ੴ

ਸਿੱਖਬਾਣੀ · SikhBani

ਗੁਰ ਸਤਿਗੁਰਿ ਨਾਮੁ ਦ੍ਰਿੜਾਇਓ ਹਰਿ ਹਰਿ ਹਮ ਮੁਏ ਜੀਵੇ ਹਰਿ ਜਪਿਭਾ ॥

gur satigur naam drirraaeo har har ham mue jeeve har...
Guru Ramdas Ji ਗੁਰੂ ਰਾਮਦਾਸ ਜੀ · Raag Prabhaatee · Ang 1337 · 11 lines
Translations

ਪ੍ਰਭਾਤੀ ਮਹਲਾ ੪ ॥

prabhaatee mahalaa 4 |

Sant Singh KhalsaPrabhaatee, Fourth Mehl:
Manmohan SinghParbhati 4th Guru.
Manmohan Singh (Punjabi)ਪ੍ਰਭਾਤੀ ਚੋਥੀ ਪਾਤਿਸ਼ਾਹੀ।
SikhNet (Spanish)Parbhati, Mejl Guru Ram Das, Cuarto Canal Divino.

ਗੁਰ ਸਤਿਗੁਰਿ. ਨਾਮੁ ਦ੍ਰਿੜਾਇਓ ਹਰਿ ਹਰਿ; ਹਮ ਮੁਏ ਜੀਵੇ. ਹਰਿ ਜਪਿਭਾ ॥

gur satigur. naam drirraaeo har har; ham mue jeeve. har japibhaa |

Sant Singh KhalsaThe Guru, the True Guru, has implanted the Naam, the Name of the Lord within me. I was dead, but chanting the Name of the Lord, Har, Har, I have been brought back to life.
Manmohan SinghThe Great True Guru has implanted the Lord God's Name within me. Contemplating my Lord, I, the dead one, have sprung to life.
Manmohan Singh (Punjabi)ਵਡੇ ਸਚੇ ਗੁਰਾਂ ਨੇ ਮੇਰੇ ਅੰਦਰ ਸਾਈਂ ਹਰੀ ਦਾ ਨਾਮ ਪੱਕਾ ਕਰ ਦਿਤਾ ਹੈ। ਆਪਣੇ ਸੁਆਮੀ ਦਾ ਸਿਮਰਨ ਕਰਨ ਦੁਆਰਾ, ਮੈਂ ਮੁਰਦਾ, ਸੁਰਜੀਤ ਹੋ ਗਿਆ ਹਾਂ।
Fareedkot Teekaਜਬ ਪੂਜਨੇ ਯੋਗ ਸਤਿਗੁਰੋਂ ਨੇ ਹਰਿ ਹਰਿ ਨਾਮ ਦ੍ਰਿੜਾਇਆ ਹੈ ਤਬ ਹਮ ਹਰੀ ਕੌ (ਭਾ) ਪ੍ਰੇਮ ਸੇ ਜਪ ਕਰ ਮ੍ਰਿਤਕ ਹੂਏ ਜੀਵ ਪੜੇ ਹੈਂ॥
Prof. Sahib Singhਅਸੀਂ ਜੀਵ ਆਤਮਕ ਮੌਤੇ ਮਰੇ ਰਹਿੰਦੇ ਹਾਂ। ਸਤਿਗੁਰੂ ਨੇ ਜਦੋਂ ਸਾਡੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ ਤਾਂ ਹਰਿ-ਨਾਮ ਜਪ ਕੇ ਅਸੀਂ ਆਤਮਕ ਜੀਵਨ ਹਾਸਲ ਕਰ ਲੈਂਦੇ ਹਾਂ।

ਪਦ ਅਰਥ ਸਤਿਗੁਰਿ = ਸਤਿਗੁਰੂ ਨੇ। ਦ੍ਰਿੜਾਇਓ = (ਹਿਰਦੇ ਵਿਚ) ਪੱਕਾ ਕਰ ਦਿੱਤਾ। ਮੁਏ = (ਪਹਿਲਾਂ) ਆਤਮਕ ਮੌਤੇ ਮਰੇ ਹੋਏ। ਜੀਵੇ = ਜੀਊ ਪਏ, ਆਤਮਕ ਜੀਵਨ ਵਾਲੇ ਹੋ ਗਏ। ਜਪਿਭਾ = ਜਪਿ, ਜਪ ਕੇ।

SikhNet (Spanish)El Guru, el Verdadero Guru, me ha implantado el Naam, el Nombre del Señor.

