ੴ

ਸਿੱਖਬਾਣੀ · SikhBani

Ang 349

Sri Guru Granth Sahib · Raag Aasaa · 4 shabads, 59 lines
Translations
Shabad Guru Nanak Dev Ji Raag Aasaa continued from Ang 348

ਕੀਮਤਿ ਪਾਇ ਨ ਕਹਿਆ ਜਾਇ ॥

keemat paae na kahiaa jaae |

Sant Singh KhalsaNo one can measure Your Worth, or describe You.
Manmohan SinghNone can appraise and narrate Thee.
Manmohan Singh (Punjabi)ਕੋਈ ਤੇਰਾ ਨਾਂ ਹੀ ਮੁੱਲ ਪਾ ਸਕਦਾ ਹੈ ਤੇ ਨਾਂ ਹੀ ਤੈਨੂੰ ਬਿਆਨ ਕਰ ਸਕਦਾ ਹੈ।
Fareedkot Teekaਜਿਨ ਸੰਤੋਂ ਨੇ ਤੇਰੀ (ਕੀਮਤਿ) ਮ੍ਰਿਯਾਦਾ ਪਾਈ, ਭਾਵ ਸਤ ਚਿਤ ਅਨੰਦ ਰੂਪ ਜਾਨਾ ਭੀ ਹੈ, ਤੋ ਭੀ ਤਿਨਸੇ ਰਸਨਾ ਕਰ ਇਦੰਤਾ ਕਰ ਕੇ ਤੂੰ ਕਹਾ ਨਹੀਂ ਜਾਤਾ ਹੈ॥
Prof. Sahib Singhਤੇਰੇ ਵਡੱਪਣ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, (ਇਹ) ਨਹੀਂ ਦੱਸਿਆ ਜਾ ਸਕਦਾ (ਕਿ ਤੂੰ ਕੇਡਾ ਵੱਡਾ ਹੈਂ)

ਪਦ ਅਰਥ ਕੀਮਤਿ = ਮੁੱਲ, ਬਰਾਬਰ ਦੀ ਸ਼ੈ। ਕੀਮਤਿ ਪਾਇ ਨ = ਮੁੱਲ ਨਹੀਂ ਪਾਇਆ ਜਾ ਸਕਦਾ, ਉਸ ਦੇ ਬਰਾਬਰ ਦੀ ਕੋਈ ਹਸਤੀ ਦੱਸੀ ਨਹੀਂ ਜਾ ਸਕਦੀ।

SikhNet (Spanish)Nadie puede calcular Tu Valor o Describirte,

ਕਹਣੈ ਵਾਲੇ ਤੇਰੇ; ਰਹੇ ਸਮਾਇ ॥੧॥

kahanai vaale tere; rahe samaae |1|

Sant Singh KhalsaThose who describe You, remain absorbed in You. ||1||
Manmohan SinghThine describers remain absorbed in Thee.
Manmohan Singh (Punjabi)ਤੈਨੂੰ ਵਰਨਣ ਕਰਨ ਵਾਲੇ ਤੇਰੇ ਅੰਦਰ ਲੀਨ ਰਹਿੰਦੇ ਹਨ।
Fareedkot Teekaਅਰੁ ਜੋ ਕਹਿਨੇ ਵਾਲੇ ਤੇਰੇ ਸੰਤ ਹੈਂ, ਸੋ ਤੇਰੇ ਮੇਂ ਅਭੇਦ ਹੋ ਰਹੇ ਹੈਂ॥੧॥
Prof. Sahib Singhਤੇਰੀ ਵਡਿਆਈ ਆਖਣ ਵਾਲੇ (ਆਪਾ ਭੁੱਲ ਕੇ) ਤੇਰੇ ਵਿਚ (ਹੀ) ਲੀਨ ਹੋ ਜਾਂਦੇ ਹਨ ॥੧॥

ਪਦ ਅਰਥ ਰਹੇ ਸਮਾਇ = ਲੀਨ ਹੋ ਜਾਂਦੇ ਹਨ ॥੧॥

SikhNet (Spanish)quienes Te describen permanecen absorbidos en Ti. (1)

ਵਡੇ ਮੇਰੇ ਸਾਹਿਬਾ; ਗਹਿਰ ਗੰਭੀਰਾ ਗੁਣੀ ਗਹੀਰਾ ॥

vadde mere saahibaa; gahir ganbheeraa gunee gaheeraa |

Sant Singh KhalsaO my Great Lord and Master of Unfathomable Depth, You are the Ocean of Excellence.
Manmohan SinghO my great Master of Unfathomable depth, Thou art an ocean of excellences.
Manmohan Singh (Punjabi)ਹੇ ਮੈਡੇਂ ਅਥਾਹ ਡੂੰਘਾਈ ਵਾਲੇ ਭਾਰੇ ਮਾਲਕ! ਤੂੰ ਉਤਕ੍ਰਿਸ਼ਟਤਾਈਆਂ (ਗੁਣਾਂ) ਦਾ ਸਮੁੰਦਰ ਹੈਂ।
Fareedkot Teekaਹੇ ਮੇਰੇ ਵੱਡੇ ਸੁਆਮੀ! ਤੂੰ (ਗਹਿਰ ਗੰਭੀਰਾ) ਡੂੰਘਾ ਅਰ ਨਿਰਹਲ ਗੁਨੋਂ ਕਾ ਸਮੁੰਦ੍ਰ ਹੈ॥
Prof. Sahib Singhਹੇ ਮੇਰੇ ਵੱਡੇ ਮਾਲਕ! ਤੂੰ (ਮਾਨੋ, ਇਕ) ਡੂੰਘਾ (ਸਮੁੰਦਰ) ਹੈਂ, ਤੂੰ ਬੜੇ ਜਿਗਰੇ ਵਾਲਾ ਹੈਂ, ਤੇ ਬੇਅੰਤ ਗੁਣਾਂ ਵਾਲਾ ਹੈਂ।

ਪਦ ਅਰਥ ਗਹਿਰ = ਡੂੰਘਾ। ਗੁਣੀ ਗਹੀਰਾ = ਗੁਣਾਂ ਕਰ ਕੇ ਡੂੰਘਾ; ਬੇਅੰਤ ਗੁਣਾਂ ਵਾਲਾ।

SikhNet (Spanish)Oh mi Gran Señor y Maestro, de Insondable Profundidad, eres el Océano de Excelencias,

ਕੋਈ ਨ ਜਾਣੈ; ਤੇਰਾ ਕੇਤਾ ਕੇਵਡੁ ਚੀਰਾ ॥੧॥ ਰਹਾਉ ॥

koee na jaanai; teraa ketaa kevadd cheeraa |1| rahaau |

Sant Singh KhalsaNo one knows the greatness of Your expanse. ||1||Pause||
Manmohan SinghNone knows, how much and how great Thy expanse is. Pause.
Manmohan Singh (Punjabi)ਕੋਈ ਨਹੀਂ ਜਾਣਦਾ ਤੇਰਾ ਕਿੰਨਾ ਜ਼ਿਆਦਾ ਅਤੇ ਕਿੰਨਾ ਵੱਡਾ ਵਿਸਥਾਰ ਹੈ। ਠਹਿਰਾਉ।
Fareedkot Teekaਇਸ ਬਾਤ ਕੋ ਕੋਈ ਜਾਣ ਨਹੀਂ ਸਕਤਾ ਜੋ ਤੇਰਾ ਕਿਤਨਾ ਵੱਡਾ⁽¹⁾ (ਚੀਰਾ) ਬਿਸਥਾਰੁ ਹੈ॥੧॥ ਰਹਾਉ ॥
Prof. Sahib Singhਕੋਈ ਭੀ ਜੀਵ ਨਹੀਂ ਜਾਣਦਾ ਕਿ ਤੇਰਾ ਕਿਤਨਾ ਵੱਡਾ ਵਿਸਥਾਰ ਹੈ ॥੧॥ ਰਹਾਉ ॥

ਪਦ ਅਰਥ ਚੀਰਾ = ਪਾਟ, ਚੌੜਾਈ, ਦਰਿਆ ਦਾ ਪਾਟ ॥੧॥ ਰਹਾਉ ॥

SikhNet (Spanish)nadie conoce la Grandeza de Tu Expansión. (1-Pausa)

ਸਭਿ ਸੁਰਤੀ ਮਿਲਿ; ਸੁਰਤਿ ਕਮਾਈ ॥

sabh suratee mil; surat kamaaee |

Sant Singh KhalsaAll the contemplators met together and practiced contemplation;
Manmohan SinghMeeting together, all the contemplators have practised contemplation.
Manmohan Singh (Punjabi)ਸਾਰੇ ਵਿਚਾਰਵਾਨਾਂ ਨੇ ਇਕੱਠੇ ਹੋ ਵੀਚਾਰ ਕੀਤੀ ਹੈ।
Fareedkot Teekaਸਭ ਸੁਰਤੀਓਂ ਨੇ ਮਿਲਿ ਕਰ ਕੇ ਆਪਨੀ ਬ੍ਰਿਤੀ (ਕਮਾਈ) ਲਗਾਈ ਪਰੰਤੂ ਕਮ ਹੀ ਆਈ ਹੈ, ਕਹਿ ਨਹੀਂ ਸਕੀ ਅੰਤ ਕੋ ਬ੍ਯੰਤਤਾਈ ਕਹੀ॥
Prof. Sahib Singh(ਤੂੰ ਕੇਡਾ ਵੱਡਾ ਹੈਂ-ਇਹ ਗੱਲ ਲੱਭਣ ਵਾਸਤੇ) ਸਮਾਧੀਆਂ ਲਾਣ ਵਾਲੇ ਕਈ ਵੱਡੇ ਪ੍ਰਸਿੱਧ ਜੋਗੀਆਂ ਨੇ ਧਿਆਨ ਜੋੜਨ ਦੇ ਯਤਨ ਕੀਤੇ, ਮੁੜ ਮੁੜ ਜਤਨ ਕੀਤੇ;

ਪਦ ਅਰਥ ਸਭਿ = ਸਾਰਿਆਂ ਨੇ। ਸੁਰਤੀ = ਸੁਰਤਿ। ਸਭਿ ਮਿਲਿ = ਸਾਰਿਆਂ ਨੇ ਮਿਲ ਕੇ, ਇਕ ਦੂਜੇ ਦੀ ਸਹਾਇਤਾ ਲੈ ਕੇ। ਸੁਰਤਿ ਕਮਾਈ = ਸਮਾਧੀ ਲਾਈ।

SikhNet (Spanish)Los meditadores se reúnen a meditar en Ti,

ਸਭ ਕੀਮਤਿ ਮਿਲਿ; ਕੀਮਤਿ ਪਾਈ ॥

sabh keemat mil; keemat paaee |

Sant Singh Khalsaall the appraisers met together and tried to appraise You.
Manmohan SinghAll the appraisers having met together and have appraised thy worth.
Manmohan Singh (Punjabi)ਸਮੂਹ ਮੁੱਲ ਪਾਉਣ ਵਾਲਿਆਂ ਨੇ ਇਕੱਤ੍ਰ ਹੋ ਕੇ ਤੇਰਾ ਮੁੱਲ ਪਾਇਆ ਹੈ।
Fareedkot Teekaਜੋ ਸਭ ਕੀਮਤੀ, ਭਾਵ ਜੋਤਸੀ ਹੈ ਉਨੋਂ ਨੇ ਮਿਲਿ ਕਰ ਤੇਰੀ ਕੀਮਤਿ ਪਾਉਣੇ ਮੇਂ ਬਲੁ ਲਗਾਯਾ, ਪਰੰਤੂ (ਕੀ) ਕ੍ਯਾ (ਮਤਿ) ਬੁਧੀ ਪਾਈ ਅਰਥਾਤ ਕੁਛ ਨਾ ਪਾਈ, ਭਾਵ ਬ੍ਯੰਤ ਹੀ ਕਹਾ॥
Prof. Sahib Singhਤੇਰੇ ਬਰਾਬਰ ਦੀ ਕੋਈ ਹਸਤੀ ਲੱਭਣ ਦੀ ਕੋਸ਼ਿਸ਼ ਕੀਤੀ,
SikhNet (Spanish)los evaluadores se juntan para saber Tu Valor,

