ੴ

ਸਿੱਖਬਾਣੀ · SikhBani

ਕੋਟਿ ਜੋਰੇ ਲਾਖ ਕ੍ਰੋਰੇ ਮਨੁ ਨ ਹੋਰੇ ॥ ਪਰੈ ਪਰੈ ਹੀ ਕਉ ਲੁਝੀ ਹੇ ॥੧॥

kott jore laakh krore man na hore parai parai hee kau lujhee...
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 213 · 7 lines
Translations

ਰਾਗੁ ਗਉੜੀ ਮਹਲਾ ੫ ॥

raag gaurree mahalaa 5 |

Sant Singh KhalsaRaag Gauree, Fifth Mehl:
Manmohan SinghMeasure Gauri 5th Guru.
Manmohan Singh (Punjabi)ਰਾਗੁ ਗਊੜੀ ਪਾਤਸ਼ਾਹੀ ਪੰਜਵੀਂ।
Prof. Sahib Singhਰਾਗ ਗਉੜੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Rag Gauri, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. Through the grace of the True Guru He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ ਸੱਚੇ ਗੁਰਾਂ ਦੀ ਮਿਹਰ ਰਾਹੀਂ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Creador Universal, por la Gracia del Verdadero Guru

ਤ੍ਰਿਸਨਾ. ਬਿਰਲੇ ਹੀ ਕੀ; ਬੁਝੀ ਹੇ ॥੧॥ ਰਹਾਉ ॥

trisanaa. birale hee kee; bujhee he |1| rahaau |

Sant Singh KhalsaThe thirst of only a few is quenched. ||1||Pause||
Manmohan SinghThe thirst (desire) of only a few is quenched (stilled). Pause.
Manmohan Singh (Punjabi)ਤ੍ਰੇਹ ਬਹੁਤ ਹੀ ਥੋੜਿਆਂ ਦੀ ਨਵਿਰਤਾ ਹੋਈ ਹੈ। ਠਹਿਰਾਉ।
Fareedkot Teekaਹੇ ਭਾਈ! ਕਿਸੇ ਬਿਰਲੇ ਪੁਰਸ ਕੀ ਹੀ ਤ੍ਰਿਸਨਾ ਬੁਝੀ ਹੈ॥੧॥ ਰਹਾਉ ॥
Prof. Sahib Singh(ਹੇ ਭਾਈ!) ਕਿਸੇ ਵਿਰਲੇ ਮਨੁੱਖ ਦੇ ਅੰਦਰੋਂ ਤ੍ਰਿਸ਼ਨਾ (ਦੀ ਅੱਗ) ਬੁੱਝਦੀ ਹੈ ॥੧॥ ਰਹਾਉ ॥

ਪਦ ਅਰਥ ਤ੍ਰਿਸਨਾ = ਲਾਲਚ, ਮਾਇਆ ਦੀ ਪਿਆਸ ॥੧॥ ਰਹਾਉ ॥

SikhNet (Spanish)Extraordinario es aquél que ha aquietado sus pasiones. (1-Pausa)

