤਾ ਨੀਤ ॥੨॥

so har sevahu; neetaa neet |2| Ang 1337

Sant Singh KhalsaSo serve the Lord, forever and ever. ||2||
Manmohan SinghServe thou, that Lord, ever and for ever more.
Manmohan Singh (Punjabi)ਉਸ ਸੁਆਮੀ ਦੀ ਤੂੰ ਹਮੇਸ਼ਾ, ਹਮੇਸ਼ਾਂ ਹੀ ਟਹਿਲ ਕਮਾ।
Fareedkot Teekaਤਾਂ ਤੇ ਸੋ ਹਰੀ ਨਿਤ ਹੀ ਨਿਤ ਸੇਵੋ॥੨॥
Prof. Sahib Singhਉਸ ਪਰਮਾਤਮਾ ਨੂੰ ਸਦਾ ਹੀ ਸਦਾ ਹੀ ਯਾਦ ਕਰਦੇ ਰਹੋ ॥੨॥

ਪਦ ਅਰਥ ਨੀਤਾ ਨੀਤ = ਸਦਾ ਹੀ ॥੨॥

SikhNet (Spanish)Sirve entonces al Señor por siempre y para siempre. (2)

ਤਹਾ ਸਖਾਈ; ਜਹ ਕੋਇ. ਨ ਹੋਵੈ ॥

tahaa sakhaaee; jeh koe. na hovai | Ang 1337

Sant Singh KhalsaHe shall be your Helper and Support there, where no one else can help you.
Manmohan SinghHe is mortal's succourer at the place, where no body else can help him.
Manmohan Singh (Punjabi)ਉਹ ਪ੍ਰਾਣੀ ਦਾ ਉਥੇ ਸਹਾਇਕ ਹੁੰਦਾ ਹੈ, ਜਿਥੇ ਹੋਰ ਕੋਈ ਉਸ ਦੀ ਸਹਾਇਤਾ ਨਹੀਂ ਕਰ ਸਕਦਾ।
Fareedkot Teekaਜਹਾਂ ਕੋਈ ਸਹਾਯਕ ਨ ਹੋਵੈ ਤਹਾਂ ਓਹ (ਸਖਾਈ) ਸਹਾਈ ਹੋਤਾ ਹੈ॥
Prof. Sahib Singhਜਿੱਥੇ ਕੋਈ ਭੀ ਮਦਦ ਨਹੀਂ ਕਰ ਸਕਦਾ, ਪਰਮਾਤਮਾ ਉੱਥੇ (ਭੀ) ਸਾਥੀ ਬਣਦਾ ਹੈ,

ਪਦ ਅਰਥ ਤਹ = ਉੱਥੇ। ਸਖਾਈ = ਸਾਥੀ। ਜਹ = ਜਿੱਥੇ।

SikhNet (Spanish)Él te dará Ayuda y Soporte ahí donde nadie más podrá dártelo,

ਕੋਟਿ ਅਪ੍ਰਾਧ; ਇਕ ਖਿਨ ਮਹਿ ਧੋਵੈ ॥

kott apraadh; ik khin meh dhovai | Ang 1337

Sant Singh KhalsaHe washes away millions of sins in an instant.
Manmohan SinghMillions of sins, He washed off in a moment.
Manmohan Singh (Punjabi)ਕ੍ਰੋੜਾ ਹੀ ਪਾਪ ਉਹ ਇਕ ਮੁਹਤ ਵਿੱਚ ਧੋ ਸੁਟਦਾ ਹੈ।
Fareedkot Teekaਕਰੋੜੋਂ ਅਪਰਾਧੋਂ ਕੋ ਏਕ ਖਿਨਮੈਂ ਦੂਰ ਕਰ ਦੇਤਾ ਹੈ॥
Prof. Sahib Singh(ਜੀਵਾਂ ਦੇ) ਕ੍ਰੋੜਾਂ ਪਾਪ ਇਕ ਖਿਨ ਵਿਚ ਧੋ ਦੇਂਦਾ ਹੈ।

