ਹਰਿ ਹਰਿ ਆਪੁ ਧਰਿਓ ਹਰਿ ਜਨ ਮਹਿ; ਜਨ ਨਾਨਕੁ ਹਰਿ ਪ੍ਰਭੁ ਇਕਫਾ ॥੪॥੫॥
har har aap dhario har jan meh; jan naanak har prabh ikafaa |4|5|
ਪਦ ਅਰਥ ਆਪੁ = ਆਪਣਾ ਆਪ। ਜਨ ਨਾਨਕੁ = (ਪ੍ਰਭੂ ਦਾ) ਦਾਸ (ਗੁਰੂ) ਨਾਨਕ (ਹੈ)। ਇਕਫਾ = ਇੱਕ-ਰੂਪ ॥੪॥੫॥
ਹਰਿ ਹਰਿ ਆਪੁ ਧਰਿਓ ਹਰਿ ਜਨ ਮਹਿ; ਜਨ ਨਾਨਕੁ ਹਰਿ ਪ੍ਰਭੁ ਇਕਫਾ ॥੪॥੫॥
har har aap dhario har jan meh; jan naanak har prabh ikafaa |4|5|
ਪਦ ਅਰਥ ਆਪੁ = ਆਪਣਾ ਆਪ। ਜਨ ਨਾਨਕੁ = (ਪ੍ਰਭੂ ਦਾ) ਦਾਸ (ਗੁਰੂ) ਨਾਨਕ (ਹੈ)। ਇਕਫਾ = ਇੱਕ-ਰੂਪ ॥੪॥੫॥
ਪ੍ਰਭਾਤੀ ਮਹਲਾ ੪ ॥
prabhaatee mahalaa 4 |
ਗੁਰ ਸਤਿਗੁਰਿ. ਨਾਮੁ ਦ੍ਰਿੜਾਇਓ ਹਰਿ ਹਰਿ; ਹਮ ਮੁਏ ਜੀਵੇ. ਹਰਿ ਜਪਿਭਾ ॥
gur satigur. naam drirraaeo har har; ham mue jeeve. har japibhaa |
ਪਦ ਅਰਥ ਸਤਿਗੁਰਿ = ਸਤਿਗੁਰੂ ਨੇ। ਦ੍ਰਿੜਾਇਓ = (ਹਿਰਦੇ ਵਿਚ) ਪੱਕਾ ਕਰ ਦਿੱਤਾ। ਮੁਏ = (ਪਹਿਲਾਂ) ਆਤਮਕ ਮੌਤੇ ਮਰੇ ਹੋਏ। ਜੀਵੇ = ਜੀਊ ਪਏ, ਆਤਮਕ ਜੀਵਨ ਵਾਲੇ ਹੋ ਗਏ। ਜਪਿਭਾ = ਜਪਿ, ਜਪ ਕੇ।
ਧਨੁ ਧੰਨੁ ਗੁਰੂ ਗੁਰੁ ਸਤਿਗੁਰੁ ਪੂਰਾ; ਬਿਖੁ ਡੁਬਦੇ. ਬਾਹ ਦੇਇ ਕਢਿਭਾ ॥੧॥
dhan dhan guroo gur satigur pooraa; bikh ddubade. baah dee kadtibhaa |1|
ਪਦ ਅਰਥ ਧਨੁ ਧੰਨੁ = ਸਲਾਹੁਣ-ਯੋਗ। ਬਿਖੁ ਡੁਬਦੇ = ਆਤਮਕ ਮੌਤ ਲਿਆਉਣ ਵਾਲੀ ਜ਼ਹਿਰ (ਦੇ ਸਮੁੰਦਰ) ਵਿਚ ਡੁੱਬਦੇ ਨੂੰ। ਦੇਇ = ਦੇ ਕੇ। ਕਢਿਭਾ = ਕੱਢ ਲਿਆ ॥੧॥
ਜਪਿ ਮਨ; ਰਾਮ ਨਾਮੁ ਅਰਧਾਂਭਾ ॥
jap man; raam naam aradhaanbhaa |
ਪਦ ਅਰਥ ਜਪਿ = ਜਪਿਆ ਕਰ। ਮਨ = ਹੇ ਮਨ! ਅਰਧਾਂਭਾ = ਆਰਾਧਣ-ਯੋਗ।
ਉਪਜੰਪਿ ਉਪਾਇ. ਨ ਪਾਈਐ ਕਤਹੂ; ਗੁਰਿ ਪੂਰੈ. ਹਰਿ ਪ੍ਰਭੁ ਲਾਭਾ ॥੧॥ ਰਹਾਉ ॥
