ੴ

ਸਿੱਖਬਾਣੀ · SikhBani

ਕਬੀਰ ਰੋੜਾ ਹੂਆ ਤ ਕਿਆ ਭਇਆ ਪੰਥੀ ਕਉ ਦੁਖੁ ਦੇਇ ॥

kabeer rorraa hooaa ta kiaa bheaa panthee kau dukh dee
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1372 · 2 lines
Translations

ਕਬੀਰ. ਰੋੜਾ ਹੂਆ. ਤ ਕਿਆ ਭਇਆ; ਪੰਥੀ ਕਉ ਦੁਖੁ ਦੇਇ ॥

kabeer. rorraa hooaa. ta kiaa bheaa; panthee kau dukh dee |

Sant Singh KhalsaKabeer, what good would it be, to be a pebble? It would only hurt the traveller on the path.
Manmohan SinghKabir, to what avail is to be a gravel when it causes trouble to the way-farer.
Manmohan Singh (Punjabi)ਕਬੀਰ, ਰੋੜੇ ਥੀ ਵੰਞਣ ਦਾ ਕੀ ਲਾਭ ਹੈ? ਇਹ ਰਾਹੀ ਨੂੰ ਤਕਲੀਫ ਦਿੰਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਰੋੜਾ ਹੂਆ ਤਾਂ ਕਿਆ ਭਇਆ? ਜੋ ਰਸਤੇ ਮੇਂ ਚਲਨੇ ਵਾਲੇ ਕੋ ਦੁਖ ਦੇਤਾ ਹੈ, ਭਾਵ ਅਵਧੂਤ ਹੋ ਕਰ ਭੇਖ ਧਾਰੀਓਂ ਕੋ ਤਰਕ ਕਰਤਾ ਹੈ॥
Prof. Sahib Singhਪਰ ਹੇ ਕਬੀਰ! ਰੋੜਾ ਬਣਿਆਂ ਭੀ ਅਜੇ ਪੂਰੀ ਕਾਮਯਾਬੀ ਨਹੀਂ ਹੁੰਦੀ, ਕਿਉਂਕਿ (ਰੋੜਾ ਠੇਡੇ ਤਾਂ ਸਹਾਰਦਾ ਹੈ, ਪਰ ਨੰਗੀਂ ਪੈਰੀਂ ਤੁਰਨ ਵਾਲੇ) ਰਾਹੀਆਂ ਦੇ ਪੈਰਾਂ ਵਿਚ ਚੁੱਭਦਾ ਭੀ ਹੈ (ਤੂੰ ਕਿਸੇ ਨੂੰ ਦੁੱਖ ਨਹੀਂ ਦੇਣਾ)।

ਪਦ ਅਰਥ ਪੰਥੀ = ਰਾਹੀ, ਮੁਸਾਫ਼ਿਰ।

SikhNet (Spanish)Kabir, ¿de que serviría ser una canica?, sólo lastimaría al viajero en el camino,

ਐਸਾ ਤੇਰਾ ਦਾਸੁ ਹੈ; ਜਿਉ ਧਰਨੀ ਮਹਿ ਖੇਹ ॥੧੪੭॥

aisaa teraa daas hai; jiau dharanee meh kheh |147|

Sant Singh KhalsaYour slave, O Lord, is like the dust of the earth. ||147||
Manmohan SinghO Lord, such ought to be Thy servant, as the dust of the earth.
Manmohan Singh (Punjabi)ਹੇ ਸੁਆਮੀ ਤੈਡਾ ਨੌਕਰ ਐਹੋ ਜੇਹਾ ਹੋਣਾ ਚਾਹੀਦਾ ਹੈ, ਜਿਸ ਤਰ੍ਹਾਂ ਦੀ ਭੁੱਬਲ ਹੈ ਧਰਦੀ ਦੀ।
Fareedkot Teekaਹੇ ਵਾਹਿਗੁਰੂ! ਤੇਰਾ ਦਾਸ ਐਸਾ ਹੋਤਾ ਹੈ ਜਿਸ ਪ੍ਰਕਾਰ ਧਰਨੀ ਮੇਂ ਖੇਹ ਹੋਤੀ ਹੈ, ਭਾਵ ਹੰਤਾ ਕੋ ਤਿਆਗ ਕਰ ਤੇਰਾ ਦਾਸ ਹੋਤਾ ਹੈ॥੧੪੭॥
Prof. Sahib Singhਹੇ ਪ੍ਰਭੂ! ਤੇਰਾ ਭਗਤ ਤਾਂ ਅਜੇਹਾ (ਨਰਮ-ਦਿਲ) ਬਣ ਜਾਂਦਾ ਹੈ ਜਿਵੇਂ ਰਾਹ ਦੀ ਬਾਰੀਕ ਧੂੜ ॥੧੪੭॥

ਪਦ ਅਰਥ ਧਰਨੀ = ਧਰਤੀ। ਖੇਹ = ਮਿੱਟੀ, ਬਰੀਕ ਮਿੱਟੀ, ਧੂੜ ॥੧੪੭॥

SikhNet (Spanish)Tu Esclavo, oh Señor, es como el polvo de la tierra.(147)
Answers quote the Granth verbatim with Ang citations. AI commentary is not Gurbani and not a religious ruling.