ੴ

ਸਿੱਖਬਾਣੀ · SikhBani

ਗਉੜੀ ਕਬੀਰ ਜੀ ॥

gaurree kabeer jee
Bhagat Kabir Ji ਭਗਤ ਕਬੀਰ ਜੀ · Raag Gauree · Ang 329 · 9 lines
Translations

ਗਉੜੀ ਕਬੀਰ ਜੀ ॥

gaurree kabeer jee |

Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.

ਜਿਹ ਮੁਖਿ; ਪਾਂਚਉ ਅੰਮ੍ਰਿਤ ਖਾਏ ॥

jih mukh; paanchau amrit khaae |

Sant Singh KhalsaThat mouth, which used to eat the five delicacies
Manmohan SinghThe mouth, which used to eat the five dainties,
Manmohan Singh (Punjabi)ਜਿਹੜਾ ਮੂੰਹ ਪੰਜ ਨਿਆਮ੍ਹਤਾਂ ਖਾਂਦਾ ਹੁੰਦਾ ਸੀ,
Fareedkot Teekaਜਿਸ ਮੁਖਿ ਕਰ (ਪਾਂਚਉ ਅੰਮ੍ਰਿਤ) ਸਰਬ ਪਦਾਰਥ ਵਾ ਦੂਧ, ਦਹੀ, ਘ੍ਰਿਤ, ਖੰਡ ਸਹਤ ਖਾਏ ਥੇ॥
Prof. Sahib Singhਜਿਸ ਮੂੰਹ ਨਾਲ ਪੰਜੇ ਹੀ ਉੱਤਮ ਪਦਾਰਥ ਖਾਈਦੇ ਹਨ,

ਪਦ ਅਰਥ ਜਿਹ ਮੁਖਿ = ਜਿਸ ਮੂੰਹ ਨਾਲ। ਪਾਂਚਉ = ਪੰਜੇ ਹੀ। ਪਾਂਚਉ ਅੰਮ੍ਰਿਤ = ਪੰਜੇ ਹੀ ਅੰਮ੍ਰਿਤ, ਪੰਜੇ ਹੀ ਉੱਤਮ ਖਾਣੇ: ਦੁੱਧ, ਦਹੀਂ, ਘਿਉ, ਖੰਡ, ਸ਼ਹਿਦ। ਖਾਏ = ਖਾਧੇ ਹਨ।

SikhNet (Spanish)Los labios que prueban los cinco néctares que dan vida:

ਤਿਹ ਮੁਖ ਦੇਖਤ; ਲੂਕਟ ਲਾਏ ॥੧॥

tih mukh dekhat; lookatt laae |1|

Sant Singh Khalsa- I have seen the flames being applied to that mouth. ||1||
Manmohan SinghI have seen the flame being applied to that mouth.
Manmohan Singh (Punjabi)ਮੈਂ ਉਸ ਮੂੰਹ ਨੂੰ ਲਾਬੂ ਲਗਦਾ ਵੇਖਿਆ ਹੈ।
Fareedkot Teekaਤਿਸ ਮੁਖ ਕੋ ਸਰਬ ਕੇ ਦੇਖਤੇ ਹੀ ਸਬੰਧੀ ਲੋਕੋਂ ਨੇ ਪ੍ਰਜੁਲਤ ਅਗਨੀ ਕੇ (ਲੂਕਟ) ਮੁਆਤੇ ਵਾ ਲਾਂਬੂ ਲਾਏ ਹੈਂ॥੧॥
Prof. Sahib Singh(ਮਰਨ ਤੇ) ਉਸ ਮੂੰਹ ਨੂੰ ਆਪਣੇ ਸਾਹਮਣੇ ਹੀ ਚੁਆਤੀ (ਬਾਲ ਕੇ) ਲਾ ਦੇਈਦੀ ਹੈ ॥੧॥

