ਸਲੋਕ ਮਃ ੪ ॥
salok mahalaa 4 |
Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੌਥੀ ਪਾਤਿਸ਼ਾਹੀ।
SikhNet (Spanish)Slok, Mejl Guru Ram Das, Cuarto Canal Divino.
ਹਮਰੀ ਜਿਹਬਾ ਏਕ; ਪ੍ਰਭ ਹਰਿ ਕੇ ਗੁਣ ਅਗਮ ਅਥਾਹ ॥
hamaree jihabaa ek; prabh har ke gun agam athaah |
Sant Singh KhalsaI have only one tongue, and the Glorious Virtues of the Lord God are Unapproachable and Unfathomable.
Manmohan SinghI have but one tongue, but Unapproachable and Unfathomable are the Lord God's virtues.
Manmohan Singh (Punjabi)ਮੇਰੀ ਕੇਵਲ ਇਕ ਜੀਭ ਹੈ, ਪ੍ਰੰਤੂ ਪਹੁੰਚ ਤੋਂ ਪਰੇ ਅਤੇ ਬੇਥਾਹ ਹਨ ਸਾਈਂ ਹਰੀ ਦੀਆਂ ਵਡਿਆਈਆਂ।
Fareedkot Teekaਹੇ ਹਰੀ ਪ੍ਰਭੂ! ਹਮਾਰੀ ਜਿਹਬਾ ਤੋ ਏਕ ਹੈ। ਹੇ ਅਗਮ ਰੂਪ! ਆਪ ਕੇ ਗੁਣ (ਅਥਾਹ) ਬੇਅੰਤ ਹੈਂ॥
Prof. Sahib Singhਹੇ ਪ੍ਰਭੂ! ਹੇ ਹਰੀ! ਅਸਾਂ ਜੀਵਾਂ ਦੀ (ਸਿਰਫ਼) ਇੱਕ ਜੀਭ ਹੈ, ਪਰ ਤੇਰੇ ਗੁਣ ਬੇਅੰਤ ਹਨ (ਇਕ ਐਸਾ ਸਮੁੰਦਰ ਹਨ) ਜਿਸ ਦੀ ਹਾਥ ਨਹੀਂ ਪੈ ਸਕਦੀ।ਪਦ ਅਰਥ ਪ੍ਰਭ = ਹੇ ਪ੍ਰਭੂ! ਹਰਿ ਕੇ ਗੁਣ = ਹੇ ਹਰੀ! ਤੇਰੇ ਗੁਣ। ਅਥਾਹ = (ਐਸਾ ਸਮੁੰਦਰ) ਜਿਸ ਦੀ ਹਾਥ ਨ ਪੈ ਸਕੇ। ਅਗਮ = (ਇਤਨੇ ਬੇਅੰਤ ਕਿ ਉਹਨਾਂ ਦੇ ਅੰਤ ਤਕ) ਪਹੁੰਚਿਆ ਨਾ ਜਾ ਸਕੇ।
SikhNet (Spanish)Tengo sólo una lengua y las Virtudes Gloriosas de Dios Nuestro Señor son Inalcanzables e Insondables.
ਹਮ ਕਿਉ ਕਰਿ ਜਪਹ ਇਆਣਿਆ; ਹਰਿ ਤੁਮ ਵਡ ਅਗਮ ਅਗਾਹ ॥
ham kiau kar japah eaaniaa; har tum vadd agam agaah |
Sant Singh KhalsaI am ignorant - how can I meditate on You, Lord? You are Great, Unapproachable and Immeasurable.
Manmohan SinghHow can I, the ignorant one, remember Thee, O God? Thou are Great, Unfathomable and Unweighable.
Manmohan Singh (Punjabi)ਮੈਂ ਬੇ-ਸਮਝ, ਕਿਸ ਤਰ੍ਹਾਂ ਤੇਰਾ ਸਿਮਰਨ ਕਰ ਸਕਦਾ ਹਾਂ, ਹੇ ਹਰੀ? ਤੂੰ ਵਿਸ਼ਾਲ, ਬੇਥਾਹ ਅਤੇ ਅਜੋਖ ਹੈ।
Fareedkot Teekaਹਮ (ਇਆਣੇ) ਬਾਲਕ ਕੈਸੇ ਜਪ ਸਕੇਂ? ਹੇ ਹਰੀ! ਤੁਮ ਬਡੇ (ਅਗਮ) ਮਨ ਬਾਣੀ ਕਾ ਪਰਾ ਔਰ (ਅਗਾਹ) ਬੇਅੰਤ ਹੋ॥
Prof. Sahib Singhਹੇ ਪ੍ਰਭੂ! ਤੂੰ ਬਹੁਤ ਅਪਹੁੰਚ ਹੈਂ ਤੇ ਡੂੰਘਾ ਹੈਂ ਅਸੀਂ ਅੰਞਾਣ ਜੀਵ ਤੈਨੂੰ ਕਿਵੇਂ ਜਪ ਸਕਦੇ ਹਾਂ?ਪਦ ਅਰਥ ਕਿਉ ਕਰਿ = ਕਿਵੇਂ? ਜਪਹ = ਅਸੀਂ ਜਪੀਏ। ਇਆਣਿਆ = ਅੰਞਾਣੇ। ਅਗਾਹ = ਅਗਾਧ, (ਉਹ ਸਮੁੰਦਰ) ਜਿਸ ਦੀ ਡੂੰਘਾਈ ਨਾਹ ਲੱਭ ਸਕੇ।
SikhNet (Spanish)Con mi ignorancia ¿cómo puedo meditar en Ti, oh Señor? Eres Grandioso. Inalcanzable e Inconmensurable.