ਧਨੁ ਧੰਨੁ ਗੁਰੂ ਗੁਰੁ ਸਤਿਗੁਰੁ ਪੂਰਾ; ਬਿਖੁ ਡੁਬਦੇ. ਬਾਹ ਦੇਇ ਕਢਿਭਾ ॥੧॥

dhan dhan guroo gur satigur pooraa; bikh ddubade. baah dee kadtibhaa |1|

Sant Singh KhalsaBlessed, blessed is the Guru, the Guru, the Perfect True Guru; He reached out to me with His Arm, and pulled me up and out of the ocean of poison. ||1||
Manmohan SinghBlessed, blessed is the Great Guru, the Perfect True Guru, who, lending his arm, has pulled me, the drowning one, out of the ocean of poison.
Manmohan Singh (Punjabi)ਸੁਬਹਾਨ, ਸੁਬਹਾਨ ਹਨ, ਵਡੇ ਗੁਰੂ, ਪੂਰਨ ਸੱਚੇ ਗੁਰੂ ਜੀ ਜਿਨ੍ਹਾਂ ਨੇ ਆਪਣੀ ਭੁਜਾ ਦੇ ਕੇ, ਮੈਂ ਡੁਬਦੇ ਹੋਏ ਨੂੰ ਜ਼ਹਿਰ ਦੇ ਸਮੁੰਦਰ ਵਿਚੋਂ ਬਾਹਰ ਕੱਢ ਲਿਆ ਹੈ।
Fareedkot Teekaਤਾਂ ਤੇ ਸੋ ਸਰਬ ਤੇ (ਗੁਰ) ਬਡਾ ਔਰੁ (ਗੁਰ) ਪੂਜ੍ਯ ਪੂਰਾ ਸਤਿਗੁਰੂ ਮਨ ਤਨ ਕਰ ਧੰਨ੍ਯਤਾ ਯੋਗ੍ਯ ਹੈ, ਜਿਸ ਨੇ ਇਸ ਵਿਖ ਰੂਪੀ ਸੰਸਾਰ ਸਿੰਧ ਮੇਂ ਸੇ ਡੂਬਤੇ ਹੂਏ ਕੋ ਬਾਂਹਿ ਦੇਕਰਿ ਕਾਢਿ ਲੀਆ ਹੈ॥੧॥
Prof. Sahib Singhਪੂਰਾ ਗੁਰੂ ਧੰਨ ਹੈ, ਗੁਰੂ ਸਲਾਹੁਣ-ਜੋਗ ਹੈ। (ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਮੋਹ ਦੇ) ਵਿਹੁਲੇ ਸਮੁੰਦਰ ਵਿਚ ਡੁੱਬਦਿਆਂ ਨੂੰ ਗੁਰੂ (ਆਪਣੀ) ਬਾਂਹ ਫੜਾ ਕੇ ਕੱਢ ਲੈਂਦਾ ਹੈ ॥੧॥

ਪਦ ਅਰਥ ਧਨੁ ਧੰਨੁ = ਸਲਾਹੁਣ-ਯੋਗ। ਬਿਖੁ ਡੁਬਦੇ = ਆਤਮਕ ਮੌਤ ਲਿਆਉਣ ਵਾਲੀ ਜ਼ਹਿਰ (ਦੇ ਸਮੁੰਦਰ) ਵਿਚ ਡੁੱਬਦੇ ਨੂੰ। ਦੇਇ = ਦੇ ਕੇ। ਕਢਿਭਾ = ਕੱਢ ਲਿਆ ॥੧॥

