ੴ

ਸਿੱਖਬਾਣੀ · SikhBani

ਰਾਮ ਨਾਮੁ ਰਮੁ ਰਵਿ ਰਹੇ ਰਮੁ ਰਾਮੋ ਰਾਮੁ ਰਮੀਤਿ ॥

raam naam ram rav rahe ram raamo raam rameet
Guru Ramdas Ji ਗੁਰੂ ਰਾਮਦਾਸ ਜੀ · Raag Kaanraa · Ang 1316, 1317 · 6 lines
Translations

ਸਲੋਕ ਮਃ ੪ ॥

salok mahalaa 4 | Ang 1316

Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੌਥੀ ਪਾਤਿਸ਼ਾਹੀ।
SikhNet (Spanish)Slok, Mejl Guru Ram Das, Cuarto Canal Divino.

ਰਾਮ ਨਾਮੁ ਰਮੁ ਰਵਿ ਰਹੇ; ਰਮੁ ਰਾਮੋ ਰਾਮੁ ਰਮੀਤਿ ॥

raam naam ram rav rahe; ram raamo raam rameet | Ang 1316

Sant Singh KhalsaThe Lord's Name is permeating and pervading all. Repeat the Name of the Lord, Raam, Raam.
Manmohan SinghThe Lord's Name is pervading and filling all. Utter thou only the all pervading Lord's Name.
Manmohan Singh (Punjabi)ਸਾਹਿਬ ਦਾ ਨਾਮ ਸਾਰੇ ਵਿਆਪਕ ਅਤੇ ਪਰੀਪੂਰਨ ਹੋ ਰਿਹਾ ਹੈ। ਤੂੰ ਕੇਵਲ ਵਿਆਪਕ ਸਾਹਿਬ ਦੇ ਨਾਮ ਦਾ ਹੀ ਉਚਾਰਨ ਕਰ।
Fareedkot Teekaਰਾਮ ਨਾਮ ਜੋ (ਰਮੁ) ਸੁੰਦਰ ਹੈ ਤਿਸ ਕੋ ਮਨ ਕਰ ਕੇ (ਰਵਿ) ਜਪ ਰਹੇ ਹੈਂ ਔਰ (ਰਮੁ ਰਾਮੋ) ਬਾਨੀ ਕਰ ਕੇ ਰਾਮ ਵਿਖੇ ਰਮੇ ਹੈਂ ਔਰ ਸਰੀਰ ਕਰ ਕੇ ਭੀ ਹਮ (ਰਾਮੁ ਰਮਤਿ) ਰਾਮ ਕੀ ਭਗਤੀ ਕਰਤੇ ਹੈਂ॥
Prof. Sahib Singhਹੇ ਭਾਈ! ਉਸ ਪਰਮਾਤਮਾ ਦਾ ਨਾਮ ਸਦਾ ਸਿਮਰ, ਸਦਾ ਸਿਮਰ, ਜੋ ਹਰ ਥਾਂ ਰਮਿਆ ਹੋਇਆ ਹੈ,

ਪਦ ਅਰਥ ਰਮੁ = ਸਿਮਰ। ਰਵਿ ਰਹੇ = ਜੋ (ਹਰ ਥਾਂ) ਵਿਆਪਕ ਹੈ। ਰਮੀਤਿ = ਜੋ ਰਮਿਆ ਹੋਇਆ ਹੈ।

SikhNet (Spanish)El Nombre del Señor prevalece y lo compenetra todo. Repite el Nombre del Señor Ram, Ram.

