ੴ

ਸਿੱਖਬਾਣੀ · SikhBani

Ang 213

Sri Guru Granth Sahib · Raag Gauree · 5 shabads, 32 lines
Translations
Shabad Guru Arjan Dev Ji Raag Gauree continued from Ang 212

ਪਹਿਰੈ ਬਾਗਾ. ਕਰਿ ਇਸਨਾਨਾ; ਚੋਆ ਚੰਦਨ ਲਾਏ ॥

pahirai baagaa. kar isanaanaa; choaa chandan laae |

Sant Singh KhalsaYou wear white clothes and take cleansing baths, and anoint yourself with sandalwood oil.
Manmohan SinghThou takest bath and puttest on white clothes and perfumest thyself with otto of sandal.
Manmohan Singh (Punjabi)ਤੂੰ ਮੰਜਨ ਕਰਦਾ ਹੈਂ ਤੇ ਚਿੱਟੇ ਬਸਤਰ ਪਾਉਂਦਾ ਹੈਂ ਅਤੇ ਆਪਣੇ ਆਪ ਨੂੰ ਤੂੰ ਚੰਨਣ ਦੇ ਅਤਰ ਨਾਲ ਸੁੰਗਧਤ ਕਰਦਾ ਹੈਂ।
Fareedkot Teekaਇਸਨਾਨ ਕਰ ਕੇ (ਬਾਗਾ) ਪੁਸ਼ਾਕੇ ਪਹਰਤਾ ਹੈ ਚੋਆ ਚੰਦਨ ਲਾਵਤਾ ਹੈ॥
Prof. Sahib Singhਮਨੁੱਖ ਨ੍ਹਾ ਧੋ ਕੇ ਚਿੱਟੇ ਕੱਪੜੇ ਪਹਿਨਦਾ ਹੈ, ਅਤਰ ਤੇ ਚੰਦਨ ਆਦਿਕ (ਸਰੀਰ ਨੂੰ ਕੱਪੜਿਆਂ ਨੂੰ) ਲਾਂਦਾ ਹੈ,

ਪਦ ਅਰਥ ਪਹਿਰੈ = ਪਹਿਨਦਾ ਹੈ। ਬਾਗਾ = ਚਿੱਟੇ ਕੱਪੜੇ। ਕਰਿ = ਕਰ ਕੇ। ਚੋਆ = ਅਤਰ।

SikhNet (Spanish)Usamos ropa blanca después de un baño perfumado; pero si no tomamos Conciencia del Señor,

ਨਿਰਭਉ ਨਿਰੰਕਾਰ ਨਹੀ ਚੀਨਿਆ; ਜਿਉ ਹਸਤੀ ਨਾਵਾਏ ॥੩॥

nirbhau nirankaar nahee cheeniaa; jiau hasatee naavaae |3|

Sant Singh KhalsaBut you do not remember the Fearless, Formless Lord - you are like an elephant bathing in the mud. ||3||
Manmohan SinghThou rememberest not the Fearless the Formless Lord. Thy bath is like the elephant's bathing.
Manmohan Singh (Punjabi)ਤੂੰ ਭੈ-ਰਹਿਤ, ਸਰੂਪ-ਰਹਿਤ ਸੁਆਮੀ ਦਾ ਸਿਮਰਨ ਨਹੀਂ ਕਰਦਾ, ਤੇਰਾ ਇਸ਼ਨਾਨ ਹਾਥੀ ਦੇ ਨ੍ਹਾਉਣ ਵਰਗਾ ਹੈ।
Fareedkot Teekaਜਬ ਨਿਰਭਉ ਨਿਰੰਕਾਰ ਜਾਣਿਆ ਨਹੀਂ ਤਬ ਤਿਨ ਸੀਗਾਰ ਰੂਪ ਕਰਮੋਂ ਕਰ ਦੋਖ ਹੀ ਧਾਰਤਾ ਹੈ। ਇਸ ਮੇਂ ਦ੍ਰਿਸਟਾਂਤ ਕਹਤੇ ਹੈਂ: ਜੈਸੇ ਹਸਤੀ ਨਵਾਏ ਹੂਏ ਸੁਧ ਨਹੀਂ ਹੋਤੇ, ਅਪਨੇ ਉਪਰ ਖਾਕ ਪਾਇ ਲੇਤੇ ਹੈਂ ਤੈਸੇ ਹੀ ਜਾਣ ਲੈਣਾ॥੩॥
Prof. Sahib Singhਪਰ ਜੇ ਮਨੁੱਖ ਨਿਰਭਉ ਨਿਰੰਕਾਰ ਨਾਲ ਜਾਣ-ਪਛਾਣ ਨਹੀਂ ਪਾਂਦਾ ਤਾਂ ਇਹ ਸਭ ਉੱਦਮ ਇਉਂ ਹੀ ਹੈ ਜਿਵੇਂ ਕੋਈ ਮਨੁੱਖ ਹਾਥੀ ਨੂੰ ਨਵ੍ਹਾਂਦਾ ਹੈ (ਤੇ ਨ੍ਹਾਉਣ ਪਿਛੋਂ ਆਪਣੇ ਉਤੇ ਘੱਟਾ-ਮਿੱਟੀ ਪਾ ਲੈਂਦਾ ਹੈ) ॥੩॥

ਪਦ ਅਰਥ ਚੀਨਿਆ = ਪਛਾਣਿਆ। ਹਸਤੀ = ਹਾਥੀ। ਨਾਵਾਏ = ਨਵ੍ਹਾਲੀਦਾ ਹੈ ॥੩॥

SikhNet (Spanish)el baño habrá sido tan inútil como el del elefante, que después de bañarse se revuelca en la tierra. (3)

ਜਉ ਹੋਇ ਕ੍ਰਿਪਾਲ. ਤ ਸਤਿਗੁਰੁ ਮੇਲੈ; ਸਭਿ ਸੁਖ ਹਰਿ ਕੇ ਨਾਏ ॥

jau hoe kripaal. ta satigur melai; sabh sukh har ke naae |

Sant Singh KhalsaWhen God becomes merciful, He leads you to meet the True Guru; all peace is in the Name of the Lord.
Manmohan SinghWhen God becomes merciful He introduces thee to the True Guru, then all peace abides in God's Name.
Manmohan Singh (Punjabi)ਜਦ ਹਰੀ ਮਿਹਰਬਾਨ ਹੁੰਦਾ ਹੈ, ਤਦ ਉਹ ਸੱਚੇ ਗੁਰਾਂ ਨਾਲ ਤੈਨੂੰ ਮਿਲਾਉਂਦਾ ਹੈ, ਸਾਰਾ ਆਰਾਮ ਰੱਬ ਦੇ ਨਾਮ ਅੰਦਰ ਵਸਦਾ ਹੈ।
Fareedkot Teekaਪਰੰਤੂ ਜਬ ਵਾਹਗੁਰੂ ਕ੍ਰਿਪਾਲ ਹੋਵੇ ਤੌ ਸਤਿਗੁਰੋਂ ਕੋ ਮੇਲਤਾ ਹੈ ਔਰ ਗੁਰੁ ਨਾਮ ਦੇਤਾ ਹੈ, ਕਿਉਂਕਿ ਸੰਪੂਰਨ ਸੁਖ ਹਰੀ ਕੇ ਹੀ ਨਾਮ ਮੇਂ ਹੈ॥
Prof. Sahib Singh(ਪਰ ਜੀਵਾਂ ਦੇ ਭੀ ਕੀਹ ਵੱਸ?) ਜਦੋਂ ਪਰਮਾਤਮਾ (ਕਿਸੇ ਉਤੇ) ਦਇਆਵਾਨ ਹੁੰਦਾ ਹੈ, ਤਦੋਂ ਉਸ ਨੂੰ ਗੁਰੂ ਮਿਲਾਂਦਾ ਹੈ (ਗੁਰੂ ਉਸ ਨੂੰ ਨਾਮ ਦੀ ਦਾਤ ਦੇਂਦਾ ਹੈ ਜਿਸ) ਹਰਿ-ਨਾਮ ਵਿਚ ਹੀ ਸਾਰੇ ਹੀ ਸੁਖ ਹਨ।

ਪਦ ਅਰਥ ਜਉ = ਜਦੋਂ। ਤ = ਤਾਂ। ਸਭਿ = ਸਾਰੇ। ਨਾਏ = ਨਾਇ, ਨਾਮ ਵਿਚ।

SikhNet (Spanish)Por su Infinita Misericordia, el Señor nos une con el Verdadero Guru, Quien nos quita las amarras,

ਮੁਕਤੁ ਭਇਆ. ਬੰਧਨ ਗੁਰਿ ਖੋਲੇ; ਜਨ ਨਾਨਕ. ਹਰਿ ਗੁਣ ਗਾਏ ॥੪॥੧੪॥੧੫੨॥

mukat bheaa. bandhan gur khole; jan naanak. har gun gaae |4|14|152|

Sant Singh KhalsaThe Guru has liberated me from bondage; servant Nanak sings the Glorious Praises of the Lord. ||4||14||152||
Manmohan SinghSlave Nanak chants God's glories. The Guru has unlocked his fetters and he is emancipated.
Manmohan Singh (Punjabi)ਗੋਲਾ ਨਾਨਕ ਨਾਰਾਇਣ ਦੀ ਮਹਿਮਾ ਅਲਾਪਦਾ ਹੈ, ਗੁਰਾਂ ਨੇ ਉਸ ਦੀਆਂ ਬੇੜੀਆਂ ਖੋਲ੍ਹ ਦਿੱਤੀਆਂ ਹਨ ਤੇ ਉਹ ਮੁਕਤ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਗੁਰੋਂ ਦੁਆਰੇ ਹਰੀ ਕੇ ਗੁਨ ਗਾਇਨ ਕੀਏ ਤਬ ਮੁਕਤੀ ਕੋ ਪ੍ਰਾਪਤਿ ਭਇਆ ਅਰੁ ਬੰਧਨੋਂ ਸੇ ਛੁਟਾ॥੪॥੧੪॥੧੫੨॥
Prof. Sahib Singhਹੇ ਨਾਨਕ! ਜਿਸ ਮਨੁੱਖ ਦੇ (ਮਾਇਆ ਮੋਹ ਦੇ) ਬੰਧਨ ਗੁਰੂ ਨੇ ਖੋਲ੍ਹ ਦਿੱਤੇ, ਉਹ ਮਨੁੱਖ (ਹੀ) ਪਰਮਾਤਮਾ ਦੇ ਗੁਣ ਗਾਂਦਾ ਹੈ ॥੪॥੧੪॥੧੫੨॥

ਪਦ ਅਰਥ ਮੁਕਤੁ = (ਮੋਹ ਤੋਂ) ਸੁਤੰਤਰ। ਗੁਰਿ = ਗੁਰੂ ਨੇ ॥੪॥

SikhNet (Spanish)y así podemos contemplar y alabar en Éxtasis Divino el Nombre del Señor. (4-14-152)

Open this shabad (11 lines, Angs 212-213) →

Shabad Guru Arjan Dev Ji Raag Gauree

ਗਉੜੀ ਪੂਰਬੀ ਮਹਲਾ ੫ ॥

gaurree poorabee mahalaa 5 |

Sant Singh KhalsaGauree, Fifth Mehl:
Manmohan SinghGauri Purbi 5th Guru.
Manmohan Singh (Punjabi)ਗਊੜੀ ਪੂਰਬੀ ਪਾਤਸ਼ਾਹੀ ਪੰਜਵੀ।
SikhNet (Spanish)Gauri Purbi, Mejl Guru Aryan, Quinto Canal Divino.