ਗਿਆਨੀ ਧਿਆਨੀ; ਗੁਰ ਗੁਰ ਹਾਈ ॥

giaanee dhiaanee; gur gur haaee |

Sant Singh KhalsaThe theologians, the meditators and the teachers of teachers
Manmohan SinghThe theologians, the visualisers and they who are the preachers of preachers have described Thee.
Manmohan Singh (Punjabi)ਬ੍ਰਹਿਮਬੇਤਿਆਂ, ਬਿਰਤੀ ਜੋੜਣ ਵਾਲਿਆਂ ਅਤੇ ਪ੍ਰਚਾਰਕਾਂ ਦਿਆਂ ਪ੍ਰਚਾਰਕਾਂ ਨੇ ਤੈਨੂੰ ਬਿਆਨ ਕੀਤਾ ਹੈ।
Fareedkot Teekaਗਿਆਨੀ ਸਾਸਤ੍ਰ ਬੇਤਾ ਧਿਆਨੀ ਪ੍ਰਾਣਾਯਾਮੀ ਗੁਰ ਅਰੁ (ਗੁਰ ਹਾਈ) ਗੁਰ ਭਾਈ; ਵਾ ਜੋ (ਗੁਰ ਗੁਰ ਹਾਈ) ਗੁਰੋਂ ਕੇ ਭੀ ਗੁਰ ਬਡੋਂ ਸੇ ਭੀ ਬਡੇ ਹੈਂ⁽¹⁾॥
Prof. Sahib Singhਵੱਡੇ ਵੱਡੇ ਪ੍ਰਸਿੱਧ (ਸ਼ਾਸਤ੍ਰ-ਵੇੱਤਾ) ਵਿਚਾਰਵਾਨਾਂ ਆਪੋ ਵਿਚ ਇਕ ਦੂਜੇ ਦੀ ਸਹਾਇਤਾ ਲੈ ਕੇ ਕੋਸ਼ਿਸ਼ ਕੀਤੀ,

ਪਦ ਅਰਥ ਗੁਰ = ਵੱਡੇ। ਗੁਰ ਭਾਈ = ਵੱਡਿਆਂ ਦੇ ਭਰਾ, ਅਜੇਹੇ ਹੋਰ ਕਈ ਵੱਡੇ। ਗੁਰ ਗੁਰਹਾਈ = ਕਈ ਵੱਡੇ ਵੱਡੇ ਪ੍ਰਸਿੱਧ {ਨੋਟ: ਇਹ ਲਫ਼ਜ਼ 'ਗੁਰ ਗੁਰਹਾਈ' ਲਫ਼ਜ਼ 'ਗਿਆਨੀ ਧਿਆਨੀ' ਦਾ ਵਿਸ਼ੇਸ਼ਣ ਹਨ}। ਗਿਆਨੀ = ਵਿਚਾਰਵਾਨ, ਉੱਚੀ ਸਮਝ ਵਾਲੇ। ਧਿਆਨੀ = ਸੁਰਤਿ ਜੋੜਨ ਵਾਲੇ।

SikhNet (Spanish)los teólogos, los meditadores y los maestros de maestros

ਕਹਣੁ ਨ ਜਾਈ; ਤੇਰੀ ਤਿਲੁ ਵਡਿਆਈ ॥੨॥

kehan na jaaee; teree til vaddiaaee |2|

Sant Singh Khalsacould not express even an iota of Your Greatness. ||2||
Manmohan SinghBut, thy cannot tell even an iota of Thine greatness.
Manmohan Singh (Punjabi)(ਪ੍ਰੰਤੂ) ਉਹ ਤੇਰੀ ਮਹਾਨਤਾ ਨੂੰ ਇਕ ਭੋਰਾ ਭਰ ਵੀ ਨਹੀਂ ਦਸ ਸਕਦੇ।
Fareedkot Teekaਇਨ ਸੇ ਭੀ ਤੇਰੀ ਤਿਲ ਮਾਤ੍ਰ ਵਡਿਆਈ ਕਹੀ ਨਹੀਂ ਜਾਤੀ॥੨॥
Prof. Sahib Singhਪਰ ਤੇਰੀ ਵਡਿਆਈ ਦਾ ਇਕ ਤਿਲ ਜਿਤਨਾ ਹਿੱਸਾ ਭੀ ਨਹੀਂ ਦੱਸ ਸਕੇ {ਗੁਰ ਗੁਰਹਾਈ ਧਿਆਨੀ ਸਭਿ ਮਿਲਿ ਸੁਰਤਿ ਕਮਾਈ, ਸੁਰਤਿ ਕਮਾਈ, ਗੁਰਗੁਰਹਾਈ ਗਿਆਨੀ ਸਭ ਮਿਲਿ ਕੀਮਤਿ ਪਾਈ ਕੀਮਤਿ ਪਾਈ} ॥੨॥

ਪਦ ਅਰਥ ਤਿਲੁ = ਰਤਾ ਜਿਤਨੀ ਭੀ ॥੨॥

SikhNet (Spanish)no podrían expresar ni siquiera una sola pizca de Tu Grandeza. (2)

ਸਭਿ ਸਤ. ਸਭਿ ਤਪ; ਸਭਿ ਚੰਗਿਆਈਆ ॥

sabh sat. sabh tap; sabh changiaaeea |

Sant Singh KhalsaAll Truth, all austerities, all goodness,
Manmohan SinghAll truths, all austerities, all goodnesses;
Manmohan Singh (Punjabi)ਸਾਰੀਆਂ ਸਚਾਈਆਂ, ਸਾਰੀਆਂ ਕਰੜੀਆਂ ਘਾਲਣਾ, ਸਮੂਹ ਨੇਕੀਆਂ,
Fareedkot Teekaਸਤਵਾਦ ਆਦਿ ਸਭ ਪ੍ਰਕਾਰ ਕੇ ਗੁਣ ਹੋਂ, ਸਭ ਪ੍ਰਕਾਰ ਕੇ ਤਪ ਅਰ ਸਭ ਪ੍ਰਕਾਰ ਕੀਆਂ ਭਲਿਆਈਆਂ ਹੋਂ॥
Prof. Sahib Singh(ਵਿਚਾਰਵਾਨ ਕੀਹ ਤੇ ਸਿਧ ਜੋਗੀ ਕੀਹ? ਤੇਰੀ ਵਡਿਆਈ ਦਾ ਅੰਦਾਜ਼ਾ ਤਾਂ ਕੋਈ ਨਹੀਂ ਲਾ ਸਕਿਆ; ਪਰ ਵਿਚਾਰਵਾਨਾਂ ਦੇ) ਸਾਰੇ ਭਲੇ ਕੰਮ, ਸਾਰੇ ਤਪ ਤੇ ਸਾਰੇ ਚੰਗੇ ਗੁਣ,

ਪਦ ਅਰਥ ਸਭਿ ਸਤ = ਸਾਰੇ ਭਲੇ ਕੰਮ। ਤਪ = ਕਸ਼ਟ, ਔਖਿਆਈਆਂ। ਚੰਗਿਆਈਆ = ਚੰਗੇ ਗੁਣ।

SikhNet (Spanish)Toda Verdad, toda Austeridad, toda Bondad,

ਸਿਧਾ ਪੁਰਖਾ; ਕੀਆ ਵਡਿਆਈਆਂ ॥

sidhaa purakhaa; keea vaddiaaeean |

Sant Singh Khalsaand the greatness of the Siddhas, the beings of perfect spiritual powers
Manmohan Singhand the magnificences of the miraculous men;
Manmohan Singh (Punjabi)ਅਤੇ ਕਰਾਮਾਤੀ ਬੰਦਿਆਂ ਦੀਆਂ ਮਹਾਨਤਾਈਆਂ,
Fareedkot Teekaਸਿਧੋਂ ਪੁਰਸੋਂ ਕੀਆਂ ਜੋ ਸਿਧੀਆਂ ਰੂਪ ਵਡਿਆਈਆਂ ਹੈਂ॥
Prof. Sahib Singhਸਿੱਧ ਲੋਕਾਂ ਦੀਆਂ (ਰਿੱਧੀਆਂ ਸਿੱਧੀਆਂ ਆਦਿਕ) ਵੱਡੇ ਵੱਡੇ ਕੰਮ-

ਪਦ ਅਰਥ ਸਿਧ = ਪੁੱਗੇ ਹੋਏ, ਜੀਵਨ ਵਿਚ ਸਫਲ ਹੋਏ ਮਨੁੱਖ।

SikhNet (Spanish)la grandeza de los Sidhas, los seres con poderes espirituales perfectos,

ਤੁਧੁ ਵਿਣੁ ਸਿਧੀ; ਕਿਨੈ ਨ ਪਾਈਆ ॥

tudh vin sidhee; kinai na paaeea |

Sant Singh Khalsawithout You, none has attained such spiritual powers.
Manmohan Singhwithout Thee none has attained such powers.
Manmohan Singh (Punjabi)ਤੇਰੇ ਬਾਝੋਂ ਕਦੇ ਕਿਸੇ ਨੂੰ ਐਸੀਆਂ ਤਾਕਤਾਂ ਪਰਾਪਤ ਨਹੀਂ ਹੋਈਆਂ।
Fareedkot Teekaਤੇਰੀ ਕ੍ਰਿਪਾ ਸੇ ਬਿਨਾ ਸੋ ਸਿਧੀਆਂ, ਭਾਵ ਪੂਰਬੋਕਤ ਗੁਣੋਂ ਕੀ ਪ੍ਰਾਪਤੀਆਂ ਕਿਸੀ ਨੇ ਨਹੀਂ ਪਾਈਆਂ ਹੈਂ॥
Prof. Sahib Singhਕਿਸੇ ਨੂੰ ਭੀ ਇਹ ਕਾਮਯਾਬੀ ਤੇਰੀ ਸਹਾਇਤਾ ਤੋਂ ਬਿਨਾ ਹਾਸਲ ਨਹੀਂ ਹੋਈ।

ਪਦ ਅਰਥ ਸਿਧੀ = ਸਫਲਤਾ, ਕਾਮਯਾਬੀ।

SikhNet (Spanish)sin Ti, no son posibles,

ਕਰਮਿ ਮਿਲੈ; ਨਾਹੀ ਠਾਕਿ ਰਹਾਈਆ ॥੩॥

karam milai; naahee tthaak rahaaeea |3|

Sant Singh KhalsaThey are obtained by Your Grace; their flow cannot be blocked. ||3||
Manmohan SinghWith Thine grace they are procured. No one can obstruct and stop their flow.
Manmohan Singh (Punjabi)ਤੇਰੀ ਕਿਰਪਾ ਨਾਲ ਉਹ ਮਿਲਦੀਆਂ ਹਨ। ਕੋਈ ਜਣਾ ਉਨ੍ਹਾਂ ਦੇ ਵਹਾਉ ਨੂੰ ਠੱਲ੍ਹ ਕੇ ਬੰਦ ਨਹੀਂ ਕਰ ਸਕਦਾ।
Fareedkot Teekaਤੇਰੀ ਕਿਰਪਾ ਸੇ ਮਿਲਤੀਆਂ (ਨਾਹੀ ਠਾਕਿ ਰਹਾਈਆ) ਕਿਸੀ ਕੀਆਂ ਰੋਕੀਆਂ ਹੋਈਆਂ ਰੁਕਤੀਆਂ ਨਹੀਂ ਹੈਂ, ਵਾ ਕ੍ਰਿਪਾ ਸੇ ਬਿਨਾ ਰੋਕੀ ਰਹਤੀ ਹੈਂ॥੩॥
Prof. Sahib Singh(ਜਿਸ ਕਿਸੇ ਨੂੰ ਸਫਲਤਾ ਪ੍ਰਾਪਤ ਹੋਈ ਹੈ) ਤੇਰੀ ਮਿਹਰ ਨਾਲ ਪ੍ਰਾਪਤ ਹੋਈ ਹੈ, ਤੇ ਕੋਈ ਹੋਰ (ਵਿਅਕਤੀ) ਇਸ ਪ੍ਰਾਪਤੀ ਦੇ ਰਾਹ ਵਿਚ ਰੋਕ ਨਹੀਂ ਪਾ ਸਕਿਆ ॥੩॥

ਪਦ ਅਰਥ ਕਰਮਿ = ਮਿਹਰ ਨਾਲ, ਬਖ਼ਖ਼ਸ਼ ਦੀ ਰਾਹੀਂ। ਠਾਕਿ = ਵਰਜ ਕੇ ॥੩॥

SikhNet (Spanish)sin Ti nadie ha podido obtener tales Poderes Espirituales. Sólo son obtenidos por Tu Gracia, y Su Flujo no puede ser bloqueado. (3)

ਆਖਣ ਵਾਲਾ; ਕਿਆ ਬੇਚਾਰਾ ॥

aakhan vaalaa; kiaa bechaaraa |

Sant Singh KhalsaWhat can the helpless speaker do?
Manmohan SinghWhat can the helpless utterer do?
Manmohan Singh (Punjabi)ਉਚਾਰਨ ਵਾਲਾ ਵਿਚਾਰਾ ਕੀ ਕਰ ਸਕਦਾ ਹੈ?
Fareedkot Teekaਜੋ ਜੀਵ ਕਹੇ ਮੈਂ ਤੇਰੀ ਉਸਤਤੀ ਕਹੂੰਗਾ ਤੋ ਕਹਣ ਵਾਲਾ ਕ੍ਯਾ (ਬੇਚਾਰਾ) ਤੁਛ ਹੈ, ਜੋ ਸਮੱਗਰ ਉਸਤਤੀ ਕਹਿ ਸਕੇ॥
Prof. Sahib Singh(ਹੇ ਪ੍ਰਭੂ!) ਜੀਵ ਦੀ ਕੀਹ ਪਾਂਇਆਂ ਹੈ ਕਿ ਇਹਨਾਂ ਗੁਣਾਂ ਨੂੰ ਬਿਆਨ ਕਰ ਸਕੇ?
SikhNet (Spanish)¿Qué puede el orador hacer?