SikhNet (Spanish)En mi interior estaba muerto, pero cantando el Nombre del Señor, Jar, Jar, he sido regresado de nuevo a la vida. (1)

ਜਪਿ ਮਨ; ਰਾਮ ਨਾਮੁ ਅਰਧਾਂਭਾ ॥

jap man; raam naam aradhaanbhaa |

Sant Singh KhalsaO mind, meditate and worship the Lord's Name.
Manmohan SinghO my soul, utter thou, the Name of thy Lord, who is worthy of worship.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਆਰਾਧਨ-ਯੋਗ ਆਪਣੇ ਸਾਈਂ ਦੇ ਨਾਮ ਦਾ ਉਚਾਰਨ ਕਰ।
Fareedkot Teekaਹੇ ਮੇਰੇ ਮਨ! ਰਾਮ ਨਾਮ ਕੋ (ਅਰਧਾਂਭਾ) ਅਧਾ ਪਲੁ ਭੀ ਜਪੁ ਵਾ (ਅਰਧਾਂਭਾ) ਅਰਾਧਨ ਯੋਗ ਕੋ ਜਪੁ॥
Prof. Sahib Singhਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਜਪਿਆ ਕਰ; (ਇਹ ਨਾਮ) ਜਪਣ-ਜੋਗ ਹੈ।

ਪਦ ਅਰਥ ਜਪਿ = ਜਪਿਆ ਕਰ। ਮਨ = ਹੇ ਮਨ! ਅਰਧਾਂਭਾ = ਆਰਾਧਣ-ਯੋਗ।

SikhNet (Spanish)Bendito, Bendito es el Guru, el Guru, el Perfecto Guru Verdadero. Su mano me alcanzó y me jaló, sacándome del océano de veneno. Oh mente mía, medita en el Nombre del Señor.

ਉਪਜੰਪਿ ਉਪਾਇ. ਨ ਪਾਈਐ ਕਤਹੂ; ਗੁਰਿ ਪੂਰੈ. ਹਰਿ ਪ੍ਰਭੁ ਲਾਭਾ ॥੧॥ ਰਹਾਉ ॥

aupajanp upaae. na paaeeai katahoo; gur poorai. har prabh laabhaa |1| rahaau |

Sant Singh KhalsaGod is never found, even by making all sorts of new efforts. The Lord God is obtained only through the Perfect Guru. ||1||Pause||
Manmohan SinghBy ever-new efforts, God is found not ever. Through the perfect Guru alone, the Lord God is attained. Pause.
Manmohan Singh (Punjabi)ਨਿਤ-ਨਵੇਂ ਉਪਰਾਲਿਆਂ ਦੁਆਰਾ ਹਰੀ ਕਦੇ ਭੀ ਨਹੀਂ ਲਭਦਾ। ਕੇਵਲ ਪੂਰਨ ਗੁਰਾਂ ਦੇ ਰਾਹੀਂ, ਹਰੀ ਸਾਈਂ ਪਰਾਪਤ ਹੁੰਦਾ ਹੈ। ਠਹਿਰਾਉ।
Fareedkot Teekaਤਿਸ ਵਾਹਿਗੁਰੂ ਕੇ (ਉਪਜੰਪਿ) ਸਮੀਪ ਜਾਣਾ ਔਰੁ ਕਿਸੀ ਉਪਾਵ ਕਰ ਨਹੀਂ ਪਾਈਤਾ ਹੈ। ਜਿਸ ਕਿਸੀ ਕੋ ਹਰਿ ਪ੍ਰਭੂ (ਲਾਭਾ) ਪ੍ਰਾਪਤ ਹੂਆ ਹੈ, ਸੋ ਪੂਰੇ ਗੁਰੂ ਦ੍ਵਾਰੇ ਨਾਮੁ ਜਪ ਕੇ ਪ੍ਰਾਪਤਿ ਹੂਆ ਹੈ॥੧॥ ਰਹਾਉ ॥
Prof. Sahib Singhਕੰਨਾਂ ਵਿਚ ਜੋਈ ਗੁਪਤ ਮੰਤ੍ਰ ਦੇਣ ਆਦਿਕ ਦੇ ਢੰਗ ਨਾਲ ਕਦੇ ਭੀ ਪਰਮਾਤਮਾ ਨਹੀਂ ਮਿਲਦਾ। ਪੂਰੇ ਗੁਰੂ ਦੀ ਰਾਹੀਂ (ਨਾਮ ਜਪ ਕੇ ਹੀ) ਪਰਮਾਤਮਾ ਲੱਭਦਾ ਹੈ ॥੧॥ ਰਹਾਉ ॥

