ੴ

ਸਿੱਖਬਾਣੀ · SikhBani

ਏਕ ਰੈਣ ਕੇ ਪਾਹੁਨ ਤੁਮ ਆਏ ਬਹੁ ਜੁਗ ਆਸ ਬਧਾਏ ॥

ek rain ke paahun tum aae bahu jug aas badhaae
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 212, 213 · 11 lines
Translations

ਗਉੜੀ ਪੂਰਬੀ₄ ਮਹਲਾ ੫ ॥

gaurree poorabee₄ mahalaa 5 | Ang 212

Sant Singh KhalsaGauree Poorbee, Fifth Mehl:
Manmohan SinghGauri Purbi 5th Guru.
Manmohan Singh (Punjabi)ਗਊੜੀ ਪੂਰਬੀ ਪਾਤਸ਼ਾਹੀ ਪੰਜਵੀ।
SikhNet (Spanish)Pauri Purbi, Mejl Guru Aryan, Quinto Canal Divino.

ਮੇਰੇ ਮਨ; ਸਰਣਿ ਪ੍ਰਭੂ ਸੁਖ ਪਾਏ ॥

mere man; saran prabhoo sukh paae | Ang 212

Sant Singh KhalsaO my mind, in the Sanctuary of God, peace is found.
Manmohan SinghO my soul in Lord's refuge peace is attained.
Manmohan Singh (Punjabi)ਹੇ ਮੇਰੀ ਜਿੰਦੇ! ਸਾਹਿਬ ਦੀ ਸ਼ਰਣਾਗਤਿ ਵਿੱਚ ਆਰਾਮ ਪਾਈਦਾ ਹੈ।
Fareedkot Teekaਮੇਰੇ ਮਨ ਨੇ ਪ੍ਰਭੂ ਕੀ ਸਰਣ ਮੇਂ ਹੋ ਕਰ ਸੁਖ ਪਾਏ ਹੈਂ॥
Prof. Sahib Singhਹੇ ਮੇਰੇ ਮਨ! ਜੇਹੜਾ ਮਨੁੱਖ ਪ੍ਰਭੂ ਦੀ ਸਰਨ ਪੈਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ।

