ੴ

ਸਿੱਖਬਾਣੀ · SikhBani

Ang 1336

Sri Guru Granth Sahib · Raag Prabhaatee · 3 shabads, 30 lines
Translations
Shabad Guru Ramdas Ji Raag Prabhaatee continued from Ang 1335

ਗਾਵਤ ਸੁਨਤ ਦੋਊ ਭਏ ਮੁਕਤੇ; ਜਿਨਾ ਗੁਰਮੁਖਿ ਖਿਨੁ ਹਰਿ ਪੀਕ ॥੧॥

gaavat sunat doaoo bhe mukate; jinaa guramukh khin har peek |1|

Sant Singh KhalsaBoth the singer and the listener are liberated, when, as Gurmukh, they drink in the Lord's Name, even for an instant. ||1||
Manmohan SinghBoth the singer and hearer are emancipated who in-drink the God's Name-elixir; even for a moment, by the Guru's grace.
Manmohan Singh (Punjabi)ਦੋਨੋ ਗਾਉਣ ਵਾਲਾ ਤੇ ਸੁਨਣ ਵਾਲਾ ਜੋ ਗੁਰਾਂ ਦੀ ਦਇਆ ਦੁਆਰਾ ਇਕ ਮੁਹਤ ਭਰ ਲਈ ਭੀ ਵਾਹਿਗੁਰੂ ਦੇ ਨਾਮ-ਅੰਮ੍ਰਿਤ ਨੂੰ ਪਾਨ ਕਰਦੇ ਹਨ, ਮੋਖਸ਼ ਹੋ ਜਾਂਦੇ ਹਨ।
Fareedkot Teekaਜਿਨੋਂ ਨੇ ਗੁਰਮੁਖ ਹੋ ਕਰ ਖਿਨ ਮਾਤ੍ਰ ਭੀ ਹਰਿ ਨਾਮ ਰਸ ਕੋ (ਪੀਕ) ਪੀਆ ਹੈ, ਸੋ ਗੁਣੋਂ ਕੋ ਗਾਵਤੇ ਹੂਏ ਕਹਣ ਸੁਣਨ ਵਾਲੇ ਦੋਨੋਂ ਮੁਕਤ ਹੂਏ ਹੈਂ॥੧॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਖਿਨ ਖਿਨ ਹਰਿ-ਨਾਮ ਰਸ ਪੀਣਾ ਸ਼ੁਰੂ ਕਰ ਦਿੱਤਾ, ਉਹ ਹਰਿ-ਗੁਣ ਗਾਣ ਵਾਲੇ ਅਤੇ ਸੁਣਨ ਵਾਲੇ ਦੋਵੇਂ ਹੀ ਵਿਕਾਰਾਂ ਤੋਂ ਬਚ ਗਏ ॥੧॥

ਪਦ ਅਰਥ ਦੋਊ = ਦੋਵੇਂ ਹੀ। ਮੁਕਤੇ = ਵਿਕਾਰਾਂ ਤੋਂ ਬਚੇ ਹੋਏ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਹਰਿ ਪੀਕ = ਹਰਿ-ਨਾਮ-ਰਸ ਪੀਤਾ ॥੧॥

SikhNet (Spanish)Tanto el que canta como el que escucha son liberados cuando como Gurmukjs, beben del Nombre del Señor aún por un instante. (1)

ਮੇਰੈ ਮਨਿ ਹਰਿ ਹਰਿ; ਰਾਮ ਨਾਮੁ ਰਸੁ ਟੀਕ ॥

merai man har har; raam naam ras tteek |

Sant Singh KhalsaThe Sublime Essence of the Name of the Lord, Har, Har, is enshrined within my mind.
Manmohan SinghWithin my mind is enshrined the Nectar of the Lord God Master's Name.
Manmohan Singh (Punjabi)ਮੇਰੇ ਹਿਰਦੇ ਅੰਦਰ ਸੁਆਮੀ ਮਾਲਕ ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਟਿਕਿਆ ਹੋਇਆ ਹੈ।
Fareedkot Teekaਮੇਰੇ ਮਨ ਮੇਂ ਹਰ ਪ੍ਰਕਾਰ ਸੇਂ ਹਰੀ (ਰਾਮ) ਵਿਆਪਕ ਕਾ ਨਾਮ ਰਸੁ ਸਰਬ ਤੇ (ਟੀਕ) ਤਿਲਕ ਰੂਪ, ਭਾਵ ਸਿਰੋਮਣੀ ਹੈ॥
Prof. Sahib Singh(ਗੁਰੂ ਦੀ ਕਿਰਪਾ ਨਾਲ) ਮੇਰੇ ਮਨ ਵਿਚ ਹਰ ਵੇਲੇ ਪਰਮਾਤਮਾ ਦਾ ਨਾਮ-ਰਸ ਟਿਕਿਆ ਰਹਿੰਦਾ ਹੈ।

ਪਦ ਅਰਥ ਮੇਰੈ ਮਨਿ = ਮੇਰੇ ਮਨ ਵਿਚ। ਟੀਕ = ਟਿਕਿਆ ਹੋਇਆ ਹੈ।

SikhNet (Spanish)La Sublime Esencia del Nombre del Señor, Jar, Jar, es enaltecida en mi mente.,

ਗੁਰਮੁਖਿ ਨਾਮੁ ਸੀਤਲ ਜਲੁ ਪਾਇਆ; ਹਰਿ ਹਰਿ ਨਾਮੁ ਪੀਆ ਰਸੁ ਝੀਕ ॥੧॥ ਰਹਾਉ ॥

guramukh naam seetal jal paaeaa; har har naam peea ras jheek |1| rahaau |

Sant Singh KhalsaAs Gurmukh, I have obtained the cooling, soothing Water of the Naam. I eagerly drink in the sublime essence of the Name of the Lord, Har, Har. ||1||Pause||
Manmohan SinghBy the Guru's grace, I have attained the refreshing Nectar of the Name. The Nectar of the Lord God's Name, I now incessantly in-drink. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮੈਨੂੰ ਨਾਮ ਦਾ ਸੁਖਾਵਾ ਅੰਮ੍ਰਿਤ ਪਰਾਪਤ ਹੋ ਗਿਆ ਹੈ। ਸੁਆਮੀ ਵਾਹਿਗੁਰੂ ਦੇ ਅੰਮ੍ਰਿਤ ਨੂੰ ਹੋਣ ਮੈਂ ਡੀਕ ਲਾ ਕੇ ਪਾਨ ਕਰਦਾ ਹਾਂ। ਠਹਿਰਾਉ।
Fareedkot Teekaਸੋ ਨਾਮ ਰੂਪੀ ਸੀਤਲ ਜਲੁ ਹਮਨੇ ਸਤਿਗੁਰੋਂ ਦ੍ਵਾਰੇ ਪਾਯਾ ਹੈ ਤਿਸ ਹਰਿ ਹਰਿ ਨਾਮ ਕੋ (ਝੀਕ) ਚਿਘੀ ਲਗਾ ਕਰ ਅਰਥਾਤ ਇਕਰਸ ਹੀ ਪੀਆ ਹੈ॥੧॥ ਰਹਾਉ ॥
Prof. Sahib Singh(ਜਿਸ ਮਨੁੱਖ ਨੂੰ) ਗੁਰੂ ਦੇ ਸਨਮੁਖ ਹੋ ਕੇ (ਆਤਮਕ) ਠੰਢ ਪਾਣ ਵਾਲਾ ਨਾਮ-ਜਲ ਮਿਲ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦਾ ਨਾਮ-ਰਸ ਡੀਕ ਲਾ ਕੇ ਪੀਂਦਾ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਸੀਤਲ = ਠੰਢਾ। ਹਰਿ ਰਸੁ = ਹਰਿ-ਨਾਮ-ਰਸ। ਝੀਕ = ਡੀਕ ਲਾ ਕੇ ॥੧॥ ਰਹਾਉ ॥

SikhNet (Spanish)como Gurmukj he obtenido la Refrescante Agua del Naam y con toda mi energía bebo la Sublime Esencia del Nombre del Señor, Jar, Jar. (1-Pausa)

ਜਿਨ ਹਰਿ ਹਿਰਦੈ ਪ੍ਰੀਤਿ ਲਗਾਨੀ; ਤਿਨਾ ਮਸਤਕਿ ਊਜਲ ਟੀਕ ॥

jin har hiradai preet lagaanee; tinaa masatak aoojal tteek |

Sant Singh KhalsaThose whose hearts are imbued with the Love of the Lord have the mark of radiant purity upon their foreheads.
Manmohan SinghThey, whose mind is permeated with God's love, their forehead is anointed with the pure frontal mark.
Manmohan Singh (Punjabi)ਜਿਨ੍ਹਾਂ ਦੇ ਮਨ ਦਾ ਵਾਹਿਗੁਰੂ ਨਾਲ ਪਿਆਰ ਪਿਆ ਹੋਇਆ ਹੈ ਉਨ੍ਹਾਂ ਦੇ ਮੱਥੇ ਉਤੇ ਪਵਿੱਤ੍ਰ ਟਿੱਕਾ ਲਗਦਾ ਹੈ।
Fareedkot Teekaਜਿਨੋਂ ਕੇ ਹਿਰਦੇ ਮੇਂ ਹਰਿ ਨਾਮ ਕੀ ਪ੍ਰੀਤ ਲਗਾਨੀ ਹੈ ਤਿਨੋਂ ਕੇ ਮਸਤਕ ਮੇਂ ਉਜਲ ਜਸ ਕਾ (ਟੀਕ) ਤਿਲਕੁ ਹੂਆ ਹੈ॥
Prof. Sahib Singh(ਗੁਰੂ ਨੇ) ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਪੈਦਾ ਕਰ ਦਿੱਤਾ (ਲੋਕ ਪਰਲੋਕ ਵਿਚ) ਉਹਨਾਂ ਦੇ ਮੱਥੇ ਉਤੇ (ਸੋਭਾ ਦਾ) ਰੌਸ਼ਨ ਟਿੱਕਾ ਲੱਗਾ ਰਹਿੰਦਾ ਹੈ।

ਪਦ ਅਰਥ ਜਿਨ ਹਿਰਦੈ = ਜਿਨ੍ਹਾਂ ਦੇ ਹਿਰਦੇ ਵਿਚ। ਮਸਤਕਿ = ਮੱਥੇ ਉਤੇ। ਟੀਕ = ਟਿੱਕਾ। ਊਜਲ = ਰੌਸ਼ਨ, ਚਮਕਦਾ।

SikhNet (Spanish)Quienes viven con su corazón imbuido en el Amor del Señor, tienen la Marca Radiante de Pureza sobre su frente.

