ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Ser Supremo, el Eterno, el Iluminador
ਰਾਗੁ ਦੇਵਗੰਧਾਰੀ ਮਹਲਾ ੯ ॥
raag devagandhaaree mahalaa 9 |
Sant Singh KhalsaRaag Dayv-Gandhaaree, Ninth Mehl:
Manmohan SinghRag Dev Gandhari. 9th Guru.
Manmohan Singh (Punjabi)ਰਾਗ ਦੇਵ ਗੰਧਾਰੀ। ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਦੇਵਗੰਧਾਰੀ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
SikhNet (Spanish)Dev Gandari, Mejl Guru Teg Bajadur, Noveno Canal Divino.
ਯਹ ਮਨੁ; ਨੈਕ. ਨ ਕਹਿਓ ਕਰੈ ॥
yeh man; naik. na kahio karai |
Sant Singh KhalsaThis mind does not follow my advice one tiny bit.
Manmohan SinghThis mind does not a particle of my bidding.
Manmohan Singh (Punjabi)ਇਹ ਮਨ, ਭੋਰਾ ਭਰ, ਮੇਰੇ ਆਖੇ ਨਹੀਂ ਲੱਗਦਾ।
Fareedkot Teekaਯਹਿ ਮਨ (ਨੈਕ) ਥੋੜਾ ਵਾ ਏਕ ਵਾ ਕੁਛ ਭੀ ਕਹਾ ਨਹੀਂ ਕਰਤਾ ਹੈ॥
Prof. Sahib Singhਇਹ ਮਨ ਰਤਾ ਭਰ ਭੀ ਮੇਰਾ ਕਿਹਾ ਨਹੀਂ ਮੰਨਦਾ।ਪਦ ਅਰਥ ਯਹ ਮਨੁ = ਇਹ ਮਨ। ਨੈਕ = ਰਤਾ ਭਰ ਭੀ। ਕਹਿਓ = ਕਿਹਾ ਹੋਇਆ ਉਪਦੇਸ਼, ਦਿੱਤੀ ਹੋਈ ਸਿੱਖਿਆ।
SikhNet (Spanish)Mi mente no me sigue, hace lo que quiere
ਸੀਖ ਸਿਖਾਇ ਰਹਿਓ ਅਪਨੀ ਸੀ; ਦੁਰਮਤਿ ਤੇ. ਨ ਟਰੈ ॥੧॥ ਰਹਾਉ ॥
seekh sikhaae rahio apanee see; duramat te. na ttarai |1| rahaau |
Sant Singh KhalsaI am so tired of giving it instructions - it will not refrain from its evil-mindedness. ||1||Pause||
Manmohan SinghOn My part I have grown weary of giving instruction to it, but it abstains not from mal-inclinations. Pause.
Manmohan Singh (Punjabi)ਆਪਣੇ ਵੱਲੋਂ ਮੈਂ ਉਸ ਨੂੰ ਸਿੱਖਮਤ ਦੇ ਕੇ ਹਾਰ ਹੰਭ ਗਿਆ ਹਾਂ। ਪਰ ਉਹ ਖੋਟੀਆਂ-ਰੁਚੀਆਂ ਤੋਂ ਨਹੀਂ ਟਲਦਾ। ਠਹਿਰਾਉ।
Fareedkot Teekaਮੈਂ ਅਪਨੀ ਤਰਫ ਸੇ ਬਹੁਤ ਸਿਖ੍ਯਾ ਦੇਤਾ ਹੂੰ, ਪਰੰਤੂ ਖੋਟੀ ਮਤ ਸੇ (ਟਰੈ) ਹਟਤਾ ਨਹੀਂ ਹੈ॥੧॥ ਰਹਾਉ ॥
Prof. Sahib Singhਮੈਂ ਆਪਣੇ ਵਲੋਂ ਇਸ ਨੂੰ ਸਿੱਖਿਆ ਦੇ ਦੇ ਕੇ ਥੱਕ ਗਿਆ ਹਾਂ, ਫਿਰ ਭੀ ਇਹ ਖੋਟੀ ਮਤਿ ਵਲੋਂ ਹਟਦਾ ਨਹੀਂ ॥੧॥ ਰਹਾਉ ॥ਪਦ ਅਰਥ ਸੀਖ = ਸਿੱਖਿਆ। ਰਹਿਓ = ਮੈਂ ਥੱਕ ਗਿਆ ਹਾਂ। ਅਪਨੀ ਸੀ = ਆਪਣੇ ਵਲੋਂ। ਤੇ = ਤੋਂ। ਟਰੈ = ਟਲਦਾ, ਟਲੈ ॥੧॥ ਰਹਾਉ ॥
SikhNet (Spanish)y no tiene freno su maldad. (1‑Pausa)
ਮਦਿ ਮਾਇਆ ਕੈ. ਭਇਓ ਬਾਵਰੋ; ਹਰਿ ਜਸੁ. ਨਹਿ ਉਚਰੈ ॥
mad maaeaa kai. bheo baavaro; har jas. neh ucharai |
Sant Singh KhalsaIt has gone insane with the intoxication of Maya; it does not chant the Lord's Praise.