ਪਦ ਅਰਥ ਮਨ = ਹੇ ਮਨ! ਪਾਏ = ਪਾਂਦਾ ਹੈ, ਮਾਣਦਾ ਹੈ।

SikhNet (Spanish)Oh mi mente, busca la Paz en Su Refugio,

ਜਾ ਦਿਨਿ ਬਿਸਰੈ. ਪ੍ਰਾਨ ਸੁਖਦਾਤਾ; ਸੋ ਦਿਨੁ ਜਾਤ ਅਜਾਏ ॥੧॥ ਰਹਾਉ ॥

jaa din bisarai. praan sukhadaataa; so din jaat ajaae |1| rahaau | Ang 212

Sant Singh KhalsaThat day, when the Giver of life and peace is forgotten - that day passes uselessly. ||1||Pause||
Manmohan SinghThe day when the Giver of life and solace is forgotten that day passes in vain. Pause.
Manmohan Singh (Punjabi)ਜਿਸ ਦਿਹਾੜੇ ਜਿੰਦ-ਜਾਨ ਠੰਢ-ਚੈਨ ਦੇਣ ਵਾਲਾ ਭੁਲ ਜਾਂਦਾ ਹੈ, ਉਹ ਦਿਹਾੜਾ ਵਿਅਰਥ ਬੀਤ ਜਾਂਦਾ ਹੈ। ਠਹਿਰਾਉ।
Fareedkot Teekaਅਰੁ ਜਿਸ ਦਿਨ ਪ੍ਰਾਣੋਂ ਕੇ ਸੁਖ ਦੇਣੇ ਵਾਲਾ ਪਰਮੇਸ੍ਵਰ ਅਰਥਾਤ ਸਰਬ ਜੜ੍ਹ ਸੰਘਾਤ ਕੋ ਚੇਤਨ ਕਰ ਵਰਤਾਵਨੇ ਵਾਲਾ ਵਿਸਰ ਜਾਵੇ ਸੋ ਦਿਨ ਬਿਅਰਥ ਜਾਤੇ ਹੈਂ॥੧॥ ਰਹਾਉ ॥
Prof. Sahib Singhਜਿਸ ਦਿਨ ਜਿੰਦ ਦਾ ਦਾਤਾ ਸੁਖਾਂ ਦਾ ਦੇਣ ਵਾਲਾ (ਪ੍ਰਭੂ) ਜੀਵ ਨੂੰ ਵਿਸਰ ਜਾਂਦਾ ਹੈ, (ਉਸ ਦਾ) ਉਹ ਦਿਨ ਵਿਅਰਥ ਚਲਾ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਦਿਨਿ = ਦਿਨ ਵਿਚ। ਜਾ ਦਿਨ = ਜਿਸ ਦਿਨ ਵਿਚ। ਅਜਾਏ = ਵਿਅਰਥ ॥੧॥ ਰਹਾਉ ॥

SikhNet (Spanish)porque el día pasa en vano si uno se olvida de su Señor. (1-Pausa)

ਏਕ ਰੈਣ ਕੇ ਪਾਹੁਨ ਤੁਮ ਆਏ; ਬਹੁ ਜੁਗ ਆਸ ਬਧਾਏ ॥

ek rain ke paahun tum aae; bahu jug aas badhaae | Ang 212

Sant Singh KhalsaYou have come as a guest for one short night, and yet you hope to live for many ages.
Manmohan SinghThou hast come as guest of one night, yet thou hast extended the hope of living for many ages.
Manmohan Singh (Punjabi)ਤੂੰ ਇਕ ਰਾਤ ਦੇ ਪ੍ਰਾਹੁਣੇ ਵਜੋ ਆਇਆ ਹੈ ਪ੍ਰੰਤੂ ਤੂੰ ਅਨੇਕਾਂ ਯੁਗਾਂ ਲਈ ਰਹਿਣ ਦੀ ਉਮੈਦ ਵਧਾ ਲਈ ਹੈ।
Fareedkot Teekaਤੁਮ ਏਕ ਰਾਤ ਕੇ ਪਾਹੁਨ ਅਰਥਾਤ ਅਲਪ ਕਾਲ ਕੇ ਰਹਣੇ ਕੋ ਬਟਾਊ ਸਮ ਆਏ ਹੋ। ਅਨੇਕ ਜੁਗੋਂ ਕੀ ਆਸ ਕਰ ਬੰਧਾਇਮਾਨ ਹੋ ਰਹੇ ਹੋ। ਭਾਵ ਯਹਿ ਕਿ ਯਗ੍ਯ ਆਦਿ ਕਰਮ ਕਰਤੇ ਹੋ ਕਿ ਅਨੇਕ ਜੁਗ ਸੁਵਰਗ ਭੋਗੇਂਗੇ, ਐਸੀ ਆਸਾ ਮੇਂ ਬੰਧੇ ਹੂਏ ਹੋ॥
Prof. Sahib Singh(ਹੇ ਭਾਈ!) ਤੁਸੀ ਇਕ ਰਾਤ (ਕਿਤੇ ਸਫ਼ਰ ਵਿਚ) ਗੁਜ਼ਾਰਨ ਵਾਲੇ ਪ੍ਰਾਹੁਣੇ ਵਾਂਗ (ਜਗਤ ਵਿਚ) ਆਏ ਹੋ ਪਰ ਇਥੇ ਕਈ ਜੁਗ ਜੀਊਂਦੇ ਰਹਿਣ ਦੀਆਂ ਆਸਾਂ ਬੰਨ੍ਹ ਰਹੇ ਹੋ।

