ੴ

ਸਿੱਖਬਾਣੀ · SikhBani

ਹਰਿ ਕਰਹੁ ਕ੍ਰਿਪਾ ਜਗਜੀਵਨਾ ਗੁਰੁ ਸਤਿਗੁਰੁ ਮੇਲਿ ਦਇਆਲੁ ॥

har karahu kripaa jagajeevanaa gur satigur mel deaal
Guru Ramdas Ji ਗੁਰੂ ਰਾਮਦਾਸ ਜੀ · Raag Kaanraa · Ang 1314, 1315 · 6 lines
Translations

ਮਃ ੪ ॥

mahalaa 4 | Ang 1314

Sant Singh KhalsaFourth Mehl:
Manmohan Singh4th Guru.
Manmohan Singh (Punjabi)ਚੋਥੀ ਪਾਤਿਸ਼ਾਹੀ।
SikhNet (Spanish)Mejl Guru Ram Das, Cuarto Canal Divino.

ਹਰਿ ਕਰਹੁ ਕ੍ਰਿਪਾ ਜਗਜੀਵਨਾ; ਗੁਰੁ ਸਤਿਗੁਰੁ ਮੇਲਿ ਦਇਆਲੁ ॥

har karahu kripaa jagajeevanaa; gur satigur mel deaal | Ang 1314

Sant Singh KhalsaO Lord, Life of the World, please bless me with Your Grace, and lead me to meet the Guru, the Merciful True Guru.
Manmohan SinghO Lord, the life of the world, show Thou mercy unto me and make me meet the compassionate, great True Guru.
Manmohan Singh (Punjabi)ਹੇ ਜਗਤ ਦੀ ਜਿੰਦ-ਜਾਨ ਪ੍ਰਭੂ! ਤੂੰ ਮੇਰੇ ਉਤੇ ਮਿਹਰ ਧਾਰ ਅਤੇ ਮੈਨੂੰ ਮਿਹਰਬਾਨ, ਵੱਡੇ ਸੱਚੇ ਗੁਰਾਂ ਨਾਲ ਮਿਲਾ ਦੇ।
Fareedkot Teekaਹੇ ਦ੍ਯਾਲੂ ਜਗਤ ਕੇ ਪ੍ਰਾਣ ਰੂਪ! ਮੇਰੇ ਪੁਰ ਏਹ ਕ੍ਰਿਪਾ ਕਰੋ ਕਿ (ਗੁਰੁ) ਪੂਜ ਸਤਿਗੁਰੂ ਮੇਰੇ ਕੋ ਮੇਲ ਦੀਜੀਏ॥
Prof. Sahib Singhਹੇ ਜਗਤ ਦੇ ਜ਼ਿੰਦਗੀ ਦੇ ਆਸਰੇ ਹਰੀ! ਮਿਹਰ ਕਰ (ਸਾਨੂੰ) ਦਇਆ ਦਾ ਸੋਮਾ ਗੁਰੂ ਮਿਲਾ।

ਪਦ ਅਰਥ ਜਗਜੀਵਨਾ = ਹੇ ਜਗਤ ਦੇ ਜੀਵਨ! ਹੇ ਜਗਤ ਦੀ ਜ਼ਿੰਦਗੀ ਦੇ ਆਸਰੇ! ਦਇਆਲੁ = ਦਇਆ ਦਾ ਘਰ।

SikhNet (Spanish)Oh Señor, vida del mundo, bendíceme con Tu Gracia y guíame para encontrar al Guru,