ਮੇਰੇ ਮਨ; ਗੁਰੁ ਗੁਰੁ ਗੁਰੁ. ਸਦ ਕਰੀਐ ॥

mere man; gur gur gur. sad kareeai |

Sant Singh KhalsaO my mind, dwell always upon the Guru, Guru, Guru.
Manmohan SinghMy mind ever ponder thou on the Great God incarnate Guru.
Manmohan Singh (Punjabi)ਮੇਰੀ ਜ਼ਿੰਦੜੀਏ ਤੂੰ ਸਦੀਵ ਹੀ ਵਿਸ਼ਾਲ ਵਾਹਿਗੁਰੂ ਸਰੂਪ ਗੁਰਾਂ ਦਾ ਧਿਆਨ ਧਾਰ।
Fareedkot Teekaਹੇ ਮੇਰੇ ਮਨ! ਗੁਰੂ ਜੋ (ਗੁਰੁ) ਬਡੇ ਹੈਂ ਤਿਨ ਗੁਰੋਂ ਕਾ ਸਦਾ ਹੀ ਜਾਪ ਕਰੀਏ॥
Prof. Sahib Singhਹੇ ਮੇਰੇ ਮਨ! ਸਦਾ ਸਦਾ ਹੀ ਗੁਰੂ ਨੂੰ ਯਾਦ ਰੱਖਣਾ ਚਾਹੀਦਾ ਹੈ,

ਪਦ ਅਰਥ ਮਨ = ਹੇ ਮਨ! ਸਦ = ਸਦਾ।

SikhNet (Spanish)Oh mi mente, habita siempre en el Divino Guru,

ਰਤਨ ਜਨਮੁ ਸਫਲੁ ਗੁਰਿ ਕੀਆ; ਦਰਸਨ ਕਉ ਬਲਿਹਰੀਐ ॥੧॥ ਰਹਾਉ ॥

ratan janam safal gur keea; darasan kau balihareeai |1| rahaau |

Sant Singh KhalsaThe Guru has made the jewel of this human life prosperous and fruitful. I am a sacrifice to the Blessed Vision of His Darshan. ||1||Pause||
Manmohan SinghThe invaluable birth the Guru has made fruitful unto his sight, I am a sacrifice. Pause.
Manmohan Singh (Punjabi)ਅਮੋਲਕ ਜਨਮ ਗੁਰਾਂ ਨੇ ਫਲਦਾਇਕ ਬਣਾ ਦਿਤਾ ਹੈ, ਉਨ੍ਹਾਂ ਦੇ ਦੀਦਾਰ ਉਤੋਂ ਮੈਂ ਘੋਲੀ ਜਾਂਦਾ ਹਾਂ। ਠਹਿਰਾਉ।
Fareedkot Teekaਗੁਰੋਂ ਨੇ (ਰਤਨ) ਅਮੋਲਕ ਜਨਮੁ ਸਫਲ ਕੀਆ ਹੈ, ਤਾਂ ਤੇ ਗੁਰੋਂ ਕੇ ਦਰਸਨ ਕੋ ਬਲਿਹਾਰੇ ਜਾਈਏ॥੧॥ ਰਹਾਉ ॥
Prof. Sahib Singhਗੁਰੂ ਦੇ ਦਰਸਨ ਤੋਂ ਸਦਕੇ ਜਾਣਾ ਚਾਹੀਦਾ ਹੈ। ਗੁਰੂ ਨੇ (ਹੀ ਜੀਵਾਂ ਦੇ) ਕੀਮਤੀ ਮਨੁੱਖਾ ਜਨਮ ਨੂੰ ਫਲ ਲਾਇਆ ਹੈ ॥੧॥ ਰਹਾਉ ॥

ਪਦ ਅਰਥ ਰਤਨ ਜਨਮੁ = ਕੀਮਤੀ ਮਨੁੱਖਾ ਜਨਮ। ਗੁਰਿ = ਗੁਰੂ ਨੇ। ਕਉ = ਨੂੰ। ਬਲਿਹਰੀਐ = ਬਲਿਹਾਰ, ਕੁਰਬਾਨ ॥੧॥ ਰਹਾਉ ॥

SikhNet (Spanish)porque él ha hecho fructífero tu preciosa vida. (1-Pausa)

ਜੇਤੇ ਸਾਸ ਗ੍ਰਾਸ ਮਨੁ ਲੇਤਾ; ਤੇਤੇ ਹੀ ਗੁਨ ਗਾਈਐ ॥

jete saas graas man letaa; tete hee gun gaaeeai |

Sant Singh KhalsaAs many breaths and morsels as you take, O my mind - so many times, sing His Glorious Praises.
Manmohan SinghAs many breaths and morsels dost thou take, O may soul, so many times dost thou sing Lord's praise.
Manmohan Singh (Punjabi)ਜਿੰਨ੍ਹੇ ਸੁਆਸ ਤੇ ਗ੍ਰਾਹੀਆਂ ਤੂੰ ਲੈਂਦੀ ਹੈ ਮੇਰੀ ਹੈ, ਜਿੰਦੜੀਏ! ਓਨੀ ਵਾਰੀ ਹੀ ਤੂੰ ਪ੍ਰਭੂ ਦੀ ਉਸਤਤੀ ਗਾਇਨ ਕਰ।
Fareedkot Teekaਹੇ ਮਨ! ਜਿਤਨੇ ਸਾਸ ਗ੍ਰਾਸ ਤੂੰ ਲੇਤਾ ਹੈਂ ਤੇਤੇ ਹੀ ਗੁਣ ਗਾਵਤੇ ਰਹੀਏ॥
Prof. Sahib Singh(ਹੇ ਭਾਈ!) ਜੀਵ ਜਿਤਨੇ ਭੀ ਸਾਹ ਲੈਂਦਾ ਹੈ ਜਿਤਨੀਆਂ ਹੀ ਗ੍ਰਾਹੀਆਂ ਖਾਂਦਾ ਹੈ (ਹਰੇਕ ਸਾਹ ਤੇ ਗ੍ਰਾਹੀ ਦੇ ਨਾਲ ਨਾਲ) ਉਤਨੇ ਹੀ ਪਰਮਾਤਮਾ ਦੇ ਗੁਣ ਗਾਂਦਾ ਰਹੇ।

ਪਦ ਅਰਥ ਜੇਤੇ = ਜਿਤਨੇ। ਸਾਸ = ਸਾਹ। ਗ੍ਰਾਸ = ਗ੍ਰਾਹੀਆਂ। ਮਨੁ = (ਭਾਵ,) ਜੀਵ {ਲਫ਼ਜ਼ 'ਮਨ' ਅਤੇ 'ਮਨੁ' ਦਾ ਫ਼ਰਕ ਚੇਤੇ ਰਹੇ}।

SikhNet (Spanish)Cuantas veces uno respire y cuantas veces uno coma, uno debería de alabar al Señor.

ਜਉ ਹੋਇ ਦੈਆਲੁ ਸਤਿਗੁਰੁ ਅਪੁਨਾ; ਤਾ ਇਹ ਮਤਿ ਬੁਧਿ ਪਾਈਐ ॥੧॥

jau hoe daiaal satigur apunaa; taa ih mat budh paaeeai |1|

Sant Singh KhalsaWhen the True Guru becomes merciful, then this wisdom and understanding is obtained. ||1||
Manmohan SinghWhen my True Guru becomes merciful, then alone this understanding and intellect is obtained.
Manmohan Singh (Punjabi)ਜਦ ਮੇਰਾ ਸੱਚਾ ਗੁਰੂ ਦਇਆਵਾਨ ਹੋ ਜਾਂਦਾ ਹੈ, ਕੇਵਲ ਤਾਂ ਹੀ ਇਹ ਸਮਝ ਤੇ ਅਕਲ ਪ੍ਰਾਪਤ ਹੁੰਦੀ ਹੈ।
Fareedkot Teekaਪਰੰਤੂ ਜਬ ਅਪਨਾ ਸਤਿਗੁਰੂ ਦਿਆਲੂ ਹੋਵੇ, ਤਬ ਇਹ ਗੁਣ ਗਾਉਣੇ ਕੀ ਸਿਖਿਆ ਬੁਧੀ ਮੇਂ ਪਾਈਤੀ ਹੈ॥੧॥
Prof. Sahib Singh(ਪਰ) ਇਹ ਅਕਲ ਇਹ ਮਤਿ ਤਦੋਂ ਹੀ ਜੀਵ ਨੂੰ ਮਿਲਦੀ ਹੈ ਜਦੋਂ ਪਿਆਰਾ ਸਤਿਗੁਰੂ ਦਇਆਵਾਨ ਹੋਵੇ ॥੧॥

ਪਦ ਅਰਥ ਜਉ = ਜਦੋਂ ॥੧॥

SikhNet (Spanish)Es sólo cuando el Verdadero Guru se nos muestra Misericordioso, cuando logramos esta sabiduría. (1)

