ਪ੍ਰਭਾਤੀ ਮਹਲਾ ੪ ॥
prabhaatee mahalaa 4 | Ang 1335
Sant Singh KhalsaPrabhaatee, Fourth Mehl:
Manmohan SinghParbhati 4th Guru.
Manmohan Singh (Punjabi)ਪ੍ਰਭਾਤੀ ਚੌਥੀ ਪਾਤਿਸ਼ਾਹੀ।
SikhNet (Spanish)Parbhati, Mejl Guru Ram Das, Cuarto Canal Divino.
ਇਕੁ ਖਿਨੁ ਹਰਿ ਪ੍ਰਭਿ ਕਿਰਪਾ ਧਾਰੀ; ਗੁਨ ਗਾਏ ਰਸਕ ਰਸੀਕ ॥
eik khin har prabh kirapaa dhaaree; gun gaae rasak raseek | Ang 1335
Sant Singh KhalsaThe Lord God showered me with His Mercy for an instant; I sing His Glorious Praises with joyous love and delight.
Manmohan SinghWhen the Lord God shows mercy unto me, even for an instant, I sing His praise with utter joy.
Manmohan Singh (Punjabi)ਜਦ ਸਾਈਂ ਹਰੀ ਇਕ ਨਿਮਖ ਭਰ ਲਈ ਭੀ ਮੇਰੇ ਤੇ ਮਿਹਰ ਕਰਦਾ ਹੈ, ਮੈਂ ਪਰਮ ਪ੍ਰਸੰਨਤਾ ਨਾਲ ਉਸ ਦਾ ਜੱਸ ਗਾਇਨ ਕਰਦਾ ਹਾਂ।
Fareedkot Teekaਜਬ ਏਕ ਖਿਨ ਮਾਤ੍ਰ ਹਰਿ ਪ੍ਰਭ ਨੇ ਕ੍ਰਿਪਾ ਧਾਰੀ ਹੈ ਤਬ (ਰਸਕ) ਪ੍ਰੇਮੀ ਸੰਤ ਜਨੋਂ ਸਾਥ ਮਿਲ ਕਰ ਹਰੀ ਕੇ ਗੁਣ (ਰਸੀਕ) ਇਕ ਰਸ ਗਾਏ ਹੈਂ॥
Prof. Sahib Singh(ਜਿਨ੍ਹਾਂ ਮਨੁੱਖਾਂ ਉਤੇ) ਪ੍ਰਭੂ ਨੇ ਇਕ ਖਿਨ ਭਰ ਭੀ ਮਿਹਰ ਕੀਤੀ, ਉਹਨਾਂ ਨੇ ਨਾਮ-ਰਸ ਦੇ ਰਸੀਏ ਬਣ ਕੇ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ।ਪਦ ਅਰਥ ਪ੍ਰਭਿ = ਪ੍ਰਭੂ ਦੇ। ਰਸਕ ਰਸੀਕ = ਹਰਿ-ਨਾਮ-ਰਸ ਦੇ ਰਸੀਆਂ ਨੇ।
SikhNet (Spanish)El Señor me mostró Su Misericordia por un instante y así canto Su Alabanzas de Dicha con Amoroso Júbilo y Placer.
ਗਾਵਤ ਸੁਨਤ ਦੋਊ ਭਏ ਮੁਕਤੇ; ਜਿਨਾ ਗੁਰਮੁਖਿ ਖਿਨੁ ਹਰਿ ਪੀਕ ॥੧॥
gaavat sunat doaoo bhe mukate; jinaa guramukh khin har peek |1| Ang 1336
Sant Singh KhalsaBoth the singer and the listener are liberated, when, as Gurmukh, they drink in the Lord's Name, even for an instant. ||1||
Manmohan SinghBoth the singer and hearer are emancipated who in-drink the God's Name-elixir; even for a moment, by the Guru's grace.
