ਦੇਵਗੰਧਾਰੀ ਮਹਲਾ ੫ ॥
devagandhaaree mahalaa 5 | Ang 535
Sant Singh KhalsaDayv-Gandhaaree, Fifth Mehl:
Manmohan SinghDev Gandhari 5th Guru.
Manmohan Singh (Punjabi)ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Rag Dev Gandari, Mejl Guru Aryan, Quinto Canal Divino.
ਉਲਟੀ ਰੇ ਮਨ; ਉਲਟੀ ਰੇ ॥
aulattee re man; ulattee re | Ang 535
Sant Singh KhalsaTurn away, O my mind, turn away.
Manmohan SinghTurn away O my soul, turn away.
Manmohan Singh (Punjabi)ਮੁੜ ਪਉ ਹੇ! ਹੇ ਮੇਰੀ ਜਿੰਦੜੀਏ! ਮੁੜ ਪਉ।
Fareedkot Teekaਹੇ ਮਨਾ! ਤੇਰੀ ਬਿਰਤੀ ਜੋ ਅਕਾਲ ਪੁਰਖ ਕੀ ਓਰ ਸੇ ਉਲਟੀ ਹੈ॥
Prof. Sahib Singhਹੇ ਮੇਰੇ ਮਨ! ਜੇਹੜੇ ਮਨੁੱਖ ਪਰਮਾਤਮਾ ਨਾਲੋਂ ਸਦਾ ਟੁੱਟੇ ਰਹਿੰਦੇ ਹਨ, ਉਹਨਾਂ ਨਾਲੋਂ ਆਪਣੇ ਆਪ ਨੂੰ ਸਦਾ ਪਰੇ ਰੱਖ, ਪਰੇ ਰੱਖ।ਪਦ ਅਰਥ ਉਲਟੀ = ਉਲਟਾ ਲੈ, ਪਰਤਾਅ ਲੈ।
SikhNet (Spanish)Oh mi mente, no te acerques a los que no tienen Fe,
ਸਾਕਤ ਸਿਉ ਕਰਿ ਉਲਟੀ ਰੇ ॥
saakat siau kar ulattee re | Ang 535
Sant Singh KhalsaTurn away from the faithless cynic.
Manmohan SinghO turn away from the apostate.
Manmohan Singh (Punjabi)ਓ, ਅਧਰਮੀਆਂ ਵੱਲੋਂ ਮੁੜ ਪਉ।
Fareedkot Teekaਤਿਸ ਕੋ ਉਲਟੀ ਕਰ ਅਰਥਾਤ ਸਾਕਤੋਂ ਕੇ ਸੰਗ ਸੇ ਉਲਟੀ ਕਰ ਕੇ ਪਰਮੇਸ੍ਵਰ ਕੇ ਸਨਮੁਖ ਕਰ; ਵਾ ਮਨ ਤਨ ਬਾਣੀ ਕਰ ਕੇ ਸਾਕਤੋਂ ਕੇ ਸੰਗ ਕਰਨੇ ਸੇ ਬਿਰਤੀ ਕੋ ਉਲਟੀ ਕਰ ਲੇ, ਭਾਵ ਹਟਾਇ ਲੇਹੁ॥
Prof. Sahib Singhਸਾਕਤ (ਪ੍ਰਭੂ ਨਾਲੋਂ ਟੁਟੇ ਹੋਏ, ਅਧਰਮੀ) ਨਾਲੋਂ ਟੁੱਟ ਜਾ!ਪਦ ਅਰਥ ਸਾਕਤ = ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ। ਸਿਉ = ਨਾਲ, ਨਾਲੋਂ। ਰੇ = ਹੇ ਮਨ!
