ਜੈਤਸਰੀ ਮਹਲਾ ੫ ॥
jaitasaree mahalaa 5 |
Sant Singh KhalsaJaitsree, Fifth Mehl:
Manmohan SinghJaitsri 5th Guru.
Manmohan Singh (Punjabi)ਜੈਤਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Yaitsri, Mejl Guru Aryan, Quinto Canal Divino.
ਆਏ ਅਨਿਕ ਜਨਮ ਭ੍ਰਮਿ; ਸਰਣੀ ॥
aae anik janam bhram; saranee |
Sant Singh KhalsaAfter wandering through so many incarnations, I have come to Your Sanctuary.
Manmohan SinghWandering through many lives, I have entered Thy sanctuary, O Lord.
Manmohan Singh (Punjabi)ਅਨੇਕ ਜੀਵਨਾ ਅੰਦਰ ਭਟਕ ਕੇ, ਹੇ ਪ੍ਰਭੂ, ਹੇ ਪ੍ਰਭੂ! ਮੈਂ ਤੇਰੀ ਪਨਾਹ ਲਈ ਹੈ।
Fareedkot Teekaਹੇ ਵਾਹਿਗੁਰੂ! ਅਨੇਕ ਜਨਮੋਂ ਮੇਂ ਭਰਮ ਕਰ ਅਬ ਤੇਰੀ ਸ਼ਰਣੀ ਆਏ ਹੈਂ॥
Prof. Sahib Singhਹੇ ਪ੍ਰਭੂ! ਅਸੀਂ ਜੀਵ ਕਈ ਜਨਮਾਂ ਵਿਚ ਭੌਂ ਕੇ ਹੁਣ ਤੇਰੀ ਸਰਨ ਆਏ ਹਾਂ।ਪਦ ਅਰਥ ਭ੍ਰਮਿ = ਭਟਕ ਕੇ, ਭੌਂ ਕੇ।
SikhNet (Spanish)Vagando a través de millones de reencarnaciones he buscado Tu Refugio, oh Dios.
ਉਧਰੁ ਦੇਹ. ਅੰਧ ਕੂਪ ਤੇ; ਲਾਵਹੁ ਅਪੁਨੀ ਚਰਣੀ ॥੧॥ ਰਹਾਉ ॥
audhar deh. andh koop te; laavahu apunee charanee |1| rahaau |
Sant Singh KhalsaSave me - lift my body up out of the deep, dark pit of the world, and attach me to Your feet. ||1||Pause||
Manmohan SinghPull out my body from the blind well and attach me to Thine feet. Pause.
Manmohan Singh (Punjabi)ਮੇਰੇ ਸਰੀਰ ਨੂੰ ਅੰਨ੍ਹੇ ਖੂਹ ਤੋਂ ਬਾਹਰ ਕੱਢ ਲੈ ਅਤੇ ਮੈਨੂੰ ਆਪਦੇ ਚਰਨਾਂ ਨਾਲ ਜੋੜ ਲੈਂ ਠਹਿਰਾਉ।
Fareedkot Teekaਤਾਂ ਤੇ ਇਸ ਸੰਸਾਰ ਰੂਪੀ ਅੰਧੇਰੇ ਕੂਏ ਸੇ ਮੇਰੇ ਕੋ ਉਧਾਰ ਦੇਵੋ ਔਰ ਅਪਨੀ ਚਰਨੀ ਲਗਾਇ ਲੇਵੋ॥੧॥ ਰਹਾਉ ॥
Prof. Sahib Singhਸਾਡੇ ਸਰੀਰ ਨੂੰ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਖੂਹ ਤੋਂ ਬਚਾ ਲੈ, ਆਪਣੇ ਚਰਨਾਂ ਵਿਚ ਜੋੜੀ ਰੱਖ ॥੧॥ ਰਹਾਉ ॥ਪਦ ਅਰਥ ਉਧਰੁ = ਬਚਾ ਲੈ। ਦੇਹ = ਸਰੀਰ, ਗਿਆਨ-ਇੰਦ੍ਰੇ। ਅੰਧ = ਅੰਨ੍ਹਾ, ਘੁੱਪ ਹਨੇਰਾ। ਕੂਪ = ਖੂਹ। ਤੇ = ਤੋਂ ॥੧॥ ਰਹਾਉ ॥
SikhNet (Spanish)Sácame del pozo oscuro de Maya para que dedique mi vida a Tus Pies. (1‑Pausa)
ਗਿਆਨੁ ਧਿਆਨੁ ਕਿਛੁ ਕਰਮੁ, ਨ ਜਾਨਾ; ਨਾਹਿਨ ਨਿਰਮਲ ਕਰਣੀ ॥
giaan dhiaan kichh karam, na jaanaa; naahin niramal karanee |
Sant Singh KhalsaI do not know anything about spiritual wisdom, meditation or karma, and my way of life is not clean and pure.
Manmohan SinghI know not gnosis, meditation and good deeds, nor do I possess the pure way of life.