ਮੇਰੇ ਮਨ ਨਾਮਿ ਲਏ. ਜਮ ਬੰਧ ਤੇ ਛੂਟਹਿ; ਸਰਬ ਸੁਖਾ ਸੁਖ ਪਾਈਐ ॥

mere man naam le. jam bandh te chhootteh; sarab sukhaa sukh paaeeai |

Sant Singh KhalsaO my mind, taking the Naam, you shall be released from the bondage of death, and the peace of all peace will be found.
Manmohan SinghBy taking the Name, O my soul, thou shall be released from the bondage of the Death's courier, and obtain the comfort of all the comforts.
Manmohan Singh (Punjabi)ਨਾਮ ਲੈਣ ਦੁਆਰਾ ਹੈ ਮੇਰੀ ਜਿੰਦੜੀਏ ਤੂੰ ਮੌਤ ਦੇ ਦੂਤ ਦੀ ਕੈਦ ਤੋਂ ਖਲਾਸੀ ਪਾ ਜਾਵੇਗੀ, ਅਤੇ ਸਾਰਿਆਂ ਆਰਾਮਾਂ ਦੇ ਆਰਾਮ ਨੂੰ ਪ੍ਰਾਪਤ ਹੋ ਜਾਵੇਗੀ।
Fareedkot Teekaਹੇ ਮੇਰੇ ਮਨ! ਨਾਮ ਕੇ ਜਪਨੇ ਸੇ ਤੂੰ ਜਮੋਂ ਕੇ ਬੰਧਨੋਂ ਸੇ ਛੁਟੇਂਗਾ। ਸਰਬ ਸੁਖੋਂ ਮੇਂ ਜੋ ਸ੍ਰੇਸਟ ਆਤਮ ਸੁਖ ਹੈ, ਸੋ ਪ੍ਰਾਪਤਿ ਹੋਵੇਗਾ॥
Prof. Sahib Singhਹੇ ਮੇਰੇ ਮਨ! ਜੇ ਤੂੰ ਪਰਮਾਤਮਾ ਦਾ ਨਾਮ ਸਿਮਰਦਾ ਰਹੇਂ ਤਾਂ ਜਮ ਦੇ ਬੰਧਨਾਂ ਤੋਂ ਖ਼ਲਾਸੀ ਪਾ ਲਏਂਗਾ (ਉਹਨਾਂ ਮਾਇਕ ਬੰਧਨਾਂ ਤੋਂ ਛੁੱਟ ਜਾਏਂਗਾ ਜੋ ਜਮ ਦੇ ਵੱਸ ਪਾਂਦੇ ਹਨ ਜੋ ਆਤਮਕ ਮੌਤ ਲਿਆ ਦੇਂਦੇ ਹਨ), ਤੇ ਨਾਮ ਸਿਮਰਿਆਂ ਸਾਰੇ ਸੁਖਾਂ ਤੋਂ ਸ੍ਰੇਸ਼ਟ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ।

ਪਦ ਅਰਥ ਨਾਮਿ ਲਏ = ਜੇ ਨਾਮ ਲਿਆ ਜਾਏ। ਤੇ = ਤੋਂ। ਛੂਟਹਿ = ਤੂੰ ਬਚ ਜਾਏਂਗਾ।

SikhNet (Spanish)Oh mi mente, estamos liberados de la esclavitud de Yama y obtenemos el más elevado Estado de Éxtasis si pronunciamos el Nombre del Señor.

ਸੇਵਿ ਸੁਆਮੀ ਸਤਿਗੁਰੁ ਦਾਤਾ; ਮਨ ਬੰਛਤ ਫਲ ਆਈਐ ॥੨॥

sev suaamee satigur daataa; man banchhat fal aaeeai |2|

Sant Singh KhalsaServing your Lord and Master, the True Guru, the Great Giver, you shall obtain the fruits of your mind's desires. ||2||
Manmohan SinghBy serving the beneficent Lord, the True Guru, the heart desired boons are obtained.
Manmohan Singh (Punjabi)ਦਾਤਾਰ ਮਾਲਕ, ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਦਿਲ ਚਾਹੁੰਦੀਆਂ ਮੁਰਾਦਾ ਪਾ ਲਈਦੀਆਂ ਹਨ।
Fareedkot Teekaਤਾਂ ਤੇ ਸਤਿਗੁਰ ਸੁਆਮੀ ਦਾਤਾ ਕੋ ਸੇਵ, ਕਿਉਂਕਿ ਮਨ ਬਾਂਛਤ ਫਲ ਆਵੈਂਗੇ॥੨॥
Prof. Sahib Singh(ਹੇ ਭਾਈ!) ਮਾਲਕ-ਪ੍ਰਭੂ ਦੇ ਨਾਮ ਦੀ ਦਾਤ ਦੇਣ ਵਾਲੇ ਸਤਿਗੁਰੂ ਦੀ ਸੇਵਾ ਕਰ ਕੇ ਮਨ-ਇੱਛਤ ਫਲ ਹੱਥ ਆ ਜਾਂਦੇ ਹਨ ॥੨॥

ਪਦ ਅਰਥ ਸੇਵਿ = ਸੇਵਾ-ਭਗਤੀ ਕਰ ਕੇ। ਮਨ ਬੰਛਤ = ਮਨ-ਇੱਛਤ। ਆਈਐ = ਹੱਥ ਆ ਜਾਂਦਾ ਹੈ ॥੨॥

SikhNet (Spanish)Sirve a tu Maestro, al Verdadero Guru, al Benefactor, y todos los deseos de tu corazón serán cumplidos.(2)

ਨਾਮੁ ਇਸਟੁ ਮੀਤ ਸੁਤ ਕਰਤਾ; ਮਨ ਸੰਗਿ ਤੁਹਾਰੈ ਚਾਲੈ ॥

naam isatt meet sut karataa; man sang tuhaarai chaalai |

Sant Singh KhalsaThe Name of the Creator is your beloved friend and child; it alone shall go along with you, O my mind.
Manmohan SinghMy mind, the Name of the Creator is thy beloved friend and son, and it shall go with thee.
Manmohan Singh (Punjabi)ਮੇਰੇ ਮਨੁਏ, ਸਿਰਜਨਹਾਰ ਦਾ ਨਾਮ ਤੇਰਾ ਪਿਆਰਾ ਮਿੱਤ੍ਰ ਤੇ ਪੁੱਤ੍ਰ ਹੈ ਅਤੇ ਇਹ ਹੀ ਤੇਰੇ ਨਾਲ ਜਾਏਗਾ।
Fareedkot Teekaਕਰਤਾ ਪੁਰਖ ਕਾ ਨਾਮ ਹੀ (ਇਸਟੁ) ਕੁਲ ਕਾ ਸੇਬ੍ਯ ਦੇਵਤਾ ਹੈ ਔਰ ਮੀਤ ਤਥਾ ਪੁਤ੍ਰ ਭੀ ਨਾਮ ਹੀ ਹੈ, ਭਾਵ ਏਹਿ ਕਿ ਜਿਤਨਾ ਹਿਤ ਪੁਤ੍ਰ ਆਦਿਕੋਂ ਮੇਂ ਕਰਨਾ ਹੈ ਉਤਨਾ ਨਾਮ ਮੇਂ ਕਰ, ਹੇ ਮਨ! ਪ੍ਰਲੋਕ ਮੇਂ ਤੇਰੇ ਸਾਥ ਚਲੇਗਾ॥
Prof. Sahib Singhਹੇ ਮੇਰੇ ਮਨ! ਕਰਤਾਰ ਦਾ ਨਾਮ ਹੀ ਤੇਰਾ ਅਸਲ ਪਿਆਰਾ ਹੈ ਮਿੱਤਰ ਹੈ ਪੁੱਤਰ ਹੈ। ਹੇ ਮਨ! ਇਹ ਨਾਮ ਹੀ ਹਰ ਵੇਲੇ ਤੇਰੇ ਨਾਲ ਸਾਥ ਕਰਦਾ ਹੈ।

ਪਦ ਅਰਥ ਇਸਟੁ = ਪਿਆਰਾ। ਸੁਤ = ਪੁੱਤਰ। ਕਰਤਾ ਨਾਮੁ = ਕਰਤਾਰ ਦਾ ਨਾਮ। ਮਨ = ਹੇ ਮਨ!

SikhNet (Spanish)El Nombre del Señor es tu Bienamado, tu Amigo, tu Hijo y tu Creador, y siempre te acompañará, oh mi mente.

ਕਰਿ ਸੇਵਾ. ਸਤਿਗੁਰ ਅਪੁਨੇ ਕੀ; ਗੁਰ ਤੇ ਪਾਈਐ ਪਾਲੈ ॥੩॥

kar sevaa. satigur apune kee; gur te paaeeai paalai |3|

Sant Singh KhalsaSo serve your True Guru, and you shall receive the Name from the Guru. ||3||
Manmohan SinghPerform thou the service of thy True Guru. From the Guru, the Name is received in the lap.
Manmohan Singh (Punjabi)ਆਪਣੇ ਸੱਚੇ ਗੁਰਾਂ ਦੀ ਚਾਕਰੀ ਕਮਾ। ਗੁਰਾਂ ਦੇ ਪਾਸੋਂ ਨਾਮ ਝੋਲੀ ਵਿੱਚ ਪੈ ਜਾਂਦਾ ਹੈ।
Fareedkot Teekaਅਪਨੇ ਸਤਿਗੁਰ ਕੀ ਸੇਵਾ ਕਰੁ ਕਿਉਂਕਿ ਗੁਰੋਂ ਸੇ ਹੀ ਨਾਮ ਰਿਦੇ ਰੂਪੀ ਪਲੇ ਮੇਂ ਪਾਈਤਾ ਹੈ॥੩॥
Prof. Sahib Singhਹੇ ਮਨ! ਆਪਣੇ ਸਤਿਗੁਰੂ ਦੀ ਸਰਨ ਪਉ, ਕਰਤਾਰ ਦਾ ਨਾਮ ਸਤਿਗੁਰੂ ਤੋਂ ਹੀ ਮਿਲਦਾ ਹੈ ॥੩॥

ਪਦ ਅਰਥ ਪਾਲੈ = ਪੱਲੇ ॥੩॥

SikhNet (Spanish)Sirve a tu Verdadero Guru, y recolecta en tu túnica el Nombre del Señor.(3)

