ਗਉੜੀ ਪੂਰਬੀ ਮਹਲਾ ੫ ॥
gaurree poorabee mahalaa 5 |
Sant Singh KhalsaGauree, Fifth Mehl:
Manmohan SinghGauri Purbi 5th Guru.
Manmohan Singh (Punjabi)ਗਊੜੀ ਪੂਰਬੀ ਪਾਤਸ਼ਾਹੀ ਪੰਜਵੀ।
SikhNet (Spanish)Gauri Purbi, Mejl Guru Aryan, Quinto Canal Divino.
ਮੇਰੇ ਮਨ; ਗੁਰੁ ਗੁਰੁ ਗੁਰੁ. ਸਦ ਕਰੀਐ ॥
mere man; gur gur gur. sad kareeai |
Sant Singh KhalsaO my mind, dwell always upon the Guru, Guru, Guru.
Manmohan SinghMy mind ever ponder thou on the Great God incarnate Guru.
Manmohan Singh (Punjabi)ਮੇਰੀ ਜ਼ਿੰਦੜੀਏ ਤੂੰ ਸਦੀਵ ਹੀ ਵਿਸ਼ਾਲ ਵਾਹਿਗੁਰੂ ਸਰੂਪ ਗੁਰਾਂ ਦਾ ਧਿਆਨ ਧਾਰ।
Fareedkot Teekaਹੇ ਮੇਰੇ ਮਨ! ਗੁਰੂ ਜੋ (ਗੁਰੁ) ਬਡੇ ਹੈਂ ਤਿਨ ਗੁਰੋਂ ਕਾ ਸਦਾ ਹੀ ਜਾਪ ਕਰੀਏ॥
Prof. Sahib Singhਹੇ ਮੇਰੇ ਮਨ! ਸਦਾ ਸਦਾ ਹੀ ਗੁਰੂ ਨੂੰ ਯਾਦ ਰੱਖਣਾ ਚਾਹੀਦਾ ਹੈ,ਪਦ ਅਰਥ ਮਨ = ਹੇ ਮਨ! ਸਦ = ਸਦਾ।
SikhNet (Spanish)Oh mi mente, habita siempre en el Divino Guru,
ਰਤਨ ਜਨਮੁ ਸਫਲੁ ਗੁਰਿ ਕੀਆ; ਦਰਸਨ ਕਉ ਬਲਿਹਰੀਐ ॥੧॥ ਰਹਾਉ ॥
ratan janam safal gur keea; darasan kau balihareeai |1| rahaau |
Sant Singh KhalsaThe Guru has made the jewel of this human life prosperous and fruitful. I am a sacrifice to the Blessed Vision of His Darshan. ||1||Pause||
Manmohan SinghThe invaluable birth the Guru has made fruitful unto his sight, I am a sacrifice. Pause.
Manmohan Singh (Punjabi)ਅਮੋਲਕ ਜਨਮ ਗੁਰਾਂ ਨੇ ਫਲਦਾਇਕ ਬਣਾ ਦਿਤਾ ਹੈ, ਉਨ੍ਹਾਂ ਦੇ ਦੀਦਾਰ ਉਤੋਂ ਮੈਂ ਘੋਲੀ ਜਾਂਦਾ ਹਾਂ। ਠਹਿਰਾਉ।
Fareedkot Teekaਗੁਰੋਂ ਨੇ (ਰਤਨ) ਅਮੋਲਕ ਜਨਮੁ ਸਫਲ ਕੀਆ ਹੈ, ਤਾਂ ਤੇ ਗੁਰੋਂ ਕੇ ਦਰਸਨ ਕੋ ਬਲਿਹਾਰੇ ਜਾਈਏ॥੧॥ ਰਹਾਉ ॥
Prof. Sahib Singhਗੁਰੂ ਦੇ ਦਰਸਨ ਤੋਂ ਸਦਕੇ ਜਾਣਾ ਚਾਹੀਦਾ ਹੈ। ਗੁਰੂ ਨੇ (ਹੀ ਜੀਵਾਂ ਦੇ) ਕੀਮਤੀ ਮਨੁੱਖਾ ਜਨਮ ਨੂੰ ਫਲ ਲਾਇਆ ਹੈ ॥੧॥ ਰਹਾਉ ॥ਪਦ ਅਰਥ ਰਤਨ ਜਨਮੁ = ਕੀਮਤੀ ਮਨੁੱਖਾ ਜਨਮ। ਗੁਰਿ = ਗੁਰੂ ਨੇ। ਕਉ = ਨੂੰ। ਬਲਿਹਰੀਐ = ਬਲਿਹਾਰ, ਕੁਰਬਾਨ ॥੧॥ ਰਹਾਉ ॥
SikhNet (Spanish)porque él ha hecho fructífero tu preciosa vida. (1-Pausa)
ਜੇਤੇ ਸਾਸ ਗ੍ਰਾਸ ਮਨੁ ਲੇਤਾ; ਤੇਤੇ ਹੀ ਗੁਨ ਗਾਈਐ ॥
jete saas graas man letaa; tete hee gun gaaeeai |
Sant Singh KhalsaAs many breaths and morsels as you take, O my mind - so many times, sing His Glorious Praises.
