ਜੈਤਸਰੀ ਮਹਲਾ ੫ ॥
jaitasaree mahalaa 5 |
Sant Singh KhalsaJaitsree, Fifth Mehl:
Manmohan SinghJaitsri 5th Guru.
Manmohan Singh (Punjabi)ਜੈਤਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Yaitsri, Mejl Guru Aryan, Quinto Canal Divino.
ਹਰਿ ਜਨ; ਸਿਮਰਹੁ ਹਿਰਦੈ ਰਾਮ ॥
har jan; simarahu hiradai raam |
Sant Singh KhalsaO humble servants of the Lord, remember the Lord in meditation within your heart.
Manmohan SinghO slaves of God, in your mind, think of the Omnipresent Lord.
Manmohan Singh (Punjabi)ਹੇ ਰੱਬ ਦੇ ਗੋਲਿਓ! ਤੁਸੀਂ ਆਪਦੇ ਮਨ ਵਿੱਚ ਸਰਬ ਵਿਆਪਕ ਸੁਆਮੀ ਨੂੰ ਯਾਂਦ ਕਰੋ।
Fareedkot Teekaਹੇ ਹਰੀ ਕੇ ਜਨੋਂ! ਹ੍ਰਿਦੇ ਕੇ ਬੀਚ ਹਰੀ ਕਾ ਨਾਮ ਹੀ ਸਿਮਰਨ ਕਰੋ॥
Prof. Sahib Singhਹੇ ਪਰਮਾਤਮਾ ਦੇ ਪਿਆਰਿਓ! ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਿਮਰਿਆ ਕਰੋ।ਪਦ ਅਰਥ ਹਰਿ ਜਨ = ਹੇ ਹਰਿ ਜਨੋ! ਹਿਰਦੇ = ਹਿਰਦੇ ਵਿਚ।
SikhNet (Spanish)Oh Devotos de Dios, contemplen a su Señor,
ਹਰਿ ਜਨ ਕਉ ਅਪਦਾ. ਨਿਕਟਿ ਨ ਆਵੈ; ਪੂਰਨ ਦਾਸ ਕੇ ਕਾਮ ॥੧॥ ਰਹਾਉ ॥
har jan kau apadaa. nikatt na aavai; pooran daas ke kaam |1| rahaau |
Sant Singh KhalsaMisfortune does not even approach the Lord's humble servant; the works of His slave are perfectly fulfilled. ||1||Pause||
Manmohan SinghCalamity comes not near the Lord's serf and all the affairs of His servant are arranged. Pause.
Manmohan Singh (Punjabi)ਸਾਹਿਬ ਦੇ ਨਫਰ ਦੇ ਨੇੜੇ ਮੁਸੀਬਤ ਨਹੀਂ ਢੁਕਦੀ ਅਤੇ ਉਸ ਦੇ ਸੇਵਕ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ। ਠਹਿਰਾਉ।
Fareedkot Teekaਕਿਉਂਕਿ ਹਰਿ ਸਿਮਰਨ ਵਾਲੇ ਹਰਿ ਜਨੋਂ ਕੇ ਨਿਕਟ ਅਪਦਾ ਨਹੀਂ ਆਵਤੀ ਹੈ ਔਰ ਤਿਨ ਹਰਿ ਦਾਸੋਂ ਕੇ ਸਰਬ ਕਾਮ ਪੂਰਨ ਹੋ ਜਾਤੇ ਹੈਂ॥੧॥ ਰਹਾਉ ॥
Prof. Sahib Singhਕੋਈ ਭੀ ਬਿਪਤਾ ਪ੍ਰਭੂ ਦੇ ਸੇਵਕਾਂ ਦੇ ਨੇੜੇ ਨਹੀਂ ਆਉਂਦੀ, ਸੇਵਕਾਂ ਦੇ ਸਾਰੇ ਕੰਮ ਸਿਰੇ ਚੜ੍ਹਦੇ ਰਹਿੰਦੇ ਹਨ ॥੧॥ ਰਹਾਉ ॥ਪਦ ਅਰਥ ਅਪਦਾ = ਬਿਪਤਾ, ਮੁਸੀਬਤ। ਨਿਕਟਿ = ਨੇੜੇ। ਪੂਰਨ = ਸਫਲ ॥੧॥ ਰਹਾਉ ॥
SikhNet (Spanish)pues la tristeza no se acerca a quienes pertenecen al Señor y todos sus deseos son cumplidos. (1-Pausa)
ਕੋਟਿ ਬਿਘਨ ਬਿਨਸਹਿ. ਹਰਿ ਸੇਵਾ; ਨਿਹਚਲੁ ਗੋਵਿਦ ਧਾਮ ॥
kott bighan binaseh. har sevaa; nihachal govid dhaam |
Sant Singh KhalsaMillions of obstacles are removed, by serving the Lord, and one enters into the eternal dwelling of the Lord of the Universe.
Manmohan SinghMillions of obstacles are removed by serving the Lord and the mortal enters into the eternal abode of the World-Lord.