ਹਰਿ ਦੇਹੁ ਪ੍ਰਭੂ ਮਤਿ ਊਤਮਾ; ਗੁਰ ਸਤਿਗੁਰ ਕੈ ਪਗਿ ਪਾਹ ॥
har dehu prabhoo mat aootamaa; gur satigur kai pag paah |
Sant Singh KhalsaO Lord God, please bless me with that sublime wisdom, that I may fall at the Feet of the Guru, the True Guru.
Manmohan SinghO Lord, bless Thou me with sublime wisdom, that I may fall at the great True Guru's feet.
Manmohan Singh (Punjabi)ਹੇ ਸੁਆਮੀ! ਤੂੰ ਮੈਨੂੰ ਸ਼੍ਰੇਸ਼ਟ ਸਮਝ ਬਖਸ਼, ਤਾਂ ਜੋ ਮੈਂ ਵੱਡੇ ਸੱਚੇ ਗੁਰਾਂ ਦੇ ਪੈਰੀ ਡਿਗ ਪਵਾ।
Fareedkot Teekaਹੇ ਹਰੀ ਪ੍ਰਭੂ! ਹਮਾਰੇ ਕੋ ਊਤਮ ਗਤੀ ਦੀਜੀਏ, ਜੋ ਹਮ (ਗੁਰ) ਪੂਜ ਰੂਪ ਸਤਿਗੁਰੂ ਕੀ ਚਰਨੀ ਪਵੈਂ॥
Prof. Sahib Singhਹੇ ਹਰੀ! ਸਾਨੂੰ ਕੋਈ ਸ੍ਰੇਸ਼ਟ ਅਕਲ ਬਖ਼ਸ਼ ਜਿਸ ਦਾ ਸਦਕਾ ਅਸੀਂ ਗੁਰੂ ਦੇ ਚਰਨਾਂ ਉਤੇ ਢਹਿ ਪਈਏ।ਪਦ ਅਰਥ ਕੈ ਪਗਿ = ਦੇ ਕਦਮ ਤੇ। ਪਾਹ = ਅਸੀਂ ਪੈ ਜਾਈਏ।
SikhNet (Spanish)Oh Señor Dios, por favor bendíceme con esa Sabiduría Sublime que me permita caer a los Pies del Guru, del Verdadero Guru.
ਸਤਸੰਗਤਿ ਹਰਿ ਮੇਲਿ ਪ੍ਰਭ; ਹਮ ਪਾਪੀ ਸੰਗਿ ਤਰਾਹ ॥
satasangat har mel prabh; ham paapee sang taraah |
Sant Singh KhalsaO Lord God, please lead me to the Sat Sangat, the True Congregation, where even a sinner like myself may be saved.
Manmohan SinghMy Lord God, unite Thou me with the saints society, that I, the sinner, may be saved with them.
Manmohan Singh (Punjabi)ਮੇਰੇ ਵਾਹਿਗੁਰੂ ਸੁਆਮੀ! ਤੂੰ ਮੈਨੂੰ ਸਾਧ ਸੰਗਤ ਨਾਲ ਜੋੜ ਦੇ, ਤਾਂ ਜੋ ਮੈਂ ਗੁਨਾਹਗਾਰ ਭੀ ਉਨ੍ਹਾਂ ਦੇ ਨਾਲ ਪਾਰ ਉਤਰ ਜਾਵਾਂ।
Fareedkot Teekaਹੇ ਹਰੀ ਪ੍ਰਭੂ! ਹਮ ਕੋ ਅਪਣੀ ਸਤਸੰਗਤ ਮੇਂ ਮੇਲ ਦੀਜੀਏ, ਜੋ ਹਮ ਪਾਪੀ ਤਿਨ ਕੇ ਸੰਗ ਮੇਂ ਮਿਲ ਕਰ ਤਰ ਜਾਵੈਂ॥
Prof. Sahib Singhਹੇ ਪ੍ਰਭੂ! ਹੇ ਹਰੀ! ਸਾਨੂੰ ਸਾਧ ਸੰਗਤ ਮਿਲਾ ਕਿ (ਸਤ ਸੰਗੀਆਂ ਦੀ) ਸੰਗਤ ਵਿਚ ਅਸੀਂ ਪਾਪੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਏ।ਪਦ ਅਰਥ ਹਮ ਤਰਾਹ = ਅਸੀਂ ਤਰ ਸਕੀਏ।
SikhNet (Spanish)Oh Señor Dios, guíame hasta la Saad Sangat, la Verdadera Congregación, en donde hasta un ser malvado, como yo, puede ser salvado.