ਪਦ ਅਰਥ ਦੇਖਤ = ਵੇਖਦਿਆਂ ਹੀ। ਲੂਕਟ = ਲੂਕੀ, ਲੰਬੂ, ਚੁਆਤੀ ॥੧॥

SikhNet (Spanish)leche, yogurt, mantequilla, azúcar y miel, esos labios los he visto hervir en el fuego.(1)

ਇਕੁ ਦੁਖੁ; ਰਾਮ ਰਾਇ ਕਾਟਹੁ ਮੇਰਾ ॥

eik dukh; raam raae kaattahu meraa |

Sant Singh KhalsaO Lord, my King, please rid me of this one affliction:
Manmohan SinghO sovereign Lord, remove my one misery,
Manmohan Singh (Punjabi)ਹੇ ਸ਼ਹਿਨਸ਼ਾਹ ਸੁਆਮੀ! ਮੇਰੀ ਇਕ ਤਕਲੀਫ ਰਫਾ ਕਰ ਦੇ,
Fareedkot Teekaਹੇ ਰਾਮ ਰਾਇ! ਮੇਰਾ ਏਕ ਦੁਖ ਕਾਟੋ॥☬ਜੇ ਪਰਮੇਸ੍ਵਰ ਕਹੇ ਵਹੁ ਕੌਨ ਦੁਖ ਹੈ, ਸੋ ਕਹੋ? ਤਿਸ ਪਰ ਕਹਤੇ ਹੈਂ:
Prof. Sahib Singhਹੇ ਮੇਰੇ ਸੁਹਣੇ ਰਾਮ! ਮੇਰਾ ਇਕ ਇਹ ਦੁੱਖ ਦੂਰ ਕਰ ਦੇਹ,

ਪਦ ਅਰਥ ਰਾਮ ਰਾਇ = ਹੇ ਸੁਹਣੇ ਰਾਮ! ਕਾਟਹੁ = ਦੂਰ ਕਰੋ।

SikhNet (Spanish)Oh Señor mío, el Rey, libérame de esta aflicción,

ਅਗਨਿ ਦਹੈ; ਅਰੁ ਗਰਭ ਬਸੇਰਾ ॥੧॥ ਰਹਾਉ ॥

agan dahai; ar garabh baseraa |1| rahaau |

Sant Singh Khalsamay I not be burned in fire, or cast into the womb again. ||1||Pause||
Manmohan Singhof abiding in womb and being burned in fire. Pause.
Manmohan Singh (Punjabi)ਗਰਭ ਅੰਦਰ ਵਸਣ ਅਤੇ ਅੱਗ ਵਿੱਚ ਸੜਣ ਦੀ। ਠਹਿਰਾਉ।
Fareedkot Teekaਅਗਨੀ ਜਲਾਵਤੀ ਹੈ ਔਰ ਗਰਭ ਮੇਂ ਬਾਸ ਹੋਤਾ ਹੈ, ਭਾਵ ਇਹ ਕਿ ਮ੍ਰਿਤ ਰੂਪੀ ਅਗਨੀ ਜਲਾਵਤੀ ਹੈ ਔਰ ਜਨਮ ਕਾ ਦੁਖ ਹੈ। ਜਦ੍ਯਪੀ ਦੋ ਦੁਖ ਕਹੇ ਜਨਮ ਮਰਨ ਕਾ ਤਦ੍ਯਪੀ ਦੁਖ ਤਾਂ ਜਾਤੀ ਕਰ ਏਕ ਹੀ ਹੈ॥੧॥ ਰਹਾਉ ॥☬ਜੇ ਕਹੇ ਤੇਰੇ ਕੋ ਏਹ ਭੈ ਕਹਾਂ ਸੇ ਹੂਆ? ਤਿਸ ਪਰ ਕਹਤੇ ਹੈਂ:
Prof. Sahib Singhਇਹ ਜੋ ਤ੍ਰਿਸ਼ਨਾ ਦੀ ਅੱਗ ਸਾੜਦੀ ਹੈ, ਤੇ ਗਰਭ ਦਾ ਵਾਸ ਹੈ (ਭਾਵ, ਇਹ ਜੋ ਮੁੜ ਮੁੜ ਜੰਮਣਾ ਮਰਨਾ ਪੈਂਦਾ ਹੈ ਤੇ ਤ੍ਰਿਸ਼ਨਾ ਅੱਗ ਵਿਚ ਸੜੀਦਾ ਹੈ, ਇਸ ਤੋਂ ਬਚਾ ਲੈ) ॥੧॥ ਰਹਾਉ ॥

