ੴ

ਸਿੱਖਬਾਣੀ · SikhBani

ਗਉੜੀ ਕਬੀਰ ਜੀ ॥

gaurree kabeer jee
Bhagat Kabir Ji ਭਗਤ ਕਬੀਰ ਜੀ · Raag Gauree · Ang 329 · 9 lines
Translations

ਗਉੜੀ ਕਬੀਰ ਜੀ ॥

gaurree kabeer jee |

Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.

ਆਪੇ ਪਾਵਕੁ; ਆਪੇ ਪਵਨਾ ॥

aape paavak; aape pavanaa |

Sant Singh KhalsaHe Himself is the fire, and He Himself is the wind.
Manmohan SinghGod Himself is the fire and Himself the wind.
Manmohan Singh (Punjabi)ਹਰੀ ਖੁਦ ਅੱਗ ਹੈ, ਖੁਦ ਹੀ ਹਵਾ।
Fareedkot Teekaਆਪ ਹੀ ਅਗਨੀ ਹੈ ਔਰ ਆਪ ਹੀ ਪਵਨ ਹੈ॥
Prof. Sahib Singhਖਸਮ (ਪ੍ਰਭੂ) ਆਪ ਹੀ ਅੱਗ ਹੈ, ਆਪ ਹੀ ਹਵਾ ਹੈ।

ਪਦ ਅਰਥ ਆਪੇ = ਆਪ ਹੀ। ਪਾਵਕੁ = ਅੱਗ। ਪਵਨਾ = ਹਵਾ।

SikhNet (Spanish)El Señor Mismo es el fuego, Él Mismo es el aire,

ਜਾਰੈ ਖਸਮੁ; ਤ ਰਾਖੈ ਕਵਨਾ ॥੧॥

jaarai khasam; ta raakhai kavanaa |1|

Sant Singh KhalsaWhen our Lord and Master wishes to burn someone, then who can save him? ||1||
Manmohan SinghWhen the Master wishes to burn then who can save?
Manmohan Singh (Punjabi)ਜਦ ਮਾਲਕ ਹੀ ਸਾੜਨਾ ਲੋੜਦਾ ਹੈ, ਤਦ ਕੌਣ ਬਚਾ ਸਕਦਾ ਹੈ?
Fareedkot Teekaਜਬ ਮਾਲਕ ਜਾਰੇਗਾ ਤਬ ਕੌਨ ਰਾਖੇਗਾ, ਭਾਵ ਯਹਿ ਕਿ ਕੋਈ ਨਹੀਂ ਰਖ ਸਕਤਾ ॥੧॥
Prof. Sahib Singhਜੇ ਉਹ ਆਪ ਹੀ (ਜੀਵ ਨੂੰ) ਸਾੜਨ ਲੱਗੇ, ਤਾਂ ਕੌਣ ਬਚਾ ਸਕਦਾ ਹੈ? ॥੧॥

ਪਦ ਅਰਥ ਜਾਰੈ = ਸਾੜਦਾ ਹੈ। ਤ = ਤਾਂ। ਕਵਨਾ = ਕੌਣ? ॥੧॥

SikhNet (Spanish)si Él quiere destruir a alguien, ¿quién lo podrá salvar?(1)