Manmohan Singh (Punjabi)ਦੋਨੋ ਗਾਉਣ ਵਾਲਾ ਤੇ ਸੁਨਣ ਵਾਲਾ ਜੋ ਗੁਰਾਂ ਦੀ ਦਇਆ ਦੁਆਰਾ ਇਕ ਮੁਹਤ ਭਰ ਲਈ ਭੀ ਵਾਹਿਗੁਰੂ ਦੇ ਨਾਮ-ਅੰਮ੍ਰਿਤ ਨੂੰ ਪਾਨ ਕਰਦੇ ਹਨ, ਮੋਖਸ਼ ਹੋ ਜਾਂਦੇ ਹਨ।
Fareedkot Teekaਜਿਨੋਂ ਨੇ ਗੁਰਮੁਖ ਹੋ ਕਰ ਖਿਨ ਮਾਤ੍ਰ ਭੀ ਹਰਿ ਨਾਮ ਰਸ ਕੋ (ਪੀਕ) ਪੀਆ ਹੈ, ਸੋ ਗੁਣੋਂ ਕੋ ਗਾਵਤੇ ਹੂਏ ਕਹਣ ਸੁਣਨ ਵਾਲੇ ਦੋਨੋਂ ਮੁਕਤ ਹੂਏ ਹੈਂ॥੧॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਖਿਨ ਖਿਨ ਹਰਿ-ਨਾਮ ਰਸ ਪੀਣਾ ਸ਼ੁਰੂ ਕਰ ਦਿੱਤਾ, ਉਹ ਹਰਿ-ਗੁਣ ਗਾਣ ਵਾਲੇ ਅਤੇ ਸੁਣਨ ਵਾਲੇ ਦੋਵੇਂ ਹੀ ਵਿਕਾਰਾਂ ਤੋਂ ਬਚ ਗਏ ॥੧॥ਪਦ ਅਰਥ ਦੋਊ = ਦੋਵੇਂ ਹੀ। ਮੁਕਤੇ = ਵਿਕਾਰਾਂ ਤੋਂ ਬਚੇ ਹੋਏ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਹਰਿ ਪੀਕ = ਹਰਿ-ਨਾਮ-ਰਸ ਪੀਤਾ ॥੧॥
SikhNet (Spanish)Tanto el que canta como el que escucha son liberados cuando como Gurmukjs, beben del Nombre del Señor aún por un instante. (1)
ਮੇਰੈ ਮਨਿ ਹਰਿ ਹਰਿ; ਰਾਮ ਨਾਮੁ ਰਸੁ ਟੀਕ ॥
merai man har har; raam naam ras tteek | Ang 1336
Sant Singh KhalsaThe Sublime Essence of the Name of the Lord, Har, Har, is enshrined within my mind.
Manmohan SinghWithin my mind is enshrined the Nectar of the Lord God Master's Name.
Manmohan Singh (Punjabi)ਮੇਰੇ ਹਿਰਦੇ ਅੰਦਰ ਸੁਆਮੀ ਮਾਲਕ ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਟਿਕਿਆ ਹੋਇਆ ਹੈ।
Fareedkot Teekaਮੇਰੇ ਮਨ ਮੇਂ ਹਰ ਪ੍ਰਕਾਰ ਸੇਂ ਹਰੀ (ਰਾਮ) ਵਿਆਪਕ ਕਾ ਨਾਮ ਰਸੁ ਸਰਬ ਤੇ (ਟੀਕ) ਤਿਲਕ ਰੂਪ, ਭਾਵ ਸਿਰੋਮਣੀ ਹੈ॥
Prof. Sahib Singh(ਗੁਰੂ ਦੀ ਕਿਰਪਾ ਨਾਲ) ਮੇਰੇ ਮਨ ਵਿਚ ਹਰ ਵੇਲੇ ਪਰਮਾਤਮਾ ਦਾ ਨਾਮ-ਰਸ ਟਿਕਿਆ ਰਹਿੰਦਾ ਹੈ।ਪਦ ਅਰਥ ਮੇਰੈ ਮਨਿ = ਮੇਰੇ ਮਨ ਵਿਚ। ਟੀਕ = ਟਿਕਿਆ ਹੋਇਆ ਹੈ।
SikhNet (Spanish)La Sublime Esencia del Nombre del Señor, Jar, Jar, es enaltecida en mi mente.,
ਗੁਰਮੁਖਿ ਨਾਮੁ ਸੀਤਲ ਜਲੁ ਪਾਇਆ; ਹਰਿ ਹਰਿ ਨਾਮੁ ਪੀਆ ਰਸੁ ਝੀਕ ॥੧॥ ਰਹਾਉ ॥
