ਕਬੀਰ. ਰੋੜਾ ਹੋਇ ਰਹੁ ਬਾਟ ਕਾ; ਤਜਿ ਮਨ ਕਾ ਅਭਿਮਾਨੁ ॥
kabeer. rorraa hoe rahu baatt kaa; taj man kaa abhimaan |
Sant Singh KhalsaKabeer, let yourself be a pebble on the path; abandon your egotistical pride.
Manmohan SinghKabir, be thou the brick-piece of the way and lay aside thy mental ego.
Manmohan Singh (Punjabi)ਕਬੀਰ ਤੂੰ ਰਸਤੇ ਦਾ ਇਟ ਦਾ ਟੋਟਾ ਬਣਿਆ ਰਹੁ ਅਤੇ ਆਪਣੀ ਮਾਨਸਕ ਹੰਗਤਾ ਨੂੰ ਛਡ ਦੇ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਮਨ ਕੇ ਅਭਿਮਾਨ ਕੋ ਤਿਆਗ ਕਰ ਕੇ ਰਸਤੇ ਕਾ ਰੋੜਾ ਹੋ ਰਹੁ, ਭਾਵ ਅਤੀ ਨਿਮ੍ਰਤਾ ਕੋ ਧਾਰਨ ਕਰ॥
Prof. Sahib Singhਹੇ ਕਬੀਰ! (ਜੇ 'ਜਾ ਕੇ ਸੰਗ ਤੇ ਬੀਛੁਰਾ, ਤਾ ਹੀ ਕੇ ਸੰਗਿ' ਮਿਲਣ ਦੀ ਤਾਂਘ ਹੈ, ਤਾਂ) ਅਹੰਕਾਰ ਛੱਡ ਕੇ ਰਾਹ ਵਿਚ ਪਏ ਹੋਏ ਰੋੜੇ ਵਰਗਾ ਹੋ ਜਾਹ (ਤੇ ਹਰੇਕ ਰਾਹੀ ਦੇ ਠੇਡੇ ਸਹਾਰ)!
ਪਦ ਅਰਥ ਰੋੜਾ = ਰੋੜ, ਇੱਟ ਦਾ ਟੋਟਾ। ਬਾਟ = ਰਸਤਾ, ਪਹਿਆ। ਤਜਿ = ਛੱਡ ਕੇ।
SikhNet (Spanish)Kabir, déjate ser una canica en el camino, abandona tu orgullo egoísta,
ਐਸਾ ਕੋਈ ਦਾਸੁ ਹੋਇ; ਤਾਹਿ ਮਿਲੈ ਭਗਵਾਨੁ ॥੧੪੬॥
aisaa koee daas hoe; taeh milai bhagavaan |146|
Sant Singh KhalsaSuch a humble slave shall meet the Lord God. ||146||
Manmohan SinghIf there be such a slave; him meets the Illustrious Lord.
Manmohan Singh (Punjabi)ਜੇਕਰ ਕੋਈ ਐਹੋ ਜੇਹਾ ਗੋਲਾ ਹੋਵੇ, ਉਸ ਨੂੰ ਕੀਰਤੀਮਾਨ ਮਾਲਕ ਮਿਲ ਪੈਦਾ ਹੈ।
Fareedkot Teekaਜੋ ਕੋਈ ਐਸਾ ਹਰੀ ਕਾ ਦਾਸ ਹੋਵੈ, ਤਿਸ ਕੋ ਭਗਵਾਨ ਕਾ ਮਿਲਾਪ ਹੋ ਜਾਤਾ ਹੈ॥੧੪੬॥
Prof. Sahib Singhਜੇਹੜਾ ਕੋਈ ਮਨੁੱਖ ਅਜੇਹਾ ਸੇਵਕ ਬਣ ਜਾਂਦਾ ਹੈ, ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ ॥੧੪੬॥
ਪਦ ਅਰਥ ਤਾਹਿ = ਉਸੇ ਨੂੰ ॥੧੪੬॥
SikhNet (Spanish)tal humilde Esclavo conocerá al Señor Dios.(146)