ਸਿਫਤੀ ਭਰੇ; ਤੇਰੇ ਭੰਡਾਰਾ ॥

sifatee bhare; tere bhanddaaraa |

Sant Singh KhalsaYour bounties are overflowing with Your Praises.
Manmohan SinghThine treasures are brimful with Thy praises.
Manmohan Singh (Punjabi)ਤੇਰੇ ਖ਼ਜ਼ਾਨੇ ਤੇਰੀਆਂ ਕੀਰਤੀਆਂ ਨਾਲ ਲਬਾਲਬ ਹਨ।
Fareedkot Teekaਕ੍ਯੋਂਕੇ ਹੇ ਭਗਵੰਤ! ਤੇਰੀ ਉਸਤਤੀ ਕੇ ਭੰਡਾਰ, ਭਾਵ ਸੰਤੋਂ ਕੇ ਰਿਦੇ ਭਰੇ ਹੂਏ ਹੈਂ॥
Prof. Sahib Singhਤੇਰੇ ਗੁਣਾਂ ਦੇ (ਮਾਨੋ) ਖ਼ਜ਼ਾਨੇ ਭਰੇ ਪਏ ਹਨ।

ਪਦ ਅਰਥ ਸਿਫਤੀ = ਸਿਫ਼ਤਾਂ ਨਾਲ, ਗੁਣਾਂ ਨਾਲ।

SikhNet (Spanish)Tus Regalos desbordan Tus Alabanzas y a aquél a quien se los das,

ਜਿਸੁ ਤੂੰ ਦੇਹਿ; ਤਿਸੈ ਕਿਆ ਚਾਰਾ ॥

jis toon dehi; tisai kiaa chaaraa |

Sant Singh KhalsaAnd the one, unto whom You give - why should he think of any other?
Manmohan SinghWhy should He, whom Thou givest think of some, other means?
Manmohan Singh (Punjabi)ਜਿਸ ਨੂੰ ਤੂੰ ਦਿੰਦਾ ਹੈ, ਉਹ ਕਿਉਂ ਹੋਰ ਜ਼ਈਏ (ਸਾਧਨ) ਖਿਆਲ ਕਰੇ?
Fareedkot Teekaਜਿਸ ਕੋ ਤੂੰ ਆਪਨੀ ਉਸਤਤੀ ਕਰਨੇ ਕੀ ਬੁਧੀ ਦੇਤਾ ਹੈਂ ਤਿਸ ਕੇ ਸਾਥ ਕਿਸੀ ਕਾ ਕ੍ਯਾ (ਚਾਰਾ) ਬਲ ਹੈ॥
Prof. Sahib Singhਜਿਸ ਨੂੰ ਤੂੰ ਸਿਫ਼ਤਿ-ਸਾਲਾਹ ਕਰਨ ਦੀ ਦਾਤਿ ਬਖ਼ਸ਼ਦਾ ਹੈਂ, ਉਸ ਦੇ ਰਾਹ ਵਿਚ ਰੁਕਾਵਟ ਪਾਣ ਲਈ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ,

ਪਦ ਅਰਥ ਚਾਰਾ = ਜ਼ੋਰ, ਤਦਬੀਰ, ਜਤਨ।

SikhNet (Spanish)¿por qué a ese se le ocurriría pensar en un otro?,

ਨਾਨਕ; ਸਚੁ ਸਵਾਰਣਹਾਰਾ ॥੪॥੧॥

naanak; sach savaaranahaaraa |4|1|

Sant Singh KhalsaO Nanak, the True Lord is the Embellisher. ||4||1||
Manmohan SinghO Nanak, the True One Himself is the embellisher.
Manmohan Singh (Punjabi)ਹੇ ਨਾਨਕ! ਸਤਿਪੁਰਖ ਖੁਦ ਹੀ ਸਸ਼ੋਭਤ ਕਰਨ ਵਾਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਚ ਰੂਪ! ਤੂੰ ਹੀ ਸਭ ਭਾਂਤ ਸੇ ਬਨਾਵਨੇ ਹਾਰਾ ਹੈਂ, ਭਾਵ ਸੇ ਤੂੰ ਸਮਰਥ ਹੈਂ॥੪॥੧॥☬ਮਾਤਾ ਤ੍ਰਿਪਤਾ ਜੀ ਕੇ ਪ੍ਰਸ਼ਨ ਕਾ ਉੱਤ੍ਰ ਰੂਪ ਸਬਦ ਉਚਾਰਤੇ ਹੈਂ। ਹੇ ਮਾਤਾ ਜਿਸ ਸਚੇ ਸਾਹਿਬ ਕਾ ਸਚਾ ਨਾਮੁ ਹੈ, ਸੋ ਮੁਝ ਕੋ ਕਿਉਂ ਬਿਸਰ ਜਾਵੇ, ਭਾਵ ਨਹੀਂ ਬਿਸਰਤਾ।
Prof. Sahib Singhਕਿਉਂਕਿ, ਹੇ ਨਾਨਕ! (ਆਖ-ਤੂੰ) ਸਦਾ ਕਾਇਮ ਰਹਿਣ ਵਾਲਾ ਪ੍ਰਭੂ ਉਸ (ਭਾਗਾਂ ਵਾਲੇ) ਨੂੰ ਸਵਾਰਨ ਵਾਲਾ ਆਪ ਹੈਂ ॥੪॥੧॥

* ਨੋਟ: ਸਿਰਲੇਖ ਪੜ੍ਹੋ। 'ਚਉਪਦੇ' ਦਾ ਅਰਥ ਹੈ 'ਚਾਰ ਪਦ, ਚਾਰ ਬੰਦ'। ਇਹਨਾਂ ਸ਼ਬਦਾਂ ਦੇ ਚਾਰ ਚਾਰ ਬੰਦ ਹਨ।

SikhNet (Spanish)Oh dice Nanak, el Señor Verdadero es el Embellecedor. (4-1)

Open this shabad (20 lines, Angs 348-349) →

Shabad Guru Nanak Dev Ji Raag Aasaa

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa Mesure. 1st Guru.
Manmohan Singh (Punjabi)ਰਾਗ ਆਸਾ ਪਹਿਲੀ ਪਾਤਿਸ਼ਾਹੀ।
SikhNet (Spanish)Asa Mejl, Guru Nanak, Primer Canal Divino.

ਆਖਾ ਜੀਵਾ; ਵਿਸਰੈ ਮਰਿ ਜਾਉ ॥

aakhaa jeevaa; visarai mar jaau |

Sant Singh KhalsaChanting the Name, I live; forgetting it, I die.
Manmohan SinghBy repeating Thy Name I live. By forgetting it, I die.
Manmohan Singh (Punjabi)ਤੇਰਾ ਨਾਮ ਉਚਾਰਨ ਕਰਨ ਨਾਲ ਮੈਂ ਜੀਉਂਦਾ ਹਾਂ ਅਤੇ ਇਸ ਨੂੰ ਭੁਲਾ ਕੇ ਮਰ ਵੰਝਦਾ ਹਾਂ।
Fareedkot Teekaਹੇ ਮਾਤਾ ਜੀ! ਮੈਂ (ਆਖਾ) ਕਹਤਾ ਹੂੰ ਤੋ ਜੀਵਤਾ ਹੂੰ ਔ ਨਾਮ ਕੇ ਵਿਸਰੇ ਮਰ ਜਾਵਾਂ, ਅਰਥਾਤ ਜੀਵ ਨਹੀਂ ਸਕਤਾ ਹੂੰ॥
Prof. Sahib Singhਜਿਉਂ ਜਿਉਂ ਮੈਂ ਪ੍ਰਭੂ ਦਾ ਨਾਮ ਉਚਾਰਦਾ ਹਾਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। ਜਦੋਂ ਮੈਨੂੰ ਨਾਮ ਭੁੱਲ ਜਾਂਦਾ ਹੈ, ਮੇਰੀ ਆਤਮਕ ਮੌਤ ਹੋਣ ਲੱਗ ਪੈਂਦੀ ਹੈ।

ਪਦ ਅਰਥ ਆਖਾ = ਆਖਾਂ, ਮੈਂ ਆਖਦਾ ਹਾਂ, ਮੈਂ ਉਚਾਰਦਾ ਹਾਂ। ਜੀਵਾ = ਜੀਵਾਂ, ਮੈਂ ਜੀਊਂਦਾ ਹਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ।

SikhNet (Spanish)Cantando el Nombre, vivo, olvidándome de Él, muero,

ਆਖਣਿ ਅਉਖਾ; ਸਾਚਾ ਨਾਉ ॥

aakhan aaukhaa; saachaa naau |

Sant Singh KhalsaIt is so difficult to chant the True Name.
Manmohan SinghDifficult it is to repeat the True Name.
Manmohan Singh (Punjabi)ਮੁਸ਼ਕਲ ਹੈ ਸਤਿਨਾਮ ਦਾ ਉਚਾਰਨ ਕਰਨਾ।
Fareedkot Teekaਪਰੰਤੂ ਸਤਨਾਮੁ ਕਹਣਾ ਬਡਾ ਕਠਨ ਹੈ॥
Prof. Sahib Singh(ਇਹ ਪਤਾ ਹੁੰਦਿਆਂ ਭੀ ਪ੍ਰਭੂ ਦਾ) ਸਦਾ-ਥਿਰ ਨਾਮ ਸਿਮਰਨਾ (ਇਕ) ਔਖਾ ਕੰਮ ਹੈ।
SikhNet (Spanish)es tan difícil cantar el Nombre Verdadero.

ਸਾਚੇ ਨਾਮ ਕੀ; ਲਾਗੈ ਭੂਖ ॥

saache naam kee; laagai bhookh |

Sant Singh KhalsaIf someone feels hunger for the True Name,
Manmohan SinghIf man feels appetite for the True Name,
Manmohan Singh (Punjabi)ਜੇਕਰ ਇਨਸਾਨ ਨੂੰ ਸਤਿਨਾਮ ਦੀ ਖੁਦਿਆ ਲਗ ਜਾਵੇ,
Fareedkot Teekaਹੇ ਮਾਤਾ ਜੀ! ਜਿਸ ਕੋ ਸਚੇ ਨਾਮ ਕੀ ਭੂਖ, ਭਾਵ ਚਾਹ ਲਾਗਤੀ ਹੈ॥
Prof. Sahib Singh(ਜਿਸ ਮਨੁੱਖ ਦੇ ਅੰਦਰ) ਪ੍ਰਭੂ ਦਾ ਸਦਾ-ਥਿਰ ਨਾਮ ਸਿਮਰਨ ਦੀ ਭੁੱਖ ਪੈਦਾ ਹੁੰਦੀ ਹੈ,
SikhNet (Spanish)Si alguien siente hambre por el Nombre,

ਤਿਤੁ ਭੂਖੈ; ਖਾਇ ਚਲੀਅਹਿ ਦੂਖ ॥੧॥

tit bhookhai; khaae chaleeeh dookh |1|

Sant Singh Khalsathen that hunger shall consume his pains. ||1||
Manmohan Singhthen, that appetite consumes his pains.
Manmohan Singh (Punjabi)ਤਾਂ ਉਹ ਭੁਖ ਉਸ ਦੇ ਦੁਖੜਿਆਂ ਨੂੰ ਖਾ ਜਾਂਦੀ ਹੈ।
Fareedkot Teekaਵਹੁ ਭੂਖ ਕੈਸੀ ਹੈ? ਜਿਸ ਕੇ ਲਗਣੇ ਸੇ ਜਨਮ ਮਰਣ ਕੇ ਦੁਖੋਂ ਕੋ ਖਾਇ ਜਾਈਤਾ ਹੈ; ਵਾ ਜਬ ਨਾਮੁ (ਖਾਇ), ਭਾਵ ਜਪੀਏ ਤਬ ਸਭੀ ਦੁਖ ਚਲੇ ਜਾਤੇ ਹੈਂ॥੧॥
Prof. Sahib Singhਇਸ ਭੁੱਖ ਦੀ ਬਰਕਤਿ ਨਾਲ (ਨਾਮ-ਭੋਜਨ) ਖਾ ਕੇ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ॥੧॥

ਪਦ ਅਰਥ ਤਿਤੁ ਭੂਖੈ = ਇਸ ਭੁਖ ਦੇ ਕਾਰਨ। ਖਾਇ = (ਨਾਮ-ਭੋਜਨ) ਖਾ ਕੇ। ਚਲੀਅਹਿ = ਨਾਸ ਕੀਤੇ ਜਾਂਦੇ ਹਨ ॥੧॥

SikhNet (Spanish)esa hambre consumirá sus sufrimientos. (1)

ਸੋ ਕਿਉ ਵਿਸਰੈ; ਮੇਰੀ ਮਾਇ ॥

so kiau visarai; meree maae |

Sant Singh KhalsaSo how could I ever forget Him, O my Mother?
Manmohan SinghHow can He be forgotten O my Mother?
Manmohan Singh (Punjabi)ਉਹ ਕਿਸ ਤਰ੍ਹਾਂ ਭੁਲਾਇਆ ਜਾ ਸਕਦਾ ਹੈ, ਹੇ ਮੇਰੀ ਮਾਤਾ?
Fareedkot Teekaਸੋ ਮੁਝੇ ਕ੍ਯੋਂ ਬਿਸਰ ਜਾਵੇ, ਭਾਵ ਨਹੀਂ ਬਿਸਰਤਾ॥
Prof. Sahib Singhਹੇ ਮੇਰੀ ਮਾਂ! (ਅਰਦਾਸ ਕਰ ਕਿ) ਉਹ ਪ੍ਰਭੂ ਮੈਨੂੰ ਕਦੇ ਨ ਭੁੱਲੇ।

ਪਦ ਅਰਥ ਮੇਰੀ ਮਾਇ = ਹੇ ਮੇਰੀ ਮਾਂ!

