ਰਾਗੁ ਦੇਵਗੰਧਾਰੀ ਮਹਲਾ ੫ ਘਰੁ ੭ ॥
raag devagandhaaree mahalaa 5 ghar 7 |
Sant Singh KhalsaRaag Dayv-Gandhaaree, Fifth Mehl, Seventh House:
Manmohan SinghRag Dev Gandhari. 5th Guru.
Manmohan Singh (Punjabi)ਰਾਗਦੇਵ ਗੰਧਾਰੀ। ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਦੇਵਗੰਧਾਰੀ, ਘਰ ੭ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Rag Dev Gandari, Mejl Guru Aryan, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਸਭ ਦਿਨ ਕੇ ਸਮਰਥ. ਪੰਥ ਬਿਠੁਲੇ; ਹਉ ਬਲਿ ਬਲਿ ਜਾਉ ॥
sabh din ke samarath. panth bitthule; hau bal bal jaau |
Sant Singh KhalsaYou are all-powerful, at all times; You show me the Way; I am a sacrifice, a sacrifice to You.
Manmohan SinghO Lord, the way-pointer of mine, Thou art powerful for all times. I am ever a sacrifice unto Thee.
Manmohan Singh (Punjabi)ਹੇ ਸੁਆਮੀ! ਮੈਨੂੰ ਮਾਰਗ ਦਰਸਾਉਣਹਾਰ ਤੂੰ ਸਾਰਿਆਂ ਦਿਨਾਂ ਲਈ ਸ਼ਕਤੀਵਾਨ ਹੈ। ਮੈਂ ਤੇਰੇ ਉਤੋਂ ਸਦਾ ਹੀ ਕੁਰਬਾਨ ਹਾਂ।
Fareedkot Teekaਐਸੀ ਕ੍ਰਿਪਾ ਕਰੋ, ਹੇ (ਬਿਠੁਲੇ) ਅਕਾਲ ਪੁਰਖ! ਸਭ ਦਿਨੋਂ ਮੇਂ ਤੇਰਾ ਮਾਰਗ ਦਿਖਲਾਉਨੇ ਵਾਲੇ ਜੋ ਸਮਰਥ ਸੰਤ ਜਨ ਹੈ, ਮੈਂ ਤਿਨ ਕੇ ਊਪਰ ਸੇ ਬਾਰਿ ਬਾਰਿ ਬਲਿਹਾਰ ਜਾਊਂ॥
Prof. Sahib Singhਹੇ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲੇ ਪ੍ਰਭੂ! (ਮੇਹਰ ਕਰ) ਮੈਂ ਤੇਰੇ ਉਹਨਾਂ ਸੰਤਾਂ ਦੇ ਚਰਨਾਂ ਵਿਚ ਪਿਆ ਰਹਾਂ, ਤੇ ਉਹਨਾਂ ਸੰਤਾਂ ਤੋਂ ਸਦਕੇ ਜਾਂਦਾ ਰਹਾਂ,ਪਦ ਅਰਥ ਸਭ ਦਿਨ ਕੇ = ਸਦਾ ਹੀ। ਸਮਰਥ ਪੰਥ = ਜੀਵਨ-ਰਾਹ ਦੱਸਣ ਦੀ ਸਮਰਥਾ ਵਾਲੇ। ਬਿਠੁਲੇ = ਹੇ ਬੀਠੁਲ! ਹੇ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲੇ ਪ੍ਰਭੂ! {ਬਿਠੁਲ = वि = सथल, विष्ठल। ਮਾਇਆ ਦੇ ਪ੍ਰਭਾਵ ਤੋਂ ਪਰੇ ਖਲੋਤਾ ਹੋਇਆ}। ਹਉ ਜਾਉ = ਮੈਂ ਜਾਂਦਾ ਹਾਂ, ਜਾਉਂ। ਬਲਿ ਬਲਿ = ਕੁਰਬਾਨ।
SikhNet (Spanish)Oh mi siempre Poderoso Señor, mi Luz de Bondad, ofrezco mi ser en sacrificio a Ti.
ਗਾਵਨ ਭਾਵਨ. ਸੰਤਨ ਤੋਰੈ; ਚਰਨ ਉਵਾ ਕੈ ਪਾਉ ॥੧॥ ਰਹਾਉ ॥
gaavan bhaavan. santan torai; charan uvaa kai paau |1| rahaau |
Sant Singh KhalsaYour Saints sing to You with love; I fall at their feet. ||1||Pause||
Manmohan SinghThine saints sing Thee with love and I fall at their feet. Pause.
