ਅਭੈ ਪਦੁ ਦਾਨੁ. ਸਿਮਰਨੁ ਸੁਆਮੀ ਕੋ; ਪ੍ਰਭ ਨਾਨਕ. ਬੰਧਨ ਛੋਰਿ ॥੨॥੫॥੯॥
abhai pad daan. simaran suaamee ko; prabh naanak. bandhan chhor |2|5|9|
ਪਦ ਅਰਥ ਅਭੈ ਪਦੁ = ਨਿਰਭੈਤਾ ਦੀ ਅਵਸਥਾ। ਕੋ = ਦਾ। ਛੋਰਿ = ਛੁੜਾ ਕੇ ॥੨॥੫॥੯॥
ਅਭੈ ਪਦੁ ਦਾਨੁ. ਸਿਮਰਨੁ ਸੁਆਮੀ ਕੋ; ਪ੍ਰਭ ਨਾਨਕ. ਬੰਧਨ ਛੋਰਿ ॥੨॥੫॥੯॥
abhai pad daan. simaran suaamee ko; prabh naanak. bandhan chhor |2|5|9|
ਪਦ ਅਰਥ ਅਭੈ ਪਦੁ = ਨਿਰਭੈਤਾ ਦੀ ਅਵਸਥਾ। ਕੋ = ਦਾ। ਛੋਰਿ = ਛੁੜਾ ਕੇ ॥੨॥੫॥੯॥
ਜੈਤਸਰੀ ਮਹਲਾ ੫ ॥
jaitasaree mahalaa 5 |
ਚਾਤ੍ਰਿਕ ਚਿਤਵਤ. ਬਰਸਤ ਮੇਂਹ ॥
chaatrik chitavat. barasat menh |
ਪਦ ਅਰਥ ਚਾਤ੍ਰਿਕ = ਪਪੀਹਾ। ਚਿਤਵਤ = ਚਿਤਾਰਦਾ ਰਹਿੰਦਾ ਹੈ। ਬਰਸਤ ਮੇਂਹ = (ਕਿ) ਮੀਂਹ ਵਰ੍ਹੇ, ਮੀਂਹ ਦਾ ਵਰ੍ਹਨਾ।
ਕ੍ਰਿਪਾ ਸਿੰਧੁ ਕਰੁਣਾ ਪ੍ਰਭ ਧਾਰਹੁ; ਹਰਿ ਪ੍ਰੇਮ ਭਗਤਿ ਕੋ ਨੇਂਹ ॥੧॥ ਰਹਾਉ ॥
kripaa sindh karunaa prabh dhaarahu; har prem bhagat ko nenh |1| rahaau |
ਪਦ ਅਰਥ ਸਿੰਧੁ = ਸਮੁੰਦਰ। ਕ੍ਰਿਪਾ ਸਿੰਧੁ = ਹੇ ਕਿਰਪਾ ਦੇ ਸਮੁੰਦਰ! ਕਰੁਣਾ = ਤਰਸ, ਦਇਆ। ਕੌ = ਦਾ। ਨੇਂਹ = ਪ੍ਰੇਮ, ਲਗਨ, ਸ਼ੌਕ ॥੧॥ ਰਹਾਉ ॥
ਅਨਿਕ ਸੂਖ ਚਕਵੀ. ਨਹੀ ਚਾਹਤ; ਅਨਦ ਪੂਰਨ ਪੇਖਿ ਦੇਂਹ ॥
anik sookh chakavee. nahee chaahat; anad pooran pekh denh |
ਪਦ ਅਰਥ ਚਾਹਤ = ਚਾਹੁੰਦੀ। ਅਨਦ = ਆਨੰਦ, ਸੁਖ। ਪੇਖਿ = ਵੇਖ ਕੇ। ਦੇਂਹ = ਦਿਨ।
ਆਨ ਉਪਾਵ. ਨ ਜੀਵਤ ਮੀਨਾ; ਬਿਨੁ ਜਲ. ਮਰਨਾ ਤੇਂਹ ॥੧॥
aan upaav. na jeevat meenaa; bin jal. maranaa tenh |1|
