ਪ੍ਰਭਾਤੀ ਮਹਲਾ ੪ ॥
prabhaatee mahalaa 4 |
Sant Singh KhalsaPrabhaatee, Fourth Mehl:
Manmohan SinghParbhati 4th Guru.
Manmohan Singh (Punjabi)ਪ੍ਰਭਾਤੀ ਚੌਥੀ ਪਾਤਿਸ਼ਾਹੀ।
SikhNet (Spanish)Parbhati, Mejl Guru Ram Das, Cuarto Canal Divino.
ਅਗਮ ਦਇਆਲ ਕ੍ਰਿਪਾ ਪ੍ਰਭਿ ਧਾਰੀ; ਮੁਖਿ ਹਰਿ ਹਰਿ ਨਾਮੁ, ਹਮ ਕਹੇ ॥
agam deaal kripaa prabh dhaaree; mukh har har naam, ham kahe |
Sant Singh KhalsaGod, the Inaccessible and Merciful, has showered me with His Mercy; I chant the Name of the Lord, Har, Har, with my mouth.
Manmohan SinghMy Unfathomable and Compassionate God, the Lord Master has shown mercy unto me and I now utter His Name with my mouth.
Manmohan Singh (Punjabi)ਮੇਰੇ ਪਹੁੰਚ ਤੋਂ ਪਰੇ ਅਤੇ ਮਿਹਰਬਾਨ ਵਾਹਿਗੁਰੂ ਸੁਆਮੀ ਮਾਲਕ ਨੇ ਮੇਰੇ ਉਤੇ ਰਹਿਮਤ ਕੀਤੀ ਹੈ ਅਤੇ ਆਪਣੇ ਮੂੰਹ ਨਾਲ ਹੁਣ ਮੈਂ ਉਸ ਦੇ ਨਾਮ ਨੂੰ ਉਚਾਰਦਾ ਹਾਂ।
Fareedkot Teekaਜਬ ਅਗਮ ਦਿਆਲੂ ਪ੍ਰਭੂ ਨੇ ਕ੍ਰਿਪਾ ਧਾਰੀ ਹੈ ਤਬ ਹਮ ਨੇ ਮੁਖ ਤੇ ਹਰਿ ਨਾਮ ਉਚਾਰਨ ਕਰੇ ਹੈਂ॥
Prof. Sahib Singhਅਪਹੁੰਚ ਅਤੇ ਦਇਆ ਦੇ ਸੋਮੇ ਪ੍ਰਭੂ ਨੇ (ਜਦੋਂ ਅਸਾਂ ਜੀਵਾਂ ਉੱਤੇ) ਮਿਹਰ ਕੀਤੀ, ਤਾਂ ਅਸਾਂ ਮੂੰਹ ਨਾਲ ਉਸ ਦਾ ਨਾਮ ਜਪਿਆ।ਪਦ ਅਰਥ ਅਗਮ = ਅਪਹੁੰਚ। ਪ੍ਰਭਿ = ਪ੍ਰਭੂ ਨੇ। ਮੁਖਿ = ਮੂੰਹ ਨਾਲ। ਹਮ = ਅਸਾਂ ਜੀਵਾਂ ਨੇ। ਕਹੇ = ਉਚਾਰਿਆ।
SikhNet (Spanish)Dios Misericordioso e Inaccesible me ha rociado de Su Misericordia, y con mi lengua
ਪਤਿਤ. ਪਾਵਨ ਹਰਿ ਨਾਮੁ ਧਿਆਇਓ; ਸਭਿ ਕਿਲਬਿਖ ਪਾਪ ਲਹੇ ॥੧॥
patit. paavan har naam dhiaaeo; sabh kilabikh paap lahe |1|
Sant Singh KhalsaI meditate on the Name of the Lord, the Purifier of sinners; I am rid of all my sins and mistakes. ||1||
Manmohan SinghI meditate on the Name of God, the Purifier of sinner and am rid of all my misdeeds and sins.