ਪਦ ਅਰਥ ਕੋਟਿ = ਕ੍ਰੋੜਾਂ। ਅਪ੍ਰਾਧ = ਭੁੱਲਾਂ।

SikhNet (Spanish)Él lava millones de faltas y errores en un instante,

ਦਾਤਿ ਕਰੈ; ਨਹੀ ਪਛੋੁਤਾਵੈ ॥

daat karai; nahee pachhuotaavai | Ang 1337

Sant Singh KhalsaHe bestows His Gifts, and never regrets them.
Manmohan SinghHe bestows gifts and regrets not.
Manmohan Singh (Punjabi)ਉਹ ਬਖਸ਼ੀਸ਼ ਬਖਸ਼ਦਾ ਹੈ ਅਤੇ ਅਫਸੋਸ ਨਹੀਂ ਕਰਦਾ।
Fareedkot Teekaਯਦਪਿ ਜੀਵ ਕ੍ਰਿਤਘਨ ਭੀ ਹੋਵੈ ਤਦਪਿ ਵੋਹ ਅਪਨੀ ਦਾਤ ਕਰ ਕੇ ਫੇਰ ਭੀ ਦੇਤਾ ਹੈ, ਦੇ ਕਰ ਪਸਚਾਤਾਪ ਨਹੀਂ ਕਰਤਾ ਹੈ॥
Prof. Sahib Singhਉਹ ਪ੍ਰਭੂ (ਸਭ ਜੀਵਾਂ ਨੂੰ) ਦਾਤਾਂ ਦੇਂਦਾ ਰਹਿੰਦਾ ਹੈ, ਕਦੇ (ਇਸ ਗੱਲੋਂ) ਪਛੁਤਾਂਦਾ ਨਹੀਂ।

ਪਦ ਅਰਥ ਪਛਤਾਵੈ = (ਅੱਖਰ 'ਛ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਪਛੁਤਾਵੈ' ਹੈ, ਇੱਥੇ 'ਪਛੋਤਾਵੈ' ਪੜ੍ਹਨਾ ਹੈ) ਅਫ਼ਸੋਸ ਕਰਦਾ।

SikhNet (Spanish)otorga Sus Regalos sin vacilar, nos perdona de una vez por todas

ਏਕਾ ਬਖਸ; ਫਿਰਿ ਬਹੁਰਿ. ਨ ਬੁਲਾਵੈ ॥੩॥

ekaa bakhas; fir bahur. na bulaavai |3| Ang 1337

Sant Singh KhalsaHe forgives, once and for all, and never asks for one's account again. ||3||
Manmohan SinghForgives He, once for all, and asks not the account again.
Manmohan Singh (Punjabi)ਉਹ ਸਦਾ ਲਈ ਇਕ ਵਾਰੀ ਦੀ ਮਾਫ ਕਰ ਦਿੰਦਾ ਹੈ ਅਤੇ ਮੁੜ ਕੇ ਹਿਸਾਬ ਨਹੀਂ ਪੁਛਦਾ।
Fareedkot Teekaਜਿਸ ਕੋ ਏਕ ਵਾਰ ਬਖਸ ਦੇਤਾ ਹੈ ਤਿਸ ਕੋ ਪੁਨਾ ਫਿਰ ਦੂਸਰੀ ਵਾਰ ਨਹੀਂ ਬੁਲਾਵਤਾ ਹੈ। ਭਾਵ ਯਹਿ ਹੈ ਕਿ ਤਿਸ ਕੇ ਕਰਮੋਂ ਕਾ ਹਿਸਾਬ ਪੁਨਾ ਨਹੀਂ ਕਰਤਾ ਹੈ॥੩॥
Prof. Sahib Singh(ਜਿਸ ਪ੍ਰਾਣੀ ਉਤੇ) ਇਕ ਵਾਰੀ ਬਖ਼ਸ਼ਸ਼ ਕਰ ਦੇਂਦਾ ਹੈ, ਉਸ ਨੂੰ (ਉਸ ਦੇ ਲੇਖਾ ਮੰਗਣ ਲਈ) ਫਿਰ ਨਹੀਂ ਸੱਦਦਾ ॥੩॥

