ਸਲੋਕ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.
ਪੜਿ ਪੜਿ ਪੰਡਿਤ ਵਾਦੁ ਵਖਾਣਦੇ; ਮਾਇਆ ਮੋਹ ਸੁਆਇ ॥
parr parr panddit vaad vakhaanade; maaeaa moh suaae |
Sant Singh KhalsaReading and writing, the Pandits engage in debates and disputes; they are attached to the flavors of Maya.
Manmohan SinghReading and writing, the man of letters indulge in controversies in the relish of the love of riches.
Manmohan Singh (Punjabi)ਪੜ੍ਹ ਲਿਖ ਕੇ, ਵਿਦਵਾਨ ਪੁਰਸ਼, ਧਨ-ਦੌਲਤ ਦੇ ਪਿਆਰ ਦੇ ਸੁਆਦ ਅੰਦਰ ਬਇਸ ਮੁਬਾਹਸੇ ਕਰਦੇ ਹਨ।
Fareedkot Teekaਪੰਡਤ ਪੜ ਪੜ ਕਰ ਕੇ (ਵਾਦੁ) ਝਗੜੋਂ ਕੋ ਬਖਾਨਤੇ ਹੈਂ, ਮੋਹ ਕਰ ਕੇ ਮਾਇਆ ਕਾ (ਸੁਆਉ) ਪਰਯੋਜਨ ਹੈ॥
Prof. Sahib Singhਪੰਡਿਤ (ਧਰਮ-ਪੁਸਤਕਾਂ) ਪੜ੍ਹ ਪੜ੍ਹ ਕੇ (ਨਿਰੀ) ਚਰਚਾ ਹੀ ਕਰਦੇ ਹਨ ਤੇ ਮਾਇਆ ਦੇ ਮੋਹ ਦੇ ਚਸਕੇ ਵਿਚ (ਫਸੇ ਰਹਿੰਦੇ ਹਨ);ਪਦ ਅਰਥ ਵਾਦੁ = ਬਹਿਸ, ਝਗੜਾ, ਚਰਚਾ। ਸੁਆਇ = ਸੁਆਦ ਵਿਚ।
SikhNet (Spanish)Los Pandits con los Textos Sagrados, sólo habitan en la contienda, el enamoramiento de Maya,
ਦੂਜੈ ਭਾਇ. ਨਾਮੁ ਵਿਸਾਰਿਆ; ਮਨ ਮੂਰਖ ਮਿਲੈ ਸਜਾਇ ॥
doojai bhaae. naam visaariaa; man moorakh milai sajaae |
Sant Singh KhalsaIn the love of duality, they forget the Naam. Those foolish mortals shall receive their punishment.
Manmohan SinghIn the love of the other, they forget the Lord's Name and those foolish persons are awarded punishment.
Manmohan Singh (Punjabi)ਹੋਰਸ ਦੀ ਪ੍ਰੀਤ ਅੰਦਰ ਉਹ ਪ੍ਰਭੂ ਦੇ ਨਾਮ ਨੂੰ ਭੁਲਾ ਦਿੰਦੇ ਹਨ ਅਤੇ ਉਹਨਾਂ ਬੇਵਕੂਫ ਪੁਰਸ਼ਾਂ ਨੂੰ ਸਜ਼ਾ ਮਿਲਦੀ ਹੈ।
Fareedkot Teekaਦ੍ਵੈਤ ਭਾਵ ਮੇਂ ਲਗ ਕਰ ਨਾਮ ਕੋ ਬਿਸਾਰ ਦੀਆ ਹੈ, ਮਨ ਕੇ ਮੂਰਖੋਂ ਕੋ ਅੰਤ ਕੋ ਸਜਾਇ ਮਿਲਤੀ ਹੈ॥
Prof. Sahib Singh(ਮਾਇਆ ਦੇ ਪਿਆਰ ਵਿਚ) ਪ੍ਰਭੂ ਦਾ ਨਾਮ ਭੁਲਾਈ ਰੱਖਦੇ ਹਨ (ਇਸ ਵਾਸਤੇ) ਮੂਰਖ ਮਨ ਨੂੰ ਸਜ਼ਾ ਮਿਲਦੀ ਹੈ;ਪਦ ਅਰਥ ਸਜਾਇ = ਦੰਡ।
SikhNet (Spanish)sí, ellos se olvidan del Nombre del Señor, porque aman al otro,
ਜਿਨੑਿ ਕੀਤੇ, ਤਿਸੈ. ਨ ਸੇਵਨੑੀ; ਦੇਦਾ ਰਿਜਕੁ ਸਮਾਇ ॥
jina keete, tisai. na sevanaee; dedaa rijak samaae |
Sant Singh KhalsaThey do not serve the One who created them, who gives sustenance to all.