ਪਦ ਅਰਥ ਉਪਜੰਪਿ = (उपजाप = Secret whispering into the ear = ਕੰਨ ਵਿਚ ਕੋਈ ਗੁਪਤ ਮੰਤ੍ਰ ਦੇਣਾ) ਕੰਨ ਵਿਚ ਕੋਈ ਗੁਪਤ ਮੰਤ੍ਰ ਦੇਣ ਨਾਲ। ਉਪਾਇ = (ਲਫ਼ਜ਼ 'ਉਪਾਉ' ਤੋਂ ਕਰਣ ਕਾਰਕ) ਢੰਗ ਨਾਲ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ ॥੧॥ ਰਹਾਉ ॥

SikhNet (Spanish)Dios no es encontrado aún haciendo tremendos esfuerzos, el Señor Dios es obtenido sólo mediante el Guru Verdadero. (1-Pausa)

ਰਾਮ ਨਾਮੁ ਰਸੁ ਰਾਮ ਰਸਾਇਣੁ; ਰਸੁ ਪੀਆ ਗੁਰਮਤਿ ਰਸਭਾ ॥

raam naam ras raam rasaaein; ras peea guramat rasabhaa |

Sant Singh KhalsaThe Sublime Essence of the Lord's Name is the source of nectar and bliss; drinking in this Sublime Essence, following the Guru's Teachings, I have become happy.
Manmohan SinghThe Name-Nectar of the Lord Master is the abode of bliss. In-drinking this Nectar, by the Guru's instructions, I have become happy.
Manmohan Singh (Punjabi)ਸੁਆਮੀ ਮਾਲਕ ਦਾ ਨਾਮ-ਅੰਮ੍ਰਿਤ, ਖੁਸ਼ੀ ਦਾ ਘਰ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਇਸ ਅੰਮ੍ਰਿਤ ਨੂੰ ਪਾਨ ਕਰਕੇ ਮੈਂ ਪ੍ਰਸੰਨ ਹੋ ਗਿਆ ਹਾਂ।
Fareedkot Teekaਹੇ ਸਰਬ ਮੇਂ (ਰਾਮ) ਵਿਆਪਕ ਰੂਪ ਰਾਮ! (ਰਾਮ) ਸੁਖੋਂ ਕੇ ਦੇਨੇ ਵਾਲੇ ਤੇਰੇ ਰਾਮ ਨਾਮ ਰਸੁ (ਰਸਾਇਣ) ਅੰਮ੍ਰਿਤ ਰੂਪ ਵਾ ਰਸੋਂ ਕੇ ਘਰ ਕੋ ਜਿਸ ਨੇ ਗੁਰੋਂ ਕੀ ਸਿਖ੍ਯਾ ਲੇ ਕਰ ਪੀਆ ਹੈ ਤਿਸ ਕੋ (ਰਸੁ) ਅਨੰਦ ਹੋਤਾ ਭਇਆ ਹੈ॥
Prof. Sahib Singhਪਰਮਾਤਮਾ ਦਾ ਨਾਮ-ਰਸ (ਦੁਨੀਆ ਦੇ ਹੋਰ ਸਾਰੇ) ਰਸਾਂ ਦਾ ਘਰ ਹੈ (ਸਭ ਰਸਾਂ ਤੋਂ ਸ੍ਰੇਸ਼ਟ ਹੈ, ਪਰ) ਇਹ ਨਾਮ-ਰਸ ਗੁਰਮੱਤ ਦੇ ਰਸ ਦੀ ਰਾਹੀਂ ਪੀਤਾ ਜਾ ਸਕਦਾ ਹੈ।