ਪਦ ਅਰਥ ਅਗਨਿ = ਅੱਗ। ਦਹੈ = ਸਾੜਦੀ ਹੈ। ਬਸੇਰਾ = ਵਾਸਾ ॥੧॥ ਰਹਾਉ ॥

SikhNet (Spanish)para que no sea quemado por el fuego, ni puesto en un vientre otra vez. (1-Pausa)

ਕਾਇਆ ਬਿਗੂਤੀ; ਬਹੁ ਬਿਧਿ ਭਾਤੀ ॥

kaaeaa bigootee; bahu bidh bhaatee |

Sant Singh KhalsaThe body is destroyed by so many ways and means.
Manmohan SinghThe body is destroyed in various ways and manners.
Manmohan Singh (Punjabi)ਅੰਤ ਨੂੰ ਸਰੀਰ ਅਨੇਕਾਂ ਢੰਗ ਅਤੇ ਤਰੀਕਿਆਂ ਨਾਲ ਖਤਮ ਕੀਤਾ ਜਾਂਦਾ ਹੈ।
Fareedkot Teeka(ਕਾਇਆ) ਦੇਹਾਂ ਬਹੁਤੀ ਪ੍ਰਕਾਰੋਂ ਕੀਆਂ ਹੈ ਔਰ ਬਹੁਤ ਹੀ ਪ੍ਰਕਾਰੋਂ ਸੇ (ਬਿਗੂਤੀ) ਖਰਾਬੁ ਹੋਤੀਆਂ ਹੈਂ॥
Prof. Sahib Singh(ਮਰਨ ਪਿਛੋਂ) ਇਹ ਸਰੀਰ ਕਈ ਤਰ੍ਹਾਂ ਖ਼ਰਾਬ ਹੁੰਦਾ ਹੈ।

ਪਦ ਅਰਥ ਬਿਗੂਤੀ = ਖ਼ਰਾਬ ਹੁੰਦੀ ਹੈ। ਬਹੁ ਬਿਧਿ ਭਾਤੀ = ਬਹੁ ਬਿਧਿ ਭਾਤੀ, ਕਈ ਤਰ੍ਹਾਂ।

SikhNet (Spanish)El cuerpo después de la muerte es desechado de muchas formas,

ਕੋ ਜਾਰੇ; ਕੋ ਗਡਿ ਲੇ ਮਾਟੀ ॥੨॥

ko jaare; ko gadd le maattee |2|

Sant Singh KhalsaSome burn it, and some bury it in the earth. ||2||
Manmohan SinghSome burn it and some bury it in the earth.
Manmohan Singh (Punjabi)ਕਈ ਇਸ ਨੂੰ ਫੁਕਦੇ ਹਨ ਅਤੇ ਕਈ ਇਸ ਨੂੰ ਜਮੀਨ ਵਿੱਚ ਦਬਦੇ ਹਨ।
Fareedkot Teekaਕੋਈ ਅਗਨੀ ਮੇਂ ਜਲਾਵਤੇ ਹੈਂ ਕੋਈ ਮਾਟੀ ਮੇਂ ਦਬਾਇ ਦੇਤੇ ਹੈਂ॥੨॥☬ਜੇ ਪਰਮੇਸ੍ਵਰ ਕਹੇ ਜੋ ਤੇਰੀ ਇਛਾ ਹੈ ਕੁਛ ਮਾਂਗ ਲੈ? ਤਿਸ ਪਰ ਕਹਤੇ ਹੈਂ:
Prof. Sahib Singhਕੋਈ ਇਸ ਨੂੰ ਸਾੜ ਦੇਂਦਾ ਹੈ, ਕੋਈ ਇਸ ਨੂੰ ਮਿੱਟੀ ਵਿਚ ਦੱਬ ਦੇਂਦਾ ਹੈ ॥੨॥