Manmohan Singh (Punjabi)ਮੈ, ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਹਰੀ ਦੇ ਨਾਮ ਨੂੰ ਸਿਮਰਦਾ ਹਾਂ, ਅਤੇ ਮੇਰੇ ਸਾਰੇ ਕੁਕਰਮ ਤੇ ਗੁਨਾਹ ਦੂਰ ਹੋ ਗਏ ਹਨ।
Fareedkot Teekaਪਾਪੀਓਂ ਕੇ ਪਵਿਤ੍ਰ ਕਰਨੇਹਾਰਾ ਹਰੀ ਕਾ ਨਾਮੁ ਹਮਨੇ ਧਿਆਇਆ ਹੈ, ਜਿਸ ਕੇ ਧਿਆਵਣੇ ਕਰ (ਕਿਲਬਿਖ) ਬਡੇ ਔ ਛੋਟੇ ਪਾਪ ਸੰਪੂਰਨ ਦੂਰ ਭਏ ਹੈਂ॥੧॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਪਰਮਾਤਮਾ ਦਾ ਨਾਮ ਸਿਮਰਿਆ, ਉਹਨਾਂ ਦੇ ਸਾਰੇ ਹੀ ਪਾਪ ਦੂਰ ਹੋ ਗਏ ॥੧॥ਪਦ ਅਰਥ ਪਤਿਤ = ਪਾਪਾਂ ਵਿਚ ਡਿੱਗੇ ਹੋਏ। ਪਤਿਤ ਪਾਵਨ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ। ਸਭਿ = ਸਾਰੇ। ਕਿਲਬਿਖ = ਪਾਪ ॥੧॥
SikhNet (Spanish)recito el Nombre del Señor, Jar, Jar. Medito en el Nombre del Señor, el Purificador de la maldad, me ha liberado de todas mis faltas y errores. (1)
ਜਪਿ ਮਨ ਰਾਮ ਨਾਮੁ; ਰਵਿ ਰਹੇ ॥
jap man raam naam; rav rahe |
Sant Singh KhalsaO mind, chant the Name of the All-pervading Lord.
Manmohan SinghO my soul, utter thou the Name of the All-pervading Lord.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਸਰਬ ਵਿਆਪਕ ਸੁਆਮੀ ਦੇ ਨਾਮ ਦਾ ਉਚਾਰਨ ਕਰ।
Fareedkot Teekaਹੇ ਮਨ! ਜਿਸ ਰਾਮ ਨਾਮ ਕੋ ਸੰਤ ਜਨ (ਰਵਿ) ਜਪ ਰਹੇ ਹੈਂ ਤਿਸ ਕੋ ਤੂੰ ਜਪੁ॥
Prof. Sahib Singhਹੇ (ਮੇਰੇ) ਮਨ! ਜਿਹੜਾ ਪਰਮਾਤਮਾ ਸਭ ਵਿਚ ਵਿਆਪਕ ਹੈ ਉਸ ਦਾ ਨਾਮ ਜਪਿਆ ਕਰ।ਪਦ ਅਰਥ ਜਪਿ = ਜਪਿਆ ਕਰ! ਮਨ = ਹੇ ਮਨ! ਰਵਿ ਰਹੇ = (ਜੋ ਸਭ ਥਾਈਂ) ਵਿਆਪਕ ਹੈ।
SikhNet (Spanish)Oh mente mía, recita el Nombre del Todo Prevaleciente Señor.
ਦੀਨ ਦਇਆਲੁ ਦੁਖ ਭੰਜਨੁ ਗਾਇਓ; ਗੁਰਮਤਿ ਨਾਮੁ ਪਦਾਰਥੁ ਲਹੇ ॥੧॥ ਰਹਾਉ ॥
deen deaal dukh bhanjan gaaeo; guramat naam padaarath lahe |1| rahaau |
Sant Singh KhalsaI sing the Praises of the Lord, Merciful to the meek, Destroyer of pain. Following the Guru's Teachings, I gather in the Wealth of the Naam, the Name of the Lord. ||1||Pause||
Manmohan SinghI sing the praises of the Lord, Merciful to the meek and the Destroyer of pain and by the Guru's instructions, gather the wealth of His Name. Pause.