Manmohan SinghAs many breaths and morsels dost thou take, O may soul, so many times dost thou sing Lord's praise.
Manmohan Singh (Punjabi)ਜਿੰਨ੍ਹੇ ਸੁਆਸ ਤੇ ਗ੍ਰਾਹੀਆਂ ਤੂੰ ਲੈਂਦੀ ਹੈ ਮੇਰੀ ਹੈ, ਜਿੰਦੜੀਏ! ਓਨੀ ਵਾਰੀ ਹੀ ਤੂੰ ਪ੍ਰਭੂ ਦੀ ਉਸਤਤੀ ਗਾਇਨ ਕਰ।
Fareedkot Teekaਹੇ ਮਨ! ਜਿਤਨੇ ਸਾਸ ਗ੍ਰਾਸ ਤੂੰ ਲੇਤਾ ਹੈਂ ਤੇਤੇ ਹੀ ਗੁਣ ਗਾਵਤੇ ਰਹੀਏ॥
Prof. Sahib Singh(ਹੇ ਭਾਈ!) ਜੀਵ ਜਿਤਨੇ ਭੀ ਸਾਹ ਲੈਂਦਾ ਹੈ ਜਿਤਨੀਆਂ ਹੀ ਗ੍ਰਾਹੀਆਂ ਖਾਂਦਾ ਹੈ (ਹਰੇਕ ਸਾਹ ਤੇ ਗ੍ਰਾਹੀ ਦੇ ਨਾਲ ਨਾਲ) ਉਤਨੇ ਹੀ ਪਰਮਾਤਮਾ ਦੇ ਗੁਣ ਗਾਂਦਾ ਰਹੇ।ਪਦ ਅਰਥ ਜੇਤੇ = ਜਿਤਨੇ। ਸਾਸ = ਸਾਹ। ਗ੍ਰਾਸ = ਗ੍ਰਾਹੀਆਂ। ਮਨੁ = (ਭਾਵ,) ਜੀਵ {ਲਫ਼ਜ਼ 'ਮਨ' ਅਤੇ 'ਮਨੁ' ਦਾ ਫ਼ਰਕ ਚੇਤੇ ਰਹੇ}।
SikhNet (Spanish)Cuantas veces uno respire y cuantas veces uno coma, uno debería de alabar al Señor.
ਜਉ ਹੋਇ ਦੈਆਲੁ ਸਤਿਗੁਰੁ ਅਪੁਨਾ; ਤਾ ਇਹ ਮਤਿ ਬੁਧਿ ਪਾਈਐ ॥੧॥
jau hoe daiaal satigur apunaa; taa ih mat budh paaeeai |1|
Sant Singh KhalsaWhen the True Guru becomes merciful, then this wisdom and understanding is obtained. ||1||
Manmohan SinghWhen my True Guru becomes merciful, then alone this understanding and intellect is obtained.
