ੴ

ਸਿੱਖਬਾਣੀ · SikhBani

Ang 536

Sri Guru Granth Sahib · Raag Dayv Gandhaaree · 5 shabads, 30 lines
Translations
Shabad Guru Arjan Dev Ji Raag Dayv Gandhaaree continued from Ang 535

ਜਨ ਨਾਨਕ. ਦਾਸ ਦਾਸ ਕੋ ਕਰੀਅਹੁ; ਮੇਰਾ ਮੂੰਡੁ. ਸਾਧ ਪਗਾ ਹੇਠਿ ਰੁਲਸੀ ਰੇ ॥੨॥੪॥੩੭॥

jan naanak. daas daas ko kareeahu; meraa moondd. saadh pagaa hetth rulasee re |2|4|37|

Sant Singh KhalsaMake servant Nanak the slave of Your slave; let his head roll in the dust under the feet of the Holy. ||2||4||37||
Manmohan SinghMake servant Nanak an attendant of Thy attendant, O Lord. may his head role under the saints feet.
Manmohan Singh (Punjabi)ਦਾਸ ਨਾਨਕ ਨੂੰ ਆਪਣੇ ਸੇਵਕ ਦਾ ਸੇਵਕ ਬਣਾ ਦੇ, ਹੇ ਸਾਹਿਬ! ਰੱਬ ਕਰੇ ਉਸ ਦਾ ਸਿਰ ਸਾਧੂਆਂ ਦੇ ਪੈਰਾਂ ਹੇਠ ਰੁਲੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸੋਂ ਕੋ ਅਪਨੇ ਦਾਸੋਂ ਕਾ ਦਾਸ ਕਰੋ ਅਰੁ ਮੇਰਾ ਸੀਸ ਸਾਧੂਓਂ ਕੇ ਚਰਨੋਂ ਕੇ ਨੀਚੇ ਰੁਲੈ॥੨॥੪॥੩੭॥☬ਸਤਸੰਗ ਮਾਂਗਤੇ ਹੈਂ:
Prof. Sahib Singhਹੇ ਦਾਸ ਨਾਨਕ! ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ, ਮੇਰਾ ਸਿਰ ਤੇਰੇ ਸੰਤ ਜਨਾਂ ਦੇ ਪੈਰਾਂ ਹੇਠ ਪਿਆ ਰਹੇ ॥੨॥੪॥੩੭॥

ਪਦ ਅਰਥ ਕੋ = ਦਾ। ਮੂੰਡੁ = ਸਿਰ। ਪਗ = ਪੈਰ ॥੨॥੪॥੩੭॥

SikhNet (Spanish)Haz del Sirviente Nanak, el Esclavo de Tu Esclavo, que su cabeza ruede sobre el Polvo de los Pies de Sus Santos. (2‑4‑37)

Open this shabad (8 lines, Angs 535-536) →

Shabad Guru Arjan Dev Ji Raag Dayv Gandhaaree

ਰਾਗੁ ਦੇਵਗੰਧਾਰੀ ਮਹਲਾ ੫ ਘਰੁ ੭ ॥

raag devagandhaaree mahalaa 5 ghar 7 |

Sant Singh KhalsaRaag Dayv-Gandhaaree, Fifth Mehl, Seventh House:
Manmohan SinghRag Dev Gandhari. 5th Guru.
Manmohan Singh (Punjabi)ਰਾਗਦੇਵ ਗੰਧਾਰੀ। ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਦੇਵਗੰਧਾਰੀ, ਘਰ ੭ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Rag Dev Gandari, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਸਭ ਦਿਨ ਕੇ ਸਮਰਥ. ਪੰਥ ਬਿਠੁਲੇ; ਹਉ ਬਲਿ ਬਲਿ ਜਾਉ ॥

sabh din ke samarath. panth bitthule; hau bal bal jaau |

Sant Singh KhalsaYou are all-powerful, at all times; You show me the Way; I am a sacrifice, a sacrifice to You.
Manmohan SinghO Lord, the way-pointer of mine, Thou art powerful for all times. I am ever a sacrifice unto Thee.
Manmohan Singh (Punjabi)ਹੇ ਸੁਆਮੀ! ਮੈਨੂੰ ਮਾਰਗ ਦਰਸਾਉਣਹਾਰ ਤੂੰ ਸਾਰਿਆਂ ਦਿਨਾਂ ਲਈ ਸ਼ਕਤੀਵਾਨ ਹੈ। ਮੈਂ ਤੇਰੇ ਉਤੋਂ ਸਦਾ ਹੀ ਕੁਰਬਾਨ ਹਾਂ।
Fareedkot Teekaਐਸੀ ਕ੍ਰਿਪਾ ਕਰੋ, ਹੇ (ਬਿਠੁਲੇ) ਅਕਾਲ ਪੁਰਖ! ਸਭ ਦਿਨੋਂ ਮੇਂ ਤੇਰਾ ਮਾਰਗ ਦਿਖਲਾਉਨੇ ਵਾਲੇ ਜੋ ਸਮਰਥ ਸੰਤ ਜਨ ਹੈ, ਮੈਂ ਤਿਨ ਕੇ ਊਪਰ ਸੇ ਬਾਰਿ ਬਾਰਿ ਬਲਿਹਾਰ ਜਾਊਂ॥
Prof. Sahib Singhਹੇ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲੇ ਪ੍ਰਭੂ! (ਮੇਹਰ ਕਰ) ਮੈਂ ਤੇਰੇ ਉਹਨਾਂ ਸੰਤਾਂ ਦੇ ਚਰਨਾਂ ਵਿਚ ਪਿਆ ਰਹਾਂ, ਤੇ ਉਹਨਾਂ ਸੰਤਾਂ ਤੋਂ ਸਦਕੇ ਜਾਂਦਾ ਰਹਾਂ,

ਪਦ ਅਰਥ ਸਭ ਦਿਨ ਕੇ = ਸਦਾ ਹੀ। ਸਮਰਥ ਪੰਥ = ਜੀਵਨ-ਰਾਹ ਦੱਸਣ ਦੀ ਸਮਰਥਾ ਵਾਲੇ। ਬਿਠੁਲੇ = ਹੇ ਬੀਠੁਲ! ਹੇ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲੇ ਪ੍ਰਭੂ! {ਬਿਠੁਲ = वि = सथल, विष्ठल। ਮਾਇਆ ਦੇ ਪ੍ਰਭਾਵ ਤੋਂ ਪਰੇ ਖਲੋਤਾ ਹੋਇਆ}। ਹਉ ਜਾਉ = ਮੈਂ ਜਾਂਦਾ ਹਾਂ, ਜਾਉਂ। ਬਲਿ ਬਲਿ = ਕੁਰਬਾਨ।

SikhNet (Spanish)Oh mi siempre Poderoso Señor, mi Luz de Bondad, ofrezco mi ser en sacrificio a Ti.