ਪਦ ਅਰਥ ਰੈਣ = ਰਾਤ। ਪਾਹੁਨ = ਪ੍ਰਾਹੁਣੇ। ਬਧਾਏ = ਬੰਨ੍ਹਦੇ ਹੋ।

SikhNet (Spanish)Uno vino aquí para pasar una noche, y ahora piensa quedarse épocas enteras;

ਗ੍ਰਿਹ ਮੰਦਰ ਸੰਪੈ ਜੋ ਦੀਸੈ; ਜਿਉ ਤਰਵਰ ਕੀ ਛਾਏ ॥੧॥

grih mandar sanpai jo deesai; jiau taravar kee chhaae |1| Ang 212

Sant Singh KhalsaHouseholds, mansions and wealth - whatever is seen, is like the shade of a tree. ||1||
Manmohan SinghHouses, mansions and riches whatever is seen is like the shade of a tree.
Manmohan Singh (Punjabi)ਘਰ, ਮਹਲ ਅਤੇ ਧਨ-ਦੌਲਤ ਜੋ ਕੁਛ ਭੀ ਨਜ਼ਰੀ ਪੈਂਦਾ ਹੈ ਇਕ ਬ੍ਰਿਛ ਦੀ ਛਾਂ ਦੀ ਤਰ੍ਹਾਂ ਹੈ।
Fareedkot Teekaਘਰ ਔਰ ਪੱਕੇ ਮੰਦਰ ਪੁਨਾ ਵਿਭੂਤੀ ਜੋ ਦੇਖੀਤੀ ਹੈ, ਸੋ ਅਲਪ ਕਾਲ ਰਹਣੇ ਵਾਲੀ ਹੈ। ਇਸ ਸਮੈਂ ਦ੍ਰਿਸ਼੍ਟਾਂਤ ਜੈਸੇ ਬ੍ਰਿਛ ਕੀ ਛਾਇਆ ਅਨਿਸਥਿਰ ਹੈ, ਤੈਸੇ ਏਹ ਹੈ॥੧॥
Prof. Sahib Singh(ਹੇ ਭਾਈ!) ਇਹ ਘਰ ਮਹਲ ਧਨ-ਪਦਾਰਥ-ਜੋ ਕੁਝ ਦਿੱਸ ਰਿਹਾ ਹੈ, ਇਹ ਸਭ ਰੁੱਖ ਦੀ ਛਾਂ ਵਾਂਗ ਹੈ (ਸਦਾ ਸਾਥ ਨਹੀਂ ਨਿਬਾਹੁੰਦਾ) ॥੧॥

ਪਦ ਅਰਥ ਗ੍ਰਿਹ = ਘਰ। ਮੰਦਰ = ਸੋਹਣੇ ਮਕਾਨ। ਸੰਪੈ = ਧਨ। ਤਰਵਰ = ਰੁੱਖ। ਛਾਏ = ਛਾਂ ॥੧॥

SikhNet (Spanish)pero el hogar y las riquezas de uno son como la sombra pasajera de un árbol.(1)

