ਗਉੜੀ ਕਬੀਰ ਜੀ ਦੁਪਦੇ₂ ॥
gaurree kabeer jee dupade₂ | Ang 329
Sant Singh KhalsaGauree, Kabeer Jee, Dho-Padhay:
Manmohan SinghGauri Kabir Ji. Dupde.
Manmohan Singh (Punjabi)ਗਉੜੀ ਕਬੀਰ ਜੀ ਦੁਪਦੇ।
Prof. Sahib Singhਪਦ ਅਰਥ ਦੁਪਦੇ = ਦੋ ਪਦਾਂ ਵਾਲੇ ਸ਼ਬਦ {ਪਦ = ਬੰਦ, Stanza}, ਦੋ ਬੰਦਾਂ ਵਾਲੇ ਸ਼ਬਦ।
SikhNet (Spanish)Gauri Kabir yi, Du-Padas.
ਨਾ ਮੈ; ਜੋਗ ਧਿਆਨ ਚਿਤੁ ਲਾਇਆ ॥
naa mai; jog dhiaan chit laaeaa | Ang 329
Sant Singh KhalsaI have not practiced Yoga, or focused my consciousness on meditation.
Manmohan SinghI have not applied my though or mind to the way of Yoga.
Manmohan Singh (Punjabi)ਮੈਂ ਯੋਗ ਦੀ ਵਿਦਿਆ ਫਲ ਆਪਣਾ ਖਿਆਲ ਜਾ ਮਨ ਨਹੀਂ ਦਿਤਾ।
Fareedkot Teekaਪ੍ਰਸ਼ਨ: ਮੈਨੇ ਜੋਗ ਮਾਰਗ ਕੇ ਧਿਆਨ ਰੂਪ ਅੰਗ ਕਰ ਕੇ ਪਰਮੇਸ੍ਵਰ ਮੇਂ ਚਿਤ ਨਹੀਂ ਲਾਇਆ?☬ਜੇ ਕਹੇ ਨ ਧਿਆਨ ਕਰਣੇ ਮੇਂ ਕੌਣ ਕਾਰਣ ਹੈ? ਤਿਸ ਪਰ ਕਹਤੇ ਹੈਂ:
Prof. Sahib Singhਮੈਂ ਤਾਂ ਜੋਗ (ਦੇ ਦੱਸੇ ਹੋਏ) ਧਿਆਨ (ਭਾਵ, ਸਮਾਧੀਆਂ) ਦਾ ਗਹੁ ਨਹੀਂ ਕੀਤਾ,ਪਦ ਅਰਥ ਚਿਤੁ ਲਾਇਆ = ਮਨ ਜੋੜਿਆ, ਖ਼ਿਆਲ ਕੀਤਾ, ਗਹੁ ਕੀਤਾ।
SikhNet (Spanish)No he puesto mi mente a meditar o a hacer Yoga, pero sin tener en la vida ecuanimidad,
ਬਿਨੁ ਬੈਰਾਗ; ਨ ਛੂਟਸਿ ਮਾਇਆ ॥੧॥
bin bairaag; na chhoottas maaeaa |1| Ang 329
Sant Singh KhalsaWithout renunciation, I cannot escape Maya. ||1||
Manmohan SinghWithout Lord's love I cannot escape from mammon.
Manmohan Singh (Punjabi)ਪ੍ਰਭੂ ਦੀ ਪ੍ਰੀਤ ਦੇ ਬਗੈਰ, ਮੈਂ ਮੋਹਨੀ ਪਾਸੋਂ ਖਲਾਸੀ ਨਹੀਂ ਪਾ ਸਕਦਾ।
Fareedkot Teekaਮੈਂ ਵੈਰਾਗ ਸੇ ਬਿਨਾਂ ਹਾਂ, ਇਸੀ ਕਰ ਮੇਰੇ ਮਨ ਸੇ ਮਾਇਆ ਨਹੀਂ ਛੂਟਤੀ; ਭਾਵ ਏਹ ਕਿ ਜਬ ਤਕ ਮਾਇਆ ਮੇਂ ਮਨ ਲਗ ਰਹਾ ਹੈ ਤਬ ਤਕ ਧਿਆਨੁ ਨਹੀਂ ਹੋਤਾ ਹੈ॥੧॥
Prof. Sahib Singh(ਕਿਉਂਕਿ ਇਸ ਨਾਲ ਵੈਰਾਗ ਪੈਦਾ ਨਹੀਂ ਹੁੰਦਾ, ਅਤੇ) ਵੈਰਾਗ ਤੋਂ ਬਿਨਾ ਮਾਇਆ (ਦੇ ਮੋਹ) ਤੋਂ ਖ਼ਲਾਸੀ ਨਹੀਂ ਹੋ ਸਕਦੀ ॥੧॥ਪਦ ਅਰਥ ਬੈਰਾਗ = ਸੰਸਾਰ ਦੇ ਮੋਹ ਤੋਂ ਉਪਰਾਮਤਾ। ਛੂਟਸਿ = ਦੂਰ ਹੋਵੇਗੀ। ਨ ਛੂਟਸਿ = ਖ਼ਲਾਸੀ ਨਹੀਂ ਹੋਵੇਗੀ ॥੧॥
SikhNet (Spanish)¿cómo pueden las amarras de Maya ser abolidas?(1)
ਕੈਸੇ ਜੀਵਨੁ ਹੋਇ. ਹਮਾਰਾ ॥
kaise jeevan hoe. hamaaraa | Ang 329
Sant Singh KhalsaHow have I passed my life?