ਗਾਵਨ ਭਾਵਨ. ਸੰਤਨ ਤੋਰੈ; ਚਰਨ ਉਵਾ ਕੈ ਪਾਉ ॥੧॥ ਰਹਾਉ ॥

gaavan bhaavan. santan torai; charan uvaa kai paau |1| rahaau |

Sant Singh KhalsaYour Saints sing to You with love; I fall at their feet. ||1||Pause||
Manmohan SinghThine saints sing Thee with love and I fall at their feet. Pause.
Manmohan Singh (Punjabi)ਤੇਰੇ ਸਾਧੂ ਤੈਨੂੰ ਪਿਆਰ ਨਾਲ ਗਾਉਂਦੇ ਹਨ। ਮੈਂ ਉਨ੍ਹਾਂ ਦੇ ਪੈਰੀਂ ਪੈਂਦਾ ਹਾਂ। ਠਹਿਰਾਉ।
Fareedkot Teekaਹੇ ਭਗਵਨ! ਜੋ ਸੰਤ ਤੇਰੇ ਜਸ ਕੋ ਗਾਵਨਾ ਕਰਤੇ ਹੈਂ, ਮੈਂ ਉਨ ਕੇ ਚਰਨੋਂ ਕੋ (ਪਾਉ) ਪ੍ਰਾਪਤਿ ਹੋਊਂ॥੧॥ ਰਹਾਉ ॥
Prof. Sahib Singhਜੋ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ, ਜੋ ਤੈਨੂੰ ਚੰਗੇ ਲੱਗਦੇ ਹਨ, ਤੇ, ਜੋ ਸਦਾ ਹੀ ਜੀਵਨ-ਰਾਹ ਦੱਸਣ ਦੇ ਸਮਰੱਥ ਹਨ ॥੧॥ ਰਹਾਉ ॥

ਪਦ ਅਰਥ ਉਵਾ ਕੇ ਚਰਨ ਪਾਉ = ਉਹਨਾਂ ਦੇ ਚਰਨਾਂ ਤੇ ਪਿਆ ਰਹਾਂ। ਪਾਉ = ਪਾਉਂ, ਮੈਂ ਪਿਆ ਰਿਹਾਂ ॥੧॥ ਰਹਾਉ ॥

SikhNet (Spanish)Añoro el canto de Tus Santos y alabo sus Pies en mi corazón. (1‑Pausa)

ਜਾਸਨ ਬਾਸਨ ਸਹਜ ਕੇਲ ਕਰੁਣਾ ਮੈ; ਏਕ ਅਨੰਤ. ਅਨੂਪੈ ਠਾਉ ॥੧॥

jaasan baasan sehaj kel karunaa mai; ek anant. anoopai tthaau |1|

Sant Singh KhalsaO Praiseworthy Lord, Enjoyer of celestial peace, Embodiment of mercy, One Infinite Lord, Your place is so beautiful. ||1||
Manmohan SinghO my Master, worthy of praise, Enjoyer of blissful plays and embodiment of mercy, and yet Infinite, very beauteous is Thy seat.
Manmohan Singh (Punjabi)ਹੇ ਮੇਰੇ ਉਪਮਾ ਯੋਗ, ਅਨੰਦ ਭਰੀਆ ਖੇਡਾਂ ਮਾਨਣਹਾਰ, ਰਹਿਮਤ ਦੇ ਪੁੰਜ ਅਤੇ ਅਦੁੱਤੀ ਤੇ ਬੇਅੰਤ ਸੁਆਮੀ! ਪਰਮ ਸੁੰਦਰ ਹੈ ਤੇਰਾ ਟਿਕਾਣਾ।
Fareedkot Teeka(ਜਾਸਨ) ਜਿਨ ਕੋ ਸੰਸਾਰ ਕੀ (ਬਾਸਨ) ਬਾਸਨਾ ਨਹੀਂ ਹੈ ਵਾ ਵਹੁ ਜਸ ਕੇ ਪਾਤ੍ਰ ਹੈ। ਹੇ ਕਰੁਣਾਮਯ ਸ੍ਵਾਮੀ! ਵਹੁ (ਸਹਜ) ਗ੍ਯਾਨ ਕਰ ਕੇ ਤੇਰੇ ਮੇਂ (ਕੇਲ) ਬਿਲਾਸ ਕਰਤੇ ਹੈਂ। ਔਰ ਤੂੰ ਜੋ ਏਕ ਸੇ ਅਨੰਤ ਰੂਪ ਹੂਆ ਹੂਆ ਅਨੂਪ ਪਰਮਾਤਮਾਂ ਹੈਂ ਤਿਸ ਤੇਰੇ ਮੇਂ ਮਨ ਕੋ (ਠਾਉ) ਠਹਰਾਯਾ ਹੈ॥੧॥
Prof. Sahib Singhਹੇ ਤਰਸ-ਸਰੂਪ ਪ੍ਰਭੂ! (ਮੇਹਰ ਕਰ, ਮੈਂ ਉਹਨਾਂ ਸੰਤਾਂ ਦੇ ਚਰਨਾਂ ਵਿਚ ਪਿਆ ਰਹਾਂ) ਜਿਨ੍ਹਾਂ ਨੂੰ ਹੋਰ ਕੋਈ ਵਾਸਨਾ ਨਹੀਂ, ਜੋ ਸਦਾ ਆਤਮਕ ਅਡੋਲਤਾ ਦੇ ਰੰਗ ਮਾਣਦੇ ਹਨ, ਜੋ ਸਦਾ ਤੇਰੇ ਬੇਅੰਤ ਤੇ ਸੋਹਣੇ ਸਰੂਪ ਵਿਚ ਟਿਕੇ ਰਹਿੰਦੇ ਹਨ ॥੧॥

ਪਦ ਅਰਥ ਜਾਸਨ = ਜਿਨ੍ਹਾਂ ਨੂੰ। ਬਾਸਨ = ਵਾਸਨਾ। ਸਹਜ ਕੇਲ = ਆਤਮਕ ਅਡੋਲਤਾ ਦੇ ਆਨੰਦ। ਕਰੁਣਾ ਮੈ = ਹੇ ਤਰਸ-ਰਰੂਪ! ਕਰੁਣਾ = ਤਰਸ। ਮੈ = ਮਯ, ਭਰਪੂਰ। ਅਨੂਪੈ = ਅਨੂਪ ਵਿਚ। ਠਾਉ = ਥਾਂ ॥੧॥

SikhNet (Spanish)Oh Señor digno de Alabanza, oh Fuente de Misericordia, oh Regocijo de Paz, eres sólo Uno y sin embargo Infinito, Tu Recinto no tiene igual. (1)

ਰਿਧਿ ਸਿਧਿ ਨਿਧਿ ਕਰ ਤਲ ਜਗਜੀਵਨ; ਸ੍ਰਬ ਨਾਥ ਅਨੇਕੈ ਨਾਉ ॥

ridh sidh nidh kar tal jagajeevan; srab naath anekai naau |

Sant Singh KhalsaRiches, supernatural spiritual powers and wealth are in the palm of Your hand. O Lord, Life of the World, Master of all, infinite is Your Name.
Manmohan SinghProsperity, supernatural powers and wealth are at the palm of Thy hand. O Lord, the life of the world and the master of all Infinite are Thine Names.
Manmohan Singh (Punjabi)ਇਕਬਾਲ, ਕਰਾਮਾਤੀ ਸ਼ਕਤੀਆਂ ਅਤੇ ਧਨ-ਦੌਲਤ ਤੇਰੇ ਹੱਥ ਦੀ ਤਲੀ ਉਤੇ ਹਨ, ਹੇ ਸੁਆਮੀ! ਜਗਤ ਦੀ ਜਿੰਦ-ਜਾਨ ਅਤੇ ਸਮੂਹ ਦੇ ਮਾਲਕ, ਤੇਰੇ ਅਨੰਤ ਹੀ ਨਾਮ ਹਨ।
Fareedkot Teekaਹੇ ਜਗ ਜੀਵਨ! ਤਿਨ ਸੰਤੋਂ ਕੇ ਰਿਧੀਆਂ ਸਿਧੀਆਂ ਸਭ (ਕਰਤਲ) ਹਾਥ ਕੀ ਤਲੀ ਪਰ ਪ੍ਰਾਪਤਿ ਹੈਂ। ਹੇ ਅਨੇਕ ਨਾਮੋਂ ਵਾਲੇ! ਤੁਹੀ ਸਰਬ ਕਾ ਸ੍ਵਾਮੀ ਹੈ॥
Prof. Sahib Singhਰਿਧੀਆਂ ਸਿਧੀਆਂ ਤੇ ਨਿਧੀਆਂ ਤੇਰੇ ਹੱਥਾਂ ਦੀਆਂ ਤਲੀਆਂ ਉਤੇ (ਸਦਾ ਟਿਕੀਆਂ ਰਹਿੰਦੀਆਂ ਹਨ), ਹੇ ਜਗਤ ਦੇ ਜੀਵਨ ਪ੍ਰਭੂ! ਹੇ ਸਭਨਾਂ ਦੇ ਖਸਮ ਪ੍ਰਭੂ! ਹੇ ਅਨੇਕਾਂ ਨਾਮਾਂ ਵਾਲੇ ਪ੍ਰਭੂ!

