ਕਬੀਰ. ਬੈਸਨੋ ਹੂਆ, ਤ ਕਿਆ ਭਇਆ; ਮਾਲਾ ਮੇਲੀਂ ਚਾਰਿ ॥
kabeer. baisano hooaa, ta kiaa bheaa; maalaa meleen chaar |
Sant Singh KhalsaKabeer, what good is it to become a devotee of Vishnu, and wear four malas?
Manmohan SinghKabir, what does it avail a man to become the follower of Vishnu and wear four rosaries?
Manmohan Singh (Punjabi)ਕਬੀਰ ਵਿਸ਼ਨੂੰ ਦਾ ਉਪਾਸ਼ਕ ਹੋ ਚਾਰ ਸਿਮਰਨੀਆਂ ਪਾਉਣ ਦਾ ਇਨਸਾਨ ਨੂੰ ਕੀ ਫਾਇਦਾ ਹੈ?
Fareedkot Teekaਕਿਸੀ ਪਾਖੰਡੀ ਵੈਸਨਵ ਕੇ ਪਰਥਾਇ ਸ੍ਰੀ ਕਬੀਰ ਜੀ ਕਹਿਤੇ ਹੈਂ: ਜੇਕਰ ਪਾਖੰਡ ਸੇ ਵੈਸ਼ਨੋ ਭਯਾ ਤੋ ਕਿਆ ਹੂਆ? ਔ ਦਿਖਲਾਵੇ ਹੇਤ ਚੰਦਨ ਤੁਲਸੀ ਕਪੂਰ ਕੀਆਂ (ਚਾਰ) ਸੁੰਦਰ ਮਾਲਾ ਭੀ ਗਲ ਮੇਂ (ਮੇਲੀਂ) ਪਹਰ ਲਈ ਹੈ॥
Prof. Sahib Singhਹੇ ਕਬੀਰ! (ਪ੍ਰਭੂ ਦਾ ਸਿਮਰਨ ਛੱਡ ਕੇ ਨਿਰਾ ਧਨ ਕਮਾਣ ਵਾਲੇ ਬੰਦੇ ਉਮਰ ਅਜਾਈਂ ਗਵਾਂਦੇ ਹਨ ਕਿਉਂਕਿ ਧਨ ਇਥੇ ਹੀ ਪਿਆ ਰਹਿੰਦਾ ਹੈ। ਪਰ ਨਿਰ ਭੇਖ ਨੂੰ ਹੀ ਭਗਤੀ-ਮਾਰਗ ਸਮਝਣ ਵਾਲੇ ਭੀ ਕੁਝ ਨਹੀਂ ਖੱਟ ਰਹੇ) ਜੇ ਕਿਸੇ ਮਨੁੱਖ ਨੇ ਤਿਲਕ ਚੱਕ੍ਰ ਲਾ ਕੇ ਅਤੇ ਚਾਰ ਮਾਲਾ ਪਾ ਕੇ ਆਪਣੇ ਆਪ ਨੂੰ ਵੈਸ਼ਨਵ ਭਗਤ ਅਖਵਾ ਲਿਆ, ਉਸ ਨੇ ਭੀ ਕੁਝ ਨਹੀਂ ਖੱਟਿਆ।
ਪਦ ਅਰਥ ਬੈਸਨੋ = ਤਿਲਕ ਮਾਲਾ ਚੱਕ੍ਰ ਆਦਿਕ ਲਾ ਕੇ ਬਣਿਆ ਹੋਇਆ ਵਿਸ਼ਨੂ ਦਾ ਭਗਤ। ਮਾਲਾ ਮੇਲੀਂ ਚਾਰਿ = ਚਾਰ ਮਾਲਾ ਪਾ ਲਈਆਂ।
SikhNet (Spanish)Kabir, ¿De que sirve volverse devoto de Vishnu y usar cuatro rosarios?,
ਬਾਹਰਿ ਕੰਚਨੁ ਬਾਰਹਾ; ਭੀਤਰਿ ਭਰੀ ਭੰਗਾਰ ॥੧੪੫॥
baahar kanchan baarahaa; bheetar bharee bhangaar |145|
Sant Singh KhalsaOn the outside, he may look like pure gold, but on the inside, he is stuffed with dust. ||145||
Manmohan SinghExternally he is gold twelve times purified, however, from within, he is stuffed with dust.
Manmohan Singh (Punjabi)ਬਾਹਰ ਵਾਰੋ ਤਾਂ ਉਹ ਬਾਰਾਂ ਵਾਰੀ ਸ਼ੁਧ ਕੀਤਾ ਹੋਇਆ ਸੋਨਾ ਹੈ, ਪਰ ਅੰਦਰ ਵਾਰੋ ਉਹ ਸੁਆਹ ਖੇਹ ਨਾਲ ਭਰਿਆ ਹੋਇਆ ਹੈ।
Fareedkot Teekaਸੋ ਐਸਾ ਹੈ ਜੈਸੇ ਬਾਹਿਰ ਤੇ ਬਾਰਹ ਬੰਨੀ ਕੇ ਸ੍ਵਰਨ ਕਾ ਭੂਖਨ ਦ੍ਰਿਸਟ ਆਵੈ ਔ ਤਿਸ ਕੇ ਅੰਤਰ ਲਾਖ (ਭੰਗਾਰ) ਸੇਕ ਨਾਲ ਢਾਲ ਕਰ ਕੇ ਭਰੀ ਹੋਵੈ, ਭਾਵ ਅੰਤਰ ਸੇ ਭਗਤੀ ਤੇ ਹੀਨ ਹੈ॥੧੪੫॥
Prof. Sahib Singh(ਇਸ ਧਾਰਮਿਕ ਭੇਖ ਦੇ ਕਾਰਨ) ਬਾਹਰੋਂ ਵੇਖਣ ਨੂੰ ਭਾਵੇਂ ਸ਼ੁੱਧ ਸੋਨਾ ਦਿਸੇ, ਪਰ ਉਸ ਦੇ ਅੰਦਰ ਖੋਟ ਹੀ ਖੋਟ ਹੈ ॥੧੪੫॥
ਪਦ ਅਰਥ ਕੰਚਨੁ = ਸੋਨਾ। ਬਾਰਹਾ = ਬਾਰਾਂ ਵੰਨੀ ਦਾ, ਸੁੱਧ। ਭੀਤਰਿ = ਅੰਦਰ, ਮਨ ਵਿਚ। ਭੰਗਾਰ = ਲਾਖ, ਖੋਟ ॥੧੪੫॥
* ਨੋਟ: ਚੌਂਕ ਆਦਿਕ ਕਈ ਗਹਿਣੇ ਲੋਕ ਅਜੇਹੇ ਬਣਵਾਂਦੇ ਹਨ ਜਿਨ੍ਹਾਂ ਦੇ ਬਾਹਰਵਾਰ ਤਾਂ ਸ਼ੁੱਧ ਸੋਨੇ ਦੀ ਪੱਤ੍ਰੀ ਲੱਗੀ ਹੁੰਦੀ ਹੈ ਪਰ ਉਸ ਦੇ ਅੰਦਰ ਲਾਖ ਭਰੀ ਜਾਂਦੀ ਹੈ।
SikhNet (Spanish)por fuera se podrá ver como oro puro, pero en su interior está lleno de mugre.(145)