SikhNet (Spanish)¿Cómo puedo entonces Olvidarlo, oh Madre mía?

ਸਾਚਾ ਸਾਹਿਬੁ; ਸਾਚੈ ਨਾਇ ॥੧॥ ਰਹਾਉ ॥

saachaa saahib; saachai naae |1| rahaau |

Sant Singh KhalsaTrue is the Master, and True is His Name. ||1||Pause||
Manmohan SinghTrue is the Lord and true is His Name. Pause.
Manmohan Singh (Punjabi)ਸੱਚਾ ਹੈ ਸੁਆਮੀ ਅਤੇ ਸੱਚਾ ਹੈ ਉਸ ਨਾਮ। ਠਹਿਰਾਉ।
Fareedkot Teekaਹੇ ਮੇਰੀ ਮਾਤਾ! ਜਿਸ ਸਚੇ ਸਾਹਿਬ ਕਾ ਸਚਾ ਨਾਮ ਹੈ॥੧॥ ਰਹਾਉ ॥
Prof. Sahib Singhਜਿਉਂ ਜਿਉਂ ਉਸ ਸਦਾ-ਥਿਰ ਰਹਿਣ ਵਾਲੇ ਦਾ ਨਾਮ ਸਿਮਰੀਏ, ਤਿਉਂ ਤਿਉਂ ਉਹ ਸਦਾ-ਥਿਰ ਰਹਿਣ ਵਾਲਾ ਮਾਲਕ (ਮਨ ਵਿਚ ਵੱਸਦਾ ਹੈ) ॥੧॥ ਰਹਾਉ ॥

ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ। ਸਾਚੈ = ਸੱਚੇ ਦੀ ਰਾਹੀਂ। ਨਾਇ = ਨਾਮ ਦੀ ਰਾਹੀਂ। ਸਾਚੈ ਨਾਇ = ਸੱਚੇ ਨਾਮ ਦੀ ਰਾਹੀਂ, ਜਿਉਂ ਜਿਉਂ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰੀਏ। ਕਿਉ ਵਿਸਰੈ = ਕਦੇ ਨ ਵਿਸਰੇ ॥੧॥ ਰਹਾਉ ॥

SikhNet (Spanish)Verdadero es el Maestro y Verdadero es Su Nombre. (1-Pausa)

ਸਾਚੇ ਨਾਮ ਕੀ; ਤਿਲੁ ਵਡਿਆਈ ॥

saache naam kee; til vaddiaaee |

Sant Singh KhalsaPeople have grown weary of trying to appraise the greatness of the True Name,
Manmohan SinghOf even a fraction of the greatness of the True Name,
Manmohan Singh (Punjabi)ਇਨਸਾਨ ਸਚੇ ਨਾਮ ਦੀ ਛਿਨ ਮਾਤ੍ਰ ਬਜੁਰਗੀ ਨੂੰ,
Fareedkot Teekaਸਚੇ ਨਾਮ ਕੀ ਵਡਿਆਈ ਕੀ ਤਿਲ ਮਾਤ੍ਰ ਅਰਥਾਤ ਥੋੜੀ ਭੀ (ਕੀਮਤ) ਮੁਲ, ਭਾਵ ਮਹਤਤਾ ਵਾ ਮਿਰਜਾਦਾ ਕਿਸੀ ਨੇ ਨਹੀਂ ਪਾਈ ਹੈ॥
Prof. Sahib Singhਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦੀ ਰਤਾ ਜਿਤਨੀ ਭੀ ਮਹਿਮਾ
SikhNet (Spanish)La gente se ha cansado tratando de

ਆਖਿ ਥਕੇ; ਕੀਮਤਿ ਨਹੀ ਪਾਈ ॥

aakh thake; keemat nahee paaee |

Sant Singh KhalsaBut they have not been able to appraise even an iota of it.
Manmohan Singhpeople have grown weary of recounting, but have not been able to appraise it.
Manmohan Singh (Punjabi)ਬਿਆਨ ਕਰਦੇ ਹੋਏ ਹਾਰ ਹੁਟ ਗਏ ਹਨ; ਪ੍ਰੰਤੂ, ਉਹ ਇਸ ਦਾ ਮੁੱਲ ਨਹੀਂ ਪਾ ਸਕਦੇ।
Fareedkot Teekaਕਹਿ ਕਹਿ ਕੇ ਅਨੇਕ ਹੀ ਥਕਤ ਹੋ ਗਏ ਹੈਂ॥
Prof. Sahib Singh(ਸਾਰੇ ਜੀਵ) ਬਿਆਨ ਕਰ ਕੇ ਥੱਕ ਗਏ ਹਨ (ਬਿਆਨ ਨਹੀਂ ਕਰ ਸਕਦੇ)। ਕੋਈ ਭੀ ਨਹੀਂ ਦੱਸ ਸਕਿਆ ਕਿ ਉਸ ਦੇ ਬਰਾਬਰ ਦੀ ਕੇਹੜੀ ਹੋਰ ਹਸਤੀ ਹੈ।
SikhNet (Spanish)evaluar la Grandeza del Nombre Verdadero,

ਜੇ ਸਭਿ ਮਿਲਿ ਕੈ; ਆਖਣ ਪਾਹਿ ॥

je sabh mil kai; aakhan paeh |

Sant Singh KhalsaEven if they were all to meet together and recount them,
Manmohan SinghWere all men to meet and glorify Thee,
Manmohan Singh (Punjabi)ਜੇਕਰ ਸਮੂਹ ਇਨਸਾਨ ਮਿਲ ਕੇ ਤੇਰੀ ਪਰਸੰਸਾ ਕਰਨ,
Fareedkot Teekaਹੇ ਮਾਤਾ ਜੀ! ਜੇ ਸਭ ਸੰਸਾਰ ਕੇ ਲੋਗ ਮਿਲ ਕਰ ਉਸਤਤੀ ਕਰਨੇ ਲਗੇ॥
Prof. Sahib Singhਜੇ (ਜਗਤ ਦੇ) ਸਾਰੇ ਹੀ ਜੀਵ ਰਲ ਕੇ (ਪਰਮਾਤਮਾ ਦੀ ਮਹਿਮਾ) ਬਿਆਨ ਕਰਨ ਦਾ ਜਤਨ ਕਰਨ,

ਪਦ ਅਰਥ ਸਭਿ = ਸਾਰੇ ਜੀਵ। ਆਖਣ ਪਾਹਿ = ਆਖਣ ਦਾ ਜਤਨ ਕਰਨ।

SikhNet (Spanish)pero no han logrado evaluar ni una pequeña pizca de Él.

ਵਡਾ ਨ ਹੋਵੈ; ਘਾਟਿ ਨ ਜਾਇ ॥੨॥

vaddaa na hovai; ghaatt na jaae |2|

Sant Singh KhalsaYou would not be made any greater or lesser. ||2||
Manmohan SinghThou would grow neither greater nor lesser.
Manmohan Singh (Punjabi)ਉਸ ਨਾਲ ਨਾ ਤਾਂ ਤੂੰ ਹੋਰ ਵਿਸ਼ਾਲ ਹੋਵੇਂਗਾ, ਤੇ ਨਾ ਹੀ ਘਟ।
Fareedkot Teekaਤੌ ਭੀ ਨ ਤੋ ਵਹੁ ਨਾਮੀ ਪਰਮੇਸ੍ਵਰ ਉਸਤਤੀ ਕਰਨੇ ਸੇ ਵੱਡਾ ਹੋ ਜਾਤਾ ਹੈ ਔਰ ਨ ਨਿੰਦਾ ਸੁਣ ਕੇ ਇਤਰ ਜੀਵੋਂ ਵਤ ਘਟ ਜਾਤਾ ਹੈ, ਭਾਵ ਮੁਰਝਾਇ ਹੀ ਜਾਤਾ ਹੈ॥੨॥
Prof. Sahib Singhਤਾਂ ਉਹ ਪਰਮਾਤਮਾ (ਆਪਣੇ ਅਸਲੇ ਨਾਲੋਂ) ਵੱਡਾ ਨਹੀਂ ਹੋ ਜਾਂਦਾ (ਤੇ ਜੇ ਕੋਈ ਭੀ ਉਸ ਦੀ ਵਡਿਆਈ ਨਾਹ ਕਰੇ) ਤਾਂ ਉਹ (ਅੱਗੇ ਨਾਲੋਂ) ਘਟ ਨਹੀਂ ਜਾਂਦਾ ॥੨॥
SikhNet (Spanish)Aún si se juntaran todos a hacer el recuento, no Le afectaría, Lo harían ni más ni menos. (2)

ਨਾ ਓਹੁ ਮਰੈ; ਨ ਹੋਵੈ ਸੋਗੁ ॥

naa ohu marai; na hovai sog |

Sant Singh KhalsaHe does not die - there is no reason to mourn.
Manmohan SinghThat Lord dies not nor there is any mourning (on that account).
Manmohan Singh (Punjabi)ਉਹ ਸਾਹਿਬ ਮਰਦਾ ਨਹੀਂ ਤੇ ਨਾਂ ਹੀ ਕੋਈ ਵਿਰਲਾਪ ਹੁੰਦਾ ਹੈ।
Fareedkot Teekaਹੇ ਮਾਤਾ ਜੀ! ਨਾ ਤੋ ਵਹੁ ਕਬੀ ਮਰਤਾ ਹੈ ਇਸੀ ਤੇ ਉਸ ਕੇ ਭਗਤੋਂ ਕੋ ਉਸ ਕਾ ਸੋਕ ਨਹੀਂ ਹੋਤਾ ਹੈ॥
Prof. Sahib Singhਉਹ ਪਰਮਾਤਮਾ ਕਦੇ ਮਰਦਾ ਨਹੀਂ, ਨਾਹ ਹੀ (ਉਸ ਦੀ ਖ਼ਾਤਰ) ਸੋਗ ਹੁੰਦਾ ਹੈ।
SikhNet (Spanish)Él no muere, no hay razón para duelo alguno,

ਦੇਂਦਾ ਰਹੈ; ਨ ਚੂਕੈ ਭੋਗੁ ॥

dendaa rahai; na chookai bhog |

Sant Singh KhalsaHe continues to give, but His Provisions are never exhausted.
Manmohan SinghHe continues to give and His provisions never run short.
Manmohan Singh (Punjabi)ਉਹ ਦੇਈ ਜਾਂਦਾ ਹੈ। ਉਸ ਦੇ ਰਾਸ਼ਨ ਕਦਾਚਿੱਤ ਨਹੀਂ ਮੁਕਦੇ।
Fareedkot Teekaਸਭ ਜਗਤ ਕੋ ਖਾਨ ਪਾਨ ਦੇਤਾ ਰਹਿਤਾ ਹੈ ਅਰ ਵਹੁ (ਭੋਗੁ) ਪਦਾਰਥ (ਚੂਕੈ) ਕਮ ਨਹੀਂ ਹੋਤੇ, ਵਾ ਦੇਣੇ ਸੇ ਭੂਲਤਾ ਨਹੀਂ ਹੈ॥
Prof. Sahib Singhਉਹ ਪ੍ਰਭੂ ਸਦਾ (ਜੀਵਾਂ ਨੂੰ ਰਿਜ਼ਕ) ਦੇਂਦਾ ਹੈ, ਉਸ ਦੀਆਂ ਦਿੱਤੀਆਂ ਦਾਤਾਂ ਦਾ ਵਰਤਣਾ ਕਦੇ ਮੁੱਕਦਾ ਨਹੀਂ (ਭਾਵ, ਜੀਵ ਉਸ ਦੀਆਂ ਦਿੱਤੀਆਂ ਦਾਤਾਂ ਸਦਾ ਵਰਤਦੇ ਹਨ ਪਰ ਉਹ ਮੁੱਕਦੀਆਂ ਨਹੀਂ)।
SikhNet (Spanish)Él continúa dando, y Sus Provisiones nunca se agotan,