Manmohan SinghThey serve not Him who created them all and who gives sustenance to all.
Manmohan Singh (Punjabi)ਉਹ ਉਸ ਦੀ ਸੇਵਾ ਨਹੀਂ ਕਰਦੇ ਜਿਸ ਨੇ ਉਹਨਾਂ ਨੂੰ ਸਾਜਿਆ ਹੈ ਅਤੇ ਜੋ ਸਾਰਿਆਂ ਨੂੰ ਰੋਜੀ ਦਿੰਦਾ ਹੈ।
Fareedkot Teekaਜਿਸ ਭਗਵਤ ਨੇ ਉਤਪਤਿ ਕੀਏ ਹੈਂ ਅਰ ਤਿਸ ਕੋ ਸੇਵਤੇ ਨਹੀਂ ਹੈਂ, ਜੋ ਸਭ ਕੋ ਰਿਜਕ (ਸਮਾਇ) ਪਹੁੰਚਾਇ ਦੇਤਾ ਹੈ॥
Prof. Sahib Singhਜਿਸ (ਪ੍ਰਭੂ) ਨੇ ਪੈਦਾ ਕੀਤਾ ਹੈ ਜੋ (ਸਦਾ) ਰਿਜ਼ਕ ਅਪੜਾਂਦਾ ਹੈ ਉਸ ਨੂੰ ਯਾਦ ਨਹੀਂ ਕਰਦੇ,ਪਦ ਅਰਥ ਜਿਨ੍ਹ੍ਹਿ = ਜਿਸ (ਪ੍ਰਭੂ) ਨੇ। ਸਮਾਇ ਦੇਦਾ = ਅਪੜਾਂਦਾ ਹੈ (=ਸੰਬਾਹਿ)।
SikhNet (Spanish)y son llevados a enfrentar las consecuencias de su actitud voluntariosa.
ਜਮ ਕਾ ਫਾਹਾ ਗਲਹੁ. ਨ ਕਟੀਐ; ਫਿਰਿ ਫਿਰਿ ਆਵਹਿ ਜਾਇ ॥
jam kaa faahaa galahu. na katteeai; fir fir aaveh jaae |
Sant Singh KhalsaThe noose of Death around their necks is not cut off; they come and go in reincarnation, over and over again.
Manmohan SinghThe death's noose round their neck is shorn not and they continue coming and going, again and again.
Manmohan Singh (Punjabi)ਉਨ੍ਹਾਂ ਦੀ ਗਰਦਨ ਉਦਾਲੇ ਦੀ ਮੌਤ ਦੀ ਫਾਸੀ ਕੱਟੀ ਨਹੀਂ ਜਾਂਦੀ ਅਤੇ ਉਹ ਮੁੜ ਮੁੜ ਕੇ ਆਉਂਦੇ ਜਾਂਦੇ ਰਹਿੰਦੇ ਹਨ।
Fareedkot Teekaਧਰਮਰਾਜ ਕਾ ਫਾਹਾ ਤਿਨ ਕੇ ਗਲੋਂ ਸੇ ਕਟਤਾ ਨਹੀਂ, ਤਾਂ ਤੇ ਬਾਰੰਬਾਰ ਜਨਮਤੇ ਮਰਤੇ ਹੈਂ॥
Prof. Sahib Singh(ਇਸ ਕਾਰਨ) ਉਹਨਾਂ ਦੇ ਗਲੋਂ ਜਮਾਂ ਦੀ ਫਾਹੀ ਕੱਟੀ ਨਹੀਂ ਜਾਂਦੀ, ਉਹ (ਜਗਤ ਵਿਚ) ਮੁੜ ਮੁੜ ਜੰਮਦੇ (ਮਰਦੇ) ਹਨ।ਪਦ ਅਰਥ ਜਾਇ = ਜਨਮ ਲੈ ਕੇ। ਆਵਹਿ ਜਾਇ = ਜਨਮ ਲੈ ਕੇ ਆਉਂਦੇ ਹਨ। ਗਲਹੁ = ਗਲ ਤੋਂ
SikhNet (Spanish)Ellos no Lo sirven, a Quién los creó, a pesar de que les provee de su sustento,
ਜਿਨ ਕਉ ਪੂਰਬਿ ਲਿਖਿਆ; ਸਤਿਗੁਰੁ ਮਿਲਿਆ ਤਿਨ ਆਇ ॥
jin kau poorab likhiaa; satigur miliaa tin aae |
Sant Singh KhalsaThe True Guru comes and meets those who have such pre-ordained destiny.