Manmohan Singh (Punjabi)ਸੁਆਮੀ ਦੀ ਟਹਿਲ ਕਮਾਉਣ ਦੁਆਰਾ, ਕ੍ਰੋੜਾ ਹੀ ਮੁਸ਼ਕਲਾਂ ਹੱਲ ਹੋ ਜਾਂਦੀਆਂ ਹਨ ਅਤੇ ਪ੍ਰਾਣੀ ਸ੍ਰਿਸ਼ਟੀ ਦੇ ਸੁਆਮੀ ਦੇ ਅਬਚਲ ਘਰ ਵਿੱਚ ਦਾਖਲ ਹੋ ਜਾਂਦਾ ਹੈ।
Fareedkot Teekaਤਿਸ ਹਰੀ ਕੀ ਸੇਵਾ ਤੇ ਕ੍ਰੋੜੋਂ ਵਿਘਨ ਨਾਸ ਹੋ ਜਾਤੇ ਹੈਂ ਔਰ ਨਿਸਚਲ ਗੋਬਿੰਦ ਕਾ ਧਾਮ ਪ੍ਰਾਪਤਿ ਹੋਤਾ ਹੈ॥
Prof. Sahib Singhਹੇ ਸੰਤ ਜਨੋ! ਪਰਮਾਤਮਾ ਦੀ ਭਗਤੀ (ਦੀ ਬਰਕਤਿ) ਨਾਲ (ਜ਼ਿੰਦਗੀ ਦੇ ਰਾਹ ਵਿਚੋਂ) ਕ੍ਰੋੜਾਂ ਔਕੜਾਂ ਨਾਸ ਹੋ ਜਾਂਦੀਆਂ ਹਨ, ਅਤੇ, ਪਰਮਾਤਮਾ ਦਾ ਸਦਾ ਅਟੱਲ ਰਹਿਣ ਵਾਲਾ ਘਰ (ਭੀ ਮਿਲ ਜਾਂਦਾ ਹੈ)।ਪਦ ਅਰਥ ਕੋਟਿ = ਕ੍ਰੋੜਾਂ। ਬਿਘਨ = ਔਕੜਾਂ, ਰੁਕਾਵਟਾਂ। ਬਿਨਸਹਿ = ਨਾਸ ਹੋ ਜਾਂਦੇ ਹਨ। ਨਿਹਚਲੁ = ਸਦਾ ਕਾਇਮ ਰਹਿਣ ਵਾਲਾ। ਧਾਮ = ਘਰ, ਟਿਕਾਣਾ।
SikhNet (Spanish)Sirviendo al Señor, millones de penas desaparecen y uno entra en el Recinto Eterno de Dios.
ਭਗਵੰਤ ਭਗਤ ਕਉ. ਭਉ ਕਿਛੁ ਨਾਹੀ; ਆਦਰੁ ਦੇਵਤ ਜਾਮ ॥੧॥
bhagavant bhagat kau. bhau kichh naahee; aadar devat jaam |1|
Sant Singh KhalsaThe Lord's devotee is very fortunate; he has absolutely no fear. Even the Messenger of Death pays homage to him. ||1||
Manmohan SinghThe Fortunate devotee of God has absolutely no fear Him, the Death's myrmidon pays homage.
Manmohan Singh (Punjabi)ਰੱਬ ਦੇ ਭਾਗਾਂ ਵਾਲੇ ਸ਼ਰਧਾਲੂ ਨੂੰ ਉੱਕਾ ਹੀ ਕੋਈ ਡਰ ਨਹੀਂ ਮੌਤ ਦਾ ਫਰਿਸ਼ਤਾ ਉਸ ਦਾ ਸਤਿਕਾਰ ਕਰਦਾ ਹੈ।
Fareedkot Teekaਭਗਵੰਤ ਕੇ ਭਗਤ ਕੌ ਕਿਛੁ ਭੈ ਨਹੀਂ ਰਹਿਤਾ ਹੈ, ਕਿਉਂਕਿ ਧਰਮ ਰਾਜਾ ਭੀ ਤਿਸ ਕੋ ਆਦਰ ਦੇਤਾ ਹੈ॥੧॥
Prof. Sahib Singhਭਗਵਾਨ ਦੇ ਭਗਤਾਂ ਨੂੰ ਕੋਈ ਭੀ ਡਰ ਪੋਹ ਨਹੀਂ ਸਕਦਾ, ਜਮਰਾਜ ਭੀ ਉਹਨਾਂ ਦਾ ਸਤਕਾਰ ਕਰਦਾ ਹੈ ॥੧॥ਪਦ ਅਰਥ ਕਉ = ਨੂੰ। ਜਾਮ = ਜਮਰਾਜ ॥੧॥
SikhNet (Spanish)Ahí el Devoto afortunado de Dios queda libre de miedos y aun la muerte lo respeta. (1)
ਤਜਿ ਗੋਪਾਲ. ਆਨ ਜੋ ਕਰਣੀ; ਸੋਈ ਸੋਈ ਬਿਨਸਤ ਖਾਮ ॥
taj gopaal. aan jo karanee; soee soee binasat khaam |
Sant Singh KhalsaForsaking the Lord of the world, he does other deeds, but these are temporary and transitory.