guramukh naam seetal jal paaeaa; har har naam peea ras jheek |1| rahaau | Ang 1336
Sant Singh KhalsaAs Gurmukh, I have obtained the cooling, soothing Water of the Naam. I eagerly drink in the sublime essence of the Name of the Lord, Har, Har. ||1||Pause||
Manmohan SinghBy the Guru's grace, I have attained the refreshing Nectar of the Name. The Nectar of the Lord God's Name, I now incessantly in-drink. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮੈਨੂੰ ਨਾਮ ਦਾ ਸੁਖਾਵਾ ਅੰਮ੍ਰਿਤ ਪਰਾਪਤ ਹੋ ਗਿਆ ਹੈ। ਸੁਆਮੀ ਵਾਹਿਗੁਰੂ ਦੇ ਅੰਮ੍ਰਿਤ ਨੂੰ ਹੋਣ ਮੈਂ ਡੀਕ ਲਾ ਕੇ ਪਾਨ ਕਰਦਾ ਹਾਂ। ਠਹਿਰਾਉ।
Fareedkot Teekaਸੋ ਨਾਮ ਰੂਪੀ ਸੀਤਲ ਜਲੁ ਹਮਨੇ ਸਤਿਗੁਰੋਂ ਦ੍ਵਾਰੇ ਪਾਯਾ ਹੈ ਤਿਸ ਹਰਿ ਹਰਿ ਨਾਮ ਕੋ (ਝੀਕ) ਚਿਘੀ ਲਗਾ ਕਰ ਅਰਥਾਤ ਇਕਰਸ ਹੀ ਪੀਆ ਹੈ॥੧॥ ਰਹਾਉ ॥
Prof. Sahib Singh(ਜਿਸ ਮਨੁੱਖ ਨੂੰ) ਗੁਰੂ ਦੇ ਸਨਮੁਖ ਹੋ ਕੇ (ਆਤਮਕ) ਠੰਢ ਪਾਣ ਵਾਲਾ ਨਾਮ-ਜਲ ਮਿਲ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦਾ ਨਾਮ-ਰਸ ਡੀਕ ਲਾ ਕੇ ਪੀਂਦਾ ਰਹਿੰਦਾ ਹੈ ॥੧॥ ਰਹਾਉ ॥ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਸੀਤਲ = ਠੰਢਾ। ਹਰਿ ਰਸੁ = ਹਰਿ-ਨਾਮ-ਰਸ। ਝੀਕ = ਡੀਕ ਲਾ ਕੇ ॥੧॥ ਰਹਾਉ ॥
SikhNet (Spanish)como Gurmukj he obtenido la Refrescante Agua del Naam y con toda mi energía bebo la Sublime Esencia del Nombre del Señor, Jar, Jar. (1-Pausa)
ਜਿਨ ਹਰਿ ਹਿਰਦੈ ਪ੍ਰੀਤਿ ਲਗਾਨੀ; ਤਿਨਾ ਮਸਤਕਿ ਊਜਲ ਟੀਕ ॥
jin har hiradai preet lagaanee; tinaa masatak aoojal tteek | Ang 1336
Sant Singh KhalsaThose whose hearts are imbued with the Love of the Lord have the mark of radiant purity upon their foreheads.
Manmohan SinghThey, whose mind is permeated with God's love, their forehead is anointed with the pure frontal mark.