aupajanp upaae. na paaeeai katahoo; gur poorai. har prabh laabhaa |1| rahaau |
ਪਦ ਅਰਥ ਉਪਜੰਪਿ = (उपजाप = Secret whispering into the ear = ਕੰਨ ਵਿਚ ਕੋਈ ਗੁਪਤ ਮੰਤ੍ਰ ਦੇਣਾ) ਕੰਨ ਵਿਚ ਕੋਈ ਗੁਪਤ ਮੰਤ੍ਰ ਦੇਣ ਨਾਲ। ਉਪਾਇ = (ਲਫ਼ਜ਼ 'ਉਪਾਉ' ਤੋਂ ਕਰਣ ਕਾਰਕ) ਢੰਗ ਨਾਲ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ ॥੧॥ ਰਹਾਉ ॥
ਰਾਮ ਨਾਮੁ ਰਸੁ ਰਾਮ ਰਸਾਇਣੁ; ਰਸੁ ਪੀਆ ਗੁਰਮਤਿ ਰਸਭਾ ॥
raam naam ras raam rasaaein; ras peea guramat rasabhaa |
ਪਦ ਅਰਥ ਰਸਾਇਣੁ = (ਰਸ-ਅਯਨ) ਰਸਾਂ ਦਾ ਘਰ, ਸਭ ਰਸਾਂ ਨਾਲੋਂ ਸ੍ਰੇਸ਼ਟ। ਰਸਭਾ = ਰਸ ਨਾਲ।
ਲੋਹ ਮਨੂਰ, ਕੰਚਨੁ ਮਿਲਿ ਸੰਗਤਿ; ਹਰਿ ਉਰ ਧਾਰਿਓ; ਗੁਰਿ ਹਰਿਭਾ ॥੨॥
loh manoor, kanchan mil sangat; har ur dhaario; gur haribhaa |2|
ਪਦ ਅਰਥ ਮਨੂਰ = ਸੜਿਆ ਹੋਇਆ ਲੋਹਾ। ਕੰਚਨੁ = ਸੋਨਾ। ਮਿਲਿ = ਮਿਲ ਕੇ। ਉਰਧਾਰਿਓ = ਹਿਰਦੇ ਵਿਚ ਵਸਾ ਦਿੱਤਾ। ਗੁਰਿ = ਗੁਰੂ ਨੇ। ਹਰਿਭਾ = ਹਰੀ ਦੀ ਜੋਤਿ ॥੨॥
ਹਉਮੈ ਬਿਖਿਆ ਨਿਤ ਲੋਭਿ ਲੁਭਾਨੇ; ਪੁਤ ਕਲਤ ਮੋਹਿ ਲੁਭਿਭਾ ॥
haumai bikhiaa nit lobh lubhaane; put kalat mohi lubhibhaa |
ਪਦ ਅਰਥ ਬਿਖਿਆ = ਮਾਇਆ। ਬਿਖਿਆ ਲੋਭਿ = ਮਾਇਆ ਦੇ ਲੋਭ ਵਿਚ। ਕਲਤ = ਇਸਤ੍ਰੀ। ਮੋਹਿ = ਮੋਹ ਵਿਚ।
ਤਿਨ ਪਗ ਸੰਤ. ਨ ਸੇਵੇ ਕਬਹੂ; ਤੇ ਮਨਮੁਖ ਭੂੰਭਰ ਭਰਭਾ ॥੩॥
tin pag sant. na seve kabahoo; te manamukh bhoonbhar bharabhaa |3|
ਪਦ ਅਰਥ ਪਗ ਸੰਤ = ਸੰਤ-ਜਨਾਂ ਦੇ ਚਰਨ। ਤੇ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹ ਮਨੁੱਖ। ਭੂੰਭਰ = ਭੁੱਬਲ; ਤੱਤੀ ਸੁਆਹ। ਭੂੰਭਰ ਭਰਭਾ = ਭੁੱਬਲ ਨਾਲ ਲਿਬੜੇ ਹੋਏ ॥੩॥