Manmohan SinghThey, who are so pre-destined; them the True Guru comes and meets.
Manmohan Singh (Punjabi)ਜਿਨ੍ਹਾਂ ਦੇ ਭਾਂਗਾਂ ਵਿੱਚ ਪਿਛਲੀ ਐਹੋ ਜਿਹੀ ਲਿਖਤਾਕਾਰ ਹੈ, ਸੱਚੇ ਗੁਰੂ ਉਨ੍ਹਾਂ ਨੂੰ ਆ ਕੇ ਮਿਲ ਪੈਦੇ ਹਨ।
Fareedkot Teekaਜਿਨ ਕੇ ਮਸਤਕ ਪੂਰਬ ਉਤਮ ਕਰਮ ਕਾ ਲੇਖ ਵਾਹਿਗੁਰੂ ਨੇ ਲਿਖਾ ਹੈ, ਤਿਨ ਕੋ ਸਤਿਗੁਰੂ ਆਇ ਕਰ ਮਿਲਾ ਹੈ॥
Prof. Sahib Singhਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ (ਸਿਮਰਨ ਦਾ ਲੇਖ) ਲਿਖਿਆ ਹੋਇਆ ਹੈ ਉਹਨਾਂ ਨੂੰ ਗੁਰੂ ਆ ਮਿਲਦਾ ਹੈ,
SikhNet (Spanish)y así caen presa de Yama, el emisario de la muerte, sin poder liberarse del ciclo de las idas y venidas.
ਅਨਦਿਨੁ ਨਾਮੁ ਧਿਆਇਦੇ; ਨਾਨਕ ਸਚਿ ਸਮਾਇ ॥੧॥
anadin naam dhiaaeide; naanak sach samaae |1|
Sant Singh KhalsaNight and day, they meditate on the Naam, the Name of the Lord; O Nanak, they merge into the True Lord. ||1||
Manmohan SinghNight and day, they meditate on the Lord's Name and merge in the True Lord, O Nanak.
Manmohan Singh (Punjabi)ਰੈਣ ਅਤੇ ਦਿਨ, ਉਹ ਪ੍ਰਭੂ ਦੇ ਨਾਮ ਦਾ ਸਿਮਰਨ ਕਰਦੇ ਹਨ ਅਤੇ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦੇ ਹਨ, ਹੇ ਨਾਨਕ!
Fareedkot Teekaਜਿਸ ਕੋ ਸਤਿਗੁਰੂ ਮਿਲਾ ਹੈ, ਸੋ ਰਾਤ੍ਰ ਦਿਨ ਨਾਮ ਕੋ ਧਿਆਵਤੇ ਹੈਂ, ਪੁਨਹ ਸ੍ਰੀ ਗੁਰੂ ਜੀ ਕਹਿਤੇ ਹੈਂ: ਵਹੁ ਪੁਰਸ਼ ਸਚ ਮੇਂ ਸਮਾਏ ਹੈਂ॥੧॥
Prof. Sahib Singhਹੇ ਨਾਨਕ! ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿ ਕੇ ਹਰ ਰੋਜ਼ ਨਾਮ ਸਿਮਰਦੇ ਹਨ ॥੧॥ਪਦ ਅਰਥ ਸਚਿ = ਸੱਚ ਵਿਚ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ॥੧॥
SikhNet (Spanish)Quiénes, en su Destino lo traen así inscrito por Dios, son encontrados por el Guru Verdadero, habitando siempre en el Nombre del Señor y así se inmergen en Su Verdad. (1)