ਪਦ ਅਰਥ ਰਿਧਿ ਸਿਧਿ = ਕਰਾਮਾਤੀ ਤਾਕਤਾਂ। ਨਿਧਿ = ਖ਼ਜ਼ਾਨੇ। ਕਰ ਤਲ = ਹੱਥਾਂ ਦੀਆਂ ਤਲੀਆਂ ਉੱਤੇ। ਜਗਜੀਵਨ = ਹੇ ਜਗਤ ਦੇ ਜੀਵਨ ਪ੍ਰਭੂ! ਸ੍ਰਬ ਨਾਥ = ਹੇ ਸਭਨਾਂ ਦੇ ਖਸਮ!

SikhNet (Spanish)Todos los poderes milagrosos y los tesoros están en la Palma de Tus Manos. Oh Vida de vidas, Maestro de todo, Quien eres conocido por millones de nombres.

ਦਇਆ ਮਇਆ ਕਿਰਪਾ ਨਾਨਕ ਕਉ; ਸੁਨਿ ਸੁਨਿ ਜਸੁ ਜੀਵਾਉ ॥੨॥੧॥੩੮॥੬॥੪੪॥

deaa meaa kirapaa naanak kau; sun sun jas jeevaau |2|1|38|6|44|

Sant Singh KhalsaShow Kindness, Mercy and Compassion to Nanak; hearing Your Praises, I live. ||2||1||38||6||44||
Manmohan SinghO Lord, show kindness compassion and mercy unto hearing Thy praise.
Manmohan Singh (Punjabi)ਹੇ ਸੁਆਮੀ! ਨਾਨਕ ਉਤੇ ਕ੍ਰਿਪਾਲਤਾ, ਦਇਆਲਤਾ ਤੇ ਮਿਹਰਬਾਨੀ ਧਾਰ। ਮੈਂ ਸਦੀਵ ਹੀ ਤੇਰੀ ਸਿਫ਼ਤ ਸ਼ਘਾਲਾ ਸੁਣ ਕੇ ਜੀਉਂਦਾ ਹਾਂ।
Fareedkot Teekaਹੇ ਦ੍ਯਾ ਸੂਰਪ! ਤੂ ਹੀ ਪਹਲੇ ਭੀ ਭਗਤੋਂ ਪਰ ਮਯਾ ਕਰਤਾ ਆਯਾ ਹੈਂ ਅਬ ਮੇਰੇ ਪਰ ਭੀ ਕ੍ਰਿਪਾ ਕਰ, ਜੋ ਤੇਰਾ ਜਸ ਸੁਨ ਸੁਨ ਕਰ ਜੀਵਤਾ ਰਹੂੰ॥੨॥੧॥੩੮॥੬॥੪੪॥☬ਮਨ ਕੇ ਬਹਾਨੇ ਸੇ ਉਪਦੇਸੁ ਕਰਤੇ ਹੈਂ:
Prof. Sahib Singhਹੇ ਪ੍ਰਭੂ! (ਆਪਣੇ) ਦਾਸ ਨਾਨਕ ਉੱਤੇ ਦਇਆ ਕਰ, ਮੇਹਰ ਕਰ, ਕਿਰਪਾ ਕਰ ਕਿ (ਤੇਰੇ ਸੰਤ ਜਨਾਂ ਤੋਂ ਤੇਰੀ) ਸਿਫ਼ਤ-ਸਾਲਾਹ ਸੁਣ ਸੁਣ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਰਹਾਂ ॥੨॥੧॥੩੮॥੬॥੪੪॥

ਪਦ ਅਰਥ ਮਇਆ = ਕਿਰਪਾ। ਸੁਨਿ = ਸੁਣ ਕੇ। ਜੀਵਾਉ = ਜੀਵਉਂ ॥੨॥੧॥੩੮॥੬॥੪੪॥

* ਵੇਰਵਾ: ਅੰਕ ੧-'ਘਰੁ ੭' ਦਾ ਇਹ ਇਕ ਸ਼ਬਦ ਹੈ। ਸ਼ਬਦ ਮ: ੪ = ੬। ਸ਼ਬਦ ਮ: ੫ = ੩੮। ਜੋੜ = ੪੪।

SikhNet (Spanish)Muestra tu Compasión a Nanak, oh Dios, para que pueda vivir siempre cantando Tu Alabanza. (2‑1‑38‑6‑44)

Open this shabad →

Shabad Guru Tegh Bahadur Ji Raag Dayv Gandhaaree

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Ser Supremo, el Eterno, el Iluminador

ਰਾਗੁ ਦੇਵਗੰਧਾਰੀ ਮਹਲਾ ੯ ॥

raag devagandhaaree mahalaa 9 |

Sant Singh KhalsaRaag Dayv-Gandhaaree, Ninth Mehl:
Manmohan SinghRag Dev Gandhari. 9th Guru.
Manmohan Singh (Punjabi)ਰਾਗ ਦੇਵ ਗੰਧਾਰੀ। ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਦੇਵਗੰਧਾਰੀ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
SikhNet (Spanish)Dev Gandari, Mejl Guru Teg Bajadur, Noveno Canal Divino.

ਯਹ ਮਨੁ; ਨੈਕ. ਨ ਕਹਿਓ ਕਰੈ ॥

yeh man; naik. na kahio karai |

Sant Singh KhalsaThis mind does not follow my advice one tiny bit.
Manmohan SinghThis mind does not a particle of my bidding.
Manmohan Singh (Punjabi)ਇਹ ਮਨ, ਭੋਰਾ ਭਰ, ਮੇਰੇ ਆਖੇ ਨਹੀਂ ਲੱਗਦਾ।
Fareedkot Teekaਯਹਿ ਮਨ (ਨੈਕ) ਥੋੜਾ ਵਾ ਏਕ ਵਾ ਕੁਛ ਭੀ ਕਹਾ ਨਹੀਂ ਕਰਤਾ ਹੈ॥
Prof. Sahib Singhਇਹ ਮਨ ਰਤਾ ਭਰ ਭੀ ਮੇਰਾ ਕਿਹਾ ਨਹੀਂ ਮੰਨਦਾ।

ਪਦ ਅਰਥ ਯਹ ਮਨੁ = ਇਹ ਮਨ। ਨੈਕ = ਰਤਾ ਭਰ ਭੀ। ਕਹਿਓ = ਕਿਹਾ ਹੋਇਆ ਉਪਦੇਸ਼, ਦਿੱਤੀ ਹੋਈ ਸਿੱਖਿਆ।

SikhNet (Spanish)Mi mente no me sigue, hace lo que quiere

ਸੀਖ ਸਿਖਾਇ ਰਹਿਓ ਅਪਨੀ ਸੀ; ਦੁਰਮਤਿ ਤੇ. ਨ ਟਰੈ ॥੧॥ ਰਹਾਉ ॥

seekh sikhaae rahio apanee see; duramat te. na ttarai |1| rahaau |

Sant Singh KhalsaI am so tired of giving it instructions - it will not refrain from its evil-mindedness. ||1||Pause||
Manmohan SinghOn My part I have grown weary of giving instruction to it, but it abstains not from mal-inclinations. Pause.
Manmohan Singh (Punjabi)ਆਪਣੇ ਵੱਲੋਂ ਮੈਂ ਉਸ ਨੂੰ ਸਿੱਖਮਤ ਦੇ ਕੇ ਹਾਰ ਹੰਭ ਗਿਆ ਹਾਂ। ਪਰ ਉਹ ਖੋਟੀਆਂ-ਰੁਚੀਆਂ ਤੋਂ ਨਹੀਂ ਟਲਦਾ। ਠਹਿਰਾਉ।
Fareedkot Teekaਮੈਂ ਅਪਨੀ ਤਰਫ ਸੇ ਬਹੁਤ ਸਿਖ੍ਯਾ ਦੇਤਾ ਹੂੰ, ਪਰੰਤੂ ਖੋਟੀ ਮਤ ਸੇ (ਟਰੈ) ਹਟਤਾ ਨਹੀਂ ਹੈ॥੧॥ ਰਹਾਉ ॥
Prof. Sahib Singhਮੈਂ ਆਪਣੇ ਵਲੋਂ ਇਸ ਨੂੰ ਸਿੱਖਿਆ ਦੇ ਦੇ ਕੇ ਥੱਕ ਗਿਆ ਹਾਂ, ਫਿਰ ਭੀ ਇਹ ਖੋਟੀ ਮਤਿ ਵਲੋਂ ਹਟਦਾ ਨਹੀਂ ॥੧॥ ਰਹਾਉ ॥