Manmohan Singh (Punjabi)ਜਿਨ੍ਹਾਂ ਦੇ ਮਨ ਦਾ ਵਾਹਿਗੁਰੂ ਨਾਲ ਪਿਆਰ ਪਿਆ ਹੋਇਆ ਹੈ ਉਨ੍ਹਾਂ ਦੇ ਮੱਥੇ ਉਤੇ ਪਵਿੱਤ੍ਰ ਟਿੱਕਾ ਲਗਦਾ ਹੈ।
Fareedkot Teekaਜਿਨੋਂ ਕੇ ਹਿਰਦੇ ਮੇਂ ਹਰਿ ਨਾਮ ਕੀ ਪ੍ਰੀਤ ਲਗਾਨੀ ਹੈ ਤਿਨੋਂ ਕੇ ਮਸਤਕ ਮੇਂ ਉਜਲ ਜਸ ਕਾ (ਟੀਕ) ਤਿਲਕੁ ਹੂਆ ਹੈ॥
Prof. Sahib Singh(ਗੁਰੂ ਨੇ) ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਪੈਦਾ ਕਰ ਦਿੱਤਾ (ਲੋਕ ਪਰਲੋਕ ਵਿਚ) ਉਹਨਾਂ ਦੇ ਮੱਥੇ ਉਤੇ (ਸੋਭਾ ਦਾ) ਰੌਸ਼ਨ ਟਿੱਕਾ ਲੱਗਾ ਰਹਿੰਦਾ ਹੈ।ਪਦ ਅਰਥ ਜਿਨ ਹਿਰਦੈ = ਜਿਨ੍ਹਾਂ ਦੇ ਹਿਰਦੇ ਵਿਚ। ਮਸਤਕਿ = ਮੱਥੇ ਉਤੇ। ਟੀਕ = ਟਿੱਕਾ। ਊਜਲ = ਰੌਸ਼ਨ, ਚਮਕਦਾ।
SikhNet (Spanish)Quienes viven con su corazón imbuido en el Amor del Señor, tienen la Marca Radiante de Pureza sobre su frente.
ਹਰਿ ਜਨ ਸੋਭਾ ਸਭ ਜਗ ਊਪਰਿ; ਜਿਉ ਵਿਚਿ ਉਡਵਾ. ਸਸਿ ਕੀਕ ॥੨॥
har jan sobhaa sabh jag aoopar; jiau vich uddavaa. sas keek |2| Ang 1336
Sant Singh KhalsaThe Glory of the Lord's humble servant is manifest throughout the world, like the moon among the stars. ||2||
Manmohan SinghThe magnificence of the Lord's slave is manifest all the world over, as is of the moon amidst the stars.
Manmohan Singh (Punjabi)ਸੁਆਮੀ ਦੇ ਗੋਲੇ ਦੀ ਵਡਿਆਈ ਸਾਰੇ ਸੰਸਾਰ ਉਤੇ ਪ੍ਰਗਟ ਹੈ, ਜਿਸ ਤਰ੍ਹਾਂ ਦੀ ਹੈ ਚੰਦਰਮੇ ਦੀ ਤਾਰਿਆ ਅੰਦਰ।
Fareedkot Teekaਤਿਨ ਹਰਿ ਜਨੋਂ ਕੀ ਸੋਭਾ ਸਰਬ ਜਗਤ ਕੇ ਊਪਰ ਬਿਰਾਜਤੀ ਹੈ ਜੈਸੇ (ਉਡਵਾ) ਤਾਰਿਓਂ ਬੀਚ ਬਿਧਾਤੇ ਨੇ (ਸਸਿ) ਚੰਦ੍ਰਮਾ ਕੋ ਸਿਰੋਮਣੀ (ਕੀਕ) ਕੀਆ ਹੈ॥੨॥
Prof. Sahib Singhਪਰਮਾਤਮਾ ਦੇ ਭਗਤਾਂ ਦੀ ਸੋਭਾ ਸਾਰੇ ਜਹਾਨ ਉਤੇ ਖਿਲਰ ਜਾਂਦੀ ਹੈ; ਜਿਵੇਂ (ਆਕਾਸ਼ ਦੇ) ਤਾਰਿਆਂ ਵਿਚ ਚੰਦ੍ਰਮਾ (ਸੋਹਣਾ) ਬਣਾਇਆ ਹੋਇਆ ਹੈ ॥੨॥ਪਦ ਅਰਥ ਊਪਰਿ = ਉੱਤੇ। ਉਡਵਾ = ਤਾਰੇ। ਸਸਿ = ਚੰਦ੍ਰਮਾ। ਕੀਕ = ਕੀਤਾ ਹੋਇਆ ਹੈ ॥੨॥
SikhNet (Spanish)La Gloria del humilde Sirviente del Señor es manifiesta en el mundo entero, como la luna entre las estrellas. (2)
ਜਿਨ ਹਰਿ ਹਿਰਦੈ ਨਾਮੁ. ਨ ਵਸਿਓ; ਤਿਨ ਸਭਿ ਕਾਰਜ ਫੀਕ ॥
jin har hiradai naam. na vasio; tin sabh kaaraj feek | Ang 1336
Sant Singh KhalsaThose whose hearts are not filled with the Lord's Name - all their affairs are worthless and insipid.