Manmohan Singh (Punjabi)ਜਦ ਮੇਰਾ ਸੱਚਾ ਗੁਰੂ ਦਇਆਵਾਨ ਹੋ ਜਾਂਦਾ ਹੈ, ਕੇਵਲ ਤਾਂ ਹੀ ਇਹ ਸਮਝ ਤੇ ਅਕਲ ਪ੍ਰਾਪਤ ਹੁੰਦੀ ਹੈ।
Fareedkot Teekaਪਰੰਤੂ ਜਬ ਅਪਨਾ ਸਤਿਗੁਰੂ ਦਿਆਲੂ ਹੋਵੇ, ਤਬ ਇਹ ਗੁਣ ਗਾਉਣੇ ਕੀ ਸਿਖਿਆ ਬੁਧੀ ਮੇਂ ਪਾਈਤੀ ਹੈ॥੧॥
Prof. Sahib Singh(ਪਰ) ਇਹ ਅਕਲ ਇਹ ਮਤਿ ਤਦੋਂ ਹੀ ਜੀਵ ਨੂੰ ਮਿਲਦੀ ਹੈ ਜਦੋਂ ਪਿਆਰਾ ਸਤਿਗੁਰੂ ਦਇਆਵਾਨ ਹੋਵੇ ॥੧॥ਪਦ ਅਰਥ ਜਉ = ਜਦੋਂ ॥੧॥
SikhNet (Spanish)Es sólo cuando el Verdadero Guru se nos muestra Misericordioso, cuando logramos esta sabiduría. (1)
ਮੇਰੇ ਮਨ ਨਾਮਿ ਲਏ. ਜਮ ਬੰਧ ਤੇ ਛੂਟਹਿ; ਸਰਬ ਸੁਖਾ ਸੁਖ ਪਾਈਐ ॥
mere man naam le. jam bandh te chhootteh; sarab sukhaa sukh paaeeai |
Sant Singh KhalsaO my mind, taking the Naam, you shall be released from the bondage of death, and the peace of all peace will be found.
Manmohan SinghBy taking the Name, O my soul, thou shall be released from the bondage of the Death's courier, and obtain the comfort of all the comforts.
Manmohan Singh (Punjabi)ਨਾਮ ਲੈਣ ਦੁਆਰਾ ਹੈ ਮੇਰੀ ਜਿੰਦੜੀਏ ਤੂੰ ਮੌਤ ਦੇ ਦੂਤ ਦੀ ਕੈਦ ਤੋਂ ਖਲਾਸੀ ਪਾ ਜਾਵੇਗੀ, ਅਤੇ ਸਾਰਿਆਂ ਆਰਾਮਾਂ ਦੇ ਆਰਾਮ ਨੂੰ ਪ੍ਰਾਪਤ ਹੋ ਜਾਵੇਗੀ।
Fareedkot Teekaਹੇ ਮੇਰੇ ਮਨ! ਨਾਮ ਕੇ ਜਪਨੇ ਸੇ ਤੂੰ ਜਮੋਂ ਕੇ ਬੰਧਨੋਂ ਸੇ ਛੁਟੇਂਗਾ। ਸਰਬ ਸੁਖੋਂ ਮੇਂ ਜੋ ਸ੍ਰੇਸਟ ਆਤਮ ਸੁਖ ਹੈ, ਸੋ ਪ੍ਰਾਪਤਿ ਹੋਵੇਗਾ॥
Prof. Sahib Singhਹੇ ਮੇਰੇ ਮਨ! ਜੇ ਤੂੰ ਪਰਮਾਤਮਾ ਦਾ ਨਾਮ ਸਿਮਰਦਾ ਰਹੇਂ ਤਾਂ ਜਮ ਦੇ ਬੰਧਨਾਂ ਤੋਂ ਖ਼ਲਾਸੀ ਪਾ ਲਏਂਗਾ (ਉਹਨਾਂ ਮਾਇਕ ਬੰਧਨਾਂ ਤੋਂ ਛੁੱਟ ਜਾਏਂਗਾ ਜੋ ਜਮ ਦੇ ਵੱਸ ਪਾਂਦੇ ਹਨ ਜੋ ਆਤਮਕ ਮੌਤ ਲਿਆ ਦੇਂਦੇ ਹਨ), ਤੇ ਨਾਮ ਸਿਮਰਿਆਂ ਸਾਰੇ ਸੁਖਾਂ ਤੋਂ ਸ੍ਰੇਸ਼ਟ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ।ਪਦ ਅਰਥ ਨਾਮਿ ਲਏ = ਜੇ ਨਾਮ ਲਿਆ ਜਾਏ। ਤੇ = ਤੋਂ। ਛੂਟਹਿ = ਤੂੰ ਬਚ ਜਾਏਂਗਾ।
SikhNet (Spanish)Oh mi mente, estamos liberados de la esclavitud de Yama y obtenemos el más elevado Estado de Éxtasis si pronunciamos el Nombre del Señor.