ਪਦ ਅਰਥ ਰਸਾਇਣੁ = (ਰਸ-ਅਯਨ) ਰਸਾਂ ਦਾ ਘਰ, ਸਭ ਰਸਾਂ ਨਾਲੋਂ ਸ੍ਰੇਸ਼ਟ। ਰਸਭਾ = ਰਸ ਨਾਲ।

SikhNet (Spanish)La Esencia Sublime del Nombre del Señor, es la fuente de Néctar y Éxtasis, bebiendo de esta Sublime Esencia, y siguiendo la Instrucción del Guru, he encontrado la Felicidad.

ਲੋਹ ਮਨੂਰ, ਕੰਚਨੁ ਮਿਲਿ ਸੰਗਤਿ; ਹਰਿ ਉਰ ਧਾਰਿਓ; ਗੁਰਿ ਹਰਿਭਾ ॥੨॥

loh manoor, kanchan mil sangat; har ur dhaario; gur haribhaa |2|

Sant Singh KhalsaEven iron slag is transformed into gold, joining the Lord's Congregation. Through the Guru, the Lord's Light is enshrined within the heart. ||2||
Manmohan SinghAssociating with the saints society, even the iron-dross is transmuted into gold. Through the Guru, man comes to enshrine God's Light in his mind.
Manmohan Singh (Punjabi)ਸਾਧ ਸੰਗਤ ਨਾਲ ਮਿਲ ਕੇ ਲੋਹੇ ਦੀ ਮੈਲ ਵੀ ਸੋਨਾ ਹੋ ਜਾਂਦਾ ਹੈ। ਗੁਰਾਂ ਦੇ ਰਾਹੀਂ ਹਰੀ ਦੀ ਜੋਤ ਬੰਦੇ ਦੇ ਹਿਰਦੇ ਅੰਦਰ ਟਿੱਕ ਜਾਂਦੀ ਹੈ।
Fareedkot Teekaਲੋਹੇ ਔ ਮਨੂਰ ਸਮ ਜੋ ਇਹ ਮਨੁ ਜੜੁ ਹੂਆ ਹੂਆ ਥਾ, ਸੋ ਸੰਤੋਂ ਕੀ ਸੰਗਤਿ ਮੇਂ ਮਿਲ ਕੇ ਸ੍ਵਰਨ ਸਮ ਸੁਧ ਔ ਅਮੋਲਕ ਹੂਆ ਹੈ। ਕਿਉਂਕਿ ਹੇ ਹਰੀ! ਜਬ ਗੁਰੋਂ ਦ੍ਵਾਰੇ ਤੇਰੇ ਸਰੂਪ ਔ ਹਰਿ ਨਾਮ ਕੋ ਰਿਦੇ ਮੇਂ ਧਾਰਿਆ ਹੈ ਤਬ ਹੇ ਹਰੀ! ਤੇਰਾ ਸਰੂਪ ਹੀ ਮੈਂ ਹੋ ਗ੍ਯਾ ਹੂੰ॥੨॥
Prof. Sahib Singhਸੜਿਆ ਹੋਇਆ ਲੋਹਾ (ਪਾਰਸ ਨੂੰ ਮਿਲ ਕੇ) ਸੋਨਾ (ਹੋ ਜਾਂਦਾ ਹੈ, ਤਿਵੇਂ) ਸੰਗਤ ਵਿਚ ਮਿਲ ਕੇ (ਮਨੁੱਖ) ਪਰਮਾਤਮਾ ਦਾ ਨਾਮ-ਰਸ (ਆਪਣੇ) ਹਿਰਦੇ ਵਿਚ ਵਸਾ ਲੈਂਦਾ ਹੈ, ਗੁਰੂ ਦੀ ਰਾਹੀਂ ਰੱਬੀ ਜੋਤਿ ਉਸ ਦੇ ਅੰਦਰ ਪਰਗਟ ਹੋ ਜਾਂਦੀ ਹੈ ॥੨॥