ਹਰਿ ਜਨ ਸੋਭਾ ਸਭ ਜਗ ਊਪਰਿ; ਜਿਉ ਵਿਚਿ ਉਡਵਾ. ਸਸਿ ਕੀਕ ॥੨॥

har jan sobhaa sabh jag aoopar; jiau vich uddavaa. sas keek |2|

Sant Singh KhalsaThe Glory of the Lord's humble servant is manifest throughout the world, like the moon among the stars. ||2||
Manmohan SinghThe magnificence of the Lord's slave is manifest all the world over, as is of the moon amidst the stars.
Manmohan Singh (Punjabi)ਸੁਆਮੀ ਦੇ ਗੋਲੇ ਦੀ ਵਡਿਆਈ ਸਾਰੇ ਸੰਸਾਰ ਉਤੇ ਪ੍ਰਗਟ ਹੈ, ਜਿਸ ਤਰ੍ਹਾਂ ਦੀ ਹੈ ਚੰਦਰਮੇ ਦੀ ਤਾਰਿਆ ਅੰਦਰ।
Fareedkot Teekaਤਿਨ ਹਰਿ ਜਨੋਂ ਕੀ ਸੋਭਾ ਸਰਬ ਜਗਤ ਕੇ ਊਪਰ ਬਿਰਾਜਤੀ ਹੈ ਜੈਸੇ (ਉਡਵਾ) ਤਾਰਿਓਂ ਬੀਚ ਬਿਧਾਤੇ ਨੇ (ਸਸਿ) ਚੰਦ੍ਰਮਾ ਕੋ ਸਿਰੋਮਣੀ (ਕੀਕ) ਕੀਆ ਹੈ॥੨॥
Prof. Sahib Singhਪਰਮਾਤਮਾ ਦੇ ਭਗਤਾਂ ਦੀ ਸੋਭਾ ਸਾਰੇ ਜਹਾਨ ਉਤੇ ਖਿਲਰ ਜਾਂਦੀ ਹੈ; ਜਿਵੇਂ (ਆਕਾਸ਼ ਦੇ) ਤਾਰਿਆਂ ਵਿਚ ਚੰਦ੍ਰਮਾ (ਸੋਹਣਾ) ਬਣਾਇਆ ਹੋਇਆ ਹੈ ॥੨॥

ਪਦ ਅਰਥ ਊਪਰਿ = ਉੱਤੇ। ਉਡਵਾ = ਤਾਰੇ। ਸਸਿ = ਚੰਦ੍ਰਮਾ। ਕੀਕ = ਕੀਤਾ ਹੋਇਆ ਹੈ ॥੨॥

SikhNet (Spanish)La Gloria del humilde Sirviente del Señor es manifiesta en el mundo entero, como la luna entre las estrellas. (2)

ਜਿਨ ਹਰਿ ਹਿਰਦੈ ਨਾਮੁ. ਨ ਵਸਿਓ; ਤਿਨ ਸਭਿ ਕਾਰਜ ਫੀਕ ॥

jin har hiradai naam. na vasio; tin sabh kaaraj feek |

Sant Singh KhalsaThose whose hearts are not filled with the Lord's Name - all their affairs are worthless and insipid.
Manmohan SinghThey, within whose mind the God's Name abides not, insipid are all their affairs.
Manmohan Singh (Punjabi)ਜਿਨ੍ਹਾਂ ਦੇ ਮਨ ਅੰਦਰ ਵਾਹਿਗੁਰੂ ਦਾ ਨਾਮ ਨਹੀਂ ਵਸਦਾ ਫਿਕਲੇ ਹਨ, ਉਨ੍ਹਾਂ ਦੇ ਸਾਰੇ ਕੰਮ।
Fareedkot Teekaਜਿਨੋਂ ਕੇ ਹਿਰਦੇ ਮੇਂ ਹਰਿ ਕਾ ਨਾਮ ਨਹੀਂ ਵਸਿਆ ਹੈ ਤਿਨੋਂ ਕੇ ਸੰਪੂਰਨ ਕਾਰਜ ਫੀਕੇ ਹੈਂ॥
Prof. Sahib Singhਪਰ, ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਹਨਾਂ ਦੇ (ਦੁਨੀਆ ਵਾਲੇ) ਸਾਰੇ ਹੀ ਕੰਮ ਫਿੱਕੇ ਹੁੰਦੇ ਹਨ (ਉਹਨਾਂ ਦੇ ਜੀਵਨ ਨੂੰ ਰੁੱਖਾ ਬਣਾਈ ਰੱਖਦੇ ਹਨ),

ਪਦ ਅਰਥ ਸਭਿ = ਸਾਰੇ। ਫੀਕ = ਫਿੱਕੇ, ਕੋਰੇ, ਰੁੱਖੇ, ਬੇ-ਸੁਆਦੇ।

SikhNet (Spanish)Quienes no llenan su corazón con el Nombre del Señor, todos sus asuntos no tienen ningún valor y son insípidos,

ਜੈਸੇ ਸੀਗਾਰੁ ਕਰੈ, ਦੇਹ ਮਾਨੁਖ; ਨਾਮ ਬਿਨਾ, ਨਕਟੇ ਨਕ ਕੀਕ ॥੩॥

jaise seegaar karai, deh maanukh; naam binaa, nakatte nak keek |3|

Sant Singh KhalsaThey may adorn and decorate their bodies, but without the Naam, they look like their noses have been cut off. ||3||
Manmohan SinghWithout the name, embellishments of men's body are as vain as that of a nose-shorn person, whose the Lord has make without o nose.
Manmohan Singh (Punjabi)ਨਾਮ ਦੇ ਬਗੈਰ ਮਨੁਸ਼ਾ ਦੀ ਕਾਇਆ ਦੇ ਹਾਰਸ਼ਿੰਗਾਰ ਐਸ ਤਰ੍ਹਾਂ ਦੇ ਵਿਅਰਥ ਹਨ, ਜਿਸ ਤਰ੍ਹਾਂ ਦੇ ਕਿ ਇਕ ਨੱਕ-ਵਢੇ ਦੇ, ਜਿਸ ਨੂੰ ਸਾਈਂ ਨੇ ਨੱਕ ਦੇ ਬਗੈਰ ਪੈਦਾ ਕੀਤਾ ਹੈ।
Fareedkot Teekaਜੈਸੇ ਮਾਨਸ ਦੇਹੀ ਮੇਂ ਸੰਪੂਰਨ ਸੀਗਾਰ ਕਰੇ ਪਰੰਤੂ ਨਾਮ ਬਿਨਾਂ ਸਭ ਵਿਅਰਥ ਹੋਤੇ ਹੈਂ, ਤੈਸੇ ਸੰਪੂਰਨ ਗੁਣੋਂ ਯੁਕਤ ਭੀ ਮਾਨੁਸ ਹੋਵੇ ਪਰੰਤੂ ਨਾਮ ਬਿਨਾਂ ਜੋ ਪੁਰਸ਼ ਹੈਂ, ਸੋ (ਨਕਟੇ ਨਕ ਕੀਕ) ਨਾਕ ਬਿਨਾਂ ਨਕਟੇ ਕੀਏ ਹੂਏ ਹੈਂ, ਭਾਵ ਸੋ ਭਾਤੇ ਨਹੀਂ ਹੈਂ॥੩॥
Prof. Sahib Singhਜਿਵੇਂ (ਕੋਈ ਨਕ-ਵੱਢਾ ਮਨੁੱਖ ਆਪਣੇ) ਮਨੁੱਖਾ ਸਰੀਰ ਦੀ ਸਜਾਵਟ ਕਰਦਾ ਹੈ, ਪਰ ਨੱਕ ਤੋਂ ਬਿਨਾ ('ਬਿਨਾ ਨਕ') ਉਹ ਸਜਾਵਟ ਕਿਸ ਅਰਥ? ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਨਕ-ਵੱਢੇ ਹੀ ਹਨ ॥੩॥

ਪਦ ਅਰਥ ਸੀਗਾਰੁ = ਸਜਾਵਟ। ਦੇਹ = ਸਰੀਰ। ਕਰੈ = ਕਰਦਾ ਹੈ (ਇਕ-ਵਚਨ)। ਨਕਟੇ = ਨਕ-ਵੱਢੇ। ਕੀਕ = ਕੀਹ? ॥੩॥

SikhNet (Spanish)podrán adornar y decorar sus cuerpos, pero sin el Naam, se ven como si les hubieran cortado la nariz. (3)

ਘਟਿ ਘਟਿ ਰਮਈਆ ਰਮਤ ਰਾਮ ਰਾਇ; ਸਭ ਵਰਤੈ ਸਭ ਮਹਿ ਈਕ ॥

ghatt ghatt rameea ramat raam raae; sabh varatai sabh meh eek |

Sant Singh KhalsaThe Sovereign Lord permeates each and every heart; the One Lord is all-pervading everywhere.
Manmohan SinghIn every heart and each and all beings, the One All-pervading Lord Master, the King, is contained.
Manmohan Singh (Punjabi)ਸਾਰਿਆਂ ਦਿਲਾਂ ਤੇ ਹੋਰ ਸਾਰਿਆਂ ਜੀਵਾਂ ਅੰਦਰ ਇਕੋ ਸਰਵ ਵਿਆਪਕ ਸੁਆਮੀ ਮਾਲਕ, ਪਾਤਿਸ਼ਾਹ ਪਰਵਿਰਤ ਹੋ ਰਿਹਾ ਹੈ।
Fareedkot Teekaਘਟੋਂ ਘਟੋਂ ਮੇਂ ਜੋ ਵਿਆਪਕ ਸਰੂਪ ਰਾਮ ਰਾਇ ਹੈ, ਸੋ ਏਕ ਹੀ ਸਭ ਸਮੇਂ ਸਰਬ ਬੀਚ (ਰਮਤ) ਬਿਆਪਕ ਹੋ ਕਰ ਵਰਤ ਰਹਾ ਹੈ॥
Prof. Sahib Singh(ਉਂਞ ਤਾਂ) ਸੋਹਣਾ ਰਾਮ ਪ੍ਰਭੂ ਪਾਤਿਸ਼ਾਹ ਹਰੇਕ ਸਰੀਰ ਵਿਚ ਵਿਆਪਕ ਹੈ, ਸਾਰੀ ਸ੍ਰਿਸ਼ਟੀ ਵਿਚ ਸਾਰੇ ਜੀਵਾਂ ਵਿਚ ਉਹ ਆਪ ਹੀ ਮੌਜੂਦ ਹੈ,

ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ। ਰਮਈਆ = ਸੋਹਣਾ ਰਾਮ। ਰਮਤਾ = ਵਿਆਪਕ ਹੈ। ਰਾਮ ਰਾਇ = ਪ੍ਰਭੂ ਪਾਤਿਸ਼ਾਹ। ਸਭ ਵਰਤੈ = ਸਾਰੀ ਸ੍ਰਿਸ਼ਟੀ ਵਿਚ ਮੌਜੂਦ ਹੈ। ਈਕ = ਇਕ ਆਪ ਹੀ।

SikhNet (Spanish)El Señor Soberano se compenetra con todos y cada uno de los Corazones, el Señor Único está prevaleciendo por todas partes

ਜਨ ਨਾਨਕ ਕਉ. ਹਰਿ ਕਿਰਪਾ ਧਾਰੀ; ਗੁਰ ਬਚਨ ਧਿਆਇਓ ਘਰੀ ਮੀਕ ॥੪॥੩॥

jan naanak kau. har kirapaa dhaaree; gur bachan dhiaaeo gharee meek |4|3|

Sant Singh KhalsaThe Lord has showered His Mercy upon servant Nanak; through the Word of the Guru's Teachings, I have meditated on the Lord in an instant. ||4||3||
Manmohan SinghGod has shown mercy unto slave Nanak and by the Guru's instructions, he now contemplates his God every moment.
Manmohan Singh (Punjabi)ਗੋਲੇ ਨਾਨਕ ਤੇ ਵਾਹਿਗੁਰੂ ਨੇ ਮਿਹਰ ਕੀਤੀ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ, ਉਹ ਹੁਣ ਹਰ ਮੁਹਤ ਆਪਣੇ ਵਾਹਿਗੁਰੂ ਦਾ ਸਿਮਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ (ਜਨ) ਦਾਸ ਕੋ ਜਬ ਹਰੀ ਨੇ ਕ੍ਰਿਪਾ ਧਾਰੀ ਤਬ ਗੁਰੋਂ ਕੇ ਬਚਨੋਂ ਕਰ ਹਰੀ ਕੋ ਧਿਆਇ ਕੇ (ਘਰੀ) ਘਰੋਂ ਵਾਲੇ ਮੇਂ ਜਿਸ ਕੇ ਸਭ ਸਰੀਰੋਂ ਰੂਪੀ ਘਰ ਹੈਂ, ਤਿਸ ਸ੍ਵੈ ਸਰੂਪ ਮੇਂ (ਮੀਕ) ਮਿਲੇ ਹੈਂ ਅਰਥਾਤ ਅਭੇਦ ਹੂਏ ਹੈਂ॥੪॥੩॥☬ਪੁਨਾ ਸ੍ਵੈਮਨ ਕੇ ਪਰਥਾਇ ਨਾਮ ਕੀ ਸੋਭਾ ਉਚਾਰਨ ਕਰਤੇ ਹੈਂ:
Prof. Sahib Singh(ਪਰ) ਹੇ ਨਾਨਕ! ਜਿਨ੍ਹਾਂ ਸੇਵਕਾਂ ਉਤੇ ਉਸ ਨੇ ਮਿਹਰ ਕੀਤੀ, ਉਹ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਘੜੀ ਘੜੀ (ਹਰ ਵੇਲੇ) ਉਸ ਦਾ ਨਾਮ ਸਿਮਰਨ ਲੱਗ ਪਏ ॥੪॥੩॥

ਪਦ ਅਰਥ ਕਉ = ਨੂੰ, ਉੱਤੇ। ਗੁਰ ਬਚਨ = ਗੁਰੂ ਦੇ ਬਚਨਾਂ ਦੀ ਰਾਹੀਂ (ਬਹੁ-ਵਚਨ)। ਘਰੀ ਮੀਕ = ਇੱਕ ਘੜੀ ॥੪॥੩॥

SikhNet (Spanish)y le ha mostrado Su Misericordia al Sirviente Nanak; mediante las Enseñanzas del Guru, en un instante he meditado en el Señor. (4-3)

Open this shabad (11 lines, Angs 1335-1336) →

Shabad Guru Ramdas Ji Raag Prabhaatee

ਪ੍ਰਭਾਤੀ ਮਹਲਾ ੪ ॥

prabhaatee mahalaa 4 |

Sant Singh KhalsaPrabhaatee, Fourth Mehl:
Manmohan SinghParbhati 4th Guru.
Manmohan Singh (Punjabi)ਪ੍ਰਭਾਤੀ ਚੌਥੀ ਪਾਤਿਸ਼ਾਹੀ।
SikhNet (Spanish)Parbhati, Mejl Guru Ram Das, Cuarto Canal Divino.

ਅਗਮ ਦਇਆਲ ਕ੍ਰਿਪਾ ਪ੍ਰਭਿ ਧਾਰੀ; ਮੁਖਿ ਹਰਿ ਹਰਿ ਨਾਮੁ, ਹਮ ਕਹੇ ॥

agam deaal kripaa prabh dhaaree; mukh har har naam, ham kahe |

Sant Singh KhalsaGod, the Inaccessible and Merciful, has showered me with His Mercy; I chant the Name of the Lord, Har, Har, with my mouth.
Manmohan SinghMy Unfathomable and Compassionate God, the Lord Master has shown mercy unto me and I now utter His Name with my mouth.
Manmohan Singh (Punjabi)ਮੇਰੇ ਪਹੁੰਚ ਤੋਂ ਪਰੇ ਅਤੇ ਮਿਹਰਬਾਨ ਵਾਹਿਗੁਰੂ ਸੁਆਮੀ ਮਾਲਕ ਨੇ ਮੇਰੇ ਉਤੇ ਰਹਿਮਤ ਕੀਤੀ ਹੈ ਅਤੇ ਆਪਣੇ ਮੂੰਹ ਨਾਲ ਹੁਣ ਮੈਂ ਉਸ ਦੇ ਨਾਮ ਨੂੰ ਉਚਾਰਦਾ ਹਾਂ।
Fareedkot Teekaਜਬ ਅਗਮ ਦਿਆਲੂ ਪ੍ਰਭੂ ਨੇ ਕ੍ਰਿਪਾ ਧਾਰੀ ਹੈ ਤਬ ਹਮ ਨੇ ਮੁਖ ਤੇ ਹਰਿ ਨਾਮ ਉਚਾਰਨ ਕਰੇ ਹੈਂ॥
Prof. Sahib Singhਅਪਹੁੰਚ ਅਤੇ ਦਇਆ ਦੇ ਸੋਮੇ ਪ੍ਰਭੂ ਨੇ (ਜਦੋਂ ਅਸਾਂ ਜੀਵਾਂ ਉੱਤੇ) ਮਿਹਰ ਕੀਤੀ, ਤਾਂ ਅਸਾਂ ਮੂੰਹ ਨਾਲ ਉਸ ਦਾ ਨਾਮ ਜਪਿਆ।

ਪਦ ਅਰਥ ਅਗਮ = ਅਪਹੁੰਚ। ਪ੍ਰਭਿ = ਪ੍ਰਭੂ ਨੇ। ਮੁਖਿ = ਮੂੰਹ ਨਾਲ। ਹਮ = ਅਸਾਂ ਜੀਵਾਂ ਨੇ। ਕਹੇ = ਉਚਾਰਿਆ।

SikhNet (Spanish)Dios Misericordioso e Inaccesible me ha rociado de Su Misericordia, y con mi lengua

ਪਤਿਤ. ਪਾਵਨ ਹਰਿ ਨਾਮੁ ਧਿਆਇਓ; ਸਭਿ ਕਿਲਬਿਖ ਪਾਪ ਲਹੇ ॥੧॥

patit. paavan har naam dhiaaeo; sabh kilabikh paap lahe |1|

Sant Singh KhalsaI meditate on the Name of the Lord, the Purifier of sinners; I am rid of all my sins and mistakes. ||1||
Manmohan SinghI meditate on the Name of God, the Purifier of sinner and am rid of all my misdeeds and sins.
Manmohan Singh (Punjabi)ਮੈ, ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਹਰੀ ਦੇ ਨਾਮ ਨੂੰ ਸਿਮਰਦਾ ਹਾਂ, ਅਤੇ ਮੇਰੇ ਸਾਰੇ ਕੁਕਰਮ ਤੇ ਗੁਨਾਹ ਦੂਰ ਹੋ ਗਏ ਹਨ।
Fareedkot Teekaਪਾਪੀਓਂ ਕੇ ਪਵਿਤ੍ਰ ਕਰਨੇਹਾਰਾ ਹਰੀ ਕਾ ਨਾਮੁ ਹਮਨੇ ਧਿਆਇਆ ਹੈ, ਜਿਸ ਕੇ ਧਿਆਵਣੇ ਕਰ (ਕਿਲਬਿਖ) ਬਡੇ ਔ ਛੋਟੇ ਪਾਪ ਸੰਪੂਰਨ ਦੂਰ ਭਏ ਹੈਂ॥੧॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਪਰਮਾਤਮਾ ਦਾ ਨਾਮ ਸਿਮਰਿਆ, ਉਹਨਾਂ ਦੇ ਸਾਰੇ ਹੀ ਪਾਪ ਦੂਰ ਹੋ ਗਏ ॥੧॥