ਪਦ ਅਰਥ ਏਕਾ = ਇਕੋ ਵਾਰੀ। ਬਖਸ = ਬਖ਼ਸ਼ਸ਼, ਮਿਹਰ। ਬਹੁਰਿ = ਮੁੜ। ਬੁਲਾਵੈ = ਸੱਦਦਾ, ਲੇਖਾ ਮੰਗਦਾ ॥੩॥

SikhNet (Spanish)y nunca más nos vuelve a pedir cuentas. (3)

ਕਿਰਤ ਸੰਜੋਗੀ; ਪਾਇਆ ਭਾਲਿ ॥

kirat sanjogee; paaeaa bhaal | Ang 1338

Sant Singh KhalsaBy pre-ordained destiny, I have searched and found God.
Manmohan SinghBy pre-writ destiny, I have searched and found the Lord.
Manmohan Singh (Punjabi)ਪਹਿਲਾ ਤੋਂ ਹੀ ਲਿਖੀ ਹੋਈ ਪ੍ਰਾਲਭਧ ਦੁਆਰਾ, ਮੈਂ ਢੂੰਡ ਕੇ ਪ੍ਰਭੂ ਨੂੰ ਪਾ ਲਿਆ ਹੈ।
Fareedkot Teekaਪੂਰਬ ਪੁੰਨੋਂ ਕੇ (ਕਿਰਤੁ) ਕੀਏ ਹੂਏ ਫਲ ਕਾ ਜਪ (ਸੰਜੋਗੀ) ਸੰਬੰਧ ਹੂਆ, ਤਬ ਤਿਸ ਕੇ ਖੋਜਨੇ ਕਾ ਮਾਰਗ ਪਾਇਆ॥
Prof. Sahib Singhਪਿਛਲੇ ਕੀਤੇ ਕਰਮਾਂ ਦੇ ਸੰਜੋਗਾਂ ਨਾਲ (ਪਰਮਾਤਮਾ ਨੂੰ ਸਾਧ ਸੰਗਤ ਵਿਚ) ਢੂੰਢ ਕੇ ਲੱਭ ਲਈਦਾ ਹੈ।

ਪਦ ਅਰਥ ਕਿਰਤ = ਪਿਛਲੇ ਕੀਤੇ ਹੋਏ ਕੰਮ। ਸੰਜੋਗ = ਮੇਲ। ਸੰਜੋਗੀ = ਮੇਲ ਅਨੁਸਾਰ। ਕਿਰਤ ਸੰਜੋਗੀ = ਪਿਛਲੇ ਕੀਤੇ ਕਰਮਾਂ ਦੇ ਮਿਲਾਪ ਅਨੁਸਾਰ। ਭਾਲਿ = ਢੂੰਢ ਕੇ।

SikhNet (Spanish)Predestinado he buscado y encontrado a Dios,

ਸਾਧਸੰਗਤਿ ਮਹਿ; ਬਸੇ ਗੁਪਾਲ ॥

saadhasangat meh; base gupaal | Ang 1338

Sant Singh KhalsaIn the Saadh Sangat, the Company of the Holy, the Lord of the World abides.
Manmohan SinghGod, the World-Cherisher, abides in the society of saints.
Manmohan Singh (Punjabi)ਸਤਿ ਸੰਗਤ ਅੰਦਰ ਸ਼੍ਰਿਸ਼ਟੀ ਦਾ ਪਾਲਣ-ਹਾਰ ਵਸਦਾ ਹੈ।
Fareedkot Teekaਸੋ ਕਿਆ? ਸੰਤੋਂ ਕੀ ਸੰਗਤ ਮੇਂ ਸੋ ਗੋਪਾਲ ਵਸਤਾ ਹੈ॥☬ਤਿਸ ਕੇ ਆਗੇ ਐਸੀ ਬੇਨਤੀ ਕਰੇ:
Prof. Sahib Singhਸ੍ਰਿਸ਼ਟੀ ਦਾ ਰੱਖਿਅਕ ਪ੍ਰਭੂ ਸਾਧ ਸੰਗਤ ਵਿਚ ਵੱਸਦਾ ਹੈ।

ਪਦ ਅਰਥ ਗੁਪਾਲ = ਧਰਤੀ ਦੇ ਰੱਖਣਹਾਰ ਪ੍ਰਭੂ।

SikhNet (Spanish)Él, el Señor del mundo habita en la Saad Sangat, la Compañía de los Santos.