Manmohan Singh (Punjabi)ਮੈਂ ਬ੍ਰਹਿਮ ਵੀਚਾਰ, ਸਿਮਰਨ ਅਤੇ ਚੰਗੇ ਅਮਲਾਂ ਨੂੰ ਨਹੀਂ ਜਾਣਦਾ, ਨਾਂ ਹੀ ਮੇਰੀ ਜੀਵਨ ਰਹੁ-ਰੀਤੀ ਪਵਿੱਤ੍ਰ ਹੈ।
Fareedkot Teekaਗਿਆਨ ਧਿਆਨਾਦੀ (ਕਿਛੁ) ਰੰਚਕ ਮਾਤ੍ਰ ਕੋਈ ਸ਼ੁਭ ਕਰਮ ਕਰਨਾ ਨਹੀਂ ਜਾਨਤਾ ਹੂੰ ਔ ਨਾ ਮੇਰੇ ਮੇਂ ਨਿਰਮਲ ਕਰਨੀ ਹੈ ਅਰਥਾਤ ਭਗਤੀ ਭੀ ਨਹੀਂ ਹੈ॥
Prof. Sahib Singhਹੇ ਪ੍ਰਭੂ! ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ, ਮੇਰੀ ਸੁਰਤ ਤੇਰੇ ਚਰਨਾਂ ਵਿਚ ਜੁੜੀ ਨਹੀਂ ਰਹਿੰਦੀ, ਮੈਨੂੰ ਕੋਈ ਚੰਗਾ ਕੰਮ ਕਰਨਾ ਨਹੀਂ ਆਉਂਦਾ, ਮੇਰਾ ਕਰਤੱਬ ਭੀ ਸੁੱਚਾ ਨਹੀਂ ਹੈ।ਪਦ ਅਰਥ ਗਿਆਨੁ = ਆਤਮਕ ਜੀਵਨ ਦੀ ਸੂਝ। ਧਿਆਨੁ = ਜੁੜੀ ਸੁਰਤਿ। ਕਰਮੁ = ਧਰਮ ਦਾ ਕੰਮ। ਨ ਜਾਨਾ = ਨ ਜਾਨਾਂ, ਮੈਂ ਨਹੀਂ ਜਾਣਦਾ। ਕਰਣੀ = ਕਰਤੱਬ, ਆਚਰਣ।
SikhNet (Spanish)No sé de sabiduría ni de contemplación; mis actos son impuros. Pero si me dejaras aferrarme a la túnica de Tus Santos,
ਸਾਧਸੰਗਤਿ ਕੈ ਅੰਚਲਿ ਲਾਵਹੁ; ਬਿਖਮ ਨਦੀ ਜਾਇ ਤਰਣੀ ॥੧॥
saadhasangat kai anchal laavahu; bikham nadee jaae taranee |1|
Sant Singh KhalsaPlease attach me to the hem of the robe of the Saadh Sangat, the Company of the Holy; help me to cross over the terrible river. ||1||
Manmohan SinghAttach me to the skirt of the saints society, that I may cross the formidable stream.
Manmohan Singh (Punjabi)ਮੈਨੂੰ ਸਤਿ ਸੰਗਤ ਦੇ ਪੱਲੇ ਨਾਲ ਜੋੜ ਦੇ, ਤਾਂ ਜੋ ਮੈਂ ਕਠਨ ਸੰਸਾਰਕ ਨਦੀ ਤੋਂ ਪਾਰ ਹੋ ਜਾਵਾਂ।
Fareedkot Teekaਤਾਂ ਤੇ ਹੇ ਹਰੀ! ਮੇਰੇ ਕੋ ਸੰਤੋਂ ਕੀ ਸੰਗਤ ਕੇ (ਅੰਚਲ) ਲੜ ਲਾਵੋ, ਜਿਸ ਤੇ ਇਹ ਮਾਯਾ ਰੂਪ (ਬਿਖਮ) ਕਠਨ ਨਦੀ ਤਰੀ ਜਾਵੈ॥੧॥
Prof. Sahib Singhਹੇ ਪ੍ਰਭੂ! ਮੈਨੂੰ ਸਾਧ ਸੰਗਤਿ ਦੇ ਲੜ ਲਾ ਦੇ, ਤਾ ਕਿ ਇਹ ਔਖੀ (ਸੰਸਾਰ-) ਨਦੀ ਤਰੀ ਜਾ ਸਕੇ ॥੧॥ਪਦ ਅਰਥ ਕੈ ਅੰਚਲਿ = ਦੇ ਪੱਲੇ ਨਾਲ। ਬਿਖਮ = ਔਖੀ। ਜਾਇ ਤਰਣੀ = ਤਰੀ ਜਾ ਸਕੇ ॥੧॥
SikhNet (Spanish)nadaría a través del mar tumultuoso de la existencia. (1)
ਸੁਖ ਸੰਪਤਿ ਮਾਇਆ ਰਸ ਮੀਠੇ; ਇਹ. ਨਹੀ ਮਨ ਮਹਿ ਧਰਣੀ ॥
sukh sanpat maaeaa ras meetthe; ih. nahee man meh dharanee |
Sant Singh KhalsaComforts, riches and the sweet pleasures of Maya - do not implant these within your mind.