ਪਦ ਅਰਥ ਪਤਿਤ = ਪਾਪਾਂ ਵਿਚ ਡਿੱਗੇ ਹੋਏ। ਪਤਿਤ ਪਾਵਨ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ। ਸਭਿ = ਸਾਰੇ। ਕਿਲਬਿਖ = ਪਾਪ ॥੧॥

SikhNet (Spanish)recito el Nombre del Señor, Jar, Jar. Medito en el Nombre del Señor, el Purificador de la maldad, me ha liberado de todas mis faltas y errores. (1)

ਜਪਿ ਮਨ ਰਾਮ ਨਾਮੁ; ਰਵਿ ਰਹੇ ॥

jap man raam naam; rav rahe |

Sant Singh KhalsaO mind, chant the Name of the All-pervading Lord.
Manmohan SinghO my soul, utter thou the Name of the All-pervading Lord.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਸਰਬ ਵਿਆਪਕ ਸੁਆਮੀ ਦੇ ਨਾਮ ਦਾ ਉਚਾਰਨ ਕਰ।
Fareedkot Teekaਹੇ ਮਨ! ਜਿਸ ਰਾਮ ਨਾਮ ਕੋ ਸੰਤ ਜਨ (ਰਵਿ) ਜਪ ਰਹੇ ਹੈਂ ਤਿਸ ਕੋ ਤੂੰ ਜਪੁ॥
Prof. Sahib Singhਹੇ (ਮੇਰੇ) ਮਨ! ਜਿਹੜਾ ਪਰਮਾਤਮਾ ਸਭ ਵਿਚ ਵਿਆਪਕ ਹੈ ਉਸ ਦਾ ਨਾਮ ਜਪਿਆ ਕਰ।

ਪਦ ਅਰਥ ਜਪਿ = ਜਪਿਆ ਕਰ! ਮਨ = ਹੇ ਮਨ! ਰਵਿ ਰਹੇ = (ਜੋ ਸਭ ਥਾਈਂ) ਵਿਆਪਕ ਹੈ।

SikhNet (Spanish)Oh mente mía, recita el Nombre del Todo Prevaleciente Señor.

ਦੀਨ ਦਇਆਲੁ ਦੁਖ ਭੰਜਨੁ ਗਾਇਓ; ਗੁਰਮਤਿ ਨਾਮੁ ਪਦਾਰਥੁ ਲਹੇ ॥੧॥ ਰਹਾਉ ॥

deen deaal dukh bhanjan gaaeo; guramat naam padaarath lahe |1| rahaau |

Sant Singh KhalsaI sing the Praises of the Lord, Merciful to the meek, Destroyer of pain. Following the Guru's Teachings, I gather in the Wealth of the Naam, the Name of the Lord. ||1||Pause||
Manmohan SinghI sing the praises of the Lord, Merciful to the meek and the Destroyer of pain and by the Guru's instructions, gather the wealth of His Name. Pause.
Manmohan Singh (Punjabi)ਮੈ, ਮਸਕੀਨਾਂ ਤੇ ਮਿਹਰਬਾਨ ਅਤੇ ਕਸ਼ਟ ਨਾਸ ਕਰਨਹਾਰ ਸੁਆਮੀ ਦੀ ਕੀਰਤੀ ਗਾਇਨ ਕਰਦਾ ਹਾਂ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਉਸ ਦੇ ਨਾਮ ਦੀ ਦੌਲਤ ਨੂੰ ਪਰਾਪਤ ਕਰਦਾ ਹਾਂ। ਠਹਿਰਾਉ।
Fareedkot Teekaਜਿਨੋਂ ਨੇ ਦੀਨ ਦਿਆਲ ਦੁਖੋਂ ਕੇ ਨਸ਼ਟ ਕਰਨੇਹਾਰੇ ਕੋ ਗਾਯਨ ਕੀਆ ਹੈ ਤਿਨੋਂ ਨੇ ਗੁਰੋਂ ਕੀ (ਮਤਿ) ਸਿਖ੍ਯਾ ਦ੍ਵਾਰੇ ਨਾਮ ਕੋ ਲੇ ਕਰ ਸਰਬ ਪਦਾਰਥ (ਲਹੇ) ਪਾਏ ਹੈਂ॥੧॥ ਰਹਾਉ ॥
Prof. Sahib Singhਜਿਸ ਮਨੁੱਖ ਨੇ ਦੀਨਾਂ ਉਤੇ ਦਇਆ ਕਰਨ ਵਾਲੇ ਦੁੱਖਾਂ ਦਾ ਨਾਸ ਕਰਨ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ, ਗੁਰੂ ਦੀ ਮੱਤ ਦੀ ਰਾਹੀਂ ਉਸ ਨੇ ਬਹੁ-ਮੁੱਲਾ ਹਰਿ-ਨਾਮ ਲੱਭ ਲਿਆ ॥੧॥ ਰਹਾਉ ॥

ਪਦ ਅਰਥ ਦੁਖ ਭੰਜਨੁ = ਦੁੱਖਾਂ ਦਾ ਨਾਸ ਕਰਨ ਵਾਲਾ ਪ੍ਰਭੂ। ਪਦਾਰਥੁ = ਕੀਮਤੀ ਵਸਤ। ਲਹੇ = ਲੱਭ ਲਿਆ ਹੈ ॥੧॥ ਰਹਾਉ ॥

SikhNet (Spanish)Canto las Alabanzas del Señor Misericordioso con el débil, Destructor del dolor, siguiendo las Instrucciones del Guru recibo la Riqueza del Naam, el Nombre del Señor. (1-Pausa)

ਕਾਇਆ ਨਗਰਿ. ਨਗਰਿ ਹਰਿ ਬਸਿਓ; ਮਤਿ ਗੁਰਮਤਿ ਹਰਿ ਹਰਿ ਸਹੇ ॥

kaaeaa nagar. nagar har basio; mat guramat har har sahe |

Sant Singh KhalsaThe Lord abides in the body-village; through the Wisdom of the Guru's Teachings, the Lord, Har, Har, is revealed.
Manmohan SinghIn the hamlet or Township of the body abides the Lord and through the counsel, counsel of the Guru, the Lord God becomes manifest.
Manmohan Singh (Punjabi)ਦੇਹ ਦੇ ਪਿੰਡ ਯਾ ਗ੍ਰਾਮ ਵਿੱਚ ਸੁਆਮੀ ਵਸਦਾ ਹੈ ਅਤੇ ਉਪਦੇਸ਼ ਗੁਰਾਂ ਦੇ ਉਪਦੇਸ਼ ਰਾਹੀਂ ਸਾਈਂ ਹਰੀ ਪਰਗਟ ਹੋ ਜਾਂਦਾ ਹੈ।
Fareedkot Teekaਸਰਬ ਨਗਰੋਂ ਮੇਂ ਉਤਮ ਇਹ ਦੇਹ ਰੂਪੀ ਨਗਰ ਮੇਂ ਹਰਿ ਵਸਿਆ ਹੈ, ਭਾਵ ਯੇਹਿ ਕੇ ਇਸ ਮਾਨਸ ਦੇਹ ਮੇਂ ਵਾਹਿਗੁਰੂ ਪ੍ਰਾਪਤਿ ਹੋਤਾ ਹੈ। ਤਾਂ ਤੇ ਐਸੀ ਦੇਹ ਕੋ ਪਾਇਕਰ ਗੁਰੋਂ ਕੀ ਮਤਿ ਕਰ ਕੇ ਬੁਧੀ ਮੇਂ ਹਮਨੇ ਹਰਿ ਹਰਿ ਨਾਮ (ਸਹੇ) ਧਾਰਨ ਕਰੇ ਹੈਂ॥
Prof. Sahib Singh(ਉਂਞ ਤਾਂ) ਹਰੇਕ ਸਰੀਰ-ਸ਼ਹਰ ਵਿਚ ਪਰਮਾਤਮਾ ਵੱਸਦਾ ਹੈ, ਪਰ ਗੁਰੂ ਦੀ ਮੱਤ ਦੀ ਬਰਕਤਿ ਨਾਲ ਹੀ ਇਹ ਨਿਸ਼ਚਾ ਬਣਦਾ ਹੈ।

ਪਦ ਅਰਥ ਨਗਰਿ = ਨਗਰ ਵਿਚ। ਨਗਰਿ ਨਗਰਿ = ਹਰੇਕ ਨਗਰ ਵਿਚ। ਸਹੇ = ਸਹੀ ਕੀਤਾ, ਨਿਸ਼ਚਾ ਲਿਆਂਦਾ।

SikhNet (Spanish)El Señor habita en la villa del cuerpo, mediante la Sabiduría de las Enseñanzas del Guru, el Señor, Jar, Jar, es revelado.