SikhNet (Spanish)pues falso es el amor del falso, no te relaciones más con ellos,
ਝੂਠੈ ਕੀ ਰੇ ਝੂਠੁ ਪਰੀਤਿ; ਛੁਟਕੀ ਰੇ ਮਨ. ਛੁਟਕੀ ਰੇ; ਸਾਕਤ ਸੰਗਿ. ਨ ਛੁਟਕੀ ਰੇ ॥੧॥ ਰਹਾਉ ॥
jhootthai kee re jhootth pareet; chhuttakee re man. chhuttakee re; saakat sang. na chhuttakee re |1| rahaau | Ang 535
Sant Singh KhalsaFalse is the love of the false one; break the ties, O my mind, and your ties shall be broken. Break your ties with the faithless cynic. ||1||Pause||
Manmohan SinghO false is the love of the false one Abandon it, O my soul and thou shalt be saved. in the company of the mammon worshiper, thou shalt not be delivered. Pause.
Manmohan Singh (Punjabi)ਹੇ, ਕੂੜਾ ਹੈ ਪਿਆਰ ਕੂੜੇ ਪੁਰਸ਼ ਦਾ, ਇਸ ਨੂੰ ਤਿਆਗ ਦੇ। ਹੇ ਮੇਰੀ ਜਿੰਦੜੀਏ! ਅਤੇ ਤੂੰ ਖਲਾਸੀ ਪਾ ਲਵਨੂੰਗੀ। ਮਾਇਆ ਦੇ ਉਪਾਸ਼ਕ ਦੀ ਸੰਗਤ ਅੰਦਰ ਤੇਰਾ ਛੁਟਕਾਰਾ ਨਹੀਂ ਹੋਣਾ। ਠਹਿਰਾਉ।
Fareedkot Teekaਰੇ ਮਨ! ਇਸ ਝੂਠੇ ਪਦਾਰਥੋਂ ਕੀ ਪ੍ਰੀਤਿ ਭੀ ਝੂਠੀ ਹੈ। ਹੇ ਭਾਈ! ਆਜ ਛੁਟ ਜਾਵੇਗੀ ਯਾ ਕਲ ਛੁਟ ਜਾਏਗੀ, ਪਰੰਤੂ ਹੇ ਭਾਈ! ਜੋ ਸਾਕਤੋਂ ਕਾ ਸੰਗੁ ਕਰੇਗਾ ਤੋ ਤੂੰ ਦੁਖੋਂ ਸੇ ਨਹੀਂ ਛੁਟੇਗਾ॥੧॥ ਰਹਾਉ ॥☬ਕੁਸੰਗਤਿ ਕੇ ਫਲ੍ਹ ਪਰ ਦ੍ਰਿਸਟਾਂਤ ਕਹਤੇ ਹੈਂ:
Prof. Sahib Singhਝੂਠੇ ਮਨੁੱਖ ਦੀ ਪ੍ਰੀਤ ਨੂੰ ਭੀ ਝੂਠ ਹੀ ਸਮਝ, ਇਹ ਕਦੇ ਤੋੜ ਨਹੀਂ ਨਿਭਦੀ, ਇਹ ਜ਼ਰੂਰ ਟੁੱਟ ਜਾਂਦੀ ਹੈ। ਫਿਰ, ਸਾਕਤ (ਅਧਰਮੀ) ਦੀ ਸੰਗਤ ਵਿਚ ਰਿਹਾਂ ਵਿਕਾਰਾਂ ਤੋਂ ਕਦੇ ਖ਼ਲਾਸੀ ਨਹੀਂ ਹੋ ਸਕਦੀ ॥੧॥ ਰਹਾਉ ॥ਪਦ ਅਰਥ ਛੁਟਕੀ ਛੁਟਕੀ = ਜ਼ਰੂਰ ਟੁੱਟ ਜਾਂਦੀ ਹੈ। ਸਾਕਤ ਸੰਗਿ = ਸਾਕਤ ਦੀ ਸੰਗਤ ਵਿਚ। ਨ ਛੁਟਕੀ = ਵਿਕਾਰਾਂ ਵਲੋਂ ਖ਼ਲਾਸੀ ਨਹੀਂ ਹੁੰਦੀ ॥੧॥ ਰਹਾਉ ॥
SikhNet (Spanish)pues de sus garras uno no sale bien librado. (1‑Pausa)
ਜਿਉ ਕਾਜਰ ਭਰਿ ਮੰਦਰੁ ਰਾਖਿਓ; ਜੋ ਪੈਸੈ ਕਾਲੂਖੀ ਰੇ ॥
jiau kaajar bhar mandar raakhio; jo paisai kaalookhee re | Ang 535
Sant Singh KhalsaOne who enters a house filled with soot is blackened.