Manmohan SinghIt has gone mad with the Intoxication of wealth and utters not God's praise.
Manmohan Singh (Punjabi)ਉਹ ਧਨ-ਪਦਾਰਥ ਦੀ ਮਸਤੀ ਨਾਲ ਪਗਲਾ ਹੋ ਗਿਆ ਹੈ ਅਤੇ ਰੱਬ ਦੀ ਕੀਰਤੀ ਦਾ ਉਚਾਰਨ ਨਹੀਂ ਕਰਦਾ।
Fareedkot Teekaਅਰ ਮਾਯਾ ਕੈ (ਮਦਿ) ਹੰਕਾਰ ਸੇ ਬਾਉਰਾ ਹੋ ਰਹਾ ਹੈ, ਹਰਿ ਜਸ ਕੋ ਉਚਾਰਨ ਨਹੀਂ ਕਰਤਾ ਹੈ॥
Prof. Sahib Singhਮਾਇਆ ਦੇ ਨਸ਼ੇ ਵਿਚ ਇਹ ਮਨ ਝੱਲਾ ਹੋਇਆ ਪਿਆ ਹੈ, ਕਦੇ ਇਹ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਨਹੀਂ ਉਚਾਰਦਾ,ਪਦ ਅਰਥ ਮਦਿ = ਨਸ਼ੇ ਵਿਚ। ਬਾਵਰੋ = ਝੱਲਾ। ਜਸੁ = ਸਿਫ਼ਤ-ਸਾਲਾਹ। ਉਚਰੈ = ਉਚਾਰਦਾ।
SikhNet (Spanish)Locamente intoxicado con el vino de Maya, uno no recita la Alabanza del Señor y,
ਕਰਿ ਪਰਪੰਚੁ ਜਗਤ ਕਉ ਡਹਕੈ; ਅਪਨੋ ਉਦਰੁ ਭਰੈ ॥੧॥
kar parapanch jagat kau ddahakai; apano udar bharai |1|
Sant Singh KhalsaPracticing deception, it tries to cheat the world, and so it fills its belly. ||1||
Manmohan SinghBy exercising fraud it hood winks the world and fills its belly.
Manmohan Singh (Punjabi)ਠੱਗੀ ਠੋਰੀ ਰੱਚ ਕੇ ਉਹ ਸੰਸਾਰ ਨੂੰ ਛੱਲਦਾ ਹੈ ਅਤੇ ਆਪਣਾ ਢਿੱਡ ਭਰਦਾ ਹੈ।
Fareedkot Teeka(ਪਰਪੰਚੁ) ਛਲ ਕਰ ਕੇ ਸੰਸਾਰ ਕੋ (ਡਹਕੈ) ਭਰਮਾਉਤਾ ਹੈ ਔਰ ਅਪੁਨਾ ਉਦਰ ਪੂਰਨਾ ਕਰਤਾ ਹੈ॥੧॥
Prof. Sahib Singhਵਿਖਾਵਾ ਕਰ ਕੇ ਦੁਨੀਆ ਨੂੰ ਠੱਗਦਾ ਰਹਿੰਦਾ ਹੈ, ਤੇ, (ਠੱਗੀ ਨਾਲ ਇਕੱਠੇ ਕੀਤੇ ਧਨ ਦੀ ਰਾਹੀਂ) ਆਪਣਾ ਪੇਟ ਭਰਦਾ ਰਹਿੰਦਾ ਹੈ ॥੧॥ਪਦ ਅਰਥ ਪਰਪੰਚੁ = ਵਿਖਾਵਾ, ਠੱਗੀ। ਕਉ = ਨੂੰ। ਡਹਕੈ = ਠੱਗਦਾ ਹੈ, ਛਲ ਰਿਹਾ ਹੈ। ਉਦਰੁ = ਪੇਟ ॥੧॥
SikhNet (Spanish)deambula perdido en el mundo, engañado y tratando sólo de llenar su estómago. (1)
ਸੁਆਨ ਪੂਛ. ਜਿਉ ਹੋਇ ਨ, ਸੂਧੋ; ਕਹਿਓ. ਨ ਕਾਨ ਧਰੈ ॥
suaan poochh. jiau hoe na, soodho; kahio. na kaan dharai |
Sant Singh KhalsaLike a dog's tail, it cannot be straightened; it will not listen to what I tell it.