ਪਦ ਅਰਥ ਸੀਖ = ਸਿੱਖਿਆ। ਰਹਿਓ = ਮੈਂ ਥੱਕ ਗਿਆ ਹਾਂ। ਅਪਨੀ ਸੀ = ਆਪਣੇ ਵਲੋਂ। ਤੇ = ਤੋਂ। ਟਰੈ = ਟਲਦਾ, ਟਲੈ ॥੧॥ ਰਹਾਉ ॥

SikhNet (Spanish)y no tiene freno su maldad. (1‑Pausa)

ਮਦਿ ਮਾਇਆ ਕੈ. ਭਇਓ ਬਾਵਰੋ; ਹਰਿ ਜਸੁ. ਨਹਿ ਉਚਰੈ ॥

mad maaeaa kai. bheo baavaro; har jas. neh ucharai |

Sant Singh KhalsaIt has gone insane with the intoxication of Maya; it does not chant the Lord's Praise.
Manmohan SinghIt has gone mad with the Intoxication of wealth and utters not God's praise.
Manmohan Singh (Punjabi)ਉਹ ਧਨ-ਪਦਾਰਥ ਦੀ ਮਸਤੀ ਨਾਲ ਪਗਲਾ ਹੋ ਗਿਆ ਹੈ ਅਤੇ ਰੱਬ ਦੀ ਕੀਰਤੀ ਦਾ ਉਚਾਰਨ ਨਹੀਂ ਕਰਦਾ।
Fareedkot Teekaਅਰ ਮਾਯਾ ਕੈ (ਮਦਿ) ਹੰਕਾਰ ਸੇ ਬਾਉਰਾ ਹੋ ਰਹਾ ਹੈ, ਹਰਿ ਜਸ ਕੋ ਉਚਾਰਨ ਨਹੀਂ ਕਰਤਾ ਹੈ॥
Prof. Sahib Singhਮਾਇਆ ਦੇ ਨਸ਼ੇ ਵਿਚ ਇਹ ਮਨ ਝੱਲਾ ਹੋਇਆ ਪਿਆ ਹੈ, ਕਦੇ ਇਹ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਨਹੀਂ ਉਚਾਰਦਾ,

ਪਦ ਅਰਥ ਮਦਿ = ਨਸ਼ੇ ਵਿਚ। ਬਾਵਰੋ = ਝੱਲਾ। ਜਸੁ = ਸਿਫ਼ਤ-ਸਾਲਾਹ। ਉਚਰੈ = ਉਚਾਰਦਾ।

SikhNet (Spanish)Locamente intoxicado con el vino de Maya, uno no recita la Alabanza del Señor y,

ਕਰਿ ਪਰਪੰਚੁ ਜਗਤ ਕਉ ਡਹਕੈ; ਅਪਨੋ ਉਦਰੁ ਭਰੈ ॥੧॥

kar parapanch jagat kau ddahakai; apano udar bharai |1|

Sant Singh KhalsaPracticing deception, it tries to cheat the world, and so it fills its belly. ||1||
Manmohan SinghBy exercising fraud it hood winks the world and fills its belly.
Manmohan Singh (Punjabi)ਠੱਗੀ ਠੋਰੀ ਰੱਚ ਕੇ ਉਹ ਸੰਸਾਰ ਨੂੰ ਛੱਲਦਾ ਹੈ ਅਤੇ ਆਪਣਾ ਢਿੱਡ ਭਰਦਾ ਹੈ।
Fareedkot Teeka(ਪਰਪੰਚੁ) ਛਲ ਕਰ ਕੇ ਸੰਸਾਰ ਕੋ (ਡਹਕੈ) ਭਰਮਾਉਤਾ ਹੈ ਔਰ ਅਪੁਨਾ ਉਦਰ ਪੂਰਨਾ ਕਰਤਾ ਹੈ॥੧॥
Prof. Sahib Singhਵਿਖਾਵਾ ਕਰ ਕੇ ਦੁਨੀਆ ਨੂੰ ਠੱਗਦਾ ਰਹਿੰਦਾ ਹੈ, ਤੇ, (ਠੱਗੀ ਨਾਲ ਇਕੱਠੇ ਕੀਤੇ ਧਨ ਦੀ ਰਾਹੀਂ) ਆਪਣਾ ਪੇਟ ਭਰਦਾ ਰਹਿੰਦਾ ਹੈ ॥੧॥

ਪਦ ਅਰਥ ਪਰਪੰਚੁ = ਵਿਖਾਵਾ, ਠੱਗੀ। ਕਉ = ਨੂੰ। ਡਹਕੈ = ਠੱਗਦਾ ਹੈ, ਛਲ ਰਿਹਾ ਹੈ। ਉਦਰੁ = ਪੇਟ ॥੧॥

SikhNet (Spanish)deambula perdido en el mundo, engañado y tratando sólo de llenar su estómago. (1)

ਸੁਆਨ ਪੂਛ. ਜਿਉ ਹੋਇ ਨ, ਸੂਧੋ; ਕਹਿਓ. ਨ ਕਾਨ ਧਰੈ ॥

suaan poochh. jiau hoe na, soodho; kahio. na kaan dharai |

Sant Singh KhalsaLike a dog's tail, it cannot be straightened; it will not listen to what I tell it.
Manmohan SinghLike a dog's tail it becomes not straight and lends not its ear to what I tell it.
Manmohan Singh (Punjabi)ਕੁੱਤੇ ਦੀ ਪੂਛਲ ਦੀ ਤਰ੍ਹਾਂ ਸਿੱਧਾ ਨਹੀਂ ਹੁੰਦਾ ਅਤੇ ਜੋ ਕੁਛ ਮੈਂ ਆਖਦਾ ਹਾਂ, ਉਸ ਵੱਲ ਕੰਨ ਨਹੀਂ ਕਰਦਾ।
Fareedkot Teekaਕੂਕਰ ਕੀ ਪੂਛ ਕੀ ਤਰਹ ਕੁਟਲ ਰਹਿਤਾ ਹੈ ਸੂਧਾ ਨਹੀਂ ਹੋਤਾ ਹੈ ਔਰ ਕਹੇ ਹੂਏ ਉਪਦੇਸ਼ ਕੋ ਕਾਂਨ ਮੇਂ ਧਾਰਨ ਨਹੀਂ ਕਰਤਾ॥
Prof. Sahib Singhਕੁੱਤੇ ਦੀ ਪੂਛਲ ਵਾਂਗ ਇਹ ਮਨ ਕਦੇ ਭੀ ਸਿੱਧਾ ਨਹੀਂ ਹੁੰਦਾ, (ਕਿਸੇ ਦੀ ਭੀ) ਦਿੱਤੀ ਹੋਈ ਸਿੱਖਿਆ ਨੂੰ ਧਿਆਨ ਨਾਲ ਨਹੀਂ ਸੁਣਦਾ।

ਪਦ ਅਰਥ ਸੁਆਨ = ਕੁੱਤਾ। ਜਿਉ = ਵਾਂਗ। ਸੂਧੋ = ਸਿੱਧਾ, ਸੁੱਚੇ ਜੀਵਨ ਵਾਲਾ। ਨ ਕਾਨ ਧਰੈ = ਕੰਨਾਂ ਵਿਚ ਨਹੀਂ ਧਰਦਾ, ਧਿਆਨ ਨਾਲ ਨਹੀਂ ਸੁਣਦਾ।

SikhNet (Spanish)Así como al perro, le tuercen la cola, así anda uno, sin escuchar el consejo sabio.