ਸਰੀਰਿ ਸਰੋਵਰਿ ਨਾਮੁ ਹਰਿ ਪ੍ਰਗਟਿਓ; ਘਰਿ ਮੰਦਰਿ ਹਰਿ ਪ੍ਰਭੁ ਲਹੇ ॥੨॥

sareer sarovar naam har pragattio; ghar mandar har prabh lahe |2|

Sant Singh KhalsaIn the lake of the body, the Lord's Name has been revealed. Within my own home and mansion, I have obtained the Lord God. ||2||
Manmohan SinghIn the body pool, God's Name has become manifest and within my home palace, I have obtained my Lord God.
Manmohan Singh (Punjabi)ਦੇਹ ਦੇ ਤਾਲਾਬ ਅੰਦਰ ਰੱਬ ਦਾ ਨਾਮ ਪਰਤਖ ਹੋ ਗਿਆ ਹੈ ਅਤੇ ਆਪਣੇ ਧਾਮ ਤੇ ਮਹਿਲ ਅੰਦਰ ਮੈਂ ਹੁਣ ਹਰੀ ਸਾਈਂ ਨੂੰ ਪਾ ਲਿਆ ਹੈ।
Fareedkot Teekaਜਬ ਸਰੀਰ ਰੂਪੀ ਸਰੋਵਰ ਮੇਂ ਹਰੀ ਕਾ ਨਾਮ ਜਲੁ ਪ੍ਰਗਟ ਹੂਆ ਹੈ ਤਬ ਅੰਤਸਕਰਨ ਰੂਪੀ ਘਰ ਕੇ (ਮੰਦਰਿ) ਅੰਦਰ ਹਰਿ ਪ੍ਰਭੂ ਜੀ (ਲਹੇ) ਪਾਏ ਹੈਂ॥੨॥
Prof. Sahib Singhਜਿਸ ਸਰੀਰ-ਸਰੋਵਰ ਵਿਚ ਪਰਮਾਤਮਾ ਦਾ ਨਾਮ ਪਰਗਟ ਹੁੰਦਾ ਹੈ, ਉਸ ਹਿਰਦੇ-ਘਰ ਵਿਚ ਉਸ ਹਿਰਦੇ-ਮੰਦਰ ਵਿਚ ਪਰਮਾਤਮਾ ਲੱਭ ਪੈਂਦਾ ਹੈ ॥੨॥

ਪਦ ਅਰਥ ਸਰੋਵਰਿ = ਸਰੋਵਰ ਵਿਚ। ਘਰਿ = (ਹਿਰਦੇ-) ਘਰ ਵਿਚ। ਮੰਦਰਿ = (ਸਰੀਰ-) ਮੰਦਰ ਵਿਚ। ਲਹੇ = ਲੱਭ ਲਿਆ ॥੨॥

SikhNet (Spanish)En el lago del cuerpo, el Nombre del Señor ha sido revelado, en mi propio hogar y mansión, he obtenido al Señor Dios. (2)

ਜੋ ਨਰ ਭਰਮਿ ਭਰਮਿ ਉਦਿਆਨੇ; ਤੇ ਸਾਕਤ ਮੂੜ ਮੁਹੇ ॥

jo nar bharam bharam udiaane; te saakat moorr muhe |

Sant Singh KhalsaThose beings who wander in the wilderness of doubt - those faithless cynics are foolish, and are plundered.
Manmohan SinghThe men who wander in the wilderness of doubt, those perverse and foolish ones are pillaged and plundered.
Manmohan Singh (Punjabi)ਜਿਹੜੇ ਪੁਰਸ਼ ਸੰਦੇਹ ਦੇ ਬੀਆਂਬਾਨ ਅੰਦਰ ਭਟਕਦੇ ਹਨ, ਉਹ ਪ੍ਰਤੀਕੂਲ ਅਤੇ ਮੂਰਖ ਜਣੇ ਲੁੱਟੇ ਪਏ ਜਾਂਦੇ ਹਨ।
Fareedkot Teekaਜੋ ਨਰ ਭਰਮ ਕੇ ਸਹਿਤ ਹੈਂ, ਸੋ ਸੰਸਾਰ ਰੂਪੀ ਉਜਾੜ ਮੇਂ ਭਰਮਤੇ ਹੈਂ, ਕਿਉਂਕਿ ਤੇ ਸਾਕਤ ਮੂਰਖ ਨਰ ਕਾਮ, ਕ੍ਰੋਧਾਦਿਕੋਂ ਕੇ (ਮੁਹੇ) ਲੁਟੇ ਹੂਏ ਹੈਂ, ਭਾਵ ਯਹਿ ਹਰੀ ਕੋ ਔਰ ਜਗਹਿ ਖੋਜਤੇ ਫਿਰਤੇ ਹੈਂ॥
Prof. Sahib Singhਪਰ, ਜਿਹੜੇ ਮਨੁੱਖ (ਮਾਇਆ ਦੀ ਖ਼ਾਤਰ ਹੀ ਇਸ ਸੰਸਾਰ) ਜੰਗਲ ਵਿਚ ਭਟਕ ਕੇ (ਉਮਰ ਗੁਜ਼ਾਰਦੇ ਹਨ) ਉਹ ਮਨੁੱਖ ਪਰਮਾਤਮਾ ਨਾਲੋਂ ਟੁੱਟੇ ਰਹਿੰਦੇ ਹਨ, (ਉਹ ਆਪਣਾ ਆਤਮਕ ਜੀਵਨ) ਲੁਟਾ ਬੈਠਦੇ ਹਨ;

ਪਦ ਅਰਥ ਭਰਮਿ ਭਰਮਿ = ਭਟਕ ਭਟਕ ਕੇ। ਉਦਿਆਨੇ = (ਸੰਸਾਰ-) ਜੰਗਲ ਵਿਚ। ਤੇ = ਉਹ (ਬਹੁ-ਵਚਨ)। ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ। ਮੂੜ = ਮੂਰਖ। ਮੁਹੇ = ਠੱਗੇ ਗਏ।

SikhNet (Spanish)Quienes vagan en los bosques de la duda, esos cínicos sin Fe son llevados a enfrentar la consecuencia de sus actos y son destruidos.

ਜਿਉ ਮ੍ਰਿਗ ਨਾਭਿ, ਬਸੈ ਬਾਸੁ ਬਸਨਾ; ਭ੍ਰਮਿ ਭ੍ਰਮਿਓ ਝਾਰ ਗਹੇ ॥੩॥

jiau mrig naabh, basai baas basanaa; bhram bhramio jhaar gahe |3|

Sant Singh KhalsaThey are like the deer: the scent of musk comes from its own navel, but it wanders and roams around, searching for it in the bushes. ||3||
Manmohan SinghThey are like the deer, within whose navel abides the fragrant muck, but, who through doubt, roams and beats about the bushes.
Manmohan Singh (Punjabi)ਉਹ ਉਸ ਹਰਨ ਦੀ ਮਾਨੰਦ ਹਨ, ਜਿਸ ਦੀ ਧੁੰਨੀ ਅੰਦਰ ਸੁਗੰਧਤ ਨਾਫਾ ਵਸਦਾ ਹੈ ਅਤੇ ਉਹ ਸੰਦੇਹ ਦੇ ਰਾਹੀਂ ਭਟਕਦਾ ਤੇ ਝਾੜੀਆਂ ਗਾਹੁੰਦਾ ਫਿਰਦਾ ਹੈ।
Fareedkot Teekaਜੈਸੇ ਮ੍ਰਿਗ ਕੀ ਨਾਭੀ ਮੇਂ ਕਸਤੂਰੀ ਰੂਪ ਸੁਗੰਧੀ ਕਾ (ਬਸਨਾ) ਨਾਪਾ ਵਸਤਾ ਹੈ, ਪਰੰਤੂ ਓਹ ਭਰਮ ਕਰ ਭਰਮਾ ਹੂਆ ਸੁਗੰਧੀ ਕੇ ਵਾਸਤੇ ਝਾੜੋਂ ਕੋ ਗ੍ਰਹਿਣ ਕਰਤਾ ਹੈ। ਤੈਸੇ ਸਾਕਤ ਪੁਰਸ਼ ਅਪਨੇ ਰਿਦੇ ਮੇਂ ਨਾ ਜਾਨ ਕਰ ਬਾਹਰ ਹਰੀ ਕੇ ਖੋਜਨੇ ਹੇਤ ਭਰਮਤਾ ਰਹਿਤਾ ਹੈ॥੩॥☬ਤਾਂ ਤੇ ਹੇ ਮਨ! ਤਿਸ ਵਾਹਿਗੁਰੂ ਕੇ ਸਨਮੁਖ ਐਸੇ ਬੇਨਤੀ ਕਰ:
Prof. Sahib Singhਜਿਵੇਂ ਕਸਤੂਰੀ ਦੀ ਸੁਗੰਧੀ (ਤਾਂ) ਹਿਰਨ ਦੀ ਧੁੰਨੀ ਵਿਚ ਵੱਸਦੀ ਹੈ, ਪਰ ਉਹ (ਬਾਹਰ ਭਟਕ ਭਟਕ ਕੇ ਝਾੜੀਆਂ ਸੁੰਘਦਾ ਫਿਰਦਾ ਹੈ ॥੩॥

ਪਦ ਅਰਥ ਮ੍ਰਿਗ ਨਾਭਿ = ਹਿਰਨ ਦੀ ਧੁੰਨੀ ਵਿਚ। ਬਾਸੁ = ਸੁਗੰਧੀ। ਬਸਨਾ = ਕਸਤੂਰੀ। ਭ੍ਰਮਿ ਭ੍ਰਮਿਓ = ਭਟਕਦਾ ਫਿਰਿਆ। ਝਾਰ = ਝਾੜੀਆਂ। ਗਹੇ = ਫੜਦਾ ਹੈ, ਢੂੰਢਦਾ ਹੈ ॥੩॥

SikhNet (Spanish)Son como el venado que trae la esencia del almizcle dentro de sí mismo, pero vaga y husmea por todas partes buscándola por los arbustos. (3)