ਕੋਟਿ ਜੋਰੇ ਲਾਖ ਕ੍ਰੋਰੇ; ਮਨੁ ਨ ਹੋਰੇ ॥ ਪਰੈ ਪਰੈ ਹੀ ਕਉ; ਲੁਝੀ ਹੇ ॥੧॥

kott jore laakh krore; man na hore | parai parai hee kau; lujhee he |1|

Sant Singh KhalsaPeople may accumulate hundreds of thousands, millions, tens of millions, and yet the mind is not restrained. They only yearn for more and more. ||1||
Manmohan SinghMan amasses millions and lacs of millions but restrains not his mind, he longs for more and more.
Manmohan Singh (Punjabi)ਇਨਸਾਨ ਕ੍ਰੋੜਾਂ ਅਤੇ ਲਖਾਂ ਕ੍ਰੋੜਾ ਇਕਤਰ ਕਰਦਾ ਹੈ, ਪਰ ਆਪਣੇ ਮਨੂਏ ਨੂੰ ਨਹੀਂ ਰੋਕਦਾ, ਤੇ ਉਹ ਹੋਰ ਤੇ ਹੋਰ ਲਈ ਲਲਚਾਉਂਦਾ ਹੈ।
Fareedkot Teekaਲਾਖੋਂ ਰੁਪਯੋ ਜੋੜ ਕਰ ਕੇ ਕ੍ਰੋੜਪਤੀ ਹੋਨੇ ਕੀ ਇੱਛਾ ਸੋ ਕ੍ਰੋੜ ਚਾਹੁਤਾ ਹੈ ਔਰ ਵਿਚਾਰ ਕਰ ਅਪਨੇ ਮਨ ਕੋ ਨਹੀਂ ਹਟਾਵਤਾ॥ ਪਰੈ ਪਰੈ ਕੋ ਹੀ (ਲੁਝੀ) ਚਾਹੁਤਾ ਹੈ, ਅਰਥਾਤ ਜਬ ਕ੍ਰੋੜ ਪਤੀ ਹੋਆ ਤਬ ਦੋ ਕ੍ਰੋੜ ਹੂਆ, ਦੋ ਹੂਆ ਚਾਰ ਕਰੋੜ ਕੀ ਇੱਛਾ ਕਰਤਾ ਹੈ॥੧॥
Prof. Sahib Singh(ਸਾਧਾਰਨ ਹਾਲਤ ਇਹ ਬਣੀ ਪਈ ਹੈ ਕਿ ਮਨੁੱਖ) ਕ੍ਰੋੜਾਂ ਰੁਪਏ ਕਮਾਂਦਾ ਹੈ, ਲੱਖਾਂ ਕ੍ਰੋੜਾਂ ਰੁਪਏ ਇਕੱਠੇ ਕਰਦਾ ਹੈ (ਫਿਰ ਭੀ ਮਾਇਆ ਦੇ ਲਾਲਚ ਵਲੋਂ ਆਪਣੇ) ਮਨ ਨੂੰ ਰੋਕਦਾ ਨਹੀਂ, (ਸਗੋਂ) ਹੋਰ ਵਧੀਕ ਹੋਰ ਵਧੀਕ ਧਨ ਇਕੱਠਾ ਕਰਨ ਵਾਸਤੇ (ਤ੍ਰਿਸ਼ਨਾ ਦੀ ਅੱਗ ਵਿਚ) ਸੜਦਾ ਰਹਿੰਦਾ ਹੈ ॥੧॥

ਪਦ ਅਰਥ ਕੋਟਿ = ਕ੍ਰੋੜਾਂ। ਜੋਰੇ = ਜੋੜਦਾ ਹੈ। ਹੋਰੇ = ਰੋਕਦਾ। ਪਰੈ ਕਉ = ਵਧੀਕ ਧਨ ਵਾਸਤੇ। ਲੁਝੀ ਹੇ = ਝਗੜਦਾ ਹੈ ॥੧॥

SikhNet (Spanish)Uno conquista millones y lucha por tener más y más, pero no conquista su propia mente. Ellos estan llenos de avaricia. (1)

ਸੁੰਦਰ ਨਾਰੀ ਅਨਿਕ ਪਰਕਾਰੀ; ਪਰ ਗ੍ਰਿਹ ਬਿਕਾਰੀ ॥ ਬੁਰਾ ਭਲਾ ਨਹੀ ਸੁਝੀ ਹੇ ॥੨॥

sundar naaree anik parakaaree; par grih bikaaree | buraa bhalaa nahee sujhee he |2|