ਗੁਰ ਮਿਲਿ ਆਏ; ਤੁਮਰੈ ਦੁਆਰ ॥

gur mil aae; tumarai duaar | Ang 1338

Sant Singh KhalsaMeeting with the Guru, I have come to Your Door.
Manmohan SinghMeeting with the Guru, I have come to Thy door,
Manmohan Singh (Punjabi)ਗੁਰਾਂ ਨਾਲ ਮਿਲ ਕੇ ਮੈਂ ਤੇਰੇ ਬੂਹੇ ਤੇ ਆਇਆ ਹਾਂ,
Fareedkot Teekaਹੇ ਵਾਹਿਗੁਰੂ! ਸਤਿਗੁਰੋਂ ਕੋ ਮਿਲ ਕਰ ਹਮ ਤੁਮਾਰੇ ਦ੍ਵਾਰੇ ਸਤਿਸੰਗ ਮੇਂ ਆਏ ਹੈਂ॥
Prof. Sahib Singhਹੇ ਪ੍ਰਭੂ ਗੁਰੂ ਦੀ ਸਰਨ ਪੈ ਕੇ ਮੈਂ ਤੇਰੇ ਦਰ ਤੇ ਆਇਆ ਹਾਂ।

ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ।

SikhNet (Spanish)Conociendo al Guru he llegado hasta Tu Puerta, oh Señor,

ਜਨ ਨਾਨਕ; ਦਰਸਨੁ ਦੇਹੁ ਮੁਰਾਰਿ ॥੪॥੧॥

jan naanak; darasan dehu muraar |4|1| Ang 1338

Sant Singh KhalsaO Lord, please bless servant Nanak with the Blessed Vision of Your Darshan. ||4||1||
Manmohan Singhbless Thou slave Nanak, with Thy vision, O Lord, the Enemy of ego!
Manmohan Singh (Punjabi)ਤੂੰ ਗੋਲੇ ਨਾਨਕ ਨੂੰ ਆਪਣਾ ਦੀਦਾਰ ਬਖਸ਼, ਹੇ ਹੰਕਾਰ ਦੇ ਵੈਰੀ ਸੁਆਮੀ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਮੁਰਾਰੀ! ਅਬ ਹਮ ਜਨੋਂ ਕੋ ਅਪਨਾ ਦਰਸਨ ਦੇਵੋ॥੪॥੧॥☬ਸ੍ਰੀ ਵਾਹਿਗੁਰੂ ਜੀ ਕੇ ਆਗੇ ਬੇਨਤੀ ਕਰਤੇ ਹੈਂ:
Prof. Sahib Singhਹੇ ਮੁਰਾਰੀ! (ਆਪਣੇ) ਦਾਸ ਨਾਨਕ ਨੂੰ (ਆਪਣਾ) ਦੀਦਾਰ ਬਖ਼ਸ਼ ॥੪॥੧॥

ਪਦ ਅਰਥ ਮੁਰਾਰਿ = ਹੇ ਮੁਰਾਰੀ! (ਮੁਰ-ਅਰਿ। ਅਰਿ = ਵੈਰੀ। ਮੁਰ ਦੈਂਤ ਦਾ ਵੈਰੀ) ॥੪॥੧॥

SikhNet (Spanish)por favor bendice al Sirviente Nanak con la Preciosa Visión de Tu Darshan. (4-1)
Answers quote the Granth verbatim with Ang citations. AI commentary is not Gurbani and not a religious ruling.