Manmohan SinghHow shall I pass my life,
Manmohan Singh (Punjabi)ਮੇਰੀ ਜਿੰਦਗੀ ਕਿਸ ਤਰ੍ਹਾਂ ਬਤੀਤ ਹੋਵੇਗੀ,
Fareedkot Teekaਤਬ ਹਮਾਰਾ ਜੀਵਨ ਕੈਸੇ ਹੋਵੇ ਅਰਥਾਤ ਨਹੀਂ ਹੋਤਾ॥
Prof. Sahib Singh(ਪ੍ਰਭੂ ਦੇ ਨਾਮ ਦਾ ਆਸਰੇ ਬਿਨਾਂ ਅਸੀਂ ਸਹੀ) ਜੀਵਨ ਜੀਊ ਹੀ ਨਹੀਂ ਸਕਦੇ,
SikhNet (Spanish)¿Cómo he ido a través de mi vida?
ਜਬ ਨ ਹੋਇ; ਰਾਮ ਨਾਮ ਅਧਾਰਾ ॥੧॥ ਰਹਾਉ ॥
jab na hoe; raam naam adhaaraa |1| rahaau | Ang 330
Sant Singh KhalsaI have not taken the Lord's Name as my Support. ||1||Pause||
Manmohan Singhwhen I have not the Lord's Name as my support? Pause.
Manmohan Singh (Punjabi)ਜਦ ਕਿ ਸੁਆਮੀ ਦੇ ਨਾਮ ਦਾ ਆਸਰਾ ਮੇਰੇ ਪੱਲੇ ਨਹੀਂ। ਠਹਿਰਾਉ।
Fareedkot Teekaਜਬ ਰਾਮ ਨਾਮ ਕਾ ਅਧਾਰ ਨ ਹੋਵੇ॥੧॥ ਰਹਾਉ ॥☬ਪ੍ਰਸ਼ਨ: ਨਾਮ ਸੇ ਬਿਨਾਂ ਔਰ ਜੋਗ ਆਦਿ ਸਾਧਨ ਭੀ ਆਪਨੇ ਕੀਏ ਹੋਵੇਂਗੇ ਤਿਨਕਾ ਅਧਾਰ ਹੋਵੇਗਾ?☬ਉੱਤ੍ਰ:
Prof. Sahib Singh(ਕਿਉਂਕਿ ਮਾਇਆ ਇਤਨੀ ਪ੍ਰਬਲ ਹੈ ਕਿ) ਜੇ ਅਸਾਨੂੰ ਪ੍ਰਭੂ ਦੇ ਨਾਮ ਦਾ ਆਸਰਾ ਨਾਹ ਹੋਵੇ ਤਾਂ ॥੧॥ ਰਹਾਉ ॥ਪਦ ਅਰਥ ਜਬ = ਜੇ। ਅਧਾਰਾ = ਆਸਰਾ ॥੧॥ ਰਹਾਉ ॥
SikhNet (Spanish)No he tomado el Naam, el Nombre del Señor como mi Soporte. (1-Pausa)
ਕਹੁ ਕਬੀਰ; ਖੋਜਉ ਅਸਮਾਨ ॥
kahu kabeer; khojau asamaan | Ang 330
Sant Singh KhalsaSays Kabeer, I have searched the skies,
Manmohan SinghSays Kabir, I have made search in the sky (universe),
Manmohan Singh (Punjabi)ਕਬੀਰ ਜੀ ਆਖਦੇ ਹਨ ਮੈਂ ਆਕਾਸ਼ (ਆਲਮ) ਢੂੰਡਿਆ ਹੈ,
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਮੈਂ ਅਕਾਸ ਪ੍ਰਯੰਤ ਖੋਜਤਾ ਹਾਂ; ਅਰਥਾਤ ਅਕਾਸ ਮੇਂ ਜੋ ਇਸਥਿਤ ਲੋਕ ਹੈਂ ਤਿਨ ਮੇਂ, ਵਾ (ਖੋਜਉ) ਵੀਚਾਰ ਕਰ (ਅਸ) ਐਸੇ ਮਾਨਿਆ ਹੈ॥
Prof. Sahib Singhਮੈਂ ਅਕਾਸ਼ ਤਕ (ਭਾਵ, ਸਾਰੀ ਦੁਨੀਆ) ਭਾਲ ਕਰ ਚੁਕਿਆ ਹਾਂ,ਪਦ ਅਰਥ ਖੋਜਉ = ਮੈਂ ਖੋਜਦਾ ਹਾਂ, ਮੈਂ ਭਾਲ ਚੁਕਿਆ ਹਾਂ। ਅਸਮਾਨ = ਅਕਾਸ਼ ਤਾਈਂ।
SikhNet (Spanish)Uno podrá buscar por mundos y cielos,
ਰਾਮ ਸਮਾਨ; ਨ ਦੇਖਉ ਆਨ ॥੨॥੩੪॥
raam samaan; na dekhau aan |2|34| Ang 330
Sant Singh Khalsaand have not seen another, equal to the Lord. ||2||34||
Manmohan Singhand have not seen another equal to the Pervading God.