Manmohan Singh (Punjabi)ਮੈ, ਮਸਕੀਨਾਂ ਤੇ ਮਿਹਰਬਾਨ ਅਤੇ ਕਸ਼ਟ ਨਾਸ ਕਰਨਹਾਰ ਸੁਆਮੀ ਦੀ ਕੀਰਤੀ ਗਾਇਨ ਕਰਦਾ ਹਾਂ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਉਸ ਦੇ ਨਾਮ ਦੀ ਦੌਲਤ ਨੂੰ ਪਰਾਪਤ ਕਰਦਾ ਹਾਂ। ਠਹਿਰਾਉ।
Fareedkot Teekaਜਿਨੋਂ ਨੇ ਦੀਨ ਦਿਆਲ ਦੁਖੋਂ ਕੇ ਨਸ਼ਟ ਕਰਨੇਹਾਰੇ ਕੋ ਗਾਯਨ ਕੀਆ ਹੈ ਤਿਨੋਂ ਨੇ ਗੁਰੋਂ ਕੀ (ਮਤਿ) ਸਿਖ੍ਯਾ ਦ੍ਵਾਰੇ ਨਾਮ ਕੋ ਲੇ ਕਰ ਸਰਬ ਪਦਾਰਥ (ਲਹੇ) ਪਾਏ ਹੈਂ॥੧॥ ਰਹਾਉ ॥
Prof. Sahib Singhਜਿਸ ਮਨੁੱਖ ਨੇ ਦੀਨਾਂ ਉਤੇ ਦਇਆ ਕਰਨ ਵਾਲੇ ਦੁੱਖਾਂ ਦਾ ਨਾਸ ਕਰਨ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ, ਗੁਰੂ ਦੀ ਮੱਤ ਦੀ ਰਾਹੀਂ ਉਸ ਨੇ ਬਹੁ-ਮੁੱਲਾ ਹਰਿ-ਨਾਮ ਲੱਭ ਲਿਆ ॥੧॥ ਰਹਾਉ ॥ਪਦ ਅਰਥ ਦੁਖ ਭੰਜਨੁ = ਦੁੱਖਾਂ ਦਾ ਨਾਸ ਕਰਨ ਵਾਲਾ ਪ੍ਰਭੂ। ਪਦਾਰਥੁ = ਕੀਮਤੀ ਵਸਤ। ਲਹੇ = ਲੱਭ ਲਿਆ ਹੈ ॥੧॥ ਰਹਾਉ ॥
SikhNet (Spanish)Canto las Alabanzas del Señor Misericordioso con el débil, Destructor del dolor, siguiendo las Instrucciones del Guru recibo la Riqueza del Naam, el Nombre del Señor. (1-Pausa)
ਕਾਇਆ ਨਗਰਿ. ਨਗਰਿ ਹਰਿ ਬਸਿਓ; ਮਤਿ ਗੁਰਮਤਿ ਹਰਿ ਹਰਿ ਸਹੇ ॥
kaaeaa nagar. nagar har basio; mat guramat har har sahe |
Sant Singh KhalsaThe Lord abides in the body-village; through the Wisdom of the Guru's Teachings, the Lord, Har, Har, is revealed.
Manmohan SinghIn the hamlet or Township of the body abides the Lord and through the counsel, counsel of the Guru, the Lord God becomes manifest.
Manmohan Singh (Punjabi)ਦੇਹ ਦੇ ਪਿੰਡ ਯਾ ਗ੍ਰਾਮ ਵਿੱਚ ਸੁਆਮੀ ਵਸਦਾ ਹੈ ਅਤੇ ਉਪਦੇਸ਼ ਗੁਰਾਂ ਦੇ ਉਪਦੇਸ਼ ਰਾਹੀਂ ਸਾਈਂ ਹਰੀ ਪਰਗਟ ਹੋ ਜਾਂਦਾ ਹੈ।
Fareedkot Teekaਸਰਬ ਨਗਰੋਂ ਮੇਂ ਉਤਮ ਇਹ ਦੇਹ ਰੂਪੀ ਨਗਰ ਮੇਂ ਹਰਿ ਵਸਿਆ ਹੈ, ਭਾਵ ਯੇਹਿ ਕੇ ਇਸ ਮਾਨਸ ਦੇਹ ਮੇਂ ਵਾਹਿਗੁਰੂ ਪ੍ਰਾਪਤਿ ਹੋਤਾ ਹੈ। ਤਾਂ ਤੇ ਐਸੀ ਦੇਹ ਕੋ ਪਾਇਕਰ ਗੁਰੋਂ ਕੀ ਮਤਿ ਕਰ ਕੇ ਬੁਧੀ ਮੇਂ ਹਮਨੇ ਹਰਿ ਹਰਿ ਨਾਮ (ਸਹੇ) ਧਾਰਨ ਕਰੇ ਹੈਂ॥
Prof. Sahib Singh(ਉਂਞ ਤਾਂ) ਹਰੇਕ ਸਰੀਰ-ਸ਼ਹਰ ਵਿਚ ਪਰਮਾਤਮਾ ਵੱਸਦਾ ਹੈ, ਪਰ ਗੁਰੂ ਦੀ ਮੱਤ ਦੀ ਬਰਕਤਿ ਨਾਲ ਹੀ ਇਹ ਨਿਸ਼ਚਾ ਬਣਦਾ ਹੈ।ਪਦ ਅਰਥ ਨਗਰਿ = ਨਗਰ ਵਿਚ। ਨਗਰਿ ਨਗਰਿ = ਹਰੇਕ ਨਗਰ ਵਿਚ। ਸਹੇ = ਸਹੀ ਕੀਤਾ, ਨਿਸ਼ਚਾ ਲਿਆਂਦਾ।
SikhNet (Spanish)El Señor habita en la villa del cuerpo, mediante la Sabiduría de las Enseñanzas del Guru, el Señor, Jar, Jar, es revelado.