ਰਾਮ ਜਪਤ; ਤਨੁ ਜਰਿ ਕੀ ਨ ਜਾਇ ॥

raam japat; tan jar kee na jaae |

Sant Singh KhalsaWhen I chant the Lord's Name, what does it matter if my body burns?
Manmohan SinghWhat if even my body is burnt, when I am repeating the Lord's Name?
Manmohan Singh (Punjabi)ਸੁਆਮੀ ਦੇ ਨਾਮ ਦਾ ਉਚਾਰਨ ਕਰਦਿਆਂ, ਕੀ ਹੋਇਆ, ਭਾਵੇਂ ਮੇਰਾ ਸਰੀਰ ਭੀ ਬੇਸ਼ਕ ਸੜ ਜਾਵੇ?
Fareedkot Teekaਹੇ ਭਾਈ! ਰਾਮ ਜਪਤੇ ਹੂਏ ਸਰੀਰ ਜਲ ਕਿਉਂ ਨ ਜਾਵੇ ਅਰਥਾਤ ਬੇਸ਼ਕ ਜਲ ਜਾਵੇ॥
Prof. Sahib Singhਪ੍ਰਭੂ ਦਾ ਸਿਮਰਨ ਕਰਦਿਆਂ (ਉਸ ਦਾ) ਸਰੀਰ ਭੀ ਭਾਵੇਂ ਸੜ ਜਾਏ (ਉਹ ਰਤਾ ਪਰਵਾਹ ਨਹੀਂ ਕਰਦਾ)

ਪਦ ਅਰਥ ਰਾਮ ਜਪਤ = ਪ੍ਰਭੂ ਦਾ ਸਿਮਰਨ ਕਰਦਿਆਂ। ਕੀ ਨ = ਕਿਉਂ ਨ? ਭਾਵੇਂ, ਬੇਸ਼ੱਕ। ਜਰਿ ਕੀ ਨ ਜਾਇ = ਬੇਸ਼ਕ ਸੜ ਜਾਏ।

SikhNet (Spanish)¿Cómo es que uno, que contempla al Señor, puede ser consumido por el fuego?

ਰਾਮ ਨਾਮ; ਚਿਤੁ ਰਹਿਆ ਸਮਾਇ ॥੧॥ ਰਹਾਉ ॥

raam naam; chit rahiaa samaae |1| rahaau |

Sant Singh KhalsaMy consciousness remains absorbed in the Lord's Name. ||1||Pause||
Manmohan SinghIn the Master's Name, my mind remains absorbed. Pause.
Manmohan Singh (Punjabi)ਮਾਲਕ ਦੇ ਨਾਮ ਅੰਦਰ ਮੇਰਾ ਮਨ ਲੀਨ ਰਹਿੰਦਾ ਹੈ। ਠਹਿਰਾਉ।
Fareedkot Teekaਮੇਰਾ ਤੋ ਚਿਤ ਰਾਮ ਨਾਮ ਮੇਂ ਸਮਾ ਰਹਾ ਹੈ॥੧॥ ਰਹਾਉ ॥
Prof. Sahib Singh(ਜਿਸ ਮਨੁੱਖ ਦਾ) ਮਨ ਪ੍ਰਭੂ ਦੇ ਨਾਮ ਵਿਚ ਜੁੜ ਰਿਹਾ ਹੈ ॥੧॥ ਰਹਾਉ ॥
SikhNet (Spanish)Sí, ¿aquél que tiene su mente imbuida en el Señor, el Dios? (1-Pausa)

ਕਾ ਕੋ ਜਰੈ; ਕਾਹਿ ਹੋਇ ਹਾਨਿ ॥

kaa ko jarai; kaeh hoe haan |

Sant Singh KhalsaWho is burned, and who suffers loss?
Manmohan SinghWhose house burns and who suffers loss?
Manmohan Singh (Punjabi)ਕੀਹਦਾ ਘਰ ਸੜਦਾ ਹੈ ਤੇ ਕਿਸ ਦਾ ਨੁਕਸਾਨ ਹੁੰਦਾ ਹੈ?
Fareedkot Teekaਜਬ ਸਰਬ ਰੂਪੀ ਵਹੀ ਹੈ ਤਬ ਕਿਸ ਕਾ ਜਲਤਾ ਹੈ ਔਰ ਕਿਸ ਕਾ ਨੁਕਸਾਨ ਹੋਤਾ ਹੈ॥
Prof. Sahib Singh(ਕਿਉਂਕਿ ਬੰਦਗੀ ਕਰਨ ਵਾਲੇ ਨੂੰ ਇਹ ਨਿਸ਼ਚਾ ਹੁੰਦਾ ਹੈ ਕਿ) ਨਾਹ ਕਿਸੇ ਦਾ ਕੁਝ ਸੜਦਾ ਹੈ, ਤੇ ਨਾਹ ਕਿਸੇ ਦਾ ਕੋਈ ਨੁਕਸਾਨ ਹੁੰਦਾ ਹੈ;

ਪਦ ਅਰਥ ਕਾ ਕੋ = ਕਿਸ ਦਾ ਕੁਝ? ਕਾਹਿ = ਕਿਸ ਦਾ? ਹਾਨਿ = ਹਾਨੀ, ਨੁਕਸਾਨ।

SikhNet (Spanish)Di, ¿quién es quemado, y quién pierde?