Manmohan Singh (Punjabi)ਅਤੇ ਵਿਆਪਕ ਵਾਹਿਗੁਰੂ ਦੇ ਤੁੱਲ ਮੈਂ ਹੋਰ ਕੋਈ ਨਹੀਂ ਵੇਖਿਆ।
Fareedkot Teekaਰਾਮ ਕੇ ਸਮਾਨ ਔਰ ਕੋਈ ਨਹੀਂ ਮਾਨਿਆ ਹੈ॥੨॥੩੪॥☬ਕੋਈ ਬਾਂਕਾ ਪਾਗ ਕੋ ਸਵਾਰ ਸਵਾਰ ਬਾਂਧਾ ਕਰਤਾ ਥਾ, ਸੋ ਮਰ ਗਿਆ। ਤਿਸ ਪਰਥਾਹਿ ਅਪਨੇ ਮਨ ਕੇ ਬਹਾਨੇ ਜੀਵ ਕੌ ਵੈਰਾਗ ਕਾ ਉਪਦੇਸ਼ ਕਰਤੇ ਹੈਂ:
Prof. Sahib Singhਕਬੀਰ ਆਖਦਾ ਹੈ- (ਪਰ ਪ੍ਰਭੂ ਤੋਂ ਬਿਨਾ) ਮੈਨੂੰ ਕੋਈ ਹੋਰ ਨਹੀਂ ਲੱਭਾ (ਜੋ ਮਾਇਆ ਦੇ ਮੋਹ ਤੋਂ ਬਚਾ ਕੇ ਅਸਲ ਜੀਵਨ ਦੇ ਸਕੇ) ॥੨॥੩੪॥ਪਦ ਅਰਥ ਆਨ = ਕੋਈ ਹੋਰ, ਪ੍ਰਭੂ ਤੋਂ ਬਿਨਾ ਕੋਈ ਦੂਜਾ। ਨ ਦੇਖਉ = ਮੈਂ ਨਹੀਂ ਵੇਖਦਾ, ਮੈਨੂੰ ਕੋਈ ਨਹੀਂ ਲੱਭਾ ॥੨॥੩੪॥
* ਸ਼ਬਦ ਦਾ ਭਾਵ: ਪ੍ਰਭੂ ਦਾ ਇਕ ਨਾਮ ਹੀ ਐਸਾ ਹੈ ਜੋ ਮਾਇਆ ਦੇ ਮੋਹ ਤੋਂ ਬਚਾ ਕੇ ਸਹੀ ਜੀਵਨ ਦਾ ਰਾਹ ਸਿਖਾ ਸਕਦਾ ਹੈ। ਨਾਹ ਕੋਈ ਹੋਰ ਵਿਅਕਤੀ ਤੇ ਨਾਹ (ਜੋਗ ਆਦਿਕ) ਕੋਈ ਹੋਰ ਸਾਧਨ ਇਸ ਗੱਲ ਦੇ ਸਮਰੱਥ ਹੈ।੩੪। * ਨੋਟ: ਲਫ਼ਜ਼ 'ਦੁਪਦੇ' ਦੇ ਹੇਠ ਨਿੱਕੇ ਅੰਕ '੨' ਦਾ ਭਾਵ ਇਹ ਹੈ ਕਿ ਦੋ ਪਦਾਂ ਵਾਲੇ ਦੋ ਸ਼ਬਦ ਅਗਾਂਹ ਦਰਜ ਹਨ ਨੰ: ੩੪ ਅਤੇ ਨੰ: ੩੫।
SikhNet (Spanish)pero no encontrará a nadie como el Señor.(2-34)