ਕਹੁ ਨਾਨਕ. ਭਜੁ ਰਾਮ ਨਾਮ ਨਿਤ; ਜਾ ਤੇ ਕਾਜੁ ਸਰੈ ॥੨॥੧॥

kahu naanak. bhaj raam naam nit; jaa te kaaj sarai |2|1|

Sant Singh KhalsaSays Nanak, vibrate forever the Name of the Lord, and all your affairs shall be adjusted. ||2||1||
Manmohan SinghSays Nanak, ever utter thou the Lord's Name wherewith thy affair shall be adjusted.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਪ੍ਰਭੂ ਦੇ ਨਾਮ ਦਾ ਸਦੀਵ ਹੀ ਉਚਾਰਨ ਕਰ, ਜਿਸ ਦੇ ਨਾਲ ਤੇਰੇ ਕਾਰਜ ਰਾਸ ਹੋ ਜਾਣਗੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਨਿਤ੍ਯੰਪ੍ਰਤੀ ਰਾਮ ਨਾਮ ਕੋ ਭਜ, ਜਿਸ ਸੇ ਮੋਖ ਰੂਪੀ ਕਾਰਜ ਰਾਸ ਹੋ ਜਾਇ॥੨॥੧॥
Prof. Sahib Singhਹੇ ਨਾਨਕ, ਆਖ! ਰੋਜ ਪਰਮਾਤਮਾ ਦੇ ਨਾਮ ਦਾ ਭਜਨ ਕਰਿਆ ਕਰ ਜਿਸ ਦੀ ਬਰਕਤਿ ਨਾਲ ਤੇਰਾ ਜਨਮ-ਮਨੋਰਥ ਹੱਲ ਹੋ ਜਾਏ ॥੨॥੧॥

ਪਦ ਅਰਥ ਭਜੁ = ਭਜਨ ਕਰ। ਜਾ ਤੇ = ਜਿਸ ਨਾਲ। ਕਾਜੁ = (ਮਨੁੱਖਾ ਜੀਵਨ ਦਾ ਜ਼ਰੂਰੀ) ਕੰਮ। ਸਰੈ = ਸਿਰੇ ਚੜ੍ਹ ਜਾਏ ॥੨॥੧॥

SikhNet (Spanish)Dice Nanak, contempla el Nombre del Señor para que seas liberado. (2-1)

Open this shabad →

Shabad Guru Tegh Bahadur Ji Raag Dayv Gandhaaree

ਦੇਵਗੰਧਾਰੀ ਮਹਲਾ ੯ ॥

devagandhaaree mahalaa 9 |

Sant Singh KhalsaRaag Dayv-Gandhaaree, Ninth Mehl:
Manmohan SinghDev Gandhari 9th Guru.
Manmohan Singh (Punjabi)ਦੇਵ ਗੰਧਾਰੀ ਨੌਵੀਂ ਪਾਤਿਸ਼ਾਹੀ।
SikhNet (Spanish)Dev Gandari, Mejl Guru Teg Bajadur, Noveno Canal Divino.

ਸਭ ਕਿਛੁ; ਜੀਵਤ ਕੋ ਬਿਵਹਾਰ ॥

sabh kichh; jeevat ko bivahaar |

Sant Singh KhalsaAll things are mere diversions of life:
Manmohan SinghAll thine worldly affairs are only for life.
Manmohan Singh (Punjabi)ਤੇਰੇ ਸਾਰੇ ਸੰਸਾਰੀ ਕਾਰ ਵਿਹਾਰ ਜੀਉਦਿਆਂ ਤੋੜੀ ਹੀ ਹਨ।
Fareedkot Teekaਸੰਸਾਰ ਮੇਂ ਸਭ ਕਿਛੁ ਬਿਵਹਾਰ ਜੀਵਣੇ ਤਕ ਕਾ ਹੈ॥
Prof. Sahib Singhਇਹ ਸਭ ਕੁਝ ਜਿਊਂਦਿਆਂ ਦਾ ਹੀ ਮੇਲ-ਜੋਲ ਹੈ,

ਪਦ ਅਰਥ ਸਭ ਕਿਛੁ = ਸਾਰਾ। ਬਿਵਹਾਰ = ਵਰਤਣ-ਵਿਹਾਰ। ਕੋ = ਦਾ। ਜੀਵਤ ਕੋ = ਜਿਊਂਦਿਆਂ ਦਾ।

SikhNet (Spanish)Tu madre, padre, hermanos, hijos, esposa y

ਮਾਤ ਪਿਤਾ ਭਾਈ ਸੁਤ ਬੰਧਪ; ਅਰੁ ਫੁਨਿ ਗ੍ਰਿਹ ਕੀ ਨਾਰਿ ॥੧॥ ਰਹਾਉ ॥

maat pitaa bhaaee sut bandhap; ar fun grih kee naar |1| rahaau |

Sant Singh Khalsamother, father, siblings, children, relatives and the wife of your home. ||1||Pause||
Manmohan SinghThy mother, father, brother, sons, kinsmen and then the wife of thy home, cry out. Pause.
Manmohan Singh (Punjabi)ਮਾਂ, ਪਿਉ, ਵੀਰ, ਪੁੱਤ੍ਰ, ਸਨਬੰਧੀ ਅਤੇ ਮੁੜ ਤੇਰੀ ਘਰ ਦੀ ਵਹੁਟੀ ਚੀਕ ਚਿਹਾੜਾ ਪਾਉਂਦੇ ਹਨ। ਠਹਿਰਾਉ।
Fareedkot Teekaਮਾਤਾ ਪਿਤਾ ਭਾਈ ਔ ਪੁਤ੍ਰ ਸਨਬੰਧੀ ਪੁਨਾ ਘਰ ਦੀ ਇਸਤ੍ਰੀ, ਭਾਵ ਏਹ ਕਿ ਸਭ ਜੀਵਤੇ ਹੀ ਕੇ ਸੰਗ ਹੈਂ॥੧॥ ਰਹਾਉ ॥
Prof. Sahib Singhਮਾਂ, ਪਿਉ, ਭਰਾ, ਪੁੱਤਰ, ਰਿਸ਼ਤੇਦਾਰ ਅਤੇ ਘਰ ਦੀ ਵਹੁਟੀ ਭੀ ॥੧॥ ਰਹਾਉ ॥

ਪਦ ਅਰਥ ਮਾਤ = ਮਾਂ। ਭਾਈ = ਭਰਾ। ਸੁਤ = ਪੁੱਤਰ। ਬੰਧਪ = ਰਿਸ਼ਤੇਦਾਰ। ਅਰੁ = ਅਤੇ। ਫੁਨਿ = ਮੁੜ। ਗ੍ਰਿਹ ਕੀ ਨਾਰਿ = ਘਰ ਦੀ ਇਸਤ੍ਰੀ ॥੧॥ ਰਹਾਉ ॥

SikhNet (Spanish)parientes se relacionan contigo sólo mientras vives. (1-Pausa)