ਪਦ ਅਰਥ ਮਨੂਰ = ਸੜਿਆ ਹੋਇਆ ਲੋਹਾ। ਕੰਚਨੁ = ਸੋਨਾ। ਮਿਲਿ = ਮਿਲ ਕੇ। ਉਰਧਾਰਿਓ = ਹਿਰਦੇ ਵਿਚ ਵਸਾ ਦਿੱਤਾ। ਗੁਰਿ = ਗੁਰੂ ਨੇ। ਹਰਿਭਾ = ਹਰੀ ਦੀ ਜੋਤਿ ॥੨॥

SikhNet (Spanish)Aún la barra de hierro es transformada en oro, acercándose a la Congregación de Dios, Mediante el Guru la Luz de Dios es elevada en el corazón. (2)

ਹਉਮੈ ਬਿਖਿਆ ਨਿਤ ਲੋਭਿ ਲੁਭਾਨੇ; ਪੁਤ ਕਲਤ ਮੋਹਿ ਲੁਭਿਭਾ ॥

haumai bikhiaa nit lobh lubhaane; put kalat mohi lubhibhaa |

Sant Singh KhalsaThose who are continually lured by greed, egotism and corruption, who are lured away by emotional attachment to their children and spouse
Manmohan SinghThey, who ever stray in ego, sins and avarice and are lured away by the love of sons and wife,
Manmohan Singh (Punjabi)ਜੋ ਹੰਕਾਰ, ਪਾਪਾਂ ਅਤੇ ਲਾਲਚ ਅੰਦਰ ਸਦਾ ਭੁਨੇ ਹੋਏ ਹਨ ਅਤੇ ਜਿਨ੍ਹਾਂ ਨੂੰ ਪੁਤ੍ਰਾਂ ਤੇ ਵਹੁਟੀ ਦੇ ਪਿਆਰ ਨੇ ਲੁਭਾਇਮਾਨ ਕਰ ਲਿਆ ਹੈ,
Fareedkot Teekaਔਰ ਜੋ ਹਉਮੈਂ ਧਾਰ ਕੇ ਵਿਸ਼੍ਯੋਂ ਕੇ ਲੋਭ ਮੇਂ ਨਿਤ ਲੁਭਾਇਮਾਨ ਹੂਏ ਹੈਂ, ਪੁਤ੍ਰ, ਇਸਤ੍ਰੀ ਕੇ ਮੋਹ ਕਰ ਤਿਨ ਕੌ ਔਰ ਪਦਾਰਥ ਕਾ ਭੀ ਲੋਭੁ ਹੂਆ ਹੈ॥
Prof. Sahib Singhਜਿਹੜੇ ਮਨੁੱਖ ਹਉਮੈ ਵਿਚ ਗ੍ਰਸੇ ਰਹਿੰਦੇ ਹਨ, ਮਾਇਆ ਦੇ ਲੋਭ ਵਿਚ ਸਦਾ ਫਸੇ ਰਹਿੰਦੇ ਹਨ, ਪੁੱਤਰ ਇਸਤ੍ਰੀ ਦੇ ਮੋਹ ਵਿਚ ਘਿਰੇ ਰਹਿੰਦੇ ਹਨ,

ਪਦ ਅਰਥ ਬਿਖਿਆ = ਮਾਇਆ। ਬਿਖਿਆ ਲੋਭਿ = ਮਾਇਆ ਦੇ ਲੋਭ ਵਿਚ। ਕਲਤ = ਇਸਤ੍ਰੀ। ਮੋਹਿ = ਮੋਹ ਵਿਚ।

SikhNet (Spanish)Quienes continuamente son conducidos en el egoísmo, la avaricia y la corrupción, quienes viven controlados por sus apegos emocionales a sus hijos y a su familia,