ਪਦ ਅਰਥ ਆਨ = {अन्य} ਹੋਰ ਹੋਰ। ਮੀਨਾ = ਮੱਛੀ। ਤੇਂਹ = ਉਸ ਦਾ। ਮਰਨਾ = ਮੌਤ ॥੧॥
ਹਮ ਅਨਾਥ. ਨਾਥ ਹਰਿ ਸਰਣੀ; ਅਪੁਨੀ ਕ੍ਰਿਪਾ ਕਰੇਂਹ ॥
ham anaath. naath har saranee; apunee kripaa karenh |
ਪਦ ਅਰਥ ਨਾਥ = ਹੇ ਨਾਥ! ਕਰੇਂਹ = ਕਰ।
ਚਰਣ ਕਮਲ ਨਾਨਕੁ ਆਰਾਧੈ; ਤਿਸੁ ਬਿਨੁ ਆਨ. ਨ ਕੇਂਹ ॥੨॥੬॥੧੦॥
charan kamal naanak aaraadhai; tis bin aan. na kenh |2|6|10|
ਪਦ ਅਰਥ ਨਾਨਕੁ ਆਰਾਧੈ = ਨਾਨਕ ਆਰਾਧਦਾ ਰਹੇ। ਤਿਸੁ ਬਿਨੁ = ਉਸ (ਆਰਾਧਨ) ਤੋਂ ਬਿਨਾ। ਆਨ = ਹੋਰ। ਕੇਂਹ = ਕੁਝ ਭੀ ॥੨॥੬॥੧੦॥
ਜੈਤਸਰੀ ਮਹਲਾ ੫ ॥
jaitasaree mahalaa 5 |
ਮਨਿ ਤਨਿ ਬਸਿ ਰਹੇ ਮੇਰੇ ਪ੍ਰਾਨ ॥
man tan bas rahe mere praan |
ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਮੇਰੇ ਪ੍ਰਾਨ = ਮੇਰੇ ਪ੍ਰਾਣਾਂ ਦਾ ਆਸਰਾ ਪ੍ਰਭੂ।
ਕਰਿ ਕਿਰਪਾ ਸਾਧੂ ਸੰਗਿ ਭੇਟੇ; ਪੂਰਨ ਪੁਰਖ ਸੁਜਾਨ ॥੧॥ ਰਹਾਉ ॥
kar kirapaa saadhoo sang bhette; pooran purakh sujaan |1| rahaau |
ਪਦ ਅਰਥ ਕਰਿ = ਕਰ ਕੇ। ਸਾਧੂ = ਗੁਰੂ। ਸੰਗਿ = ਸੰਗਤਿ ਵਿਚ। ਭੇਟੇ = ਮਿਲ ਪਏ। ਪੂਰਨ = ਸਰਬ-ਗੁਣ-ਭਰਪੂਰ। ਪੁਰਖ = ਸਰਬ-ਵਿਆਪਕ ॥੧॥ ਰਹਾਉ ॥
ਪ੍ਰੇਮ ਠਗਉਰੀ ਜਿਨ ਕਉ ਪਾਈ; ਤਿਨ ਰਸੁ ਪੀਅਉ ਭਾਰੀ ॥
prem tthgauree jin kau paaee; tin ras peeo bhaaree |
ਪਦ ਅਰਥ ਠਗਉਰੀ = ਠਗ-ਮੂਰੀ, ਠਗ-ਬੂਟੀ, ਉਹ ਬੂਟੀ ਜੇਹੜੀ ਖਵਾ ਕੇ ਠੱਗ ਓਭੜ ਰਾਹੀਆਂ ਨੂੰ ਲੁੱਟ ਲੈਂਦੇ ਹਨ। ਕਉ = ਨੂੰ। ਪੀਅਉ = ਪੀ ਲਿਆ।
ਤਾ ਕੀ ਕੀਮਤਿ. ਕਹਣੁ ਨ ਜਾਈ; ਕੁਦਰਤਿ ਕਵਨ ਹਮੑਾਰੀ ॥੧॥