Manmohan SinghAs one who enters a house filled with soot, becomes black, so is the man who associates with an apostate.
Manmohan Singh (Punjabi)ਜਿਸ ਤਰ੍ਹਾਂ ਕੋਈ ਭੀ ਜੋ ਕਾਲਖ ਨਾਲ ਪੂਰੇ ਹੋਏ ਘਰ ਅੰਦਰ ਵੜਦਾ ਹੈ, ਕਾਲਾ ਹੋ ਜਾਂਦਾ ਹੈ, ਉਸੇ ਤਰ੍ਹਾਂ ਦਾ ਹੀ ਹੈ, ਉਹ ਇਨਸਾਨ ਜੋ ਅਧਰਮੀ ਦੀ ਸੰਗਤ ਕਰਦਾ ਹੈ।
Fareedkot Teekaਜੈਸੇ ਮੰਦਰੁ ਕੋ ਕਜਲ ਸੇ ਭਰ ਰਖਾ ਹੈ ਉਸਮੇਂ ਜੋ (ਪੈਸੇ) ਪ੍ਰਵੇਸ ਕਰੇਗਾ ਸੋ (ਕਾਲੂਖੀ) ਕਾਲਾ ਹੋਇਗਾ, ਤੈਸੇ ਜੋ ਸਾਕਤੋਂ ਕੀ ਸੰਗਤ ਕਰਤਾ ਹੈ, ਸੋ ਕਲੰਕੀ ਹੋਤਾ ਹੈ॥
Prof. Sahib Singhਹੇ ਮਨ! ਜਿਵੇਂ ਕੋਈ ਘਰ ਕੱਜਲ ਨਾਲ ਭਰ ਲਿਆ ਜਾਏ, ਉਸ ਵਿਚ ਜੇਹੜਾ ਭੀ ਮਨੁੱਖ ਵੜੇਗਾ ਉਹ ਕਾਲਖ ਨਾਲ ਭਰ ਜਾਏਗਾ (ਤਿਵੇਂ ਪਰਮਾਤਮਾ ਨਾਲੋਂ ਟੁੱਟੇ ਮਨੁੱਖ ਨਾਲ ਮੂੰਹ ਜੋੜਿਆਂ ਵਿਕਾਰਾਂ ਦੀ ਕਾਲਖ ਹੀ ਮਿਲੇਗੀ)।ਪਦ ਅਰਥ ਕਾਜਰ = ਕੱਜਲ, ਕਾਲਖ। ਭਰਿ = ਭਰ ਕੇ। ਮੰਦਰੁ = ਘਰ। ਜੋ ਪੈਸੇ = ਜੇਹੜਾ ਮਨੁੱਖ (ਉਸ ਵਿਚ) ਪਏਗਾ। ਕਾਲੂਖੀ = ਕਾਲਖ-ਭਰਿਆ।
SikhNet (Spanish)Quien entra a una casa llena de tizne sale tiznado, aléjate de tal gente,
ਦੂਰਹੁ ਹੀ ਤੇ. ਭਾਗਿ ਗਇਓ ਹੈ; ਜਿਸੁ ਗੁਰ ਮਿਲਿ. ਛੁਟਕੀ ਤ੍ਰਿਕੁਟੀ ਰੇ ॥੧॥
doorahu hee te. bhaag geo hai; jis gur mil. chhuttakee trikuttee re |1| Ang 535
Sant Singh KhalsaRun far away from such people! One who meets the Guru escapes from the bondage of the three dispositions. ||1||
Manmohan SinghHe who meets the Guru, escapes from the bondage of three qualities. He flees from evil association from a distance.