ਸਰੀਰਿ ਸਰੋਵਰਿ ਨਾਮੁ ਹਰਿ ਪ੍ਰਗਟਿਓ; ਘਰਿ ਮੰਦਰਿ ਹਰਿ ਪ੍ਰਭੁ ਲਹੇ ॥੨॥
sareer sarovar naam har pragattio; ghar mandar har prabh lahe |2|
Sant Singh KhalsaIn the lake of the body, the Lord's Name has been revealed. Within my own home and mansion, I have obtained the Lord God. ||2||
Manmohan SinghIn the body pool, God's Name has become manifest and within my home palace, I have obtained my Lord God.
Manmohan Singh (Punjabi)ਦੇਹ ਦੇ ਤਾਲਾਬ ਅੰਦਰ ਰੱਬ ਦਾ ਨਾਮ ਪਰਤਖ ਹੋ ਗਿਆ ਹੈ ਅਤੇ ਆਪਣੇ ਧਾਮ ਤੇ ਮਹਿਲ ਅੰਦਰ ਮੈਂ ਹੁਣ ਹਰੀ ਸਾਈਂ ਨੂੰ ਪਾ ਲਿਆ ਹੈ।
Fareedkot Teekaਜਬ ਸਰੀਰ ਰੂਪੀ ਸਰੋਵਰ ਮੇਂ ਹਰੀ ਕਾ ਨਾਮ ਜਲੁ ਪ੍ਰਗਟ ਹੂਆ ਹੈ ਤਬ ਅੰਤਸਕਰਨ ਰੂਪੀ ਘਰ ਕੇ (ਮੰਦਰਿ) ਅੰਦਰ ਹਰਿ ਪ੍ਰਭੂ ਜੀ (ਲਹੇ) ਪਾਏ ਹੈਂ॥੨॥
Prof. Sahib Singhਜਿਸ ਸਰੀਰ-ਸਰੋਵਰ ਵਿਚ ਪਰਮਾਤਮਾ ਦਾ ਨਾਮ ਪਰਗਟ ਹੁੰਦਾ ਹੈ, ਉਸ ਹਿਰਦੇ-ਘਰ ਵਿਚ ਉਸ ਹਿਰਦੇ-ਮੰਦਰ ਵਿਚ ਪਰਮਾਤਮਾ ਲੱਭ ਪੈਂਦਾ ਹੈ ॥੨॥ਪਦ ਅਰਥ ਸਰੋਵਰਿ = ਸਰੋਵਰ ਵਿਚ। ਘਰਿ = (ਹਿਰਦੇ-) ਘਰ ਵਿਚ। ਮੰਦਰਿ = (ਸਰੀਰ-) ਮੰਦਰ ਵਿਚ। ਲਹੇ = ਲੱਭ ਲਿਆ ॥੨॥
SikhNet (Spanish)En el lago del cuerpo, el Nombre del Señor ha sido revelado, en mi propio hogar y mansión, he obtenido al Señor Dios. (2)
ਜੋ ਨਰ ਭਰਮਿ ਭਰਮਿ ਉਦਿਆਨੇ; ਤੇ ਸਾਕਤ ਮੂੜ ਮੁਹੇ ॥
jo nar bharam bharam udiaane; te saakat moorr muhe |
Sant Singh KhalsaThose beings who wander in the wilderness of doubt - those faithless cynics are foolish, and are plundered.
Manmohan SinghThe men who wander in the wilderness of doubt, those perverse and foolish ones are pillaged and plundered.