ਗੁਣੁ ਏਹੋ; ਹੋਰੁ ਨਾਹੀ ਕੋਇ ॥

gun eho; hor naahee koe |

Sant Singh KhalsaThis Glorious Virtue is His alone - no one else is like Him;
Manmohan SinghThis is His vitrue that none else is like Him.
Manmohan Singh (Punjabi)ਉਸ ਦੀ ਇਹ ਹੀ ਖੂਬੀ ਹੈ ਕਿ ਉਸ ਦੇ ਵਰਗਾ ਹੋਰ ਕੋਈ ਨਹੀਂ।
Fareedkot Teekaਏਹੋ ਜੇਹਾ, ਭਾਵ ਪਰਮੇਸ੍ਵਰ ਜੈਸਾ ਗੁਣ ਹੋਰੁ ਕਿਸੀ ਮੇਂ ਨਹੀਂ ਹੈ; ਵਾ ਵੱਡਾ ਭਾਰੀ ਏਕ ਏਹੀ ਗੁਣ ਹੈ, ਜੋ ਤਿਸ ਜੇਡਾ ਵੱਡਾ ਹੋਰ ਕੋਈ ਨਹੀਂ, ਇਸੀ ਤੇ ਸਚਾ ਸਾਹਿਬੁ ਹੈ॥
Prof. Sahib Singhਉਸ ਪ੍ਰਭੂ ਦੀ ਵੱਡੀ ਖ਼ੂਬੀ ਇਹ ਹੈ ਕਿ ਕੋਈ ਹੋਰ ਉਸ ਵਰਗਾ ਨਹੀਂ ਹੈ।

ਪਦ ਅਰਥ ਗੁਣੁ ਏਹੋ = ਇਹ ਹੀ (ਉਸ ਦੀ) ਖ਼ੂਬੀ ਹੈ।

SikhNet (Spanish)la Gloriosa Virtud es sólo Suya,

ਨਾ ਕੋ ਹੋਆ; ਨਾ ਕੋ ਹੋਇ ॥੩॥

naa ko hoaa; naa ko hoe |3|

Sant Singh Khalsathere has never been anyone like Him, and there never shall be. ||3||
Manmohan SinghThere has been none, nor there shall be any.
Manmohan Singh (Punjabi)ਨਾਂ ਕੋਈ ਹੋਇਆ ਹੈ ਅਤੇ ਨਾਂ ਹੀ ਕੋਈ ਹੋਵੇਗਾ।
Fareedkot Teekaਇਸੀ ਤੇ ਨ ਕੋਈ ਤਿਸ ਕੇ ਬਰਾਬਰ ਪੀਛੇ ਹੋਇਆ ਹੈ ਅਰ ਨਾ ਆਗੇ ਕੋ ਹੋਗਾ, ਇਸ ਕਾਲ ਮੇਂ ਭੀ ਨਹੀਂ॥੩॥
Prof. Sahib Singh(ਉਸ ਵਰਗਾ ਅਜੇ ਤਕ) ਨਾਹ ਕੋਈ ਹੋਇਆ ਹੈ, ਨਾਹ ਕਦੇ ਹੋਵੇਗਾ ॥੩॥

ਪਦ ਅਰਥ ਹੋਆ = ਹੋਇਆ ਹੈ। ਨਾ ਹੋਇ = ਨਹੀਂ ਹੋਵੇਗਾ ॥੩॥

SikhNet (Spanish)nunca ha habido alguien como Él y nunca lo habrá. (3)

ਜੇਵਡੁ ਆਪਿ; ਤੇਵਡ ਤੇਰੀ ਦਾਤਿ ॥

jevadd aap; tevadd teree daat |

Sant Singh KhalsaAs Great as You Yourself are, so Great are Your Gifts.
Manmohan SinghAs great as Thou art, O Lord so great are Thine gifts.
Manmohan Singh (Punjabi)ਜਿੱਡਾ ਵੱਡਾ ਤੂੰ ਹੈਂ ਹੇ ਸਾਹਿਬ! ਓਡੀਆਂ ਵੱਡੀਆਂ ਹਨ ਤੇਰੀਆਂ ਬਖਸ਼ਸ਼ਾਂ।
Fareedkot Teekaਵਹੁ ਜਿਤਨਾ ਵੱਡਾ ਆਪ ਹੈ ਤਿਤਨੀ ਵੱਡੀ ਤਿਸ ਪਰਮੇਸੁਰ ਕੀ ਬਖਸੀਸ ਹੈ, ਤੇਰੀ ਬੁਧੀ ਮੇਂ ਐਸਾ ਨਿਸਚਾ ਹੋਣਾ ਚਾਹੀਏ॥
Prof. Sahib Singh(ਹੇ ਪ੍ਰਭੂ!) ਜੇਡਾ (ਬੇਅੰਤ ਤੂੰ) ਆਪ ਹੈਂ, ਉਤਨੀ (ਬੇਅੰਤ) ਤੇਰੀ ਬਖ਼ਸ਼ਸ਼ ਹੈ,

ਪਦ ਅਰਥ ਜੇਵਡੁ = ਜੇਡਾ ਵੱਡਾ। ਤੇਵਡ = ਉਤਨੀ ਵੱਡੀ।

SikhNet (Spanish)Así como Grandioso Eres, así son Tus Regalos,

ਜਿਨਿ ਦਿਨੁ ਕਰਿ ਕੈ; ਕੀਤੀ ਰਾਤਿ ॥

jin din kar kai; keetee raat |

Sant Singh KhalsaIt is You who created day and night as well.
Manmohan SinghThine is the personality who makest the day and the night, too.
Manmohan Singh (Punjabi)ਤੇਰੀ ਹੀ ਵਿਅਕਤੀ ਹੈ ਜੋ ਦਿਹੁੰ ਵੀ ਬਣਾਉਂਦੀਂ ਹੈ ਅਤੇ ਰਾਤ੍ਰੀ ਨੂੰ ਭੀ।
Fareedkot Teekaਪੁਨ: ਵਹੁ ਕੈਸਾ ਹੈ? ਜਿਸ ਨੇ ਦਿਨ ਕੋ ਰਚ ਕਰ ਕੇ ਫਿਰ ਬਿਸ੍ਰਾਮ ਕੇ ਵਾਸਤੇ ਰਾਤ੍ਰੀ ਕੀਤੀ ਹੈ॥
Prof. Sahib Singh(ਤੂੰ ਐਸਾ ਹੈਂ) ਜਿਸ ਨੇ ਦਿਨ ਬਣਾਇਆ ਹੈ ਤੇ ਰਾਤ ਬਣਾਈ ਹੈ।

ਪਦ ਅਰਥ ਜਿਨਿ = ਜਿਸ (ਤੈਂ) ਨੇ।

SikhNet (Spanish)eres Tú Quien creó la noche junto con el día.

ਖਸਮੁ ਵਿਸਾਰਹਿ; ਤੇ ਕਮਜਾਤਿ ॥

khasam visaareh; te kamajaat |

Sant Singh KhalsaThose who forget their Lord and Master are vile and despicable.
Manmohan SinghVile are they who forget their Master.
Manmohan Singh (Punjabi)ਅਧਮ (ਨੀਵੇ, ਮੰਦੇ) ਹਨ ਉਹ ਜੋ ਆਪਣੇ ਮਾਲਕ ਨੂੰ ਭੁਲਾਉਂਦੇ ਹਨ।
Fareedkot Teekaਜੋ ਐਸੇ ਕ੍ਰਿਪਾਲੂ ਸ੍ਵਾਮੀ ਕੋ ਬਿਸਾਰ ਦੇਤੇ ਹੈਂ ਵਹੁ ਕਮ ਜਾਤੀ ਕੇ ਹੈਂ, ਭਾਵ ਸੰਕਰ ਵਰਨ ਹੈਂ ਵਾ ਚੰਡਾਲ ਹੈਂ। ਕਿਉਂਕਿ ਜਾਤ ਪਦ ਬ੍ਰਹਮਣ, ਛਤ੍ਰੀ, ਵੈਸ, ਸੂਦ੍ਰ ਕਾ ਵਾਚਕ ਹੈ; ਇਤਰ ਸਭ ਕਮਜਾਤ ਹੈਂ॥
Prof. Sahib Singhਉਹ ਬੰਦੇ ਭੈੜੇ ਅਸਲੇ ਵਾਲੇ (ਬਣ ਜਾਂਦੇ) ਹਨ ਜੋ ਐਸੇ ਖਸਮ-ਪ੍ਰਭੂ ਨੂੰ ਵਿਸਾਰਦੇ ਹਨ।

ਪਦ ਅਰਥ ਕਮਜਾਤਿ = ਭੈੜੀ ਜਾਤਿ ਵਾਲੀਆਂ।

SikhNet (Spanish)Los que olvidan a su Señor y Maestro, son viles y despreciables.

ਨਾਨਕ. ਨਾਵੈ ਬਾਝੁ; ਸਨਾਤਿ ॥੪॥੨॥

naanak. naavai baajh; sanaat |4|2|

Sant Singh KhalsaO Nanak, without the Name, people are wretched outcasts. ||4||2||
Manmohan SinghO Nanak, the True One Himself is the embellisher.
Manmohan Singh (Punjabi)ਹੇ ਨਾਨਕ! ਰੱਬ ਦੇ ਨਾਮ ਦੇ ਬਗੈਰ ਪ੍ਰਾਣੀ ਛੇਕੇ ਹੋਏ ਨੀਚ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਸੇ ਰਹਿਤ ਜੀਵ (ਸਨਾਤਿ) ਪ੍ਰੇਤ ਵਾ ਗੰਦੀਲੋਂ ਚੂਹੜੋਂ ਵਤ ਹੈ, ਭਾਵ ਅਤੀ ਨੀਚ ਹੈ॥੪॥੨॥☬ਰਾਜਾ ਕੋ ਦ੍ਰਿਸਟਾਂਤ ਦੁਆਰਾ ਉਪਦੇਸ਼ ਕਹਤੇ ਹੈਂ:
Prof. Sahib Singhਹੇ ਨਾਨਕ! ਨਾਮ ਤੋਂ ਖੁੰਝੇ ਹੋਏ ਜੀਵ ਨੀਚ ਹਨ ॥੪॥੨॥

ਪਦ ਅਰਥ ਸਨਾਤਿ = ਨੀਚ ॥੪॥੨॥

SikhNet (Spanish)Oh, dice Nanak, sin el Nombre, la gente es como una piltrafa descastada. (4-2)

Open this shabad →

Shabad Guru Nanak Dev Ji Raag Aasaa

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa Measure. 1st Guru.
Manmohan Singh (Punjabi)ਰਾਗ ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl, Guru Nanak, Primer Canal Divino.