ਤਿਨ ਪਗ ਸੰਤ. ਨ ਸੇਵੇ ਕਬਹੂ; ਤੇ ਮਨਮੁਖ ਭੂੰਭਰ ਭਰਭਾ ॥੩॥

tin pag sant. na seve kabahoo; te manamukh bhoonbhar bharabhaa |3|

Sant Singh Khalsa- they never serve at the feet of the Saints; those self-willed manmukhs are filled with ashes. ||3||
Manmohan Singhthey serve not the saints feet ever and hence, those egocentrics are filled with dust.
Manmohan Singh (Punjabi)ਉਹ ਕਦੇ ਭੀ ਸਾਧੂਆਂ ਦੇ ਪੈਰਾਂ ਦੀ ਟਹਿਲ ਨਹੀਂ ਕਮਾਉਂਦੇ ਤੇ ਉਹ ਮਨਮਤੀਏ ਭੁਬਲ ਨਾਲ ਭਰੇ ਹੋਏ ਹਨ।
Fareedkot Teekaਤਿਨੋਂ ਨੇ ਸੰਤੋਂ ਕੇ ਚਰਨ ਕਮਲ ਕਬੀ ਸੇਵੇ ਨਹੀਂ ਹੈ, ਤਿਸੀ ਕਰ ਤੇ ਮਨਮੁਖ ਜਨ ਤ੍ਰਿਸਨਾ ਰੂਪੀ (ਭੂੰਭਰ) ਭੁਬਲ ਅਰਥਾਤ ਤੱਤੀ ਭਸਮ ਕਰ (ਭਰਭਾ) ਭਰੇ ਹੂਏ ਹੈਂ॥੩॥
Prof. Sahib Singhਉਹਨਾਂ ਨੇ ਕਦੇ ਸੰਤ-ਜਨਾਂ ਦੇ ਚਰਨ ਨਹੀਂ ਛੁਹੇ ਹੁੰਦੇ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹਨਾਂ ਮਨੁੱਖਾਂ ਦੇ ਅੰਦਰ (ਤ੍ਰਿਸ਼ਨਾ ਦੀ) ਭੁੱਬਲ ਧੁੱਖਦੀ ਰਹਿੰਦੀ ਹੈ ॥੩॥

ਪਦ ਅਰਥ ਪਗ ਸੰਤ = ਸੰਤ-ਜਨਾਂ ਦੇ ਚਰਨ। ਤੇ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹ ਮਨੁੱਖ। ਭੂੰਭਰ = ਭੁੱਬਲ; ਤੱਤੀ ਸੁਆਹ। ਭੂੰਭਰ ਭਰਭਾ = ਭੁੱਬਲ ਨਾਲ ਲਿਬੜੇ ਹੋਏ ॥੩॥

SikhNet (Spanish)nunca se postran para servir a los Pies de los Santos, esos Manmukjs arrogantes viven embarrados de ceniza. (3)

ਤੁਮਰੇ ਗੁਨ ਤੁਮ ਹੀ ਪ੍ਰਭ ਜਾਨਹੁ; ਹਮ ਪਰੇ ਹਾਰਿ. ਤੁਮ ਸਰਨਭਾ ॥

tumare gun tum hee prabh jaanahu; ham pare haar. tum saranabhaa |

Sant Singh KhalsaO God, You alone know Your Glorious Virtues; I have grown weary - I seek Your Sanctuary.
Manmohan SinghThine virtues, Thou alone know O Lord. Having grown weary, I have now sought Thy refuge.
Manmohan Singh (Punjabi)ਆਪਣੀਆਂ ਨੇਕੀਆਂ ਨੂੰ ਤੂੰ ਆਪੇ ਹੀ ਜਾਣਦਾ ਹੈ, ਹੇ ਸੁਆਮੀ! ਹਾਰ ਹੁਟ ਕੇ ਮੈਂ ਹੁਣ ਤੇਰੀ ਪਨਾਹ ਲਈ ਹੈ।
Fareedkot Teekaਤਾਂ ਤੇ ਹੇ ਸਮ੍ਰਥ ਵਾਹਿਗੁਰੂ! ਤੁਮਾਰੇ ਗੁਣੋਂ ਕੋ ਤੁਮ ਹੀ ਜਾਨਤੇ ਹੋ, ਹਮ ਤੋ ਹਾਰ ਕਰ ਤੁਮਾਰੀ ਹੀ ਸਰਨ ਮੇਂ (ਭਾ) ਪ੍ਰੇਮ ਕਰ ਪੜੇ ਹੈਂ॥
Prof. Sahib Singhਹੇ ਪ੍ਰਭੂ! ਆਪਣੇ ਗੁਣ ਤੂੰ ਆਪ ਹੀ ਜਾਣਦਾ ਹੈਂ। ਅਸੀਂ ਜੀਵ (ਹੋਰ ਸਭ ਪਾਸਿਆਂ ਵਲੋਂ) ਹਾਰ ਕੇ ਤੇਰੀ ਹੀ ਸਰਨ ਆ ਪੈਂਦੇ ਹਾਂ।

