ਜੈਤਸਰੀ ਮਹਲਾ ੯ ॥
jaitasaree mahalaa 9 | Ang 702
Sant Singh KhalsaJaitsree, Ninth Mehl: One Universal Creator God.
Manmohan SinghJaitsri 5th Guru.
Manmohan Singh (Punjabi)ਜੈਤਸਰੀ ਨੌਵੀ ਪਾਤਿਸ਼ਾਹੀ।
Prof. Sahib Singhਰਾਗ ਜੈਤਸਰੀ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
SikhNet (Spanish)Yaitsri, Mejl Guru Teg Bajadur, Noveno Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 702
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਹਿਟਾ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਭੂਲਿਓ ਮਨੁ, ਮਾਇਆ ਉਰਝਾਇਓ ॥
bhoolio man, maaeaa urajhaaeo | Ang 702
Sant Singh KhalsaMy mind is deluded, entangled in Maya.
Manmohan SinghMy erring soul is entangled with mammon.
Manmohan Singh (Punjabi)ਮੇਰੀ ਭੁਲੀ ਹੋਈ ਆਤਮਾ ਧਨ-ਦੌਲਤ ਨਾਲ ਉਲਝੀ ਹੋਈ ਹੈ।
Fareedkot Teekaਹੇ ਭਾਈ! ਮਨ ਕੋ ਮਾਯਾ ਮੇਂ ਤੈਂਨੇ (ਉਰਝਾਇਓ) ਫਸਾਯਾ ਹੈ, ਤਿਸ ਤੇ ਤੂੰ ਵਾਹਿਗੁਰੂ ਸੇ ਭੂਲਾ ਹੂਆ ਹੈਂ॥
Prof. Sahib Singhਹੇ ਭਾਈ! (ਸਹੀ ਜੀਵਨ-ਰਾਹ) ਭੁੱਲਿਆ ਹੋਇਆ ਮਨ ਮਾਇਆ (ਦੇ ਮੋਹ ਵਿਚ) ਫਸਿਆ ਰਹਿੰਦਾ ਹੈ।ਪਦ ਅਰਥ ਭੂਲਿਓ = (ਸਹੀ ਜੀਵਨ-ਰਸਤਾ) ਭੁੱਲ ਚੁਕਾ ਹੈ। ਉਰਝਾਇਓ = ਫਸ ਰਿਹਾ ਹੈ।
SikhNet (Spanish)Mi mente ha sido engañada y vive en la Maya,
ਜੋ ਜੋ ਕਰਮ ਕੀਓ ਲਾਲਚ ਲਗਿ; ਤਿਹ ਤਿਹ ਆਪੁ ਬੰਧਾਇਓ ॥੧॥ ਰਹਾਉ ॥
jo jo karam keeo laalach lag; tih tih aap bandhaaeo |1| rahaau | Ang 702
Sant Singh KhalsaWhatever I do, while engaged in greed, only serves to bind me down. ||1||Pause||
Manmohan SinghWhatever deeds I do attached with avarice, with them all, I am binding myself down. Pause.
Manmohan Singh (Punjabi)ਜਿਹੜੇ ਭੀ ਕੰਮ ਮੈਂ ਲੋਭ ਨਾਲ ਜੁੜ ਕੇ ਕਰਦਾ ਹਾਂ, ਉਨ੍ਹਾਂ ਸਾਰਿਆਂ ਨਾਲ ਮੈਂ ਆਪਦੇ ਆਪ ਨੂੰ ਜਕੜ ਰਿਹਾ ਹਾਂ। ਠਹਿਰਾਉ।
Fareedkot Teekaਜੋ ਜੋ ਕਰਮ ਤੈਨੇਂ ਲਾਲਚ ਮੇਂ ਲਗ ਕਰ ਕੇ ਕੀਆ ਹੈ, ਭਾਵ ਸੇ ਸਕਾਮ ਕਰਮ ਕੀਏ ਹੈਂ, ਤਹਾਂ ਤਹਾਂ ਵਾਸਨਾ ਅਨੁਸਾਰ ਤੂੰ ਆਪ ਹੀ ਬੰਧਾਇਵਾਨ ਹੋ ਰਹਾ ਹੈਂ॥੧॥ ਰਹਾਉ ॥
Prof. Sahib Singh(ਫਿਰ, ਇਹ) ਲਾਲਚ ਵਿਚ ਫਸ ਕੇ ਜੇਹੜਾ ਜੇਹੜਾ ਕੰਮ ਕਰਦਾ ਹੈ, ਉਹਨਾਂ ਦੀ ਰਾਹੀਂ ਆਪਣੇ ਆਪ ਨੂੰ (ਮਾਇਆ ਦੇ ਮੋਹ ਵਿਚ ਹੋਰ) ਫਸਾ ਲੈਂਦਾ ਹੈ ॥੧॥ ਰਹਾਉ ॥ਪਦ ਅਰਥ ਲਾਲਚ = ਲਾਲਚ ਵਿਚ। ਲਗਿ = ਲੱਗ ਕੇ। ਆਪੁ = ਆਪਣੇ ਆਪ ਨੂੰ। ਬੰਧਾਇਓ = ਬਨ੍ਹਾ ਰਿਹਾ ਹੈ, ਫਸਾ ਰਿਹਾ ਹੈ ॥੧॥ ਰਹਾਉ ॥
SikhNet (Spanish)lo que sea que hago, cegado por la avaricia, me aferra al mundo del deseo. (1‑Pausa)
ਸਮਝ ਨ ਪਰੀ. ਬਿਖੈ ਰਸ ਰਚਿਓ; ਜਸੁ ਹਰਿ ਕੋ ਬਿਸਰਾਇਓ ॥
samajh na paree. bikhai ras rachio; jas har ko bisaraaeo | Ang 702
Sant Singh KhalsaI have no understanding at all; I am engrossed in the pleasures of corruption, and I have forgotten the Praises of the Lord.