Manmohan Singh (Punjabi)ਜਿਹੜੇ ਪੁਰਸ਼ ਸੰਦੇਹ ਦੇ ਬੀਆਂਬਾਨ ਅੰਦਰ ਭਟਕਦੇ ਹਨ, ਉਹ ਪ੍ਰਤੀਕੂਲ ਅਤੇ ਮੂਰਖ ਜਣੇ ਲੁੱਟੇ ਪਏ ਜਾਂਦੇ ਹਨ।
Fareedkot Teekaਜੋ ਨਰ ਭਰਮ ਕੇ ਸਹਿਤ ਹੈਂ, ਸੋ ਸੰਸਾਰ ਰੂਪੀ ਉਜਾੜ ਮੇਂ ਭਰਮਤੇ ਹੈਂ, ਕਿਉਂਕਿ ਤੇ ਸਾਕਤ ਮੂਰਖ ਨਰ ਕਾਮ, ਕ੍ਰੋਧਾਦਿਕੋਂ ਕੇ (ਮੁਹੇ) ਲੁਟੇ ਹੂਏ ਹੈਂ, ਭਾਵ ਯਹਿ ਹਰੀ ਕੋ ਔਰ ਜਗਹਿ ਖੋਜਤੇ ਫਿਰਤੇ ਹੈਂ॥
Prof. Sahib Singhਪਰ, ਜਿਹੜੇ ਮਨੁੱਖ (ਮਾਇਆ ਦੀ ਖ਼ਾਤਰ ਹੀ ਇਸ ਸੰਸਾਰ) ਜੰਗਲ ਵਿਚ ਭਟਕ ਕੇ (ਉਮਰ ਗੁਜ਼ਾਰਦੇ ਹਨ) ਉਹ ਮਨੁੱਖ ਪਰਮਾਤਮਾ ਨਾਲੋਂ ਟੁੱਟੇ ਰਹਿੰਦੇ ਹਨ, (ਉਹ ਆਪਣਾ ਆਤਮਕ ਜੀਵਨ) ਲੁਟਾ ਬੈਠਦੇ ਹਨ;ਪਦ ਅਰਥ ਭਰਮਿ ਭਰਮਿ = ਭਟਕ ਭਟਕ ਕੇ। ਉਦਿਆਨੇ = (ਸੰਸਾਰ-) ਜੰਗਲ ਵਿਚ। ਤੇ = ਉਹ (ਬਹੁ-ਵਚਨ)। ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ। ਮੂੜ = ਮੂਰਖ। ਮੁਹੇ = ਠੱਗੇ ਗਏ।
SikhNet (Spanish)Quienes vagan en los bosques de la duda, esos cínicos sin Fe son llevados a enfrentar la consecuencia de sus actos y son destruidos.
ਜਿਉ ਮ੍ਰਿਗ ਨਾਭਿ, ਬਸੈ ਬਾਸੁ ਬਸਨਾ; ਭ੍ਰਮਿ ਭ੍ਰਮਿਓ ਝਾਰ ਗਹੇ ॥੩॥
jiau mrig naabh, basai baas basanaa; bhram bhramio jhaar gahe |3|
Sant Singh KhalsaThey are like the deer: the scent of musk comes from its own navel, but it wanders and roams around, searching for it in the bushes. ||3||
Manmohan SinghThey are like the deer, within whose navel abides the fragrant muck, but, who through doubt, roams and beats about the bushes.