ਗੁਰਿ ਕਿਰਪਾਲਿ ਕ੍ਰਿਪਾ ਪ੍ਰਭਿ ਧਾਰੀ; ਬਿਨਸੇ ਸਰਬ ਅੰਦੇਸਾ ॥

gur kirapaal kripaa prabh dhaaree; binase sarab andesaa |

Sant Singh KhalsaWhen God, the Merciful Guru, showered His Mercy upon me, all my anxieties were dispelled.
Manmohan SinghWhen, my Master, the kind Guru, showed mercy unto me, all my anxieties did end.
Manmohan Singh (Punjabi)ਜਦ ਮੇਰੇ ਮਾਲਕ, ਮਿਹਰਬਾਨ ਗੁਰਾਂ ਨੇ ਮੇਰੇ ਉਤੇ ਦਇਆ ਕੀਤੀ ਤਾਂ ਮੇਰੇ ਸਾਰੇ iਫ਼ਕਰ ਮਿਟ ਗਏ।
Fareedkot Teekaਜਬ ਗੁਰ ਸਮਰਥ ਦ੍ਯਾਲੁ ਨੇ ਤੇਰੇ ਪਰ ਕਿਰਪਾ ਧਾਰੀ ਤਬ ਤੇਰਾ ਸਭੁ ਸੰਸਾ ਬਿਨਸੇਗਾ॥
Prof. Sahib Singhਜਿਸ ਮਨੁੱਖ ਉਤੇ ਕਿਰਪਾਲ ਸਤਿਗੁਰੂ ਨੇ ਪਰਮਾਤਮਾ ਨੇ ਮਿਹਰ ਕੀਤੀ ਉਸ ਦੇ ਸਾਰੇ ਚਿੰਤਾ-ਫ਼ਿਕਰ ਮਿਟ ਗਏ।

ਪਦ ਅਰਥ ਗੁਰਿ = ਗੁਰੂ ਨੇ। ਪ੍ਰਭਿ = ਪ੍ਰਭੂ ਨੇ। ਅੰਦੇਸਾ = ਫ਼ਿਕਰ।

SikhNet (Spanish)Por la Misericordia del Señor, toda duda es disipada;

ਨਾਨਕ. ਸੁਖੁ ਪਾਇਆ ਹਰਿ ਕੀਰਤਨਿ; ਮਿਟਿਓ ਸਗਲ ਕਲੇਸਾ ॥੪॥੧੫॥੧੫੩॥

naanak. sukh paaeaa har keeratan; mittio sagal kalesaa |4|15|153|

Sant Singh KhalsaNanak has found the peace of the Kirtan of the Lord's Praises. All his sorrows have been dispelled. ||4||15||153||
Manmohan SinghNanak has obtained peace by singing the praises of God, and all his sufferings have ceased.
Manmohan Singh (Punjabi)ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਨਾਨਕ ਨੇ ਠੰਢ-ਚੈਨ ਪ੍ਰਾਪਤ ਕੀਤੀ ਹੈ ਤੇ ਉਸ ਦੇ ਸਮੂਹ ਦੁਖੜੇ ਦੂਰ ਹੋ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਨੇ ਹਰੀ ਕੇ ਜਸ ਕੋ ਉਚਾਰਿਆ ਹੈ ਤਿਸ ਨੇ ਸੁਖ ਪਾਇਆ ਹੈ, ਔਰ ਅਵਿਦਿਆ ਅਸਮਤਾ ਰਾਗ ਦ੍ਵੈਖ ਅਭਿਨਵੇਸ ਅਰਥਾਤ ਸਭ ਕਲੇਸੋਂ ਕਾ ਸਮੁਦਾਇ ਮਿਟਿਆ ਹੈ॥੪॥੧੫॥੧੫੩॥
Prof. Sahib Singhਹੇ ਨਾਨਕ! ਜਿਸ ਮਨੁੱਖ ਨੇ ਪਰਮਾਤਮਾ ਦੇ ਕੀਰਤਨ ਵਿਚ ਆਨੰਦ ਮਾਣਿਆ, ਉਸ ਦੇ ਸਾਰੇ ਦੁੱਖ-ਕਲੇਸ਼ ਦੂਰ ਹੋ ਗਏ ॥੪॥੧੫॥੧੫੩॥

ਪਦ ਅਰਥ ਕੀਰਤਨਿ = ਕੀਰਤਨ ਦੀ ਰਾਹੀਂ ॥੪॥

SikhNet (Spanish)y, oh dice Nanak, Logras la Paz en la Alabanza al Señor. (4-15-153)

Open this shabad →

Shabad Guru Arjan Dev Ji Raag Gauree

ਰਾਗੁ ਗਉੜੀ ਮਹਲਾ ੫ ॥

raag gaurree mahalaa 5 |

Sant Singh KhalsaRaag Gauree, Fifth Mehl:
Manmohan SinghMeasure Gauri 5th Guru.
Manmohan Singh (Punjabi)ਰਾਗੁ ਗਊੜੀ ਪਾਤਸ਼ਾਹੀ ਪੰਜਵੀਂ।
Prof. Sahib Singhਰਾਗ ਗਉੜੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Rag Gauri, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. Through the grace of the True Guru He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ ਸੱਚੇ ਗੁਰਾਂ ਦੀ ਮਿਹਰ ਰਾਹੀਂ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Creador Universal, por la Gracia del Verdadero Guru

ਤ੍ਰਿਸਨਾ. ਬਿਰਲੇ ਹੀ ਕੀ; ਬੁਝੀ ਹੇ ॥੧॥ ਰਹਾਉ ॥

trisanaa. birale hee kee; bujhee he |1| rahaau |

Sant Singh KhalsaThe thirst of only a few is quenched. ||1||Pause||
Manmohan SinghThe thirst (desire) of only a few is quenched (stilled). Pause.
Manmohan Singh (Punjabi)ਤ੍ਰੇਹ ਬਹੁਤ ਹੀ ਥੋੜਿਆਂ ਦੀ ਨਵਿਰਤਾ ਹੋਈ ਹੈ। ਠਹਿਰਾਉ।
Fareedkot Teekaਹੇ ਭਾਈ! ਕਿਸੇ ਬਿਰਲੇ ਪੁਰਸ ਕੀ ਹੀ ਤ੍ਰਿਸਨਾ ਬੁਝੀ ਹੈ॥੧॥ ਰਹਾਉ ॥
Prof. Sahib Singh(ਹੇ ਭਾਈ!) ਕਿਸੇ ਵਿਰਲੇ ਮਨੁੱਖ ਦੇ ਅੰਦਰੋਂ ਤ੍ਰਿਸ਼ਨਾ (ਦੀ ਅੱਗ) ਬੁੱਝਦੀ ਹੈ ॥੧॥ ਰਹਾਉ ॥

ਪਦ ਅਰਥ ਤ੍ਰਿਸਨਾ = ਲਾਲਚ, ਮਾਇਆ ਦੀ ਪਿਆਸ ॥੧॥ ਰਹਾਉ ॥

SikhNet (Spanish)Extraordinario es aquél que ha aquietado sus pasiones. (1-Pausa)

ਕੋਟਿ ਜੋਰੇ ਲਾਖ ਕ੍ਰੋਰੇ; ਮਨੁ ਨ ਹੋਰੇ ॥ ਪਰੈ ਪਰੈ ਹੀ ਕਉ; ਲੁਝੀ ਹੇ ॥੧॥

kott jore laakh krore; man na hore | parai parai hee kau; lujhee he |1|

Sant Singh KhalsaPeople may accumulate hundreds of thousands, millions, tens of millions, and yet the mind is not restrained. They only yearn for more and more. ||1||
Manmohan SinghMan amasses millions and lacs of millions but restrains not his mind, he longs for more and more.
Manmohan Singh (Punjabi)ਇਨਸਾਨ ਕ੍ਰੋੜਾਂ ਅਤੇ ਲਖਾਂ ਕ੍ਰੋੜਾ ਇਕਤਰ ਕਰਦਾ ਹੈ, ਪਰ ਆਪਣੇ ਮਨੂਏ ਨੂੰ ਨਹੀਂ ਰੋਕਦਾ, ਤੇ ਉਹ ਹੋਰ ਤੇ ਹੋਰ ਲਈ ਲਲਚਾਉਂਦਾ ਹੈ।
Fareedkot Teekaਲਾਖੋਂ ਰੁਪਯੋ ਜੋੜ ਕਰ ਕੇ ਕ੍ਰੋੜਪਤੀ ਹੋਨੇ ਕੀ ਇੱਛਾ ਸੋ ਕ੍ਰੋੜ ਚਾਹੁਤਾ ਹੈ ਔਰ ਵਿਚਾਰ ਕਰ ਅਪਨੇ ਮਨ ਕੋ ਨਹੀਂ ਹਟਾਵਤਾ॥ ਪਰੈ ਪਰੈ ਕੋ ਹੀ (ਲੁਝੀ) ਚਾਹੁਤਾ ਹੈ, ਅਰਥਾਤ ਜਬ ਕ੍ਰੋੜ ਪਤੀ ਹੋਆ ਤਬ ਦੋ ਕ੍ਰੋੜ ਹੂਆ, ਦੋ ਹੂਆ ਚਾਰ ਕਰੋੜ ਕੀ ਇੱਛਾ ਕਰਤਾ ਹੈ॥੧॥
Prof. Sahib Singh(ਸਾਧਾਰਨ ਹਾਲਤ ਇਹ ਬਣੀ ਪਈ ਹੈ ਕਿ ਮਨੁੱਖ) ਕ੍ਰੋੜਾਂ ਰੁਪਏ ਕਮਾਂਦਾ ਹੈ, ਲੱਖਾਂ ਕ੍ਰੋੜਾਂ ਰੁਪਏ ਇਕੱਠੇ ਕਰਦਾ ਹੈ (ਫਿਰ ਭੀ ਮਾਇਆ ਦੇ ਲਾਲਚ ਵਲੋਂ ਆਪਣੇ) ਮਨ ਨੂੰ ਰੋਕਦਾ ਨਹੀਂ, (ਸਗੋਂ) ਹੋਰ ਵਧੀਕ ਹੋਰ ਵਧੀਕ ਧਨ ਇਕੱਠਾ ਕਰਨ ਵਾਸਤੇ (ਤ੍ਰਿਸ਼ਨਾ ਦੀ ਅੱਗ ਵਿਚ) ਸੜਦਾ ਰਹਿੰਦਾ ਹੈ ॥੧॥