Manmohan SinghI cultivate not true understanding am engrossed in sinful pleasure and have forgotten the praise of God.
Manmohan Singh (Punjabi)ਮੈਂ ਸੋਚ ਵੀਚਾਰ ਨਹੀਂ ਕਰਦਾ, ਪਾਪ ਭਰੀਆਂ ਮੌਜਾ ਵਿੰਚ ਖੱਚਤ ਹੋਇਆ ਹੋਇਆ ਹਾਂ, ਅਤੇ ਮੈਂ ਵਾਹਿਗੁਰੂ ਦੀ ਕੀਰਤੀ ਭੁਲਾ ਦਿੱਤੀ ਹੈ।
Fareedkot Teekaਤੇਰੇ ਕੋ ਅਪਨੇ ਭਲੇ ਕੀ ਸਮਝ ਨਹੀਂ ਪੜੀ ਇਸੀ ਤੇ ਵਿਸਿਅਹੁੰ ਕੇ ਰਸ ਮੇਂ ਰਚਿਆ ਹੈਂ ਔਰ ਹਰੀ ਕਾ ਜਸੁ ਤੈਨੇਂ ਵਿਸਾਰ ਦੀਆ ਹੈ॥
Prof. Sahib Singh(ਹੇ ਭਾਈ! ਸਹੀ ਜੀਵਨ-ਰਾਹ ਤੋਂ ਖੁੰਝੇ ਹੋਏ ਮਨੁੱਖ ਨੂੰ) ਆਤਮਕ ਜੀਵਨ ਦੀ ਸਮਝ ਨਹੀਂ ਪੈਂਦੀ, ਵਿਸ਼ਿਆਂ ਦੇ ਸੁਆਦ ਵਿਚ ਮਸਤ ਰਹਿੰਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਭੁਲਾਈ ਰੱਖਦਾ ਹੈ।ਪਦ ਅਰਥ ਬਿਖੈ ਰਸ = ਵਿਸ਼ਿਆਂ ਦੇ ਸੁਆਦ ਵਿਚ। ਜਸੁ = ਸਿਫ਼ਤਿ-ਸਾਲਾਹ। ਕੋ = ਦਾ।
SikhNet (Spanish)No poseo conocimiento alguno y en medio de la corrupción me he olvidado de la Alabanza del Señor.
ਸੰਗਿ ਸੁਆਮੀ ਸੋ ਜਾਨਿਓ ਨਾਹਿਨ; ਬਨੁ ਖੋਜਨ ਕਉ ਧਾਇਓ ॥੧॥
sang suaamee so jaanio naahin; ban khojan kau dhaaeo |1| Ang 702
Sant Singh KhalsaThe Lord and Master is with me, but I do not know Him. Instead, I run into the forest, looking for Him. ||1||
Manmohan SinghThe Lord is ever with me. Him, I recognise not and run seeking Him in the forest.