Sant Singh KhalsaThey may have all sorts of beautiful women, but still, they commit adultery in the homes of others. They do not distinguish between good and bad. ||2||
Manmohan SinghHe possesses beautiful ladies of so many Kinds, but still he commits adultery in other's houses. Between bad and good he distinguishes not.
Manmohan Singh (Punjabi)ਉਸ ਦੇ ਕੋਲ ਕਈ ਤਰ੍ਹਾ ਦੀਆਂ ਸੁਹਣੀਆਂ ਇਸਤਰੀਆਂ ਹਨ ਫਿਰ ਭੀ ਉਹ ਹੋਰਨਾ ਦੇ ਘਰਾਂ ਵਿੱਚ ਵਿਭਚਾਰ ਕਰਦਾ ਹੈ। ਮੰਦੇ ਅਤੇ ਚੰਗੇ ਦੀ ਉਹ ਪਛਾਣ ਹੀ ਨਹੀਂ ਕਰਦਾ।
Fareedkot Teekaਅਨੇਕ ਪ੍ਰਕਾਰ ਕੀ ਸੁੰਦ੍ਰ ਇਸਤ੍ਰੀਆਂ ਅਪਨੇ ਘਰ ਮੇਂ ਹੈਂ ਤਉ ਭੀ ਪਰਾਏ ਘਰੋਂ ਮੇਂ ਵਿਕਾਰਵਾਨ ਹੋ ਕਰ ਜਾਤਾ ਹੈ॥ ਜੈਸੇ ਅਹਲਿਆ ਕੇ ਵਾਸਤੇ ਗੋਤਮ ਕੇ ਗ੍ਰਿਹ ਇੰਦ੍ਰ ਗਿਆ ਥਾ। ਕਾਮੀ ਕ੍ਰੋਧੀ ਕੋ ਬੁਰਾ ਭਲਾ ਦਿਖਾਈ ਨਹੀਂ ਦੇਤਾ॥੨॥
Prof. Sahib Singhਮਨੁੱਖ ਆਪਣੀ ਸੁੰਦਰ ਇਸਤ੍ਰੀ ਨਾਲ ਅਨੇਕਾਂ ਕਿਸਮਾਂ ਦੇ ਲਾਡ-ਪਿਆਰ ਕਰਦਾ ਹੈ, ਫਿਰ ਭੀ ਪਰ-ਇਸਤ੍ਰੀ-ਸੰਗ ਦਾ ਮੰਦ-ਕਰਮ ਕਰਦਾ ਹੈ। (ਕਾਮ ਵਾਸ਼ਨਾ ਵਿਚ ਅੰਨ੍ਹੇ ਹੋਏ ਹੋਏ ਨੂੰ) ਇਹ ਨਹੀਂ ਸੁੱਝਦਾ ਕਿ ਭੈੜਾ ਕਰਮ ਕੇਹੜਾ ਹੈ ਤੇ ਚੰਗਾ ਕਰਮ ਕੇਹੜਾ ਹੈ ॥੨॥

ਪਦ ਅਰਥ ਪਰ ਗ੍ਰਿਹ = ਪਰਾਏ ਘਰ, ਪਰਾਈ ਇਸਤ੍ਰੀ। ਬਿਕਾਰ = ਮੰਦ ਕਰਮ। ਬਿਕਾਰੀ = ਮੰਦੇ ਕਰਮ ਕਰਨ ਵਾਲਾ।

SikhNet (Spanish)Teniendo una esposa bella y adornada, va y busca en otras partes y no distingue entre el bien y el mal. (2)

ਅਨਿਕ ਬੰਧਨ ਮਾਇਆ, ਭਰਮਤੁ ਭਰਮਾਇਆ; ਗੁਣ ਨਿਧਿ. ਨਹੀ ਗਾਇਆ ॥ ਮਨ ਬਿਖੈ ਹੀ ਮਹਿ ਲੁਝੀ ਹੇ ॥੩॥

anik bandhan maaeaa, bharamat bharamaaeaa; gun nidh. nahee gaaeaa | man bikhai hee meh lujhee he |3|