ਪਦ ਅਰਥ ਕੋਟਿ = ਕ੍ਰੋੜਾਂ। ਜੋਰੇ = ਜੋੜਦਾ ਹੈ। ਹੋਰੇ = ਰੋਕਦਾ। ਪਰੈ ਕਉ = ਵਧੀਕ ਧਨ ਵਾਸਤੇ। ਲੁਝੀ ਹੇ = ਝਗੜਦਾ ਹੈ ॥੧॥

SikhNet (Spanish)Uno conquista millones y lucha por tener más y más, pero no conquista su propia mente. Ellos estan llenos de avaricia. (1)

ਸੁੰਦਰ ਨਾਰੀ ਅਨਿਕ ਪਰਕਾਰੀ; ਪਰ ਗ੍ਰਿਹ ਬਿਕਾਰੀ ॥ ਬੁਰਾ ਭਲਾ ਨਹੀ ਸੁਝੀ ਹੇ ॥੨॥

sundar naaree anik parakaaree; par grih bikaaree | buraa bhalaa nahee sujhee he |2|

Sant Singh KhalsaThey may have all sorts of beautiful women, but still, they commit adultery in the homes of others. They do not distinguish between good and bad. ||2||
Manmohan SinghHe possesses beautiful ladies of so many Kinds, but still he commits adultery in other's houses. Between bad and good he distinguishes not.
Manmohan Singh (Punjabi)ਉਸ ਦੇ ਕੋਲ ਕਈ ਤਰ੍ਹਾ ਦੀਆਂ ਸੁਹਣੀਆਂ ਇਸਤਰੀਆਂ ਹਨ ਫਿਰ ਭੀ ਉਹ ਹੋਰਨਾ ਦੇ ਘਰਾਂ ਵਿੱਚ ਵਿਭਚਾਰ ਕਰਦਾ ਹੈ। ਮੰਦੇ ਅਤੇ ਚੰਗੇ ਦੀ ਉਹ ਪਛਾਣ ਹੀ ਨਹੀਂ ਕਰਦਾ।
Fareedkot Teekaਅਨੇਕ ਪ੍ਰਕਾਰ ਕੀ ਸੁੰਦ੍ਰ ਇਸਤ੍ਰੀਆਂ ਅਪਨੇ ਘਰ ਮੇਂ ਹੈਂ ਤਉ ਭੀ ਪਰਾਏ ਘਰੋਂ ਮੇਂ ਵਿਕਾਰਵਾਨ ਹੋ ਕਰ ਜਾਤਾ ਹੈ॥ ਜੈਸੇ ਅਹਲਿਆ ਕੇ ਵਾਸਤੇ ਗੋਤਮ ਕੇ ਗ੍ਰਿਹ ਇੰਦ੍ਰ ਗਿਆ ਥਾ। ਕਾਮੀ ਕ੍ਰੋਧੀ ਕੋ ਬੁਰਾ ਭਲਾ ਦਿਖਾਈ ਨਹੀਂ ਦੇਤਾ॥੨॥
Prof. Sahib Singhਮਨੁੱਖ ਆਪਣੀ ਸੁੰਦਰ ਇਸਤ੍ਰੀ ਨਾਲ ਅਨੇਕਾਂ ਕਿਸਮਾਂ ਦੇ ਲਾਡ-ਪਿਆਰ ਕਰਦਾ ਹੈ, ਫਿਰ ਭੀ ਪਰ-ਇਸਤ੍ਰੀ-ਸੰਗ ਦਾ ਮੰਦ-ਕਰਮ ਕਰਦਾ ਹੈ। (ਕਾਮ ਵਾਸ਼ਨਾ ਵਿਚ ਅੰਨ੍ਹੇ ਹੋਏ ਹੋਏ ਨੂੰ) ਇਹ ਨਹੀਂ ਸੁੱਝਦਾ ਕਿ ਭੈੜਾ ਕਰਮ ਕੇਹੜਾ ਹੈ ਤੇ ਚੰਗਾ ਕਰਮ ਕੇਹੜਾ ਹੈ ॥੨॥

ਪਦ ਅਰਥ ਪਰ ਗ੍ਰਿਹ = ਪਰਾਏ ਘਰ, ਪਰਾਈ ਇਸਤ੍ਰੀ। ਬਿਕਾਰ = ਮੰਦ ਕਰਮ। ਬਿਕਾਰੀ = ਮੰਦੇ ਕਰਮ ਕਰਨ ਵਾਲਾ।

SikhNet (Spanish)Teniendo una esposa bella y adornada, va y busca en otras partes y no distingue entre el bien y el mal. (2)

ਅਨਿਕ ਬੰਧਨ ਮਾਇਆ, ਭਰਮਤੁ ਭਰਮਾਇਆ; ਗੁਣ ਨਿਧਿ. ਨਹੀ ਗਾਇਆ ॥ ਮਨ ਬਿਖੈ ਹੀ ਮਹਿ ਲੁਝੀ ਹੇ ॥੩॥

anik bandhan maaeaa, bharamat bharamaaeaa; gun nidh. nahee gaaeaa | man bikhai hee meh lujhee he |3|

Sant Singh KhalsaThey wander around lost, trapped in the myriad bonds of Maya; they do not sing the Praises of the Treasure of Virtue. Their minds are engrossed in poison and corruption. ||3||
Manmohan SinghCaused to wader by several bonds of mammon, he wanders about, and sings not the praises of the Treasure of excellences. His mind is engrossed in evil deeds.
Manmohan Singh (Punjabi)ਮੋਹਣੀ ਦੀਆਂ ਅਨੇਕਾਂ ਬੇੜੀਆਂ ਦਾ ਭਟਕਾਇਆ ਹੋਇਆ ਉਹ ਭਟਕਦਾ ਫਿਰਦਾ ਹੈ ਅਤੇ ਚੰਗਿਆਈਆਂ ਦੇ ਖ਼ਜ਼ਾਨੇ ਦੀ ਕੀਰਤੀ ਗਾਇਨ ਨਹੀਂ ਕਰਦਾ। ਉਸ ਦਾ ਮਨੂਆ ਮੰਦੇ ਅਮਲਾ ਅੰਦਰ ਖਚਤ ਹੋਇਆ ਹੋਇਆ ਹੈ।
Fareedkot Teekaਮਾਇਆ ਕ੍ਰਿਤ ਅਨੇਕ ਬੰਧਨ ਪੜੇ ਹੂਏ ਹੈਂ, ਅਦਿਸਟੋਂ ਕਾ ਭਰਮਾਇਆ ਭਰਮਤਾ ਹੈ, ਗੁਨ ਨਿਧ ਪਰਮੇਸ੍ਵਰ ਕਾ ਜਸ ਗਾਇਆ ਨਹੀਂ॥ ਮਨ ਕੀ ਚਾਹ ਵਿਖੇ ਹੀ ਮੇਂ ਰਹਤੀ ਹੈ॥੩॥
Prof. Sahib Singh(ਹੇ ਭਾਈ! ਮਾਇਆ ਦੇ ਮੋਹ ਦੇ) ਅਨੇਕਾਂ ਬੰਧਨਾਂ ਵਿਚ ਬੱਝਾ ਹੋਇਆ ਮਨੁੱਖ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ, ਮਾਇਆ ਇਸ ਨੂੰ ਖ਼ੁਆਰ ਕਰਦੀ ਹੈ, (ਮਾਇਆ ਦੇ ਪ੍ਰਭਾਵ ਹੇਠ ਰਹਿ ਕੇ) ਮਨੁੱਖ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਨਹੀਂ ਕਰਦਾ। ਮਨੁੱਖਾਂ ਦੇ ਮਨ ਵਿਸ਼ਿਆਂ ਦੀ ਅੱਗ ਵਿਚ ਹੀ ਸੜਦੇ ਰਹਿੰਦੇ ਹਨ ॥੩॥

ਪਦ ਅਰਥ ਗੁਣ ਨਿਧਿ = ਗੁਣਾਂ ਦਾ ਖ਼ਜ਼ਾਨਾ ਪਰਮਾਤਮਾ। ਮਨ = ਹੇ ਮਨ! ਬਿਖੈ ਮਹਿ = ਵਿਸ਼ੇ-ਵਿਕਾਰਾਂ ਵਿਚ ॥੩॥

SikhNet (Spanish)De mil maneras uno es atado por Maya y vaga sin sentido; es por eso que si uno no canta la Alabanza de Dios, el Tesoro de Virtud, la mente absorbe el puro veneno de la dualidad. (3)

ਜਾ ਕਉ ਰੇ ਕਿਰਪਾ ਕਰੈ, ਜੀਵਤ ਸੋਈ ਮਰੈ; ਸਾਧਸੰਗਿ ਮਾਇਆ ਤਰੈ ॥ ਨਾਨਕ. ਸੋ ਜਨੁ; ਦਰਿ ਹਰਿ ਸਿਝੀ ਹੇ ॥੪॥੧॥੧੫੪॥

jaa kau re kirapaa karai, jeevat soee marai; saadhasang maaeaa tarai | naanak. so jan; dar har sijhee he |4|1|154|