taa kee keemat. kehan na jaaee; kudarat kavan hamaaree |1|
ਪਦ ਅਰਥ ਤਾ ਕੀ = ਉਸ (ਰਸ) ਦੀ। ਕੁਦਰਤਿ = ਤਾਕਤ ॥੧॥
ਲਾਇ ਲਏ ਲੜਿ. ਦਾਸ ਜਨ ਅਪੁਨੇ; ਉਧਰੇ ਉਧਰਨਹਾਰੇ ॥
laae le larr. daas jan apune; udhare udharanahaare |
ਪਦ ਅਰਥ ਲੜਿ = ਲੜ ਨਾਲ, ਪੱਲੇ ਨਾਲ। ਉਧਰੇ = ਬਚਾ ਲਏ। ਉਧਰਨਹਾਰੇ = ਬਚਾਣ ਦੀ ਸਮਰਥਾ ਵਾਲੇ ਹਰੀ ਨੇ।
ਪ੍ਰਭੁ ਸਿਮਰਿ ਸਿਮਰਿ. ਸਿਮਰਿ ਸੁਖੁ ਪਾਇਓ; ਨਾਨਕ ਸਰਣਿ ਦੁਆਰੇ ॥੨॥੭॥੧੧॥
prabh simar simar. simar sukh paaeo; naanak saran duaare |2|7|11|
ਪਦ ਅਰਥ ਸਿਮਰਿ = ਸਿਮਰ ਕੇ। ਦੁਆਰੇ = ਦਰ ਤੇ ॥੨॥੭॥੧੧॥
ਜੈਤਸਰੀ ਮਹਲਾ ੫ ॥
jaitasaree mahalaa 5 |
ਆਏ ਅਨਿਕ ਜਨਮ ਭ੍ਰਮਿ; ਸਰਣੀ ॥
aae anik janam bhram; saranee |
ਪਦ ਅਰਥ ਭ੍ਰਮਿ = ਭਟਕ ਕੇ, ਭੌਂ ਕੇ।
ਉਧਰੁ ਦੇਹ. ਅੰਧ ਕੂਪ ਤੇ; ਲਾਵਹੁ ਅਪੁਨੀ ਚਰਣੀ ॥੧॥ ਰਹਾਉ ॥
audhar deh. andh koop te; laavahu apunee charanee |1| rahaau |
ਪਦ ਅਰਥ ਉਧਰੁ = ਬਚਾ ਲੈ। ਦੇਹ = ਸਰੀਰ, ਗਿਆਨ-ਇੰਦ੍ਰੇ। ਅੰਧ = ਅੰਨ੍ਹਾ, ਘੁੱਪ ਹਨੇਰਾ। ਕੂਪ = ਖੂਹ। ਤੇ = ਤੋਂ ॥੧॥ ਰਹਾਉ ॥
ਗਿਆਨੁ ਧਿਆਨੁ ਕਿਛੁ ਕਰਮੁ, ਨ ਜਾਨਾ; ਨਾਹਿਨ ਨਿਰਮਲ ਕਰਣੀ ॥
giaan dhiaan kichh karam, na jaanaa; naahin niramal karanee |
ਪਦ ਅਰਥ ਗਿਆਨੁ = ਆਤਮਕ ਜੀਵਨ ਦੀ ਸੂਝ। ਧਿਆਨੁ = ਜੁੜੀ ਸੁਰਤਿ। ਕਰਮੁ = ਧਰਮ ਦਾ ਕੰਮ। ਨ ਜਾਨਾ = ਨ ਜਾਨਾਂ, ਮੈਂ ਨਹੀਂ ਜਾਣਦਾ। ਕਰਣੀ = ਕਰਤੱਬ, ਆਚਰਣ।
ਸਾਧਸੰਗਤਿ ਕੈ ਅੰਚਲਿ ਲਾਵਹੁ; ਬਿਖਮ ਨਦੀ ਜਾਇ ਤਰਣੀ ॥੧॥