Manmohan Singh (Punjabi)ਉਹ ਉਸ ਹਰਨ ਦੀ ਮਾਨੰਦ ਹਨ, ਜਿਸ ਦੀ ਧੁੰਨੀ ਅੰਦਰ ਸੁਗੰਧਤ ਨਾਫਾ ਵਸਦਾ ਹੈ ਅਤੇ ਉਹ ਸੰਦੇਹ ਦੇ ਰਾਹੀਂ ਭਟਕਦਾ ਤੇ ਝਾੜੀਆਂ ਗਾਹੁੰਦਾ ਫਿਰਦਾ ਹੈ।
Fareedkot Teekaਜੈਸੇ ਮ੍ਰਿਗ ਕੀ ਨਾਭੀ ਮੇਂ ਕਸਤੂਰੀ ਰੂਪ ਸੁਗੰਧੀ ਕਾ (ਬਸਨਾ) ਨਾਪਾ ਵਸਤਾ ਹੈ, ਪਰੰਤੂ ਓਹ ਭਰਮ ਕਰ ਭਰਮਾ ਹੂਆ ਸੁਗੰਧੀ ਕੇ ਵਾਸਤੇ ਝਾੜੋਂ ਕੋ ਗ੍ਰਹਿਣ ਕਰਤਾ ਹੈ। ਤੈਸੇ ਸਾਕਤ ਪੁਰਸ਼ ਅਪਨੇ ਰਿਦੇ ਮੇਂ ਨਾ ਜਾਨ ਕਰ ਬਾਹਰ ਹਰੀ ਕੇ ਖੋਜਨੇ ਹੇਤ ਭਰਮਤਾ ਰਹਿਤਾ ਹੈ॥੩॥☬ਤਾਂ ਤੇ ਹੇ ਮਨ! ਤਿਸ ਵਾਹਿਗੁਰੂ ਕੇ ਸਨਮੁਖ ਐਸੇ ਬੇਨਤੀ ਕਰ:
Prof. Sahib Singhਜਿਵੇਂ ਕਸਤੂਰੀ ਦੀ ਸੁਗੰਧੀ (ਤਾਂ) ਹਿਰਨ ਦੀ ਧੁੰਨੀ ਵਿਚ ਵੱਸਦੀ ਹੈ, ਪਰ ਉਹ (ਬਾਹਰ ਭਟਕ ਭਟਕ ਕੇ ਝਾੜੀਆਂ ਸੁੰਘਦਾ ਫਿਰਦਾ ਹੈ ॥੩॥ਪਦ ਅਰਥ ਮ੍ਰਿਗ ਨਾਭਿ = ਹਿਰਨ ਦੀ ਧੁੰਨੀ ਵਿਚ। ਬਾਸੁ = ਸੁਗੰਧੀ। ਬਸਨਾ = ਕਸਤੂਰੀ। ਭ੍ਰਮਿ ਭ੍ਰਮਿਓ = ਭਟਕਦਾ ਫਿਰਿਆ। ਝਾਰ = ਝਾੜੀਆਂ। ਗਹੇ = ਫੜਦਾ ਹੈ, ਢੂੰਢਦਾ ਹੈ ॥੩॥
SikhNet (Spanish)Son como el venado que trae la esencia del almizcle dentro de sí mismo, pero vaga y husmea por todas partes buscándola por los arbustos. (3)
ਤੁਮ ਵਡ ਅਗਮ ਅਗਾਧਿ ਬੋਧਿ ਪ੍ਰਭ; ਮਤਿ ਦੇਵਹੁ ਹਰਿ ਪ੍ਰਭ ਲਹੇ ॥
tum vadd agam agaadh bodh prabh; mat devahu har prabh lahe |
Sant Singh KhalsaYou are Great and Unfathomable; Your Wisdom, God, is Profound and Incomprehensible. Please bless me with that wisdom, by which I might attain You, O Lord God.
Manmohan SinghThou, O God, the Lord Master, are great and Unapproachable and Thy comprehension is unfathomable. Bless me with wisdom that I may attain unto Thee.