ਪਦ ਅਰਥ ਕੋ = ਕਈ ਮਨੁੱਖ। ਜਾਰੇ = ਸਾੜ ਦੇਂਦਾ ਹੈ ॥੨॥

SikhNet (Spanish)mientras unos lo incineran, otros lo entierran en el polvo. (2)

ਕਹੁ ਕਬੀਰ; ਹਰਿ ਚਰਣ ਦਿਖਾਵਹੁ ॥

kahu kabeer; har charan dikhaavahu |

Sant Singh KhalsaSays Kabeer, O Lord, please reveal to me Your Lotus Feet;
Manmohan SinghSays Kabir, O God, show me Thine feet,
Manmohan Singh (Punjabi)ਕਬੀਰ ਜੀ ਆਖਦੇ ਹਨ, ਹੇ ਵਾਹਿਗੁਰੂ! ਮੈਨੂੰ ਆਪਣੇ ਪੈਰ ਵਿਖਾਲ।
Fareedkot Teekaਕਬੀਰ ਜੀ ਕਹਤੇ ਹੈਂ: ਹੇ ਹਰੀ! ਮੇਰੇ ਕੋ ਅਪਨੇ ਚਰਨ ਦੇਖਾਵਉ ਤੇਰੇ ਚਰਨੋਂ ਕਾ ਧਿਆਨ ਪ੍ਰਾਪਤਿ ਹੋਵੈ॥☬ਜੇ ਕਹੇ ਮੇਰੇ ਚਰਨ ਦੇਖ ਕਰ ਜਮ ਕੇ ਭੈ ਸੇ ਛੂਟ ਜਾਵੇਂਗਾ? ਤਿਸ ਪਰ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ- ਹੇ ਪ੍ਰਭੂ! (ਮੈਨੂੰ) ਆਪਣੇ ਚਰਨਾਂ ਦਾ ਦਰਸ਼ਨ ਕਰਾ ਦੇਹ।

ਪਦ ਅਰਥ ਹਰਿ = ਹੇ ਹਰੀ! ਦਿਖਾਵਹੁ = ਦਰਸ਼ਨ ਕਰਾ ਦਿਓ।

SikhNet (Spanish)Dice Kabir, oh Señor, déjame tener la Visión de Tus Pies de Loto,