ਘਟਿ ਘਟਿ ਆਤਮ ਰਾਮੁ ਹੈ; ਪ੍ਰਭਿ ਖੇਲੁ ਕੀਓ ਰੰਗਿ ਰੀਤਿ ॥

ghatt ghatt aatam raam hai; prabh khel keeo rang reet | Ang 1316

Sant Singh KhalsaThe Lord is in the home of each and every soul. God created this play with its various colors and forms.
Manmohan SinghIn every heart, the All pervading Soul is contained. The Lord has created the world play of various colours and in various ways.
Manmohan Singh (Punjabi)ਹਰ ਦਿਲ ਅੰਦਰ, ਸਰ ਵਿਆਪਕ ਰੂਹ ਰਮ ਰਹੀ ਹੈ, ਸੁਆਮੀ ਨੇ ਸੰਸਾਰ ਦੀ ਖੇਡ ਅਨੇਕਾਂ ਰੰਗਤਾਂ ਅਤੇ ਅਨੇਕਾਂ ਤਰੀਕਿਆਂ ਨਾਲ ਰਚੀ ਹੈ।
Fareedkot Teekaਸਰਬ ਘਟੋਂ ਵਿਖੇ ਆਤਮ ਰੂਪ ਰਾਮ ਬ੍ਯਾਪਕ ਹੈ ਔਰ ਤਿਸ (ਰੰਗਿ ਰੀਤ) ਰੰਗੀ ਪ੍ਰਭੂ ਨੇ ਰੀਤੀ ਪੂਰਬਕ ਸਭ ਖੇਲ ਕੀਆ ਹੈ॥
Prof. Sahib Singhਜੋ ਪਰਮਾਤਮਾ ਹਰੇਕ ਸਰੀਰ ਵਿਚ ਮੌਜੂਦ ਹੈ, ਜਿਸ ਪ੍ਰਭੂ ਨੇ ਆਪਣੀ ਮੌਜ ਵਿਚ ਆਪਣੇ ਹੀ ਢੰਗ ਨਾਲ ਇਹ ਜਗਤ-ਖੇਡ ਬਣਾਈ ਹੈ।

ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ। ਆਤਮ ਰਾਮੁ = ਪਰਮਾਤਮਾ। ਪ੍ਰਭਿ = ਪ੍ਰਭੂ ਨੇ। ਖੇਲੁ = ਜਗਤ-ਤਮਾਸ਼ਾ। ਰੰਗਿ = (ਆਪਣੀ) ਮੌਜ ਵਿਚ। ਰੀਤਿ = (ਆਪਣੇ ਹੀ) ਢੰਗ ਨਾਲ।

SikhNet (Spanish)El Señor es el Hogar del Alma. Dios creó esta obra de muchas formas y colores,

ਹਰਿ ਨਿਕਟਿ ਵਸੈ ਜਗਜੀਵਨਾ; ਪਰਗਾਸੁ ਕੀਓ ਗੁਰ ਮੀਤਿ ॥

har nikatt vasai jagajeevanaa; paragaas keeo gur meet | Ang 1316

Sant Singh KhalsaThe Lord, the Life of the World, dwells near at hand. The Guru, my Friend, has made this clear.
Manmohan SinghGod, the life of the world abides very near. the Guru, the friend has made this manifest unto me.
Manmohan Singh (Punjabi)ਜਗਤ ਦੀ ਜਿੰਦ ਜਾਨ ਸੁਆਮੀ ਨਿਹਾਇਤ ਹੀ ਨੇੜੇ ਵੱਸਦਾ ਹੈ। ਗੁਰੂ ਮਿੱਤਰ ਨੇ ਮੇਰੇ ਤਾਂਈ ਇਹ ਸਪੱਸ਼ਟ ਕਰ ਦਿੱਤਾ ਹੈ।
Fareedkot Teekaਹਰੀ ਜਗ ਜੀਵਨ ਰੂਪ ਪਾਸ ਹੀ ਬਸਤਾ ਹੈ, ਯਿਹ ਮਿਤ੍ਰ ਰੂਪ ਗੁਰੋਂ ਨੇ ਮੇਰੇ ਕੋ ਚਾਂਦਨਾ ਕੀਆ ਹੈ॥
Prof. Sahib Singh(ਜਿਸ ਮਨੁੱਖ ਦੇ ਅੰਦਰ) ਮਿੱਤਰ ਗੁਰੂ ਨੇ ਸੂਝ-ਬੂਝ ਪੈਦਾ ਕੀਤੀ (ਉਸ ਨੂੰ ਸਮਝ ਆ ਜਾਂਦੀ ਹੈ ਕਿ) ਜਗਤ ਦਾ ਜੀਵਨ ਪ੍ਰਭੂ (ਹਰੇਕ ਦੇ) ਨੇੜੇ ਵੱਸਦਾ ਹੈ।

ਪਦ ਅਰਥ ਨਿਕਟਿ = ਨੇੜੇ। ਜਗਜੀਵਨਾ = ਜਗਤ ਦੀ ਜ਼ਿੰਦਗੀ (ਦਾ ਸਹਾਰਾ)। ਪਰਗਾਸੁ = ਚਾਨਣ, ਸੂਝ-ਬੂਝ। ਮੀਤਿ = ਮਿੱਤਰ ਨੇ।

SikhNet (Spanish)el Señor, el Señor del Mundo habita cerca y muy a la mano. Mi Amigo, el Guru, me lo ha aclarado.