ਤੁਮਰੇ ਗੁਨ ਤੁਮ ਹੀ ਪ੍ਰਭ ਜਾਨਹੁ; ਹਮ ਪਰੇ ਹਾਰਿ. ਤੁਮ ਸਰਨਭਾ ॥
tumare gun tum hee prabh jaanahu; ham pare haar. tum saranabhaa |
ਪਦ ਅਰਥ ਪ੍ਰਭ = ਹੇ ਪ੍ਰਭੂ! ਹਾਰਿ = ਹਾਰ ਕੇ; ਹੋਰਨਾਂ ਪਾਸਿਆਂ ਵਲੋਂ ਆਸ ਲਾਹ ਕੇ।
ਜਿਉ ਜਾਨਹੁ. ਤਿਉ ਰਾਖਹੁ ਸੁਆਮੀ; ਜਨ ਨਾਨਕੁ ਦਾਸੁ ਤੁਮਨਭਾ ॥੪॥੬॥ ਛਕਾ ੧ ॥
jiau jaanahu. tiau raakhahu suaamee; jan naanak daas tumanabhaa |4|6| chhakaa 1 |
ਪਦ ਅਰਥ ਸੁਆਮੀ = ਹੇ ਸੁਆਮੀ! ਤੁਮਨਭਾ = ਤੇਰਾ ॥੪॥੬॥ਛਕਾ ੧ ॥
ਪ੍ਰਭਾਤੀ ਬਿਭਾਸ ਪੜਤਾਲ ਮਹਲਾ ੪ ॥
prabhaatee bibhaas parrataal mahalaa 4 |
ਪਦ ਅਰਥ ਪੜਤਾਲ = ਇਸ ਸ਼ਬਦ ਨੂੰ ਗਾਵਣ ਵੇਲੇ ਤਾਲ ਮੁੜ ਮੁੜ ਪਰਤਣਾ ਹੈ।
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
ਜਪਿ ਮਨ; ਹਰਿ ਹਰਿ ਨਾਮੁ ਨਿਧਾਨ ॥
jap man; har har naam nidhaan |
ਪਦ ਅਰਥ ਜਪਿ = ਜਪਿਆ ਕਰ। ਮਨ = ਹੇ ਮਨ! ਨਿਧਾਨ = ਖ਼ਜ਼ਾਨਾ।
ਹਰਿ ਦਰਗਹ; ਪਾਵਹਿ ਮਾਨ ॥
har daragah; paaveh maan |
ਪਦ ਅਰਥ ਪਾਵਹਿ = ਤੂੰ ਹਾਸਲ ਕਰੇਂਗਾ। ਮਾਨ = ਆਦਰ।
ਜਿਨਿ ਜਪਿਆ; ਤੇ ਪਾਰਿ ਪਰਾਨ ॥੧॥ ਰਹਾਉ ॥
jin japiaa; te paar paraan |1| rahaau |
ਪਦ ਅਰਥ ਜਿਨਿ = ਜਿਨਿ ਜਿਨਿ, ਜਿਸ ਜਿਸ ਨੇ। ਤੇ = ਉਹ (ਬਹੁ-ਵਚਨ)। ਪਾਰਿ ਪਰਾਨ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਏ ॥੧॥ ਰਹਾਉ ॥
ਸੁਨਿ ਮਨ; ਹਰਿ ਹਰਿ ਨਾਮੁ ਕਰਿ ਧਿਆਨੁ ॥
sun man; har har naam kar dhiaan |
ਪਦ ਅਰਥ ਕਰਿ ਧਿਆਨੁ = ਧਿਆਨ ਕਰ ਕੇ, ਧਿਆਨ ਨਾਲ।
ਸੁਨਿ ਮਨ; ਹਰਿ ਕੀਰਤਿ ਅਠਸਠਿ ਮਜਾਨੁ ॥
sun man; har keerat atthasatth majaan |
ਪਦ ਅਰਥ ਕੀਰਤਿ = ਸਿਫ਼ਤ-ਸਾਲਾਹ। ਅਠਸਠਿ = ਅਠਾਹਠ ਤੀਰਥ। ਮਜਾਨੁ = ਮੱਜਨ, ਇਸ਼ਨਾਨ।