Manmohan Singh (Punjabi)ਤੇਰੇ ਸਾਧੂ ਤੈਨੂੰ ਪਿਆਰ ਨਾਲ ਗਾਉਂਦੇ ਹਨ। ਮੈਂ ਉਨ੍ਹਾਂ ਦੇ ਪੈਰੀਂ ਪੈਂਦਾ ਹਾਂ। ਠਹਿਰਾਉ।
Fareedkot Teekaਹੇ ਭਗਵਨ! ਜੋ ਸੰਤ ਤੇਰੇ ਜਸ ਕੋ ਗਾਵਨਾ ਕਰਤੇ ਹੈਂ, ਮੈਂ ਉਨ ਕੇ ਚਰਨੋਂ ਕੋ (ਪਾਉ) ਪ੍ਰਾਪਤਿ ਹੋਊਂ॥੧॥ ਰਹਾਉ ॥
Prof. Sahib Singhਜੋ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ, ਜੋ ਤੈਨੂੰ ਚੰਗੇ ਲੱਗਦੇ ਹਨ, ਤੇ, ਜੋ ਸਦਾ ਹੀ ਜੀਵਨ-ਰਾਹ ਦੱਸਣ ਦੇ ਸਮਰੱਥ ਹਨ ॥੧॥ ਰਹਾਉ ॥ਪਦ ਅਰਥ ਉਵਾ ਕੇ ਚਰਨ ਪਾਉ = ਉਹਨਾਂ ਦੇ ਚਰਨਾਂ ਤੇ ਪਿਆ ਰਹਾਂ। ਪਾਉ = ਪਾਉਂ, ਮੈਂ ਪਿਆ ਰਿਹਾਂ ॥੧॥ ਰਹਾਉ ॥
SikhNet (Spanish)Añoro el canto de Tus Santos y alabo sus Pies en mi corazón. (1‑Pausa)
ਜਾਸਨ ਬਾਸਨ ਸਹਜ ਕੇਲ ਕਰੁਣਾ ਮੈ; ਏਕ ਅਨੰਤ. ਅਨੂਪੈ ਠਾਉ ॥੧॥
jaasan baasan sehaj kel karunaa mai; ek anant. anoopai tthaau |1|
Sant Singh KhalsaO Praiseworthy Lord, Enjoyer of celestial peace, Embodiment of mercy, One Infinite Lord, Your place is so beautiful. ||1||
Manmohan SinghO my Master, worthy of praise, Enjoyer of blissful plays and embodiment of mercy, and yet Infinite, very beauteous is Thy seat.
Manmohan Singh (Punjabi)ਹੇ ਮੇਰੇ ਉਪਮਾ ਯੋਗ, ਅਨੰਦ ਭਰੀਆ ਖੇਡਾਂ ਮਾਨਣਹਾਰ, ਰਹਿਮਤ ਦੇ ਪੁੰਜ ਅਤੇ ਅਦੁੱਤੀ ਤੇ ਬੇਅੰਤ ਸੁਆਮੀ! ਪਰਮ ਸੁੰਦਰ ਹੈ ਤੇਰਾ ਟਿਕਾਣਾ।
Fareedkot Teeka(ਜਾਸਨ) ਜਿਨ ਕੋ ਸੰਸਾਰ ਕੀ (ਬਾਸਨ) ਬਾਸਨਾ ਨਹੀਂ ਹੈ ਵਾ ਵਹੁ ਜਸ ਕੇ ਪਾਤ੍ਰ ਹੈ। ਹੇ ਕਰੁਣਾਮਯ ਸ੍ਵਾਮੀ! ਵਹੁ (ਸਹਜ) ਗ੍ਯਾਨ ਕਰ ਕੇ ਤੇਰੇ ਮੇਂ (ਕੇਲ) ਬਿਲਾਸ ਕਰਤੇ ਹੈਂ। ਔਰ ਤੂੰ ਜੋ ਏਕ ਸੇ ਅਨੰਤ ਰੂਪ ਹੂਆ ਹੂਆ ਅਨੂਪ ਪਰਮਾਤਮਾਂ ਹੈਂ ਤਿਸ ਤੇਰੇ ਮੇਂ ਮਨ ਕੋ (ਠਾਉ) ਠਹਰਾਯਾ ਹੈ॥੧॥