Manmohan Singh (Punjabi)ਤੂੰ ਹੇ ਹਰੀ ਸਾਈਂ ਮਾਲਕ! ਵਿਸ਼ਾਲ ਤੇ ਪਹੁੰਚ ਤੋਂ ਪਰੇ ਹੈ, ਅਤੇ ਤੇਰੀ ਗਿਆਤ ਅਥਾਹ ਹੈ। ਮੈਨੂੰ ਸਿਆਣਪ ਬਖਸ਼ ਤਾਂ ਜੋ ਮੈਂ ਤੈਨੂੰ ਪਰਾਪਤ ਕਰ ਲਵਾਂ।
Fareedkot Teekaਹੇ ਅਗਮ ਅਗਾਧ ਬੋਧ ਵਾਰੇ ਸਰਬ ਤੇ ਬਡੇ ਸਤਿਗੁਰੂ! ਤੁਮ ਹਮਾਰੇ (ਪ੍ਰਭ) ਸਮਰਥ ਸ੍ਵਾਮੀ ਹੋ, ਤਾਂ ਤੇ ਮੁਝ ਕੋ ਐਸੀ (ਮਤਿ) ਸਿਖਿਆ ਦੇਵੋ ਜਿਸ ਤੇ ਹਮ, ਹੇ ਹਰਿ ਪ੍ਰਭੂ! ਆਪ ਕੋ (ਲਹੇ) ਲਖ ਲੇਵੈ, ਭਾਵ ਪ੍ਰਾਪਤਿ ਹੋਵੈ॥
Prof. Sahib Singhਹੇ ਹਰੀ! ਹੇ ਪ੍ਰਭੂ! ਤੂੰ ਬਹੁਤ ਅਪਹੁੰਚ ਹੈਂ, ਤੂੰ ਜੀਵਾਂ ਦੀ ਸਮਝ ਤੋਂ ਪਰੇ ਹੈਂ। ਜੇ ਤੂੰ ਆਪ ਹੀ ਅਕਲ ਬਖ਼ਸ਼ੇਂ, ਤਾਂ ਹੀ ਤੈਨੂੰ ਜੀਵ ਮਿਲ ਸਕਦੇ ਹਨ।ਪਦ ਅਰਥ ਅਗਾਧਿ ਬੋਧਿ = ਬੋਧ ਵਿਚ ਅਗਾਧ, ਮਨੁੱਖ ਦੀ ਸਮਝ ਤੋਂ ਪਰੇ। ਪ੍ਰਭ = ਹੇ ਪ੍ਰਭੂ! ਲਹੇ = ਲੱਭ ਸਕੀਏ।
SikhNet (Spanish)Eres Grandioso e Insondable, Tu Sabiduría, oh Dios, es Profunda e Incomprensible, bendíceme por favor con esa Sabiduría con la que Te puedo obtener, oh Señor Dios.
ਜਨ ਨਾਨਕ ਕਉ. ਗੁਰਿ ਹਾਥੁ ਸਿਰਿ ਧਰਿਓ; ਹਰਿ ਰਾਮ ਨਾਮਿ ਰਵਿ ਰਹੇ ॥੪॥੪॥
jan naanak kau. gur haath sir dhario; har raam naam rav rahe |4|4|
Sant Singh KhalsaThe Guru has placed His Hand upon servant Nanak; he chants the Name of the Lord. ||4||4||
Manmohan SinghThe Guru has placed his hand on the head of serf Nanak and he now utters ever the Name of His Lord God.
Manmohan Singh (Punjabi)ਗੁਰਾਂ ਨੇ ਆਪਣਾ ਹੱਥ ਨਫਰ ਨਾਨਕ ਦੇ ਸੀਸ ਉਤੇ ਰਖਿਆ ਹੈ ਅਤੇ ਉਹ ਹੁਣ ਸਦੀਵ ਹੀ ਆਪਣੇ ਹਰੀ ਸਾਈਂ ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਐਸੀ ਬੇਨਤੀ ਸ੍ਰਵਨ ਕਰ ਕੇ ਮੈਂ ਜਨ ਕੋ ਕ੍ਰਿਪਾ ਕਰ ਜਬ ਸਤਿਗੁਰੋਂ ਨੇ ਮੇਰੇ ਸਰ ਪਰ ਹਾਥ ਧਰਿਆ ਹੈ ਤਬ ਤੇ ਹਮ ਹਰੀ ਰਾਮ ਕੇ ਨਾਮ ਕੋ (ਰਵਿ) ਜਪ ਰਹੇ ਹੈਂ॥੪॥੪॥☬ਬੇਨਤੀ ਕਰਤੇ ਹੈਂ: ਫਕਾਰ ਤੁਕਾਂਤ ਹੈ।
Prof. Sahib Singhਹੇ ਨਾਨਕ! ਜਿਸ ਸੇਵਕ ਦੇ ਸਿਰ ਉੱਤੇ ਗੁਰੂ ਨੇ (ਆਪਣਾ ਮਿਹਰ-ਭਰਿਆ) ਹੱਥ ਰੱਖਿਆ ਉਹ ਮਨੁੱਖ ਸਦਾ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੪॥੪॥ਪਦ ਅਰਥ ਗੁਰਿ = ਗੁਰੂ ਨੇ। ਸਿਰਿ = ਸਿਰ ਉੱਤੇ। ਨਾਮਿ = ਨਾਮ ਵਿਚ। ਰਵਿ ਰਹੇ = ਲੀਨ ਹੋ ਗਏ ॥੪॥੪॥
SikhNet (Spanish)El Guru ha posado Su Mano sobre Nanak, y él ahora canta el Nombre del Señor. (4-4)