ਸੇਵਿ ਸੁਆਮੀ ਸਤਿਗੁਰੁ ਦਾਤਾ; ਮਨ ਬੰਛਤ ਫਲ ਆਈਐ ॥੨॥
sev suaamee satigur daataa; man banchhat fal aaeeai |2|
Sant Singh KhalsaServing your Lord and Master, the True Guru, the Great Giver, you shall obtain the fruits of your mind's desires. ||2||
Manmohan SinghBy serving the beneficent Lord, the True Guru, the heart desired boons are obtained.
Manmohan Singh (Punjabi)ਦਾਤਾਰ ਮਾਲਕ, ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਦਿਲ ਚਾਹੁੰਦੀਆਂ ਮੁਰਾਦਾ ਪਾ ਲਈਦੀਆਂ ਹਨ।
Fareedkot Teekaਤਾਂ ਤੇ ਸਤਿਗੁਰ ਸੁਆਮੀ ਦਾਤਾ ਕੋ ਸੇਵ, ਕਿਉਂਕਿ ਮਨ ਬਾਂਛਤ ਫਲ ਆਵੈਂਗੇ॥੨॥
Prof. Sahib Singh(ਹੇ ਭਾਈ!) ਮਾਲਕ-ਪ੍ਰਭੂ ਦੇ ਨਾਮ ਦੀ ਦਾਤ ਦੇਣ ਵਾਲੇ ਸਤਿਗੁਰੂ ਦੀ ਸੇਵਾ ਕਰ ਕੇ ਮਨ-ਇੱਛਤ ਫਲ ਹੱਥ ਆ ਜਾਂਦੇ ਹਨ ॥੨॥ਪਦ ਅਰਥ ਸੇਵਿ = ਸੇਵਾ-ਭਗਤੀ ਕਰ ਕੇ। ਮਨ ਬੰਛਤ = ਮਨ-ਇੱਛਤ। ਆਈਐ = ਹੱਥ ਆ ਜਾਂਦਾ ਹੈ ॥੨॥
SikhNet (Spanish)Sirve a tu Maestro, al Verdadero Guru, al Benefactor, y todos los deseos de tu corazón serán cumplidos.(2)
ਨਾਮੁ ਇਸਟੁ ਮੀਤ ਸੁਤ ਕਰਤਾ; ਮਨ ਸੰਗਿ ਤੁਹਾਰੈ ਚਾਲੈ ॥
naam isatt meet sut karataa; man sang tuhaarai chaalai |
Sant Singh KhalsaThe Name of the Creator is your beloved friend and child; it alone shall go along with you, O my mind.
Manmohan SinghMy mind, the Name of the Creator is thy beloved friend and son, and it shall go with thee.