ਜਨ ਨਾਨਕ ਕਉ. ਹਰਿ ਬਖਸਿ ਲੈਹੁ; ਹਰਿ ਤੁਠੈ ਮੇਲਿ ਮਿਲਾਹ ॥
jan naanak kau. har bakhas laihu; har tutthai mel milaah |
Sant Singh KhalsaO Lord, please bless and forgive servant Nanak; please unite him in Your Union.
Manmohan SinghO Lord Master, pardon Thou Thy slave Nanak and be merciful to unite him in Thy union.
Manmohan Singh (Punjabi)ਹੇ ਸੁਆਮੀ ਮਾਲਕ! ਤੂੰ ਆਪਣੇ ਗੋਲੇ ਨਾਨਕ ਨੂੰ ਮਾਫ ਕਰ ਦੇ ਅਤੇ ਆਪਣੀ ਮਿਹਰ ਕਰਕੇ ਉਸ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਜਨ ਕੋ ਆਪ ਬਖਸ਼ ਲੀਜੀਏ, ਹੇ ਹਰੀ! ਆਪ ਹੀ (ਤੁਠੈ) ਪ੍ਰਸੰਨ ਹੋਏ ਆਪਣੇ ਮੇਲ ਮੇਂ ਮਿਲਾਇ ਲੇਵੋਗੇ॥
Prof. Sahib Singhਹੇ ਹਰੀ! (ਆਪਣੇ) ਦਾਸ ਨਾਨਕ ਉਤੇ ਮਿਹਰ ਕਰ, ਜੇ ਤੂੰ ਮਿਹਰ ਕਰੇਂ ਤਾਂ ਹੀ ਅਸੀਂ ਤੇਰੇ ਚਰਨਾਂ ਵਿਚ ਮਿਲ ਸਕਦੇ ਹਾਂ।ਪਦ ਅਰਥ ਕਉ = ਨੂੰ। ਤੁਠੈ = ਜੇ ਤੂੰ ਪ੍ਰਸੰਨ ਹੋਵੇਂ। ਮੇਲਿ ਮਿਲਾਹ = (ਤੇਰੇ) ਮਿਲਾਪ ਵਿਚ ਅਸੀਂ ਮਿਲ ਸਕਦੇ ਹਾਂ।
SikhNet (Spanish)Oh Señor, por favor bendice y perdona al Sirviente Nanak, únelo en Tu Ser.
ਹਰਿ ਕਿਰਪਾ ਕਰਿ ਸੁਣਿ ਬੇਨਤੀ; ਹਮ ਪਾਪੀ ਕਿਰਮ ਤਰਾਹ ॥੧॥
har kirapaa kar sun benatee; ham paapee kiram taraah |1|
Sant Singh KhalsaO Lord, please be merciful and hear my prayer; I am a sinner and a worm - please save me! ||1||
Manmohan SinghO God, mercifully hear Thou my supplication and ferry me, a sinner and a worm.
Manmohan Singh (Punjabi)ਹੇ ਵਾਹਿਗੁਰੂ! ਮਿਹਰ ਧਾਰ ਕੇ, ਤੂੰ ਮੇਰੀ ਪ੍ਰਾਰਥਨਾ ਸ੍ਰਵਨ ਕਰ ਅਤੇ ਮੈ, ਪਾਂਬਰ ਅਤੇ ਕੀੜੇ ਦਾ ਪਾਰ-ਉਤਾਰਾ ਕਰ ਦੇ।
Fareedkot Teekaਹੇ ਹਰੀ! ਕ੍ਰਿਪਾ ਕਰ ਕੇ ਹਮਾਰੀ ਬੇਨਤੀ ਕੋ ਸੁਣੋ ਕਿ ਹਮ ਪਾਪੀਓਂ ਕੋ, ਭਾਵ ਤੁਛ ਜੀਵੋਂ ਕੋ ਤਾਰ ਲੀਜੀਏ॥੧॥
Prof. Sahib Singhਹੇ ਹਰੀ! ਕਿਰਪਾ ਕਰ, (ਅਸਾਡੀ) ਬੇਨਤੀ ਸੁਣ, ਅਸੀਂ ਪਾਪੀ ਅਸੀਂ ਕੀੜੇ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਏ ॥੧॥ਪਦ ਅਰਥ ਕਿਰਮ = ਕੀੜੇ ॥੧॥
SikhNet (Spanish)Oh Señor, ten Misericordia y escucha mi oración, salva por favor a este malvado gusano. (1)