ਸੁਨਿ ਮਨ; ਗੁਰਮੁਖਿ ਪਾਵਹਿ ਮਾਨੁ ॥੧॥
sun man; guramukh paaveh maan |1|
ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੧॥
ਜਪਿ ਮਨ; ਪਰਮੇਸੁਰੁ ਪਰਧਾਨੁ ॥
jap man; paramesur paradhaan |
ਖਿਨ ਖੋਵੈ; ਪਾਪ ਕੋਟਾਨ ॥
khin khovai; paap kottaan |
ਪਦ ਅਰਥ ਕੋਟਾਨ ਪਾਪ = ਕ੍ਰੋੜਾਂ ਪਾਪਾਂ (ਦਾ ਨਾਸ)।
ਮਿਲੁ ਨਾਨਕ; ਹਰਿ ਭਗਵਾਨ ॥੨॥੧॥੭॥
mil naanak; har bhagavaan |2|1|7|
ਪਦ ਅਰਥ ਮਿਲੁ = ਮਿਲਿਆ ਰਹੁ ॥੨॥੧॥੭॥
ਪ੍ਰਭਾਤੀ ਮਹਲਾ ੫ ਬਿਭਾਸ ॥
prabhaatee mahalaa 5 bibhaas |
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
ਮਨੁ ਹਰਿ ਕੀਆ; ਤਨੁ ਸਭੁ ਸਾਜਿਆ ॥
man har keea; tan sabh saajiaa |
ਪਦ ਅਰਥ ਸਾਜਿਆ = ਪੈਦਾ ਕੀਤਾ।
ਪੰਚ ਤਤ ਰਚਿ; ਜੋਤਿ ਨਿਵਾਜਿਆ ॥
panch tat rach; jot nivaajiaa |
ਪਦ ਅਰਥ ਰਚਿ = ਬਣਾ ਕੇ। ਨਿਵਾਜਿਆ = ਸੋਹਣਾ ਬਣਾ ਦਿੱਤਾ।
ਸਿਹਜਾ ਧਰਤਿ; ਬਰਤਨ ਕਉ ਪਾਨੀ ॥
sihajaa dharat; baratan kau paanee |
ਪਦ ਅਰਥ ਸਿਹਜਾ = (ਲੇਟਣ ਵਾਸਤੇ) ਵਿਛੌਣਾ। ਕਉ = ਨੂੰ, ਵਾਸਤੇ।
ਨਿਮਖ. ਨ ਵਿਸਾਰਹੁ; ਸੇਵਹੁ ਸਾਰਿਗਪਾਨੀ ॥੧॥
nimakh. na visaarahu; sevahu saarigapaanee |1|
ਪਦ ਅਰਥ ਨਿਮਖ = (निमेष) ਅੱਖ ਝਮਕਣ ਜਿਤਨਾ ਸਮਾ। ਸਾਰਿਗਪਾਨੀ = (ਸਾਰਿਗ = ਧਨੁੱਖ। ਪਾਨੀ = ਹੱਥ। ਜਿਸ ਦੇ ਹੱਥ ਵਿਚ ਧਨੁਖ ਹੈ) ਪਰਮਾਤਮਾ ॥੧॥
ਮਨ ਸਤਿਗੁਰੁ ਸੇਵਿ; ਹੋਇ ਪਰਮ ਗਤੇ ॥
man satigur sev; hoe param gate |
ਪਦ ਅਰਥ ਮਨ = ਹੇ ਮਨ! ਪਰਮ ਗਤੇ = ਸਭ ਤੋਂ ਉੱਚੀ ਆਤਮਕ ਅਵਸਥਾ।
ਹਰਖ ਸੋਗ ਤੇ. ਰਹਹਿ ਨਿਰਾਰਾ; ਤਾਂ ਤੂ ਪਾਵਹਿ ਪ੍ਰਾਨਪਤੇ ॥੧॥ ਰਹਾਉ ॥