Manmohan SinghLike a dog's tail it becomes not straight and lends not its ear to what I tell it.
Manmohan Singh (Punjabi)ਕੁੱਤੇ ਦੀ ਪੂਛਲ ਦੀ ਤਰ੍ਹਾਂ ਸਿੱਧਾ ਨਹੀਂ ਹੁੰਦਾ ਅਤੇ ਜੋ ਕੁਛ ਮੈਂ ਆਖਦਾ ਹਾਂ, ਉਸ ਵੱਲ ਕੰਨ ਨਹੀਂ ਕਰਦਾ।
Fareedkot Teekaਕੂਕਰ ਕੀ ਪੂਛ ਕੀ ਤਰਹ ਕੁਟਲ ਰਹਿਤਾ ਹੈ ਸੂਧਾ ਨਹੀਂ ਹੋਤਾ ਹੈ ਔਰ ਕਹੇ ਹੂਏ ਉਪਦੇਸ਼ ਕੋ ਕਾਂਨ ਮੇਂ ਧਾਰਨ ਨਹੀਂ ਕਰਤਾ॥
Prof. Sahib Singhਕੁੱਤੇ ਦੀ ਪੂਛਲ ਵਾਂਗ ਇਹ ਮਨ ਕਦੇ ਭੀ ਸਿੱਧਾ ਨਹੀਂ ਹੁੰਦਾ, (ਕਿਸੇ ਦੀ ਭੀ) ਦਿੱਤੀ ਹੋਈ ਸਿੱਖਿਆ ਨੂੰ ਧਿਆਨ ਨਾਲ ਨਹੀਂ ਸੁਣਦਾ।ਪਦ ਅਰਥ ਸੁਆਨ = ਕੁੱਤਾ। ਜਿਉ = ਵਾਂਗ। ਸੂਧੋ = ਸਿੱਧਾ, ਸੁੱਚੇ ਜੀਵਨ ਵਾਲਾ। ਨ ਕਾਨ ਧਰੈ = ਕੰਨਾਂ ਵਿਚ ਨਹੀਂ ਧਰਦਾ, ਧਿਆਨ ਨਾਲ ਨਹੀਂ ਸੁਣਦਾ।
SikhNet (Spanish)Así como al perro, le tuercen la cola, así anda uno, sin escuchar el consejo sabio.
ਕਹੁ ਨਾਨਕ. ਭਜੁ ਰਾਮ ਨਾਮ ਨਿਤ; ਜਾ ਤੇ ਕਾਜੁ ਸਰੈ ॥੨॥੧॥
kahu naanak. bhaj raam naam nit; jaa te kaaj sarai |2|1|
Sant Singh KhalsaSays Nanak, vibrate forever the Name of the Lord, and all your affairs shall be adjusted. ||2||1||
Manmohan SinghSays Nanak, ever utter thou the Lord's Name wherewith thy affair shall be adjusted.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਪ੍ਰਭੂ ਦੇ ਨਾਮ ਦਾ ਸਦੀਵ ਹੀ ਉਚਾਰਨ ਕਰ, ਜਿਸ ਦੇ ਨਾਲ ਤੇਰੇ ਕਾਰਜ ਰਾਸ ਹੋ ਜਾਣਗੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਨਿਤ੍ਯੰਪ੍ਰਤੀ ਰਾਮ ਨਾਮ ਕੋ ਭਜ, ਜਿਸ ਸੇ ਮੋਖ ਰੂਪੀ ਕਾਰਜ ਰਾਸ ਹੋ ਜਾਇ॥੨॥੧॥
Prof. Sahib Singhਹੇ ਨਾਨਕ, ਆਖ! ਰੋਜ ਪਰਮਾਤਮਾ ਦੇ ਨਾਮ ਦਾ ਭਜਨ ਕਰਿਆ ਕਰ ਜਿਸ ਦੀ ਬਰਕਤਿ ਨਾਲ ਤੇਰਾ ਜਨਮ-ਮਨੋਰਥ ਹੱਲ ਹੋ ਜਾਏ ॥੨॥੧॥ਪਦ ਅਰਥ ਭਜੁ = ਭਜਨ ਕਰ। ਜਾ ਤੇ = ਜਿਸ ਨਾਲ। ਕਾਜੁ = (ਮਨੁੱਖਾ ਜੀਵਨ ਦਾ ਜ਼ਰੂਰੀ) ਕੰਮ। ਸਰੈ = ਸਿਰੇ ਚੜ੍ਹ ਜਾਏ ॥੨॥੧॥
SikhNet (Spanish)Dice Nanak, contempla el Nombre del Señor para que seas liberado. (2-1)