Sant Singh KhalsaThose, unto whom the Lord shows His Mercy, remain dead while yet alive. In the Saadh Sangat, the Company of the Holy, they cross over the ocean of Maya. O Nanak, those humble beings are honored in the Court of the Lord. ||4||1||154||
Manmohan SinghHe, unto whom Lord shows mercy, remains dead in life, and joining the Society of Saints, crosses the sea of mammon. Nanak, that man is exonerated in God's court.
Manmohan Singh (Punjabi)ਜਿਸ ਉਤੇ ਸੁਆਮੀ ਮਿਹਰ ਧਾਰਦਾ ਹੈ, ਉਹ ਜੀਉਂਦੇ ਜੀ ਮਰਿਆ ਰਹਿੰਦਾ ਹੈ ਅਤੇ ਸਤਿਸੰਗਤ ਨਾਲ ਜੁੜਕੇ ਮੋਹਨੀ ਦੇ ਸਮੁੰਦਰ ਤੋਂ ਪਾ ਹੋ ਜਾਂਦਾ ਹੈ। ਨਾਨਕ ਉਹ ਇਨਸਾਨ ਰੱਬ ਦੇ ਦਰਬਾਰ ਅੰਦਰ ਸੁਰਖਰੂ ਹੋ ਜਾਂਦਾ ਹੈ।
Fareedkot Teekaਹੇ ਭਾਈ! ਜਿਸ ਕੋ ਵਾਹਿਗੁਰੂ ਕ੍ਰਿਪਾ ਕਰਤਾ ਹੈ ਜੀਵ ਭਾਵ ਤੇ ਸੋਈ ਮਰਤਾ ਹੈ ਔਰ ਸਾਧ ਸੰਗਤ ਕਰ ਮਾਇਆ ਨਦੀ ਕੋ ਤਰ ਜਾਤਾ ਹੈ॥ ਸ੍ਰੀ ਗੁਰੂ ਜੀ ਕਹਤੇ ਹੈਂ: ਪੁਨਾ ਸੋਈ ਪੁਰਸ ਹਰੀ ਕੋ (ਦਰਿ) ਅੰਤਰ ਅਰਥਾਤ ਰਿਦੇ ਮੇਂ ਜਾਨ ਕਰ (ਸਿਝੀ) ਮੋਖ ਹੋਤਾ ਹੈ॥੪॥੧॥੧੫੪॥
Prof. Sahib Singhਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ, ਉਹੀ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਭੀ ਮਾਇਆ ਦੇ ਮੋਹ ਵਲੋਂ ਅਛੋਹ ਰਹਿੰਦਾ ਹੈ, ਤੇ ਸਾਧ ਸੰਗਤਿ ਵਿਚ ਰਹਿ ਕੇ ਮਾਇਆ (ਦੀ ਘੁੰਮਣ-ਘੇਰੀ) ਤੋਂ ਪਾਰ ਲੰਘ ਜਾਂਦਾ ਹੈ। ਹੇ ਨਾਨਕ! (ਆਖ-) ਉਹ ਮਨੁੱਖ ਪਰਮਾਤਮਾ ਦੇ ਦਰ ਤੇ ਕਾਮਯਾਬ ਗਿਣਿਆ ਜਾਂਦਾ ਹੈ ॥੪॥੧॥੧੫੪॥

ਪਦ ਅਰਥ ਰੇ = ਹੇ ਭਾਈ! ਸੋਈ = ਉਹੀ ਮਨੁੱਖ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਦਰਿ ਹਰਿ = ਹਰੀ ਦੇ ਦਰ ਤੇ। ਸਿਝੀ ਹੇ = ਕਾਮਯਾਬ ਹੁੰਦਾ ਹੈ ॥੪॥

SikhNet (Spanish)Aquél sobre quien se posa la Gracia del Señor muere hacia sí mismo mientras vive, y nadando a través del mar de Maya, toma lugar en la Compañía de los Santos. Oh, dice Nanak, Él es bendecido en la Puerta del Cielo. (4-1-154)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਸਭਹੂ ਕੋ ਰਸੁ; ਹਰਿ ਹੋ ॥੧॥ ਰਹਾਉ ॥

sabhahoo ko ras; har ho |1| rahaau |

Sant Singh KhalsaThe Lord is the essence of all. ||1||Pause||
Manmohan SinghGod is the essence of everything. Pause.
Manmohan Singh (Punjabi)ਵਾਹਿਗੁਰੂ ਹਰਿ ਸ਼ੈ ਦਾ ਨਚੋੜ ਹੈ। ਠਹਿਰਾਉ।
Fareedkot Teekaਹੇ ਭਾਈ! ਸਰਬ ਕਾ (ਰਸੁ) ਅਨੰਦ ਭੋਗਤਾ ਹਰੀ ਹੀ ਹੈ॥੧॥ ਰਹਾਉ ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਹੀ ਸਭ ਜੀਵਾਂ ਦਾ ਸ੍ਰੇਸ਼ਟ ਆਨੰਦ ਹੈ ॥੧॥ ਰਹਾਉ ॥

ਪਦ ਅਰਥ ਕੋ = ਦਾ। ਸਭਹੂ ਕੋ = ਸਾਰੇ ਹੀ ਜੀਵਾਂ ਦਾ। ਰਸੁ = ਸ੍ਰੇਸ਼ਟ ਆਨੰਦ। ਹੋ = ਹੇ ਭਾਈ! ਹਰਿ = ਹਰਿ ਨਾਮ ॥੧॥ ਰਹਾਉ ॥

SikhNet (Spanish)Oh Señor, eres la Esencia de todo.(1-Pausa)

ਕਾਹੂ ਜੋਗ ਕਾਹੂ ਭੋਗ; ਕਾਹੂ ਗਿਆਨ ਕਾਹੂ ਧਿਆਨ ॥ ਕਾਹੂ ਹੋ; ਡੰਡ ਧਰਿ ਹੋ ॥੧॥

kaahoo jog kaahoo bhog; kaahoo giaan kaahoo dhiaan | kaahoo ho; ddandd dhar ho |1|

Sant Singh KhalsaSome practice Yoga, some indulge in pleasures; some live in spiritual wisdom, some live in meditation. Some are bearers of the staff. ||1||
Manmohan SinghSome practice science of yoga, some indulgence, some Divine Knowledge, and some meditation. Some like to be staff bearer hermits.
Manmohan Singh (Punjabi)ਕਈ ਯੋਗ ਦੀ ਵਿਦਿਆ ਕਈ ਖਾਹਿਸ਼ਾਂ ਦੀ ਪੂਰਤੀ, ਕਈ ਬ੍ਰਹਿਮ-ਵੀਚਾਰ ਤੇ ਕਈ ਸਿਮਰਣ ਦਾ ਅਭਿਆਸ ਕਰਦੇ ਹਨ। ਕਈ ਸੋਟਾ ਰਖਣ ਵਾਲੇ ਸਾਧੂ ਹੋਣਾ ਪਸੰਦ ਕਰਦੇ ਹਨ।
Fareedkot Teekaਕਹੀਂ ਜੋਗ ਕਾ ਰਸੁ ਲੇ ਰਹਾ ਹੈ ਔਰ ਕਿਸੀ ਅਸਥਾਨ ਵਿਸਿਓਂ ਮੇਂ ਲੰਪਟ ਹੂਆ ਹੂਆ ਹੈ, ਪੁਨਾ ਕਹੂੰ ਗਿਆਨ ਰਸ ਕਾ ਭੋਗਤਾ ਹੋ ਰਹਾ ਹੈ ਤਥਾ ਕਹੀਂ ਧਿਆਕਾਰ ਬ੍ਰਿਤੀ ਕਰ ਰਸ ਲੇ ਰਹਾ ਹੈ॥ ਕਹੀਂ ਡੰਡ ਧਾਰ ਕਰ ਸੰਨ੍ਯਾਸੀ ਹੋ ਰਹਾ ਹੈ॥੧॥
Prof. Sahib Singh(ਪਰ) ਹੇ ਭਾਈ! (ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਕਿਸੇ ਮਨੁੱਖ ਨੂੰ ਜੋਗ ਕਮਾਣ ਦਾ ਸ਼ੌਕ ਪੈ ਗਿਆ ਹੈ, ਕਿਸੇ ਨੂੰ ਦੁਨੀਆ ਦੇ ਪਦਾਰਥ ਮਾਨਣ ਦਾ ਚਸਕਾ ਹੈ। ਕਿਸੇ ਨੂੰ ਗਿਆਨ-ਚਰਚਾ ਚੰਗੀ ਲੱਗਦੀ ਹੈ, ਕਿਸੇ ਨੂੰ ਸਮਾਧੀਆਂ ਪਸੰਦ ਹਨ, ਤੇ ਕਿਸੇ ਨੂੰ ਡੰਡਾ-ਧਾਰੀ ਜੋਗੀ ਬਣਨਾ ਚੰਗਾ ਲੱਗਦਾ ਹੈ ॥੧॥

ਪਦ ਅਰਥ ਕਾਹੂ ਜੋਗ = ਕਿਸੇ ਨੂੰ ਜੋਗ ਕਮਾਣ ਦਾ ਰਸ ਹੈ। ਭੋਗ = ਦੁਨੀਆ ਦੇ ਪਦਾਰਥ ਮਾਨਣੇ। ਧਿਆਨ = ਸਮਾਧੀ ਲਾਣੀ। ਡੰਡ ਧਰਿ = ਡੰਡਾਧਾਰੀ ਜੋਗੀ ॥੧॥

SikhNet (Spanish)Algunos se involucran en disciplinar el cuerpo, algunos en gozar de los placeres; algunos en tener más conocimiento, y otros en hacer meditaciones, algunos guardan el bastón del Yogui. (1)

ਕਾਹੂ ਜਾਪ ਕਾਹੂ ਤਾਪ; ਕਾਹੂ ਪੂਜਾ ਹੋਮ ਨੇਮ ॥ ਕਾਹੂ ਹੋ; ਗਉਨੁ ਕਰਿ ਹੋ ॥੨॥

kaahoo jaap kaahoo taap; kaahoo poojaa hom nem | kaahoo ho; gaun kar ho |2|

Sant Singh KhalsaSome chant in meditation, some practice deep, austere meditation; some worship Him in adoration, some practice daily rituals. Some live the life of a wanderer. ||2||
Manmohan SinghSome love lip repetition, some penance, some worship, burnt offerings and daily rites. Some like a wandering existence.
Manmohan Singh (Punjabi)ਕਈ ਮੂਹ ਜ਼ਬਾਨੀ ਉਚਾਰਣ ਕਈ ਤਪੱਸਿਆ ਅਤੇ ਕਈ ਉਪਾਸਨਾ ਹਵਨ ਤੇ ਨਿਤ ਕਰਮਾਂ ਨੂੰ ਪਿਆਰ ਕਰਦੇ ਹਨ। ਕਈਆਂ ਨੂੰ ਫਿਰਨ ਤੁਰਨ ਵਾਲਾ ਜੀਵਨ ਭਾਉਂਦਾ ਹੈ।
Fareedkot Teekaਕਾਹੂੰ ਜਪ ਕਰਤਾ, ਕਹੀਂ ਤੀਰਥ ਕਰਤਾ, ਕਿਸੀ ਅਸਥਾਨ ਮੇਂ ਪੂਜਾ ਕਰਤਾ ਹੈ ਔਰ ਹੋਮ ਪੁਨਾ ਨੇਮ ਜੋ ਬਾਰਾਂ ਪ੍ਰਕਾਰ ਕਾ ਸੌਚ ਆਦਿ ਹੈ, ਸੋਈ ਕਰ ਰਹਾ ਹੈ॥ ਹੇ ਭਾਈ! ਕਿਸੀ ਠੌਰ ਤੀਰਥ ਜਾਤ੍ਰੀ ਹੋ ਕਰ (ਗਉਨ) ਰਟਨ ਕਰਤਾ ਹੈ॥੨॥
Prof. Sahib Singhਹੇ ਭਾਈ! (ਪਰਮਾਤਮਾ ਦਾ ਨਾਮ ਛੱਡ ਕੇ) ਕਿਸੇ ਨੂੰ (ਦੇਵੀ ਦੇਵਤਿਆਂ ਦੇ ਵੱਸ ਕਰਨ ਦੇ) ਜਾਪ ਪਸੰਦ ਆ ਰਹੇ ਹਨ, ਕਿਸੇ ਨੂੰ ਧੂਣੀਆਂ ਤਪਾਣੀਆਂ ਚੰਗੀਆਂ ਲੱਗਦੀਆਂ ਹਨ, ਕਿਸੇ ਨੂੰ ਦੇਵ-ਪੂਜਾ, ਕਿਸੇ ਨੂੰ ਹਵਨ ਆਦਿਕ ਦੀ ਨਿੱਤ ਦੀ ਕਾਰ ਪਸੰਦ ਹੈ, ਤੇ ਕਿਸੇ ਨੂੰ (ਰਮਤਾ ਸਾਧੂ ਬਣ ਕੇ) ਧਰਤੀ ਉਤੇ ਤੁਰੇ ਫਿਰਨਾ ਚੰਗਾ ਲੱਗਦਾ ਹੈ ॥੨॥