ਤਨੁ ਮੇਰਾ ਸੰਪੈ ਸਭ ਮੇਰੀ; ਬਾਗ ਮਿਲਖ ਸਭ ਜਾਏ ॥

tan meraa sanpai sabh meree; baag milakh sabh jaae | Ang 212

Sant Singh KhalsaMy body, wealth, and all my gardens and property shall all pass away.
Manmohan SinghMy body, my entire wealth, gardens and property all shall pass away.
Manmohan Singh (Punjabi)ਮੇਰੀ ਦੇਹਿ, ਮੇਰੀ ਸਾਰੀ ਦੌਲਤ, ਬਗੀਚੇ, ਅਤੇ ਜਾਇਦਾਦ, ਸਮੂਹ ਖਤਮ ਹੋ ਜਾਣਗੇ।
Fareedkot Teekaਮੇਰਾ ਸਰੀਰ ਔਰ ਮੇਰੀ ਵਿਭੂਤੀ ਤਥਾ ਬਾਗ ਔਰ (ਮਿਲਖ) ਜਾਗੀਰ ਔਰ ਸਭ ਜਾਗਾ ਮੇਰੀ ਹੈ, ਇਨ ਪ੍ਰਮੱਤ ਹੋ ਕਰ॥
Prof. Sahib Singhਇਹ ਸਰੀਰ ਮੇਰਾ ਹੈ, ਇਹ ਧਨ-ਪਦਾਰਥ ਸਾਰਾ ਮੇਰਾ ਹੈ, ਇਹ ਬਾਗ਼ ਮੇਰੇ ਹਨ, ਇਹ ਜ਼ਮੀਨਾਂ ਮੇਰੀਆਂ ਹਨ, ਇਹ ਸਾਰੇ ਥਾਂ ਮੇਰੇ ਹਨ-

ਪਦ ਅਰਥ ਮਿਲਖ = ਜ਼ਮੀਨ। ਜਾਏ = ਥਾਂਵਾਂ।

SikhNet (Spanish)El cuerpo, las propiedades y pertenencias se irán todas;

ਦੇਵਨਹਾਰਾ ਬਿਸਰਿਓ ਠਾਕੁਰੁ; ਖਿਨ ਮਹਿ ਹੋਤ ਪਰਾਏ ॥੨॥

devanahaaraa bisario tthaakur; khin meh hot paraae |2| Ang 212

Sant Singh KhalsaYou have forgotten your Lord and Master, the Great Giver. In an instant, these shall belong to somebody else. ||2||
Manmohan SinghThou hast forgotten Lord the Giver In an instant these things shall belong to else one.
Manmohan Singh (Punjabi)ਤੂੰ ਦਾਤਾਰ ਪ੍ਰਭੂ ਨੂੰ ਭੁਲਾ ਛਡਿਆ ਹੈ। ਇਕ ਨਿਮਖ ਵਿੱਚ ਇਹ ਚੀਜ਼ਾ ਕਿਸੇ ਹੋਰਸੁ ਦੀਆਂ ਹੋ ਜਾਣਗੀਆਂ।
Fareedkot Teekaਦੇਵਨਹਾਰ ਪਰਮੇਸ੍ਵਰ ਕੋ ਭੁਲਾਇ ਦੀਆ ਹੈ। ਜਿਸ ਖਿਨ ਮੇਂ ਪ੍ਰਾਣੋਂ ਕਾ ਵਿਜੋਗ ਹੋਤਾ ਹੈ ਉਸੀ ਖਿਨ ਮੇਂ ਪਰਾਏ ਹੋ ਜਾਤੇ ਹੈਂ। ਵਾ ਪ੍ਰਾਣੋਂ ਕੇ ਹੋਤਿਆਂ ਹੀ ਸਤ੍ਰੂ ਵਾ ਚੋਰ ਆਦੀ ਖੋਸ ਲੇ ਜਾਤੇ ਹੈਂ। ਤਬ ਪੂਰਬ ਉਕਤ ਪਦਾਰਥ ਅਲਪ ਕਾਲ ਮੇਂ ਪਰਾਏ ਹੋ ਜਾਤੇ ਹੈਂ॥੨॥
Prof. Sahib Singh(ਹੇ ਭਾਈ! ਇਸ ਮਮਤਾ ਵਿਚ ਫਸ ਕੇ ਮਨੁੱਖ ਨੂੰ ਇਹ ਸਭ ਕੁਝ) ਦੇਣ ਵਾਲਾ ਪਰਮਾਤਮਾ ਠਾਕੁਰ ਭੁੱਲ ਜਾਂਦਾ ਹੈ (ਤੇ, ਇਹ ਸਾਰੇ ਹੀ ਪਦਾਰਥ) ਇਕ ਖਿਨ ਵਿਚ ਓਪਰੇ ਹੋ ਜਾਂਦੇ ਹਨ (ਇਸ ਤਰ੍ਹਾਂ ਆਖ਼ਰ ਖ਼ਾਲੀ-ਹੱਥ ਤੁਰ ਪੈਂਦਾ ਹੈ) ॥੨॥