saadhasangat kai anchal laavahu; bikham nadee jaae taranee |1|
ਪਦ ਅਰਥ ਕੈ ਅੰਚਲਿ = ਦੇ ਪੱਲੇ ਨਾਲ। ਬਿਖਮ = ਔਖੀ। ਜਾਇ ਤਰਣੀ = ਤਰੀ ਜਾ ਸਕੇ ॥੧॥
ਸੁਖ ਸੰਪਤਿ ਮਾਇਆ ਰਸ ਮੀਠੇ; ਇਹ. ਨਹੀ ਮਨ ਮਹਿ ਧਰਣੀ ॥
sukh sanpat maaeaa ras meetthe; ih. nahee man meh dharanee |
ਪਦ ਅਰਥ ਸੰਪਤਿ = ਧਨ। ਮਹਿ = ਵਿਚ।
ਹਰਿ ਦਰਸਨ ਤ੍ਰਿਪਤਿ. ਨਾਨਕ ਦਾਸ ਪਾਵਤ; ਹਰਿ ਨਾਮ ਰੰਗ ਆਭਰਣੀ ॥੨॥੮॥੧੨॥
har darasan tripat. naanak daas paavat; har naam rang aabharanee |2|8|12|
ਪਦ ਅਰਥ ਤ੍ਰਿਪਤਿ = ਰੱਜ, ਸੰਤੋਖ। ਆਭਰਣੀ = ਗਹਣੇ ॥੨॥੮॥੧੨॥
ਜੈਤਸਰੀ ਮਹਲਾ ੫ ॥
jaitasaree mahalaa 5 |
ਹਰਿ ਜਨ; ਸਿਮਰਹੁ ਹਿਰਦੈ ਰਾਮ ॥
har jan; simarahu hiradai raam |
ਪਦ ਅਰਥ ਹਰਿ ਜਨ = ਹੇ ਹਰਿ ਜਨੋ! ਹਿਰਦੇ = ਹਿਰਦੇ ਵਿਚ।
ਹਰਿ ਜਨ ਕਉ ਅਪਦਾ. ਨਿਕਟਿ ਨ ਆਵੈ; ਪੂਰਨ ਦਾਸ ਕੇ ਕਾਮ ॥੧॥ ਰਹਾਉ ॥
har jan kau apadaa. nikatt na aavai; pooran daas ke kaam |1| rahaau |
ਪਦ ਅਰਥ ਅਪਦਾ = ਬਿਪਤਾ, ਮੁਸੀਬਤ। ਨਿਕਟਿ = ਨੇੜੇ। ਪੂਰਨ = ਸਫਲ ॥੧॥ ਰਹਾਉ ॥
ਕੋਟਿ ਬਿਘਨ ਬਿਨਸਹਿ. ਹਰਿ ਸੇਵਾ; ਨਿਹਚਲੁ ਗੋਵਿਦ ਧਾਮ ॥
kott bighan binaseh. har sevaa; nihachal govid dhaam |
ਪਦ ਅਰਥ ਕੋਟਿ = ਕ੍ਰੋੜਾਂ। ਬਿਘਨ = ਔਕੜਾਂ, ਰੁਕਾਵਟਾਂ। ਬਿਨਸਹਿ = ਨਾਸ ਹੋ ਜਾਂਦੇ ਹਨ। ਨਿਹਚਲੁ = ਸਦਾ ਕਾਇਮ ਰਹਿਣ ਵਾਲਾ। ਧਾਮ = ਘਰ, ਟਿਕਾਣਾ।
ਭਗਵੰਤ ਭਗਤ ਕਉ. ਭਉ ਕਿਛੁ ਨਾਹੀ; ਆਦਰੁ ਦੇਵਤ ਜਾਮ ॥੧॥
bhagavant bhagat kau. bhau kichh naahee; aadar devat jaam |1|
ਪਦ ਅਰਥ ਕਉ = ਨੂੰ। ਜਾਮ = ਜਮਰਾਜ ॥੧॥