ਤਨ ਤੇ ਪ੍ਰਾਨ ਹੋਤ ਜਬ ਨਿਆਰੇ; ਟੇਰਤ ਪ੍ਰੇਤਿ ਪੁਕਾਰਿ ॥

tan te praan hot jab niaare; tterat pret pukaar |

Sant Singh KhalsaWhen the soul is separated from the body, then they will cry out, calling you a ghost.
Manmohan SinghAnd call thee a ghost, when the soul gets separated from the body.
Manmohan Singh (Punjabi)ਅਤੇ ਤੈਨੂੰ ਭੂਤ ਆਖਦੇ ਹਨ, ਜਦ ਆਤਮਾ ਦੇਹ ਨਾਲੋਂ ਵੱਖਰੀ ਹੁੰਦੀ ਹੈ।
Fareedkot Teekaਜਬ ਸਰੀਰ ਸੇ ਪ੍ਰਾਨ ਭਿੰਨ ਹੋ ਜਾਤੇ ਹੈਂ ਤਬ ਸਭ ਸਨਬੰਧੀ ਉਸੀ ਸਰੀਰ ਕੋ ਜਿਸ ਸੇ ਸਨਬੰਧ ਰਖਤੇ ਥੇ ਪ੍ਰੇਤ ਪ੍ਰੇਤ ਕਹ ਕਰ ਕੇ ਪੁਕਾਰਤੇ ਹੈਂ॥
Prof. Sahib Singh(ਮੌਤ ਆਉਣ ਤੇ) ਜਦੋਂ ਜਿੰਦ ਸਰੀਰ ਨਾਲੋਂ ਵੱਖਰੀ ਹੋ ਜਾਂਦੀ ਹੈ, ਤਾਂ (ਇਹ ਸਾਰੇ ਸਨਬੰਧੀ) ਉੱਚੀ ਉੱਚੀ ਆਖਦੇ ਹਨ ਕਿ ਇਹ ਗੁਜ਼ਰ ਚੁੱਕਾ ਹੈ ਗੁਜ਼ਰ ਚੁੱਕਾ ਹੈ।

ਪਦ ਅਰਥ ਤੇ = ਤੋਂ, ਨਾਲੋਂ। ਪ੍ਰਾਨ = ਜਿੰਦ। ਨਿਆਰੇ = ਵੱਖਰੇ। ਟੇਰਤ = ਆਖਦੇ ਹਨ। ਪ੍ਰੇਤ = ਗੁਜ਼ਰ ਚੁੱਕਾ, ਕਰ ਚੁੱਕਾ। ਪੁਕਾਰਿ = ਪੁਕਾਰ ਕੇ।

SikhNet (Spanish)Sí, cuando tu respiración abandona tu cuerpo, te llaman cadáver

ਆਧ ਘਰੀ. ਕੋਊ ਨਹਿ ਰਾਖੈ; ਘਰ ਤੇ. ਦੇਤ ਨਿਕਾਰਿ ॥੧॥

aadh gharee. koaoo neh raakhai; ghar te. det nikaar |1|

Sant Singh KhalsaNo one will let you stay, for even half an hour; they drive you out of the house. ||1||
Manmohan SinghNo body keeps thee even for halt and hour and they expel thee from the house.
Manmohan Singh (Punjabi)ਘੜੀ ਭਰ ਲਈ ਭੀ ਤੈਨੂੰ ਕੋਈ ਨਹੀਂ ਰੱਖਦਾ ਤੈਨੂੰ ਘਰੋਂ ਬਾਹਰ ਕੱਢ ਦਿੰਦੇ ਹਨ।
Fareedkot Teekaਕੋਈ ਆਧੀ ਘਰੀ ਭੀ ਨਹੀਂ ਰਖਤਾ ਹੈ ਘਰ ਮੇਂ ਸੇ ਸੀਘਰ ਨਿਕਾਲ ਦੇਤੇ ਹੈਂ। ਅਧੀ ਘੜੀ ਦਾ ਭਾਵ ਸੀਘਰ ਨਿਕਾਲਣੇ ਮੇਂ ਹੈ॥੧॥
Prof. Sahib Singhਕੋਈ ਭੀ ਸਨਬੰਧੀ ਅੱਧੀ ਘੜੀ ਲਈ ਭੀ (ਉਸ ਨੂੰ) ਘਰ ਵਿਚ ਨਹੀਂ ਰੱਖਦਾ, ਘਰ ਤੋਂ ਕੱਢ ਦੇਂਦੇ ਹਨ ॥੧॥

ਪਦ ਅਰਥ ਕੋਊ = ਕੋਈ ਭੀ ਸਨਬੰਧੀ। ਘਰ ਤੇ = ਘਰ ਤੋਂ। ਨਿਕਾਰਿ = ਨਿਕਾਲ ॥੧॥

SikhNet (Spanish)y no te quieren en su compañía ni siquiera por un momento y te sacan de inmediato. (1)

ਮ੍ਰਿਗ ਤ੍ਰਿਸਨਾ ਜਿਉ. ਜਗ ਰਚਨਾ ਯਹ; ਦੇਖਹੁ ਰਿਦੈ ਬਿਚਾਰਿ ॥

mrig trisanaa jiau. jag rachanaa yeh; dekhahu ridai bichaar |

Sant Singh KhalsaThe created world is like an illusion, a mirage - see this, and reflect upon it in your mind.
Manmohan SinghLike an optical illusion is the structure of the world. See and reflect over it in thy mind.
Manmohan Singh (Punjabi)ਇਕ ਦ੍ਰਿਸ਼ੱਅਕ ਧੋਖੇ ਦੀ ਮਾਨਿੰਦ ਹੈ ਸੰਸਾਰ ਦੀ ਬਨਾਵਟ। ਆਪਣੇ ਹਿਰਦੇ ਅੰਦਰ ਇਸ ਨੂੰ ਵੇਖ ਅਤੇ ਸੋਚ ਸਮਝ।
Fareedkot Teekaਹੇ ਭਾਈ! ਜਗਤ ਕੀ ਰਚਨਾ ਮ੍ਰਿਗ ਤ੍ਰਿਸਨਾ ਕੀ ਭਾਂਤ ਝੂਠੀ ਹੈ, ਤੁਮ ਰਿਦੇ ਮੇਂ ਬੀਚਾਰ ਕਰ ਕੇ ਦੇਖ ਲੇਹੁ॥
Prof. Sahib Singhਆਪਣੇ ਹਿਰਦੇ ਵਿਚ ਵਿਚਾਰ ਕੇ ਵੇਖ ਲਵੋ, ਇਹ ਜਗਤ-ਖੇਡ ਠਗ-ਨੀਰੇ ਵਾਂਗ ਹੈ (ਜਿਵੇਂ ਤ੍ਰਿਹਾਇਆ ਹਿਰਨ ਮਾਰੂਥਲ ਵਿੱਚ ਪਾਣੀ ਪਿੱਛੇ ਦੌੜਨ ਵੇਲੇ ਧੋਖਾ ਕਾਂਦਾ ਹੈ, ਮਨੁੱਖ ਵੀ ਮਾਇਆ ਪਿੱਛੇ ਦੌੜ ਦੌੜ ਕੇ ਆਤਮਕ ਮੌਤੇ ਮਰ ਜਾਂਦਾ ਹੈ)।

ਪਦ ਅਰਥ ਮ੍ਰਿਗ-ਤ੍ਰਿਸਨਾ = ਠਗ-ਨੀਰਾ (ਚਮਕਦੀ ਰੇਤ ਤ੍ਰਿਹਾਏ ਹਰਨ ਨੂੰ ਪਾਣੀ ਜਾਪਦਾ ਹੈ, ਉਹ ਪਾਣੀ ਪੀਣ ਲਈ ਦੌੜਦਾ ਹੈ, ਚਮਕਦੀ ਰੇਤ ਅਗਾਂਹ ਅਗਾਂਹ ਜਾਂਦਾ ਪਾਣੀ ਹੀ ਜਾਪਦਾ ਹੈ। ਦੌੜ ਦੌੜ ਕੇ ਹਰਨ ਜਿੰਦ ਗਵਾ ਲੈਂਦਾ ਹੈ)। ਰਚਨਾ = ਖੇਡ, ਬਣਤਰ। ਯਹ = ਇਹ। ਰਿਦੈ = ਹਿਰਦੇ ਵਿਚ। ਬਿਚਾਰਿ = ਵਿਚਾਰ ਕੇ।