ਹਰਿ ਸੁਆਮੀ ਹਰਿ ਪ੍ਰਭੁ ਤਿਨ ਮਿਲੇ; ਜਿਨ ਲਿਖਿਆ ਧੁਰਿ ਹਰਿ ਪ੍ਰੀਤਿ ॥

har suaamee har prabh tin mile; jin likhiaa dhur har preet | Ang 1317

Sant Singh KhalsaThey alone meet the Lord, the Lord God, their Lord and Master, whose love for the Lord is pre-ordained.
Manmohan SinghThey alone meet with their Lord God yea, the Lord God, for whom the Lord's love is pre-writ.
Manmohan Singh (Punjabi)ਕੇਵਲ ਉਹ ਹੀ ਆਪਣੇ ਹਰੀ ਸਾਂਈਂ, ਹਰੀ ਸਾਈਂ ਨਾਲ ਮਿਲਦੇ ਹਨ, ਜਿਨ੍ਹਾਂ ਲਈ ਪ੍ਰਭੂ ਦਾ ਪ੍ਰੇਮ ਮੁੱਢ ਤੋਂ ਲਿਖਿਆ ਹੋਇਆ ਹੈ।
Fareedkot Teekaਜਿਨ ਕੋ ਹਰੀ ਵਿਖੇ ਪ੍ਰੀਤੀ ਕਰਨੇ ਕਾ ਧੁਰ ਸੇ ਹੀ ਲੇਖ ਲਿਖਾ ਹੈ, ਤਿਨ ਕੋ ਹਰਿ ਹਰਿ ਪ੍ਰਭੂ ਸ੍ਵਾਮੀ ਮਿਲੇ ਹੈਂ॥
Prof. Sahib Singh(ਪਰ) ਸੁਆਮੀ ਪ੍ਰਭੂ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਮੱਥੇ ਉਤੇ (ਪਿਛਲੇ ਕੀਤੇ ਕਰਮਾਂ ਅਨੁਸਾਰ) ਧੁਰੋਂ ਹੀ ਪਰਮਾਤਮਾ ਨਾਲ ਪਿਆਰ ਦਾ ਲੇਖ ਲਿਖਿਆ ਹੁੰਦਾ ਹੈ।

ਪਦ ਅਰਥ ਧੁਰਿ = ਧੁਰ ਤੋਂ।

SikhNet (Spanish)Sólo encuentran al Señor Dios, a su Señor y Maestro, quienes traen este Amor por el Señor ya grabado.

ਜਨ ਨਾਨਕ. ਨਾਮੁ ਧਿਆਇਆ; ਗੁਰ ਬਚਨਿ ਜਪਿਓ ਮਨਿ ਚੀਤਿ ॥੧॥

jan naanak. naam dhiaaeaa; gur bachan japio man cheet |1| Ang 1317

Sant Singh KhalsaServant Nanak meditates on the Naam, the Name of the Lord; through the Word of the Guru's Teachings, chant it consciously with your mind. ||1||
Manmohan SinghSlave Nanak meditates on the Name and, through the Guru's instructions, utters it with his mind and heart.
Manmohan Singh (Punjabi)ਗੋਲਾ ਨਾਨਕ ਨਾਮ ਦਾ ਸਿਮਰਨ ਕਰਦਾ ਹੈ ਅਤੇ ਗੁਰਾਂ ਦੀ ਬਾਣੀ ਰਾਹੀਂ ਆਪਣੇ ਰਿਦੇ ਅਤੇ ਦਿਲ ਨਾਲ ਇਸ ਨੂੰ ਉਚਾਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਦਾਸੋਂ ਨੇ ਨਾਮ ਕੋ ਧਿਆਇਆ ਹੈ ਔਰ ਗੁਰ ਬਚਨੋਂ ਕਰ ਮਨ ਮੇਂ (ਚੀਤਿ) ਚੇਤਨ ਕੋ ਜਪਾ ਹੈ॥੧॥
Prof. Sahib Singhਹੇ ਦਾਸ ਨਾਨਕ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨ ਦੀ ਰਾਹੀਂ (ਗੁਰੂ ਦੇ ਦੱਸੇ ਰਸਤੇ ਤੁਰ ਕੇ) ਮਨ ਵਿਚ ਚਿੱਤ ਵਿਚ ਨਾਮ ਜਪਿਆ ਹੈ (ਅਸਲ ਵਿਚ ਉਹਨਾਂ ਨੇ ਹੀ) ਨਾਮ ਸਿਮਰਿਆ ਹੈ ॥੧॥

ਪਦ ਅਰਥ ਗੁਰ ਬਚਨਿ = ਗੁਰੂ ਦੇ ਬਚਨ ਦੀ ਰਾਹੀਂ। ਮਨਿ = ਮਨ ਵਿਚ। ਚੀਤਿ = ਚਿੱਤ ਵਿਚ ॥੧॥

SikhNet (Spanish)El Sirviente Nanak medita en el Naam, el Nombre del Señor. A través de la Palabra, de la Enseñanza del Guru, cántala con toda Conciencia en tu mente. (1)
Answers quote the Granth verbatim with Ang citations. AI commentary is not Gurbani and not a religious ruling.