Manmohan SinghThey, within whose mind the God's Name abides not, insipid are all their affairs.
Manmohan Singh (Punjabi)ਜਿਨ੍ਹਾਂ ਦੇ ਮਨ ਅੰਦਰ ਵਾਹਿਗੁਰੂ ਦਾ ਨਾਮ ਨਹੀਂ ਵਸਦਾ ਫਿਕਲੇ ਹਨ, ਉਨ੍ਹਾਂ ਦੇ ਸਾਰੇ ਕੰਮ।
Fareedkot Teekaਜਿਨੋਂ ਕੇ ਹਿਰਦੇ ਮੇਂ ਹਰਿ ਕਾ ਨਾਮ ਨਹੀਂ ਵਸਿਆ ਹੈ ਤਿਨੋਂ ਕੇ ਸੰਪੂਰਨ ਕਾਰਜ ਫੀਕੇ ਹੈਂ॥
Prof. Sahib Singhਪਰ, ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਹਨਾਂ ਦੇ (ਦੁਨੀਆ ਵਾਲੇ) ਸਾਰੇ ਹੀ ਕੰਮ ਫਿੱਕੇ ਹੁੰਦੇ ਹਨ (ਉਹਨਾਂ ਦੇ ਜੀਵਨ ਨੂੰ ਰੁੱਖਾ ਬਣਾਈ ਰੱਖਦੇ ਹਨ),ਪਦ ਅਰਥ ਸਭਿ = ਸਾਰੇ। ਫੀਕ = ਫਿੱਕੇ, ਕੋਰੇ, ਰੁੱਖੇ, ਬੇ-ਸੁਆਦੇ।
SikhNet (Spanish)Quienes no llenan su corazón con el Nombre del Señor, todos sus asuntos no tienen ningún valor y son insípidos,
ਜੈਸੇ ਸੀਗਾਰੁ ਕਰੈ, ਦੇਹ ਮਾਨੁਖ; ਨਾਮ ਬਿਨਾ, ਨਕਟੇ ਨਕ ਕੀਕ ॥੩॥
jaise seegaar karai, deh maanukh; naam binaa, nakatte nak keek |3| Ang 1336
Sant Singh KhalsaThey may adorn and decorate their bodies, but without the Naam, they look like their noses have been cut off. ||3||
Manmohan SinghWithout the name, embellishments of men's body are as vain as that of a nose-shorn person, whose the Lord has make without o nose.