Prof. Sahib Singhਹੇ ਤਰਸ-ਸਰੂਪ ਪ੍ਰਭੂ! (ਮੇਹਰ ਕਰ, ਮੈਂ ਉਹਨਾਂ ਸੰਤਾਂ ਦੇ ਚਰਨਾਂ ਵਿਚ ਪਿਆ ਰਹਾਂ) ਜਿਨ੍ਹਾਂ ਨੂੰ ਹੋਰ ਕੋਈ ਵਾਸਨਾ ਨਹੀਂ, ਜੋ ਸਦਾ ਆਤਮਕ ਅਡੋਲਤਾ ਦੇ ਰੰਗ ਮਾਣਦੇ ਹਨ, ਜੋ ਸਦਾ ਤੇਰੇ ਬੇਅੰਤ ਤੇ ਸੋਹਣੇ ਸਰੂਪ ਵਿਚ ਟਿਕੇ ਰਹਿੰਦੇ ਹਨ ॥੧॥ਪਦ ਅਰਥ ਜਾਸਨ = ਜਿਨ੍ਹਾਂ ਨੂੰ। ਬਾਸਨ = ਵਾਸਨਾ। ਸਹਜ ਕੇਲ = ਆਤਮਕ ਅਡੋਲਤਾ ਦੇ ਆਨੰਦ। ਕਰੁਣਾ ਮੈ = ਹੇ ਤਰਸ-ਰਰੂਪ! ਕਰੁਣਾ = ਤਰਸ। ਮੈ = ਮਯ, ਭਰਪੂਰ। ਅਨੂਪੈ = ਅਨੂਪ ਵਿਚ। ਠਾਉ = ਥਾਂ ॥੧॥
SikhNet (Spanish)Oh Señor digno de Alabanza, oh Fuente de Misericordia, oh Regocijo de Paz, eres sólo Uno y sin embargo Infinito, Tu Recinto no tiene igual. (1)
ਰਿਧਿ ਸਿਧਿ ਨਿਧਿ ਕਰ ਤਲ ਜਗਜੀਵਨ; ਸ੍ਰਬ ਨਾਥ ਅਨੇਕੈ ਨਾਉ ॥
ridh sidh nidh kar tal jagajeevan; srab naath anekai naau |
Sant Singh KhalsaRiches, supernatural spiritual powers and wealth are in the palm of Your hand. O Lord, Life of the World, Master of all, infinite is Your Name.
Manmohan SinghProsperity, supernatural powers and wealth are at the palm of Thy hand. O Lord, the life of the world and the master of all Infinite are Thine Names.
Manmohan Singh (Punjabi)ਇਕਬਾਲ, ਕਰਾਮਾਤੀ ਸ਼ਕਤੀਆਂ ਅਤੇ ਧਨ-ਦੌਲਤ ਤੇਰੇ ਹੱਥ ਦੀ ਤਲੀ ਉਤੇ ਹਨ, ਹੇ ਸੁਆਮੀ! ਜਗਤ ਦੀ ਜਿੰਦ-ਜਾਨ ਅਤੇ ਸਮੂਹ ਦੇ ਮਾਲਕ, ਤੇਰੇ ਅਨੰਤ ਹੀ ਨਾਮ ਹਨ।
Fareedkot Teekaਹੇ ਜਗ ਜੀਵਨ! ਤਿਨ ਸੰਤੋਂ ਕੇ ਰਿਧੀਆਂ ਸਿਧੀਆਂ ਸਭ (ਕਰਤਲ) ਹਾਥ ਕੀ ਤਲੀ ਪਰ ਪ੍ਰਾਪਤਿ ਹੈਂ। ਹੇ ਅਨੇਕ ਨਾਮੋਂ ਵਾਲੇ! ਤੁਹੀ ਸਰਬ ਕਾ ਸ੍ਵਾਮੀ ਹੈ॥
Prof. Sahib Singhਰਿਧੀਆਂ ਸਿਧੀਆਂ ਤੇ ਨਿਧੀਆਂ ਤੇਰੇ ਹੱਥਾਂ ਦੀਆਂ ਤਲੀਆਂ ਉਤੇ (ਸਦਾ ਟਿਕੀਆਂ ਰਹਿੰਦੀਆਂ ਹਨ), ਹੇ ਜਗਤ ਦੇ ਜੀਵਨ ਪ੍ਰਭੂ! ਹੇ ਸਭਨਾਂ ਦੇ ਖਸਮ ਪ੍ਰਭੂ! ਹੇ ਅਨੇਕਾਂ ਨਾਮਾਂ ਵਾਲੇ ਪ੍ਰਭੂ!ਪਦ ਅਰਥ ਰਿਧਿ ਸਿਧਿ = ਕਰਾਮਾਤੀ ਤਾਕਤਾਂ। ਨਿਧਿ = ਖ਼ਜ਼ਾਨੇ। ਕਰ ਤਲ = ਹੱਥਾਂ ਦੀਆਂ ਤਲੀਆਂ ਉੱਤੇ। ਜਗਜੀਵਨ = ਹੇ ਜਗਤ ਦੇ ਜੀਵਨ ਪ੍ਰਭੂ! ਸ੍ਰਬ ਨਾਥ = ਹੇ ਸਭਨਾਂ ਦੇ ਖਸਮ!