ਜੇ ਦਰਿ ਮਾਂਗਤੁ ਕੂਕ ਕਰੇ; ਮਹਲੀ ਖਸਮੁ ਸੁਣੇ ॥

je dar maangat kook kare; mahalee khasam sune |

Sant Singh KhalsaIf a beggar cries out at the door, the Master hears it in His Mansion.
Manmohan SinghIf a beggar cries aloud at the door, the Husband (God) hears it in His Mansion.
Manmohan Singh (Punjabi)ਜੇਕਰ ਭਿਖਾਰੀ ਦਰਵਾਜ਼ੇ ਤੇ ਸਦਾਅ ਕਰੇ ਤਾਂ ਸੁਆਮੀ ਆਪਣੇ ਮੰਦਰ ਅੰਦਰ ਇਸ ਨੂੰ ਸੁਣ ਲੈਂਦਾ ਹੈ।
Fareedkot Teekaਰਾਜਾ ਕੇ ਦੁਆਰੇ ਪਰ ਜੋ (ਮਾਂਗਤੁ) ਭਿਛਕ (ਕੂਕ) ਪੁਕਾਰ ਕਰੇ, ਮਹਲੋਂ ਕੇ ਬੀਚ (ਖਸਮੁ) ਰਾਜਾ ਉਸ ਕੀ ਪੁਕਾਰ ਜਬ ਸੁਣੇ॥
Prof. Sahib Singhਕੋਈ ਮੰਗਤਾ (ਭਾਵੇਂ ਕਿਸੇ ਭੀ ਜਾਤਿ ਦਾ ਹੋਵੇ) ਪ੍ਰਭੂ ਦੇ ਦਰ ਤੇ ਪੁਕਾਰ ਕਰੇ, ਤਾਂ ਉਹ ਮਹਲ ਦਾ ਮਾਲਕ ਖਸਮ-ਪ੍ਰਭੂ (ਉਸ ਦੀ ਪੁਕਾਰ) ਸੁਣ ਲੈਂਦਾ ਹੈ।

ਪਦ ਅਰਥ ਦਰਿ = (ਪ੍ਰਭੂ ਦੇ) ਦਰ ਤੇ। ਮਾਂਗਤੁ = ਕੋਈ ਮੰਗਤਾ (ਭਾਵੇਂ ਕਿਸੇ ਭੀ ਜਾਤਿ ਦਾ ਹੋਵੇ)। ਕੂਕ = ਪੁਕਾਰ, ਫ਼ਰਿਆਦ। ਮਹਲੀ = ਮਹਲ ਦਾ ਮਾਲਕ।

SikhNet (Spanish)Si un pordiosero llora en la puerta, el Maestro lo escucha desde Su Mansión,

ਭਾਵੈ ਧੀਰਕ, ਭਾਵੈ ਧਕੇ; ਏਕ. ਵਡਾਈ ਦੇਇ ॥੧॥

bhaavai dheerak, bhaavai dhake; ek. vaddaaee dee |1|

Sant Singh KhalsaWhether He receives him or pushes him away, it is the Gift of the Lord's Greatness. ||1||
Manmohan SinghO Lord, grant unto Thine beggar one honour- either that of giving consolation or a push.
Manmohan Singh (Punjabi)ਹੇ ਸੁਆਮੀ, ਆਪਣੇ ਮੰਗਤੇ ਨੂੰ ਇਕ ਇੱਜ਼ਤ ਬਖ਼ਸ਼, ਜਾਂ ਆਦਰ-ਦਿਲਾਸਾ ਦੇਣ ਜਾਂ ਧੱਕਾ ਮਾਰਨ ਦੀ।
Fareedkot Teekaਤਬ ਚਾਹੇ ਕਿਸੀ ਕੋ ਧੱਕਾ ਦੇਵੇ ਕਿਸੀ ਕੋ ਧੀਰਜ ਦੇਵੇ। ਔਰ ਅਕਾਲ ਪੁਰਖ ਕੇ ਦ੍ਵਾਰੇ ਜੋ ਨਾਮੁ ਮਾਂਗਤਾ ਹੈ ਤਿਸ ਕੋ ਧੱਕਾ ਨਹੀਂ ਮਿਲਤਾ, ਸੋ ਏਕ ਬਡਾਈ ਹੀ ਦੇਤਾ ਹੈ॥੧॥
Prof. Sahib Singh(ਫਿਰ) ਉਸ ਦੀ ਮਰਜ਼ੀ ਹੌਸਲਾ ਦੇਵੇ ਉਸ ਦੀ ਮਰਜ਼ੀ ਧੱਕਾ ਦੇ ਦੇਵੇ (ਮੰਗਤੇ ਦੀ ਅਰਦਾਸ ਸੁਣ ਲੈਣ ਵਿਚ ਹੀ) ਪ੍ਰਭੂ ਉਸ ਨੂੰ ਵਡਿਆਈ ਹੀ ਦੇ ਰਿਹਾ ਹੈ ॥੧॥

ਪਦ ਅਰਥ ਧੀਰਕ = ਧੀਰਜ, ਹੌਸਲਾ। ਦੇਇ = ਦੇਂਦਾ ਹੈ ॥੧॥

SikhNet (Spanish)si lo recibe o lo empuja para afuera, es el Regalo de la Grandeza del Señor. (1)

ਜਾਣਹੁ ਜੋਤਿ. ਨ ਪੂਛਹੁ ਜਾਤੀ; ਆਗੈ. ਜਾਤਿ ਨ ਹੇ ॥੧॥ ਰਹਾਉ ॥

jaanahu jot. na poochhahu jaatee; aagai. jaat na he |1| rahaau |

Sant Singh KhalsaRecognize the Lord's Light within all, and do not consider social class or status; there are no classes or castes in the world hereafter. ||1||Pause||
Manmohan SinghRecognise Lord's light within all and inquire not the caste, as there is no caste in the next world. Pause.
Manmohan Singh (Punjabi)ਸਾਰਿਆਂ ਅੰਦਰ ਪ੍ਰਭੂ ਦੇ ਪ੍ਰਕਾਸ਼ ਦੀ ਪਛਾਣ ਕਰ ਅਤੇ ਜਾਤ ਵਰਨ ਬਾਰੇ ਨਾਂ ਪੁਛ ਕਿਉਂਕਿ ਪਰਲੋਕ ਵਿੱਚ ਕੋਈ ਜਾਤੀ ਨਹੀਂ। ਠਹਿਰਾਉ।
Fareedkot Teekaਹੇ ਪ੍ਯਾਰੇ! ਜੋਤੀ ਪਰਮਾਤਮਾ ਕੋ ਸਭ ਮੇਂ ਜਾਨਹੁ ਅਰ ਸੰਤੋਂ ਕੀ ਖੱਤ੍ਰੀ, ਬ੍ਰਹਮਣ ਆਦੀ ਜਾਤ ਨ ਪੂਛਹੁ, ਕਿਉਂਕਿ ਆਗੇ ਜਾਤ ਕੀ ਗਿਨਤੀ ਨਹੀਂ ਹੈ, ਭਾਵ ਇਹ ਕਿ ਸੰਤੋਂ ਕੋ ਹਰੀ ਰੂਪ ਜਾਣੋ॥੧॥ ਰਹਾਉ ॥
Prof. Sahib Singhਹੇ ਭਾਈ! ਸਭਨਾ ਵਿੱਚ ਇੱਕ ਪ੍ਰਭੂ ਦੀ ਜੋਤ ਜਾਣ ਕੇ ਕਿਸੇ ਦੀ ਜਾਤਿ ਨਾ ਪੁੱਛੋ (ਕਿਉਂਕਿ) ਅੱਗੇ (ਪਰਲੋਕ ਵਿੱਚ) ਕਿਸੇ ਦੀ ਜਾਤਿ ਨਾਲ ਨਹੀਂ ਜਾਂਦੀ ॥੧॥ ਰਹਾਉ ॥

ਪਦ ਅਰਥ ਜਾਣਹੁ = ਪਛਾਣੋ। ਆਗੈ = ਪਰਲੋਕ ਵਿਚ ॥੧॥ ਰਹਾਉ ॥

SikhNet (Spanish)Reconoce la Luz de Dios en todo, y no le des valor a la clase social o al estatus, en el más Allá, no hay clases o castas de ningún tipo. (1-Pausa)

ਆਪਿ ਕਰਾਏ; ਆਪਿ ਕਰੇਇ ॥

aap karaae; aap karee |

Sant Singh KhalsaHe Himself acts, and He Himself inspires us to act.
Manmohan SinghThe Lord acts Himself and Himself causes to act.
Manmohan Singh (Punjabi)ਸਾਈਂ ਖ਼ੁਦ ਹੀ ਕਰਦਾ ਹੈ ਅਤੇ ਖ਼ੁਦ ਹੀ ਕਰਾਉਂਦਾ ਹੈ।
Fareedkot Teekaਆਪ ਹੀ ਜੀਵੋਂ ਕੋ ਕੀਆ ਹੈ ਔਰ ਆਪ ਹੀ ਜੀਵੋਂ ਸੇ ਕਰਮ ਕਰਾਉਤਾ ਹੈ॥
Prof. Sahib Singh(ਹਰੇਕ ਜੀਵ ਦੇ ਅੰਦਰ ਵਿਆਪਕ ਹੋ ਕੇ) ਪ੍ਰਭੂ ਆਪ ਹੀ (ਪ੍ਰੇਰਨਾ ਕਰ ਕੇ ਜੀਵ ਪਾਸੋਂ ਪੁਕਾਰ) ਕਰਾਂਦਾ ਹੈ, (ਹਰੇਕ ਵਿਚ ਵਿਆਪਕ ਹੋ ਕੇ) ਆਪ ਹੀ (ਪੁਕਾਰ) ਕਰਦਾ ਹੈ,
SikhNet (Spanish)Él Mismo actúa y nos inspira a actuar,

ਆਪਿ ਉਲਾਮੑੇ; ਚਿਤਿ ਧਰੇਇ ॥

aap ulaamae; chit dharee |

Sant Singh KhalsaHe Himself considers our complaints.
Manmohan SinghHe Himself pays attention to complaints.
Manmohan Singh (Punjabi)ਉਹ ਆਪੇ ਹੀ ਸ਼ਿਕਵਾ-ਸ਼ਿਕਾਇਤਾਂ ਵਲ ਧਿਆਨ ਦਿੰਦਾ ਹੈ।
Fareedkot Teekaਅਰ ਆਪੁ ਹੀ ਜਮੁ ਕੇ (ਉਲਾਂਭੇ) ਤਾਂਨੇ ਜੀਵੋਂ ਕੇ ਚਿਤ ਮੇਂ, ਵਾ ਜੀਵ ਰੂਪ ਹੋ ਕਰ ਧਾਰਨ ਕਰਤਾ ਹੈ॥☬ਇਸ ਪ੍ਰਕਾਰ ਬੇਨਤੀ ਕਰੇ:
Prof. Sahib Singhਆਪ ਹੀ ਪ੍ਰਭੂ (ਹਰੇਕ ਜੀਵ ਦੇ) ਗਿਲੇ ਸੁਣਦਾ ਹੈ।

ਪਦ ਅਰਥ ਉਲਾਮ੍ਹ੍ਹੇ = ਸ਼ਿਕਾਇਤਾਂ, ਗਿਲੇ। ਚਿਤਿ ਧਰੇਇ = ਚਿੱਤ ਵਿਚ ਧਰਦਾ ਹੈ, ਸੁਣਦਾ ਹੈ।

SikhNet (Spanish)Él Mismo considera nuestras quejas,

ਜਾ ਤੂੰ ਕਰਣਹਾਰੁ ਕਰਤਾਰੁ ॥

jaa toon karanahaar karataar |

Sant Singh KhalsaSince You, O Creator Lord, are the Doer,
Manmohan SinghSince, Thou, O Creator, art the doer,
Manmohan Singh (Punjabi)ਜਦ ਤੂੰ ਹੇ ਸਿਰਜਣਹਾਰ! ਕਰਨ ਵਾਲਾ ਹੈ,
Fareedkot Teekaਜੋ ਤੂੰ ਕਰਣਹਾਰ ਕਰਤਾ ਮੇਰੀ ਵਲ ਹੈਂ॥
Prof. Sahib Singhਜਦੋਂ (ਹੇ ਪ੍ਰਭੂ! ਕਿਸੇ ਜੀਵ ਨੂੰ ਤੂੰ ਇਹ ਨਿਸਚਾ ਕਰਾ ਦੇਂਦਾ ਹੈਂ ਕਿ) ਤੂੰ ਸਿਰਜਣਹਾਰ ਸਭ ਕੁਝ ਕਰਨ ਦੇ ਸਮਰੱਥ (ਸਿਰ ਉਤੇ ਰਾਖਾ) ਹੈਂ,
SikhNet (Spanish)puesto que Tú, oh Señor Creador eres el Hacedor.

