ਮਃ ੩ ॥
mahalaa 3 |
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.
ਸਚੁ ਵਣਜਹਿ. ਸਚੁ ਸੇਵਦੇ; ਜਿ ਗੁਰਮੁਖਿ ਪੈਰੀ ਪਾਹਿ ॥
sach vanajeh. sach sevade; ji guramukh pairee paeh |
Sant Singh KhalsaThose Gurmukhs who fall at His Feet deal with the True Lord and serve the True Lord.
Manmohan SinghThey, who repair to the feet of the supreme Guru, deal in the True Name and serve the
Manmohan Singh (Punjabi)ਜੋ ਮੁਖੀ ਗੁਰਾਂ ਦੇ ਪਗੀ ਪੈਦੇ ਹਨ, ਉਹ ਸੱਚੇ ਨਾਮ ਦਾ ਵਾਪਾਰ ਕਰਦੇ ਹਨ ਅਤੇ ਸੱਚੇ ਸੁਆਮੀ ਦੀ ਟਹਿਲ ਕਮਾਉਂਦੇ ਹਨ।
Fareedkot Teekaਜੋ ਗੁਰਮੁਖ ਗੁਰੋਂ ਕੀ ਚਰਨੀ ਪੜੇ ਹੈਂ, ਸੋ ਸਚ ਕੋ ਵਿਹਾਝਤੇ ਹੈਂ ਔਰ ਸਚ ਕੋ ਸੇਵਤੇ ਹੈਂ, ਭਾਵ ਗੁਰ ਉਪਦੇਸੁ ਲੇ ਕਰ ਤਿਸ ਕੋ ਕਮਾਵਤੇ ਹੈਂ॥
Prof. Sahib Singhਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਗੁਰੂ ਦੀ) ਚਰਨੀਂ ਲੱਗਦੇ ਹਨ, ਉਹ ਪ੍ਰਭੂ ਦਾ ਨਾਮ ਵਿਹਾਝਦੇ ਹਨ, ਨਾਮ ਸਿਮਰਦੇ ਹਨ।
ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿ ਕੇ। ਸਚਿ = ਸੱਚ ਵਿਚ, ਸਦਾ-ਥਿਰ ਪ੍ਰਭੂ ਵਿਚ। ਸਚੁ = ਸਦਾ ਕਾਇਮ ਰਹਿਣ ਵਾਲੇ ਦਾ ਨਾਮ। ਵਣਜਹਿ = ਵਿਹਾਝਦੇ ਹਨ।
SikhNet (Spanish)El que se postra a los Pies del Guru, trata y sirve sólo al Uno Verdadero.
ਨਾਨਕ ਗੁਰ ਕੈ ਭਾਣੈ ਜੇ ਚਲਹਿ; ਸਹਜੇ ਸਚਿ ਸਮਾਹਿ ॥੨॥
naanak gur kai bhaanai je chaleh; sahaje sach samaeh |2|
Sant Singh KhalsaO Nanak, those who walk in harmony with the Guru's Will are intuitively absorbed in the True Lord. ||2||
Manmohan SinghTrue Lord. Nanak, they who walk in the Guru's will are easily absorbed in the True Being.
Manmohan Singh (Punjabi)ਨਾਨਕ, ਜੋ ਗੁਰਾਂ ਦੀ ਰਜ਼ਾ ਅੰਦਰ ਟੁਰਦੇ ਹਨ, ਉਹ ਸੁਖੈਨ ਹੀ ਸਤਿਪੁਰਖ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪੁਰਸ਼ ਗੁਰੋਂ ਕੇ ਭਾਣੇ ਮੇਂ ਚਲਤੇ ਹੈਂ, ਸੋ ਸ੍ਵਭਾਵਕ ਹੀ ਸਚ ਮੇਂ ਸਮਾਵਤੇ ਹੈਂ॥
Prof. Sahib Singhਹੇ ਨਾਨਕ! ਜੋ ਗੁਰੂ ਦੇ ਹੁਕਮ ਵਿਚ ਤੁਰਦੇ ਹਨ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸੱਚੇ ਨਾਮ ਵਿਚ ਲੀਨ ਹੋ ਜਾਂਦੇ ਹਨ ॥੨॥
ਪਦ ਅਰਥ ਸਹਜੇ = ਆਤਮਕ ਅਡਲੋਤਾ ਵਿਚ ਟਿਕ ਕੇ ॥੨॥
* ਨੋਟ: ਉਪਰਲੇ 'ਸਮਾਇ' ਤੇ ਏਥੇ 'ਸਮਾਹਿ'-ਦੋਹਾਂ ਦਾ ਫ਼ਰਕ ਚੇਤੇ ਰੱਖਣ-ਜੋਗ ਹੈ।
SikhNet (Spanish)Nanak dice, ese ser vive en la Voluntad del Guru y se funde en la Verdad de Dios, de manera espontánea. (2)