ਪਦ ਅਰਥ ਠਾਕੁਰੁ = ਪਾਲਣਹਾਰ ਪ੍ਰਭੂ। ਪਰਾਏ = ਓਪਰੇ ॥੨॥

SikhNet (Spanish)si abandonamos al Señor, el Dador, en un instante todo se esfuma.(2)

ਪਹਿਰੈ ਬਾਗਾ. ਕਰਿ ਇਸਨਾਨਾ; ਚੋਆ ਚੰਦਨ ਲਾਏ ॥

pahirai baagaa. kar isanaanaa; choaa chandan laae | Ang 213

Sant Singh KhalsaYou wear white clothes and take cleansing baths, and anoint yourself with sandalwood oil.
Manmohan SinghThou takest bath and puttest on white clothes and perfumest thyself with otto of sandal.
Manmohan Singh (Punjabi)ਤੂੰ ਮੰਜਨ ਕਰਦਾ ਹੈਂ ਤੇ ਚਿੱਟੇ ਬਸਤਰ ਪਾਉਂਦਾ ਹੈਂ ਅਤੇ ਆਪਣੇ ਆਪ ਨੂੰ ਤੂੰ ਚੰਨਣ ਦੇ ਅਤਰ ਨਾਲ ਸੁੰਗਧਤ ਕਰਦਾ ਹੈਂ।
Fareedkot Teekaਇਸਨਾਨ ਕਰ ਕੇ (ਬਾਗਾ) ਪੁਸ਼ਾਕੇ ਪਹਰਤਾ ਹੈ ਚੋਆ ਚੰਦਨ ਲਾਵਤਾ ਹੈ॥
Prof. Sahib Singhਮਨੁੱਖ ਨ੍ਹਾ ਧੋ ਕੇ ਚਿੱਟੇ ਕੱਪੜੇ ਪਹਿਨਦਾ ਹੈ, ਅਤਰ ਤੇ ਚੰਦਨ ਆਦਿਕ (ਸਰੀਰ ਨੂੰ ਕੱਪੜਿਆਂ ਨੂੰ) ਲਾਂਦਾ ਹੈ,

ਪਦ ਅਰਥ ਪਹਿਰੈ = ਪਹਿਨਦਾ ਹੈ। ਬਾਗਾ = ਚਿੱਟੇ ਕੱਪੜੇ। ਕਰਿ = ਕਰ ਕੇ। ਚੋਆ = ਅਤਰ।

SikhNet (Spanish)Usamos ropa blanca después de un baño perfumado; pero si no tomamos Conciencia del Señor,