Manmohan Singh (Punjabi)ਮੇਰੇ ਮਨੁਏ, ਸਿਰਜਨਹਾਰ ਦਾ ਨਾਮ ਤੇਰਾ ਪਿਆਰਾ ਮਿੱਤ੍ਰ ਤੇ ਪੁੱਤ੍ਰ ਹੈ ਅਤੇ ਇਹ ਹੀ ਤੇਰੇ ਨਾਲ ਜਾਏਗਾ।
Fareedkot Teekaਕਰਤਾ ਪੁਰਖ ਕਾ ਨਾਮ ਹੀ (ਇਸਟੁ) ਕੁਲ ਕਾ ਸੇਬ੍ਯ ਦੇਵਤਾ ਹੈ ਔਰ ਮੀਤ ਤਥਾ ਪੁਤ੍ਰ ਭੀ ਨਾਮ ਹੀ ਹੈ, ਭਾਵ ਏਹਿ ਕਿ ਜਿਤਨਾ ਹਿਤ ਪੁਤ੍ਰ ਆਦਿਕੋਂ ਮੇਂ ਕਰਨਾ ਹੈ ਉਤਨਾ ਨਾਮ ਮੇਂ ਕਰ, ਹੇ ਮਨ! ਪ੍ਰਲੋਕ ਮੇਂ ਤੇਰੇ ਸਾਥ ਚਲੇਗਾ॥
Prof. Sahib Singhਹੇ ਮੇਰੇ ਮਨ! ਕਰਤਾਰ ਦਾ ਨਾਮ ਹੀ ਤੇਰਾ ਅਸਲ ਪਿਆਰਾ ਹੈ ਮਿੱਤਰ ਹੈ ਪੁੱਤਰ ਹੈ। ਹੇ ਮਨ! ਇਹ ਨਾਮ ਹੀ ਹਰ ਵੇਲੇ ਤੇਰੇ ਨਾਲ ਸਾਥ ਕਰਦਾ ਹੈ।ਪਦ ਅਰਥ ਇਸਟੁ = ਪਿਆਰਾ। ਸੁਤ = ਪੁੱਤਰ। ਕਰਤਾ ਨਾਮੁ = ਕਰਤਾਰ ਦਾ ਨਾਮ। ਮਨ = ਹੇ ਮਨ!
SikhNet (Spanish)El Nombre del Señor es tu Bienamado, tu Amigo, tu Hijo y tu Creador, y siempre te acompañará, oh mi mente.
ਕਰਿ ਸੇਵਾ. ਸਤਿਗੁਰ ਅਪੁਨੇ ਕੀ; ਗੁਰ ਤੇ ਪਾਈਐ ਪਾਲੈ ॥੩॥
kar sevaa. satigur apune kee; gur te paaeeai paalai |3|
Sant Singh KhalsaSo serve your True Guru, and you shall receive the Name from the Guru. ||3||
Manmohan SinghPerform thou the service of thy True Guru. From the Guru, the Name is received in the lap.
Manmohan Singh (Punjabi)ਆਪਣੇ ਸੱਚੇ ਗੁਰਾਂ ਦੀ ਚਾਕਰੀ ਕਮਾ। ਗੁਰਾਂ ਦੇ ਪਾਸੋਂ ਨਾਮ ਝੋਲੀ ਵਿੱਚ ਪੈ ਜਾਂਦਾ ਹੈ।
Fareedkot Teekaਅਪਨੇ ਸਤਿਗੁਰ ਕੀ ਸੇਵਾ ਕਰੁ ਕਿਉਂਕਿ ਗੁਰੋਂ ਸੇ ਹੀ ਨਾਮ ਰਿਦੇ ਰੂਪੀ ਪਲੇ ਮੇਂ ਪਾਈਤਾ ਹੈ॥੩॥
Prof. Sahib Singhਹੇ ਮਨ! ਆਪਣੇ ਸਤਿਗੁਰੂ ਦੀ ਸਰਨ ਪਉ, ਕਰਤਾਰ ਦਾ ਨਾਮ ਸਤਿਗੁਰੂ ਤੋਂ ਹੀ ਮਿਲਦਾ ਹੈ ॥੩॥ਪਦ ਅਰਥ ਪਾਲੈ = ਪੱਲੇ ॥੩॥
SikhNet (Spanish)Sirve a tu Verdadero Guru, y recolecta en tu túnica el Nombre del Señor.(3)
ਗੁਰਿ ਕਿਰਪਾਲਿ ਕ੍ਰਿਪਾ ਪ੍ਰਭਿ ਧਾਰੀ; ਬਿਨਸੇ ਸਰਬ ਅੰਦੇਸਾ ॥
gur kirapaal kripaa prabh dhaaree; binase sarab andesaa |
Sant Singh KhalsaWhen God, the Merciful Guru, showered His Mercy upon me, all my anxieties were dispelled.