ਤੁਮ ਵਡ ਅਗਮ ਅਗਾਧਿ ਬੋਧਿ ਪ੍ਰਭ; ਮਤਿ ਦੇਵਹੁ ਹਰਿ ਪ੍ਰਭ ਲਹੇ ॥

tum vadd agam agaadh bodh prabh; mat devahu har prabh lahe |

Sant Singh KhalsaYou are Great and Unfathomable; Your Wisdom, God, is Profound and Incomprehensible. Please bless me with that wisdom, by which I might attain You, O Lord God.
Manmohan SinghThou, O God, the Lord Master, are great and Unapproachable and Thy comprehension is unfathomable. Bless me with wisdom that I may attain unto Thee.
Manmohan Singh (Punjabi)ਤੂੰ ਹੇ ਹਰੀ ਸਾਈਂ ਮਾਲਕ! ਵਿਸ਼ਾਲ ਤੇ ਪਹੁੰਚ ਤੋਂ ਪਰੇ ਹੈ, ਅਤੇ ਤੇਰੀ ਗਿਆਤ ਅਥਾਹ ਹੈ। ਮੈਨੂੰ ਸਿਆਣਪ ਬਖਸ਼ ਤਾਂ ਜੋ ਮੈਂ ਤੈਨੂੰ ਪਰਾਪਤ ਕਰ ਲਵਾਂ।
Fareedkot Teekaਹੇ ਅਗਮ ਅਗਾਧ ਬੋਧ ਵਾਰੇ ਸਰਬ ਤੇ ਬਡੇ ਸਤਿਗੁਰੂ! ਤੁਮ ਹਮਾਰੇ (ਪ੍ਰਭ) ਸਮਰਥ ਸ੍ਵਾਮੀ ਹੋ, ਤਾਂ ਤੇ ਮੁਝ ਕੋ ਐਸੀ (ਮਤਿ) ਸਿਖਿਆ ਦੇਵੋ ਜਿਸ ਤੇ ਹਮ, ਹੇ ਹਰਿ ਪ੍ਰਭੂ! ਆਪ ਕੋ (ਲਹੇ) ਲਖ ਲੇਵੈ, ਭਾਵ ਪ੍ਰਾਪਤਿ ਹੋਵੈ॥
Prof. Sahib Singhਹੇ ਹਰੀ! ਹੇ ਪ੍ਰਭੂ! ਤੂੰ ਬਹੁਤ ਅਪਹੁੰਚ ਹੈਂ, ਤੂੰ ਜੀਵਾਂ ਦੀ ਸਮਝ ਤੋਂ ਪਰੇ ਹੈਂ। ਜੇ ਤੂੰ ਆਪ ਹੀ ਅਕਲ ਬਖ਼ਸ਼ੇਂ, ਤਾਂ ਹੀ ਤੈਨੂੰ ਜੀਵ ਮਿਲ ਸਕਦੇ ਹਨ।

ਪਦ ਅਰਥ ਅਗਾਧਿ ਬੋਧਿ = ਬੋਧ ਵਿਚ ਅਗਾਧ, ਮਨੁੱਖ ਦੀ ਸਮਝ ਤੋਂ ਪਰੇ। ਪ੍ਰਭ = ਹੇ ਪ੍ਰਭੂ! ਲਹੇ = ਲੱਭ ਸਕੀਏ।

SikhNet (Spanish)Eres Grandioso e Insondable, Tu Sabiduría, oh Dios, es Profunda e Incomprensible, bendíceme por favor con esa Sabiduría con la que Te puedo obtener, oh Señor Dios.

ਜਨ ਨਾਨਕ ਕਉ. ਗੁਰਿ ਹਾਥੁ ਸਿਰਿ ਧਰਿਓ; ਹਰਿ ਰਾਮ ਨਾਮਿ ਰਵਿ ਰਹੇ ॥੪॥੪॥

jan naanak kau. gur haath sir dhario; har raam naam rav rahe |4|4|

Sant Singh KhalsaThe Guru has placed His Hand upon servant Nanak; he chants the Name of the Lord. ||4||4||
Manmohan SinghThe Guru has placed his hand on the head of serf Nanak and he now utters ever the Name of His Lord God.
Manmohan Singh (Punjabi)ਗੁਰਾਂ ਨੇ ਆਪਣਾ ਹੱਥ ਨਫਰ ਨਾਨਕ ਦੇ ਸੀਸ ਉਤੇ ਰਖਿਆ ਹੈ ਅਤੇ ਉਹ ਹੁਣ ਸਦੀਵ ਹੀ ਆਪਣੇ ਹਰੀ ਸਾਈਂ ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਐਸੀ ਬੇਨਤੀ ਸ੍ਰਵਨ ਕਰ ਕੇ ਮੈਂ ਜਨ ਕੋ ਕ੍ਰਿਪਾ ਕਰ ਜਬ ਸਤਿਗੁਰੋਂ ਨੇ ਮੇਰੇ ਸਰ ਪਰ ਹਾਥ ਧਰਿਆ ਹੈ ਤਬ ਤੇ ਹਮ ਹਰੀ ਰਾਮ ਕੇ ਨਾਮ ਕੋ (ਰਵਿ) ਜਪ ਰਹੇ ਹੈਂ॥੪॥੪॥☬ਬੇਨਤੀ ਕਰਤੇ ਹੈਂ: ਫਕਾਰ ਤੁਕਾਂਤ ਹੈ।
Prof. Sahib Singhਹੇ ਨਾਨਕ! ਜਿਸ ਸੇਵਕ ਦੇ ਸਿਰ ਉੱਤੇ ਗੁਰੂ ਨੇ (ਆਪਣਾ ਮਿਹਰ-ਭਰਿਆ) ਹੱਥ ਰੱਖਿਆ ਉਹ ਮਨੁੱਖ ਸਦਾ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੪॥੪॥

ਪਦ ਅਰਥ ਗੁਰਿ = ਗੁਰੂ ਨੇ। ਸਿਰਿ = ਸਿਰ ਉੱਤੇ। ਨਾਮਿ = ਨਾਮ ਵਿਚ। ਰਵਿ ਰਹੇ = ਲੀਨ ਹੋ ਗਏ ॥੪॥੪॥

SikhNet (Spanish)El Guru ha posado Su Mano sobre Nanak, y él ahora canta el Nombre del Señor. (4-4)

Open this shabad →

Shabad Guru Ramdas Ji Raag Prabhaatee continues on Ang 1337

ਪ੍ਰਭਾਤੀ ਮਹਲਾ ੪ ॥

prabhaatee mahalaa 4 |

Sant Singh KhalsaPrabhaatee, Fourth Mehl:
Manmohan SinghParbhati 4th Guru.
Manmohan Singh (Punjabi)ਪ੍ਰਭਾਤੀ ਚੌਥੀ ਪਾਤਿਸ਼ਾਹੀ।
SikhNet (Spanish)Parbhati, Mejl Guru Ram Das, Cuarto Canal Divino.

ਮਨਿ ਲਾਗੀ ਪ੍ਰੀਤਿ, ਰਾਮ ਨਾਮ ਹਰਿ; ਹਰਿ ਜਪਿਓ ਹਰਿ ਪ੍ਰਭੁ ਵਡਫਾ ॥

man laagee preet, raam naam har; har japio har prabh vaddafaa |

Sant Singh KhalsaMy mind is in love with the Name of the Lord, Har, Har; I meditate on the Great Lord God.
Manmohan SinghMy mind is in love with the Lord's Name and contemplate, I, my Lord, God, yea, the great Lord God Master.
Manmohan Singh (Punjabi)ਮੇਰੇ ਮਨੂਏ ਦਾ ਸਾਈਂ ਦੇ ਨਾਮ ਨਾਲ ਪਿਆਰ ਹੈ ਅਤੇ ਮੈਂ ਆਪਣੇ ਵਾਹਿਗੁਰੂ ਸੁਆਮੀ ਹਾਂ, ਵਿਸ਼ਾਲ ਅਕਾਲ ਪੁਰਖ ਸੁਆਮੀ ਨੂੰ ਸਿਮਰਦਾ ਹਾਂ।
Fareedkot Teekaਜਬ ਤੇ ਹੇ ਹਰੀ! ਤੇਰੇ ਰਾਮ ਨਾਮ ਕੀ ਪ੍ਰੀਤ ਮੇਰੇ ਮਨ ਮੇਂ ਲਾਗੀ ਹੈ, ਤਬ ਤੇ ਹੇ ਹਰਿ ਪ੍ਰਭੂ ਸਰਬ ਤੇ ਬਡੇ! ਤੁਝ ਕੋ ਹਰ ਪ੍ਰਕਾਰ ਸੇ ਜਪਿਆ ਹੈ॥
Prof. Sahib Singhਉਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੇ ਨਾਮ ਦੀ ਪ੍ਰੀਤ ਪੈਦਾ ਹੋ ਗਈ, ਉਸ ਨੇ ਸਭ ਤੋਂ ਵੱਡੇ ਹਰੀ-ਪ੍ਰਭੂ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ,

ਪਦ ਅਰਥ ਮਨਿ = ਮਨ ਵਿਚ। ਵਡਫਾ = ਵੱਡਾ।

SikhNet (Spanish)Mi mente está enamorada del Nombre del Señor, Jar, Jar, y así, medito en el Grandioso Señor Dios.

ਸਤਿਗੁਰ ਬਚਨ ਸੁਖਾਨੇ ਹੀਅਰੈ; ਹਰਿ ਧਾਰੀ ਹਰਿ ਪ੍ਰਭ ਕ੍ਰਿਪਫਾ ॥੧॥

satigur bachan sukhaane heearai; har dhaaree har prabh kripafaa |1|

Sant Singh KhalsaThe Word of the True Guru has become pleasing to my heart. The Lord God has showered me with His Grace. ||1||
Manmohan SinghGod, yea, the Lord God has taken pity on me and the True Guru's word has become pleasing to my mind.
Manmohan Singh (Punjabi)ਵਾਹਿਗੁਰੂ ਹਾਂ, ਵਾਹਿਗੁਰੂ ਸੁਆਮੀ ਨੇ ਮੇਰੇ ਉਤੇ ਮਿਹਰ ਕੀਤੀ ਹੈ ਅਤੇ ਸਚੇ ਗੁਰਾਂ ਦੀ ਬਾਦੀ ਮੇਰੇ ਚਿੱਤ ਨੂੰ ਚੰਗੀ ਲਗਣ ਲਗ ਗਈ ਹੈ।
Fareedkot Teekaਸਤਿਗੁਰੋਂ ਕੇ ਬਚਨ ਮੇਰੇ ਹ੍ਰਿਦੇ ਮੇਂ ਸੁਖਾਨੇ ਹੈਂ, ਤਾਂ ਤੇ ਹੇ ਹਰਿ ਪ੍ਰਭੂ! ਤੈਨੇ ਹਰ ਪ੍ਰਕਾਰ ਸੇ ਮੁਝ ਪਰ ਕ੍ਰਿਪਾ ਧਾਰੀ ਹੈ॥੧॥
Prof. Sahib Singhਜਿਸ ਉਤੇ ਹਰੀ-ਪ੍ਰਭੂ ਨੇ ਮਿਹਰ ਕੀਤੀ। ਉਸ ਦੇ ਹਿਰਦੇ ਵਿਚ ਗੁਰੂ ਦੇ ਬਚਨ ਪਿਆਰੇ ਲੱਗਣ ਲੱਗ ਪਏ ॥੧॥