ਨਟ ਵਟ ਖੇਲੈ; ਸਾਰਿਗਪਾਨਿ ॥੨॥

natt vatt khelai; saarigapaan |2|

Sant Singh KhalsaThe Lord plays, like the juggler with his ball. ||2||
Manmohan SinghGod plays like the juggler's ball.
Manmohan Singh (Punjabi)ਮਦਾਰੀ ਦੇ ਵੱਟੇ ਵਾਙੂ ਹਰੀ ਖੇਡਦਾ ਹੈ।
Fareedkot Teekaਜੈਸੇ ਨਟ ਅਨੇਕ ਸ੍ਵਾਂਗ ਕਰ ਕੇ ਖੇਲਤਾ ਹੈ, ਤੈਸੇ ਸਰਬ ਰੂਪ ਹੋ ਕਰ ਹਾਥ ਮੇਂ ਸਾਰੰਗ ਨਾਮੁ ਧਨਖ ਕੇ ਧਾਰਨੇ ਵਾਲਾ ਬਿਸਨ ਹੀ ਖੇਡ ਰਹਾ ਹੈ। ਵਾ ਜੈਸੇ ਮਦਾਰੀ ਕਾ ਬੇਟਾ ਉਸ ਕੇ ਕਹਣੇ ਕਰ ਕਭੀ ਗੁਲੇਲ ਕੇ ਊਪਰ ਚੜਤਾ ਹੈ ਕਬੀ ਨੀਚੇ ਆਵਤਾ ਹੈ, ਤੈਸੇ ਸਭ ਚੜਾਉ ਉਤਰਾਉ ਪਰਮੇਸ੍ਵਰ ਕਾ ਹੈ॥੨॥
Prof. Sahib Singhਪ੍ਰਭੂ ਆਪ ਹੀ (ਸਭ ਥਾਈਂ) ਨਟਾਂ ਦੇ ਭੇਸਾਂ ਵਾਂਗ ਖੇਡ ਰਿਹਾ ਹੈ, (ਭਾਵ, ਕਿਤੇ ਆਪ ਹੀ ਨੁਕਸਾਨ ਕਰ ਰਿਹਾ ਹੈ, ਤੇ ਕਿਤੇ ਆਪ ਹੀ ਉਹ ਨੁਕਸਾਨ ਸਹਿ ਰਿਹਾ ਹੈ) ॥੨॥

ਪਦ ਅਰਥ ਵਟ = ਵਟਾਉ, ਭੇਸ। ਸਾਰਿਗਪਾਨਿ = {ਸਾਰਿਗ = ਧਨਖ। ਪਾਨਿ = ਹੱਥ। ਜਿਸ ਦੇ ਹੱਥ ਵਿਚ ਸਾਰਿਗ ਧਨਖ ਹੈ, ਜੋ ਸਭ ਜੀਵਾਂ ਨੂੰ ਮਾਰਨ ਵਾਲਾ ਭੀ ਹੈ} ਪਰਮਾਤਮਾ ॥੨॥

SikhNet (Spanish)Es sólo el Señor quien juega Su juego. (2)

