ੴ

ਸਿੱਖਬਾਣੀ · SikhBani

ਹਰਿ ਪ੍ਰਭੁ ਸਜਣੁ ਲੋੜਿ ਲਹੁ ਭਾਗਿ ਵਸੈ ਵਡਭਾਗਿ ॥

har prabh sajan lorr lahu bhaag vasai vaddabhaag
Guru Ramdas Ji ਗੁਰੂ ਰਾਮਦਾਸ ਜੀ · Raag Kaanraa · Ang 1317 · 3 lines
Translations

ਮਃ ੪ ॥

mahalaa 4 |

Sant Singh KhalsaFourth Mehl:
Manmohan Singh4th Guru.
Manmohan Singh (Punjabi)ਚੌਥੀ ਪਾਤਿਸ਼ਾਹੀ।
SikhNet (Spanish)Mejl Guru Ram Das, Cuarto Canal Divino.

ਹਰਿ ਪ੍ਰਭੁ ਸਜਣੁ ਲੋੜਿ ਲਹੁ; ਭਾਗਿ ਵਸੈ ਵਡਭਾਗਿ ॥

har prabh sajan lorr lahu; bhaag vasai vaddabhaag |

Sant Singh KhalsaSeek the Lord God, your Best Friend; by great good fortune, He comes to dwell with the very fortunate ones.
Manmohan SinghSearch thou, the Lord God, the friend. Through good fortune, He abides within the mind of the very fortunate ones.
Manmohan Singh (Punjabi)ਤੂੰ ਆਪਣੈ ਹਰੀ ਸਾਂਈਂ, ਮਿੱਤਰ ਨੂੰ ਲੱਭ। ਭਾਰੀ ਪ੍ਰਾਲਬਧ ਰਾਹੀਂ, ਉਹ ਪਰਮ ਚੰਗੇ ਨਸੀਬਾਂ ਵਾਲਿਆਂ ਦੇ ਮਨ ਅੰਦਰ ਵੱਸਦਾ ਹੈ।
Fareedkot Teekaਜਿਨ ਭਾਗਵਾਨੋਂ ਕੇ ਮਨ ਮੇਂ ਬਸਤਾ ਹੈ ਤਿਨਾਂ ਦ੍ਵਾਰੇ ਹਰੀ ਸਜਣ ਪ੍ਰਭੂ ਕੋ ਪਾਇ ਕਰ ਵਡਭਾਗੀ ਹੋਵੀਤਾ ਹੈ॥
Prof. Sahib Singh(ਗੁਰੂ ਦੀ ਸਰਨ ਪੈ ਕੇ) ਮਿੱਤਰ ਪ੍ਰਭੂ ਨੂੰ ਲੱਭ ਲੈ, (ਉਹ ਮਿੱਤਰ-ਪ੍ਰਭੂ) ਕਿਸਮਤ ਨਾਲ ਵੱਡੀ ਕਿਸਮਤ ਨਾਲ (ਹਿਰਦੇ ਵਿਚ ਆ) ਵੱਸਦਾ ਹੈ।

ਪਦ ਅਰਥ ਲੋੜਿ ਲਹੁ = ਲੱਭ ਲਵੋ। ਭਾਗਿ = ਕਿਸਮਤ ਨਾਲ। ਵਡਭਾਗਿ = ਵੱਡੀ ਕਿਸਮਤ ਨਾਲ।

SikhNet (Spanish)Busca al Señor Dios, tu Mejor Amigo. Por una buena y grandiosa fortuna Él llega a habitar en esos seres afortunados.

ਗੁਰਿ ਪੂਰੈ ਦੇਖਾਲਿਆ; ਨਾਨਕ. ਹਰਿ ਲਿਵ ਲਾਗਿ ॥੨॥

gur poorai dekhaaliaa; naanak. har liv laag |2|

Sant Singh KhalsaThrough the Perfect Guru, He is revealed, O Nanak, and one is lovingly attuned to the Lord. ||2||
Manmohan SinghIt is through the Perfect Guru, O Nanak, that one sees the Lord and is attuned to Him.
Manmohan Singh (Punjabi)ਪੂਰਨ ਗੁਰਾਂ ਦੇ ਰਾਹੀਂ ਹੀ ਹੇ ਨਾਨਕ! ਬੰਦਾ ਸਾਈਂ ਨੂੰ ਵੇਖ ਲੈਂਦਾ ਹੈ ਅਤੇ ਉਸ ਦੀ ਉਸ ਨਾਲ ਪ੍ਰੀਤ ਪੈ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨ ਕੀ ਹਰਿ ਮੇਂ ਬ੍ਰਿਤੀ ਲਾਗੀ ਹੈ, ਤਿਨ ਕੋ ਪੂਰੇ ਗੁਰੋਂ ਨੇ ਦੇਖਾਏ ਦੀਆ ਹੈ॥੨॥
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ ਪੂਰੇ ਗੁਰੂ ਨੇ (ਉਸ ਦਾ) ਦਰਸਨ ਕਰਾ ਦਿੱਤਾ, ਉਸ ਦੀ ਸੁਰਤ (ਹਰ ਵੇਲੇ) ਹਰੀ-ਪ੍ਰਭੂ ਵਿਚ ਲੱਗੀ ਰਹਿੰਦੀ ਹੈ ॥੨॥

ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ। ਲਿਵ = ਲਗਨ, ਸੁਰਤ ॥੨॥

SikhNet (Spanish)A través del Guru Perfecto Él es revelado. Oh, dice Nanak, y de forma muy amorosa uno es entonado en el Señor. (2)
Answers quote the Granth verbatim with Ang citations. AI commentary is not Gurbani and not a religious ruling.