SikhNet (Spanish)Todos los poderes milagrosos y los tesoros están en la Palma de Tus Manos. Oh Vida de vidas, Maestro de todo, Quien eres conocido por millones de nombres.
ਦਇਆ ਮਇਆ ਕਿਰਪਾ ਨਾਨਕ ਕਉ; ਸੁਨਿ ਸੁਨਿ ਜਸੁ ਜੀਵਾਉ ॥੨॥੧॥੩੮॥੬॥੪੪॥
deaa meaa kirapaa naanak kau; sun sun jas jeevaau |2|1|38|6|44|
Sant Singh KhalsaShow Kindness, Mercy and Compassion to Nanak; hearing Your Praises, I live. ||2||1||38||6||44||
Manmohan SinghO Lord, show kindness compassion and mercy unto hearing Thy praise.
Manmohan Singh (Punjabi)ਹੇ ਸੁਆਮੀ! ਨਾਨਕ ਉਤੇ ਕ੍ਰਿਪਾਲਤਾ, ਦਇਆਲਤਾ ਤੇ ਮਿਹਰਬਾਨੀ ਧਾਰ। ਮੈਂ ਸਦੀਵ ਹੀ ਤੇਰੀ ਸਿਫ਼ਤ ਸ਼ਘਾਲਾ ਸੁਣ ਕੇ ਜੀਉਂਦਾ ਹਾਂ।
Fareedkot Teekaਹੇ ਦ੍ਯਾ ਸੂਰਪ! ਤੂ ਹੀ ਪਹਲੇ ਭੀ ਭਗਤੋਂ ਪਰ ਮਯਾ ਕਰਤਾ ਆਯਾ ਹੈਂ ਅਬ ਮੇਰੇ ਪਰ ਭੀ ਕ੍ਰਿਪਾ ਕਰ, ਜੋ ਤੇਰਾ ਜਸ ਸੁਨ ਸੁਨ ਕਰ ਜੀਵਤਾ ਰਹੂੰ॥੨॥੧॥੩੮॥੬॥੪੪॥☬ਮਨ ਕੇ ਬਹਾਨੇ ਸੇ ਉਪਦੇਸੁ ਕਰਤੇ ਹੈਂ:
Prof. Sahib Singhਹੇ ਪ੍ਰਭੂ! (ਆਪਣੇ) ਦਾਸ ਨਾਨਕ ਉੱਤੇ ਦਇਆ ਕਰ, ਮੇਹਰ ਕਰ, ਕਿਰਪਾ ਕਰ ਕਿ (ਤੇਰੇ ਸੰਤ ਜਨਾਂ ਤੋਂ ਤੇਰੀ) ਸਿਫ਼ਤ-ਸਾਲਾਹ ਸੁਣ ਸੁਣ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਰਹਾਂ ॥੨॥੧॥੩੮॥੬॥੪੪॥ਪਦ ਅਰਥ ਮਇਆ = ਕਿਰਪਾ। ਸੁਨਿ = ਸੁਣ ਕੇ। ਜੀਵਾਉ = ਜੀਵਉਂ ॥੨॥੧॥੩੮॥੬॥੪੪॥
* ਵੇਰਵਾ: ਅੰਕ ੧-'ਘਰੁ ੭' ਦਾ ਇਹ ਇਕ ਸ਼ਬਦ ਹੈ। ਸ਼ਬਦ ਮ: ੪ = ੬। ਸ਼ਬਦ ਮ: ੫ = ੩੮। ਜੋੜ = ੪੪।
SikhNet (Spanish)Muestra tu Compasión a Nanak, oh Dios, para que pueda vivir siempre cantando Tu Alabanza. (2‑1‑38‑6‑44)