ਨਿਰਭਉ ਨਿਰੰਕਾਰ ਨਹੀ ਚੀਨਿਆ; ਜਿਉ ਹਸਤੀ ਨਾਵਾਏ ॥੩॥

nirbhau nirankaar nahee cheeniaa; jiau hasatee naavaae |3| Ang 213

Sant Singh KhalsaBut you do not remember the Fearless, Formless Lord - you are like an elephant bathing in the mud. ||3||
Manmohan SinghThou rememberest not the Fearless the Formless Lord. Thy bath is like the elephant's bathing.
Manmohan Singh (Punjabi)ਤੂੰ ਭੈ-ਰਹਿਤ, ਸਰੂਪ-ਰਹਿਤ ਸੁਆਮੀ ਦਾ ਸਿਮਰਨ ਨਹੀਂ ਕਰਦਾ, ਤੇਰਾ ਇਸ਼ਨਾਨ ਹਾਥੀ ਦੇ ਨ੍ਹਾਉਣ ਵਰਗਾ ਹੈ।
Fareedkot Teekaਜਬ ਨਿਰਭਉ ਨਿਰੰਕਾਰ ਜਾਣਿਆ ਨਹੀਂ ਤਬ ਤਿਨ ਸੀਗਾਰ ਰੂਪ ਕਰਮੋਂ ਕਰ ਦੋਖ ਹੀ ਧਾਰਤਾ ਹੈ। ਇਸ ਮੇਂ ਦ੍ਰਿਸਟਾਂਤ ਕਹਤੇ ਹੈਂ: ਜੈਸੇ ਹਸਤੀ ਨਵਾਏ ਹੂਏ ਸੁਧ ਨਹੀਂ ਹੋਤੇ, ਅਪਨੇ ਉਪਰ ਖਾਕ ਪਾਇ ਲੇਤੇ ਹੈਂ ਤੈਸੇ ਹੀ ਜਾਣ ਲੈਣਾ॥੩॥
Prof. Sahib Singhਪਰ ਜੇ ਮਨੁੱਖ ਨਿਰਭਉ ਨਿਰੰਕਾਰ ਨਾਲ ਜਾਣ-ਪਛਾਣ ਨਹੀਂ ਪਾਂਦਾ ਤਾਂ ਇਹ ਸਭ ਉੱਦਮ ਇਉਂ ਹੀ ਹੈ ਜਿਵੇਂ ਕੋਈ ਮਨੁੱਖ ਹਾਥੀ ਨੂੰ ਨਵ੍ਹਾਂਦਾ ਹੈ (ਤੇ ਨ੍ਹਾਉਣ ਪਿਛੋਂ ਆਪਣੇ ਉਤੇ ਘੱਟਾ-ਮਿੱਟੀ ਪਾ ਲੈਂਦਾ ਹੈ) ॥੩॥

ਪਦ ਅਰਥ ਚੀਨਿਆ = ਪਛਾਣਿਆ। ਹਸਤੀ = ਹਾਥੀ। ਨਾਵਾਏ = ਨਵ੍ਹਾਲੀਦਾ ਹੈ ॥੩॥

SikhNet (Spanish)el baño habrá sido tan inútil como el del elefante, que después de bañarse se revuelca en la tierra. (3)

ਜਉ ਹੋਇ ਕ੍ਰਿਪਾਲ. ਤ ਸਤਿਗੁਰੁ ਮੇਲੈ; ਸਭਿ ਸੁਖ ਹਰਿ ਕੇ ਨਾਏ ॥

jau hoe kripaal. ta satigur melai; sabh sukh har ke naae | Ang 213

Sant Singh KhalsaWhen God becomes merciful, He leads you to meet the True Guru; all peace is in the Name of the Lord.
Manmohan SinghWhen God becomes merciful He introduces thee to the True Guru, then all peace abides in God's Name.
Manmohan Singh (Punjabi)ਜਦ ਹਰੀ ਮਿਹਰਬਾਨ ਹੁੰਦਾ ਹੈ, ਤਦ ਉਹ ਸੱਚੇ ਗੁਰਾਂ ਨਾਲ ਤੈਨੂੰ ਮਿਲਾਉਂਦਾ ਹੈ, ਸਾਰਾ ਆਰਾਮ ਰੱਬ ਦੇ ਨਾਮ ਅੰਦਰ ਵਸਦਾ ਹੈ।
Fareedkot Teekaਪਰੰਤੂ ਜਬ ਵਾਹਗੁਰੂ ਕ੍ਰਿਪਾਲ ਹੋਵੇ ਤੌ ਸਤਿਗੁਰੋਂ ਕੋ ਮੇਲਤਾ ਹੈ ਔਰ ਗੁਰੁ ਨਾਮ ਦੇਤਾ ਹੈ, ਕਿਉਂਕਿ ਸੰਪੂਰਨ ਸੁਖ ਹਰੀ ਕੇ ਹੀ ਨਾਮ ਮੇਂ ਹੈ॥
Prof. Sahib Singh(ਪਰ ਜੀਵਾਂ ਦੇ ਭੀ ਕੀਹ ਵੱਸ?) ਜਦੋਂ ਪਰਮਾਤਮਾ (ਕਿਸੇ ਉਤੇ) ਦਇਆਵਾਨ ਹੁੰਦਾ ਹੈ, ਤਦੋਂ ਉਸ ਨੂੰ ਗੁਰੂ ਮਿਲਾਂਦਾ ਹੈ (ਗੁਰੂ ਉਸ ਨੂੰ ਨਾਮ ਦੀ ਦਾਤ ਦੇਂਦਾ ਹੈ ਜਿਸ) ਹਰਿ-ਨਾਮ ਵਿਚ ਹੀ ਸਾਰੇ ਹੀ ਸੁਖ ਹਨ।