ਤਜਿ ਗੋਪਾਲ. ਆਨ ਜੋ ਕਰਣੀ; ਸੋਈ ਸੋਈ ਬਿਨਸਤ ਖਾਮ ॥
taj gopaal. aan jo karanee; soee soee binasat khaam |
ਪਦ ਅਰਥ ਤਜਿ = ਛੱਡ ਕੇ। ਆਨ = {अन्य} ਹੋਰ ਹੋਰ। ਖਾਮ = ਖ਼ਾਮ, ਕੱਚੀ।
ਚਰਨ ਕਮਲ ਹਿਰਦੈ ਗਹੁ ਨਾਨਕ; ਸੁਖ ਸਮੂਹ ਬਿਸਰਾਮ ॥੨॥੯॥੧੩॥
charan kamal hiradai gahu naanak; sukh samooh bisaraam |2|9|13|
ਪਦ ਅਰਥ ਗਹੁ = ਫੜ ਰੱਖ। ਸੁਖ ਸਮੂਹ = ਸਾਰੇ ਹੀ ਸੁਖ। ਬਿਸਰਾਮ = ਟਿਕਾਣਾ ॥੨॥੯॥੧੩॥
ਜੈਤਸਰੀ ਮਹਲਾ ੯ ॥
jaitasaree mahalaa 9 |
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
ਭੂਲਿਓ ਮਨੁ, ਮਾਇਆ ਉਰਝਾਇਓ ॥
bhoolio man, maaeaa urajhaaeo |
ਪਦ ਅਰਥ ਭੂਲਿਓ = (ਸਹੀ ਜੀਵਨ-ਰਸਤਾ) ਭੁੱਲ ਚੁਕਾ ਹੈ। ਉਰਝਾਇਓ = ਫਸ ਰਿਹਾ ਹੈ।
ਜੋ ਜੋ ਕਰਮ ਕੀਓ ਲਾਲਚ ਲਗਿ; ਤਿਹ ਤਿਹ ਆਪੁ ਬੰਧਾਇਓ ॥੧॥ ਰਹਾਉ ॥
jo jo karam keeo laalach lag; tih tih aap bandhaaeo |1| rahaau |
ਪਦ ਅਰਥ ਲਾਲਚ = ਲਾਲਚ ਵਿਚ। ਲਗਿ = ਲੱਗ ਕੇ। ਆਪੁ = ਆਪਣੇ ਆਪ ਨੂੰ। ਬੰਧਾਇਓ = ਬਨ੍ਹਾ ਰਿਹਾ ਹੈ, ਫਸਾ ਰਿਹਾ ਹੈ ॥੧॥ ਰਹਾਉ ॥
ਸਮਝ ਨ ਪਰੀ. ਬਿਖੈ ਰਸ ਰਚਿਓ; ਜਸੁ ਹਰਿ ਕੋ ਬਿਸਰਾਇਓ ॥
samajh na paree. bikhai ras rachio; jas har ko bisaraaeo |
ਪਦ ਅਰਥ ਬਿਖੈ ਰਸ = ਵਿਸ਼ਿਆਂ ਦੇ ਸੁਆਦ ਵਿਚ। ਜਸੁ = ਸਿਫ਼ਤਿ-ਸਾਲਾਹ। ਕੋ = ਦਾ।
ਸੰਗਿ ਸੁਆਮੀ ਸੋ ਜਾਨਿਓ ਨਾਹਿਨ; ਬਨੁ ਖੋਜਨ ਕਉ ਧਾਇਓ ॥੧॥
sang suaamee so jaanio naahin; ban khojan kau dhaaeo |1|
ਪਦ ਅਰਥ ਸੰਗਿ = ਨਾਲ। ਬਨੁ = ਜੰਗਲ। ਧਾਇਓ = ਦੌੜਦਾ ਹੈ ॥੧॥