ਪਾਛੈ ਤੇ ਜਮੁ; ਕਿਉ ਨ ਪਠਾਵਹੁ ॥੩॥੩੨॥

paachhai te jam; kiau na patthaavahu |3|32|

Sant Singh Khalsaafter that, go ahead and send me to my death. ||3||32||
Manmohan Singhthou mayest send death afterwards.
Manmohan Singh (Punjabi)ਮਗਰੋਂ ਭਾਵੇਂ ਮੌਤ ਹੀ ਕਿਉਂ ਨਾ ਘਲ ਦੇਈਂ?
Fareedkot Teekaਚਰਨ ਦੇਖਾਵਨੇ ਕੇ ਪੀਛੇ ਜਮ ਜੋ ਧਰਮਰਾਉ ਹੈ ਤਿਸ ਕੋ ਮੇਰੀ ਤਰਫ ਕਿਉਂ ਨ ਭੇਜ ਦੇਹੋ ਅਰਥਾਤ ਜਮ ਕੋ ਬੇਸ਼ਕ ਭੇਜੋ। ਜਬ ਤੇਰਾ ਧਿਆਨੁ ਦ੍ਰਿੜ ਹੈ ਤਬ ਮੇਰਾ ਕਿਆ ਕਰ ਲੇਵੇਗਾ। ਭਾਵ ਯੇਹਿ ਕਿ ਧਿਆਨ ਪੁਨਾ ਭਜਨ ਕਰ ਜੀਵ ਜਨਮ ਮਰਨ ਦੁਖ ਸੇ ਰਹਤ ਹੋ ਜਾਤਾ ਹੈ॥੩॥੩੨॥☬ਕਬੀਰ ਜੀ ਕੇ ਸਮੀਪ ਏਕ ਬੇਸਵਾ ਕਾ ਘਰੁ ਥਾ। ਉਸ ਨੇ ਏਕ ਬਿਸਈ ਕੋ ਕਹ ਕਰ ਕਬੀਰ ਜੀ ਕੇ ਘਰ ਕੋ ਆਗ ਲਗਵਾ ਦਈ ਕਿ ਏਹੁ ਹਰਿ ਵਕਤ ਊਚੇ ਰਾਮ ਨਾਮ ਬੋਲ ਕਰ ਮਗਜ਼ ਖਾਤਾ ਹੈ ਔਰੁ ਦੁਖ ਦੇਤਾ ਹੈ। ਵਾ ਸੁਤੇ ਆਗ ਲਗੀ ਤਬ ਝੁੰਗੀ ਜਲਨੇ ਲਗੀ ਬੀਚ ਕਬੀਰ ਜੀ ਬੈਠੇ ਭਜਨ ਕਰਤੇ ਥੇ। ਸੇਵਕੋਂ ਨੇ ਕਹਾ ਸ੍ਵਾਮੀ ਜੀ ਨਿਕਸੋ ਛਾਨ ਕੋ ਆਗ ਲਗ ਗਈ ਹੈ ਅਰ ਪਵਨ ਬਹੁਤ ਚੱਲਦਾ ਹੈ। ਤਿਸ ਪਰ ਪਰਮੇਸ੍ਵਰ ਕੋ ਸਰਬ ਰੂਪ ਕਰ ਕਹਤੇ ਹੈਂ:
Prof. Sahib Singhਉਸ ਤੋਂ ਪਿਛੋਂ ਬੇਸ਼ੱਕ ਜਮ ਨੂੰ ਹੀ (ਮੇਰੇ ਪ੍ਰਾਣ ਲੈਣ ਲਈ) ਘੱਲ ਦੇਵੀਂ ॥੩॥੩੨॥

ਪਦ ਅਰਥ ਪਾਛੈ ਤੇ = ਉਸ ਤੋਂ ਪਿੱਛੋਂ। ਕਿਉ ਨ = ਭਾਵੇਂ ਹੀ। ਪਠਾਵਹੁ = ਘੱਲ ਦਿਓ ॥੩॥੩੨॥

* ਸ਼ਬਦ ਦਾ ਭਾਵ: ਨਿਰਾ ਇਸ ਸਰੀਰ ਨੂੰ ਪਾਲਣ ਦੇ ਆਹਰੇ ਲੱਗੇ ਰਹਿਣਾ ਜੀਵਨ-ਮਨੋਰਥ ਨਹੀਂ, ਕਿਉਂਕਿ ਮੌਤ ਆਉਣ ਤੇ ਇਸ ਸਰੀਰ ਨੇ ਆਖ਼ਰ ਖ਼ਾਕ ਵਿਚ ਰਲ ਜਾਣਾ ਹੈ। ਜੀਵ ਇੱਥੇ ਆਇਆ ਹੈ ਪ੍ਰਭੂ ਦਾ ਭਜਨ ਕਰਨ।੩੨।

SikhNet (Spanish)aun si después mandas a la muerte a que me lleve al más allá. (3-32)
Answers quote the Granth verbatim with Ang citations. AI commentary is not Gurbani and not a religious ruling.