Manmohan SinghThe worldly comforts, riches and the sweet pleasure of mammon, these, place thou not, in thy mind.
Manmohan Singh (Punjabi)ਸੰਸਾਰੀ ਆਰਾਮ, ਹਨ ਦੌਲਤ, ਅਤੇ ਮੋਹਨੀ ਮਾਇਆ ਦੀਆਂ ਮਿੱਠੀਆਂ ਖੁਸ਼ੀਆਂ, ਇਨ੍ਹਾਂ ਨੂੰ ਤੂੰ ਆਪਣੇ ਚਿੱਤ ਵਿੱਚ ਨਾਂ ਟਿਕਾ।
Fareedkot Teekaਇਹ ਸੁਖ ਰੂਪ ਜੋ ਸੰਪਤਾ ਹੈ ਔਰ ਮਾਯਾ ਕੇ ਰਸ ਜੋ ਮੀਠੇ ਹੈਂ, ਇਨ ਕੀ ਪ੍ਰੀਤੀ ਮਨ ਮੇਂ ਮੈਂਨੇ ਧਰਨੀ ਨਹੀਂ ਕਰੀ ਹੈ॥
Prof. Sahib Singhਦੁਨੀਆ ਦੇ ਸੁਖ, ਧਨ, ਮਾਇਆ ਦੇ ਮਿੱਠੇ ਸੁਆਦ-ਪਰਮਾਤਮਾ ਦੇ ਦਾਸ ਇਹਨਾਂ ਪਦਾਰਥਾਂ ਨੂੰ (ਆਪਣੇ) ਮਨ ਵਿਚ ਨਹੀਂ ਵਸਾਂਦੇ।ਪਦ ਅਰਥ ਸੰਪਤਿ = ਧਨ। ਮਹਿ = ਵਿਚ।
SikhNet (Spanish)No iré en busca de las riquezas ni de los goces mundanos.
ਹਰਿ ਦਰਸਨ ਤ੍ਰਿਪਤਿ. ਨਾਨਕ ਦਾਸ ਪਾਵਤ; ਹਰਿ ਨਾਮ ਰੰਗ ਆਭਰਣੀ ॥੨॥੮॥੧੨॥
har darasan tripat. naanak daas paavat; har naam rang aabharanee |2|8|12|
Sant Singh KhalsaSlave Nanak is satisfied and satiated by the Blessed Vision of the Lord's Darshan; his only ornamentation is the love of the Lord's Name. ||2||8||12||
Manmohan SinghSlave Nanak is satiated by having the Lord's vision and now his only ornamentation is the love of God's Name.
Manmohan Singh (Punjabi)ਸਾਹਿਬ ਦਾ ਦੀਦਾਰ ਪਾਉਣ ਦੁਆਰਾ, ਗੋਲਾ ਨਾਨਕ ਰੱਜ ਗਿਆ ਹੈ, ਹੁਣ ਰੱਬ ਦੇ ਨਾਮ ਦੀ ਪ੍ਰੀਤ ਹੀ ਵੁਸ ਦਾ ਗਹਿਣਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਸਤਿਸੰਗ ਰੂਪੀ (ਆਭਰਣੀ) ਮਟੀ ਸੇ ਤੇਰੇ ਹਰਿ ਨਾਮ ਕਾ ਰੰਗ ਮਨ ਕੋ ਚੜਾਇ ਕਰ ਕੇ ਮੈਂ ਦਾਸ ਤੇਰੇ ਦਰਸਨ ਕੌ ਪਾਵਤਾ ਹੂਆ ਤ੍ਰਿਪਤਿ ਰਹਿਤਾ ਹੂੰ॥੮॥੧੨॥☬ਨਾਮ ਸਿਮਰਨ ਕਾ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਦੇ ਦਰਸਨ ਨਾਲ ਹੀ ਉਹ ਸੰਤੋਖ ਹਾਸਲ ਕਰਦੇ ਹਨ, ਪਰਮਾਤਮਾ ਦੇ ਨਾਮ ਦਾ ਪਿਆਰ ਹੀ ਉਹਨਾਂ (ਦੇ ਜੀਵਨ) ਦਾ ਗਹਣਾ ਹੈ ॥੨॥੮॥੧੨॥ਪਦ ਅਰਥ ਤ੍ਰਿਪਤਿ = ਰੱਜ, ਸੰਤੋਖ। ਆਭਰਣੀ = ਗਹਣੇ ॥੨॥੮॥੧੨॥
SikhNet (Spanish)Sólo Tu Visión, oh Señor, me saciaría, y Tu Amor es lo único que me haría bello. (2‑8‑12)