Manmohan SinghForsaking the Lord, doing of other deeds, all that is perishable and impermanent.
Manmohan Singh (Punjabi)ਸਾਹਿਬ ਨੂੰ ਛੱਡ ਕੇ, ਹੋਰ ਸਮੂਹ ਅਮਲਾਂ ਦਾ ਕਰਣਾ, ਬਿਨਸਨਹਾਰ ਅਤੇ ਆਰਜੀ ਹੈ।
Fareedkot Teekaਗੋਪਾਲ ਕੌ ਤਿਆਗ ਕਰ ਕੇ ਜੋ ਔਰ ਕਰਨੀ ਕਰੀਤੀ ਹੈ, ਸੋ ਸੋ ਕਰਤੂਤ (ਖਾਮ) ਕਚੀ ਨਸਟ ਹੋ ਜਾਤੀ ਹੈ, ਭਾਵ ਸੇ ਦੁਖਦਾਇਕ ਹੋਤੀ ਹੈ॥
Prof. Sahib Singhਹੇ ਨਾਨਕ! ਪਰਮਾਤਮਾ (ਦਾ ਸਿਮਰਨ) ਭੁਲਾ ਕੇ ਹੋਰ ਜੇਹੜਾ ਭੀ ਕੰਮ ਕਰੀਦਾ ਹੈ ਉਹ ਨਾਸਵੰਤ ਹੈ ਅਤੇ ਕੱਚਾ ਹੈ।ਪਦ ਅਰਥ ਤਜਿ = ਛੱਡ ਕੇ। ਆਨ = {अन्य} ਹੋਰ ਹੋਰ। ਖਾਮ = ਖ਼ਾਮ, ਕੱਚੀ।
SikhNet (Spanish)Abandonando al Señor todo lo que uno hace es ilusorio y efímero.
ਚਰਨ ਕਮਲ ਹਿਰਦੈ ਗਹੁ ਨਾਨਕ; ਸੁਖ ਸਮੂਹ ਬਿਸਰਾਮ ॥੨॥੯॥੧੩॥
charan kamal hiradai gahu naanak; sukh samooh bisaraam |2|9|13|
Sant Singh KhalsaGrasp the Lord's lotus feet, and hold them in your heart, O Nanak; you shall obtain absolute peace and bliss. ||2||9||13||
Manmohan SinghO Nanak, cling thou to the Lord's lotus feet in thy heart and thou shalt obtain all peace and bliss.
Manmohan Singh (Punjabi)ਹੇ ਨਾਨਕ! ਤੂੰ ਆਪਣੇ ਦਿਲ ਅੰਦਰ ਸਾਹਿਬ ਦੇ ਕੰਵਲ ਚਰਨਾਂ ਨੂੰ ਘੁੱਟ ਕੇ ਫੜ ਲੈ ਅਤੇ ਤੂੰ ਸਾਰੇ ਸੁੱਖਾਂ ਤੇ ਖੁਸ਼ੀਆਂ ਨੂੰ ਪਾ ਲਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹੇ ਭਾਈ! ਸਮੂਹ ਸੁਖੋਂ ਕਾ ਬਿਸਰਾਮ ਜੋ ਹਰੀ ਕੇ ਚਰਨ ਹੈਂ ਤਿਨ ਕੋ ਹੀ ਹਿਰਦੇ ਮੇਂ ਗ੍ਰਹਣ ਕਰ; ਵਾ ਹਰੀ ਕੇ ਚਰਨੋਂ ਕੋ ਗ੍ਰਹਣ ਕਰ ਜਿਸਤੇ ਸਮੂਹ ਸੁਖ ਮੇਂ ਤੇਰਾ ਬਿਸ੍ਰਾਮ ਹੋਵੈ॥੨॥੯॥੧੩॥☬ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜੀਵੋਂ ਕੌ ਉਪਦੇਸੁ ਕਰਤੇ ਹੈਂ:
Prof. Sahib Singh(ਇਸ ਵਾਸਤੇ, ਹੇ ਨਾਨਕ!) ਪਰਮਾਤਮਾ ਦੇ ਸੋਹਣੇ ਚਰਨ (ਆਪਣੇ) ਹਿਰਦੇ ਵਿਚ ਵਸਾਈ ਰੱਖ, (ਇਹ ਹਰਿ-ਚਰਨ ਹੀ) ਸਾਰੇ ਸੁਖਾਂ ਦਾ ਘਰ ਹਨ ॥੨॥੯॥੧੩॥ਪਦ ਅਰਥ ਗਹੁ = ਫੜ ਰੱਖ। ਸੁਖ ਸਮੂਹ = ਸਾਰੇ ਹੀ ਸੁਖ। ਬਿਸਰਾਮ = ਟਿਕਾਣਾ ॥੨॥੯॥੧੩॥
SikhNet (Spanish)Afianza los Pies de Loto de Dios en tu corazón para que vivas en Paz y en Éxtasis. (2‑9‑13)