ਗੁਰ ਸੇਵਾ ਹਰਿ. ਹਮ ਭਾਈਆ; ਹਰਿ ਹੋਆ ਹਰਿ ਕਿਰਪਾਲੁ ॥

gur sevaa har. ham bhaaeea; har hoaa har kirapaal | Ang 1314

Sant Singh KhalsaI am happy to serve the Guru; the Lord has become merciful to me.
Manmohan SinghGod, the Lord Master has become merciful unto me and I now love the service of the Guru.
Manmohan Singh (Punjabi)ਵਾਹਿਗੁਰੂ ਸੁਆਮੀ ਮਾਲਕ ਮੇਰੇ ਤੇ ਮਇਆਵਾਨ ਹੋ ਗਿਆ ਹੈ ਅਤੇ ਮੈਂ ਹੁਣ ਗੁਰਾ ਦੀ ਟਹਿਲ ਸੇਵਾ ਨੂੰ ਪਿਆਰ ਕਰਦਾ ਹਾਂ।
Fareedkot Teekaਹਰੀ ਗੁਰੂ ਕੀ ਸੇਵਾ ਹਮ ਕੋ ਪ੍ਯਾਰੀ ਲਗੀ ਹੈ, ਹਰਿ ਹਰਿ ਹਮਾਰੇ ਪੁਰ ਕ੍ਰਿਪਾਲ ਹੂਆ ਹੈ॥
Prof. Sahib Singhਜਦੋਂ ਹਰੀ ਆਪ (ਸਾਡੇ ਉਤੇ) ਦਇਆਵਾਨ ਹੋਇਆ, ਤਦੋਂ ਗੁਰੂ ਦੀ (ਦੱਸੀ ਹੋਈ) ਸੇਵਾ ਸਾਨੂੰ ਚੰਗੀ ਲੱਗਣ ਲੱਗ ਪਈ।

ਪਦ ਅਰਥ ਹਰਿ = ਹੇ ਹਰੀ! ਭਾਈਆ = ਚੰਗੀ ਲੱਗੀ। ਕਿਰਪਾਲੁ = ਦਇਆਵਾਨ।

SikhNet (Spanish)al Verdadero y Misericordioso Guru. Estoy feliz de servir al Guru, pues el Señor me ha mostrado Su Misericordia.

ਸਭ ਆਸਾ ਮਨਸਾ ਵਿਸਰੀ; ਮਨਿ ਚੂਕਾ ਆਲ ਜੰਜਾਲੁ ॥

sabh aasaa manasaa visaree; man chookaa aal janjaal | Ang 1315

Sant Singh KhalsaAll my hopes and desires have been forgotten; my mind is rid of its worldly entanglements.
Manmohan SinghI have forgotten all my hopes and desires and my mind is rid of the worldly entanglements.
Manmohan Singh (Punjabi)ਮੈਂ ਆਪਣੀਆਂ ਸਾਰੀਆਂ ਉਮੈਦਾਂ ਤੇ ਖਾਹਿਸ਼ਾ ਭੁਲਾ ਛੱਡੀਆਂ ਹਨ ਅਤੇ ਮੇਰਾ ਮਨੂਆ ਸੰਸਾਰੀ ਪੁਆੜਿਆ ਤੋਂ ਖਲਾਸੀ ਪਾ ਗਿਆ ਹੈ।
Fareedkot Teekaਸਭੀ ਆਸਾ ਮਨਸਾ ਬਿਸਰ ਗਈ ਹੈ ਔਰ ਮਨ ਸੇ (ਆਲ) ਘਰ ਕਾ ਧੰਧਾ ਭੀ ਚੁਕ ਹੂਆ ਹੈ॥
Prof. Sahib Singhਸਾਰੀ ਆਸਾ ਤੇ ਤ੍ਰਿਸ਼ਨਾ ਵਿੱਸਰ ਗਈ, ਮਨ ਵਿਚ (ਟਿਕਿਆ ਹੋਇਆ) ਘਰ ਦਾ ਮੋਹ (ਭੀ) ਮੁਕ ਗਿਆ।

ਪਦ ਅਰਥ ਮਨਸਾ = ਮਨ ਦਾ ਫੁਰਨਾ। ਮਨਿ = ਮਨ ਵਿਚ (ਟਿਕਿਆ ਹੋਇਆ)। ਆਲ = (ਆਲਯ) ਘਰ। ਆਲ ਜੰਜਾਲ = ਘਰ ਦਾ ਬੰਧਨ, ਘਰ ਦਾ ਮੋਹ।

SikhNet (Spanish)Todas mis ansiedades y deseos se han quedado atrás y mi mente se ha liberado de sus enredos mundanos.