Manmohan Singh (Punjabi)ਜੋ ਗੁਰਾਂ ਨੂੰ ਮਿਲ ਪੈਂਦਾ ਹੈ, ਉਹ ਤਿੰਨਾਂ ਗੁਣਾਂ ਦੀ ਕੈਦ ਤੋਂ ਬੱਚ ਜਾਂਦਾ ਹੈ। ਉਹ ਮਾੜੀ ਸੰਗਤ ਤੋਂ ਦੂਰੋਂ ਹੀ ਭੱਜ ਜਾਂਦਾ ਹੈ।
Fareedkot Teekaਜਿਸ ਪੁਰਸ ਕੀ ਗੁਰੋਂ ਸੇ ਮਿਲ ਕਰ ਕੇ ਕਰਤਾ ਕ੍ਰਿ੍ਯਾ ਕਰਮੁ ਆਦਿ ਤ੍ਰਿਕੁਟੀ ਛੂਟ ਗਈ ਹੈ ਵਹੁ ਦੂਰ ਸੇ ਹੀ ਭਾਗ ਗਿਆ ਹੈ, ਭਾਵ ਯਹ ਕਿ ਵਹੁ ਕੁਸੰਗਤ ਨਹੀਂ ਕਰਤਾ ਹੈ॥੧॥☬ਇਸ ਪ੍ਰਕਾਰ ਪ੍ਰਾਰਥਨਾਂ ਕਰੇ:
Prof. Sahib Singhਗੁਰੂ ਨੂੰ ਮਿਲ ਕੇ ਜਿਸ ਮਨੁੱਖ ਦੀ ਮੱਥੇ ਦੀ ਤ੍ਰਿਊੜੀ ਮਿਟ ਜਾਂਦੀ ਹੈ (ਜਿਸ ਦੇ ਅੰਦਰੋਂ ਵਿਕਾਰਾਂ ਦੀ ਖਿੱਚ ਦੂਰ ਹੋ ਜਾਂਦੀ ਹੈ) ਉਹ ਦੂਰ ਤੋਂ ਹੀ ਸਾਕਤ (ਅਧਰਮੀ) ਮਨੁੱਖ ਕੋਲੋਂ ਪਰੇ ਪਰੇ ਰਹਿੰਦਾ ਹੈ ॥੧॥ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ। ਜਿਸੁ ਤ੍ਰਿਕੁਟੀ = ਜਿਸ ਮਨੁੱਖ ਦੀ ਤ੍ਰਿਊੜੀ। ਤ੍ਰਿਕੁਟੀ = {ਤ੍ਰਿ = ਤਿੰਨ। ਕੁਟੀ = ਵਿੰਗੀ ਲਕੀਰ} ਮੱਥੇ ਦੀਆਂ ਤਿੰਨ ਵਿੰਗੀਆਂ ਲਕੀਰਾਂ; ਤ੍ਰਿਊੜੀ, ਅੰਦਰਲੀ ਖਿੱਝ ॥੧॥
SikhNet (Spanish)quien encuentra al Guru, escapa de las amarras de las tres Gunas. (1)
ਮਾਗਉ ਦਾਨੁ. ਕ੍ਰਿਪਾਲ ਕ੍ਰਿਪਾ ਨਿਧਿ; ਮੇਰਾ ਮੁਖੁ. ਸਾਕਤ ਸੰਗਿ, ਨ ਜੁਟਸੀ ਰੇ ॥
maagau daan. kripaal kripaa nidh; meraa mukh. saakat sang, na juttasee re | Ang 535
Sant Singh KhalsaI beg this blessing of You, O Merciful Lord, ocean of mercy - please, don't bring me face to face with the faithless cyincs.
Manmohan SinghO Merciful Lord, the Ocean of mercy, I crave this boon of Thee, not to bring me face to face with the mammon-worshiper.