Manmohan Singh (Punjabi)ਨਾਮ ਦੇ ਬਗੈਰ ਮਨੁਸ਼ਾ ਦੀ ਕਾਇਆ ਦੇ ਹਾਰਸ਼ਿੰਗਾਰ ਐਸ ਤਰ੍ਹਾਂ ਦੇ ਵਿਅਰਥ ਹਨ, ਜਿਸ ਤਰ੍ਹਾਂ ਦੇ ਕਿ ਇਕ ਨੱਕ-ਵਢੇ ਦੇ, ਜਿਸ ਨੂੰ ਸਾਈਂ ਨੇ ਨੱਕ ਦੇ ਬਗੈਰ ਪੈਦਾ ਕੀਤਾ ਹੈ।
Fareedkot Teekaਜੈਸੇ ਮਾਨਸ ਦੇਹੀ ਮੇਂ ਸੰਪੂਰਨ ਸੀਗਾਰ ਕਰੇ ਪਰੰਤੂ ਨਾਮ ਬਿਨਾਂ ਸਭ ਵਿਅਰਥ ਹੋਤੇ ਹੈਂ, ਤੈਸੇ ਸੰਪੂਰਨ ਗੁਣੋਂ ਯੁਕਤ ਭੀ ਮਾਨੁਸ ਹੋਵੇ ਪਰੰਤੂ ਨਾਮ ਬਿਨਾਂ ਜੋ ਪੁਰਸ਼ ਹੈਂ, ਸੋ (ਨਕਟੇ ਨਕ ਕੀਕ) ਨਾਕ ਬਿਨਾਂ ਨਕਟੇ ਕੀਏ ਹੂਏ ਹੈਂ, ਭਾਵ ਸੋ ਭਾਤੇ ਨਹੀਂ ਹੈਂ॥੩॥
Prof. Sahib Singhਜਿਵੇਂ (ਕੋਈ ਨਕ-ਵੱਢਾ ਮਨੁੱਖ ਆਪਣੇ) ਮਨੁੱਖਾ ਸਰੀਰ ਦੀ ਸਜਾਵਟ ਕਰਦਾ ਹੈ, ਪਰ ਨੱਕ ਤੋਂ ਬਿਨਾ ('ਬਿਨਾ ਨਕ') ਉਹ ਸਜਾਵਟ ਕਿਸ ਅਰਥ? ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਨਕ-ਵੱਢੇ ਹੀ ਹਨ ॥੩॥ਪਦ ਅਰਥ ਸੀਗਾਰੁ = ਸਜਾਵਟ। ਦੇਹ = ਸਰੀਰ। ਕਰੈ = ਕਰਦਾ ਹੈ (ਇਕ-ਵਚਨ)। ਨਕਟੇ = ਨਕ-ਵੱਢੇ। ਕੀਕ = ਕੀਹ? ॥੩॥
SikhNet (Spanish)podrán adornar y decorar sus cuerpos, pero sin el Naam, se ven como si les hubieran cortado la nariz. (3)
ਘਟਿ ਘਟਿ ਰਮਈਆ ਰਮਤ ਰਾਮ ਰਾਇ; ਸਭ ਵਰਤੈ ਸਭ ਮਹਿ ਈਕ ॥
ghatt ghatt rameea ramat raam raae; sabh varatai sabh meh eek | Ang 1336
Sant Singh KhalsaThe Sovereign Lord permeates each and every heart; the One Lord is all-pervading everywhere.
Manmohan SinghIn every heart and each and all beings, the One All-pervading Lord Master, the King, is contained.
Manmohan Singh (Punjabi)ਸਾਰਿਆਂ ਦਿਲਾਂ ਤੇ ਹੋਰ ਸਾਰਿਆਂ ਜੀਵਾਂ ਅੰਦਰ ਇਕੋ ਸਰਵ ਵਿਆਪਕ ਸੁਆਮੀ ਮਾਲਕ, ਪਾਤਿਸ਼ਾਹ ਪਰਵਿਰਤ ਹੋ ਰਿਹਾ ਹੈ।
Fareedkot Teekaਘਟੋਂ ਘਟੋਂ ਮੇਂ ਜੋ ਵਿਆਪਕ ਸਰੂਪ ਰਾਮ ਰਾਇ ਹੈ, ਸੋ ਏਕ ਹੀ ਸਭ ਸਮੇਂ ਸਰਬ ਬੀਚ (ਰਮਤ) ਬਿਆਪਕ ਹੋ ਕਰ ਵਰਤ ਰਹਾ ਹੈ॥
Prof. Sahib Singh(ਉਂਞ ਤਾਂ) ਸੋਹਣਾ ਰਾਮ ਪ੍ਰਭੂ ਪਾਤਿਸ਼ਾਹ ਹਰੇਕ ਸਰੀਰ ਵਿਚ ਵਿਆਪਕ ਹੈ, ਸਾਰੀ ਸ੍ਰਿਸ਼ਟੀ ਵਿਚ ਸਾਰੇ ਜੀਵਾਂ ਵਿਚ ਉਹ ਆਪ ਹੀ ਮੌਜੂਦ ਹੈ,ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ। ਰਮਈਆ = ਸੋਹਣਾ ਰਾਮ। ਰਮਤਾ = ਵਿਆਪਕ ਹੈ। ਰਾਮ ਰਾਇ = ਪ੍ਰਭੂ ਪਾਤਿਸ਼ਾਹ। ਸਭ ਵਰਤੈ = ਸਾਰੀ ਸ੍ਰਿਸ਼ਟੀ ਵਿਚ ਮੌਜੂਦ ਹੈ। ਈਕ = ਇਕ ਆਪ ਹੀ।