ਪਦ ਅਰਥ ਪ੍ਰਭ = ਹੇ ਪ੍ਰਭੂ! ਹਾਰਿ = ਹਾਰ ਕੇ; ਹੋਰਨਾਂ ਪਾਸਿਆਂ ਵਲੋਂ ਆਸ ਲਾਹ ਕੇ।

SikhNet (Spanish)Oh Dios, sólo Tú conoces Tus Virtudes. Vivo entregado sólo a buscar Tu Santuario,

ਜਿਉ ਜਾਨਹੁ. ਤਿਉ ਰਾਖਹੁ ਸੁਆਮੀ; ਜਨ ਨਾਨਕੁ ਦਾਸੁ ਤੁਮਨਭਾ ॥੪॥੬॥ ਛਕਾ ੧ ॥

jiau jaanahu. tiau raakhahu suaamee; jan naanak daas tumanabhaa |4|6| chhakaa 1 |

Sant Singh KhalsaAs You know best, You preserve and protect me, O my Lord and Master; servant Nanak is Your slave. ||4||6|| First Set of Six||
Manmohan SinghAs Thou deem fit, so save Thou me, O Lord, Serf Nanak is ever a slave of Thine.
Manmohan Singh (Punjabi)ਜਿਸ ਤਰ੍ਹਾਂ ਭੀ ਤੂੰ ਮੁਨਾਸਬ ਸਮਝਦਾ ਹੈ, ਉਸੇ ਤਰ੍ਹਾਂ ਹੀ ਤੂੰ ਮੇਰੀ ਰਖਿਆ ਕਰ, ਹੇ ਸਾਹਿਬ! ਨਫਰ ਨਾਨਕ ਸਦਾ ਹੀ ਤੇਰਾ ਗੋਲਾ ਹੈ।
Fareedkot Teekaਅਬ ਹੇ ਸ੍ਵਾਮੀ! ਜਿਉਂ ਜਾਨੋਂ ਤਿਉਂ ਹਮ ਕੋ ਰਾਖ ਲੇਵੋ, ਕਿਉਂਕਿ ਹਮ ਤੁਮਾਰੇ (ਜਨ) ਦਾਸੋਂ ਕੇ ਦਾਸ ਭਏ ਹੈਂ॥੪॥੬॥☬ਮਨ ਕੇ ਪਰਥਾਇ ਉਪਦੇਸ਼ ਉਚਾਰਨ ਕਰਤੇ ਹੈਂ:
Prof. Sahib Singhਹੇ ਸੁਆਮੀ! ਜਿਵੇਂ ਹੋ ਸਕੇ, ਮੇਰੀ ਰੱਖਿਆ ਕਰ (ਮੈਂ) ਨਾਨਕ ਤੇਰਾ ਹੀ ਦਾਸ ਹਾਂ ॥੪॥੬॥ ਛਕਾ ੧ ॥

ਪਦ ਅਰਥ ਸੁਆਮੀ = ਹੇ ਸੁਆਮੀ! ਤੁਮਨਭਾ = ਤੇਰਾ ॥੪॥੬॥ਛਕਾ ੧ ॥

SikhNet (Spanish)sálvame como puedas y protégeme, pues Nanak es para siempre Tu Esclavo. (4-6) Chakka 1, Primera Serie de seis.
Answers quote the Granth verbatim with Ang citations. AI commentary is not Gurbani and not a religious ruling.