SikhNet (Spanish)El mundo es un espejismo; reflexiona sobre esto y contempla el Nombre del Señor

ਕਹੁ ਨਾਨਕ. ਭਜੁ ਰਾਮ ਨਾਮ ਨਿਤ; ਜਾ ਤੇ ਹੋਤ ਉਧਾਰ ॥੨॥੨॥

kahu naanak. bhaj raam naam nit; jaa te hot udhaar |2|2|

Sant Singh KhalsaSays Nanak, vibrate forever the Name of the Lord, which shall deliver you. ||2||2||
Manmohan SinghSays Nanak, ever repeat thou the Name of God, by which deliverance is attained.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਸਦੀਵ ਹੀ ਵਾਹਿਗੁਰੂ ਦੇ ਨਾਮ ਦੇ ਉਚਾਰਨ ਕਰ ਜਿਸ ਦੁਆਰਾ, ਮੁਕਤੀ ਪ੍ਰਾਪਤ ਹੁੰਦੀ ਹੈ।
Fareedkot Teekaਤਾਂ ਤੇ ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਨਿਤ ਹੀ ਰਾਮ ਨਾਮ ਕੌ ਭਜ, ਜਿਸ ਕਰ ਕੇ ਤੁਮਾਰਾ ਉਦਾਰ ਹੋਇ ਜਾਵੇ॥੨॥੨॥
Prof. Sahib Singhਨਾਨਕ ਆਖਦਾ ਹੈ- ਸਦਾ ਪਰਮਾਤਮਾ ਦੇ ਨਾਮ ਦਾ ਭਜਨ ਕਰਿਆ ਕਰ ਜਿਸ ਦੀ ਬਰਕਤਿ ਨਾਲ (ਸੰਸਾਰ ਦੇ ਮੋਹ ਤੋਂ) ਪਾਰ-ਉਤਾਰਾ ਹੁੰਦਾ ਹੈ ॥੨॥੨॥

ਪਦ ਅਰਥ ਜਾ ਤੇ = ਜਿਸ ਨਾਲ। ਉਧਾਰੁ = ਪਾਰ-ਉਤਾਰਾ ॥੨॥੨॥

SikhNet (Spanish)para que distingas la Verdad de la ilusión. (2‑2)

Open this shabad →

Shabad Guru Tegh Bahadur Ji Raag Dayv Gandhaaree

ਦੇਵਗੰਧਾਰੀ ਮਹਲਾ ੯ ॥

devagandhaaree mahalaa 9 |

Sant Singh KhalsaRaag Dayv-Gandhaaree, Ninth Mehl:
Manmohan SinghDev Gandhari 9th Guru.
Manmohan Singh (Punjabi)ਦੇਵ ਗੰਧਾਰੀ ਨੌਵੀਂ ਪਾਤਿਸ਼ਾਹੀ।
SikhNet (Spanish)Dev Gandari, Mejl Guru Teg Bajadur, Noveno Canal Divino.

ਜਗਤ ਮੈ; ਝੂਠੀ ਦੇਖੀ ਪ੍ਰੀਤਿ ॥

jagat mai; jhootthee dekhee preet |

Sant Singh KhalsaIn this world, I have seen love to be false.
Manmohan SinghIn this world, I have seen the love to be false.
Manmohan Singh (Punjabi)ਇਸ ਸੰਸਾਰ ਵਿੱਚ ਮੈਂ ਪਿਆਰ ਨੂੰ ਕੂੜ ਤੱਕਿਆ ਹੈ।
Fareedkot Teekaਹੇ ਭਾਈ! ਸੰਸਾਰ ਮੇਂ ਪ੍ਰੀਤੀ ਝੂਠੀ ਦੇਖੀ ਹੈ॥
Prof. Sahib Singhਦੁਨੀਆ ਵਿਚ (ਸਨਬੰਧੀਆਂ ਦਾ) ਪਿਆਰ ਮੈਂ ਝੂਠਾ ਹੀ ਵੇਖਿਆ ਹੈ।

ਪਦ ਅਰਥ ਮੈ = ਮਹਿ, ਵਿਚ। ਪ੍ਰੀਤਿ = ਪਿਆਰ।

SikhNet (Spanish)Falsos, oh falsos son los amores del mundo; son atraídos hacia ti,

ਅਪਨੇ ਹੀ ਸੁਖ ਸਿਉ ਸਭ ਲਾਗੇ; ਕਿਆ ਦਾਰਾ ਕਿਆ ਮੀਤ ॥੧॥ ਰਹਾਉ ॥

apane hee sukh siau sabh laage; kiaa daaraa kiaa meet |1| rahaau |

Sant Singh KhalsaWhether they are spouses or friends, all are concerned only with their own happiness. ||1||Pause||
Manmohan SinghEvery, whether wife whether friend is intent on his own happiness. Pause.
Manmohan Singh (Punjabi)ਹਰ ਜਣੇ ਦਾ, ਕੀ ਪਤਨੀ, ਕੀ ਮਿੱਤ੍ਰ, ਆਪਦੀ ਖੁਸ਼ੀ ਨਾਲ ਹੀ ਸਰੋਕਾਰ ਹੈ। ਠਹਿਰਾਉ।
Fareedkot Teekaਚਾਹੇ ਮਿਤ੍ਰ ਹੈ ਚਾਹੇ ਇਸਤ੍ਰੀ ਹੈ, ਸਭ ਸਨਬੰਧੀ ਅਪਨੇ ਹੀ ਸੁਖ ਕੇ ਸਾਥ ਲਗ ਰਹੇ ਹੈਂ॥੧॥ ਰਹਾਉ ॥
Prof. Sahib Singhਚਾਹੇ ਇਸਤ੍ਰੀ ਹੈ ਚਾਹੇ ਮਿੱਤਰ ਹਨ-ਸਾਰੇ ਆਪੋ ਆਪਣੇ ਸੁਖ ਦੀ ਖ਼ਾਤਰ ਹੀ (ਮਨੁੱਖ ਦੇ) ਨਾਲ ਤੁਰੇ ਫਿਰਦੇ ਹਨ ॥੧॥ ਰਹਾਉ ॥

ਪਦ ਅਰਥ ਸਿਉ = ਨਾਲ, ਦੀ ਖ਼ਾਤਰ। ਸਭਿ = ਸਾਰੇ (ਸਨਬੰਧੀ)। ਕਿਆ = ਕੀਹ, ਚਾਹੇ, ਭਾਵੇਂ। ਦਾਰਾ = ਇਸਤ੍ਰੀ ॥੧॥ ਰਹਾਉ ॥

SikhNet (Spanish)pero para satisfacer su placentero interés, sea amigo o esposa. (1‑Pausa)

ਮੇਰਉ ਮੇਰਉ ਸਭੈ ਕਹਤ ਹੈ; ਹਿਤ ਸਿਉ ਬਾਧਿਓ ਚੀਤ ॥

merau merau sabhai kehat hai; hit siau baadhio cheet |

Sant Singh KhalsaAll say, "Mine, mine", and attach their consciousness to you with love.
Manmohan SinghAll say "Thou art mine, mine and attach their mind to thee with love".
Manmohan Singh (Punjabi)ਸਾਰੇ ਆਖਦੇ ਹਨ, "ਤੂੰ ਮੇਰਾ ਹੈ, ਮੇਰਾ ਹੈ" ਅਤੇ ਪਿਆਰ ਨਾਲ ਮਨ ਨੂੰ ਜੋੜਦੇ ਹਨ।
Fareedkot Teekaਮੇਰਾ ਹੈ ਮੇਰਾ ਹੈ ਐਸੇ ਸਭੀ ਕਹਤੇ ਹੈਂ ਔਰ ਅਪਨੇ ਅਰਥ ਵਾਸਤੇ ਵਾ (ਹਿਤ) ਪਿਆਰ ਮੇਂ ਚਿਤ ਬਾਂਧਾ ਹੂਆ ਹੈ॥
Prof. Sahib Singhਹਰ ਕੋਈ ਇਹੀ ਆਖਦਾ ਹੈ 'ਇਹ ਮੇਰਾ ਹੈ, ਇਹ ਮੇਰਾ ਹੈ', ਕਿਉਂ ਕਿ ਚਿੱਤ ਮੋਹ ਨਾਲ ਬੱਝਾ ਹੁੰਦਾ ਹੈ।