Manmohan Singh (Punjabi)ਹੇ ਮਿਹਰਬਾਨ ਮਾਲਕ! ਰਹਿਮਤ ਦੇ ਸਮੁੰਦਰ ਮੈਂ ਤੇਰੇ ਪਾਸੋਂ ਇਹ ਦਾਤ ਮੰਗਦਾ ਹਾਂ ਕਿ ਮੈਨੂੰ ਮਾਇਆ ਦੇ ਉਪਾਸ਼ਕ ਤੇ ਆਮ੍ਹੋ ਸਾਹਮਣੇ ਨਾਂ ਕਰੀ।
Fareedkot Teekaਹੇ ਪਰਮੇਸ੍ਵਰ ਕਿਰਪਾਲੁ ਕਿਰਪਾ ਕੇ ਨਿਧੀ! ਮੈਂ ਆਪ ਸੇ ਦਾਨ ਮਾਂਗਤਾ ਹੂੰ, ਮੇਰਾ ਮੁਖੁ ਸਾਕਤ ਕੇ ਸੰਗ ਨ ਜੁੜੇ॥
Prof. Sahib Singhਹੇ ਕਿਰਪਾ ਦੇ ਘਰ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮੈਂ ਤੇਰੇ ਪਾਸੋਂ ਇਕ ਦਾਨ ਮੰਗਦਾ ਹਾਂ (ਮੇਹਰ ਕਰ) ਮੈਨੂੰ ਕਿਸੇ ਸਾਕਤ ਨਾਲ ਵਾਹ ਨਾਹ ਪਏ।ਪਦ ਅਰਥ ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਕ੍ਰਿਪਾਲ = ਹੇ ਕਿਰਪਾ ਦੇ ਘਰ! ਕ੍ਰਿਪਾਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ਨ ਜੁਟਸੀ = ਨਾਹ ਜੁੜੇ।
SikhNet (Spanish)De Ti, sólo pido esta Bendición, oh Señor Benévolo, Océano de Misericordia, por Piedad, no me pongas cara a cara con los cínicos sin Fe en su corazón
ਜਨ ਨਾਨਕ. ਦਾਸ ਦਾਸ ਕੋ ਕਰੀਅਹੁ; ਮੇਰਾ ਮੂੰਡੁ. ਸਾਧ ਪਗਾ ਹੇਠਿ ਰੁਲਸੀ ਰੇ ॥੨॥੪॥੩੭॥
jan naanak. daas daas ko kareeahu; meraa moondd. saadh pagaa hetth rulasee re |2|4|37| Ang 536
Sant Singh KhalsaMake servant Nanak the slave of Your slave; let his head roll in the dust under the feet of the Holy. ||2||4||37||
Manmohan SinghMake servant Nanak an attendant of Thy attendant, O Lord. may his head role under the saints feet.
Manmohan Singh (Punjabi)ਦਾਸ ਨਾਨਕ ਨੂੰ ਆਪਣੇ ਸੇਵਕ ਦਾ ਸੇਵਕ ਬਣਾ ਦੇ, ਹੇ ਸਾਹਿਬ! ਰੱਬ ਕਰੇ ਉਸ ਦਾ ਸਿਰ ਸਾਧੂਆਂ ਦੇ ਪੈਰਾਂ ਹੇਠ ਰੁਲੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸੋਂ ਕੋ ਅਪਨੇ ਦਾਸੋਂ ਕਾ ਦਾਸ ਕਰੋ ਅਰੁ ਮੇਰਾ ਸੀਸ ਸਾਧੂਓਂ ਕੇ ਚਰਨੋਂ ਕੇ ਨੀਚੇ ਰੁਲੈ॥੨॥੪॥੩੭॥☬ਸਤਸੰਗ ਮਾਂਗਤੇ ਹੈਂ:
Prof. Sahib Singhਹੇ ਦਾਸ ਨਾਨਕ! ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ, ਮੇਰਾ ਸਿਰ ਤੇਰੇ ਸੰਤ ਜਨਾਂ ਦੇ ਪੈਰਾਂ ਹੇਠ ਪਿਆ ਰਹੇ ॥੨॥੪॥੩੭॥ਪਦ ਅਰਥ ਕੋ = ਦਾ। ਮੂੰਡੁ = ਸਿਰ। ਪਗ = ਪੈਰ ॥੨॥੪॥੩੭॥
SikhNet (Spanish)Haz del Sirviente Nanak, el Esclavo de Tu Esclavo, que su cabeza ruede sobre el Polvo de los Pies de Sus Santos. (2‑4‑37)