ਪਦ ਅਰਥ ਸੁਖਾਨੇ = ਪਿਆਰੇ ਲੱਗੇ। ਹੀਅਰੈ = ਹਿਰਦੇ ਵਿਚ। ਕ੍ਰਿਪਫਾ = ਕਿਰਪਾ ॥੧॥

SikhNet (Spanish)La Palabra del Guru Verdadero ha complacido mi mente y el Señor Dios me ha rociado con Su Gracia. (1)

ਮੇਰੇ ਮਨ; ਭਜੁ ਰਾਮ ਨਾਮ ਹਰਿ ਨਿਮਖਫਾ ॥

mere man; bhaj raam naam har nimakhafaa |

Sant Singh KhalsaO my mind, vibrate and meditate on the Lord's Name every instant.
Manmohan SinghO my soul, moment, utter thou the Name of thy Lord God.
Manmohan Singh (Punjabi)ਹੇ ਮੇਰੀ ਜਿੰਦੜੀਏ! ਹਰ ਇਕ ਮੁਹਤ ਤੂੰ ਆਪਣੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰ।
Fareedkot Teekaਹੇ ਮੇਰੇ ਪ੍ਰੀਤਮ ਹਰੀ! ਤੇਰੇ ਰਾਮ ਨਾਮ ਕੋ ਮਨ ਕਰ (ਭਜੁ) ਸਿਮਰਨ ਕਰਤਾ ਹੂੰ, ਏਕ ਨਿਮਖ ਮਾਤ੍ਰ ਨਹੀਂ ਤਿਆਗਤਾ ਹੂੰ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦਾ ਨਾਮ ਹਰ ਨਿਮਖ (ਹਰ ਵੇਲੇ) ਜਪਿਆ ਕਰ।

ਪਦ ਅਰਥ ਮਨ = ਹੇ ਮਨ! ਨਿਮਖਫਾ = ਹਰ ਨਿਮਖ (ਅੱਖ ਝਮਕਣ ਜਿਤਨਾ ਸਮਾ)।

SikhNet (Spanish)Oh mente mía, vibra y medita en el Nombre del Señor a cada instante.

ਹਰਿ ਹਰਿ ਦਾਨੁ ਦੀਓ. ਗੁਰਿ ਪੂਰੈ; ਹਰਿ ਨਾਮਾ ਮਨਿ ਤਨਿ ਬਸਫਾ ॥੧॥ ਰਹਾਉ ॥

har har daan deeo. gur poorai; har naamaa man tan basafaa |1| rahaau |

Sant Singh KhalsaThe Perfect Guru has blessed me with the gift of the Name of the Lord, Har, Har. The Lord's Name abides in my mind and body. ||1||Pause||
Manmohan SinghThe perfect Guru has blest me with the gift of Lord's Name and the Lord's Name abides within my mind and body. Pause.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਪ੍ਰਭੂ ਦੇ ਨਾਮ ਦੀ ਦਾਤ ਬਖਸ਼ੀ ਹੈ ਅਤੇ ਪ੍ਰਭੂ ਦਾ ਨਾਮ ਮੇਰੇ ਹਿਰਦੇ ਅਤੇ ਸਰੀਰ ਅੰਦਰ ਵਸਦਾ ਹੈ। ਠਹਿਰਾਉ।
Fareedkot Teekaਜਬ ਤੇ ਪੂਰੇ ਸਤਿਗੁਰੋਂ ਨੇ ਮੁਝ ਕੋ ਹਰਿ ਹਰਿ ਨਾਮ ਕਾ ਦਾਨ ਦੀਆ ਹੈ, ਤਬ ਤੇ ਹੇ ਹਰੀ! ਤੇਰੇ ਨਾਮ ਮੇਂ ਮੇਰਾ ਮਨ ਤਨ ਵਸਤਾ ਭਯਾ ਹੈ॥੧॥ ਰਹਾਉ ॥
Prof. Sahib Singhਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ ਜਪਣ ਦੀ ਦਾਤ ਦੇ ਦਿੱਤੀ, ਉਸ ਦੇ ਮਨ ਵਿਚ ਉਸਦੇ ਹਿਰਦੇ ਵਿਚ ਹਰਿ-ਨਾਮ ਵੱਸ ਪਿਆ ॥੧॥ ਰਹਾਉ ॥

ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ। ਮਨਿ = ਮਨ ਵਿਚ। ਤਨਿ = ਤਨ ਵਿਚ। ਬਸਫਾ = ਵੱਸ ਪਿਆ ॥੧॥ ਰਹਾਉ ॥

SikhNet (Spanish)El Perfecto Guru me ha bendecido con el Regalo del Nombre del Señor, Jar, Jar y Su Nombre habita en mi mente y en mi cuerpo. (1-Pausa)

ਕਾਇਆ ਨਗਰਿ ਵਸਿਓ ਘਰਿ ਮੰਦਰਿ; ਜਪਿ ਸੋਭਾ ਗੁਰਮੁਖਿ ਕਰਪਫਾ ॥

kaaeaa nagar vasio ghar mandar; jap sobhaa guramukh karapafaa |

Sant Singh KhalsaThe Lord abides in the body-village, in my home and mansion. As Gurmukh, I meditate on His Glory.
Manmohan SinghGod dwells in the abode and palace of the body township and, by the Guru's grace, I dwell upon His meditation and praise.
Manmohan Singh (Punjabi)ਵਾਹਿਗੁਰੂ ਦੇਹ ਪਿੰਡ ਦੇ ਧਾਮ ਤੇ ਮਹਿਲ ਅੰਦਰ ਵਸਦਾ ਹੈ ਅਤੇ ਗੁਰਾਂ ਦੀ ਦਇਆ ਦੁਆਰਾ ਮੈਂ ਉਸ ਦੀ ਬੰਦਗੀ ਤੇ ਕੀਰਤੀ ਕਰਦਾ ਹਾਂ।
Fareedkot Teekaਕਾਇਆਂ ਰੂਪੀ ਨਗਰੀ ਮੇਂ ਅੰਤਸ਼ਕਰਨ ਘਰ ਕੇ ਅੰਦਰ ਜਬ ਤੂੰ ਆਇ ਵਸਿਆ ਹੈਂ ਤਬ ਗੁਰੋਂ ਦ੍ਵਾਰੇ ਤੇਰੇ ਨਾਮ ਕੋ ਜਪ ਕਰ ਸੋਭਾ ਕੋ ਪਾਵਤੇ ਭਏ ਹੈਂ॥
Prof. Sahib Singh(ਉਂਞ ਤਾਂ) ਹਰੇਕ ਸਰੀਰ-ਨਗਰ ਵਿਚ, ਸਰੀਰ-ਘਰ ਵਿਚ, ਸਰੀਰ-ਮੰਦਰ ਵਿਚ ਪਰਮਾਤਮਾ ਵੱਸਦਾ ਹੈ, ਪਰ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਹੀ ਉਸ ਦਾ ਨਾਮ) ਜਪ ਕੇ ਉਸ ਦੀ ਸਿਫ਼ਤ-ਸਾਲਾਹ ਕਰਦੇ ਹਨ।

ਪਦ ਅਰਥ ਕਾਇਆ = ਸਰੀਰ। ਨਗਰਿ = ਨਗਰ ਵਿਚ। ਘਰਿ = (ਹਿਰਦੇ-) ਘਰ ਵਿਚ। ਮੰਦਰਿ = ਮੰਦਰ ਵਿਚ। ਜਪਿ = ਜਪ ਕੇ। ਕਰਪਫਾ = ਕਰਦੇ ਹਨ।

SikhNet (Spanish)El Señor habita en la villa del cuerpo, en mi hogar y mansión; como Gurmukj, medito en Su Gloria.

ਹਲਤਿ ਪਲਤਿ ਜਨ ਭਏ ਸੁਹੇਲੇ; ਮੁਖ ਊਜਲ ਗੁਰਮੁਖਿ ਤਰਫਾ ॥੨॥

halat palat jan bhe suhele; mukh aoojal guramukh tarafaa |2|

Sant Singh KhalsaHere and hereafter, the Lord's humble servants are embellished and exalted; their faces are radiant; as Gurmukh, they are carried across. ||2||
Manmohan SinghIn the world, here and hereafter God's slaves are embellished, their faces become bright and, by the Guru's grace, they are ferried across.
Manmohan Singh (Punjabi)ਇਸ ਲੋਕ ਅਤੇ ਪ੍ਰਲੋਕ ਵਿੱਚ ਰੱਬ ਦੇ ਗੋਲੇ ਸ਼ਸ਼ੋਭਤ ਹੁੰਦੇ ਹਨ, ਉਨ੍ਹਾਂ ਦੇ ਚਿਹਰੇ ਰੋਸ਼ਨ ਹੁੰਦੇ ਹਨ ਅਤੇ ਗੁਰਾਂ ਦੀ ਦਇਆ ਦੁਆਰਾ ਉਹ ਤਰ ਜਾਂਦੇ ਹਨ।
Fareedkot Teekaਤੇਰੇ ਜਨ ਇਸ ਲੋਕ ਔ ਪ੍ਰਲੋਕ ਮੇਂ (ਸੁਹੇਲੇ) ਸੁਖੀ ਭਏ ਹੈਂ, ਇਸ ਪ੍ਰਕਾਰ ਜੋ ਗੁਰਮੁਖ ਤੇਰੀ ਤਰਫ ਹੂਏ ਹੈਂ ਤਿਨੋਂ ਕੇ ਮੁਖ ਉਜਲ ਭਏ ਹੈਂ॥੨॥
Prof. Sahib Singhਪ੍ਰਭੂ ਦੇ ਸੇਵਕ ਇਸ ਲੋਕ ਵਿਚ ਪਰਲੋਕ ਵਿਚ (ਨਾਮ ਦੀ ਬਰਕਤਿ ਨਾਲ) ਸੁਖੀ ਰਹਿੰਦੇ ਹਨ, ਉਹਨਾਂ ਦੇ ਮੁਖ (ਲੋਕ ਪਰਲੋਕ ਵਿਚ) ਰੌਸ਼ਨ ਰਹਿੰਦੇ ਹਨ, ਉਹ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੨॥