harakh sog te. raheh niraaraa; taan too paaveh praanapate |1| rahaau |
ਪਦ ਅਰਥ ਹਰਖ = ਖ਼ੁਸ਼ੀ। ਸੋਗ = ਗ਼ਮ। ਤੇ = ਤੋਂ। ਰਹਹਿ = (ਜੇ) ਤੂੰ ਟਿਕਿਆ ਰਹੇਂ। ਨਿਰਾਰਾ = ਵੱਖਰਾ। ਪ੍ਰਾਨ ਪਤੇ = ਜਿੰਦ ਦਾ ਮਾਲਕ-ਪ੍ਰਭੂ ॥੧॥ ਰਹਾਉ ॥
ਕਾਪੜ ਭੋਗ ਰਸ; ਅਨਿਕ ਭੁੰਚਾਏ ॥
kaaparr bhog ras; anik bhunchaae |
ਪਦ ਅਰਥ ਕਾਪੜ = ਕੱਪੜੇ। ਭੁੰਚਾਏ = ਖਾਣ ਲਈ ਦੇਂਦਾ ਹੈ।
ਮਾਤ ਪਿਤਾ ਕੁਟੰਬ; ਸਗਲ ਬਨਾਏ ॥
maat pitaa kuttanb; sagal banaae |
ਪਦ ਅਰਥ ਸਗਲ = ਸਾਰੇ। ਕੁਟੰਬ = ਪਰਵਾਰ।
ਰਿਜਕੁ ਸਮਾਹੇ; ਜਲਿ ਥਲਿ ਮੀਤ ॥
rijak samaahe; jal thal meet |
ਪਦ ਅਰਥ ਸਮਾਹੇ = ਸੰਬਾਹੇ, ਅਪੜਾਂਦਾ ਹੈ। ਜਲਿ = ਜਲ ਵਿਚ। ਥਲਿ = ਧਰਤੀ ਉੱਤੇ, ਧਰਤੀ ਵਿਚ। ਮੀਤ = ਹੇ ਮਿੱਤਰ!
ਸੋ ਹਰਿ ਸੇਵਹੁ; ਨੀਤਾ ਨੀਤ ॥੨॥
so har sevahu; neetaa neet |2|
ਪਦ ਅਰਥ ਨੀਤਾ ਨੀਤ = ਸਦਾ ਹੀ ॥੨॥
ਤਹਾ ਸਖਾਈ; ਜਹ ਕੋਇ. ਨ ਹੋਵੈ ॥
tahaa sakhaaee; jeh koe. na hovai |
ਪਦ ਅਰਥ ਤਹ = ਉੱਥੇ। ਸਖਾਈ = ਸਾਥੀ। ਜਹ = ਜਿੱਥੇ।
ਕੋਟਿ ਅਪ੍ਰਾਧ; ਇਕ ਖਿਨ ਮਹਿ ਧੋਵੈ ॥
kott apraadh; ik khin meh dhovai |
ਪਦ ਅਰਥ ਕੋਟਿ = ਕ੍ਰੋੜਾਂ। ਅਪ੍ਰਾਧ = ਭੁੱਲਾਂ।
ਦਾਤਿ ਕਰੈ; ਨਹੀ ਪਛੋੁਤਾਵੈ ॥
daat karai; nahee pachhuotaavai |
ਪਦ ਅਰਥ ਪਛਤਾਵੈ = (ਅੱਖਰ 'ਛ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਪਛੁਤਾਵੈ' ਹੈ, ਇੱਥੇ 'ਪਛੋਤਾਵੈ' ਪੜ੍ਹਨਾ ਹੈ) ਅਫ਼ਸੋਸ ਕਰਦਾ।
ਏਕਾ ਬਖਸ; ਫਿਰਿ ਬਹੁਰਿ. ਨ ਬੁਲਾਵੈ ॥੩॥
ekaa bakhas; fir bahur. na bulaavai |3|
ਪਦ ਅਰਥ ਏਕਾ = ਇਕੋ ਵਾਰੀ। ਬਖਸ = ਬਖ਼ਸ਼ਸ਼, ਮਿਹਰ। ਬਹੁਰਿ = ਮੁੜ। ਬੁਲਾਵੈ = ਸੱਦਦਾ, ਲੇਖਾ ਮੰਗਦਾ ॥੩॥