ਪਦ ਅਰਥ ਜਉ = ਜਦੋਂ। ਤ = ਤਾਂ। ਸਭਿ = ਸਾਰੇ। ਨਾਏ = ਨਾਇ, ਨਾਮ ਵਿਚ।

SikhNet (Spanish)Por su Infinita Misericordia, el Señor nos une con el Verdadero Guru, Quien nos quita las amarras,

ਮੁਕਤੁ ਭਇਆ. ਬੰਧਨ ਗੁਰਿ ਖੋਲੇ; ਜਨ ਨਾਨਕ. ਹਰਿ ਗੁਣ ਗਾਏ ॥੪॥੧੪॥੧੫੨॥

mukat bheaa. bandhan gur khole; jan naanak. har gun gaae |4|14|152| Ang 213

Sant Singh KhalsaThe Guru has liberated me from bondage; servant Nanak sings the Glorious Praises of the Lord. ||4||14||152||
Manmohan SinghSlave Nanak chants God's glories. The Guru has unlocked his fetters and he is emancipated.
Manmohan Singh (Punjabi)ਗੋਲਾ ਨਾਨਕ ਨਾਰਾਇਣ ਦੀ ਮਹਿਮਾ ਅਲਾਪਦਾ ਹੈ, ਗੁਰਾਂ ਨੇ ਉਸ ਦੀਆਂ ਬੇੜੀਆਂ ਖੋਲ੍ਹ ਦਿੱਤੀਆਂ ਹਨ ਤੇ ਉਹ ਮੁਕਤ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਗੁਰੋਂ ਦੁਆਰੇ ਹਰੀ ਕੇ ਗੁਨ ਗਾਇਨ ਕੀਏ ਤਬ ਮੁਕਤੀ ਕੋ ਪ੍ਰਾਪਤਿ ਭਇਆ ਅਰੁ ਬੰਧਨੋਂ ਸੇ ਛੁਟਾ॥੪॥੧੪॥੧੫੨॥
Prof. Sahib Singhਹੇ ਨਾਨਕ! ਜਿਸ ਮਨੁੱਖ ਦੇ (ਮਾਇਆ ਮੋਹ ਦੇ) ਬੰਧਨ ਗੁਰੂ ਨੇ ਖੋਲ੍ਹ ਦਿੱਤੇ, ਉਹ ਮਨੁੱਖ (ਹੀ) ਪਰਮਾਤਮਾ ਦੇ ਗੁਣ ਗਾਂਦਾ ਹੈ ॥੪॥੧੪॥੧੫੨॥

ਪਦ ਅਰਥ ਮੁਕਤੁ = (ਮੋਹ ਤੋਂ) ਸੁਤੰਤਰ। ਗੁਰਿ = ਗੁਰੂ ਨੇ ॥੪॥

SikhNet (Spanish)y así podemos contemplar y alabar en Éxtasis Divino el Nombre del Señor. (4-14-152)
Answers quote the Granth verbatim with Ang citations. AI commentary is not Gurbani and not a religious ruling.