ਪਦ ਅਰਥ ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ (परत्र)। ਸੁਹੇਲੇ = ਸੁਖੀ। ਊਜਲ = ਰੌਸ਼ਨ। ਤਰਫਾ = ਤਰਦੇ ਹਨ ॥੨॥

SikhNet (Spanish)Aquí y aquí después los humildes Sirvientes del Señor son embellecidos y exaltados, sus semblantes están radiantes, como Gurmukjs son cargados y llevados a través. (2)

ਅਨਭਉ ਹਰਿ ਹਰਿ ਹਰਿ ਲਿਵ ਲਾਗੀ; ਹਰਿ ਉਰ ਧਾਰਿਓ ਗੁਰਿ. ਨਿਮਖਫਾ ॥

anbhau har har har liv laagee; har ur dhaario gur. nimakhafaa |

Sant Singh KhalsaI am lovingly attuned to the Fearless Lord, Har, Har, Har; through the Guru, I have enshrined the Lord within my heart in an instant.
Manmohan SinghI am attuned to my Lord Master, the Fearless God and, through the Guru, I have enshrined the Lord within my mind, in a moment.
Manmohan Singh (Punjabi)ਮੇਰਾ ਪਿਆਰ, ਮੈਡੇ ਅਕਾਲ ਪੁਰਖ ਸੁਆਮੀ, ਡਰ ਰਹਿਮ ਵਾਹਿਗੁਰੂ ਨਾਲ ਪੈ ਗਿਆ ਹੈ ਅਤੇ ਗੁਰਾਂ ਦੇ ਰਾਹੀਂ, ਇਕ ਮੁਹਤ ਵਿੱਚ ਮੈਂ ਸਾਈਂ ਨੂੰ ਆਪਣੇ ਮਨ ਵਿੱਚ ਟਿਕਾ ਲਿਆ ਹੈ।
Fareedkot Teekaਤਾਂ ਤੇ ਹੇ ਹਰੀ! ਤੇਰੇ ਅਨੁਭਵ ਸਰੂਪ ਕੋ ਪਾਇ ਕਰ ਹਰਿ ਹਰਿ ਨਾਮ ਮੇਂ ਬ੍ਰਿਤੀ ਲਾਗੀ ਹੈ, ਤਿਸ ਕਰ ਹੇ ਹਰਿ! ਤੇਰੇ ਧਿਆਨ ਕੋ ਰਿਦੇ ਬੀਚ ਗੁਰੋਂ ਤੇ ਨਿਮਖ ਮੇਂ ਧਾਰਿਆ ਹੈ॥
Prof. Sahib Singhਪਰਮਾਤਮਾ ਉਤੇ ਕੋਈ ਡਰ-ਭਉ ਪ੍ਰਭਾਵ ਨਹੀਂ ਪਾ ਸਕਦਾ। ਗੁਰੂ ਦੀ ਰਾਹੀਂ ਜਿਸ ਮਨੁੱਖ ਨੇ ਉਸ ਪਰਮਾਤਮਾ ਵਿਚ ਸੁਰਤ ਜੋੜੀ, ਉਸ ਪਰਮਾਤਮਾ ਨੂੰ ਇਕ ਨਿਮਖ ਵਾਸਤੇ ਭੀ ਹਿਰਦੇ ਵਿਚ ਵਸਾਇਆ,

ਪਦ ਅਰਥ ਅਨਭਉ = ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ। ਉਰ = ਹਿਰਦਾ। ਉਰਧਾਰਿਓ = ਹਿਰਦੇ ਵਿਚ ਵਸਾਇਆ। ਗੁਰਿ = ਗੁਰੂ ਦੀ ਰਾਹੀਂ।

SikhNet (Spanish)Estoy amorosamente entonado en el Intrépido Señor, Jar, Jar, Jar; a través del Guru he enaltecido al Señor en mi corazón. En un instante,

ਕੋਟਿ ਕੋਟਿ ਕੇ ਦੋਖ ਸਭ ਜਨ ਕੇ; ਹਰਿ ਦੂਰਿ ਕੀਏ. ਇਕ ਪਲਫਾ ॥੩॥

kott kott ke dokh sabh jan ke; har door kee. ik palafaa |3|

Sant Singh KhalsaMillions upon millions of the faults and mistakes of the Lord's humble servant are all taken away in an instant. ||3||
Manmohan SinghAll the sins of millions and millions of births of his saint, the Lord washes off in an instant.
Manmohan Singh (Punjabi)ਆਪਣੇ ਸਾਧੂ ਦੇ ਕ੍ਰੋੜਾਂ ਅਤੇ ਕ੍ਰੋੜਾਂ ਹੀ ਜਨਮਾਂ ਦੇ ਸਮੂਹ ਪਾਪ, ਪ੍ਰਭੂ ਇਕ ਪਲ ਵਿੱਚ ਧੋ ਸੁਟਦਾ ਹੈ।
Fareedkot Teekaਹੇ ਹਰੀ! ਤਿਸੀ ਤੇ ਕੋਟਾਨਿ ਕੋਟ ਜਨਮੋਂ ਕੇ ਸੰਪੂਰਨ ਦੋਖ ਜਨੋਂ ਕੇ ਤੇਰੇ ਨਾਮ ਨੇ ਏਕ ਪਲ ਮਾਤ੍ਰ ਮੇਂ ਦੂਰ ਕਰ ਦੀਏ ਹੈਂ॥੩॥
Prof. Sahib Singhਪਰਮਾਤਮਾ ਨੇ ਉਸ ਸੇਵਕ ਦੇ ਕ੍ਰੋੜਾਂ ਜਨਮਾਂ ਦੇ ਸਾਰੇ ਪਾਪ ਇਕ ਪਲ ਵਿਚ ਦੂਰ ਕਰ ਦਿੱਤੇ ॥੩॥

ਪਦ ਅਰਥ ਕੋਟਿ = ਕ੍ਰੋੜਾਂ। ਕੋਟਿ ਕੋਟਿ ਕੇ = ਕ੍ਰੋੜਾਂ (ਜਨਮਾਂ) ਦੇ। ਦੋਖ = ਐਬ, ਪਾਪ। ਪਲਫਾ = ਪਲ ਵਿਚ ॥੩॥

SikhNet (Spanish)millones y millones de faltas y errores del humilde Sirviente del Señor, son descontadas. En un instante. (3)

ਤੁਮਰੇ ਜਨ ਤੁਮ ਹੀ ਤੇ ਜਾਨੇ; ਪ੍ਰਭ ਜਾਨਿਓ ਜਨ ਤੇ ਮੁਖਫਾ ॥

tumare jan tum hee te jaane; prabh jaanio jan te mukhafaa |

Sant Singh KhalsaYour humble servants are known only through You, God; knowing You, they becomes supreme.
Manmohan SinghThine saints, O Lord, are known through Thee. As they realise their Lord, they become supreme amongst men.
Manmohan Singh (Punjabi)ਤੇਰੇ ਸਾਧੂ, ਹੇ ਸੁਆਮੀ! ਤੇਰੇ ਰਾਹੀਂ ਹੀ ਜਾਣੇ ਜਾਂਦੇ ਹਨ ਕਿਉਂਕਿ ਜਦ ਉਹ ਆਪਣੇ ਸਾਹਿਬ ਨੂੰ ਅਨੁਭਵ ਕਰਦੇ ਹਨ, ਉਹ ਮਨੁਸ਼ਾ ਅੰਦਰ ਮੁਖੀ ਹੋ ਜਾਂਦੇ ਹਨ।
Fareedkot Teekaਤਾਂ ਤੇ ਹੇ ਵਾਹਿਗੁਰੂ! ਤੁਮਾਰੇ (ਜਨ) ਦਾਸ ਤੁਮਾਰੇ ਤੇ ਹੀ ਜਾਣੀਤੇ ਹੈਂ। ਜਿਨ ਜਨੋਂ ਨੇ ਹੇ ਪ੍ਰਭੁ! ਤੁਝ ਕੋ ਜਾਨਿਆ ਹੈ ਤੇ ਸਰਬ ਵਿਖੇ ਮੁਖ੍ਯ ਰੂਪ ਹੋਤੇ ਭਏ ਹੈਂ॥
Prof. Sahib Singhਹੇ ਪ੍ਰਭੂ! ਤੇਰੇ ਭਗਤ ਤੇਰੀ ਹੀ ਮਿਹਰ ਨਾਲ (ਜਗਤ ਵਿਚ) ਪਰਗਟ ਹੁੰਦੇ ਹਨ। ਹੇ ਪ੍ਰਭੂ! ਜਿਨ੍ਹਾਂ ਨੇ ਤੇਰੇ ਨਾਲ ਸਾਂਝ ਪਾਈ, ਉਹ ਸੇਵਕ ਇੱਜ਼ਤ ਵਾਲੇ ਹੋ ਜਾਂਦੇ ਹਨ।

ਪਦ ਅਰਥ ਤੁਮ ਹੀ ਤੇ = ਤੈਥੋਂ ਹੀ, ਤੇਰੀ ਹੀ ਮਿਹਰ ਨਾਲ। ਜਾਨੇ = ਪਰਗਟ ਹੁੰਦੇ ਹਨ। ਪ੍ਰਭ = ਹੇ ਪ੍ਰਭੂ! ਜਾਨਿਓ = (ਜਿਨ੍ਹਾਂ ਨੇ ਤੈਨੂੰ) ਜਾਣਿਆਂ, ਤੇਰੇ ਨਾਲ ਸਾਂਝ ਪਾਈ। ਜਨ ਤੇ = ਤੇ ਜਨ; ਉਹ ਮਨੁੱਖ (ਬਹੁ-ਵਚਨ)। ਮੁਖਫਾ = ਮੁਖੀ, ਇੱਜ਼ਤ ਵਾਲੇ।

SikhNet (Spanish)Tus humildes Sirvientes son conocidos sólo a través de Ti, o Dios, encontrándote se vuelven Supremos.

Open this shabad (11 lines, Angs 1336-1337) →

Ang 1336 of 1430