ਗੁਰਿ ਤੁਠੈ. ਨਾਮੁ ਦ੍ਰਿੜਾਇਆ; ਹਮ ਕੀਏ ਸਬਦਿ ਨਿਹਾਲੁ ॥

gur tutthai. naam drirraaeaa; ham kee sabad nihaal | Ang 1315

Sant Singh KhalsaThe Guru, in His Mercy, implanted the Naam within me; I am enraptured with the Word of the Shabad.
Manmohan SinghIn his mercy, the Guru has implanted the Name within me and has make me happy with his world.
Manmohan Singh (Punjabi)ਆਪਣੀ ਮਿਹਰ ਸਦਕਾ ਗੁਰਾਂ ਨੇ ਮੇਰੇ ਅੰਦਰ ਨਾਮ ਪੱਕਾ ਕੀਤਾ ਹੈ ਅਤੇ ਆਪਣੀ ਬਾਣੀ ਨਾਲ ਮੈਨੂੰ ਪ੍ਰਸੰਨ ਕਰ ਦਿੱਤਾ ਹੈ।
Fareedkot Teekaਗੁਰੋਂ ਨੇ ਹਮਾਰੇ ਪੁਰ ਪ੍ਰਸੰਨ ਹੋ ਕਰ ਨਾਮ ਦ੍ਰਿੜਾਇਆ ਹੈ, ਹਮ ਕੋ ਸਬਦ ਦੇ ਕਰ ਸੁਖੋਂ ਸੇ ਰਹਿਤ ਕੀਆ ਹੈ॥
Prof. Sahib Singhਪ੍ਰਸੰਨ ਹੋਏ ਗੁਰੂ ਨੇ ਪਰਮਾਤਮਾ ਦਾ ਨਾਮ (ਸਾਡੇ ਮਨ ਵਿਚ) ਪੱਕਾ ਕਰ ਦਿੱਤਾ, ਆਪਣੇ ਸ਼ਬਦ ਦੀ ਰਾਹੀਂ ਸਾਨੂੰ (ਉਸ ਨੇ) ਨਿਹਾਲ ਕਰ ਦਿੱਤਾ।

ਪਦ ਅਰਥ ਗੁਰਿ = ਗੁਰੂ ਨੇ। ਗੁਰਿ ਤੁਠੈ = ਪ੍ਰਸੰਨ ਹੋਏ ਗੁਰੂ ਨੇ। ਦ੍ਰਿੜਾਇਆ = (ਹਿਰਦੇ ਵਿਚ) ਪੱਕਾ ਕਰ ਦਿੱਤਾ। ਹਮ = ਅਸਾਨੂੰ। ਸਬਦਿ = ਸ਼ਬਦ ਦੀ ਰਾਹੀਂ।

SikhNet (Spanish)El Guru, en Su Misericordia, implantó el Naam en mi interior y ahora vivo fascinado con la Palabra del Shabd.

ਜਨ ਨਾਨਕਿ. ਅਤੁਟੁ ਧਨੁ ਪਾਇਆ; ਹਰਿ ਨਾਮਾ ਹਰਿ ਧਨੁ ਮਾਲੁ ॥੨॥

jan naanak. atutt dhan paaeaa; har naamaa har dhan maal |2| Ang 1315

Sant Singh KhalsaServant Nanak has obtained the inexhaustible wealth; the Lord's Name is his wealth and property. ||2||
Manmohan SinghSerf Nanak has attained the inexhaustible wealth, the Lord Master's Name is his wealth and poverty.
Manmohan Singh (Punjabi)ਦਾਸ ਨਾਨਕ ਨੂੰ ਅਖੁਟ ਦੌਲਤ ਪ੍ਰਾਪਤ ਹੋ ਗਈ ਹੈ, ਪ੍ਰਭੂ ਪ੍ਰਮੇਸ਼ਰ ਦਾ ਨਾਮ ਉਸ ਦੀ ਦੌਲਤ ਅਤੇ ਜਾਇਦਾਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਨੇ ਅਤੋਟ ਧਨ ਕੋ ਪਾਯਾ ਹੈ, ਕਿਉਂਕਿ ਹਮਾਰਾ ਹਰਿ ਹਰਿ ਨਾਮ ਹੀ ਧਨ ਨਗਦੀ ਅਰ ਮਾਲ ਹਾਥੀ ਘੋੜੇ ਹੈਂ॥੨॥
Prof. Sahib Singh(ਗੁਰੂ ਦੀ ਕਿਰਪਾ ਨਾਲ) ਦਾਸ ਨਾਨਕ ਨੇ ਪਰਮਾਤਮਾ ਦਾ ਨਾਮ-ਧਨ ਹਾਸਲ ਕਰ ਲਿਆ ਹੈ ਜੋ ਕਦੇ ਮੁੱਕਣ ਵਾਲਾ ਨਹੀਂ ॥੨॥

ਪਦ ਅਰਥ ਨਾਨਕਿ = ਨਾਨਕ ਨੇ। ਅਤੁਟੁ = ਕਦੇ ਨਾਹ ਮੁੱਕਣ ਵਾਲਾ। ਪਾਇਆ = ਲੱਭ ਲਿਆ ॥੨॥

SikhNet (Spanish)El Sirviente Nanak ha obtenido la Riqueza Infinita, pues el Nombre del Señor es La Riqueza y La Propiedad. (2)
Answers quote the Granth verbatim with Ang citations. AI commentary is not Gurbani and not a religious ruling.