SikhNet (Spanish)El Señor Soberano se compenetra con todos y cada uno de los Corazones, el Señor Único está prevaleciendo por todas partes
ਜਨ ਨਾਨਕ ਕਉ. ਹਰਿ ਕਿਰਪਾ ਧਾਰੀ; ਗੁਰ ਬਚਨ ਧਿਆਇਓ ਘਰੀ ਮੀਕ ॥੪॥੩॥
jan naanak kau. har kirapaa dhaaree; gur bachan dhiaaeo gharee meek |4|3| Ang 1336
Sant Singh KhalsaThe Lord has showered His Mercy upon servant Nanak; through the Word of the Guru's Teachings, I have meditated on the Lord in an instant. ||4||3||
Manmohan SinghGod has shown mercy unto slave Nanak and by the Guru's instructions, he now contemplates his God every moment.
Manmohan Singh (Punjabi)ਗੋਲੇ ਨਾਨਕ ਤੇ ਵਾਹਿਗੁਰੂ ਨੇ ਮਿਹਰ ਕੀਤੀ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ, ਉਹ ਹੁਣ ਹਰ ਮੁਹਤ ਆਪਣੇ ਵਾਹਿਗੁਰੂ ਦਾ ਸਿਮਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ (ਜਨ) ਦਾਸ ਕੋ ਜਬ ਹਰੀ ਨੇ ਕ੍ਰਿਪਾ ਧਾਰੀ ਤਬ ਗੁਰੋਂ ਕੇ ਬਚਨੋਂ ਕਰ ਹਰੀ ਕੋ ਧਿਆਇ ਕੇ (ਘਰੀ) ਘਰੋਂ ਵਾਲੇ ਮੇਂ ਜਿਸ ਕੇ ਸਭ ਸਰੀਰੋਂ ਰੂਪੀ ਘਰ ਹੈਂ, ਤਿਸ ਸ੍ਵੈ ਸਰੂਪ ਮੇਂ (ਮੀਕ) ਮਿਲੇ ਹੈਂ ਅਰਥਾਤ ਅਭੇਦ ਹੂਏ ਹੈਂ॥੪॥੩॥☬ਪੁਨਾ ਸ੍ਵੈਮਨ ਕੇ ਪਰਥਾਇ ਨਾਮ ਕੀ ਸੋਭਾ ਉਚਾਰਨ ਕਰਤੇ ਹੈਂ:
Prof. Sahib Singh(ਪਰ) ਹੇ ਨਾਨਕ! ਜਿਨ੍ਹਾਂ ਸੇਵਕਾਂ ਉਤੇ ਉਸ ਨੇ ਮਿਹਰ ਕੀਤੀ, ਉਹ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਘੜੀ ਘੜੀ (ਹਰ ਵੇਲੇ) ਉਸ ਦਾ ਨਾਮ ਸਿਮਰਨ ਲੱਗ ਪਏ ॥੪॥੩॥ਪਦ ਅਰਥ ਕਉ = ਨੂੰ, ਉੱਤੇ। ਗੁਰ ਬਚਨ = ਗੁਰੂ ਦੇ ਬਚਨਾਂ ਦੀ ਰਾਹੀਂ (ਬਹੁ-ਵਚਨ)। ਘਰੀ ਮੀਕ = ਇੱਕ ਘੜੀ ॥੪॥੩॥
SikhNet (Spanish)y le ha mostrado Su Misericordia al Sirviente Nanak; mediante las Enseñanzas del Guru, en un instante he meditado en el Señor. (4-3)