ਪਦ ਅਰਥ ਤਾਪ = ਧੂਣੀਆਂ ਤਪਾਣੀਆਂ। ਹੋਮ = ਹਵਨ। ਨੇਮ = ਨਿੱਤ ਦੀ ਕਾਰ। ਗਉਨੁ = (ਧਰਤੀ ਉਤੇ) ਰਮਤੇ ਸਾਧੂ ਬਣ ਕੇ ਫਿਰਦੇ ਰਹਿਣਾ ॥੨॥

SikhNet (Spanish)Algunos se dedican a la contemplación, otros atienden sus austeridades; algunos alaban el fuego observando disciplinas religiosas; otros vagan por aquí y por allá.(2)

ਕਾਹੂ ਤੀਰ ਕਾਹੂ ਨੀਰ; ਕਾਹੂ ਬੇਦ ਬੀਚਾਰ ॥ ਨਾਨਕਾ; ਭਗਤਿ ਪ੍ਰਿਅ ਹੋ ॥੩॥੨॥੧੫੫॥

kaahoo teer kaahoo neer; kaahoo bed beechaar | naanakaa; bhagat pria ho |3|2|155|

Sant Singh KhalsaSome live by the shore, some live on the water; some study the Vedas. Nanak loves to worship the Lord. ||3||2||155||
Manmohan SinghSome love the shore, some the water and some the study of Vedas. To Nanak, the devotional service of God is dear.
Manmohan Singh (Punjabi)ਕਈ ਕਿਨਾਰੇ ਨੂੰ ਪਿਆਰ ਕਰਦੇ ਹਨ, ਕਈ ਪਾਣੀ ਤੇ ਕਈ ਵੇਦਾ ਦੇ ਪੜ੍ਹਨ ਨੂੰ। ਨਾਨਕ ਨੂੰ ਵਾਹਿਗੁਰੂ ਦੀ ਅਨੁਰਾਗੀ ਸੇਵਾ ਪਿਆਰੀ ਹੈ।
Fareedkot Teekaਕਹੀਂ ਗੰਗਾਦਿ ਨਦੀਓਂ ਕੇ ਕਨਾਰੇ ਬੈਠਾ ਹੈ, ਕਹੂੰ ਜਲ ਮੇਂ ਖੜਾ ਹੋ ਰਹਾ ਹੈ, ਕਿਸੀ ਜਗਾ ਬੇਦ ਬੀਚਾਰ ਹੋ ਰਹਾ ਹੈ॥ ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਸਰਬ ਰੂਪ ਪਰਮੇਸ੍ਵਰ ਹੀ ਹੈ, ਪਰੰਤੂ ਤਿਸ ਕੋ ਭਗਤੀ ਪਿਆਰੀ ਹੈ, ਵਾ ਮੇਰੇ ਕੋ ਤੋ ਭਗਤੀ ਪਿਆਰੀ ਹੈ॥੩॥੨॥੧੫੫॥
Prof. Sahib Singhਹੇ ਭਾਈ! ਕਿਸੇ ਨੂੰ ਕਿਸੇ ਨਦੀ ਦੇ ਕੰਢੇ ਬੈਠਣਾ, ਕਿਸੇ ਨੂੰ ਤੀਰਥ-ਇਸ਼ਨਾਨ, ਤੇ ਕਿਸੇ ਨੂੰ ਵੇਦਾਂ ਦੀ ਵਿਚਾਰ ਪਸੰਦ ਹੈ। ਪਰ, ਹੇ ਨਾਨਕ! ਪਰਮਾਤਮਾ ਭਗਤੀ ਨੂੰ ਪਿਆਰ ਕਰਨ ਵਾਲਾ ਹੈ ॥੩॥੨॥੧੫੫॥

ਪਦ ਅਰਥ ਤੀਰ = ਕੰਢਾ, ਨਦੀ ਦਾ ਕੰਢਾ। ਨੀਰ = ਪਾਣੀ, ਤੀਰਥ-ਇਸ਼ਨਾਨ। ਪ੍ਰਿਅ = ਪਿਆਰਾ ॥੩॥

SikhNet (Spanish)Algunos son peregrinos a las orillas de los ríos santos y discursan sobre los Vedas. Dice Nanak, simplemente sé un Devoto del Amor de tu Señor.(3-2-155)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਗੁਨ ਕੀਰਤਿ ਨਿਧਿ ਮੋਰੀ ॥੧॥ ਰਹਾਉ ॥

gun keerat nidh moree |1| rahaau |

Sant Singh KhalsaTo sing the Kirtan of the Lord's Praises is my treasure. ||1||Pause||
Manmohan SinghTo sing the praise of the Lord is my treasure. Pause.
Manmohan Singh (Punjabi)ਸੁਆਮੀ ਦਾ ਜੱਸ ਗਾਇਨ ਕਰਨਾ ਮੇਰਾ ਖ਼ਜ਼ਾਨਾ ਹੈ। ਠਹਿਰਾਉ।
Fareedkot Teekaਹੇ ਭਗਵਨ! ਜੋ ਤੇਰੇ ਗੁਨੋਂ ਕੀ ਕੀਰਤੀ ਕਰਨੀ ਹੈ ਮੇਰੀ ਤੋ ਏਹ ਹੀ ਨਿਧ ਹੈ॥੧॥ ਰਹਾਉ ॥☬ਜੇ ਪਰਮੇਸ੍ਵਰ ਕਹੇ ਮੇਰੀ ਕੀਰਤੀ ਤੂੰ ਕਿਸ ਪ੍ਰਕਾਰ ਕਰਤਾ ਹੈਂ? ਤਿਸ ਪਰ ਸਰਬ ਰੂਪ ਕਰ ਕੇ ਕਹਤੇ ਹੈਂ:
Prof. Sahib Singh(ਹੇ ਪ੍ਰਭੂ!) ਤੇਰੇ ਗੁਣਾਂ ਦੀ ਵਡਿਆਈ ਕਰਨੀ ਹੀ ਮੇਰੇ ਵਾਸਤੇ (ਦੁਨੀਆ ਦੇ ਸਾਰੇ ਪਦਾਰਥਾਂ ਦਾ) ਖ਼ਜ਼ਾਨਾ ਹੈ ॥੧॥ ਰਹਾਉ ॥

ਪਦ ਅਰਥ ਗੁਨ ਕੀਰਤਿ = ਗੁਣਾਂ ਦੀ ਵਡਿਆਈ। ਨਿਧਿ = ਖ਼ਜ਼ਾਨਾ। ਮੋਰੀ = ਮੇਰੀ, ਮੇਰੇ ਲਈ ॥੧॥ ਰਹਾਉ ॥

SikhNet (Spanish)Mi Tesoro es Tu Alabanza, oh Señor. (1-Pausa)

ਤੂੰਹੀ ਰਸ ਤੂੰਹੀ ਜਸ; ਤੂੰਹੀ ਰੂਪ ਤੂਹੀ ਰੰਗ ॥ ਆਸ ਓਟ ਪ੍ਰਭ ਤੋਰੀ ॥੧॥

toonhee ras toonhee jas; toonhee roop toohee rang | aas ott prabh toree |1|

Sant Singh KhalsaYou are my delight, You are my praise. You are my beauty, You are my love. O God, You are my hope and support. ||1||
Manmohan SinghThou art my delight, Thou my praise, Thou my beauty and Thou my love. Thou, O Lord, art my hope and shelter.
Manmohan Singh (Punjabi)ਤੂੰ ਮੇਰੀ ਖੁਸ਼ੀ ਹੈ, ਤੂੰ ਮੇਰੀ ਮਹਿਮਾ, ਤੂੰ ਮੇਰੀ ਸੁੰਦਰਤਾ ਤੇ ਤੂੰ ਹੀ ਮੇਰੀ ਪ੍ਰੀਤ। ਤੂੰ ਹੇ, ਸੁਆਮੀ ਮੇਰੀ ਉਮੈਦ ਤੇ ਪਨਾਹ ਹੈਂ।
Fareedkot Teekaਤੂੰ ਹੀ ਖਟੇ ਮਿਠੇ ਖਟਰਸ ਵਾ ਸਿੰਗਾਰ ਆਦਿ ਨੌ ਰਸ ਰੂਪ ਹੈਂ ਔਰ ਜਸ ਰੂਪ ਤੂੰ ਹੀ ਹੈਂ ਪੁਨਾ ਤੂੰ (ਰੂਪ) ਅਕਾਰ ਔਰ (ਰੰਗ) ਸ੍ਵੇਤ ਪੀਤ ਆਦੀ ਤੂੰ ਹੀ ਹੈ॥ ਹੇ ਪ੍ਰਭ! ਤੇਰੀ ਆਸ ਹੈ ਔਰ ਤੇਰੀ ਹੀ ਓਟ ਹੈ॥੧॥
Prof. Sahib Singh(ਹੇ ਪ੍ਰਭੂ!) ਤੂੰ ਹੀ (ਮੇਰੇ ਵਾਸਤੇ ਦੁਨੀਆ ਦੇ ਪਦਾਰਥਾਂ ਦੇ) ਸੁਆਦ ਹੈਂ, ਤੂੰ ਹੀ (ਮੇਰੇ ਵਾਸਤੇ ਦੁਨੀਆ ਦੀਆਂ) ਵਡਿਆਈਆਂ ਹੈਂ, ਤੂੰ ਹੀ (ਮੇਰੇ ਵਾਸਤੇ ਜਗਤ ਦੇ ਸੋਹਣੇ ਰੂਪ ਤੇ ਰੰਗ-ਤਮਾਸ਼ੇ ਹੈਂ। ਹੇ ਪ੍ਰਭੂ! ਮੈਨੂੰ ਤੇਰੀ ਓਟ ਹੈ ਤੇਰੀ ਹੀ ਆਸ ਹੈ ॥੧॥