Manmohan Singh (Punjabi)ਪ੍ਰਭੂ ਮੇਰੇ ਅੰਗ ਸੰਗ ਹੈ। ਉਸ ਨੂੰ ਮੈਂ ਪਛਾਣਦਾ ਨਹੀਂ ਅਤੇ ਉਸ ਨੂੰ ਮੈਂ ਜੰਗਲ ਵਿੱਚ ਲੱਭਣ ਲਈ ਦੌੜਦਾ ਹਾਂ।
Fareedkot Teekaਜੋ ਸ੍ਵਾਮੀ ਸਦਾ ਤੇਰੇ ਸਾਥ ਹੈ ਤਿਸਕੌ ਤੈਨੇਂ ਅਪਨੇ ਸਾਥ ਜਾਣਿਆ ਹੀ ਨਹੀਂ ਹੈ ਔਰ ਬਨੋਂ ਬੀਚ ਤਿਸ ਕੇ ਖੋਜਨੇ ਕੋ ਧਾਯਾ ਹੈਂ॥੧॥
Prof. Sahib Singhਪਰਮਾਤਮਾ (ਤਾਂ ਇਸ ਦੇ) ਅੰਗ-ਸੰਗ (ਵੱਸਦਾ ਹੈ) ਉਸ ਨਾਲ ਡੂੰਘੀ ਸਾਂਝ ਨਹੀਂ ਪਾਂਦਾ, ਜੰਗਲ ਭਾਲਣ ਵਾਸਤੇ ਦੌੜ ਪੈਂਦਾ ਹੈ ॥੧॥ਪਦ ਅਰਥ ਸੰਗਿ = ਨਾਲ। ਬਨੁ = ਜੰਗਲ। ਧਾਇਓ = ਦੌੜਦਾ ਹੈ ॥੧॥
SikhNet (Spanish)El Señor y Maestro está conmigo, pero yo no Lo conozco y por eso corro por los bosques en Su Búsqueda. (1)
ਰਤਨੁ ਰਾਮੁ. ਘਟ ਹੀ ਕੇ ਭੀਤਰਿ; ਤਾ ਕੋ ਗਿਆਨੁ. ਨ ਪਾਇਓ ॥
ratan raam. ghatt hee ke bheetar; taa ko giaan. na paaeo | Ang 703
Sant Singh KhalsaThe Jewel of the Lord is deep within my heart, but I do not have any knowledge of Him.
Manmohan SinghThe Lord's jewel is within my mind and Himself knowledge I have not.
Manmohan Singh (Punjabi)ਸੁਆਮੀ ਦਾ ਜਵੇਹਰ ਮੇਰੇ ਹਿਰਦੇ ਅੰਦਰ ਹੀ ਹੈ, ਪ੍ਰੰਤੂ, ਮੈਨੂੰ ਉਸ ਦੀ ਗਿਆਤ ਨਹੀਂ।
Fareedkot Teekaਰਤਨ ਰੂਪ ਰਾਮ ਜੋ ਤੇਰੇ (ਘਟ) ਸਰੀਰ ਕੇ ਅੰਤਰ ਹੀ ਹੈ, ਜਿਸ ਕਾ ਗੁਰੋਂ ਦ੍ਵਾਰੇ ਤੈਨੇ ਗਿਆਨ ਨਹੀਂ ਪਾਯਾ॥
Prof. Sahib Singhਹੇ ਭਾਈ! ਰਤਨ (ਵਰਗਾ ਕੀਮਤੀ) ਹਰਿ-ਨਾਮ ਹਿਰਦੇ ਦੇ ਅੰਦਰ ਹੀ ਵੱਸਦਾ ਹੈ (ਪਰ ਭੁੱਲਾ ਹੋਇਆ ਮਨੁੱਖ) ਉਸ ਨਾਲ ਸਾਂਝ ਨਹੀਂ ਬਣਾਂਦਾ।ਪਦ ਅਰਥ ਭੀਤਰਿ = ਅੰਦਰ। ਤਾ ਕੋ = ਉਸ ਦਾ। ਗਿਆਨੁ = ਸਮਝ।
SikhNet (Spanish)La Joya del Señor está en lo profundo de mi corazón, pero aún no tengo Conciencia de Él.
ਜਨ ਨਾਨਕ. ਭਗਵੰਤ ਭਜਨ ਬਿਨੁ; ਬਿਰਥਾ ਜਨਮੁ ਗਵਾਇਓ ॥੨॥੧॥
jan naanak. bhagavant bhajan bin; birathaa janam gavaaeo |2|1| Ang 703
Sant Singh KhalsaO servant Nanak, without vibrating, meditating on the Lord God, human life is uselessly wasted and lost. ||2||1||
Manmohan SinghO serf Nanak, without the fortune Lord's meditation, the human life is lost in vain.
Manmohan Singh (Punjabi)ਹੇ ਨਫਰ ਨਾਨਕ! ਭਾਗਾਂ ਵਾਲੇ ਸਾਹਿਬ ਦੇ ਸਿਮਰਨ ਬਾਝੋਂ, ਮਨੁੱਖੀ ਜੀਵਲ ਵਿਅਰਥ ਗੁਆਚ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਜਨ! ਭਗਵੰਤ ਕੇ ਭਜਨ ਤੇ ਬਿਨਾਂ ਇਸ ਪ੍ਰਕਾਰ ਤੈਨੇ ਅਪਨਾ ਜਨਮ ਵਿਅਰਥ ਹੀ ਗਵਾਇਆ ਹੈ॥੧॥☬ਬੇਨਤੀ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-) ਪਰਮਾਤਮਾ ਦੇ ਭਜਨ ਤੋਂ ਬਿਨਾ ਮਨੁੱਖ ਆਪਣਾ ਜੀਵਨ ਵਿਅਰਥ ਗਵਾ ਦੇਂਦਾ ਹੈ ॥੨॥੧॥ਪਦ ਅਰਥ ਬਿਰਥਾ = ਵਿਅਰਥ ॥੨॥੧॥
SikhNet (Spanish)Dice Nanak, sin vibrar y meditar en el Señor Dios uno pierde su vida en vano. (2‑1)