ਪਦ ਅਰਥ ਮੇਰਉ = ਮੇਰਾ। ਹਿਤ = ਮੋਹ। ਸਿਉ = ਨਾਲ। ਬਾਧਿਓ = ਬੱਝਾ ਹੋਇਆ।

SikhNet (Spanish)Todos ellos dicen, eres mío, eres mío, y pretenden estar apegados a Ti en su mente, pero al final nadie se va Contigo,

ਅੰਤਿ ਕਾਲਿ ਸੰਗੀ. ਨਹ ਕੋਊ; ਇਹ ਅਚਰਜ ਹੈ ਰੀਤਿ ॥੧॥

ant kaal sangee. neh koaoo; ih acharaj hai reet |1|

Sant Singh KhalsaBut at the very last moment, none shall go along with you. How strange are the ways of the world! ||1||
Manmohan SinghAt the last moment, none becomes an companion of thine. This is a strange custom.
Manmohan Singh (Punjabi)ਅਖੀਰ ਦੇ ਵੇਲੇ ਤੇਰਾ ਕੋਈ ਸਾਥੀ ਨਹੀਂ ਬਣਦਾ। ਇਹ ਅਸਚਰਜ ਰਿਵਾਜ਼ ਹੈ।
Fareedkot Teekaਅਰ ਅੰਤ ਸਮ੍ਯ ਕੋਈ ਭੀ ਸੰਗੀ ਨਹੀਂ ਹੋਤਾ, ਇਹੁ ਅਸਚਰਜ ਰੀਤੀ ਹੈ॥੧॥
Prof. Sahib Singhਪਰ ਅਖ਼ੀਰਲੇ ਵੇਲੇ ਕੋਈ ਭੀ ਸਾਥੀ ਨਹੀਂ ਬਣਦਾ। (ਜਗਤ ਦੀ) ਇਹ ਅਚਰਜ ਮਰਯਾਦਾ ਚਲੀ ਆ ਰਹੀ ਹੈ ॥੧॥

ਪਦ ਅਰਥ ਅੰਤਿ ਕਾਲਿ = ਅਖ਼ੀਰਲੇ ਸਮੇ। ਸੰਗੀ = ਸਾਥੀ। ਕੋਊ = ਕੋਈ ਭੀ। ਰੀਤਿ = ਮਰਯਾਦਾ, ਜਗਤ-ਚਾਲ ॥੧॥

SikhNet (Spanish)¡Qué extrañas son las maneras del mundo!

ਮਨ ਮੂਰਖ. ਅਜਹੂ ਨਹ ਸਮਝਤ; ਸਿਖ ਦੈ ਹਾਰਿਓ ਨੀਤ ॥

man moorakh. ajahoo neh samajhat; sikh dai haario neet |

Sant Singh KhalsaThe foolish mind has not yet reformed itself, although I have grown weary of continually instructing it.
Manmohan SinghThe stupid man, as yet, reforms himself not, though I have grown weary of ever instructing him.
Manmohan Singh (Punjabi)ਬੇਵਕੂਫ ਬੰਦਾ ਅਜੇ ਭੀ ਆਪਣੇ ਆਪ ਦਾ ਸੁਧਾਰ ਨਹੀਂ ਕਰਦਾ, ਭਾਵਨੂੰ ਮੈਂ ਸਦਾ ਹੀ ਉਸ ਨੂੰ ਸਿਖਮੱਤ ਦਿੰਦਾ ਦਿੰਦਾ ਹਾਰ ਹੁੱਟ ਗਿਆ ਹਾਂ।
Fareedkot Teekaਇਹ ਮੂਰਖ ਮਨ ਅਬ ਤਕ ਭੀ ਨਹੀਂ ਸਮਝਤਾ, ਮੈਂ ਨਿਤ ਹੀ ਸਿਖਿਆ ਦੇਤਾ ਦੇਤਾ ਹਾਰ ਗਿਆ ਹੂੰ॥
Prof. Sahib Singhਹੇ ਮੂਰਖ ਮਨ! ਤੈਨੂੰ ਮੈਂ ਸਦਾ ਸਿੱਖਿਆ ਦੇ ਦੇ ਕੇ ਥੱਕ ਗਿਆ ਹਾਂ, ਤੂੰ ਅਜੇ ਭੀ ਅਕਲ ਨਹੀਂ ਕਰਦਾ।

ਪਦ ਅਰਥ ਮਨ = ਹੇ ਮਨ! ਅਜਹੂ = ਅਜੇ ਭੀ। ਸਿਖ = ਸਿੱਖਿਆ। ਦੈ = ਦੇ ਕੇ। ਨੀਤ = ਨਿੱਤ, ਸਦਾ।

SikhNet (Spanish)Tu mente tonta no lo sabe, aunque se le instruye día con día. Dice Nanak, uno cruza el mar de la existencia sólo cuando canta la

ਨਾਨਕ. ਭਉਜਲੁ ਪਾਰਿ ਪਰੈ; ਜਉ ਗਾਵੈ ਪ੍ਰਭ ਕੇ ਗੀਤ ॥੨॥੩॥੬॥੩੮॥੪੭॥

naanak. bhaujal paar parai; jau gaavai prabh ke geet |2|3|6|38|47|

Sant Singh KhalsaO Nanak, one crosses over the terrifying world-ocean, singing the Songs of God. ||2||3||6||38||47||
Manmohan SinghNanak, if mortal sings songs of Lord's praise, he crosses over the terrible world-ocean.
Manmohan Singh (Punjabi)ਨਾਨਕ ਜੇਕਰ ਪ੍ਰਾਣੀ ਸੁਆਮੀ ਦੀ ਸਿਫ਼ਤ ਸਲਾਹ ਦੇ ਗਾਉਣ ਗਾਇਨ ਕਰਨੂੰ, ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਜੋ ਪ੍ਰਭੂ ਕੇ ਗੀਤ ਗਾਵੈ ਤੌ ਸੰਸਾਰ ਸਮੁੰਦਰ ਸੇ ਪਾਰ (ਪਰੈ) ਪੜ ਜਾਵੈ, ਭਾਵ ਜਨਮੋਂ ਸੇ ਰਹਿਤ ਹੋ ਜਾਵੈ॥੨॥੩॥੬॥੩੮॥੪੭॥☬ਕਾਮਾਦਿ ਦੂਤੋਂ ਕਾ ਨਿਖੇਧ ਕਰਤੇ ਹੈਂ:
Prof. Sahib Singhਹੇ ਨਾਨਕ, ਆਖ! ਜਦੋਂ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ, ਤਦੋਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੨॥੩॥੬॥੩੮॥੪੭॥

ਪਦ ਅਰਥ ਭਉਜਲੁ = ਸੰਸਾਰ-ਸਮੁੰਦਰ। ਜਉ = ਜਦੋਂ ॥੨॥੩॥੬॥੩੮॥੪੭॥

* ਵੇਰਵਾ: ਸ਼ਬਦ ਮ: ੯ = ੩। ਸ਼ਬਦ ਮ: ੪ = ੬। ਸ਼ਬਦ ਮ: ੫ = ੩੮। ਜੋੜ = ੪੭।

SikhNet (Spanish)Alabanza del Señor. (2‑3‑6‑38‑47)

Open this shabad →

Ang 536 of 1430