ਪਦ ਅਰਥ ਰਸ = ਦੁਨੀਆ ਦੇ ਪਦਾਰਥਾਂ ਦੇ ਸੁਆਦ। ਜਸ = ਦੁਨੀਆ ਦੀਆਂ ਵਡਿਆਈਆਂ। ਰੰਗ = ਜਗਤ ਦੇ ਖੇਲ-ਤਮਾਸ਼ੇ। ਪ੍ਰਭ = ਹੇ ਪ੍ਰਭੂ! ਤੋਰੀ = ਤੇਰੀ ॥੧॥

SikhNet (Spanish)Tú eres la Esencia, la Oración, la Forma, el Color; eres mi Única Esperanza. (1)

ਤੂਹੀ ਮਾਨ ਤੂੰਹੀ ਧਾਨ; ਤੂਹੀ ਪਤਿ ਤੂਹੀ ਪ੍ਰਾਨ ॥ ਗੁਰਿ; ਤੂਟੀ ਲੈ ਜੋਰੀ ॥੨॥

toohee maan toonhee dhaan; toohee pat toohee praan | gur; toottee lai joree |2|

Sant Singh KhalsaYou are my pride, You are my wealth. You are my honor, You are my breath of life. The Guru has repaired that which was broken. ||2||
Manmohan SinghThou art my pride, Thou art my wealth, Thou art my honour and Thou art my very life. The Guru has united me with Thee, from whom I had parted.
Manmohan Singh (Punjabi)ਤੂੰ ਮੇਰਾ ਫਖਰ ਹੈਂ ਤੂੰ ਮੇਰੀ ਦੌਲਤ ਹੈਂ ਅਤੇ ਤੂੰ ਮੇਰੀ ਇੱਜ਼ਤ ਆਬਰੂ ਹੈਂ ਅਤੇ ਤੂੰ ਹੀ ਮੇਰੀ ਜਿੰਦਜਾਨ ਹੈਂ। ਗੁਰਾਂ ਨੇ ਮੈਨੂੰ ਤੇਰੇ ਨਾਲ ਜੋੜ ਦਿਤਾ ਹੈ, ਜਿਸ ਨਾਲੋਂ ਮੈਂ ਵੱਖਰਾਂ ਹੋ ਗਿਆ ਸਾਂ।
Fareedkot Teekaਤੂੰ ਹੀ (ਮਾਨ) ਆਦਰ ਦੇਣੇ ਵਾਲਾ ਹੈਂ ਔਰ ਤੂੰਹੀ (ਧਾਨ) ਅੰਨ ਦਾਤਾ ਹੈਂ ਵਾ ਧਿਆਨ ਕਰਨੇ ਜੋਗ ਹੈਂ, ਪੁਨਾ ਤੂੰਹੀ (ਪਤਿ) ਇਜਤ ਹੈਂ ਤਥਾ ਤੂੰਹੀ ਪ੍ਰਾਨ ਰੂਪ ਹੈਂ॥ ਤੂਟੀ ਹੂਈ ਬ੍ਰਿਤੀ ਕੀ (ਲੈ) ਪ੍ਰੀਤੀ ਗੁਰੋਂ ਨੇ ਤੇਰੇ ਮੇਂ ਜੋੜੀ ਹੈ॥੨॥
Prof. Sahib Singh(ਹੇ ਪ੍ਰਭੂ!) ਤੂੰ ਹੀ ਮੇਰਾ ਮਾਣ-ਆਦਰ ਹੈਂ, ਤੂੰ ਹੀ ਮੇਰਾ ਧਨ ਹੈਂ, ਤੂੰ ਹੀ ਮੇਰੀ ਇੱਜ਼ਤ ਹੈਂ, ਤੂੰ ਹੀ ਮੇਰੀ ਜਿੰਦ (ਦਾ ਸਹਾਰਾ) ਹੈਂ। ਮੇਰੀ ਤੁੱਟੀ ਹੋਈ (ਸੁਰਤ) ਨੂੰ ਗੁਰੂ ਨੇ (ਤੇਰੇ ਨਾਲ) ਜੋੜ ਦਿੱਤਾ ਹੈ ॥੨॥

ਪਦ ਅਰਥ ਮਾਨ = ਆਦਰ। ਧਾਨ = ਧਨ। ਪਤਿ = ਇੱਜ਼ਤ। ਪ੍ਰਾਨ = ਜਿੰਦ (ਦਾ ਸਹਾਰਾ)। ਗੁਰਿ = ਗੁਰੂ ਨੇ। ਜੋਰੀ = ਜੋੜ ਦਿੱਤੀ ਹੈ ॥੨॥

SikhNet (Spanish)Eres mi Orgullo, mi Belleza; eres mi Honor, la Respiración de mi Vida. El Guru ha fundido de nuevo los cabos sueltos de mi vida. (2)

ਤੂਹੀ ਗ੍ਰਿਹਿ. ਤੂਹੀ ਬਨਿ ਤੂਹੀ; ਗਾਉ ਤੂਹੀ ਸੁਨਿ ॥ ਹੈ ਨਾਨਕ. ਨੇਰ ਨੇਰੀ ॥੩॥੩॥੧੫੬॥

toohee grihi. toohee ban toohee; gaau toohee sun | hai naanak. ner neree |3|3|156|

Sant Singh KhalsaYou are in the household, and You are in the forest. You are in the village, and You are in the wilderness. Nanak: You are near, so very near! ||3||3||156||
Manmohan SinghThou art in home, Thou in forest, Thou in village, and Thou in wilderness. Near, how near art Thou, O Lord.
Manmohan Singh (Punjabi)ਤੂੰ ਹੀ ਘਰ ਵਿੱਚ ਹੈਂ, ਤੂੰ ਹੀ ਜੰਗਲ ਵਿੱਚ ਤੂੰ ਹੀ ਪਿੰਡ ਵਿੱਚ ਅਤੇ ਤੂੰ ਹੀ ਸੁੰਨਸਾਨ ਥਾਂ ਅੰਦਰ। ਨੇੜੇ, ਕਿੰਨਾ ਨੇੜੇ ਤੂੰ ਹੈਂ, ਹੈ ਪ੍ਰਭੂ!
Fareedkot Teekaਤੂੰ ਹੀ ਘਰ ਮੇਂ ਹੈ ਔਰ ਤੂਹੀ ਬਾਗੋਂ ਮੇਂ ਹੈਂ, ਪੁਨਾ ਤੂੰਹੀ ਗਾਮ ਵਿਖੇ ਹੈਂ ਤਥਾ ਤੂ ਹੀ (ਸੁਨਿ) ਉਜਾੜ ਵਿਖੇ ਹੈਂ, ਵਾ ਤੂਹੀ ਗਾਉਣੇ ਵਾਲਾ ਹੈ ਔਰ ਤੂ ਹੀ ਸੁਣਨੇ ਵਾਲਾ ਹੈ॥ ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪਰਮੇਸ੍ਵਰ! ਤੂੰ ਨੇੜੇ ਜੋ ਹੈਂ ਅਪਨੇ ਹਾਥ ਪਾਉਂ ਅੰਗ ਤਿਨ ਸੇ ਭੀ ਨੇੜੇ ਹੈਂ, ਭਾਵ ਯਹਿ ਕਿ ਅੰਗ ਤੋ ਮਮਤਾ ਕਾ ਵਿਖੇ ਹੈ। ਪਰਮੇਸ੍ਵਰ ਆਤਮ ਰੂਪਤਾ ਕਰ ਕੇ ਅਹੰਤਾ ਕਾ ਵਿਖੇ ਹੈ॥੩॥੩॥੧੫੬॥
Prof. Sahib Singhਹੇ ਪ੍ਰਭੂ! ਤੂੰ ਹੀ (ਮੈਨੂੰ) ਘਰ ਵਿਚ ਦਿੱਸ ਰਿਹਾ ਹੈਂ, ਤੂੰ ਹੀ (ਮੈਨੂੰ) ਜੰਗਲ ਵਿਚ (ਦਿੱਸ ਰਿਹਾ) ਹੈਂ, ਤੂੰ ਹੀ (ਮੈਨੂੰ) ਵੱਸੋਂ ਵਿਚ (ਦਿੱਸ ਰਿਹਾ) ਹੈਂ, ਤੂੰ ਹੀ (ਮੈਨੂੰ) ਉਜਾੜ ਵਿਚ (ਦਿੱਸ ਰਿਹਾ) ਹੈਂ। ਹੇ ਨਾਨਕ! ਪ੍ਰਭੂ (ਹਰੇਕ ਜੀਵ ਦੇ) ਅੱਤ ਨੇੜੇ ਵੱਸਦਾ ਹੈ ॥੩॥੩॥੧੫੬॥

ਪਦ ਅਰਥ ਗ੍ਰਿਹਿ = ਘਰ ਵਿਚ। ਬਨਿ = ਜੰਗਲ ਵਿਚ। ਗਾਉ = ਪਿੰਡ, ਵੱਸੋਂ। ਸੁਨਿ = ਸੁੰਞ। ਨੇਰ ਨੇਰੀ = ਨੇੜੇ ਤੋਂ ਨੇੜੇ, ਬਹੁਤ ਹੀ ਨੇੜੇ ॥੩॥

SikhNet (Spanish)Tú estás en el hogar, en los bosques, en las villas y en las ruinas; oh Dios, Oh Nanak, ¡Qué cerca, pero, que cerca estás!(3-3-156)

Open this shabad →

Ang 213 of 1430