ਕਿਆ ਮੁਹਤਾਜੀ; ਕਿਆ ਸੰਸਾਰੁ ॥੨॥

kiaa muhataajee; kiaa sansaar |2|

Sant Singh Khalsawhy should I submit to the world? ||2||
Manmohan Singhwhy and what for, should I, then, owe subservience to the world?
Manmohan Singh (Punjabi)ਤਦ ਮੈਂ ਜਗਤ ਦੀ ਮੁਥਾਜੀ ਕਿਉਂ ਤੇ ਕਾਹਦੇ ਲਈ ਧਰਾਵਾਂ?
Fareedkot Teekaਤੋ ਫਿਰ ਮੁਝ ਕੋ ਕਿਆ ਕਿਸੀ ਕੀ (ਮੁਹਤਾਜੀ) ਅਧੀਨਤਾ ਹੈ ਔਰ ਕਿਆ ਸੰਸਾਰ ਕਾ ਦੁਖ ਹੈ, ਭਾਵ ਕੁਛ ਨਹੀਂ॥੨॥
Prof. Sahib Singhਤਾਂ ਉਸ ਨੂੰ (ਜਗਤ ਦੀ) ਕੋਈ ਮੁਥਾਜੀ ਨਹੀਂ ਰਹਿੰਦੀ, ਜਗਤ ਉਸ ਦਾ ਕੁਝ ਵਿਗਾੜ ਨਹੀਂ ਸਕਦਾ ॥੨॥
SikhNet (Spanish)¿Por qué entonces, someterme al mundo? (2)

ਆਪਿ ਉਪਾਏ; ਆਪੇ ਦੇਇ ॥

aap upaae; aape dee |

Sant Singh KhalsaYou Yourself created and You Yourself give.
Manmohan SinghThou Thyself didst create and Thyself doest bestow.
Manmohan Singh (Punjabi)ਤੂੰ ਖੁਦ ਪੈਦਾ ਕੀਤਾ ਹੈ ਅਤੇ ਖ਼ੁਦ ਹੀ ਦਿੰਦਾ ਹੈ।
Fareedkot Teekaਆਪ ਹੀ ਜੀਵ ਉਪਾਏ ਹੈਂ ਆਪ ਹੀ ਖਾਨ ਪਾਨ ਦੇਤਾ ਹੈ॥
Prof. Sahib Singhਪਰਮਾਤਮਾ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ, ਆਪ ਹੀ (ਸਭਨਾਂ ਨੂੰ ਰਿਜ਼ਕ ਆਦਿਕ) ਦੇਂਦਾ ਹੈ।

ਪਦ ਅਰਥ ਆਪੇ = ਆਪ ਹੀ।

SikhNet (Spanish)Tú Mismo creas y Tú Mismo das;

ਆਪੇ; ਦੁਰਮਤਿ ਮਨਹਿ ਕਰੇਇ ॥

aape; duramat maneh karee |

Sant Singh KhalsaYou Yourself eliminate evil-mindedness;
Manmohan SinghThou Thyself forbiddest evil inclinations.
Manmohan Singh (Punjabi)ਤੂੰ ਆਪ ਹੀ ਮੰਦੀਆਂ ਵਾਸ਼ਨਾਂ ਨੂੰ ਵਰਜਦਾ ਹੈਂ।
Fareedkot Teekaਆਪ ਹੀ ਗੁਰੂ ਰੂਪ ਹੋ ਕਰ (ਦੁਰਮਤਿ) ਖੋਟੀ ਸਿਖ੍ਯਾ ਸੇ ਜੀਵੋਂ ਕੋ ਹਟਾਉਤਾ ਹੈ॥
Prof. Sahib Singhਪ੍ਰਭੂ ਆਪ ਹੀ ਜੀਵਾਂ ਨੂੰ ਭੈੜੀ ਮਤਿ ਵਲੋਂ ਵਰਜਦਾ ਹੈ।

ਪਦ ਅਰਥ ਮਨਹਿ ਕਰੇਇ = ਰੋਕਦਾ ਹੈ, ਵਰਜਦਾ ਹੈ।

SikhNet (Spanish)Tú Mismo eliminas la maldad de la mente

ਗੁਰ ਪਰਸਾਦਿ; ਵਸੈ ਮਨਿ ਆਇ ॥

gur parasaad; vasai man aae |

Sant Singh Khalsaby Guru's Grace, You come to abide in our minds,
Manmohan SinghBy Guru's grace, when the Lord comes to abide in man's mind,
Manmohan Singh (Punjabi)ਜਦ ਗੁਰਾਂ ਦੀ ਰਹਿਮਤ ਸਦਕਾ ਸਾਹਿਬ ਆ ਕੇ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ,
Fareedkot Teekaਜਬ ਗੁਰੂ ਕੀ ਕ੍ਰਿਪਾ ਸੇ ਮਨ ਮੇਂ ਅਇ ਬਸਤਾ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ ਪ੍ਰਭੂ ਜਿਸ ਦੇ ਮਨ ਵਿਚ ਆ ਵੱਸਦਾ ਹੈ,

ਪਦ ਅਰਥ ਮਨਿ = ਮਨ ਵਿਚ।

SikhNet (Spanish)y por la Gracia del Guru vienes a habitar a nuestra mente.

ਦੁਖੁ ਅਨੑੇਰਾ; ਵਿਚਹੁ ਜਾਇ ॥੩॥

dukh anaeraa; vichahu jaae |3|

Sant Singh Khalsaand then, pain and darkness are dispelled from within. ||3||
Manmohan Singhhis suffering and darkness flee from within then.
Manmohan Singh (Punjabi)ਤਾਂ ਉਸ ਦੀ ਤਕਲੀਫ ਅਤੇ ਅਨ੍ਹੇਰਾ ਅੰਦਰੋਂ ਦੌੜ ਜਾਂਦੇ ਹਨ।
Fareedkot Teekaਤਬ ਦੁਖਦਾਇਕ ਅਗ੍ਯਾਨ ਰੂਪੀ ਅੰਧੇਰਾ ਅੰਤਸਕਰਣ ਸੇ ਚਲਾ ਜਾਤਾ ਹੈ॥੩॥
Prof. Sahib Singhਉਸ ਦੇ ਅੰਦਰੋਂ ਦੁਖ ਦੂਰ ਹੋ ਜਾਂਦਾ ਹੈ, ਅਗਿਆਨਤਾ ਮਿਟ ਜਾਂਦੀ ਹੈ ॥੩॥
SikhNet (Spanish)Así las penas y la oscuridad son disipadas de nuestro interior. (3)

ਸਾਚੁ ਪਿਆਰਾ; ਆਪਿ ਕਰੇਇ ॥

saach piaaraa; aap karee |

Sant Singh KhalsaHe Himself infuses love for the Truth.
Manmohan SinghHe Himself infuses the love for truth.
Manmohan Singh (Punjabi)ਉਹ ਖੁਦ ਹੀ ਅੰਦਰ ਸਚ ਲਈ ਪ੍ਰੀਤ ਫੂਕਦਾ ਹੈ।
Fareedkot Teekaਜਿਸ ਪਰ ਆਪ ਕ੍ਰਿਪਾ ਕਰਤਾ ਹੈ ਤਿਸ ਕੋ ਸਚਿ ਕਾ ਪਿਆਰੁ ਕਰਤਾ ਹੈ॥
Prof. Sahib Singhਪ੍ਰਭੂ ਆਪ ਹੀ ਜੀਵਾਂ ਦੇ ਮਨ ਵਿਚ ਆਪਣਾ ਸਿਮਰਨ ਪਿਆਰਾ ਕਰਦਾ ਹੈ (ਸਿਮਰਨ ਦਾ ਪਿਆਰ ਪੈਦਾ ਕਰਦਾ ਹੈ);
SikhNet (Spanish)Él Mismo infunde el Amor a la Verdad

ਅਵਰੀ ਕਉ; ਸਾਚੁ ਨ ਦੇਇ ॥

avaree kau; saach na dee |

Sant Singh KhalsaUnto others, the Truth is not bestowed.
Manmohan SinghUnto others He bestows not truth.
Manmohan Singh (Punjabi)ਹੋਰਨਾਂ ਨੂੰ ਉਹ ਸੱਚ ਪਰਦਾਨ ਨਹੀਂ ਕਰਦਾ।
Fareedkot Teeka(ਅਵਰੀ ਕਉ) ਬਿਨਾ ਪ੍ਰੇਮੀਓਂ ਸੇ ਔਰ ਕੋ ਸਤਿਨਾਮ ਨਹੀਂ ਦੇਤਾ ਹੈ॥
Prof. Sahib Singhਜਿਨ੍ਹਾਂ ਦੇ ਅੰਦਰ ਪਿਆਰ ਦੀ ਅਜੇ ਘਾਟ ਹੈ, ਉਹਨਾਂ ਨੂੰ ਆਪ ਹੀ ਸਿਮਰਨ ਦੀ ਦਾਤਿ ਨਹੀਂ ਦੇਂਦਾ।

ਪਦ ਅਰਥ ਅਵਰੀ ਕਉ = ਹੋਰਨਾਂ ਨੂੰ ਜੋ ਆਦਰਸ਼ ਤੋਂ ਅਜੇ ਨੀਵੇਂ ਹਨ।

SikhNet (Spanish)y a otros la Verdad no les es dada.

ਜੇ ਕਿਸੈ ਦੇਇ, ਵਖਾਣੈ ਨਾਨਕੁ; ਆਗੈ. ਪੂਛ ਨ ਲੇਇ ॥੪॥੩॥

je kisai dee, vakhaanai naanak; aagai. poochh na lee |4|3|

Sant Singh KhalsaIf He bestows it upon someone, says Nanak, then, in the world hereafter, that person is not called to account. ||4||3||
Manmohan SinghIf He blesses some one with truth says Nanak, He asks for no account from him here-after.
Manmohan Singh (Punjabi)ਜੇਕਰ ਉਹ ਕਿਸੇ ਨੂੰ ਸੱਚ ਬਖਸ਼ਦਾ ਹੈ, ਨਾਨਕ ਜੀ ਆਖਦੇ ਹਨ, ਉਹ ਉਸ ਕੋਲੋ, ਮਗਰੋਂ ਹਿਸਾਬ ਕਿਤਾਬ ਨਹੀਂ ਮੰਗਦਾ।
Fareedkot Teekaਔਰ ਜਿਸ ਕਿਸੀ ਕੋ ਸਤਿਨਾਮ ਦੇਤਾ ਹੈ, (ਵਖਾਣੈ) ਸ੍ਰੀ ਗੁਰੂ ਜੀ ਕਹਤੇ ਹੈਂ: ਉਸ ਕੇ ਕਰਮੋਂ ਕਾ ਹਿਸਾਬ ਆਗੇ ਪਰਲੋਕ ਮੇਂ ਪੂਛ ਕਰ ਲੇਤਾ ਨਹੀਂ ਹੈ॥੪॥੩॥☬ਕਹੀਂ ਰਾਸ ਹੋ ਰਹੀ ਥੀ। ਸਿਖੋਂ ਨੇ ਕਹਾ ਗੁਰੂ ਜੀ ਚਲ ਕਰ ਦੇਖੀਏ। ਮਾਯਾ ਕੀ ਪਰਬਲਤਾ ਕਰ ਕੇ ਕਲਿਜੁਗ ਕੇ ਜੀਵਾਂ ਕੀ ਕਿਰਿਆ ਦੇਖਾਵਤੇ ਹੂਏ ਵੱਡੀ ਸੰਸਾਰ ਰੂਪ ਰਾਸ ਦੇਖਾਵਤੇ ਹੈਂ, ਜੋ ਹਮੇਸਾਂ ਹੋ ਰਹੀ ਹੈ।
Prof. Sahib Singhਨਾਨਕ ਆਖਦਾ ਹੈ- ਜਿਸ ਕਿਸੇ ਨੂੰ ਸਿਮਰਨ ਦੀ ਦਾਤਿ ਪ੍ਰਭੂ ਦੇਂਦਾ ਹੈ ਉਸ ਪਾਸੋਂ ਅੱਗੇ ਕਰਮਾਂ ਦਾ ਲੇਖਾ ਨਹੀਂ ਮੰਗਦਾ (ਭਾਵ, ਉਹ ਜੀਵ ਕੋਈ ਅਜੇਹੇ ਕਰਮ ਕਰਦਾ ਹੀ ਨਹੀਂ ਜਿਨ੍ਹਾਂ ਕਰਕੇ ਕੋਈ ਤਾੜਨਾ ਹੋਵੇ) ॥੪॥੩॥

ਪਦ ਅਰਥ ਵਖਾਣੈ = ਆਖਦਾ ਹੈ। ਪੂਛ ਨ ਲੇਇ = ਲੇਖਾ ਨਹੀਂ ਮੰਗਦਾ ॥੪॥੩॥

SikhNet (Spanish)Si se la da a alguien, dice Nanak, entonces en el más allá, no se le llama para entregar las cuentas. (4-3)

Open this shabad →

Shabad Guru Nanak Dev Ji Raag Aasaa continues on Ang 350

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa Measure. 1st Guru.
Manmohan Singh (Punjabi)ਰਾਗ ਆਸਾ ਪਹਿਲੀ ਪਾਤਿਸ਼ਾਹੀ।
SikhNet (Spanish)Asa, Mejl Guru Nanak, Primer Canal Divino.