ਕਹੁ ਕਬੀਰ; ਅਖਰ ਦੁਇ ਭਾਖਿ ॥

kahu kabeer; akhar due bhaakh |

Sant Singh KhalsaSays Kabeer, chant the two letters of the Lord's Name - Raa Maa.
Manmohan SinghSays Kabir, utter the two letters (composing the word Ram, meaning God).
Manmohan Singh (Punjabi)ਕਬੀਰ ਜੀ ਆਖਦੇ ਹਨ, ਤੂੰ (ਰਾਮ ਦੇ) ਦੋ ਅੱਖਰ ਉਚਾਰਨ ਕਰ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਦੋ ਅਖਰ ਜੋ ਰਾਮ ਨਾਮ ਹੈਂ ਤਿਸ ਕੋ ਉਚਾਰਤੇ ਹੈਂ॥
Prof. Sahib Singh(ਇਸ ਵਾਸਤੇ) ਕਬੀਰ ਆਖਦਾ ਹੈ- (ਤੂੰ ਤਾਂ) ਇਹ ਨਿੱਕੀ ਜਿਹੀ ਗੱਲ ਚੇਤੇ ਰੱਖ,

ਪਦ ਅਰਥ ਭਾਖਿ = ਆਖ। ਅਖਰ ਦੁਇ = ਦੋਵੇਂ ਅੱਖਰ, ਦੋ ਹੀ ਗੱਲਾਂ, ਇਕ ਨਿੱਕੀ ਜਿਹੀ ਗੱਲ।

SikhNet (Spanish)Dice Kabir, recita las dos letras del Nombre del Señor, Ra Ma,

ਹੋਇਗਾ ਖਸਮੁ; ਤ ਲੇਇਗਾ ਰਾਖਿ ॥੩॥੩੩॥

hoeigaa khasam; ta leeigaa raakh |3|33|

Sant Singh KhalsaIf He is your Lord and Master, He will protect you. ||3||33||
Manmohan SinghIf God be my Husband, then, He will protect me.
Manmohan Singh (Punjabi)ਜੇਕਰ ਵਾਹਿਗੁਰੂ ਮੇਰਾ ਮਾਲਕ ਹੈ, ਤਾਂ ਉਹ ਮੈਨੂੰ ਬਚਾ ਲਏਗਾ।
Fareedkot Teekaਜੋ ਕੋਈ ਹਮਾਰਾ ਖਸਮ ਹੋਵੇਗਾ ਸੋ ਰਾਖ ਲੇਵੇਗਾ। ਇਤਨੇ ਮੇਂ ਅਗਨੀ ਸਾਂਤ ਹੋ ਗਈ॥੩॥੩੩॥
Prof. Sahib Singhਕਿ ਜੇ ਖ਼ਸਮ ਨੂੰ ਮਨਜ਼ੂਰ ਹੋਵੇਗਾ ਤਾਂ (ਜਿਥੇ ਕਿਤੇ ਲੋੜ ਪਏਗੀ, ਆਪ ਹੀ) ਬਚਾ ਲਏਗਾ ॥੩॥੩੩॥

ਪਦ ਅਰਥ ਹੋਇਗਾ ਖਸਮੁ = ਜੇ ਮਾਲਕ ਹੋਵੇਗਾ, ਜੇ ਖਸਮ ਨੂੰ ਮਨਜ਼ੂਰ ਹੋਵੇਗਾ। ਲੇਇਗਾ ਰਾਖਿ = ਬਚਾ ਲਏਗਾ ॥੩॥੩੩॥

* ਸ਼ਬਦ ਦਾ ਭਾਵ: ਸਿਮਰਨ ਦੀ ਬਰਕਤਿ ਨਾਲ ਇਹ ਯਕੀਨ ਬਣ ਜਾਂਦਾ ਹੈ ਕਿ ਪ੍ਰਭੂ ਆਪ ਹੀ ਹਰ ਥਾਂ ਰਾਖਾ ਹੈ, ਹੋਰ ਕੋਈ ਕਿਸੇ ਦਾ ਕੁਝ ਵਿਗਾੜ ਨਹੀਂ ਸਕਦਾ; ਉਹ ਆਪ ਹੀ ਜਗਤ ਦੀ ਹਰੇਕ ਖੇਡ, ਖੇਡ ਰਿਹਾ ਹੈ।੩੩।

SikhNet (Spanish)porque si Él es tu Maestro, entonces te protegerá. (3-33)
Answers quote the Granth verbatim with Ang citations. AI commentary is not Gurbani and not a religious ruling.