Sant Singh KhalsaThey wander around lost, trapped in the myriad bonds of Maya; they do not sing the Praises of the Treasure of Virtue. Their minds are engrossed in poison and corruption. ||3||
Manmohan SinghCaused to wader by several bonds of mammon, he wanders about, and sings not the praises of the Treasure of excellences. His mind is engrossed in evil deeds.
Manmohan Singh (Punjabi)ਮੋਹਣੀ ਦੀਆਂ ਅਨੇਕਾਂ ਬੇੜੀਆਂ ਦਾ ਭਟਕਾਇਆ ਹੋਇਆ ਉਹ ਭਟਕਦਾ ਫਿਰਦਾ ਹੈ ਅਤੇ ਚੰਗਿਆਈਆਂ ਦੇ ਖ਼ਜ਼ਾਨੇ ਦੀ ਕੀਰਤੀ ਗਾਇਨ ਨਹੀਂ ਕਰਦਾ। ਉਸ ਦਾ ਮਨੂਆ ਮੰਦੇ ਅਮਲਾ ਅੰਦਰ ਖਚਤ ਹੋਇਆ ਹੋਇਆ ਹੈ।
Fareedkot Teekaਮਾਇਆ ਕ੍ਰਿਤ ਅਨੇਕ ਬੰਧਨ ਪੜੇ ਹੂਏ ਹੈਂ, ਅਦਿਸਟੋਂ ਕਾ ਭਰਮਾਇਆ ਭਰਮਤਾ ਹੈ, ਗੁਨ ਨਿਧ ਪਰਮੇਸ੍ਵਰ ਕਾ ਜਸ ਗਾਇਆ ਨਹੀਂ॥ ਮਨ ਕੀ ਚਾਹ ਵਿਖੇ ਹੀ ਮੇਂ ਰਹਤੀ ਹੈ॥੩॥
Prof. Sahib Singh(ਹੇ ਭਾਈ! ਮਾਇਆ ਦੇ ਮੋਹ ਦੇ) ਅਨੇਕਾਂ ਬੰਧਨਾਂ ਵਿਚ ਬੱਝਾ ਹੋਇਆ ਮਨੁੱਖ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ, ਮਾਇਆ ਇਸ ਨੂੰ ਖ਼ੁਆਰ ਕਰਦੀ ਹੈ, (ਮਾਇਆ ਦੇ ਪ੍ਰਭਾਵ ਹੇਠ ਰਹਿ ਕੇ) ਮਨੁੱਖ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਨਹੀਂ ਕਰਦਾ। ਮਨੁੱਖਾਂ ਦੇ ਮਨ ਵਿਸ਼ਿਆਂ ਦੀ ਅੱਗ ਵਿਚ ਹੀ ਸੜਦੇ ਰਹਿੰਦੇ ਹਨ ॥੩॥

ਪਦ ਅਰਥ ਗੁਣ ਨਿਧਿ = ਗੁਣਾਂ ਦਾ ਖ਼ਜ਼ਾਨਾ ਪਰਮਾਤਮਾ। ਮਨ = ਹੇ ਮਨ! ਬਿਖੈ ਮਹਿ = ਵਿਸ਼ੇ-ਵਿਕਾਰਾਂ ਵਿਚ ॥੩॥

SikhNet (Spanish)De mil maneras uno es atado por Maya y vaga sin sentido; es por eso que si uno no canta la Alabanza de Dios, el Tesoro de Virtud, la mente absorbe el puro veneno de la dualidad. (3)

ਜਾ ਕਉ ਰੇ ਕਿਰਪਾ ਕਰੈ, ਜੀਵਤ ਸੋਈ ਮਰੈ; ਸਾਧਸੰਗਿ ਮਾਇਆ ਤਰੈ ॥ ਨਾਨਕ. ਸੋ ਜਨੁ; ਦਰਿ ਹਰਿ ਸਿਝੀ ਹੇ ॥੪॥੧॥੧੫੪॥

jaa kau re kirapaa karai, jeevat soee marai; saadhasang maaeaa tarai | naanak. so jan; dar har sijhee he |4|1|154|