ਤਾਲ ਮਦੀਰੇ; ਘਟ ਕੇ ਘਾਟ ॥

taal madeere; ghatt ke ghaatt |

Sant Singh KhalsaThe urges of the heart are like cymbals and ankle-bells;
Manmohan SinghThe mind's impulses are like cymbals and ankle-bells,
Manmohan Singh (Punjabi)ਮਨ ਦੇ ਸੰਕਲਪ ਛੈਣੇ ਅਤੇ ਘੁੰਗਰੂਆਂ ਦੀ ਮਾਨੰਦ ਹਨ,
Fareedkot Teekaਆਸਾ ਤ੍ਰਿਸ੍ਨਾ ਰੂਪ ਕੰਸੀਆਂ ਅਰੁ (ਮਦੀਰੇ) ਰਾਗ ਦ੍ਵੈਸ ਰੂਪ ਛੈਨੇ ਸੰਸਾਰ ਜੀਵੋਂ ਕੇ (ਘਟ) ਅੰਤਸਕਰਣ ਕੇ (ਘਾਟ) ਸਥਾਨ ਮੇਂ ਵਾਜ ਰਹੇ ਹੈਂ ਅਰਥਾਤ ਪ੍ਰਗਟ ਰਹੇ ਹੈਂ॥
Prof. Sahib Singh(ਮਨੁੱਖ ਦੇ) ਮਨ ਦੇ ਸੰਕਲਪ ਵਿਕਲਪ (ਮਾਨੋ) ਛੈਣੇ ਤੇ ਪੈਰਾਂ ਦੇ ਘੁੰਘਰੂ ਹਨ,

ਪਦ ਅਰਥ ਤਾਲ = ਛੈਣੇ। ਮਦੀਰੇ = ਘੁੰਘਰੂ, ਝਾਂਝਰਾਂ। ਘਟ = ਹਿਰਦਾ। ਘਾਟ = ਰਸਤਾ। ਘਟ ਕੇ ਘਾਟ = ਮਨ ਦੇ ਰਸਤੇ, ਸੰਕਲਪ ਵਿਕਲਪ।

SikhNet (Spanish)Las urgencias del corazón son como timbales y campanitas de tobillo,

ਦੋਲਕ ਦੁਨੀਆ; ਵਾਜਹਿ ਵਾਜ ॥

dolak duneea; vaajeh vaaj |

Sant Singh Khalsathe drum of the world resounds with the beat.
Manmohan Singhand with them, continually thumps the drum of the world.
Manmohan Singh (Punjabi)ਅਤੇ ਉਨ੍ਹਾਂ ਦੇ ਨਾਲ ਸੰਸਾਰ ਦਾ ਢੋਲ ਇਕ ਰਸ ਵੱਜ ਰਿਹਾ ਹੈ।
Fareedkot Teeka(ਦੋਲਕ) ਦ੍ਵੈਤ ਰੂਪ ਢੋਲਕ ਇਤਿਯਾਦਿ ਬਾਜੇ ਬਜ ਰਹੇ ਹੈਂ॥
Prof. Sahib Singhਦੁਨੀਆ ਦਾ ਮੋਹ ਢੋਲਕੀ ਹੈ-ਇਹ ਵਾਜੇ ਵੱਜ ਰਹੇ ਹਨ,

ਪਦ ਅਰਥ ਦੋਲਕ = ਢੋਲਕੀ। ਦੁਨੀਆ = ਦੁਨੀਆ ਦਾ ਮੋਹ। ਵਾਜਹਿ = ਵੱਜ ਰਹੇ ਹਨ। ਵਾਜ = ਵਾਜੇ, ਸਾਜ। ਨਾਰਦੁ = ਮਨ।

SikhNet (Spanish)el tambor del mundo resuena con su golpe.

ਨਾਰਦੁ ਨਾਚੈ; ਕਲਿ ਕਾ ਭਾਉ ॥

naarad naachai; kal kaa bhaau |

Sant Singh KhalsaNaarad dances to the tune of the Dark Age of Kali Yuga;
Manmohan SinghThe hermits like Narad dance under the influence of the Dark-age.
Manmohan Singh (Punjabi)ਨਾਰਦ ਵਰਗੇ ਰਿਸ਼ੀ, ਕਲਜੁਗ ਦੇ ਪਰਭਾਵ ਹੇਠਾਂ ਨੱਚ ਰਹੇ ਹਨ।
Fareedkot Teeka(ਨਾਰਦੁ) ਮਨ ਜੋ ਚੰਚਲ ਹੈ, ਸੋ ਸੰਕਲਪ ਬਿਕਲਪ ਨਾਚ ਕਰ ਰਹਾ ਹੈ। (ਕਲਿ ਕਾ ਭਾਉ) ਯੇਹ ਕਲਜੁਗ ਕਾ, ਵਾ ਅਵਿਦ੍ਯਾ ਕਾ ਪਰਭਾਉ ਹੈ॥
Prof. Sahib Singhਤੇ (ਪ੍ਰਭੂ ਦੇ ਨਾਮ ਤੋਂ ਸੁੰਞਾ) ਮਨ (ਮਾਇਆ ਦੇ ਹੱਥਾਂ ਤੇ) ਨੱਚ ਰਿਹਾ ਹੈ। (ਇਸ ਨੂੰ ਕਹੀਦਾ ਹੈ) ਕਲਿਜੁਗ ਦਾ ਪ੍ਰਭਾਵ।

ਪਦ ਅਰਥ ਕਲਿ = ਕਲਿਜੁਗ। ਭਾਉ = ਪ੍ਰਭਾਉ।

SikhNet (Spanish)Naarad danza al son de la Era oscura de Kali Yug,

ਜਤੀ ਸਤੀ; ਕਹ ਰਾਖਹਿ ਪਾਉ ॥੧॥

jatee satee; keh raakheh paau |1|

Sant Singh Khalsawhere can the celibates and the men of truth place their feet? ||1||
Manmohan SinghWhere can men of continence and truth place their feet?
Manmohan Singh (Punjabi)ਪ੍ਰਹੇਜ਼ਗਾਰ ਅਤੇ ਸੱਚੇ ਬੰਦੇ ਆਪਣੇ ਪੈਰ ਕਿੱਥੇ ਰੱਖਣ?
Fareedkot Teekaਇਸ ਜੁਗ ਮੇਂ ਜਤੀ ਸਤੀ ਜੋ ਹੈ, ਸੋ (ਕਹ) ਕਹਾਂ ਪੈਰੁ ਰਾਖੈ, ਅਰਥਾਤ ਕਲਜੁਗ ਮੇਂ ਜਤ ਸਤ ਕਾ ਪ੍ਰਚਾਰ ਕਮ ਹੈ॥੧॥
Prof. Sahib Singhਜਤ ਸਤ ਨੂੰ ਸੰਸਾਰ ਵਿਚ ਕਿਤੇ ਥਾਂ ਨਹੀਂ ਰਿਹਾ ॥੧॥

ਪਦ ਅਰਥ ਕਹ = ਕਿਥੇ? ਪਾਉ = ਪੈਰ। ਜਤੀ...ਪਾਉ = ਜਤੀ ਸਤੀ ਕਿਥੇ ਪੈਰ ਰੱਖਣ? ਜਤ ਸਤ ਨੂੰ ਸੰਸਾਰ ਵਿਚ ਥਾਂ ਨਹੀਂ ਰਿਹਾ ॥੧॥

SikhNet (Spanish)¿en donde pueden los seres de Verdad y los célibes posar sus pies? (1)

ਨਾਨਕ; ਨਾਮ ਵਿਟਹੁ ਕੁਰਬਾਣੁ ॥

naanak; naam vittahu kurabaan |

Sant Singh KhalsaNanak is a sacrifice to the Naam, the Name of the Lord.
Manmohan SinghUnto the Lord's Name, O Nanak, I am a sacrifice.
Manmohan Singh (Punjabi)ਸਾਈਂ ਦੇ ਨਾਮ ਉਤੋਂ ਨਾਨਕ ਘੋਲੀ ਵੰਞਦਾ ਹੈ।
Fareedkot Teekaਗੁਰੂ ਜੀ ਕਹਤੇ ਹੈਂ: ਹਮ ਤੋ ਤਿਸ ਕੇ ਨਾਮ ਕੇ ਊਪਰੋਂ ਬਲਿਹਾਰੁ ਜਾਤੇ ਹੈਂ॥
Prof. Sahib Singhਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਸਦਕੇ ਹੋ।

ਪਦ ਅਰਥ ਨਾਨਕ = ਹੇ ਨਾਨਕ! ਵਿਟਹੁ = ਤੋਂ।

SikhNet (Spanish)Nanak ofrece su ser en sacrificio al Naam, el Naam, el Nombre del Señor.

ਅੰਧੀ ਦੁਨੀਆ; ਸਾਹਿਬੁ ਜਾਣੁ ॥੧॥ ਰਹਾਉ ॥

andhee duneea; saahib jaan |1| rahaau |

Sant Singh KhalsaThe world is blind; our Lord and Master is All-seeing. ||1||Pause||
Manmohan SinghBlind is the world and all-seeing is the Lord. Pause.
Manmohan Singh (Punjabi)ਅੰਨ੍ਹਾ ਹੈ ਸੰਸਾਰ ਅਤੇ ਸਭ ਕੁਛ ਜਾਨਣਹਾਰ ਹੈ ਸੁਆਮੀ। ਠਹਿਰਾਉ।
Fareedkot Teekaਹੇ ਅੰਧੀ ਬੁਧੀ ਵਾਲੇ ਦੁਨੀਆਂ ਕੇ ਲੋਕੋ! ਤੁਮ ਸਾਹਿਬ ਕੋ ਜਾਣੋ॥੧॥ ਰਹਾਉ ॥
Prof. Sahib Singh(ਨਾਮ ਤੋਂ ਬਿਨਾ) ਦੁਨੀਆ (ਮਾਇਆ ਵਿਚ) ਅੰਨ੍ਹੀ ਹੋ ਰਹੀ ਹੈ, ਇਕ ਮਾਲਕ ਪ੍ਰਭੂ ਆਪ ਹੀ ਸੁਜਾਖਾ ਹੈ (ਉਸ ਦੀ ਸਰਨ ਪਿਆਂ ਹੀ ਜ਼ਿੰਦਗੀ ਦਾ ਸਹੀ ਰਸਤਾ ਦਿੱਸ ਸਕਦਾ ਹੈ) ॥੧॥ ਰਹਾਉ ॥

ਪਦ ਅਰਥ ਅੰਧੀ = ਅੰਨ੍ਹੀ। ਜਾਣੁ = ਸੁਜਾਣ, ਸੁਜਾਖਾ ॥੧॥ ਰਹਾਉ ॥

SikhNet (Spanish)El mundo está ciego, nuestro Señor y Maestro es Omnipresente. (1.Pausa)

ਗੁਰੂ ਪਾਸਹੁ; ਫਿਰਿ ਚੇਲਾ ਖਾਇ ॥

guroo paasahu; fir chelaa khaae |

Sant Singh KhalsaThe disciple feeds on the Guru;
Manmohan SinghThe disciple, rather, feeds on his Master,
Manmohan Singh (Punjabi)ਮੁਰਸ਼ਦ ਪਾਸੋਂ ਸਗੋਂ, ਮੁਰੀਦ ਖਾਂਦਾ ਹੈ,
Fareedkot Teekaਕਲਿ ਕੇ ਗੁਰ ਸਿਖ ਐਸੇ ਹੈਂ ਕਿ ਗੁਰੋਂ ਕੇ ਪਾਸ ਸੇ ਲੇ ਕਰ ਚੇਲਾ ਪਦਾਰਥ ਖਾਤਾ ਹੈ॥
Prof. Sahib Singh(ਚੇਲੇ ਨੇ ਗੁਰੂ ਦੀ ਸੇਵਾ ਕਰਨੀ ਹੁੰਦੀ ਹੈ, ਹੁਣ) ਸਗੋਂ ਚੇਲਾ ਹੀ ਗੁਰੂ ਤੋਂ ਉਦਰ-ਪੂਰਨਾ ਕਰਦਾ ਹੈ,

ਪਦ ਅਰਥ ਪਾਸਹੁ = ਤੋਂ। ਫਿਰਿ = ਉਲਟਾ, ਸਗੋਂ। ਖਾਇ = ਖਾਂਦਾ ਹੈ।

SikhNet (Spanish)El discípulo se alimenta del Guru,

ਤਾਮਿ ਪਰੀਤਿ; ਵਸੈ ਘਰਿ ਆਇ ॥

taam pareet; vasai ghar aae |

Sant Singh Khalsaout of love for bread, he comes to dwell in his home.
Manmohan Singhand for the love of bread comes to dwell in his home.
Manmohan Singh (Punjabi)ਅਤੇ ਟੁੱਕਰ ਦੇ ਪਿਆਰ ਦੀ ਖ਼ਾਤਰ ਉਸ ਦੇ ਗ੍ਰਹਿ ਵਿੱਚ ਆ ਰਹਿੰਦਾ ਹੈ।
Fareedkot Teeka(ਤਾਮਿ ਪਰੀਤਿ) ਭੋਜਨ ਕੀ ਪ੍ਰੀਤਿ ਕਰ ਕੇ ਗੁਰ ਗ੍ਰਿਹ ਮੇਂ ਬਾਸਾ ਕਰਤਾ ਹੈ॥
Prof. Sahib Singhਰੋਟੀ ਦੀ ਖ਼ਾਤਰ ਹੀ ਚੇਲਾ ਆ ਬਣਦਾ ਹੈ।

ਪਦ ਅਰਥ ਤਾਮਿ = ਤੁਆਮ, ਰੋਟੀ। ਘਰਿ = ਘਰ ਵਿਚ, ਗੁਰੂ ਦੇ ਘਰ ਵਿਚ। ਵਸੈ ਘਰਿ ਆਇ = (ਗੁਰੂ ਦੇ) ਘਰ ਵਿਚ ਆ ਵੱਸਦਾ ਹੈ, ਗੁਰੂ ਦਾ ਚੇਲਾ ਆ ਬਣਦਾ ਹੈ।

SikhNet (Spanish)por Amor al Pan, Él viene a habitar en Su Hogar.

Open this shabad (19 lines, Angs 349-350) →

Ang 349 of 1430