Manmohan SinghWhen, my Master, the kind Guru, showed mercy unto me, all my anxieties did end.
Manmohan Singh (Punjabi)ਜਦ ਮੇਰੇ ਮਾਲਕ, ਮਿਹਰਬਾਨ ਗੁਰਾਂ ਨੇ ਮੇਰੇ ਉਤੇ ਦਇਆ ਕੀਤੀ ਤਾਂ ਮੇਰੇ ਸਾਰੇ iਫ਼ਕਰ ਮਿਟ ਗਏ।
Fareedkot Teekaਜਬ ਗੁਰ ਸਮਰਥ ਦ੍ਯਾਲੁ ਨੇ ਤੇਰੇ ਪਰ ਕਿਰਪਾ ਧਾਰੀ ਤਬ ਤੇਰਾ ਸਭੁ ਸੰਸਾ ਬਿਨਸੇਗਾ॥
Prof. Sahib Singhਜਿਸ ਮਨੁੱਖ ਉਤੇ ਕਿਰਪਾਲ ਸਤਿਗੁਰੂ ਨੇ ਪਰਮਾਤਮਾ ਨੇ ਮਿਹਰ ਕੀਤੀ ਉਸ ਦੇ ਸਾਰੇ ਚਿੰਤਾ-ਫ਼ਿਕਰ ਮਿਟ ਗਏ।ਪਦ ਅਰਥ ਗੁਰਿ = ਗੁਰੂ ਨੇ। ਪ੍ਰਭਿ = ਪ੍ਰਭੂ ਨੇ। ਅੰਦੇਸਾ = ਫ਼ਿਕਰ।
SikhNet (Spanish)Por la Misericordia del Señor, toda duda es disipada;
ਨਾਨਕ. ਸੁਖੁ ਪਾਇਆ ਹਰਿ ਕੀਰਤਨਿ; ਮਿਟਿਓ ਸਗਲ ਕਲੇਸਾ ॥੪॥੧੫॥੧੫੩॥
naanak. sukh paaeaa har keeratan; mittio sagal kalesaa |4|15|153|
Sant Singh KhalsaNanak has found the peace of the Kirtan of the Lord's Praises. All his sorrows have been dispelled. ||4||15||153||
Manmohan SinghNanak has obtained peace by singing the praises of God, and all his sufferings have ceased.
Manmohan Singh (Punjabi)ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਨਾਨਕ ਨੇ ਠੰਢ-ਚੈਨ ਪ੍ਰਾਪਤ ਕੀਤੀ ਹੈ ਤੇ ਉਸ ਦੇ ਸਮੂਹ ਦੁਖੜੇ ਦੂਰ ਹੋ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਨੇ ਹਰੀ ਕੇ ਜਸ ਕੋ ਉਚਾਰਿਆ ਹੈ ਤਿਸ ਨੇ ਸੁਖ ਪਾਇਆ ਹੈ, ਔਰ ਅਵਿਦਿਆ ਅਸਮਤਾ ਰਾਗ ਦ੍ਵੈਖ ਅਭਿਨਵੇਸ ਅਰਥਾਤ ਸਭ ਕਲੇਸੋਂ ਕਾ ਸਮੁਦਾਇ ਮਿਟਿਆ ਹੈ॥੪॥੧੫॥੧੫੩॥
Prof. Sahib Singhਹੇ ਨਾਨਕ! ਜਿਸ ਮਨੁੱਖ ਨੇ ਪਰਮਾਤਮਾ ਦੇ ਕੀਰਤਨ ਵਿਚ ਆਨੰਦ ਮਾਣਿਆ, ਉਸ ਦੇ ਸਾਰੇ ਦੁੱਖ-ਕਲੇਸ਼ ਦੂਰ ਹੋ ਗਏ ॥੪॥੧੫॥੧੫੩॥ਪਦ ਅਰਥ ਕੀਰਤਨਿ = ਕੀਰਤਨ ਦੀ ਰਾਹੀਂ ॥੪॥
SikhNet (Spanish)y, oh dice Nanak, Logras la Paz en la Alabanza al Señor. (4-15-153)