Sant Singh KhalsaThose, unto whom the Lord shows His Mercy, remain dead while yet alive. In the Saadh Sangat, the Company of the Holy, they cross over the ocean of Maya. O Nanak, those humble beings are honored in the Court of the Lord. ||4||1||154||
Manmohan SinghHe, unto whom Lord shows mercy, remains dead in life, and joining the Society of Saints, crosses the sea of mammon. Nanak, that man is exonerated in God's court.
Manmohan Singh (Punjabi)ਜਿਸ ਉਤੇ ਸੁਆਮੀ ਮਿਹਰ ਧਾਰਦਾ ਹੈ, ਉਹ ਜੀਉਂਦੇ ਜੀ ਮਰਿਆ ਰਹਿੰਦਾ ਹੈ ਅਤੇ ਸਤਿਸੰਗਤ ਨਾਲ ਜੁੜਕੇ ਮੋਹਨੀ ਦੇ ਸਮੁੰਦਰ ਤੋਂ ਪਾ ਹੋ ਜਾਂਦਾ ਹੈ। ਨਾਨਕ ਉਹ ਇਨਸਾਨ ਰੱਬ ਦੇ ਦਰਬਾਰ ਅੰਦਰ ਸੁਰਖਰੂ ਹੋ ਜਾਂਦਾ ਹੈ।
Fareedkot Teekaਹੇ ਭਾਈ! ਜਿਸ ਕੋ ਵਾਹਿਗੁਰੂ ਕ੍ਰਿਪਾ ਕਰਤਾ ਹੈ ਜੀਵ ਭਾਵ ਤੇ ਸੋਈ ਮਰਤਾ ਹੈ ਔਰ ਸਾਧ ਸੰਗਤ ਕਰ ਮਾਇਆ ਨਦੀ ਕੋ ਤਰ ਜਾਤਾ ਹੈ॥ ਸ੍ਰੀ ਗੁਰੂ ਜੀ ਕਹਤੇ ਹੈਂ: ਪੁਨਾ ਸੋਈ ਪੁਰਸ ਹਰੀ ਕੋ (ਦਰਿ) ਅੰਤਰ ਅਰਥਾਤ ਰਿਦੇ ਮੇਂ ਜਾਨ ਕਰ (ਸਿਝੀ) ਮੋਖ ਹੋਤਾ ਹੈ॥੪॥੧॥੧੫੪॥
Prof. Sahib Singhਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ, ਉਹੀ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਭੀ ਮਾਇਆ ਦੇ ਮੋਹ ਵਲੋਂ ਅਛੋਹ ਰਹਿੰਦਾ ਹੈ, ਤੇ ਸਾਧ ਸੰਗਤਿ ਵਿਚ ਰਹਿ ਕੇ ਮਾਇਆ (ਦੀ ਘੁੰਮਣ-ਘੇਰੀ) ਤੋਂ ਪਾਰ ਲੰਘ ਜਾਂਦਾ ਹੈ। ਹੇ ਨਾਨਕ! (ਆਖ-) ਉਹ ਮਨੁੱਖ ਪਰਮਾਤਮਾ ਦੇ ਦਰ ਤੇ ਕਾਮਯਾਬ ਗਿਣਿਆ ਜਾਂਦਾ ਹੈ ॥੪॥੧॥੧੫੪॥

ਪਦ ਅਰਥ ਰੇ = ਹੇ ਭਾਈ! ਸੋਈ = ਉਹੀ ਮਨੁੱਖ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਦਰਿ ਹਰਿ = ਹਰੀ ਦੇ ਦਰ ਤੇ। ਸਿਝੀ ਹੇ = ਕਾਮਯਾਬ ਹੁੰਦਾ ਹੈ ॥੪॥

SikhNet (Spanish)Aquél sobre quien se posa la Gracia del Señor muere hacia sí mismo mientras vive, y nadando a través del mar de Maya, toma lugar en la Compañía de los Santos. Oh, dice Nanak, Él es bendecido en la Puerta del Cielo. (4-1-154)
Answers quote the Granth verbatim with Ang citations. AI commentary is not Gurbani and not a religious ruling.